ਹੁਣ ਨਿੰਮ ਨਾਲ ਕੀੜੇਮਾਰ ਦਵਾਈਆਂ ਖੁਦ ਬਣਾਓ ਅਤੇ ਆਪਣੀ ਫ਼ਸਲ ਬਚਾਓ

ਨਿੰਮ ਦੀ ਜਿਸ ਨਿਮੋਲੀ ਨਾਲ ਕੰਪਨੀਆਂ ਕੀੜੇਮਾਰ ਬਣਾ ਕੇ ਕਿਸਾਨਾਂ ਨੂੰ ਵੇਚਦੀਆਂ ਹਨ, ਉਸ ਨਿਮੋਲੀ ਨਾਲ ਕਿਸਾਨ ਹੁਣ ਖੁਦ ਕੀੜੇਮਾਰ ਦਵਾਈਆਂ ਤਿਆਰ ਕਰ ਸਕਦੇ ਹਨ।
ਨਿਮੋਲੀ ਵਿੱਚ ਅਜਾਡਿਰੈਕਟਿਨ ਨਾਮ ਦਾ ਤੱਤ ਹੁੰਦਾ ਹੈ, ਜੋ ਕੀੜੇਮਾਰ ਦਵਾਈਆਂ ਦਾ ਅਧਾਰ ਹੈ।

511akwnvnVL._SX466_

ਅਜਾਡਿਰੈਕਟਿਨ ਦੀ ਮਾਤਰਾ ਨਿਮੋਲੀ ਵਿਚ ਘੱਟ ਨਾ ਜਾਏ ਇਸ ਲਈ ਨਿਮੋਲੀਆਂ ਨੂੰ ਪੀਲੇ ਹੋਣ ਦੀ ਸਥਿਤੀ ਵਿੱਚ ਤੋੜ ਲੈਣਾ ਚਾਹੀਦਾ ਹੈ।

1. ਨਿਮੋਲੀਆਂ ਨੂੰ ਬਰੀਕ ਪੀਸ ਕੇ ਪਾਊਡਰ ਬਣਾ ਲਓ।

2. ਇਸ ਵਿੱਚ ਬਰਾਬਰ ਜਾਂ ਦੁੱਗਣੀ ਮਾਤਰਾ ਵਿਚ ਕੋਈ ਅਕਰਮਕ ਪਦਾਰਥ ਜਿਵੇਂ ਕਿ ਲੱਕੜੀ ਦਾ ਬੁਰਾਦਾ, ਚੌਲਾਂ ਦੀ ਫ਼ੱਕ ਜਾਂ ਰੇਤਲੀ ਮਿੱਟੀ ਆਦਿ ਮਿਲਾ ਲਓ।

3. ਇਸ ਪਾਊਡਰ ਨੂੰ ਸਵੇਰ ਵੇਲੇ ਪੌਦਿਆਂ ‘ਤੇ ਇਸ ਤਰੀਕੇ ਨਾਲ ਛਿੜਕੋ ਕਿ ਪੱਤਿਆਂ ਅਤੇ ਤਣੇ ਤੇ ਚਿਪਕ ਜਾਏ। ਫ਼ਸਲ ‘ਤੇ ਲੱਗੇ ਕੀੜੇ ਇਸ ਨੂੰ ਖਾ ਕੇ ਮਾਰ ਜਾਣਗੇ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ