cabbage.jpeg

ਆਮ ਜਾਣਕਾਰੀ

ਇਹ ਫਸਲ ਇਕ ਹਰੀ ਪੱਤੇਦਾਰ ਵਾਰਸ਼ਿਕ ਸਬਜ਼ੀ ਹੈ। ਇਸ ਵਿੱਚ ਵਿਟਾਮਿਨ ਏ ਅਤੇ ਸੀ ਅਤੇ ਖਣਿਜ ਜਿਵੇਂ ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਸੋਡੀਅਮ ਅਤੇ ਲੋਹਾ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸਨੂੰ ਕੱਚੀ ਜਾਂ ਪਕਾ ਕੇ ਦੋਵੇਂ ਤਰ੍ਹਾਂ ਖਾਧਾ ਜਾ ਸਕਦਾ ਹੈ। ਭਾਰਤ ਵਿੱਚ ਇਹ ਸਬਜ਼ੀ ਆਮ ਤੌਰ ਤੇ ਸਰਦੀਆਂ ਵਿੱਚ ਮੈਦਾਨੀ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ।

ਜਲਵਾਯੂ

  • Season

    Temperature

    12-30°C
  • Season

    Rainfall

    10-15 (Winter)
    21-26 (Summer)
  • Season

    Harvesting Temperature

    10-15 (Winter)
    21-26 (Summer)
  • Season

    Sowing Temperature

    25-30°C
  • Season

    Temperature

    12-30°C
  • Season

    Rainfall

    10-15 (Winter)
    21-26 (Summer)
  • Season

    Harvesting Temperature

    10-15 (Winter)
    21-26 (Summer)
  • Season

    Sowing Temperature

    25-30°C
  • Season

    Temperature

    12-30°C
  • Season

    Rainfall

    10-15 (Winter)
    21-26 (Summer)
  • Season

    Harvesting Temperature

    10-15 (Winter)
    21-26 (Summer)
  • Season

    Sowing Temperature

    25-30°C
  • Season

    Temperature

    12-30°C
  • Season

    Rainfall

    10-15 (Winter)
    21-26 (Summer)
  • Season

    Harvesting Temperature

    10-15 (Winter)
    21-26 (Summer)
  • Season

    Sowing Temperature

    25-30°C

ਮਿੱਟੀ

ਇਸਨੂੰ ਕਿਸੇ ਤਰ੍ਹਾਂ ਦੀ ਜ਼ਮੀਨ ‘ਤੇ ਵੀ ਉਗਾਇਆ ਜਾ ਸਕਦਾ ਹੈ ਪਰ ਵਧੀਆ ਜਲ ਨਿਕਾਸ ਵਾਲੀ ਹਲਕੀ ਜ਼ਮੀਨ ਇਸ ਲਈ ਸਭ ਤੋਂ ਵਧੀਆ ਹੈ। ਜ਼ਮੀਨ ਦਾ pH 5.5-6.5 ਵਧੀਆ ਹੈ ਪਰ ਇਹ ਤੇਜ਼ਾਬੀ ਜ਼ਮੀਨ ਵਿੱਚ ਵੀ ਉਗਾਈ ਜਾ ਸਕਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

ਪੱਤਾ ਗੋਭੀ ਦੀਆਂ ਪ੍ਰਸਿੱਧ ਕਿਸਮਾਂ: Golden Acre, Pusa Mukta, Pusa Drumhead, K-1, Pride of india, Kopan hagen, Ganga, Pusa synthetic, Shriganesh gol, Hariana, Kaveri, Bajrang. ਇਹਨਾਂ ਕਿਸਮਾਂ ਦਾ ਔਸਤਨ ਝਾੜ 75-80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Midseason Market, September Early, Early Drum head, Late large drum head, K1

ਖੇਤ ਦੀ ਤਿਆਰੀ

ਜਮੀਨ ਨੂੰ ਵਾਹ ਕੇ ਨਰਮ ਕਰੋ ਅਤੇ 3-4 ਵਾਰ ਵਾਉਣ ਤੋਂ ਬਾਅਦ ਪੱਧਰਾ ਕਰੋ। ਆਖਰੀ ਵਾਹੀ ਵੇਲੇ ਰੂੜੀ ਦੀ ਖਾਦ ਨੂੰ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਉ।

ਬਿਜਾਈ

ਬਿਜਾਈ ਦਾ ਸਮਾਂ
ਸਤੰਬਰ ਤੋਂ ਅਕਤੂਬਰ ਮਹੀਨਾ ਸਮਤਲ ਖੇਤਰਾਂ ਵਿੱਚ ਫਸਲ ਉਗਾਉਣ ਦਾ ਸਹੀ ਸਮਾਂ ਹੈ।

ਫਾਸਲਾ
ਛੇਤੀ ਬੀਜੀ ਫ਼ਸਲ ਵਿੱਚ ਫਾਸਲਾ 45x45 ਸੈਂਟੀਮੀਟਰ ਅਤੇ ਦੇਰ ਨਾਲ ਬੀਜੀ ਫ਼ਸਲ ਲਈ 60x45 ਸੈਂਟੀਮੀਟਰ ਹੋਣਾ ਚਾਹੀਦਾ ਹੈ।

ਬੀਜ ਦੀ ਡੂੰਘਾਈ
ਬੀਜ 1-2 ਸੈਂਟੀਮੀਟਰ ਡੂੰਘੇ  ਬੀਜਣੇ ਚਾਹੀਦੇ ਹਨ ।

ਬਿਜਾਈ ਦਾ ਢੰਗ
ਇਸ ਦੀ ਬਿਜਾਈ ਲਈ ਦੋ ਢੰਗ ਵਰਤੇ ਜਾਂਦੇ ਹਨ:
1. ਟੋਆ ਪੁੱਟ ਕੇ
2 ਖੇਤ ਵਿੱਚ ਰੁਪਾਈ ਕਰ ਕੇ
ਬੀਜ ਨੂੰ ਨਰਸਰੀ ਵਿੱਚ ਬੀਜੋ ਅਤੇ ਸਿੰਚਾਈ ਕਰੋ, ਖਾਦਾਂ ਲੋੜ ਅਨੁਸਾਰ ਪਾਉ। ਨਵੇ ਪੌਦੇ ਬੀਜਣ ਤੋ 25-30 ਦਿਨ ਬਾਅਦ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ। ਪਨੀਰੀ ਲਗਾਉਣ ਲਈ 3 ਜਾਂ 4 ਹਫਤੇ ਪੁਰਾਣੇ ਪੌਦੇ ਵਰਤੋ।

ਬੀਜ

ਬੀਜ ਦੀ ਮਾਤਰਾ
ਬਿਜਾਈ ਲਈ 200-250 ਗ੍ਰਾਮ ਬੀਜ ਪ੍ਰਤੀ ਏਕੜ ਲਈ ਜਰੂਰਤ ਹੁੰਦੀ ਹੈ।

ਬੀਜ ਦੀ ਸੋਧ
ਬਿਜਾਈ ਤੋਂ ਪਹਿਲਾਂ ਬੀਜ ਨੂੰ ਗਰਮ ਪਾਣੀ ਵਿੱਚ (50° ਸੈਲਸੀਅਸ 30 ਮਿੰਟਾਂ ਲਈ) ਜਾਂ ਸਟਰੈਪਟੋਸਾਈਕਲਿਨ 0.01  ਗ੍ਰਾਮ ਪ੍ਰਤੀ ਲੀਟਰ ਵਿੱਚ ਦੋ ਘੰਟਿਆਂ ਲਈ ਡੋਬੋ। ਬੀਜ ਸੋਧ ਤੋਂ ਬਾਅਦ ਉਨ੍ਹਾਂ ਨੂੰ ਛਾਵੇਂ ਸੁਕਾਉ ਅਤੇ ਬੈਡ ਉੱਤੇ ਬੀਜ ਦਿਉ। ਹਾੜੀ ਦੀ ਫ਼ਸਲ ਵਿੱਚ ਗਲਣ ਦੀ ਬਿਮਾਰੀ ਬਹੁਤ ਪਾਈ ਜਾਂਦੀ ਹੈ ਅਤੇ ਇਸ ਤੋਂ ਬਚਾਅ ਲਈ ਬੀਜ ਨੂੰ ਮਰਕਰੀ ਕਲੋਰਾਈਡ ਨਾਲ ਸੋਧੋ ਇਸ ਲਈ ਬੀਜ ਨੂੰ ਮਰਕਰੀ ਕਲੋਰਾਈਡ  1 ਗ੍ਰਾਮ ਪ੍ਰਤੀ ਲੀਟਰ ਘੋਲ ਵਿੱਚ 30  ਮਿੰਟਾਂ ਲਈ ਪਾਉ ਅਤੇ ਛਾਵੇਂ ਸੁਕਾਉ। ਰੇਤਲੀਆਂ ਜਮੀਨਾਂ ਵਿੱਚ ਬੀਜੀ ਫ਼ਸਲ ਤਣੇ ਦਾ ਗਲਣਾ ਬਹੁਤ ਪਾਇਆ ਜਾਂਦਾ ਹੈ। ਇਸ ਨੂੰ ਰੋਕਣ ਲਈ ਬੀਜ ਨੂੰ ਕਾਰਬੈਂਡਾਜ਼ਿਮ 50% ਡਬਲਿਯੂ ਪੀ  3 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ।

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA SSP MURIATE OF POTASH
110 155 40

 

ਤੱਤ ( ਕਿਲੋ ਪ੍ਰਤੀ ਏਕੜ)

NITROGEN PHOSPHORUS POTASH
50 25 25

 

ਜ਼ਮੀਨ ਵਿੱਚ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ 40 ਟਨ ਪ੍ਰਤੀ ਏਕੜ ਅਤੇ ਨਾਈਟ੍ਰੋਜਨ 50 ਕਿਲੋ (ਯੂਰੀਆ 110 ਕਿਲੋ), ਫਾਸਫੋਰਸ 25 ਕਿਲੋ (ਸਿੰਗਲ ਸੁਪਰ ਫਾਸਫੇਟ 115 ਕਿਲੋ) ਅਤੇ ਪੋਟਾਸ਼ 25 ਕਿਲੋ (ਮਿਊਰੇਟ ਆਫ ਪੋਟਾਸ਼ 40 ਕਿਲੋ) ਪਾਉ। ਸਾਰੀ ਰੂੜੀ ਦੀ ਖਾਦ, ਸਿੰਗਲ ਸੁਪਰ ਫਾਸਫੇਟ, ਮਿਊਰੇਟ ਆਫ ਪੋਟਾਸ਼ ਤੇ ਅੱਧੀ ਯੂਰੀਆ ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਅਤੇ ਬਾਕੀ ਯੂਰੀਆ ਪਨੀਰੀ ਖੇਤ ਵਿੱਚ ਲਾਉਣ ਤੋਂ 4 ਹਫ਼ਤੇ ਬਾਅਦ ਪਾਉ। ਵਧੀਆ ਫੁੱਲ ਖਿੜਨ ਅਤੇ ਵੱਧ ਝਾੜ ਲੈਣ ਲਈ ਫ਼ਸਲ ਤੇ ਪਾਣੀ ਦੇ ਘੋਲ ਵਾਲੀ ਖਾਦ  (19:19:19) 5-7 ਗ੍ਰਾਮ ਪ੍ਰਤੀ ਲੀਟਰ ਸ਼ੁਰੂਆਤੀ ਦਿਨਾਂ ਵਿੱਚ ਪਾਉ। ਪਨੀਰੀ ਦੇ ਖੇਤ ਵਿੱਚ ਲਾਉਣ ਤੋਂ 40 ਦਿਨ ਬਾਅਦ 12:61:00, 4-5 ਗ੍ਰਾਮ,  ਸੂਖਮ ਤੱਤ 2.5-3 ਗ੍ਰਾਮ  ਬੋਰੋਨ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਸਿਹਤਮੰਦ ਫੁੱਲ ਲੈਣ ਲਈ ਫੁੱਲ ਬਨਣ ਸਮੇਂ ਪਾਣੀ ਘੋਲ ਵਾਲੀ ਖਾਦ  13:00:45, 8-10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਮਿੱਟੀ ਦੀ ਜਾਂਚ ਕਰਵਾਉ ਅਤੇ ਮੈਗਨੀਸ਼ੀਅਮ ਦੀ ਕਮੀ ਆਉਣ ਤੇ ਮੈਗਨੀਸ਼ੀਅਮ ਸਲਫੇਟ 5 ਗ੍ਰਾਮ ਪ੍ਰਤੀ ਲੀਟਰ ਦੀ ਫ਼ਸਲ ਖੇਤ ਵਿੱਚ ਲਾਉਣ ਤੋਂ 30-35 ਦਿਨਾਂ ਬਾਅਦ ਸਪਰੇਅ ਕਰੋ ਅਤੇ ਕੈਲਸ਼ੀਅਮ ਦੀ ਘਾਟ ਦੀ ਸੂਰਤ ਵਿੱਚ ਕੈਲਸ਼ੀਅਮ ਨਾਇਟ੍ਰੇਟ 5 ਗ੍ਰਾਮ ਪ੍ਰਤੀ ਲੀਟਰ ਦੀ ਫ਼ਸਲ ਖੇਤ ਵਿੱਚ ਲਾਉਣ ਤੋਂ 30-35 ਦਿਨਾਂ ਬਾਅਦ ਸਪਰੇਅ ਕਰੋ। ਜੇਕਰ ਤਣੇ ਖਾਲੀ ਅਤੇ ਬੇਰੰਗੇ, ਫੁੱਲ ਭੂਰੇ ਅਤੇ ਪੱਤੇ ਮੁੜ ਜਾਣ ਤਾਂ ਬੋਰੋਨ ਦੀ ਕਮੀ ਹੁੰਦੀ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਬੋਰੈਕਸ 250-400 ਗ੍ਰਾਮ ਪ੍ਰਤੀ ਏਕੜ ਪਾਉ।
 

ਨਦੀਨਾਂ ਦੀ ਰੋਕਥਾਮ

ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ 4 ਦਿਨ ਪਹਿਲਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਵਿੱਚ ਪਾਉ ਅਤੇ ਬਾਅਦ ਵਿੱਚ ਇੱਕ ਗੋਡੀ ਕਰੋ।

ਸਿੰਚਾਈ

ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਦਿਉ। ਜ਼ਮੀਨ ਅਤੇ ਵਾਤਾਵਰਨ ਦੇ ਅਨੁਸਾਰ ਸਰਦੀਆਂ ਵਿੱਚ 10 - 15 ਦਿਨਾਂ ਬਾਅਦ ਸਿੰਚਾਈ ਕਰੋ। ਨਵੇਂ ਉੱਗੇ ਪੌਦਿਆਂ ਨੂੰ ਸਹੀ ਮਾਤਰਾ ਵਿੱਚ ਪਾਣੀ ਦਿਉ। ਵੱਧ ਪਾਣੀ ਦੇਣ ਦੀ ਸੂਰਤ ਵਿੱਚ ਫੁੱਲਾਂ ਵਿੱਚ ਤਰੇੜਾਂ ਪੈ ਜਾਦੀਆਂ ਹਨ।

ਪੌਦੇ ਦੀ ਦੇਖਭਾਲ

ਗੋਭ ਦੀ ਸੁੰਡੀ
  • ਕੀੜੇ- ਮਕੌੜੇ ਅਤੇ ਰੋਕਥਾਮ:

ਗੋਭ ਦੀ ਸੁੰਡੀ: ਇਸ ਦੇ ਹਮਲੇ ਤੋਂ ਬਚਾਅ ਲਈ ਮਿਥਾਈਲ ਪੈਰਾਥਿਆਨ  ਜਾਂ ਮੈਲਾਥਿਆਨ 10 ਕਿਲੋਗ੍ਰਾਮ ਪ੍ਰਤੀ ਏਕੜ ਨਾਲ ਬਿਜਾਈ ਤੋਂ ਪਹਿਲਾਂ ਮਿੱਟੀ ਵਿੱਚ ਪਾੳੇ।

ਪੱਤੇ ਖਾਣ ਵਾਲੀ ਸੁੰਡੀ

ਪੱਤੇ ਖਾਣ ਵਾਲੀ ਸੁੰਡੀ: ਇਹ ਸੁੰਡੀ ਪੱਤਿਆਂ ਨੂੰ ਖਾਂਦੀ ਹੈ। ਜੇਕਰ ਨੁਕਸਾਨ ਦਿਖੇ ਤਾਂ ਡਾਈਕਲੋਰਵਾਸ 200 ਮਿ:ਲੀ: ਨੂੰ 150 ਲੀਟਰ ਪਾਣੀ ਵਿੱਚ ਜਾਂ  ਫਲੂਬੈਨਡੀਆਮਾਈਡ 48% ਐਸ ਸੀ 0.5 ਮਿ:ਲੀ: ਨੂੰ 3 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।

ਚਮਕੀਲੀ ਪਿੱਠ ਵਾਲਾ ਪਤੰਗਾ

ਚਮਕੀਲੀ ਪਿੱਠ ਵਾਲਾ ਪਤੰਗਾ: ਇਹ ਬੰਦ ਗੋਭੀ ਦਾ ਇੱਕ ਖਤਰਨਾਕ ਕੀੜਾ ਹੈ ਅਤੇ ਪੱਤਿਆਂ ਦੇ ਹੇਠਲੇ ਪਾਸੇ ਆਂਡੇ ਦਿੰਦਾ ਹੈ। ਹਰੇ ਰੰਗ ਦੀ ਸੁੰਡੀ ਪੱਤੇ ਖਾਂਦੀ ਹੈ ਅਤੇ ਉਨਾਂ ਵਿੱਚ ਮੋਰੀਆਂ ਕਰ ਦਿੰਦੀ ਹੈ। ਜੇਕਰ ਇਸਨੂੰ ਨਾ ਰੋਕਿਆ ਜਾਵੇ ਤਾਂ 80-90% ਤੱਕ ਨੁਕਸਾਨ ਹੋ ਸਕਦਾ ਹੈ। ਸ਼ੁਰੂਆਤ ਵਿੱਚ ਨਿੰਮ ਦੀਆਂ ਨਿਮੋਲੀਆਂ ਦਾ ਰਸ 40 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਅਤੇ 10-15 ਦਿਨ ਬਾਅਦ ਦੁਆਰਾ ਸਪਰੇਅ ਕਰੋ।

ਇਸ ਤੋਂ ਬਿਨਾਂ ਬੀ ਟੀ ਘੋਲ 200 ਗ੍ਰਾਮ ਪ੍ਰਤੀ ਏਕੜ ਦੀ ਬਿਜਾਈ ਤੋਂ 35 ਅਤੇ 50 ਦਿਨਾਂ ਬਾਅਦ ਸਪਰੇਅ ਕਰੋ। ਜੇਕਰ ਨੁਕਸਾਨ ਵੱਧ ਜਾਵੇ ਤਾਂ  ਸਪਾਈਨੋਸੈਂਡ 25% ਐਸ ਸੀ 80 ਮਿਲੀਲੀਟਰ  ਪ੍ਰਤੀ 100 ਲੀਟਰ ਪਾਣੀ ਦੀ ਸਪਰੇਅ ਕਰੋ।

ਰਸ ਚੂਸਣ ਵਾਲੇ ਕੀੜੇ

ਰਸ ਚੂਸਣ ਵਾਲੇ ਕੀੜੇ: ਇਹ ਕੀੜੇ ਪੱਤਿਆਂ ਦੇ ਰਸ ਚੂਸਦੇ ਹਨ ਅਤੇ ਪੱਤੇ ਪੀਲੇ ਅਤੇ ਡਿੱਗ ਜਾਂਦੇ ਹਨ। ਇਸ  ਦੇ ਹਮਲੇ ਨਾਲ ਪੱਤੇ ਮੁੜ ਜਾਂਦੇ ਹਨ ਅਤੇ ਠੂਠੀ ਦੇ ਅਕਾਰ ਦੇ ਹੋ ਜਾਂਦੇ ਹਨ। ਜੇਕਰ ਚੇਪੇ ਤੇ ਤੇਲੇ ਦਾ ਨੁਕਸਾਨ ਵਧ ਜਾਵੇ ਤਾਂ ਇਮਿਡਾਕਲੋਪ੍ਰਿਡ 17.8 ਐਸ ਐਲ 60 ਮਿ.ਲੀ. 150 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਸਪਰੇਅ ਕਰੋ। ਖੁਸ਼ਕ ਮੌਸਮ ਵਿੱਚ ਨੁਕਸਾਨ ਵਧ ਜਾਂਦਾ ਹੈ। ਇਸ ਲਈ ਥਾਇਓਮੈਥੋਕਸਮ 80 ਗ੍ਰਾਮ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ।

ਪੱਤਿਆਂ ਦੇ ਧੱਬੇ ਅਤੇ ਝੁਲਸ ਰੋਗ
  • ਬਿਮਾਰੀਆਂ ਤੇ ਰੋਕਥਾਮ:

ਪੱਤਿਆਂ ਦੇ ਧੱਬੇ ਅਤੇ ਝੁਲਸ ਰੋਗ: ਜੇਕਰ ਇਹ ਬਿਮਾਰੀ ਵੱਧ ਜਾਵੇ ਤਾਂ ਮੈਟਾਲੈਕਸਿਲ  8% + ਮੈਨਕੋਜੈਬ 64% ਡਬਲਿਯੂ ਪੀ  250 ਗ੍ਰਾਮ ਪ੍ਰਤੀ 150 ਲੀਟਰ ਪਾਣੀ ਦੀ ਸਪਰੇਅ ਕਰੋ।

ਪੀਲੇ ਧੱਬਿਆਂ ਦਾ ਰੋਗ

ਪੱਤਿਆਂ ਦੇ ਹੇਠਲੇ ਪਾਸੇ ਧੱਬੇ: ਪੱਤਿਆਂ ਦੇ ਹੇਠਲੇ ਪਾਸੇ ਭੂਰੇ ਅਤੇ ਜਾਮਣੀ ਧੱਬੇ ਦਿਖਾਈ ਦਿੰਦੇ ਹਨ। ਖੇਤ ਦੀ ਸਫਾਈ ਅਤੇ ਫ਼ਸਲੀ ਚੱਕਰ ਅਪਨਾਉਣ ਨਾਲ ਇਸ ਬਿਮਾਰੀ ਨੂੰ ਘਟਾਇਆ ਜਾ ਸਕਦਾ ਹੈ। ਜੇਕਰ ਖੇਤ ਵਿੱਚ ਇਹ ਬਿਮਾਰੀ ਦਿਖੇ ਤਾਂ ਮੈਟਾਲੈਕਸਿਲ + ਮੈਨਕੋਜ਼ਿਬ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਅਤੇ 10 ਦਿਨਾਂ ਦੇ ਫਾਸਲੇ ‘ਤੇ ਕੁੱਲ 3 ਸਪਰੇਆਂ ਕਰੋ।

ਗਲਣਾ

ਗਲਣਾ: ਇਸ ਬਿਮਾਰੀ ਤੋਂ ਬਚਾਉਣ ਲਈ  ਮਰਕਰੀ ਕਲੋਰਾਈਡ ਨਾਲ ਬੀਜ ਦੀ ਸੋਧ ਕਰੋ। ਮਰਕਰੀ ਕਲੋਰਾਈਡ 2 ਗ੍ਰਾਮ  ਪ੍ਰਤੀ ਲੀਟਰ ਪਾਣੀ ਵਿੱਚ ਬੀਜਾਂ ਨੂੰ  30 ਮਿੰਟਾਂ ਲਈ ਭਿਓੁ ਦੇਵੋ । ਉਸ ਤੋਂ ਬਾਅਦ ਇਹਨਾਂ ਨੂੰ ਛਾਂ ਵਿੱਚ ਸੁਕਾ ਲਵੋ । ਜੇਕਰ ਪੂਰੇ ਖੇਤ ਵਿੱਚ ਇਹ ਬਿਮਾਰੀ ਨਜ਼ਰ ਆਵੇ ਤਾਂ ਕੋਪਰ ਆਕਸੀਕਲੋਰਾਈਡ 300 ਗ੍ਰਾਮ + ਸਟ੍ਰੈਪਟੋਮਾਈਸਲਿਨ 6 ਗ੍ਰਾਮ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ

ਗੋਭੀ ਦੇ ਫੁੱਲ ਦੇ ਪੂਰੇ ਵਧੀਆ ਅਕਾਰ ਦੇ ਹੋਣ ਤੇ ਵਾਢੀ ਕਰੋ। ਵਾਢੀ ਬਜਾਰ ਦੀ ਮੰਗ ਅਨੁਸਾਰ ਕੀਤੀ ਜਾ ਸਕਦੀ ਹੈ। ਜੇਕਰ ਮੰਗ ਵੱਧ ਅਤੇ ਮੁੱਲ ਵੀ ਵੱਧ ਹੋਵੇ ਤਾਂ ਵਾਢੀ ਛੇਤੀ ਕਰੋ। ਵਾਢੀ ਲਈ ਚਾਕੂ ਵਰਤਿਆ ਜਾਂਦਾ ਹੈ।

ਕਟਾਈ ਤੋਂ ਬਾਅਦ

ਵਾਢੀ ਤੋਂ ਬਾਅਦ ਫੁੱਲਾਂ ਨੂੰ ਅਕਾਰ ਦੇ ਅਨੁਸਾਰ ਅਲੱਗ ਅਲੱਗ ਕਰੋ। ਜੇਕਰ ਮੰਗ ਅਤੇ ਮੁੱਲ ਵੱਧ ਹੋਵੇ ਤਾਂ ਵਾਢੀ ਛੇਤੀ ਵੀ ਕੀਤੀ ਜਾ ਸਕਦੀ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare