ਕੇਲੇ ਦੇ ਰੋਪਣ ਬਾਰੇ ਜਾਣਕਾਰੀ

ਆਮ ਜਾਣਕਾਰੀ

ਕੇਲਾ, ਅੰਬ ਤੋਂ ਬਾਅਦ ਭਾਰਤ ਦੀ ਦੂਜੀ ਮਹੱਤਵਪੂਰਣ ਫਲ ਦੀ ਫਸਲ ਹੈ। ਇਸਦੇ ਸਵਾਦ, ਪੋਸ਼ਟਿਕ ਤੱਤ ਅਤੇ ਚਿਕਿਤਸਕ ਗੁ ਣਾਂ ਦੇ ਕਾਰਨ ਇਹ ਲੱਗਭੱਗ ਪੂਰੇ ਸਾਲ ਉਪਲੱਬਧ ਰਹਿੰਦਾ ਹੈ। ਇਹ ਸਾਰੇ ਵਰਗਾਂ ਦੇ ਲੋਕਾਂ ਦਾ ਪਸੰਦੀਦਾ ਫਲ ਹੈ। ਇਹ ਕਾਰਬੋਹਾਈਡ੍ਰੇਟਸ ਅਤੇ ਵਿਟਾਮਿਨ ਵਿਸ਼ੇਸ਼ ਤੌਰ ‘ਤੇ ਵਿਟਾਮਿਨ ਬੀ ਦਾ ਵਧੀਆ ਸਰੋਤ ਹੈ। ਕੇਲਾ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਵਿੱਚ ਸਹਾਇਕ ਹੈ। ਇਸਤੋਂ ਇਲਾਵਾ ਗਠੀਆ, ਹਾਈ ਬਲੱਡ-ਪ੍ਰੈਸ਼ਰ, ਛਾਲੇ, ਗੈਸਟਰੋਐਨਟਰਾਈਟਿਸ ਅਤੇ ਕਿਡਨੀ ਦੇ ਰੋਗਾਂ ਨਾਲ ਸਬੰਧਿਤ ਰੋਗੀਆਂ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਕੇਲੇ ਤੋਂ ਵਿਭਿੰਨ ਤਰ੍ਹਾਂ ਦੇ ਉਤਪਾਦ ਜਿਵੇਂ ਚਿਪਸ, ਕੇਲਾ ਪਿਊਰੀ, ਜੈਮ, ਜੈਲੀ, ਜੂਸ ਆਦਿ ਬਣਾਏ ਜਾਂਦੇ ਹਨ। ਕੇਲੇ ਦੇ ਫਾਇਬਰ ਤੋਂ ਬੈਗ, ਬਰਤਨ ਅਤੇ ਵਾਲ ਹੈਂਗਰ ਵਰਗੇ ਉਤਪਾਦ ਬਣਾਏ ਜਾਂਦੇ ਹਨ। ਰੱਸੀ ਅਤੇ ਵਧੀਆ ਕੁਆਲਿਟੀ ਦੇ ਪੇਪਰ ਵਰਗੇ ਉਤਪਾਦ ਕੇਲੇ ਦੇ ਵਿਅਰਥ ਪਦਾਰਥ ਤੋਂ ਤਿਆਰ ਕੀਤੇ ਜਾ ਸਕਦੇ ਹਨ। ਭਾਰਤ ਵਿੱਚ ਕੇਲਾ, ਉਤਪਾਦਨ ਦੇ ਪਹਿਲੇ ਸਥਾਨ ਤੇ ਅਤੇ ਫਲਾਂ ਦੇ ਖੇਤਰ ਵਿੱਚ ਤੀਜੇ ਨੰਬਰ ਤੇ ਹੈ। ਭਾਰਤ ਦੇ ਅੰਦਰ ਮਹਾਂਰਾਸ਼ਟਰ ਰਾਜ ਵਿੱਚ ਕੇਲੇ ਦੀ ਸਰਵਉੱਚ ਉਤਪਾਦਕਤਾ ਹੈ। ਕੇਲੇ ਦਾ ਉਤਪਾਦਨ ਕਰਨ ਵਾਲੇ ਦੂਜੇ ਰਾਜ ਜਿਵੇਂ ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਅਸਾਮ ਹਨ।

ਮਿੱਟੀ

ਚੀਕਣੀ ਮਿੱਟੀ ਅਤੇ ਉੱਚ ਦੋਮਟ ਮਿੱਟੀ ਕੇਲੇ ਦੀ ਖੇਤੀ ਲਈ ਲਾਹੇਵੰਦ ਹੁੰਦੀ ਹੈ। ਕੇਲੇ ਦੀ ਖੇਤੀ ਲਈ ਮਿੱਟੀ ਦੀ ਪੀ ਐਚ 6 ਤੋਂ 7.5 ਹੋਣੀ ਚਾਹੀਦੀ ਹੈ। ਕੇਲਾ ਉਗਾਉਣ ਦੇ ਲਈ, ਵਧੀਆਂ ਨਿਕਾਸ ਵਾਲੀ, ਪੂਰੀ ਉਪਜਾਊ ਅਤੇ ਨਮੀ ਦੀ ਸਮਰੱਥਾ ਵਾਲੀ ਮਿੱਟੀ ਚੁਣੋ। ਉੱਚ ਨਾਈਟ੍ਰੋਜਨ ਯੁਕਤ ਮਿੱਟੀ , ਲੋੜੀਦੇ ਫਾਸਫੋਰਸ ਅਤੇ ਉੱਚ ਮਾਤਰਾ ਦੀ ਪੋਟਾਸ਼ ਵਾਲੀ ਮਿੱਟੀ ਵਿੱਚ ਕੇਲੇ ਦੀ ਖੇਤੀ ਵਧੀਆ ਹੁੰਦੀ ਹੈ। ਪਾਣੀ ਰੋਕਣ ਵਾਲੀ , ਘੱਟ ਹਵਾਦਾਰ ਅਤੇ ਘੱਟ ਪੋਸ਼ਟਿਕ ਤੱਤਾਂ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ। ਰੇਤਲੀ, ਨਮਕ ਵਾਲੀ, ਕੈਲਸ਼ੀਅਮ ਭਰਭੂਰ ਅਤੇ ਜਿਆਦਾ ਚੀਕਣੀ ਮਿੱਟੀ ਵਿੱਚ ਵੀ ਇਸ ਦੀ ਖੇਤੀ ਨਾ ਕਰੋ।

ਪ੍ਰਸਿੱਧ ਕਿਸਮਾਂ ਅਤੇ ਝਾੜ

Grand Naine: ਇਹ ਕਿਸਮ 2008 ਵਿੱਚ ਜਾਰੀ ਕੀਤੀ ਗਈ ਹੈ ਅਤੇ ਇਹ ਏਸ਼ੀਆਂ ਵਿੱਚ ਉਗਾਉਣਯੋਗ ਕਿਸਮ ਹੈ। ਇਹ ਔਸਤਨ 25-30 ਕਿੱਲੋ ਗੁੱਛੇ ਕੱਢਦੀ ਹੈ।

ਦੂਜੇ ਰਾਜਾਂ ਦੀਆਂ ਕਿਸਮਾਂ

Red Banana, Safed Velachi, Basarai, Rasthali, Dwarf Cavendish, Robusta, Poovan, Nendran, Ardhapuri, Nyali.

ਖੇਤ ਦੀ ਤਿਆਰੀ

ਗਰਮੀਆਂ ਵਿੱਚ, ਘੱਟ ਤੋਂ ਘੱਟ 3 ਤੋਂ 4 ਵਾਰ ਵਹਾਈ ਕਰੋ। ਆਖਰੀ ਵਹਾਈ ਦੇ ਸਮੇਂ, 10 ਟਨ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ ਜਾਂ ਗਾਂ ਦਾ ਗਲਿਆਂ ਹੋਇਆਂ ਗੋਹਾ ਮਿੱਟੀ ਵਿੱਚ ਚੰਗੀ ਤਰਾਂ ਮਿਲਾਓ। ਜ਼ਮੀਨ ਨੂੰ ਸਮਤਲ ਕਰਨ ਦੇ ਲਈ ਬਲੇਡ ਹੈਰੋ ਜਾਂ ਲੇਜ਼ਰ ਲੈਵਲਰ ਦੀ ਵਰਤੋ ਕਰੋ। ਉਹ ਖੇਤਰ ਜਿੱਥੇ ਨੀਮਾਟੋਡ ਦੀ ਸਮੱਸਿਆਂ ਹੁੰਦੀ ਹੈ ਉੱਥੇ ਪਨੀਰੀ ਲਾਉਣ ਤੋਂ ਪਹਿਲਾਂ ਨਿਮਾਟੀਸਾਈਡ ਅਤੇ ਟੋਏ ਵਿੱਚ ਧੂਣੀ ਕਰੋ।

ਬਿਜਾਈ

ਬਿਜਾਈ ਦਾ ਸਮਾਂ
ਬਿਜਾਈ ਦੇ ਲਈ ਅੱਧ-ਫਰਵਰੀ ਤੋਂ ਮਾਰਚ ਦਾ ਪਹਿਲਾ ਹਫਤਾ ਸਹੀ ਹੁੰਦਾ ਹੈ।

ਫਾਸਲਾ
ਉੱਤਰੀ ਭਾਰਤ ਵਿੱਚ ਸਮੁੰਦਰੀ ਖੇਤਰਾਂ ਵਿੱਚ, ਜਿੱਥੇ ਉੇੱਚ ਨਮੀ ਅਤੇ ਤਾਪਮਾਨ ਜਿਵੇਂ 5-7° ਸੈਲਸੀਅਸ ਤੋਂ ਘੱਟ ਤਾਪਮਾਨ ਹੋਵੇ, ਉੱਥੇ ਪਨੀਰੀ ਲਾਉਣ ਲਈ 1.8 ਮੀਟਰ x 1.8 ਮੀਟਰ ਤੋਂ ਘੱਟ ਫਾਸਲਾ ਨਹੀਂ ਹੋਣਾ ਚਾਹੀਦਾ।

ਬੀਜ ਦੀ ਡੂੰਘਾਈ
ਕੇਲੇ ਦੀਆਂ ਜੜ੍ਹਾਂ ਨੂੰ 45 X 45 X 45 ਸੈਂ.ਮੀ. ਜਾਂ 60 X 60 X 60 ਸੈਂ.ਮੀ. ਅਕਾਰ ਦੇ ਟੋਏ ਵਿੱਚ ਲਗਾਓ। ਟੋਇਆਂ ਨੂੰ ਧੁੱਪ ਵਿੱਚ ਖੁੱਲਾ ਛੱਡੋ , ਇਸ ਨਾਲ ਹਾਨੀਕਾਰਕ ਕੀਟ ਮਰ ਜਾਣਗੇ। ਟੋਇਆਂ ਨੂੰ 10 ਕਿੱਲੋ ਰੂੜੀ ਦੀ ਖਾਦ ਜਾਂ ਗਲਿਆ ਹੋਇਆ ਗੋਬਰ, ਨਿੰਮ ਕੇਕ 250 ਗ੍ਰਾਮ ਅਤੇ ਕਾਰਬੋਫਿਊਰਨ 20 ਗ੍ਰਾਮ ਨਾਲ ਭਰੋ । ਜੜ੍ਹਾਂ ਨੂੰ ਟੋਏ ਵਿੱਚ ਲਗਾਓ ਅਤੇ ਮਿੱਟੀ ਦੇ ਆਸ-ਪਾਸ ਚੰਗੀ ਤਰ੍ਹਾਂ ਨਾਲ ਦਬਾਓ। ਪਨੀਰੀ ਡੂੰਘੀ ਨਾ ਲਾਓ।

ਬਿਜਾਈ ਦਾ ਢੰਗ

ਇਸਦੀ ਬਿਜਾਈ ਪਨੀਰੀ ਲਾ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਜੇਕਰ ਫਾਸਲਾ 1.8x1.5  ਮੀਟਰ ਲਿਆ ਜਾਵੇ ਤਾਂ ਪ੍ਰਤੀ ਏਕੜ ਵਿੱਚ 1452 ਪੌਦੇ ਲਗਾਓ । ਜੇਕਰ ਫਾਸਲਾ 2 ਮੀਟਰ x 2.5 ਮੀਟਰ ਲਿਆ ਜਾਵੇ ਤਾਂ ਇੱਕ ਏਕੜ ਵਿੱਚ 800 ਪੌਦੇ ਲਗਾਉਣ ਦੀ ਸਿਫਾਰਿਸ਼  ਕੀਤੀ ਜਾਂਦੀ ਹੈ।

ਬੀਜ ਦੀ ਸੋਧ
ਪਨੀਰੀ ਲਾਉਣ ਲਈ, ਸਿਹਤਮੰਦ ਅਤੇ ਸੰਕਰਮਣ ਰਹਿਤ ਜੜ੍ਹਾਂ ਜਾਂ ਰ੍ਹਾਈਜ਼ੋਮ ਦੀ ਵਰਤੋਂ ਕਰੋ। ਪਨੀਰੀ ਲਾਉਣ ਤੋਂ ਪਹਿਲਾਂ, ਜੜ੍ਹਾਂ ਨੂੰ ਧੋਵੋ ਅਤੇ ਕਲੋਰਪਾਇਰੀਫੋਸ 20  ਈ ਸੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਵਿੱਚ ਜੜ੍ਹਾਂ ਨੂੰ ਡੁਬੋ ਦਿਓ। ਫਸਲ ਨੂੰ ਰ੍ਹਾਈਜ਼ੋਮ ਦੀ ਭੂੰਡੀ ਤੋਂ ਬਚਾਉਣ ਲਈ ਪਨੀਰੀ ਲਾਉਣ ਤੋਂ ਪਹਿਲਾਂ ਕਾਰਬੋਫਿਊਰਨ 3 % ਸੀ ਜੀ 33 ਗ੍ਰਾਮ ਵਿੱਚ ਪ੍ਰਤੀ ਜੜ੍ਹ ਨੂੰ ਡੁਬੋ ਦਿਓ ਅਤੇ ਉਸ ਤੋਂ ਬਾਅਦ 72 ਘੰਟਿਆਂ ਲਈ ਛਾਂ ਵਿੱਚ ਸੁਕਾਓ। ਗੰਢਾਂ ਨੂੰ ਨੀਮਾਟੋਡ ਦੇ ਹਮਲੇ ਤੋਂ ਬਚਾਉਣ ਲਈ ਕਾਰਬੋਫਿਊਰਨ 3% ਸੀ ਜੀ@50 ਗ੍ਰਾਮ ਨਾਲ ਪ੍ਰਤੀ ਜੜ੍ਹ ਦਾ ਉਪਚਾਰ ਕਰੋ। ਫਿਊਜ਼ੈਰੀਅਮ ਸੋਕੇ ਦੀ ਰੋਕਥਾਮ ਦੇ ਲਈ ਜੜ੍ਹਾਂ ਨੂੰ ਕਾਰਬੈਂਡਾਜ਼ਿਮ 2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ 15-20 ਮਿੰਟ ਲਈ ਡੁਬੋ ਦਿਓ।

ਖਾਦਾਂ

ਖਾਦਾਂ(ਗ੍ਰਾਮ ਪ੍ਰਤੀ ਰੁੱਖ)

ਮਹੀਨਾ
ਯੂਰੀਆ ਡੀ ਏ ਪੀ ਮਿਊਰੇਟ ਆੱਫ ਪੋਟਾਸ਼
ਫਰਵਰੀ-ਮਾਰਚ - 190 -
ਮਾਰਚ 60 - 60
ਜੂਨ 60 - 60
ਜੁਲਾਈ 80 - 70
ਅਗਸਤ 80 - 80
ਸਤੰਬਰ 80 - 80

 

ਯੂਰੀਆ 450 ਗ੍ਰਾਮ(ਨਾਈਟ੍ਰੋਜਨ 200 ਗ੍ਰਾਮ) ਅਤੇ ਮਿਊਰੇਟ ਆੱਫ ਪੋਟਾਸ਼ 350 ਗ੍ਰਾਮ(ਪੋਟਾਸ਼ੀਅਮ 210 ਗ੍ਰਾਮ ) ਨੂੰ 5 ਭਾਗਾਂ ਵਿੱਚ ਵੰਡ ਕੇ ਪਾਓ।

ਨਦੀਨਾਂ ਦੀ ਰੋਕਥਾਮ

ਪਨੀਰੀ ਲਾਉਣ ਤੋਂ ਪਹਿਲਾਂ ਡੂੰਘੀ ਵਹਾਈ ਅਤੇ ਕਰਾੱਸ ਹੈਰੋ ਨਾਲ ਪਨੀਰੀ ਲਾ ਕੇ ਨਦੀਨਾਂ ਨੂੰ ਕੱਢ ਦਿਓ। ਨਦੀਨਾਂ ਦਾ ਹਮਲਾ ਦੋਬਾਰਾ ਹੋ ਜਾਵੇ ਤਾਂ ਨਦੀਨਾਂ ਦੇ ਉੱਗਰਣ ਤੋਂ ਪਹਿਲਾਂ ਡਿਊਰੋਨ 80 ਪ੍ਰਤੀਸ਼ਤ ਡਬਲਿਯੂ ਪੀ 800 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਸਿੰਚਾਈ

ਕੇਲਾ ਇੱਕ ਅਜਿਹੀ ਫਸਲ ਹੈ ਜਿਸ ਦੀਆਂ ਜੜ੍ਹਾਂ ਜਿਆਦਾ ਡੂੰਘਾਈ ਤੱਕ ਨਹੀ ਜਾਂਦੀਆਂ। ਇਸਦੇ ਲਈ ਇਸ ਦੀ ਪੈਦਾਵਾਰ ਵਧਾਉਣ ਲਈ ਜਿਆਦਾ ਮਾਤਰਾ ਵਿੱਚ ਪਾਣੀ ਦੀ ਜਰੂਰਤ ਹੁੰਦੀ ਹੈ। ਵਧੀਆ ਪੈਦਾਵਾਰ ਲਈ ਇਸ ਵਿੱਚ 70-75 ਸਿੰਚਾਈਆਂ ਦੀ ਜਰੂਰਤ ਹੁੰਦੀ ਹੈ। ਸਰਦੀਆਂ ਵਿੱਚ  7-8 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਗਰਮੀਆਂ ਵਿੱਚ  4-5 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ। ਬਾਰਿਸ਼ ਦੇ ਮੌਸਮ ਵਿੱਚ ਲੋੜ ਅਨੁਸਾਰ ਸਿੰਚਾਈ ਕਰੋ। ਜਿਅਦਾ ਪਾਣੀ ਨੂੰ ਖੇਤ ਵਿੱਚੋ ਕੱਢ ਦਿਓ ਕਿਉਕਿ ਇਹ ਪੌਦੇ ਦੀ ਨੀਂਹ ਅਤੇ ਵਾਧੇ ਨੂੰ ਪ੍ਰਭਾਵਿਤ ਕਰੇਗਾ।

ਉੱਨਤ ਸਿੰਚਾਈ ਤਕਨੀਕ ਜਿਂਵੇ ਤੁਪਕਾ ਸਿੰਚਾਈ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ । ਖੋਜ ਦੇ ਅਧਾਰ ਤੇ ਕੇਲੇ ਦੀ ਫਸਲ ਵਿੱਚ ਤੁਪਕਾ ਸਿੰਚਾਈ ਕਰਨ ਤੇ 58 %ਪਾਣੀ ਦੀ ਬੱਚਤ ਹੁੰਦੀ ਹੈ ਅਤੇ  23-32 % ਪੈਦਾਵਾਰ ਵਿੱਚ ਵਾਧਾ ਹੁੰਦਾ ਹੈ। ਤੁਪਕਾ ਸਿੰਚਾਈ ਵਿੱਚ ਟਰਾਸਪਲਾਟਿੰਗ ਤੋਂ ਚੋਥੇ ਮਹੀਨੇ ਤੱਕ 5-10 ਲੀਟਰ ਪਾਣੀ ਪ੍ਰਤੀਦਿਨ ਪ੍ਰਤੀ ਪੌਦੇ ਨੂੰ ਦਿਓ। ਪੰਜਵੇ ਮਹੀਨੇ ਵਿੱਚ ਟਹਿਣੀਆਂ ਨਿੱਕਲਣ ਤੱਕ 10-15 ਲੀਟਰ ਪਾਣੀ ਪ੍ਰਤੀ ਦਿਨ ਪ੍ਰਤੀ ਪੌਦਾ ਦਿਓ ਅਤੇ ਟਹਿਣੀਆ ਦੇ ਨਿੱਕਲਣ ਤੱਕ ਤੁੜਾਈ ਦੇ 15 ਦਿਨ ਪਹਿਲਾਂ 15 ਲੀਟਰ ਪਾਣੀ ਪ੍ਰਤੀ ਦਿਨ ਪ੍ਰਤੀ ਪੌਦਾ ਦਿਓ।

ਪੌਦੇ ਦੀ ਦੇਖਭਾਲ

ਫਲ ਦੀ ਸੁੰਡੀ
  • ਹਾਨੀਕਾਰਕ ਕੀੜੇ ਤੇ ਰੋਕਥਾਮ

ਫਲ ਦੀ ਭੂੰਡੀ: ਜੇਕਰ ਫਲ ਦੀ ਭੂੰਡੀ ਦਾ ਹਮਲਾ ਦਿਖੇ ਤਾਂ ਤਣੇ ਦੇ ਚਾਰੇ ਪਾਸੇ ਮਿੱਟੀ ਵਿੱਚ ਕਾਰਬਰਿਲ 10-20 ਗ੍ਰਾਮ ਪ੍ਰਤੀ ਪੌਦਾ ਪਾਓ।

ਰਹਿਜੋਮੇ ਦੀ ਬੁਢੀ

ਰ੍ਹਾਈਜ਼ੋਮ ਦੀ ਭੂੰਡੀ: ਇਸਦੀ ਰੋਕਥਾਮ ਦੇ ਲਈ ਸੁੱਕੇ ਪੱਤਿਆਂ ਨੂੰ ਕੱਢ ਦਿਓ ਅਤੇ ਬਾਗ ਨੂੰ ਸਾਫ ਰੱਖੋ। ਪਨੀਰੀ ਲਾਉਣ ਤੋਂ ਪਹਿਲਾਂ ਰ੍ਹਾਈਜ਼ੋਮ ਨੂੰ ਮਿਥਾਈਲ ਆਕਸੀਡੇਮੇਟਨ 2 ਮਿ: ਲੀ: ਨੂੰ ਪ੍ਰਤੀ ਲੀਟਰ ਪਾਣੀ ਵਿੱਚ ਡੁਬੋ ਦਿਓ। ਪਨੀਰੀ ਲਾਉਣ ਤੋਂ ਪਹਿਲਾਂ ਅਰਿੰਡ ਦੀ ਖ਼ਲ 250 ਗ੍ਰਾਮ ਜਾਂ ਕਾਰਬਰਿਲ  50 ਗ੍ਰਾਮ ਜਾਂ ਫੋਰੇਟ 10 ਗ੍ਰਾਮ ਪ੍ਰਤੀ ਟੋਏ ਵਿੱਚ ਪਾਓ।

 ਕੇਲਾ ਚੇਪਾ

ਕੇਲੇ ਦਾ ਚੇਪਾ: ਜੇਕਰ ਇਸਦਾ ਹਮਲਾ ਦਿਖੇ ਤਾਂ ਮਿਥਾਈਲ ਡੈਮੇਟਨ 2 ਮਿ.ਲੀ. ਜਾਂ ਡਾਈਮੈਥੋਏਟ 30 ਈ ਸੀ 2 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਥਰਿੱਪ

ਥਰਿੱਪ: ਇਸ ਦੀ ਰੋਕਥਾਮ ਦੇ ਲਈ ਮਿਥਾਈਲ ਡੈਮੇਟਨ 20 ਈ ਸੀ 2 ਮਿ.ਲੀ. ਜਾਂ ਮੋਨੋਕਰੋਟੋਫੋਸ 36 ਡਬਲਿਯੂ ਐਸ ਸੀ 2 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

निमेटोड

ਨੀਮਾਟੋਡ: ਜੜ੍ਹਾਂ ਨੂੰ ਨੀਮਾਟੋਡ ਦੇ ਹਮਲੇ ਤੋਂ ਬਚਾਉਣ ਲਈ ਕਾਰਬੋਫਿਊਰਨ 3% ਸੀ ਜੀ@ 50 ਗ੍ਰਾਮ ਨਾਲ ਪ੍ਰਤੀ ਜੜ੍ਹ ਦਾ ਉਪਚਾਰ ਕਰੋ। ਜੇਕਰ ਜੜ੍ਹਾਂ ਦਾ ਉਪਚਾਰ ਨਾ ਕੀਤਾ ਗਿਆ ਤਾਂ ਪਨੀਰੀ ਲਾਉਣ ਤੋਂ ਇੱਕ ਮਹੀਨਾ ਬਾਅਦ ਕਾਰਬੋਫਿਊਰਨ 40 ਗ੍ਰਾਮ ਨੂੰ ਪੌਦਿਆਂ ਵਿੱਚ ਚਾਰੇ ਪਾਸਿਆਂ ਤੋਂ ਪਾਓ।

ਸਿਗਟੋਕਾ ਪੱਤਿਆਂ ਤੇ ਧੱਬਾ ਰੋਗ
  • ਬਿਮਾਰੀਆਂ ਤੇ ਰੋਕਥਾਮ

ਸਿਗਾਟੋਕਾ ਪੱਤਿਆਂ ਤੇ ਧੱਬਾ ਰੋਗ: ਪ੍ਰਭਾਵਿਤ ਪੱਤਿਆਂ ਨੂੰ ਕੱਢ ਦਿਓ ਅਤੇ ਮਚਾ ਦਿਓ । ਪਾਣੀ ਰੋਕਣ ਦੇ ਹਾਲਾਤਾਂ ਲਈ ਖੇਤ ਵਿੱਚ ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਕਰੋ। ਕਿਸੇ ਇੱਕ ਫੰਗਸਨਾਸ਼ੀ ਜਿਵੇਂ ਕਾਰਬੈਂਡਾਜ਼ਿਮ 2 ਗ੍ਰਾਮ ਜਾਂ ਮੈਨਕੋਜ਼ੇਬ 2 ਗ੍ਰਾਮ ਜਾਂ ਕਾਪਰ ਆਕਸੀਕਲੋਰਾਈਡ 2.5 ਗ੍ਰਾਮ ਜਾਂ ਜੀਰਮ 2 ਮਿ.ਲੀ. ਜਾਂ ਕਲੋਰੋਥੈਲੋਨਿਲ 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ । ਘੁਲਣਸ਼ੀਲ ਪਦਾਰਥ ਜਿਵੇਂ ਸੈਂਡੋਵਿਟ, ਟੀਪੋਲ 5 ਮਿ.ਲੀ. ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਵਿੱਚ ਮਿਲਾਓ।

anthracnose.jpg

ਐਂਥਰਾਕਨੌਸ: ਜੇਕਰ ਇਸ ਦਾ ਹਮਲਾ ਦਿਖੇ ਤਾਂ ਕੋਪਰ ਆਕਸੀਕਲੋਰਾਈਡ 2.5 ਗ੍ਰਾਮ ਜਾਂ ਬੋਰਡੀਆੱਕਸ ਮਿਸ਼ਰਣ 10 ਗ੍ਰਾਮ ਜਾਂ ਕਲੋਰੋਥੈਲੋਨਿਲ ਫੰਗਸਨਾਸ਼ੀ  2 ਗ੍ਰਾਮ ਜਾਂ ਕਾਰਬੈਂਡਾਜ਼ਿਮ 1 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਪਨਾਮ ਬਿਮਾਰੀ

ਪਨਾਮਾ ਬਿਮਾਰੀ: ਜੇਕਰ ਇਸ ਦਾ ਹਮਲਾ ਦਿਖੇ ਤਾਂ ਵੱਖ -ਵੱਖ ਤਰਾਂ ਦੇ ਪ੍ਰਭਾਵਿਤ ਪੌਦਿਆਂ ਨੂੰ ਪੁੱਟੋ ਅਤੇ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਦਿਓ। ਇਸ ਤੋਂ ਬਾਅਦ ਚੂਨਾ 1-2 ਕਿਲੋ ਟੋਏ ਵਿੱਚ ਪਾਓ।

ਫੁਸਾਰਿਮ ਸੋਕਾ

ਫਿਊਜ਼ੈਰੀਅਮ ਸੋਕਾ: ਪ੍ਰਭਾਵਿਤ ਪੌਦਿਆਂ ਨੂੰ ਕੱਢ ਦਿਓ ਅਤੇ 1-2 ਕਿੱਲੋ ਚੂਨਾ ਪ੍ਰਤੀ ਪੌਦੇ ਨੂੰ ਪਾਓ। ਪਨੀਰੀ ਲਾਉਣ ਤੋਂ ਬਾਅਦ ਕਾਰਬੈਂਡਾਜ਼ਿਮ 60 ਮਿ.ਗ੍ਰਾ. ਦੂਜੇ, ਚੌਥੇ, ਛੇਵੇਂ ਮਹੀਨੇ ਵਿੱਚ ਪ੍ਰਤੀ ਦਰੱਖਤ ਵਿੱਚ ਪ੍ਰਤੀ ਫਲ ਪਾਓ। ਕਾਰਬੈਂਡਾਜ਼ਿਮ 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾਕੇ ਧੱਬਿਆਂ ਤੇ ਛਿੜਕੋ।

ਗੁੱਛੇ ਬਣਨਾ

ਗੁੱਛੇ ਬਣਨਾ: ਇਹ ਚੇਪੇ ਦੇ ਹਮਲੇ ਕਾਰਨ ਹੁੰਦਾ ਹੈ । ਪੌਦੇ ਦੇ ਪ੍ਰਭਾਵਿਤ ਭਾਗਾਂ ਨੂੰ ਕੱਢ ਦਿਓ ਅਤੇ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਦਿਓ । ਜੇਕਰ ਖੇਤ ਵਿੱਚ ਚੇਪੇ ਦਾ ਹਮਲਾ ਦਿਖੇ ਤਾਂ ਡਾਈਮੈਥੋਏਟ 20 ਮਿ:ਲੀ: ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ

ਪਨੀਰੀ ਲਾਉਣ ਤੋਂ ਬਾਅਦ ਫਸਲ 11-12 ਮਹੀਨਿਆਂ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੀ ਹੈ। ਮੰਡੀ(ਮਾਰਕਿਟ) ਦੀਆਂ ਲੋੜਾਂ ਅਨੁਸਾਰ ਕੇਲੇ ਨੂੰ ਪੂਰੀ ਤਰ੍ਹਾਂ ਪੱਕ ਜਾਣ ‘ਤੇ ਤੁੜਾਈ ਕਰੋ। ਲੋਕਲ ਮੰਡੀ ਲਈ ਫਲਾਂ ਦੀ ਤੁੜਾਈ ਪੱਕਣ ਦੀ ਅਵਸਥਾ ਵਿੱਚ ਕਰੋ ਅਤੇ ਲੰਬੀ ਦੂਰੀ ਵਾਲੇ ਸਥਾਨਾਂ ਵਿੱਚ ਲੈ ਕੇ ਜਾਣ ਲਈ 75-80% ਪੱਕ ਜਾਣ ‘ਤੇ ਫਲ ਦੀ ਤੁੜਾਈ ਕਰੋ। ਜਦੋਂ ਕਿ ਨਿਰਯਾਤ ਦੇ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣ ਤੋਂ ਇੱਕ ਦਿਨ ਪਹਿਲਾਂ ਜਾਂ ਉਸੇ ਦਿਨ ਤੁੜਾਈ ਕਰੋ। ਗਰਮੀਆਂ ਵਿੱਚ ਫ਼ਲ ਦੀ ਤੁੜਾਈ ਦਿਨ ਵਿੱਚ ਕਰੋ ਅਤੇ ਸਰਦੀਆ ਵਿੱਚ ਸਵੇਰ ਵੇਲੇ ਤੁੜਾਈ ਨਾ ਕਰੋ।

ਕਟਾਈ ਤੋਂ ਬਾਅਦ

ਤੁੜਾਈ ਤੋਂ ਬਾਅਦ , ਕਿਊਰਿੰਗ , ਧਵਾਈ, ਛਟਾਈ, ਪੈਕਿੰਗ, ਸਟੋਰੇਜ਼, ਢੋਆਂ ਢੁਆਈ ਅਤੇ ਮਾਰਕੀਟਿੰਗ ਆਦਿ ਤੁੜਾਈ ਦੇ ਬਾਅਦ ਦੇ ਕੰਮ ਹਨ। ਅਕਾਰ, ਰੰਗ ਅਤੇ ਪੱਕਣ ਦੇ ਆਧਾਰ ਤੇ ਛਟਾਈ ਕੀਤੀ ਜਾਂਦੀ ਹੈ। ਛੋਟੇ, ਜਿਆਦਾ ਪੱਕੇ ਹੋਏ, ਨਸ਼ਟ ਹੋਏ ਅਤੇ ਬਿਮਾਰੀ ਪ੍ਰਭਾਵਿਤ ਫਲਾਂ ਨੂੰ ਕੱਢ ਦਿਓ। ਆਮ ਤੌਰ ‘ਤੇ ਫਲਾਂ ਦੀ ਤੁੜਾਈ, ਫਲ ਪੱਕਣ ਤੋਂ ਪਹਿਲਾਂ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਤਿਆਰ ਰੰਗ ਵਿਕਸਿਤ ਕਰਨ ਲਈ ਫਲਾਂ ਨੂੰ ਇਥਰੀਲ ਦੀ ਘੱਟ ਮਾਤਰਾ ਵਿੱਚ ਪਕਾਇਆ ਜਾਂਦਾ ਹੈ।