ਬ੍ਰਾਹਮੀ ਦੀ ਫਸਲ

ਆਮ ਜਾਣਕਾਰੀ

ਬ੍ਰਾਹਮੀ ਦਾ ਬੋਟਨੀਕਲ ਨਾਮ ਬਕੋਪਾ ਮੋਨੀਅਰੀ ਹੈ ਅਤੇ ਇਹ ਸਕਰੋਫੁਲਰੇਸੀ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਹ ਆਮ ਤੌਰ ਤੇ ਗਰਮ ਅਤੇ ਨਮੀ ਵਾਲੇ ਇਲਾਕਿਆਂ ਵਿੱਚ ਪਾਈ ਜਾਂਦੀ ਹੈ। ਪੂਰੀ ਜੜ੍ਹੀ-ਬੂਟੀ, ਜਿਵੇਂ ਕਿ ਇਸਦੇ ਬੀਜ, ਜੜ੍ਹਾਂ, ਪੱਤੇ, ਗੰਢੀਆਂ ਆਦਿ, ਦੀ ਵਰਤੋਂ ਵੱਖ-ਵੱਖ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਬ੍ਰਾਹਮੀ ਤੋਂ ਤਿਆਰ ਦਵਾਈ ਕੈਂਸਰ ਦੇ ਵਿਰੁੱਧ ਅਤੇ ਅਨੀਮੀਆ, ਦਮਾ, ਮੂਤਰ-ਵਰਧਕ, ਰਸੌਲੀ ਅਤੇ ਮਿਰਗੀ ਆਦਿ ਦੇ ਇਲਾਜ ਲਈ ਵਰਤੀ ਜਾਂਦੀ ਹੈ। ਇਸਦੀ ਵਰਤੋਂ ਸੱਪ ਦੇ ਕੱਟਣ ਤੇ ਵੀ ਇਲਾਜ ਵਜੋਂ ਕੀਤੀ ਜਾਂਦੀ ਹੈ।  ਇਹ ਇੱਕ ਸਾਲਾਨਾ ਜੜ੍ਹੀ-ਬੂਟੀ ਹੈ, ਜਿਸਦਾ ਕੱਦ 2-3 ਫੁੱਟ ਹੁੰਦਾ ਹੈ ਅਤੇ ਇਸਦੀਆਂ ਜੜ੍ਹਾਂ ਗੰਢੀਆਂ ਤੋਂ ਫੈਲੀਆਂ ਹੁੰਦੀਆਂ ਹਨ। ਇਸਦੇ ਫੁੱਲਾਂ ਦਾ ਰੰਗ ਚਿੱਟਾ ਜਾਂ ਪੀਲਾ-ਨੀਲਾ ਹੁੰਦਾ ਹੈ ਅਤੇ ਫਲ ਛੋਟੇ ਅਤੇ ਅੰਡਾਕਾਰ ਹੁੰਦੇ ਹਨ। ਇਸਦੇ ਬੀਜਾਂ ਦਾ ਆਕਾਰ 0.2-0.3 ਮਿ.ਮੀ. ਅਤੇ ਰੰਗ ਗੂੜਾ-ਭੂਰਾ ਹੁੰਦਾ ਹੈ। ਉੱਤਰੀ ਅਤੇ ਦੱਖਣੀ ਅਮਰੀਕਾ, ਯੂਰਪ, ਆਸਟ੍ਰੇਲੀਆ, ਦੱਖਣੀ ਭਾਰਤ, ਏਸ਼ੀਆ ਅਤੇ ਅਫਰੀਕਾ ਆਦਿ ਬ੍ਰਾਹਮੀ ਪੈਦਾ ਕਰਨ ਵਾਲੇ ਮੁੱਖ ਦੇਸ਼ ਹਨ।

ਜਲਵਾਯੂ

  • Season

    Temperature

    33-40°C
  • Season

    Rainfall

    650-830 mm
  • Season

    Sowing Temperature

    25-30°C
  • Season

    Harvesting Temperature

    20-25°C
  • Season

    Temperature

    33-40°C
  • Season

    Rainfall

    650-830 mm
  • Season

    Sowing Temperature

    25-30°C
  • Season

    Harvesting Temperature

    20-25°C
  • Season

    Temperature

    33-40°C
  • Season

    Rainfall

    650-830 mm
  • Season

    Sowing Temperature

    25-30°C
  • Season

    Harvesting Temperature

    20-25°C
  • Season

    Temperature

    33-40°C
  • Season

    Rainfall

    650-830 mm
  • Season

    Sowing Temperature

    25-30°C
  • Season

    Harvesting Temperature

    20-25°C

ਮਿੱਟੀ

ਇਸਨੂੰ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਵਿੱਚ ਉਗਾਇਆ ਜਾ ਸਕਦਾ ਹੈ। ਇਹ ਮਾੜੇ ਨਿਕਾਸ ਪ੍ਰਬੰਧ ਨੂੰ ਵੀ ਸਹਿਣ ਕਰ ਸਕਦੀ ਹੈ। ਇਹ ਸੈਲਾਬੀ ਦਲਦਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸਨੂੰ ਦਲਦਲੀ ਇਲਾਕਿਆਂ, ਨਹਿਰਾਂ ਅਤੇ ਹੋਰ ਜਲ ਸ੍ਰੋਤਾਂ de nede ਉਗਾਇਆ ਜਾ ਸਕਦਾ ਹੈ। ਇਸਦੇ ਵਧੀਆ ਵਿਕਾਸ ਲਈ ਇਸਨੂੰ ਤੇਜ਼ਾਬੀ ਮਿੱਟੀ ਦੀ ਲੋੜ ਹੁੰਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Pragyashakti: ਇਹ ਕਿਸਮ ਸੀ ਆਈ ਐੱਮ ਏ ਪੀ, ਲਖਨਊ ਵੱਲੋਂ ਤਿਆਰ ਕੀਤੀ ਗਈ ਹੈ। ਇਸ ਕਿਸਮ ਵਿੱਚ 1.8-2% ਬੈਕੋਸਾਈਡ ਹੁੰਦਾ ਹੈ ਅਤੇ ਇਹ ਜ਼ਿਆਦਾ ਤੋਂ ਜ਼ਿਆਦਾ ਸਥਾਨਕ ਲੋਕਾਂ ਲਈ ਵਰਤੀ ਜਾਂਦੀ ਹੈ।

Subodhak: ਇਸ ਕਿਸਮ ਨੂੰ ਵੀ ਕਿਸਮ ਸੀ ਆਈ ਐੱਮ ਏ ਪੀ, ਲਖਨਊ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਕਿਸਮ ਵਿੱਚ 1.8-2% ਬੈਕੋਸਾਈਡ ਹੁੰਦਾ ਹੈ ਅਤੇ ਇਹ ਜ਼ਿਆਦਾ ਤੋਂ ਜ਼ਿਆਦਾ ਸਥਾਨਕ ਲੋਕਾਂ ਲਈ ਵਰਤੀ ਜਾਂਦੀ ਹੈ।

ਖੇਤ ਦੀ ਤਿਆਰੀ

ਬ੍ਰਾਹਮੀ ਦੀ ਖੇਤੀ ਲਈ, ਭੁਰਭੁਰੀ ਅਤੇ ਸਮਤਲ ਮਿੱਟੀ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ, ਖੇਤ ਨੂੰ ਵਾਹੋ ਅਤੇ ਫਿਰ ਹੈਰੋ ਜਾਂ ਤਵੀਆਂ ਦੀ ਵਰਤੋਂ ਕਰੋ। ਜਦੋਂ ਜ਼ਮੀਨ ਨੂੰ ਪਲਾਟਾਂ ਵਿੱਚ ਬਦਲ ਦਿੱਤਾ ਜਾਵੇ ਤਾਂ ਤੁਰੰਤ ਸਿੰਚਾਈ ਕਰੋ। ਵਾਹੀ ਕਰਦੇ ਸਮੇਂ 20 ਕੁਇੰਟਲ ਰੂੜੀ ਦੀ ਖਾਦ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾ ਦਿਓ।

ਬਿਜਾਈ

ਬਿਜਾਈ ਦਾ ਸਮਾਂ
ਇਸਦੀ ਬਿਜਾਈ ਅੱਧ-ਜੂਨ ਜਾਂ ਜੁਲਾਈ ਮਹੀਨੇ ਦੇ ਸ਼ੁਰੂ ਵਿੱਚ ਕਰ ਲੈਣੀ ਚਾਹੀਦੀ ਹੈ।

ਫਾਸਲਾ
ਪਨੀਰੀ ਵਾਲੇ ਪੌਦਿਆਂ ਦਾ ਰੋਪਣ 20x20 ਸੈ.ਮੀ. ਦੇ ਫਾਸਲੇ 'ਤੇ ਕਰੋ।

ਬਿਜਾਈ ਦਾ ਢੰਗ
ਇਸਦੀ ਬਿਜਾਈ ਮੁੱਖ ਖੇਤ ਵਿੱਚ ਪਨੀਰੀ ਲਾ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ    
ਇੱਕ ਏਕੜ ਖੇਤ ਵਿੱਚ ਬਿਜਾਈ ਲਈ ਲਗਭਗ 25000 ਕੱਟੇ ਹਿੱਸਿਆਂ ਦੀ ਲੋੜ ਹੁੰਦੀ ਹੈ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਜੜ੍ਹਾਂ ਵਾਲੇ ਪੌਦੇ ਤਿਆਰ ਕੀਤੇ ਬੈੱਡਾਂ 'ਤੇ ਬੀਜੋ। ਜਦੋਂ ਪਨੀਰੀ ਵਾਲੇ ਪੌਦੇ 4-5 ਸੈ.ਮੀ. ਲੰਬੇ ਹੋ ਜਾਣ ਤਾਂ ਰੋਪਣ ਕਰੋ ਅਤੇ 20x20 ਸੈ.ਮੀ. ਦੇ ਫਾਸਲੇ 'ਤੇ ਬੀਜੋ। ਰੋਪਣ ਕਰਨ ਤੋਂ ਤੁਰੰਤ ਬਾਅਦ ਸਿੰਚਾਈ ਕਰੋ।

ਆਮ ਤੌਰ 'ਤੇ ਮਾਰਚ-ਜੂਨ ਮਹੀਨੇ ਵਿੱਚ ਰੋਪਣ ਕੀਤਾ ਜਾਂਦਾ ਹੈ। ਪੌਦੇ ਦੇ ਵਧੀਆ ਵਿਕਾਸ ਲਈ ਸਿੰਚਾਈ ਨਿਸ਼ਚਿਤ ਫਾਸਲੇ 'ਤੇ ਕਰੋ। ਕਟਾਈ ਸਤੰਬਰ ਮਹੀਨੇ ਵਿੱਚ ਕਰਨੀ ਚਾਹੀਦੀ ਹੈ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA   SSP MURIATE OF POTASH
87  150 40

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
40 24 24

 
ਖੇਤ ਦੀ ਤਿਆਰੀ ਸਮੇਂ 20 ਕੁਇੰਟਲ ਰੂੜੀ ਦੀ ਖਾਦ ਪਾਓ ਅਤੇ ਚੰਗੀ ਤਰ੍ਹਾਂ ਮਿੱਟੀ ਵਿੱਚ ਮਿਲਾਓ। ਇਸ ਤੋਂ ਇਲਾਵਾ ਨਾਈਟ੍ਰੋਜਨ 40 ਕਿਲੋ (87 ਕਿਲੋ ਯੂਰੀਆ), ਫਾਸਫੋਰਸ 24 ਕਿਲੋ (150 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 24 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਫਾਸਫੋਰਸ ਅਤੇ ਪੋਟਾਸ਼ ਨੂੰ ਸ਼ੁਰੂਆਤੀ ਖਾਦ ਦੇ ਤੌਰ 'ਤੇ ਪਾਓ ਅਤੇ ਨਾਈਟ੍ਰੋਜਨ ਨੂੰ 3 ਹਿੱਸਿਆਂ ਵਿੱਚ ਪਾਓ। ਪਹਿਲਾ ਹਿੱਸਾ ਬਿਜਾਈ ਤੋਂ 30 ਦਿਨ ਬਾਅਦ, ਫਿਰ ਦੂਜਾ ਹਿੱਸਾ 60-70 ਦਿਨ ਬਾਅਦ ਅਤੇ ਤੀਜਾ ਹਿੱਸਾ 90 ਦਿਨਾਂ ਬਾਅਦ ਪਾਓ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਹੱਥੀਂ ਗੋਡੀ ਕਰੋ। ਪਹਿਲੀ ਗੋਡੀ ਪਨੀਰੀ ਲਾਉਣ ਤੋਂ 15-20 ਦਿਨਾਂ ਬਾਅਦ ਅਤੇ ਫਿਰ ਦੂਜੀ ਗੋਡੀ 2 ਮਹੀਨਿਆਂ ਦੇ ਫਾਸਲੇ 'ਤੇ ਕਰੋ।

ਸਿੰਚਾਈ

ਇਹ ਵਰਖਾ ਰੁੱਤ ਦੀ ਫਸਲ ਹੈ, ਇਸ ਲਈ ਇਸਨੂੰ ਵਰਖਾ ਰੁੱਤ ਖਤਮ ਹੋਣ ਤੋਂ ਬਾਅਦ ਤੁਰੰਤ ਪਾਣੀ ਦੀ ਲੋੜ ਹੁੰਦੀ ਹੈ। ਸਰਦੀਆਂ ਵਿੱਚ 20 ਅਤੇ ਗਰਮੀਆਂ ਵਿੱਚ 15 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਘਾਹ ਦਾ ਟਿੱਡਾ
  • ਕੀੜੇ-ਮਕੌੜੇ ਤੇ ਰੋਕਥਾਮ

ਘਾਹ ਦਾ ਟਿੱਡਾ: ਇਹ ਕੀੜੇ ਹਰੇ ਪੌਦੇ ਖਾਂਦੇ ਹਨ। ਇਹ ਪੱਤਿਆਂ ਅਤੇ ਪੌਦੇ ਦੇ ਹਿੱਸਿਆਂ ਨੂੰ ਨਸ਼ਟ ਕਰ ਦਿੰਦੇ ਹਨ।
ਇਸਦੀ ਰੋਕਥਾਮ ਲਈ, ਨੂਵਾਕਰੋਨ  0.2% ਜਾਂ ਨਿੰਮ ਤੋਂ ਬਣੇ ਕੀਟਨਾਸ਼ਕਾਂ ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਪਨੀਰੀ ਲਾਉਣ ਤੋਂ  5-6 ਮਹੀਨੇ ਬਾਅਦ ਪੌਦਾ ਝਾੜ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸਦੀ ਕਟਾਈ ਅਕਤੂਬਰ-ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ। ਕਟਾਈ ਲਈ ਪੌਦੇ ਦਾ ਮੁੱਢ ਤੋਂ ਉੱਪਰ ਵਾਲਾ ਹਿੱਸਾ ਜੋ ਕਿ 4-5 ਸੈ.ਮੀ. ਹੁੰਦਾ ਹੈ, ਕੱਟਿਆ ਜਾਂਦਾ ਹੈ। ਇੱਕ ਸਾਲ ਵਿੱਚ 2-3 ਕਟਾਈਆਂ ਕੀਤੀਆਂ ਜਾਂਦੀਆਂ ਹਨ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਤਾਜ਼ੀ ਸਮੱਗਰੀ ਨੂੰ ਛਾਂ ਵਿੱਚ ਸੁਕਾਇਆ ਜਾਂਦਾ ਹੈ। ਫਿਰ ਲੰਬੀ ਦੂਰੀ 'ਤੇ ਲਿਜਾਣ ਲਈ ਹਵਾ-ਮੁਕਤ ਪੈਕਟਾਂ ਵਿੱਚ ਪੈਕ ਕਰ ਲਿਆ ਜਾਂਦਾ ਹੈ। ਇਸ ਸੁੱਕੀ ਹੋਈ ਸਮੱਗਰੀ ਤੋਂ ਬਹੁਤ ਸਾਰੇ ਉਤਪਾਦ ਜਿਵੇਂ ਕਿ ਬ੍ਰਾਹਮੀਘ੍ਰਤਮ, ਸ੍ਰਸਵਤਰਿਸਤਮ, ਬ੍ਰਾਹਮੀਤਾਇਲਮ, ਮਿਸਰਾਕਸਨਿਹਾਮ, ਮੈਮਰੀ ਪਲੱਸ ਆਦਿ ਤਿਆਰ ਕੀਤੇ ਜਾਂਦੇ ਹਨ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare