ਟਮਾਟਰ ਦੀ ਖੇਤੀ

ਆਮ ਜਾਣਕਾਰੀ

ਟਮਾਟਰ ਦੀ ਫ਼ਸਲ ਦੱਖਣੀ ਅਮਰੀਕਾ ਦੇ ਪੇਰੂ ਇਲਾਕੇ ਵਿੱਚ ਪਹਿਲੀ ਵਾਰ ਪੈਦਾ ਕੀਤੀ ਗਈ। ਇਹ ਭਾਰਤ ਦੀ ਮਹੱਤਵਪੂਰਨ ਵਪਾਰਕ ਫਸਲ ਹੈ। ਇਹ ਫ਼ਸਲ ਦੁਨੀਆ ਭਰ ਵਿੱਚ ਆਲੂ ਤੋਂ ਬਾਅਦ ਦੂਜੇ ਨੰਬਰ ਦੀ ਸਭ ਤੋਂ ਮਹੱਤਵਪੂਰਨ ਫ਼ਸਲ ਹੈ। ਇਸਨੂੰ  ਫਲ ਵਾਂਗ ਕੱਚਾ ਅਤੇ ਪਕਾ ਕੇ ਵੀ ਖਾਧਾ ਜਾ ਸਕਦਾ ਹੈ। ਇਹ ਵਿਟਾਮਿਨ ਏ , ਸੀ, ਪੋਟਾਸ਼ੀਅਮ ਅਤੇ ਹੋਰ ਵੀ ਖਣਿਜਾਂ ਦਾ ਭਰਪੂਰ ਸ੍ਰੋਤ ਹੈ। ਇਸ ਦੀ ਵਰਤੋਂ ਜੂਸ, ਸੂਪ, ਪਾਊਡਰ ਅਤੇ ਕੈਚੱਪ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਇਹ ਫ਼ਸਲ ਦੀ ਪ੍ਰਮੁੱਖ ਪੈਦਾਵਾਰ ਬਿਹਾਰ, ਕਰਨਾਟਕ, ਉੱਤਰ ਪ੍ਰਦੇਸ਼, ਉੜੀਸਾ, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿਚ ਕੀਤੀ ਜਾਂਦੀ ਹੈ। ਪੰਜਾਬ ਵਿੱਚ ਇਸ ਫ਼ਸਲ ਦੀ ਪੈਦਾਵਾਰ ਅੰਮ੍ਰਿਤਸਰ, ਰੋਪੜ, ਜਲੰਧਰ, ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ।

ਜਲਵਾਯੂ

  • Season

    Temperature

    10-25°C
  • Season

    Rainfall

    400-600mm
  • Season

    Harvesting Temperature

    15-25°C
  • Season

    Sowing Temperature

    10-15°C
  • Season

    Temperature

    10-25°C
  • Season

    Rainfall

    400-600mm
  • Season

    Harvesting Temperature

    15-25°C
  • Season

    Sowing Temperature

    10-15°C
  • Season

    Temperature

    10-25°C
  • Season

    Rainfall

    400-600mm
  • Season

    Harvesting Temperature

    15-25°C
  • Season

    Sowing Temperature

    10-15°C
  • Season

    Temperature

    10-25°C
  • Season

    Rainfall

    400-600mm
  • Season

    Harvesting Temperature

    15-25°C
  • Season

    Sowing Temperature

    10-15°C

ਮਿੱਟੀ

ਟਮਾਟਰ ਦੀ ਫ਼ਸਲ ਦੱਖਣੀ ਅਮਰੀਕਾ ਦੇ ਪੇਰੂ ਇਲਾਕੇ ਵਿੱਚ ਪਹਿਲੀ ਵਾਰ ਪੈਦਾ ਕੀਤੀ ਗਈ। ਇਹ ਭਾਰਤ ਦੀ ਮਹੱਤਵਪੂਰਨ ਵਪਾਰਕ ਫਸਲ ਹੈ। ਇਹ ਫ਼ਸਲ ਦੁਨੀਆ ਭਰ ਵਿੱਚ ਆਲੂ ਤੋਂ ਬਾਅਦ ਦੂਜੇ ਨੰਬਰ ਦੀ ਸਭ ਤੋਂ ਮਹੱਤਵਪੂਰਨ ਫ਼ਸਲ ਹੈ। ਇਸਨੂੰ  ਫਲ ਵਾਂਗ ਕੱਚਾ ਅਤੇ ਪਕਾ ਕੇ ਵੀ ਖਾਦਾ ਜਾ ਸਕਦਾ ਹੈ। ਇਹ ਵਿਟਾਮਿਨ ਏ , ਸੀ, ਪੋਟਾਸ਼ੀਅਮ ਅਤੇ ਹੋਰ ਵੀ ਖਣਿਜਾਂ ਦਾ ਭਰਪੂਰ ਸ੍ਰੋਤ ਹੈ। ਇਸ ਦੀ ਵਰਤੋਂ ਜੂਸ, ਸੂਪ, ਪਾਊਡਰ ਅਤੇ ਕੈਚੱਪ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ। ਇਹ ਫ਼ਸਲ ਦੀ ਪ੍ਰਮੁੱਖ ਪੈਦਾਵਾਰ ਬਿਹਾਰ, ਕਰਨਾਟਕ, ਉੱਤਰ ਪ੍ਰਦੇਸ਼, ਉੜੀਸਾ, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿਚ ਕੀਤੀ ਜਾਂਦੀ ਹੈ। ਪੰਜਾਬ ਵਿੱਚ ਇਸ ਫ਼ਸਲ ਦੀ ਪੈਦਾਵਾਰ ਅੰਮ੍ਰਿਤਸਰ, ਰੋਪੜ, ਜਲੰਧਰ, ਹੁਸ਼ਿਆਰਪੁਰ ਆਦਿ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

 Punjab Chhuhara: ਇਹ ਕਿਸਮ ਬੀਜਾਂ ਤੋਂ ਬਿਨਾਂ, ਨਾਸ਼ਪਤੀ ਦੇ ਅਕਾਰ ਦੀ, ਲਾਲ ਅਤੇ ਮੋਟੇ ਛਿਲਕੇ ਵਾਲੀ ਹੁੰਦੀ ਹੈ। ਇਸ ਦੀ ਕੁਆਲਿਟੀ ਕਟਾਈ ਤੋਂ ਬਾਅਦ 7 ਦਿਨ ਤੱਕ ਮੰਡੀ ਵਿੱਚ ਵੇਚਣਯੋਗ ਹੁੰਦੀ ਹੈ। ਇਸ ਲਈ ਇਸ ਨੂੰ ਲੰਬੀ ਦੂਰੀ ਵਾਲੇ ਸਥਾਨਾਂ ਤੇ ਵੀ ਲਿਜਾ ਕੇ ਨਵੇਂ ਉਤਪਾਦ ਤਿਆਰ ਕਰਨ ਲਈ ਵਰਤਿਆ ਜਾ ਸਕਦਾ ਹੈ। ਇਸ ਦਾ ਔਸਤਨ ਝਾੜ 325 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Tropic: ਇਸ ਕਿਸਮ ਦੇ ਪੌਦੇ ਦੀ ਉਚਾਈ 100 ਸੈ.ਮੀ. ਹੁੰਦੀ ਹੈ। ਇਹ ਕਟਾਈ ਲਈ 141 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਟਮਾਟਰ ਦਾ ਆਕਾਰ ਵੱਡਾ ਅਤੇ ਗੋਲ ਹੁੰਦਾ ਹੈ ਅਤੇ ਇਹ ਗੁੱਛਿਆਂ ਵਿੱਚ ਲੱਗਦੇ ਹਨ। ਇਸ ਦਾ ਔਸਤਨ ਝਾੜ 90-95 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Upma: ਇਹ ਕਿਸਮ ਵਰਖਾ ਵਾਲੇ ਮੌਸਮ ਲਈ ਅਨੁਕੂਲ ਹੈ। ਇਹ ਕਿਸਮ ਦਾ ਆਕਾਰ ਅੰਡਾਕਾਰ ਅਤੇ ਦਰਮਿਆਨਾ ਹੁੰਦਾ ਹੈ। ਇਸ ਦਾ ਰੰਗ ਗੂੜਾ ਲਾਲ ਹੁੰਦਾ ਹੈ। ਇਸ ਦਾ ਔਸਤਨ ਝਾੜ 220 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab NR -7: ਇਹ ਕਿਸਮ ਦੇ ਪੌਦੇ ਛੋਟੇ ਹੁੰਦੇ ਹਨ ਅਤੇ ਇਸਦੇ ਟਮਾਟਰ ਦਰਮਿਆਨੇ ਅਕਾਰ ਦੇ ਅਤੇ ਰਸੀਲੇ ਹੁੰਦੇ ਹਨ। ਇਹ ਸੋਕੇ ਅਤੇ ਜੜ੍ਹ ਗਲਣ ਦੀ ਰੋਧਕ ਕਿਸਮ ਹੈ। ਇਸ ਦਾ ਔਸਤਨ ਝਾੜ 175-180 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Red Cherry: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਹੈ। ਇਸ ਕਿਸਮ ਨੂੰ ਖਾਸ ਸਲਾਦ ਲਈ ਵਰਤਿਆ ਜਾਂਦਾ ਹੈ। ਇਸ ਦਾ ਰੰਗ ਗੂੜਾ ਲਾਲ ਹੁੰਦਾ ਹੈ ਅਤੇ ਭਵਿੱਖ ਵਿੱਚ ਇਹ ਪੀਲੇ, ਸੰਤਰੀ ਅਤੇ ਗੁਲਾਬੀ ਰੰਗ ਵਿੱਚ ਵੀ ਉਪਲੱਬਧ ਹੋਵੇਗੀ। ਇਸ ਦੀ ਬਿਜਾਈ ਅਗਸਤ ਜਾਂ ਸਤੰਬਰ ਵਿੱਚ ਕੀਤੀ ਜਾਂਦੀ ਹੈ ਅਤੇ ਫਰਵਰੀ ਵਿੱਚ ਇਹ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਜੁਲਾਈ ਤੱਕ ਝਾੜ ਦਿੰਦੀ ਹੈ। ਇਸ ਦਾ ਅਗੇਤਾ ਝਾੜ 150 ਕੁਇੰਟਲ ਪ੍ਰਤੀ ਏਕੜ ਅਤੇ ਕੁੱਲ ਔਸਤਨ ਝਾੜ 430-440 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Varkha Bahar 2: ਪਨੀਰੀ ਲਗਾਉਣ ਤੋਂ ਬਾਅਦ 100 ਦਿਨਾਂ ਵਿੱਚ ਇਹ ਕਿਸਮ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਪੱਤਾ ਮਰੋੜ ਬਿਮਾਰੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਝਾੜ 215 ਕੁਇੰਟਲ ਪ੍ਰਤੀ ਏਕੜ ਹੈ।

Punjab Varkha Bahar 1: ਪਨੀਰੀ ਲਗਾਉਣ ਤੋਂ ਬਾਅਦ 90 ਦਿਨਾਂ ਵਿੱਚ ਇਹ ਕਿਸਮ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਵਰਖਾ ਦੇ ਮੌਸਮ ਲਈ ਅਨੁਕੂਲ ਹੈ | ਇਹ ਪੱਤਾ ਮਰੋੜ ਬਿਮਾਰੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਝਾੜ 215 ਕੁਇੰਟਲ ਪ੍ਰਤੀ ਏਕੜ ਹੈ।

Punjab Swarna: ਇਹ ਕਿਸਮ 2018 ਵਿੱਚ ਜਾਰੀ ਹੋਈ ਹੈ। ਇਸ ਦੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸ ਦੇ ਫਲ ਅੰਡਾਕਾਰ, ਸੰਤਰੀ ਰੰਗ ਦੇ ਅਤੇ ਦਰਮਿਆਨੇ ਹੁੰਦੇ ਹਨ। ਇਸ ਕਿਸਮ ਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 120 ਦਿਨਾਂ ਬਾਅਦ ਕੀਤੀ ਜਾਂਦੀ ਹੈ। ਮਾਰਚ ਦੇ ਅੰਤ ਤੱਕ ਇਸ ਕਿਸਮ ਦਾ ਔਸਤਨ ਝਾੜ 166 ਕੁਇੰਟਲ ਪ੍ਰਤੀ ਏਕੜ ਅਤੇ ਕੁੱਲ ਝਾੜ 1087 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ ਸਲਾਦ ਦੇ ਤੌਰ ਤੇ ਵਰਤਣ ਲਈ ਅਨੁਕੂਲ ਹੈ।

ਹੋਰ ਰਾਜਾਂ ਦੀਆਂ ਕਿਸਮਾਂ

HS 101: ਇਹ ਉੱਤਰੀ ਭਾਰਤ ਵਿੱਚ ਸਰਦੀਆਂ ਦੇ ਸਮੇਂ ਲਾਈ ਜਾਣ ਵਾਲੀ ਕਿਸਮ ਹੈ। ਇਸ ਦੇ ਪੌਦੇ ਛੋਟੇ ਹੁੰਦੇ ਹਨ। ਇਸ ਕਿਸਮ ਦੇ ਟਮਾਟਰ ਗੋਲ ਅਤੇ ਦਰਮਿਆਨੇ ਆਕਾਰ ਦੇ ਅਤੇ ਰਸੀਲੇ ਹੁੰਦੇ ਹਨ। ਇਹ ਗੁੱਛਿਆਂ ਦੇ ਰੂਪ ਲੱਗਦੇ ਹਨ। ਇਹ ਪੱਤਾ ਮਰੋੜ ਬਿਮਾਰੀ ਦੀ ਰੋਧਕ ਕਿਸਮ ਹੈ।

HS 102: ਇਹ ਕਿਸਮ ਜਲਦੀ ਪੱਕ ਜਾਂਦੀ ਹੈ। ਇਸ ਕਿਸਮ ਦੇ ਟਮਾਟਰ ਛੋਟੇ ਤੋਂ ਦਰਮਿਆਨੇ ਆਕਾਰ ਦੇ, ਗੋਲ ਅਤੇ ਰਸੀਲੇ ਹੁੰਦੇ ਹਨ।

Swarna Baibhav Hybrid: ਇਹ ਕਿਸਮ ਦੀ ਸਿਫਾਰਸ਼ ਪੰਜਾਬ, ਉੱਤਰਾਖੰਡ, ਝਾਰਖੰਡ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ। ਇਸਦੀ ਬਿਜਾਈ ਸਤੰਬਰ-ਅਕਤੂਬਰ ਵਿੱਚ ਕੀਤੀ ਜਾਂਦੀ ਹੈ। ਇਸ ਦੀ ਕੁਆਲਿਟੀ ਲੰਬੀ ਦੂਰੀ ਵਾਲੇ ਸਥਾਨਾਂ ਤੇ ਲਿਜਾਣ ਅਤੇ ਹੋਰ ਉਤਪਾਦ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ। ਇਸ ਦਾ ਔਸਤਨ ਝਾੜ 360-400 ਕੁਇੰਟਲ ਪ੍ਰਤੀ ਏਕੜ ਹੈ।

Swarna Sampada Hybrid: ਇਹ ਕਿਸਮ ਦੀ ਸਿਫਾਰਸ਼ ਪੰਜਾਬ, ਉੱਤਰਾਖੰਡ, ਝਾਰਖੰਡ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ। ਇਸ ਦੀ ਬਿਜਾਈ ਲਈ ਢੁੱਕਵਾਂ ਸਮਾਂ ਅਗਸਤ-ਸਤੰਬਰ ਅਤੇ ਫਰਵਰੀ-ਮਈ ਹੈ। ਇਹ ਝੁਲਸ ਰੋਗ ਅਤੇ ਪੱਤਿਆਂ ਦੇ ਮੁਰਝਾਉਣ ਦੀ ਰੋਧਕ ਕਿਸਮ ਹੈ। ਇਸ ਦਾ ਔਸਤਨ ਝਾੜ 400-420 ਕੁਇੰਟਲ ਪ੍ਰਤੀ ਏਕੜ ਹੈ। 

Keekruth: ਇਸ ਦੇ ਪੌਦੇ ਦੀ ਉਚਾਈ 100 ਸੈ.ਮੀ. ਹੁੰਦੀ ਹੈ। ਇਹ ਫ਼ਸਲ 136 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਟਮਾਟਰ ਦਰਮਿਆਨੇ ਤੋਂ ਵੱਡੇ ਆਕਾਰ ਦੇ, ਗੋਲ ਅਤੇ ਗੂੜੇ ਲਾਲ ਰੰਗ ਦੇ ਹੁੰਦੇ ਹਨ।

ਖੇਤ ਦੀ ਤਿਆਰੀ

ਟਮਾਟਰ ਦੇ ਪੌਦੇ ਲਾਉਣ ਲਈ ਵਧੀਆ ਵਾਹੀ ਅਤੇ ਪੱਧਰੀ ਮਿੱਟੀ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ 4-5 ਵਾਰ ਵਾਹੋ। ਫਿਰ ਮਿੱਟੀ ਨੂੰ ਪੱਧਰਾ ਕਰਨ ਲਈ ਸੁਹਾਗਾ ਫੇਰੋ। ਆਖਰੀ ਵਾਰੀ ਹਲ਼ ਵਾਹੁੰਦੇ ਸਮੇਂ ਇਸ ਵਿੱਚ ਵਧੀਆ ਰੂੜੀ ਦੀ ਖਾਦ ਅਤੇ ਕਾਰਬੋਫਿਊਰੋਨ 4 ਕਿਲੋ ਪ੍ਰਤੀ ਏਕੜ ਜਾਂ ਨਿੰਮ ਕੇਕ 8 ਕਿਲੋ ਪ੍ਰਤੀ ਏਕੜ ਪਾਓ। ਟਮਾਟਰ ਦੀ ਫ਼ਸਲ ਨੂੰ ਬੈੱਡ ਬਣਾ ਕੇ ਲਾਇਆ ਜਾਂਦਾ ਹੈ, ਜਿਸਦੀ ਚੌੜਾਈ 80-90 ਸੈ.ਮੀ. ਹੁੰਦੀ ਹੈ। ਮਿੱਟੀ ਵਿੱਚਲੇ ਰੋਗਾਣੂਆਂ, ਕੀੜਿਆਂ ਅਤੇ ਜੀਵਾਂ ਨੂੰ ਨਸ਼ਟ ਕਰਨ ਲਈ ਮਿੱਟੀ ਨੂੰ ਸੂਰਜ ਦੀਆਂ ਕਿਰਨਾਂ ਹੇਠ ਖੁੱਲਾ ਛੱਡ ਦਿਓ। ਪਾਰਦਰਸ਼ੀ ਪੋਲੀਥੀਨ ਦੀ ਪਰਤ ਵੀ ਇਸ ਕੰਮ ਦੇ ਲਈ ਵਰਤੀ ਜਾ ਸਕਦੀ ਹੈ। ਇਹ ਪਰਤ ਸੂਰਜ ਦੀਆਂ ਕਿਰਨਾਂ ਨੂੰ ਸੋਖਦੀ ਹੈ, ਜਿਸ ਨਾਲ ਮਿੱਟੀ ਦਾ ਤਾਪਮਾਨ ਵੱਧ ਜਾਂਦਾ ਹੈ ਅਤੇ ਇਹ ਮਿੱਟੀ ਵਿਚਲੇ ਰੋਗਾਣੂਆਂ ਨੂੰ ਮਾਰਨ ਵਿੱਚ ਸਹਾਈ ਹੁੰਦਾ ਹੈ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਬਿਜਾਈ ਤੋਂ ਇੱਕ ਮਹੀਨਾ ਪਹਿਲਾਂ ਮਿੱਟੀ ਨੂੰ ਧੁੱਪ ਵਿੱਚ ਖੁੱਲਾ ਛੱਡੋ। ਨਰਸਰੀ ਵਿੱਚ ਬੀਜਾਂ ਨੂੰ 1.5 ਮੀ. ਚੌੜੇ ਅਤੇ 20 ਸੈ.ਮੀ. ਉੱਚੇ ਬੈੱਡਾਂ ਤੇ ਬੀਜੋ। ਬਿਜਾਈ ਤੋਂ ਬਾਅਦ ਬੈੱਡਾਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ ਅਤੇ ਫੁੱਲਾਂ ਨੂੰ ਪਾਣੀ ਦੇਣ ਵਾਲੇ ਡੱਬੇ ਨਾਲ ਰੋਜ਼ ਸਵੇਰੇ ਬੈੱਡਾਂ ਦੀ ਸਿੰਚਾਈ ਕਰੋ। ਰੋਗਾਣੂਆਂ ਦੇ ਹਮਲੇ ਤੋਂ ਫਸਲ ਨੂੰ ਬਚਾਉਣ ਲਈ ਨਰਸਰੀ ਵਾਲੇ ਬੈੱਡਾਂ ਨੂੰ ਵਧੀਆ ਨਾਈਲੋਨ ਦੇ ਜਾਲ ਨਾਲ ਢੱਕ ਦਿਓ।

ਪਨੀਰੀ ਲਗਾਉਣ ਤੋਂ 10-15 ਦਿਨ ਬਾਅਦ, 19:19:19 ਦੇ ਨਾਲ ਸੂਖਮ ਤੱਤਾਂ ਦੀ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਪੌਦਿਆਂ ਨੂੰ ਤੰਦਰੁਸਤ ਅਤੇ ਮਜਬੂਤ ਬਣਾਉਣ ਲਈ ਬਿਜਾਈ ਤੋਂ 20 ਦਿਨ ਬਾਅਦ ਲੀਹੋਸਿਨ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਨੁਕਸਾਨੇ ਪੌਦਿਆਂ ਨੂੰ ਖੇਤ ਵਿੱਚੋਂ ਪੁੱਟ ਦਿਓ ਤਾਂ ਜੋ ਪੌਦਿਆਂ ਦਾ ਫਾਸਲਾ ਵੀ ਸਹੀ ਰੱਖਿਆ ਜਾ ਸਕੇ ਅਤੇ ਨਿਰੋਗ ਪੌਦਿਆਂ ਨੂੰ ਰੋਗਾਣੂਆਂ ਤੋਂ ਵੀ ਬਚਾਇਆ ਜਾ ਸਕੇ। ਰੋਗਾਣੂਆਂ ਤੋਂ ਬਚਾਅ ਲਈ ਮਿੱਟੀ ਵਿੱਚ ਨਮੀ ਬਣਾਈ ਰੱਖੋ। ਜੇਕਰ ਸੋਕਾ ਦਿਖੇ ਤਾਂ ਪੌਦਿਆਂ ਨੂੰ ਬਿਜਾਈ ਤੋਂ ਪਹਿਲਾਂ ਮੈਟਾਲੈਕਸਿਲ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ 2-3 ਵਾਰ ਡੋਬੋ।

ਬਿਜਾਈ ਤੋਂ 25-30 ਦਿਨ ਬਾਅਦ ਪਨੀਰੀ ਵਾਲੇ ਪੌਦੇ ਤਿਆਰ ਹੋ ਜਾਂਦੇ ਹਨ ਅਤੇ ਇਨ੍ਹਾਂ ਦੇ 3-4 ਪੱਤੇ ਨਿਕਲ ਆਉਂਦੇ ਹਨ। ਜੇਕਰ ਪੌਦਿਆਂ ਦੀ ਉਮਰ 30 ਦਿਨ ਤੋਂ ਜ਼ਿਆਦਾ ਹੋਵੇ ਤਾਂ ਇਸਦੀ ਸੋਧ ਤੋਂ ਬਾਅਦ ਇਸ ਨੂੰ ਖੇਤ ਵਿੱਚ ਲਗਾਓ। ਪਨੀਰੀ ਪੁੱਟਣ ਤੋਂ 24 ਘੰਟੇ ਪਹਿਲਾਂ ਬੈੱਡਾਂ ਨੂੰ ਪਾਣੀ ਲਗਾਓ ਤਾਂ ਕਿ ਪੌਦੇ ਅਸਾਨੀ ਨਾਲ ਪੁੱਟੇ ਜਾ ਸਕਣ।

ਫਸਲ ਨੂੰ ਸ਼ੁਰੂਆਤੀ ਵਿਕਾਸ ਸਮੇਂ ਮੁਰਝਾਉਣ ਤੋਂ ਬਚਾਉਣ ਲਈ ਨਵੇਂ ਪੌਦਿਆਂ ਨੂੰ ਸਟ੍ਰੈਪਟੋਸਾਈਕਲਿਨ ਘੋਲ 1 ਗ੍ਰਾਮ ਨੂੰ 40 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ ਪਹਿਲਾਂ 30 ਮਿੰਟ ਲਈ ਡੋਬੋ।

ਬਿਜਾਈ

ਬਿਜਾਈ ਦਾ ਸਮਾਂ
ਉੱਤਰੀ ਰਾਜਾਂ ਵਿੱਚ, ਬਸੰਤ ਦੇ ਸਮੇਂ ਟਮਾਟਰ ਦੀ ਪਨੀਰੀ ਨਵੰਬਰ ਦੇ ਅਖੀਰ ਵਿੱਚ ਬੀਜੀ ਜਾਂਦੀ ਹੈ ਅਤੇ ਜਨਵਰੀ ਦੇ ਦੂਜੇ ਪੰਦਰਵਾੜੇ ਖੇਤ ਵਿੱਚ ਲਗਾਈ ਜਾਂਦੀ ਹੈ। ਪੱਤਝੜ ਦੇ ਸਮੇਂ ਪਨੀਰੀ ਦੀ ਬਿਜਾਈ ਜੁਲਾਈ-ਅਗਸਤ ਵਿੱਚ ਕੀਤੀ ਜਾਂਦੀ ਹੈ ਅਤੇ ਅਗਸਤ-ਸਤੰਬਰ ਵਿੱਚ ਇਹ ਖੇਤ ਵਿੱਚ ਲਗਾ ਦਿੱਤੀ ਜਾਂਦੀ ਹੈ। ਪਹਾੜੀ ਇਲਾਕਿਆਂ ਵਿੱਚ ਇਸ ਦੀ ਬਿਜਾਈ ਮਾਰਚ-ਅਪ੍ਰੈਲ ਵਿੱਚ ਕੀਤੀ ਜਾਂਦੀ ਹੈ ਅਤੇ ਅਪ੍ਰੈਲ-ਮਈ ਵਿੱਚ ਇਹ ਖੇਤ ਵਿੱਚ ਲਗਾ ਦਿੱਤੀ ਜਾਂਦੀ ਹੈ।

ਫਾਸਲਾ
ਕਿਸਮ ਅਤੇ ਉਸ ਦੇ ਵਿਕਾਸ ਦੇ ਢੰਗ ਮੁਤਾਬਕ 60x30 ਸੈ.ਮੀ. ਜਾਂ 75x60 ਸੈ.ਮੀ. ਜਾਂ 75x75 ਸੈ.ਮੀ. ਦਾ ਫਾਸਲਾ ਰੱਖੋ। ਪੰਜਾਬ ਵਿੱਚ, ਛੋਟੇ ਕੱਦ ਵਾਲੀ ਕਿਸਮ ਲਈ 75x30 ਸੈ.ਮੀ. ਦੇ ਫਾਸਲਾ ਰੱਖੋ ਅਤੇ ਵਰਖਾ ਵਾਲੇ ਮੌਸਮ ਲਈ 120-150x30 ਸੈ.ਮੀ. ਫਾਸਲਾ ਰੱਖੋ।

ਬੀਜ ਦੀ ਡੂੰਘਾਈ
ਨਰਸਰੀ ਵਿੱਚ ਬੀਜਾਂ ਨੂੰ 4 ਸੈ.ਮੀ. ਡੂੰਘਾਈ ਵਿੱਚ ਬੀਜੋ ਅਤੇ ਮਿੱਟੀ ਨਾਲ ਢੱਕ ਦਿਓ।

ਬਿਜਾਈ ਦਾ ਢੰਗ
ਪਨੀਰੀ ਨੂੰ ਪੁੱਟ ਕੇ ਖੇਤ ਵਿੱਚ ਲਾ ਦਿਓ।



 

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਵਿੱਚ ਪਨੀਰੀ ਉਗਾਉਣ ਲਈ 100 ਗ੍ਰਾਮ ਬੀਜ ਦੀ ਮਾਤਰਾ ਦੀ ਵਰਤੋਂ ਕਰੋ।

ਬੀਜ ਦੀ ਸੋਧ
ਫਸਲ ਨੂੰ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਤੋਂ ਬਚਾਉਣ ਲਈ, ਬੀਜਾਂ ਨੂੰ ਬਿਜਾਈ ਤੋਂ ਪਹਿਲਾਂ ਥੀਰਮ 3 ਗ੍ਰਾਮ ਜਾਂ ਕਾਰਬੈਂਡਾਜ਼ਿਮ 3 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ। ਇਸ ਤੋਂ ਬਾਅਦ ਟ੍ਰਾਈਕੋਡਰਮਾ 5 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ। ਬੀਜ ਨੂੰ ਛਾਂ ਵਿੱਚ ਰੱਖ ਦਿਓ ਅਤੇ ਫਿਰ ਬਿਜਾਈ ਲਈ ਵਰਤੋ।

 

Fungicide/Insecticide name

Quantity (Dosage per kg seed)

Carbendazim 3 gm
Thiram 3 gm


 

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA SSP MURIATE OF POTASH
130 155 45

 

ਤੱਤ ( ਕਿਲੋ ਪ੍ਰਤੀ ਏਕੜ) 

NITROGEN PHOSPHORUS POTASH
60 25 25

 

ਖੇਤ ਦੀ ਤਿਆਰੀ ਸਮੇਂ ਵਧੀਆ ਤਿਆਰ ਕੀਤੀ ਹੋਈ ਰੂੜੀ ਦੀ ਖਾਦ 10 ਟਨ ਪ੍ਰਤੀ  ਏਕੜ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾ ਦਿਓ। ਨਾਇਟ੍ਰੋਜਨ 60 ਕਿਲੋ (130 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਐੱਸ.ਐੱਸ.ਪੀ.) ਅਤੇ ਪੋਟਾਸ਼ 25 ਕਿਲੋ (45 ਕਿਲੋ ਐੱਮ.ਓ.ਪੀ.) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਪਨੀਰੀ ਲਾਉਣ ਤੋਂ ਪਹਿਲਾਂ ਸ਼ੁਰੂਆਤੀ ਖੁਰਾਕ ਦੇ ਤੌਰ ਤੇ ਅੱਧਾ ਹਿੱਸਾ ਨਾਈਟ੍ਰੋਜਨ ਦਾ ਅਤੇ ਪੂਰਾ ਹਿੱਸਾ ਫਾਸਫੋਰਸ ਅਤੇ ਪੋਟਾਸ਼ ਦਾ ਪਾਓ। ਪਨੀਰੀ ਲਗਾਉਣ ਤੋਂ 20-30 ਦਿਨ ਬਾਅਦ ਬਾਕੀ ਬਚੀ ਨਾਈਟ੍ਰੋਜਨ ਦਾ ਚੌਥਾ ਹਿੱਸਾ ਪਾਓ। ਪਨੀਰੀ ਲਾਉਣ ਤੋਂ ਦੋ ਮਹੀਨੇ ਬਾਅਦ ਬਾਕੀ ਬਚੀ ਯੂਰੀਆ ਪਾ ਦਿਓ।

WSF: ਪਨੀਰੀ ਲਾਉਣ ਤੋਂ 10-15 ਦਿਨ ਬਾਅਦ 19:19:19 ਦੇ ਨਾਲ ਸੂਖਮ ਤੱਤਾਂ 2.5-3 ਗ੍ਰਾਮ ਪ੍ਰਤੀ ਲੀਟਰ ਵਿੱਚ ਮਿਲਾ ਕੇ ਸਪਰੇਅ ਕਰੋ। ਘੱਟ ਤਾਪਮਾਨ ਕਾਰਨ ਪੌਦੇ ਤੱਤਾਂ ਨੂੰ ਘੱਟ ਸੋਖਦੇ ਹਨ ਅਤੇ ਇਸ ਨਾਲ ਪੌਦੇ ਦੇ ਵਿਕਾਸ ਤੇ ਵੀ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਫੋਲੀਅਰ ਸਪਰੇਅ ਪੌਦੇ ਦੇ ਵਾਧੇ ਵਿੱਚ ਮਦਦ ਕਰਦੀ ਹੈ। ਸ਼ਾਖਾਂ ਜਾਂ ਟਾਹਣੀਆਂ ਨਿਕਲਣ ਸਮੇਂ, 19:19:19 ਜਾਂ 12:61:00 ਦੀ 4-5 ਗ੍ਰਾਮ ਪ੍ਰਤੀ ਲੀਟਰ ਸਪਰੇਅ ਕਰੋ। ਪੌਦੇ ਦੇ ਵਧੀਆ ਵਿਕਾਸ ਅਤੇ ਝਾੜ ਲਈ, ਪਨੀਰੀ ਲਗਾਉਣ ਤੋਂ 40-50 ਦਿਨ ਬਾਅਦ 10 ਦਿਨਾਂ ਦੇ ਵਕਫੇ ਤੇ ਬ੍ਰੈਸਿਨੋਲਾਈਡ 50 ਮਿ.ਲੀ. ਪ੍ਰਤੀ ਏਕੜ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਦੋ ਵਾਰ ਸਪਰੇਅ ਕਰੋ।

ਵਧੀਆ ਕੁਆਲਿਟੀ ਅਤੇ ਝਾੜ ਪ੍ਰਾਪਤ ਕਰਨ ਲਈ, ਫੁੱਲ ਨਿਕਲਣ ਤੋਂ ਪਹਿਲਾਂ 12:61:00 (ਮੋਨੋ ਅਮੋਨੀਅਮ ਫਾਸਫੇਟ) 10 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਜਦੋਂ ਫੁੱਲ ਨਿਕਲਣੇ ਸ਼ੁਰੂ ਹੋਣ ਤਾਂ ਸ਼ੁਰੂਆਤੀ ਦਿਨਾਂ ਵਿੱਚ ਬੋਰੋਨ 25 ਗ੍ਰਾਮ ਪ੍ਰਤੀ 10 ਲੀਟਰ  ਪਾਣੀ ਦੀ ਸਪਰੇਅ ਕਰੋ। ਇਹ ਫੁੱਲ ਅਤੇ ਟਮਾਟਰ ਦੇ ਝੜਨ ਨੂੰ ਰੋਕੇਗਾ। ਕਈ ਵਾਰ ਟਮਾਟਰਾਂ ਤੇ ਕਾਲੇ ਧੱਬੇ ਦੇਖੇ ਜਾ ਸਕਦੇ ਹਨ, ਜੋ ਕੈਲਸ਼ਿਅਮ ਦੀ ਕਮੀ ਨਾਲ ਹੁੰਦੇ ਹਨ। ਇਸਨੂੰ ਰੋਕਣ ਲਈ ਕੈਲਸ਼ੀਅਮ ਨਾਈਟ੍ਰੇਟ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਵੱਧ ਤਾਪਮਾਨ ਵਿੱਚ ਫੁੱਲ ਡਿੱਗਦੇ ਦਿਖਣ ਤਾਂ  ਐੱਨ ਏ ਏ (NAA@50ppm ) 50 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਫੁੱਲ ਨਿਲਕਣ ਤੇ ਕਰੋ। ਟਮਾਟਰ ਦੇ ਵਾਧੇ ਸਮੇਂ ਪੋਟਾਸ਼ ਅਤੇ ਸਲਫੇਟ (00:00:50+18S) ਦੀ 3-5 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਇਹ ਟਮਾਟਰ ਦੇ ਵਾਧੇ ਅਤੇ ਵਧੀਆ ਰੰਗ ਲਈ ਉਪਯੋਗੀ ਹੁੰਦੀ ਹੈ। ਟਮਾਟਰ ਵਿੱਚ ਦਰਾੜ ਆਉਣ ਨਾਲ ਇਸਦੀ ਕੁਆਲਿਟੀ ਘੱਟ ਜਾਂਦੀ ਹੈ ਅਤੇ ਮੁੱਲ ਵੀ 20% ਤੱਕ ਘੱਟ ਜਾਂਦਾ ਹੈ। ਇਸਨੂੰ ਰੋਕਣ ਲਈ ਚਿਲੇਟਡ ਬੋਰੋਨ (ਸੋਲਿਊਬਰ) 200 ਗ੍ਰਾਮ ਪ੍ਰਤੀ ਏਕੜ ਪ੍ਰਤੀ 200 ਲੀਟਰ ਪਾਣੀ ਦੀ ਸਪਰੇਅ ਫਲ ਪੱਕਣ ਸਮੇਂ ਕਰੋ। ਪੌਦੇ ਦੇ ਵਾਧੇ, ਫੁੱਲ ਅਤੇ ਫਲ ਨੂੰ ਵਧੀਆ ਬਣਾਉਣ ਲਈ, ਬਾਇਓਜ਼ਾਈਮ/ਧਨਜ਼ਾਈਮ 3-4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਮਹੀਨੇ ਵਿੱਚ ਦੋ ਵਾਰ ਕਰੋ। ਮਿੱਟੀ ਵਿੱਚ ਨਮੀ ਬਣਾਈ ਰੱਖੋ।

 

ਨਦੀਨਾਂ ਦੀ ਰੋਕਥਾਮ

ਥੋੜੇ-ਥੋੜੇ ਸਮੇਂ ਬਾਅਦ ਗੋਡੀ ਕਰਦੇ ਰਹੋ ਅਤੇ ਜੜ੍ਹਾਂ ਨੂੰ ਮਿੱਟੀ ਲਗਾਓ। 45 ਦਿਨਾਂ ਤੱਕ ਖੇਤ ਨੂੰ ਨਦੀਨ ਰਹਿਤ ਰੱਖੋ। ਜੇਕਰ ਨਦੀਨ ਕਾਬੂ ਤੋਂ ਬਾਹਰ ਹੋ ਜਾਣ ਤਾਂ ਇਹ 70-90% ਝਾੜ ਘਟਾ ਦੇਣਗੇ। ਪਨੀਰੀ ਲਗਾਉਣ ਤੋਂ 2-3 ਦਿਨ ਬਾਅਦ ਫਲੂਕਲੋਰਾਲਿਨ (ਬਸਾਲਿਨ) 800 ਮਿ.ਲੀ. ਪ੍ਰਤੀ 200 ਲੀਟਰ ਪਾਣੀ ਦੀ ਸਪਰੇਅ ਬਿਜਾਈ ਤੋਂ ਪਹਿਲਾਂ ਵਾਲੇ ਨਦੀਨ ਨਾਸ਼ਕ ਦੇ ਤੌਰ ਤੇ ਕਰੋ। ਜੇਕਰ ਨਦੀਨ ਛੇਤੀ ਉੱਗ ਰਹੇ ਹੋਣ ਤਾਂ, ਨਦੀਨ ਨਾਸ਼ਕ ਦੇ ਤੌਰ ਤੇ ਸੈਂਕਰ 300 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ। ਨਦੀਨਾਂ ਤੇ ਕਾਬੂ ਪਾਉਣ ਅਤੇ ਜ਼ਮੀਨ ਦਾ ਤਾਪਮਾਨ ਘੱਟ ਕਰਨ ਲਈ ਪੋਲੀਥੀਨ ਦੀ ਪਰਤ ਦੀ ਵਰਤੋਂ ਕਰ ਸਕਦੇ ਹਾਂ।

ਸਿੰਚਾਈ

ਸਰਦੀਆਂ ਵਿੱਚ, 6 ਤੋਂ 7 ਦਿਨਾਂ ਦੇ ਵਕਫੇ ਤੇ ਸਿੰਚਾਈ ਕਰੋ ਅਤੇ ਗਰਮੀਆਂ ਦੇ ਮਹੀਨੇ ਮਿੱਟੀ ਵਿੱਚ ਨਮੀ ਦੇ ਮੁਤਾਬਕ 10-15 ਦਿਨਾਂ ਦੇ ਵਕਫੇ ਤੇ ਸਿੰਚਾਈ ਕਰੋ। ਸੋਕੇ ਤੋਂ ਬਾਅਦ ਜ਼ਿਆਦਾ ਪਾਣੀ ਦੇਣ ਨਾਲ ਟਮਾਟਰਾਂ ਵਿੱਚ ਤਰੇੜਾਂ ਆ ਜਾਂਦੀਆਂ ਹਨ। ਫੁੱਲ ਨਿਕਲਣ ਸਮੇਂ ਸਿੰਚਾਈ ਮਹੱਤਵਪੂਰਨ ਹੁੰਦੀ ਹੈ। ਇਸ ਸਮੇਂ ਪਾਣੀ ਦੀ ਕਮੀ ਨਾਲ ਫੁੱਲ ਝੜ ਸਕਦੇ ਹਨ ਅਤੇ ਫਲ ਦੇ ਨਾਲ ਨਾਲ ਪੈਦਾਵਾਰ ਤੇ ਵੀ ਅਸਰ ਪੈਂਦਾ ਹੈ। ਬਹੁਤ ਸਾਰੀਆਂ ਖੋਜਾਂ ਦੇ ਮੁਤਾਬਕ ਇਹ ਪਤਾ ਚੱਲਿਆ ਹੈ ਕਿ, ਹਰ ਪੰਦਰਵਾੜੇ ਅੱਧਾ ਇੰਚ ਸਿੰਚਾਈ ਕਰਨ ਨਾਲ ਜੜ੍ਹਾਂ ਜ਼ਿਆਦਾ ਫੈਲਦੀਆਂ ਹਨ ਅਤੇ ਇਸ ਨਾਲ ਝਾੜ ਵੀ ਵੱਧ ਜਾਂਦਾ ਹੈ।

ਪੌਦੇ ਦੀ ਦੇਖਭਾਲ

ਪੱਤੇ ਦਾ ਸੁਰੰਗੀ ਕੀੜਾ

ਕੀੜੇ ਮਕੌੜੇ ਤੇ ਰੋਕਥਾਮ:

ਪੱਤੇ ਦਾ ਸੁਰੰਗੀ ਕੀੜਾ:
ਇਹ ਕੀੜੇ ਪੱਤਿਆਂ ਨੂੰ ਖਾਂਦੇ ਹਨ ਅਤੇ ਪੱਤੇ ਵਿੱਚ ਟੇਢੀਆਂ-ਮੇਢੀਆਂ ਸੁਰੰਗਾਂ ਬਣਾ ਦਿੰਦੇ ਹਨ। ਇਹ ਫਲ ਬਣਨ ਅਤੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਤੇ ਵੀ ਅਸਰ ਕਰਦਾ ਹੈ।

ਸ਼ੁਰੂਆਤੀ ਸਮੇਂ ਵਿੱਚ ਨੀਮ ਸੀਡ ਕਰਨਲ ਐਕਸਟ੍ਰੈਕਟ 5% 50 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਇਸ ਕੀੜੇ ਤੇ ਕਾਬੂ ਪਾਉਣ ਲਈ ਡਾਈਮੈਥੋਏਟ 30 ਈ ਸੀ 250 ਮਿ.ਲੀ. ਜਾਂ ਸਪਾਈਨੋਸੈੱਡ 80 ਮਿ.ਲੀ. ਵਿੱਚ 200 ਲੀਟਰ ਪਾਣੀ ਜਾਂ ਟ੍ਰਾਈਜ਼ੋਫੋਸ 200 ਮਿ.ਲੀ. ਪ੍ਰਤੀ 200 ਲੀਟਰ ਪਾਣੀ ਦੀ ਸਪਰੇਅ ਕਰੋ।

ਸਫੇਦ ਮੱਖੀ

ਸਫੇਦ ਮੱਖੀ: ਇਹ ਪੱਤਿਆਂ ਵਿੱਚੋਂ ਰਸ ਚੂਸ ਕੇ ਪੌਦੇ ਨੂੰ ਕਮਜ਼ੋਰ ਬਣਾਉਂਦੀ ਹੈ। ਇਹ ਸ਼ਹਿਦ ਦੀ ਬੂੰਦ ਦੀ ਤਰ੍ਹਾਂ ਦੇ ਪੱਤਿਆਂ 'ਤੇ ਕਾਲੇ ਧੱਬੇ ਛੱਡਦੀ ਹੈ। ਇਹ ਪੱਤਾ ਮਰੋੜ ਬਿਮਾਰੀ ਦਾ ਵੀ ਕਾਰਨ ਬਣਦੇ ਹਨ।

ਨਰਸਰੀ ਵਿੱਚ ਬੀਜਾਂ ਦੀ ਬਿਜਾਈ ਤੋਂ ਬਾਅਦ, ਬੈੱਡ ਨੂੰ 400 ਮੈੱਸ਼ ਦੇ ਨਾਈਲੋਨ ਜਾਲ ਨਾਲ ਜਾਂ ਪਤਲੇ ਸਫੇਦ ਕੱਪੜੇ ਨਾਲ ਢੱਕ ਦਿਓ। ਇਹ ਪੌਦਿਆਂ ਨੂੰ ਕੀੜਿਆਂ ਦੇ ਹਮਲੇ ਤੋਂ ਬਚਾਉਂਦਾ ਹੈ। ਇਨ੍ਹਾਂ ਦੇ ਹਮਲੇ ਨੂੰ ਮਾਪਣ ਲਈ ਪੀਲੇ ਫੀਰੋਮੋਨ ਕਾਰਡ ਵਰਤੋ, ਜਿਨ੍ਹਾਂ 'ਤੇ ਗਰੀਸ ਅਤੇ ਚਿਪਕਣ ਵਾਲਾ ਤੇਲ ਲੱਗਾ ਹੋਵੇ। ਸਫੇਦ ਮੱਖੀ ਨੂੰ ਫੈਲਣ ਤੋਂ ਰੋਕਣ ਲਈ ਨੁਕਸਾਨੇ ਪੌਦਿਆਂ ਨੂੰ ਜੜ੍ਹਾਂ ਤੋਂ ਪੁੱਟ ਕੇ ਨਸ਼ਟ ਕਰ ਦਿਓ। ਜ਼ਿਆਦਾ ਹਮਲਾ ਹੋਣ 'ਤੇ ਐਸਿਟਾਮਿਪ੍ਰਿਡ 20 ਐੱਸ ਪੀ 80 ਗ੍ਰਾਮ ਪ੍ਰਤੀ 200 ਲੀਟਰ ਪਾਣੀ ਜਾਂ ਟ੍ਰਾਈਜ਼ੋਫੋਸ 250 ਮਿ.ਲੀ. ਪ੍ਰਤੀ 200 ਲੀਟਰ ਜਾਂ ਪ੍ਰੋਫੈਨੋਫੋਸ 200 ਮਿ.ਲੀ. ਪ੍ਰਤੀ 200 ਲੀਟਰ ਪਾਣੀ ਦੀ ਸਪਰੇਅ ਕਰੋ। ਇਹ ਸਪਰੇਅ 15 ਦਿਨ ਬਾਅਦ ਦੋਬਾਰਾ ਕਰੋ।

ਥਰਿਪ

ਥਰਿਪ: ਇਹ ਟਮਾਟਰਾਂ ਵਿੱਚ ਆਮ ਪਾਇਆ ਜਾਣ ਵਾਲਾ ਕੀੜਾ ਹੈ। ਇਹ ਖਾਸ ਕਰ ਖੁਸ਼ਕ ਮੌਸਮ ਵਿੱਚ ਪਾਇਆ ਜਾਂਦਾ ਹੈ। ਇਹ ਪੱਤਿਆਂ ਦਾ ਰਸ ਚੂਸਦਾ ਹੈ, ਜਿਸ ਕਾਰਨ ਪੱਤੇ ਮੁੜ ਜਾਂਦੇ ਹਨ। ਪੱਤਿਆਂ ਦਾ ਆਕਾਰ ਕੱਪ ਦੀ ਤਰ੍ਹਾਂ ਹੋ ਜਾਂਦਾ ਹੈ ਅਤੇ ਇਹ ਉੱਪਰ ਵੱਲ ਮੁੜ ਜਾਂਦੇ ਹਨ। ਇਸ ਨਾਲ ਫੁੱਲ ਝੜਨੇ ਵੀ ਸ਼ੁਰੂ ਹੋ ਜਾਂਦੇ ਹਨ।

ਇਨ੍ਹਾਂ ਦੀ ਗਿਣਤੀ ਦੇਖਣ ਲਈ ਨੀਲੇ ਫੇਰੋਮੋਨ ਕਾਰਡ 6-8 ਪ੍ਰਤੀ ਏਕੜ ਵਿੱਚ ਲਗਾਓ। ਇਨ੍ਹਾਂ ਨੂੰ ਰੋਕਣ ਲਈ ਵਰਟੀਸੀਲੀਅਮ ਲਿਕਾਨੀ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਥਰਿਪ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਇਮੀਡਾਕਲੋਪ੍ਰਿਡ 17.8SL @60 ਮਿ.ਲੀ. ਜਾਂ ਫਿਪਰੋਨਿਲ 200 ਮਿ.ਲੀ. ਪ੍ਰਤੀ 200 ਲੀਟਰ ਪਾਣੀ ਜਾਂ ਫਿਪਰੋਨਿਲ 80% ਡਬਲਿਊ ਪੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਐਸੀਫੇਟ 75% ਡਬਲਿਊ ਪੀ 600 ਗ੍ਰਾਮ ਪ੍ਰਤੀ 200 ਲੀਟਰ ਜਾਂ ਸਪਾਈਨੋਸੈੱਡ 80 ਮਿ.ਲੀ. ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਲ ਦਾ ਗੜੂੰਆ

ਫਲ ਦਾ ਗੜੂੰਆ: ਇਹ ਟਮਾਟਰ ਦਾ ਮੁੱਖ ਕੀੜਾ ਹੈ। ਇਹ ਹੇਲੀਕੋਵੇਰਪਾ ਦੇ ਕਾਰਨ ਹੁੰਦਾ ਹੈ, ਜਿਸ ਨੂੰ ਸਹੀ ਸਮੇਂ ਤੇ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ 22-37% ਤੱਕ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਹ ਪੱਤੇ, ਫੁੱਲ ਅਤੇ ਫਲ ਖਾਂਦਾ ਹੈ। ਇਹ ਫਲਾਂ ਤੇ ਗੋਲ ਸੁਰਾਖ ਬਣਾਉਂਦਾ ਹੈ ਅਤੇ ਇਸਦੇ ਗੁੱਦੇ ਨੂੰ ਖਾਂਦਾ ਹੈ।

ਸ਼ੁਰੂਆਤੀ ਨੁਕਸਾਨ ਸਮੇਂ, ਇਸਦੇ ਲਾਰਵੇ ਨੂੰ ਹੱਥੀਂ ਵੀ ਇਕੱਠਾ ਕੀਤਾ ਜਾ ਸਕਦਾ ਹੈ। ਸ਼ੁਰੂਆਤੀ ਸਮੇਂ HNPV ਜਾਂ ਨਿੰਮ ਦੇ ਪੱਤਿਆਂ ਦਾ ਘੋਲ 50 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਫਲ ਦੇ ਗੜੂੰਏ ਨੂੰ ਰੋਕਣ ਲਈ ਫੇਰੋਮੋਨ ਕਾਰਡ ਬਰਾਬਰ ਦੂਰੀ ਤੇ ਪਨੀਰੀ ਲਾਉਣ ਤੋਂ 20 ਦਿਨਾਂ ਬਾਅਦ ਲਾਓ। ਨੁਕਸਾਨੇ ਹਿੱਸਿਆਂ ਨੂੰ ਨਸ਼ਟ ਕਰ ਦਿਓ। ਜੇਕਰ ਕੀੜਿਆਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਸਪਾਈਨੋਸੈੱਡ 80 ਮਿ.ਲੀ.+ਸਟਿੱਕਰ 400 ਮਿ.ਲੀ. ਪ੍ਰਤੀ 200 ਲੀਟਰ ਪਾਣੀ ਦੀ ਸਪਰੇਅ ਕਰੋ। ਸ਼ਾਖ ਅਤੇ ਫਲ ਦੇ ਗੜੂੰਏ ਨੂੰ ਰੋਕਣ ਲਈ ਕੋਰਾਜ਼ਨ 60 ਮਿ.ਲੀ. ਪ੍ਰਤੀ 200 ਲੀਟਰ ਪਾਣੀ ਦੀ ਸਪਰੇਅ ਕਰੋ।

ਮਕੌੜਾ ਜੂੰ

ਮਕੌੜਾ ਜੂੰ: ਇਹ ਇੱਕ ਖਤਰਨਾਕ ਕੀੜਾ ਹੈ ਜੋ 80% ਤੱਕ ਝਾੜ ਘਟਾ ਦਿੰਦਾ ਹੈ। ਇਹ ਕੀੜਾ ਪੂਰੇ ਸੰਸਾਰ ਵਿੱਚ ਫੈਲਿਆ ਹੋਇਆ ਹੈ। ਇਹ ਪੱਤਿਆਂ ਨੂੰ ਹੇਠਲੇ ਪਾਸੇ ਨੂੰ ਹੇਠਲੇ ਪਾਸੇ ਤੋਂ ਖਾਂਦਾ ਹੈ। ਨੁਕਸਾਨੇ ਪੱਤੇ ਕੱਪ ਦੇ ਆਕਾਰ ਵਿੱਚ ਨਜ਼ਰ ਆਉਂਦੇ ਹਨ। ਇਸਦਾ ਹਮਲਾ ਵਧਣ ਨਾਲ ਪੱਤੇ ਸੁੱਕਣ ਅਤੇ ਝੜਨ ਲੱਗ ਜਾਂਦੇ ਹਨ ਅਤੇ ਸ਼ਾਖਾਂ ਨੰਗੀਆਂ ਹੋ ਜਾਂਦੀਆਂ ਹਨ।

ਜੇਕਰ ਖੇਤ ਵਿੱਚ ਪੀਲੀ ਜੂੰ ਅਤੇ ਥ੍ਰਿਪ ਦਾ ਹਮਲਾ ਦੇਖਿਆ ਜਾਵੇ ਤਾਂ, ਕਲੋਰਫੈਨਾਪਿਅਰ 15 ਮਿ.ਲੀ./10 ਲੀਟਰ, ਐਬਾਮੈਕਟਿਨ 15 ਮਿ.ਲੀ. ਪ੍ਰਤੀ 10 ਲੀਟਰ ਜਾਂ ਫੈਨਾਜ਼ਾਕੁਇਨ 100 ਮਿ.ਲੀ. ਪ੍ਰਤੀ 100 ਲੀਟਰ ਅਸਰਦਾਰ ਸਿੱਧ ਹੋਵੇਗਾ। ਵਧੀਆ ਕਾਬੂ ਪਾਉਣ ਲਈ ਸਪਾਈਰੋਮੈਸੀਫੇਨ 22.9 ਐੱਸ ਸੀ (ਔਬੇਰੋਨ) 200 ਮਿ.ਲੀ. ਪ੍ਰਤੀ ਏਕੜ ਪ੍ਰਤੀ 180 ਲੀਟਰ ਪਾਣੀ ਦੀ ਸਪਰੇਅ ਕਰੋ।

ਫਲ ਦਾ ਗਲਣਾ

ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:

ਫਲ ਦਾ ਗਲਣਾ:
ਇਹ ਟਮਾਟਰ ਦੀ ਪ੍ਰਮੁੱਖ ਬਿਮਾਰੀ ਹੈ ਜੋ ਮੌਸਮ ਦੀ ਤਬਦੀਲੀ ਕਾਰਨ ਹੁੰਦੀ ਹੈ। ਟਮਾਟਰਾਂ ਤੇ ਪਾਣੀ ਦੇ ਫੈਲਾਅ ਵਰਗੇ ਧੱਬੇ ਬਣ ਜਾਂਦੇ ਹਨ। ਫਲ ਗਲਣ ਕਾਰਨ ਬਾਅਦ ਵਿੱਚ ਇਹ ਕਾਲੇ ਅਤੇ ਭੂਰੇ ਰੰਗ ਵਿੱਚ ਬਦਲ ਜਾਂਦੇ ਹਨ।

ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਟ੍ਰਾਈਕੋਡਰਮਾ 5-10 ਗ੍ਰਾਮ ਜਾਂ ਕਾਰਬਨਡੈਜ਼ਿਮ 2 ਗ੍ਰਾਮ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ। ਜੇਕਰ ਖੇਤ ਵਿੱਚ ਇਸਦਾ ਹਮਲਾ ਦਿਖੇ ਤਾਂ ਨੁਕਸਾਨੇ ਅਤੇ ਹੇਠਾਂ ਡਿੱਗੇ ਫਲ ਅਤੇ ਪੱਤੇ ਇਕੱਠੇ ਕਰਕੇ ਨਸ਼ਟ ਕਰ ਦਿਓ। ਇਹ ਬਿਮਾਰੀ ਜ਼ਿਆਦਾਤਰ ਬੱਦਲਵਾਹੀ ਵਾਲੇ ਮੌਸਮ ਵਿੱਚ ਪਾਈ ਜਾਂਦੀ ਹੈ, ਇਸਨੂੰ ਰੋਕਣ ਲਈ ਮੈਨਕੋਜ਼ੇਬ 400 ਗ੍ਰਾਮ ਜਾਂ ਕੋਪਰ ਓਕਸੀਕਲੋਰਾਈਡ 300 ਗ੍ਰਾਮ ਜਾਂ ਕਲੋਰੋਥੈਲੋਨਿਲ 250 ਗ੍ਰਾਮ ਪ੍ਰਤੀ 200 ਲੀਟਰ ਪਾਣੀ ਦੀ ਸਪਰੇਅ ਕਰੋ। ਇਹ ਸਪਰੇਅ 15 ਦਿਨ ਬਾਅਦ ਦੋਬਾਰਾ ਕਰੋ।

ਐਂਥਰਾਕਨੋਸ

ਐਂਥਰਾਕਨੋਸ: ਗਰਮ ਤਾਪਮਾਨ ਅਤੇ ਜ਼ਿਆਦਾ ਨਮੀ ਵਾਲੀ ਸਥਿਤੀ ਵਿੱਚ ਇਹ ਬਿਮਾਰੀ ਜ਼ਿਆਦਾ ਫੈਲਦੀ ਹੈ। ਇਸ ਬਿਮਾਰੀ ਨਾਲ ਪੌਦੇ ਦੇ ਨੁਕਸਾਨੇ ਗਏ ਹਿੱਸਿਆਂ ਤੇ ਕਾਲੇ ਧੱਬੇ ਪੈ ਜਾਂਦੇ ਹਨ। ਇਹ ਧੱਬੇ ਆਮ ਤੌਰ ਤੇ ਗੋਲਾਕਾਰ, ਪਾਣੀ ਨਾਲ ਭਿੱਜੇ ਅਤੇ ਕਾਲੀਆਂ ਧਾਰੀਆਂ ਵਾਲੇ ਹੁੰਦੇ ਹਨ। ਜਿਨ੍ਹਾਂ ਫਲਾਂ ਤੇ ਜ਼ਿਆਦਾ ਧੱਬੇ ਹੋਣ ਉਹ ਪੱਕਣ ਤੋਂ ਪਹਿਲਾਂ ਹੀ ਝੜ ਜਾਂਦੇ ਹਨ, ਜਿਸ ਨਾਲ ਫਸਲ ਦੇ ਝਾੜ ਵਿੱਚ ਭਾਰੀ ਗਿਰਾਵਟ ਆ ਜਾਂਦੀ ਹੈ।

ਜੇਕਰ ਇਸ ਬਿਮਾਰੀ ਦਾ ਹਮਲਾ ਦਿਖੇ ਤਾਂ ਇਸਨੂੰ ਰੋਕਣ ਲਈ ਪ੍ਰੋਪੀਕੋਨਾਜ਼ੋਲ ਜਾਂ ਹੈਕਸਾਕੋਨਾਜ਼ੋਲ 200 ਮਿ.ਲੀ. ਪ੍ਰਤੀ 200 ਲੀਟਰ ਪਾਣੀ ਦੀ ਸਪਰੇਅ ਕਰੋ।

ਝੁਲਸ ਰੋਗ

ਝੁਲਸ ਰੋਗ: ਇਹ ਟਮਾਟਰ ਦੀ ਖੇਤੀ ਵਿੱਚ ਆਮ ਪਾਈ ਜਾਣ ਵਾਲੀ ਪ੍ਰਮੁੱਖ ਬਿਮਾਰੀ ਹੈ। ਸ਼ੁਰੂ ਵਿੱਚ ਇਹ ਪੱਤਿਆਂ ਤੇ ਛੋਟੇ ਭੂਰੇ ਧੱਬੇ ਪਾ ਦਿੰਦੀ ਹੈ। ਬਾਅਦ ਵਿੱਚ ਇਹ ਧੱਬੇ ਤਣੇ ਅਤੇ ਫਲ ਤੇ ਵੀ ਦਿਖਾਈ ਦਿੰਦੇ ਹਨ। ਪੂਰੀ ਤਰ੍ਹਾਂ ਵਿਕਸਿਤ ਧੱਬੇ ਭੱਦੇ ਅਤੇ ਗੂੜੇ ਭੂਰੇ ਹੋ ਜਾਂਦੇ ਹਨ ਜਿਨ੍ਹਾਂ ਦੇ ਵਿਚਕਾਰ ਗੋਲ ਸੁਰਾਖ ਹੁੰਦੇ ਹਨ। ਜ਼ਿਆਦਾ ਹਮਲਾ ਹੋਣ ਤੇ ਇਸਦੇ ਪੱਤੇ ਝੜ ਜਾਂਦੇ ਹਨ।

ਜੇਕਰ ਇਸਦਾ ਹਮਲਾ ਦੇਖਿਆ ਜਾਵੇ ਤਾਂ ਮੈਨਕੋਜ਼ੇਬ 400 ਗ੍ਰਾਮ ਜਾਂ ਟੈਬੂਕੋਨਾਜ਼ੋਲ 200 ਮਿ.ਲੀ. ਪ੍ਰਤੀ 200 ਲੀਟਰ ਦੀ ਸਪਰੇਅ ਕਰੋ। ਪਹਿਲੀ ਸਪਰੇਅ ਤੋਂ 10-15 ਦਿਨਾਂ ਬਾਅਦ ਦੋਬਾਰਾ ਸਪਰੇਅ ਕਰੋ। ਬੱਦਲਵਾਹੀ ਵਾਲੇ ਮੌਸਮ ਵਿੱਚ ਇਸਦੇ ਫੈਲਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਇਸਨੂੰ ਰੋਕਣ ਲਈ ਕਲੋਰੋਥੈਲੋਨਿਲ 250 ਗ੍ਰਾਮ ਪ੍ਰਤੀ 100 ਲੀਟਰ ਪਾਣੀ ਦੀ ਸਪਰੇਅ ਕਰੋ। ਅਚਾਨਕ ਹੋਣ ਵਾਲੀ ਵਰਖਾ ਵੀ ਇਸ ਬਿਮਾਰੀ ਦੇ ਵਧਣ ਵਿੱਚ ਮਦਦ ਕਰਦੀ ਹੈ, ਇਸਨੂੰ ਰੋਕਣ ਲਈ ਕੋਪਰ ਵਾਲੇ ਫੰਗਸਨਾਸ਼ੀ 300 ਗ੍ਰਾਮ ਪ੍ਰਤੀ ਲੀਟਰ +ਸਟ੍ਰੈਪਟੋਸਾਈਕਲਿਨ 6 ਗ੍ਰਾਮ ਪ੍ਰਤੀ 200 ਲੀਟਰ ਪਾਣੀ ਦੀ ਸਪਰੇਅ ਕਰੋ।

ਮੁਰਝਾਉਣਾ ਅਤੇ ਪੱਤਿਆਂ ਦਾ ਝੜਨਾ

ਮੁਰਝਾਉਣਾ ਅਤੇ ਪੱਤਿਆਂ ਦਾ ਝੜਨਾ: ਇਹ ਬਿਮਾਰੀ ਨਮੀ ਵਾਲੀ ਜਾਂ ਮਾੜੇ ਨਿਕਾਸ ਵਾਲੀ ਮਿੱਟੀ ਤੇ ਹੁੰਦੀ ਹੈ। ਇਹ ਮਿੱਟੀ ਵਿੱਚ ਪੈਦਾ ਹੋਣ ਵਾਲੀ ਬਿਮਾਰੀ ਹੈ। ਇਸ ਨਾਲ ਤਣਾ ਪਾਣੀ ਵਿੱਚ ਡੁੱਬਣ ਨਾਲ ਕੁਮਲਾਇਆ ਹੋਇਆ ਦਿਖਦਾ ਹੈ ਅਤੇ ਮੁਰਝਾਉਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਪੌਦੇ ਨਿਕਲਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ। ਜੇਕਰ ਇਹ ਬਿਮਾਰੀ ਨਰਸਰੀ ਵਿੱਚ ਆ ਜਾਏ ਤਾਂ ਇਹ ਸਾਰੇ ਪੌਦਿਆਂ ਨੂੰ ਨਸ਼ਟ ਕਰ ਦਿੰਦੀ ਹੈ।

ਜੜ੍ਹਾਂ ਦੇ ਗਲਣ ਨੂੰ ਰੋਕਣ ਲਈ 1% ਯੂਰੀਆ 100 ਗ੍ਰਾਮ ਪ੍ਰਤੀ 10 ਲੀਟਰ ਅਤੇ ਕੋਪਰ ਆਕਸੀ ਕਲੋਰਾਈਡ 250 ਗ੍ਰਾਮ ਪ੍ਰਤੀ 200 ਲੀਟਰ ਪਾਣੀ ਨੂੰ ਮਿੱਟੀ ਵਿੱਚ ਮਿਲਾਓ। ਪੌਦੇ ਨੂੰ ਮੁਰਝਾਉਣ ਤੋਂ ਬਚਾਉਣ ਲਈ ਨੇੜਲੀ ਮਿੱਟੀ ਵਿੱਚ ਕੋਪਰ ਆਕਸੀ ਕਲੋਰਾਈਡ 250 ਗ੍ਰਾਮ ਜਾਂ ਕਾਰਬੈਂਡਾਜ਼ਿਮ 400 ਗ੍ਰਾਮ ਪ੍ਰਤੀ 200 ਲੀਟਰ ਪਾਣੀ ਮਿਲਾਓ। ਜ਼ਿਆਦਾ ਪਾਣੀ ਦੇਣ ਨਾਲ ਤਾਪਮਾਨ ਅਤੇ ਨਮੀ ਵਿੱਚ ਵਾਧਾ ਆ ਜਾਂਦਾ ਹੈ, ਜਿਸ ਨਾਲ ਜੜ੍ਹਾਂ ਗਲਣ ਦਾ ਖਤਰਾ ਵੱਧ ਜਾਂਦਾ ਹੈ। ਇਸਨੂੰ ਰੋਕਣ ਲਈ ਟ੍ਰਾਈਕੋਡਰਮਾ 2 ਕਿਲੋ ਪ੍ਰਤੀ ਏਕੜ ਨੂੰ ਰੂੜੀ ਦੇ ਨਾਲ ਪੌਦੇ ਦੀਆਂ ਜੜ੍ਹਾਂ ਨੇੜੇ ਪਾਓ। ਮਿੱਟੀ ਚ ਪੈਦਾ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਕਾਰਬੈਂਡਾਜ਼ਿਮ 1 ਗ੍ਰਾਮ. ਪ੍ਰਤੀ ਲੀਟਰ ਜਾਂ ਬੋਰਡੋ ਮਿਕਸ 10 ਗ੍ਰਾਮ ਪ੍ਰਤੀ ਲੀਟਰ ਨੂੰ ਮਿੱਟੀ ਵਿੱਚ ਮਿਲਾਓ। ਇਸ ਤੋਂ ਇੱਕ ਮਹੀਨੇ ਬਾਅਦ 2 ਕਿਲੋ ਟ੍ਰਾਈਕੋਡਰਮਾ ਪ੍ਰਤੀ ਏਕੜ ਨੂੰ 100 ਕਿਲੋ ਰੂੜੀ ਵਿੱਚ ਮਿਲਾ ਕੇ ਪਾਓ।

ਪੱਤਿਆਂ ਦੇ ਧੱਬੇ

ਪੱਤਿਆਂ ਦੇ ਧੱਬੇ: ਇਸ ਬਿਮਾਰੀ ਨਾਲ ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਧੱਬੇ ਪੈ ਜਾਂਦੇ ਹਨ। ਇਹ ਬਿਮਾਰੀ ਪੌਦੇ ਨੂੰ ਭੋਜਨ ਦੇ ਰੂਪ ਵਿੱਚ ਵਰਤਦੀ ਹੈ l ਜਿਸ ਕਾਰਨ ਪੌਦਾ ਕਮਜ਼ੋਰ ਹੋ ਜਾਂਦਾ ਹੈ। ਇਹ ਆਮ ਤੌਰ ਤੇ ਪੁਰਾਣੇ ਪੱਤਿਆਂ ਤੇ ਫਲ ਬਣਨ ਤੋਂ ਥੋੜ੍ਹਾ ਸਮਾਂ ਪਹਿਲਾਂ ਜਾਂ ਫਲ ਬਣਨ ਸਮੇਂ ਹਮਲਾ ਕਰਦੀ ਹੈ। ਪਰ ਇਹ ਫਸਲ ਦੇ ਵਿਕਾਸ ਸਮੇਂ ਕਿਸੇ ਵੀ ਸਥਿਤੀ ਵਿੱਚ ਹਮਲਾ ਕਰ ਸਕਦੀ ਹੈ। ਜ਼ਿਆਦਾ ਹਮਲੇ ਦੀ ਸਥਿਤੀ ਵਿੱਚ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ।

ਖੇਤ ਵਿੱਚ ਪਾਣੀ ਨਾ ਖੜਨ ਦਿਓ ਅਤੇ ਖੇਤ ਦੀ ਸਫਾਈ ਰੱਖੋ। ਬਿਮਾਰੀ ਨੂੰ ਰੋਕਣ ਲਈ ਹੈਕਸਾਕੋਨਾਜ਼ੋਲ ਦੇ ਨਾਲ ਸਟਿੱਕਰ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਅਚਾਨਕ ਵਰਖਾ ਦੀ ਸਥਿਤੀ ਵਿੱਚ ਇਸ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ। ਹੌਲੀ-ਹੌਲੀ ਹੋ ਰਹੇ ਨੁਕਸਾਨ ਦੀ ਸਥਿਤੀ ਵਿੱਚ ਪਾਣੀ ਵਿੱਚ ਘੁਲਣਯੋਗ ਸਲਫਰ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ 2-3 ਵਾਰ 10 ਦਿਨਾਂ ਦੇ ਵਕਫੇ ਤੇ ਸਪਰੇਅ ਕਰੋ।

ਫਸਲ ਦੀ ਕਟਾਈ

ਪਨੀਰੀ ਲਗਾਉਣ ਤੋਂ 70 ਦਿਨ ਬਾਅਦ ਪੌਦੇ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ। ਕਟਾਈ ਦਾ ਸਮਾਂ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਫਲਾਂ ਨੂੰ ਦੂਰੀ ਵਾਲੇ ਸਥਾਨਾਂ ਤੇ ਲਿਜਾਣਾ ਹੈ ਜਾਂ ਤਾਜ਼ੇ ਫਲਾਂ ਨੂੰ ਮੰਡੀ ਵਿੱਚ ਹੀ ਵੇਚਣਾ ਹੈ ਆਦਿ। ਪੱਕੇ ਹਰੇ ਟਮਾਟਰ, ਜਿਨ੍ਹਾਂ ਦਾ 1/4 ਭਾਗ ਗੁਲਾਬੀ ਰੰਗ ਦਾ ਹੋਵੇ, ਲੰਬੀ ਦੂਰੀ ਵਾਲੇ ਸਥਾਨਾਂ ਤੇ ਲਿਜਾਣ ਲਈ ਵਰਤੇ ਜਾਦੇ ਹਨ। ਜ਼ਿਆਦਾਤਰ ਸਾਰੇ ਫਲ ਗੁਲਾਬੀ ਜਾਂ ਲਾਲ ਰੰਗ ਵਿੱਚ ਬਦਲ ਜਾਂਦੇ ਹਨ, ਪਰ ਸਖਤ ਗੁੱਦੇ ਵਾਲੇ ਵਾਲੇ ਟਮਾਟਰਾਂ ਨੂੰ ਨੇੜਲੇ ਮੰਡੀ ਵਿੱਚ ਵੇਚਿਆ ਜਾ ਸਕਦਾ ਹੈ। ਹੋਰ ਉਤਪਾਦ ਬਣਾਉਣ ਅਤੇ ਬੀਜ ਤਿਆਰ ਕਰਨ ਲਈ ਪੂਰੀ ਤਰ੍ਹਾਂ ਪੱਕੇ ਅਤੇ ਨਰਮ ਗੁੱਦੇ ਵਾਲੇ ਟਮਾਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਆਕਾਰ ਦੇ ਅਧਾਰ ਤੇ ਟਮਾਟਰਾਂ ਨੂੰ ਛਾਂਟ ਲਿਆ ਜਾਂਦਾ ਹੈ। ਇਸ ਤੋਂ ਬਾਅਦ ਟਮਾਟਰਾਂ ਨੂੰ ਬਾਂਸ ਦੀਆਂ ਟੋਕਰੀਆਂ ਜਾਂ ਕਰੇਟਾਂ ਜਾਂ ਲੱਕੜੀ ਦੇ ਬਕਸਿਆਂ ਵਿੱਚ ਪੈਕ ਕਰ ਲਿਆ ਜਾਂਦਾ ਹੈ। ਲੰਬੀ ਦੂਰੀ ਤੇ ਲਿਜਾਣ ਲਈ ਟਮਾਟਰਾਂ ਨੂੰ ਪਹਿਲਾਂ ਠੰਡਾ ਰੱਖੋ ਤਾਂ ਜੋ ਇਨ੍ਹਾਂ ਦੇ ਖਰਾਬ ਹੋਣ ਦੀ ਸੰਭਾਵਨਾ ਘੱਟ ਜਾਵੇ। ਪੂਰੀ ਤਰ੍ਹਾਂ ਪੱਕੇ ਟਮਾਟਰਾਂ ਤੋਂ ਜੂਸ, ਸਿਰੱਪ ਅਤੇ ਕੈਚੱਪ ਆਦਿ ਵਰਗੇ ਉਤਪਾਦ ਵੀ ਤਿਆਰ ਕੀਤੇ ਜਾਂਦੇ ਹਨ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare