ਪੰਜਾਬ ਵਿੱਚ ਸੰਤਰਾ ਉਤਪਾਦਨ

ਆਮ ਜਾਣਕਾਰੀ

ਸੰਤਰਾ ਭਾਰਤ ਵਿੱਚ ਨਿੰਬੂ ਜਾਤੀ ਦੇ ਫਲਾਂ ਵਿੱਚੋਂ ਸਭ ਤੋਂ ਵੱਧ ਉਗਾਇਆ ਜਾਣ ਵਾਲਾ ਫਲ ਹੈ। ਨਿੰਬੂ ਜਾਤੀ ਦੇ ਫਲਾਂ ਦੀ ਖੇਤੀ ਵਿੱਚੋਂ 50% ਇਲਾਕਾ ਇਸ ਲਈ ਵਰਤਿਆ ਜਾਂਦਾ ਹੈ। ਭਾਰਤ ਵਿੱਚ ਵਪਾਰਕ ਤੌਰ ਤੇ Mandarin, Sweet Orange ਕਿਸਮਾਂ ਉਗਾਈਆਂ ਜਾਂਦੀਆਂ ਹਨ। ਦੇਸ਼ ਦੇ ਕੇਂਦਰੀ ਅਤੇ ਪੱਛਮੀ ਇਲਾਕਿਆਂ ਵਿੱਚ ਸੰਤਰੇ ਦੀ ਖੇਤੀ ਹਰ ਸਾਲ ਵੱਧ ਰਹੀ ਹੈ। ਭਾਰਤ ਵਿੱਚ ਕੇਲੇ ਅਤੇ ਅੰਬ ਤੋਂ ਬਾਅਦ ਸੰਤਰੇ ਦਾ ਉਤਪਾਦਨ ਤੀਜੇ ਦਰਜੇ ਤੇ ਹੁੰਦਾ ਹੈ। ਭਾਰਤ ਵਿੱਚ ਸੰਤਰੇ ਦੀ ਖੇਤੀ ਰਾਜਸਥਾਨ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ।

 

ਜਲਵਾਯੂ

  • Season

    Temperature

    10°C - 30°C
  • Season

    Rainfall

    500-600 mm
  • Season

    Sowing Temperature

    10°C - 25°C
  • Season

    Harvesting Temperature

    30°-34°C
  • Season

    Temperature

    10°C - 30°C
  • Season

    Rainfall

    500-600 mm
  • Season

    Sowing Temperature

    10°C - 25°C
  • Season

    Harvesting Temperature

    30°-34°C
  • Season

    Temperature

    10°C - 30°C
  • Season

    Rainfall

    500-600 mm
  • Season

    Sowing Temperature

    10°C - 25°C
  • Season

    Harvesting Temperature

    30°-34°C
  • Season

    Temperature

    10°C - 30°C
  • Season

    Rainfall

    500-600 mm
  • Season

    Sowing Temperature

    10°C - 25°C
  • Season

    Harvesting Temperature

    30°-34°C

ਮਿੱਟੀ

ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਸਦੇ ਉਚਿੱਤ ਵਿਕਾਸ ਲਈ 6.0-8.0 pH ਵਾਲੀ ਦਰਮਿਆਨੀ-ਹਲਕੀ ਮਿੱਟੀ ਅਨੁਕੂਲ ਹੁੰਦੀ ਹੈ।

 

ਪ੍ਰਸਿੱਧ ਕਿਸਮਾਂ ਅਤੇ ਝਾੜ

Khasi: ਇਸਨੂੰ ਸਥਾਨਕ ਤੌਰ ਤੇ Sikkim ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਵਪਾਰਕ ਤੌਰ ਤੇ ਅਸਾਮ ਅਤੇ ਮੇਘਾਲਿਆ ਵਿੱਚ ਉਗਾਈ ਜਾਂਦੀ ਹੈ। ਇਸਦੇ ਪੌਦੇ ਦਰਮਿਆਨੇ ਤੋਂ ਵੱਡੇ ਆਕਾਰ ਦੇ, ਕੰਡਿਆਂ ਵਾਲੇ ਅਤੇ ਪੱਤੇ ਸੰਘਣੇ ਹੁੰਦੇ ਹਨ। ਇਸਦੇ ਫਲ  ਸੰਤਰੀ-ਪੀਲੇ ਤੋਂ ਚਮਕੀਲੇ ਸੰਤਰੀ ਰੰਗ ਦੇ ਹੁੰਦੇ ਹਨ। ਇਸਦਾ ਰਸ ਸੰਤਰੀ ਰੰਗ ਦਾ ਹੁੰਦਾ ਹੈ ਅਤੇ 9-25 ਬੀਜ ਹੁੰਦੇ ਹਨ।

Kinnow: ਇਹ King ਅਤੇ Willow leaf ਦੀ ਹਾਈਬ੍ਰਿਡ ਕਿਸਮ ਹੈ। ਇਸ ਦੇ ਪੌਦੇ ਵੱਡੇ, ਇੱਕ-ਸਾਰ ਅਤੇ ਸੰਘਣੇ ਪੱਤਿਆਂ ਵਾਲੇ ਹੁੰਦੇ ਹਨ। ਇਸਦੇ ਪੱਤੁ ਚੌੜੇ ਹੁੰਦੇ ਹਨ। ਇਸਦੇ ਫਲ ਦਰਮਿਆਨੇ ਆਕਾਰ ਦੇ ਹੁੰਦੇ ਹਨ, ਜੋ ਪੱਕਣ ਸਮੇਂ ਗੂੜੇ ਸੰਤਰੀ-ਪੀਲੇ ਰੰਗ ਦੇ ਹੋ ਜਾਂਦੇ ਹਨ। ਇਸਦੇ ਫਲ ਰਸੀਲੇ ਹੁੰਦੇ ਹਨ, ਜਿਨ੍ਹਾਂ ਵਿੱਚ 12-24 ਬੀਜ ਹੁੰਦੇ ਹਨ। ਇਸਦੇ ਫਲ ਜਨਵਰੀ-ਫਰਵਰੀ ਮਹੀਨੇ ਵਿੱਚ ਪੱਕ ਜਾਂਦੇ ਹਨ। ਇਹ ਕਿਸਮ ਜਦੋਂ ਪਹਿਲੀ ਵਾਰ ਪੰਜਾਬ ਲਿਆਂਦੀ ਗਈ ਤਾਂ ਇਸਨੂੰ ਵਪਾਰਕ ਪੱਧਰ ਤੇ ਵਧੀਆ ਪਹਿਚਾਣ ਮਿਲੀ।

Coorg: ਇਸ ਕਿਸਮ ਦੇ ਪੌਦੇ ਸਿੱਧੇ, ਭਾਰੀ ਅਤੇ ਸੰਘਣੇ ਪੱਤਿਆਂ ਵਾਲੇ ਹੁੰਦੇ ਹਨ। ਇਸਦੇ ਫਲ ਚਮਕਦਾਰ ਸੰਤਰੀ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦਾ ਆਕਾਰ ਦਰਮਿਆਨੇ ਤੋਂ ਵੱਡਾ ਹੁੰਦਾ ਹੈ। ਇਸਨੂੰ ਛਿੱਲਣਾ ਆਸਾਨ ਹੁੰਦਾ ਹੈ ਅਤੇ ਇਸ ਵਿੱਚ 9-11 ਫਾੜੀਆਂ ਹੁੰਦੀਆਂ ਹਨ। ਇਸਦੇ ਫਲ ਰਸੀਲੇ ਹੁੰਦੇ ਹਨ, ਜਿਸ ਵਿੱਚ 15-25 ਬੀਜ ਹੁੰਦੇ ਹਨ। ਇਹ ਕਿਸਮ ਫਰਵਰੀ-ਮਾਰਚ ਮਹੀਨੇ ਵਿੱਚ ਪੱਕ ਜਾਂਦੀ ਹੈ।

Nagpur: ਇਸ ਕਿਸਮ ਨੂੰ Ponkan ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਕਿਸਮ ਦੇ ਪੌਦੇ ਭਾਰੀ ਅਤੇ ਸੰਘਣੇ ਪੱਤਿਆਂ ਵਾਲੇ ਹੁੰਦੇ ਹਨ। ਇਸਦੇ ਫਲ ਦਰਮਿਆਨੇ ਆਕਾਰ ਦੇ ਹੁੰਦੇ ਹਨ ਅਤੇ ਇਸ ਦੀਆਂ ਫਾੜੀਆਂ ਢਿੱਲੀਆਂ ਹੁੰਦੀਆਂ ਹਨ। ਇਸਦੇ ਫਲ ਰਸੀਲੇ ਹੁੰਦੇ ਹਨ, ਜਿਨ੍ਹਾਂ ਵਿੱਚ 7-8 ਬੀਜ ਹੁੰਦੇ ਹਨ। ਇਹ ਵਿਸ਼ਵ ਵਿੱਚ ਉਗਾਈ ਜਾਣ ਸੰਤਰੇ ਦੀ ਸਭ ਤੋਂ ਪ੍ਰਸਿੱਧ ਅਤੇ ਵਧੀਆ ਕਿਸਮ ਹੈ। ਇਹ ਕਿਸਮ ਜਨਵਰੀ-ਫਰਵਰੀ ਮਹੀਨੇ ਵਿੱਚ ਪੱਕ ਜਾਂਦੀ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Mudkhed

Shrinagar

Butwal

Dancy

Kara (Abohar)

Darjeeling

Sumithra

Seedless 182

 

ਖੇਤ ਦੀ ਤਿਆਰੀ

ਤਿਆਰ ਕੀਤੇ ਪਨੀਰੀ ਲਈ ਜ਼ਮੀਨ ਤਿਆਰ ਕਰੋ। ਖੇਤ ਨੂੰ ਪਹਿਲਾਂ ਸਿੱਧਾ ਵਾਹੋ, ਫਿਰ ਤਿਰਛਾ ਵਾਹੋ ਅਤੇ ਫਿਰ ਸਮਤਲ ਕਰੋ। ਪਹਾੜੀ ਇਲਾਕਿਆਂ ਵਿੱਚ ਟੈਰੇਸ ਪਲਾਂਟਿੰਗ ਕੀਤੀ ਜਾਂਦੀ ਹੈ। ਵਧੇਰੇ ਘਣਤਾ ਵਾਲੀ ਖੇਤੀ ਪਹਾੜੀ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ।

ਬਿਜਾਈ

ਬਿਜਾਈ ਦਾ ਸਮਾਂ

ਪੰਜਾਬ ਵਿੱਚ ਇਸਦੀ ਬਿਜਾਈ ਬਸੰਤ ਰੁੱਤ ਵਿੱਚ (ਫਰਵਰੀ ਤੋਂ ਮਾਰਚ) ਅਤੇ ਵਰਖਾ ਰੁੱਤ ਵਿੱਚ (ਮੱਧ ਅਗਸਤ ਤੋਂ ਅੰਤ ਅਕਤੂਬਰ) ਕੀਤੀ ਜਾਂਦੀ ਹੈ।

ਫਾਸਲਾ

ਪੌਦਿਆਂ ਵਿੱਚਲਾ ਫਾਸਲਾ 5×5 ਮੀਟਰ ਰੱਖੋ। ਨਵੇਂ ਪੌਦਿਆਂ ਲਈ 1×1×1 ਮੀ. ਦੇ ਆਕਾਰ ਦੇ ਟੋਏ ਪੁੱਟੋ। ਟੋਇਆਂ ਨੂੰ ਕੁੱਝ ਦਿਨ ਲਈ ਧੁੱਪ ਚ ਖੁੱਲੇ ਛੱਡ ਦਿਓ। ਬਿਜਾਈ ਸਮੇਂ ਹਰੇਕ ਟੋਏ ਵਿੱਚ 15-20 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ।

ਬੀਜ ਦੀ ਡੂੰਘਾਈ

ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ।

ਬਿਜਾਈ ਦਾ ਢੰਗ

ਪ੍ਰਜਣਨ

ਸੰਤਰੇ ਦਾ ਪ੍ਰਜਣਨ ਬੀਜਾਂ ਜਾਂ ਟੀ-ਬਡਿੰਗ ਵਿਧੀ ਦੁਆਰਾ ਕੀਤਾ ਜਾਂਦਾ ਹੈ।

ਬੀਜਾਂ ਦੁਆਰਾ ਪ੍ਰਜਣਨ

ਬੀਜ ਕੱਢਣ ਲਈ ਸਿਹਤਮੰਦ ਪੌਦੇ ਨਾਲ ਉੱਚ-ਘਣਤਾ ਵਾਲੇ ਫਲ ਚੁਣੋ। ਬੀਜਾਂ ਨੂੰ ਰਾਖ ਨਾਲ ਚੰਗੀ ਤਰ੍ਹਾਂ ਮਿਲਾਓ ਅਤੇ ਛਾਂ ਵਿੱਚ ਸੁੱਕਣ ਲਈ ਛੱਡ ਦਿਓ। ਬੀਜਾਂ ਦੀ ਜੀਵਨ-ਸ਼ਕਤੀ ਵਧਾਉਣ ਲਈ ਬੀਜਾਂ ਨੂੰ ਤੁਰੰਤ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ। ਪੁੰਗਰਾਅ ਲਈ 3-4 ਹਫਤੇ ਦਾ ਸਮਾਂ ਲੱਗਦਾ ਹੈ। ਬਿਮਾਰੀ ਪੌਦਿਆਂ ਨੂੰ ਖੇਤ ਵਿੱਚੋਂ ਕੱਢ ਦਿਓ। ਪੌਦੇ ਨੂੰ ਬਿਮਾਰੀਆਂ ਅਤੇ ਕੀਟਾਂ ਤੋਂ ਬਚਾਉਣ ਲਈ ਇਨ੍ਹਾਂ ਦੀ ਉਚਿੱਤ ਸੰਭਾਲ ਕਰੋ।

ਬਡਿੰਗ

ਬੀਜਾਂ ਨੂੰ 2x1 ਮੀਟਰ ਆਕਾਰ ਦੇ ਨਰਸਰੀ ਬੈੱਡਾਂ ਤੇ 15 ਸੈ.ਮੀ. ਦੇ ਕਤਾਰਾਂ ਦੇ ਫਾਸਲੇ ਤੇ ਬੀਜੋ। ਜਦੋਂ ਪੌਦੇ 10-12 ਸੈ.ਮੀ. ਕੱਦ ਦੇ ਹੋ ਜਾਣ ਤਾਂ ਰੋਪਣ ਕਰੋ। ਰੋਪਣ ਲਈ ਤੰਦਰੁਸਤ ਅਤੇ ਇੱਕੋ ਜਿਹੇ ਆਕਾਰ ਦੇ ਪੌਦਿਆਂ ਨੂੰ ਚੁਣੋ। ਛੋਟੇ ਅਤੇ ਕਮਜ਼ੋਰ ਪੌਦਿਆਂ ਨੂੰ ਹਟਾ ਦਿਓ। ਜੇਕਰ ਲੋੜ ਹੋਵੇ ਤਾਂ ਬਿਜਾਈ ਤੋਂ ਪਹਿਲਾਂ ਜੜ੍ਹਾਂ ਨੂੰ ਹਲਕਾ ਕੱਟ ਲਓ। ਨਰਸਰੀ ਵਿੱਚ, ਜਦੋਂ ਪੌਦੇ ਪੈਂਸਿਲ ਜਿੰਨੇ ਮੋਟੇ ਹੋ ਜਾਣ ਤਾਂ ਬਡਿੰਗ ਕਰੋ। ਪ੍ਰਜਣਨ ਲਈ ਸ਼ੀਲਡ ਬਡਿੰਗ ਜਾਂ ਟੀ-ਬਡਿੰਗ ਵਿਧੀ ਵੀ ਵਰਤੀ ਜਾਂਦੀ ਹੈ, ਜਿਸ ਵਿੱਚ ਰੁੱਖ ਦਾ ਸੱਕ ਜ਼ਮੀਨ ਤੋਂ 15-20 ਸੈ.ਮੀ. ਉਪਰੋਂ ਉਤਾਰਿਆ ਜਾਂਦਾ ਹੈ। ਫਿਰ ਇਸ ਤੇ 1.5-2 ਸੈ.ਮੀ. ਲੰਬਾ ਸੱਜੇ ਤੋਂ ਖੱਬੇ ਵੱਲ ਕੱਟ ਲਾਓ। ਫਿਰ ਇਸ ਕੱਟ ਦੇ ਬਿਲਕੁਲ ਵਿੱਚਕਾਰ 2.5 ਸੈ.ਮੀ. ਲੰਬਾ ਕੱਟ ਉੱਪਰ ਤੋਂ ਹੇਠਾਂ ਵੱਲ ਲਾਓ। ਬਡਿੰਗ ਵਾਲੇ ਭਾਗ ਨੂੰ ਕੱਟ ਕੇ ਦੂਜੀ ਟਾਹਣੀ ਨਾਲ ਜੋੜ ਦਿਓ ਅਤੇ ਫਿਰ ਇਸ ਤੇ ਪਾਲਸਟਿਕ ਪੇਪਰ ਲਪੇਟ ਦਿਓ।

ਟੀ-ਬਡਿੰਗ ਫਰਵਰੀ-ਮਾਰਚ ਅਤੇ ਅਗਸਤ-ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ। ਮਿੱਠੇ ਸੰਤਰੇ, ਕਿੰਨੂ, ਅੰਗੂਰ ਵਰਗੇ ਫਲਾਂ ਵਿੱਚ ਪ੍ਰਜਣਨ ਟੀ-ਬਡਿੰਗ ਦੁਆਰਾ ਕੀਤਾ ਜਾਂਦਾ ਹੈ, ਜਦਕਿ ਨਿੰਬੂ ਅਤੇ ਲੈਮਨ ਵਿੱਚ ਪ੍ਰਜਣਨ ਏਅਰ ਲੇਅਰਿੰਗ ਵਿਧੀ ਦੁਆਰਾ ਕੀਤਾ ਜਾਂਦਾ ਹੈ।

 

ਬੀਜ

ਬੀਜ ਦੀ ਮਾਤਰਾ

ਘੱਟ ਤੋਂ ਘੱਟ 110 ਪੌਦੇ ਪ੍ਰਤੀ ਏਕੜ ਵਿੱਚ ਲਗਾਓ।

 

ਕਟਾਈ ਅਤੇ ਛੰਗਾਈ

ਨਵੇਂ ਪੌਦਿਆਂ ਦੀ ਛੰਟਾਈ ਬਹੁਤ ਜ਼ਰੂਰੀ ਹੈ। ਛੰਟਾਈ ਪੌਦਿਆਂ ਨੂੰ ਸਹੀ ਆਕਾਰ ਅਤੇ ਬਣਤਰ ਪ੍ਰਦਾਨ ਕਰਦੀ ਹੈ। ਕਟਾਈ ਇਸ ਲਈ ਕੀਤੀ ਜਾਂਦੀ ਹੈ, ਤਾਂ ਕਿ ਇੱਕ ਤਣਾ ਅਤੇ ਇਸ ਨਾਲ ਕੇਵਲ 6-7 ਸ਼ਾਖਾਂ ਰਹਿ ਜਾਣ। ਸਭ ਤੋਂ ਹੇਠਲੀ ਸ਼ਾਖ ਨੂੰ ਜ਼ਮੀਨੀ ਪੱਧਰ ਤੋਂ 50-60 ਸੈ.ਮੀ. ਕੱਦ ਤੋਂ ਹੇਠਾਂ ਵਧਣ ਨਹੀਂ ਦੇਣਾ ਚਾਹੀਦਾ।  ਛੰਟਾਈ ਦਾ ਉਦੇਸ਼ ਫਲਾਂ ਦੀ ਚੰਗੀ ਕੁਆਲਿਟੀ ਦੇ ਨਾਲ ਵਧੀਆ ਪੈਦਾਵਾਰ ਵੀ ਪ੍ਰਾਪਤ ਕਰਨਾ ਹੁੰਦਾ ਹੈ। ਛੰਟਾਈ ਵਿੱਚ ਬਿਮਾਰ, ਮ੍ਰਿਤ ਅਤੇ ਕਮਜ਼ੋਰ ਸ਼ਾਖਾਂ ਨੂੰ ਵੀ ਕੱਢਿਆ ਜਾਂਦਾ ਹੈ।

ਖਾਦਾਂ

ਖਾਦਾਂ(ਗ੍ਰਾਮ ਪ੍ਰਤੀ ਰੁੱਖ)

ਪੌਦੇ ਦੀ ਉਮਰ(ਸਾਲ) ਯੂਰੀ  ਐੱਸ ਐੱਸ ਪੀ
1 ਤੋਂ 3 ਸਾਲ 240-720 -
4 ਤੋਂ 7 ਸਾਲ 960-1680 1375-2400
ਅੱਠ ਸਾਲ ਜਾਂ ਵੱਧ 1920 2750

 

ਤੱਤ(ਗ੍ਰਾਮ ਪ੍ਰਤੀ ਰੁੱਖ)

ਪੌਦੇ ਦੀ ਉਮਰ(ਸਾਲ)  ਨਾਈਟ੍ਰੋਜ Phosphorus
1 ਤੋਂ 3 ਸਾਲ 110-130 -
4 ਤੋਂ 7 ਸਾਲ 440-770 220-385
ਅੱਠ ਸਾਲ ਜਾਂ ਵੱਧ 880 2750

 

ਸੰਤਰੇ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ। 4-7 ਸਾਲ ਦੇ ਪੌਦੇ ਨੂੰ 40-80 ਕਿਲੋ ਰੂੜੀ ਦੀ ਖਾਦ, 960-1680 ਗ੍ਰਾਮ ਯੂਰੀਆ ਅਤੇ 1375-2400 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ। 8 ਸਾਲ ਅਤੇ ਉਸ ਤੋਂ ਵੱਧ ਦੇ ਪੌਦੇ ਨੂੰ 100 ਕਿਲੋ ਰੂੜੀ ਦੀ ਖਾਦ, 1920 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਰੁੱਖ ਪਾਓ।

ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ। ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ। ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ।

ਜੇਕਰ ਫਲ ਝੜਦੇ ਹੋਣ ਤਾਂ, ਇਸਦੀ ਰੋਕਥਾਮ ਲਈ 2,4-ਡੀ 10 ਗ੍ਰਾਮ ਨੂੰ 500 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਪਹਿਲੀ ਸਪਰੇਅ ਮਾਰਚ ਦੇ ਅੰਤ ਅਤੇ ਫਿਰ ਅਪ੍ਰੈਲ ਦੇ ਅੰਤ ਵਿੱਚ ਕਰੋ। ਅਗਸਤ ਅਤੇ ਸਤੰਬਰ ਮਹੀਨੇ ਦੇ ਅੰਤ ਵਿੱਚ ਦੋਬਾਰਾ ਸਪਰੇਅ ਕਰੋ। ਜੇਕਰ ਕਿੰਨੂ ਦੇ ਖੇਤ ਨੇੜੇ ਨਰਮੇ ਦੀ ਫਸਲ ਬੀਜੀ ਹੋਵੇ ਤਾਂ 2,4-ਡੀ ਦੀ ਸਪਰੇਅ ਨਾ ਕਰੋ, ਸਗੋਂ ਜੀ ਏ 3 ਦੀ ਵਰਤੋਂ ਕਰੋ।

ਨਦੀਨਾਂ ਦੀ ਰੋਕਥਾਮ

ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆ ਜਾ ਸਕਦਾ ਹੈ । ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾਂ ਕਰੋ।

ਸਿੰਚਾਈ

ਸਦਾਬਹਾਰ ਹੋਣ ਕਾਰਨ ਸੰਤਰੇ ਨੂੰ ਸਾਲ ਭਰ ਸਿੰਚਾਈ ਦੀ ਜ਼ਿਆਦਾ ਲੋੜ ਹੁੰਦੀ ਹੈ। ਸਿੰਚਾਈ ਦੀ ਮਾਤਰਾ ਮਿੱਟੀ ਦੀ ਕਿਸਮ ਤੇ ਵੀ ਨਿਰਭਰ ਕਰਦੀ ਹੈ। ਫੁੱਲ ਨਿਕਲਣ ਦੇ ਸਮੇਂ ਫਲਾਂ ਦੇ ਸੈੱਟ ਅਤੇ ਫਲਾਂ ਦੇ ਵਿਕਾਸ ਸਮੇਂ ਉਚਿੱਤ ਸਿੰਚਾਈ ਕਰਨੀ ਚਾਹੀਦੀ ਹੈ। ਪਾਣੀ ਦੀ ਖੜੋਤ ਨਾ ਹੋਣ ਦਿਓ। ਸਿੰਚਾਈ ਵਾਲਾ ਪਾਣੀ ਨਮਕ ਵਾਲਾ ਨਹੀਂ ਹੋਣਾ ਚਾਹੀਦਾ।

ਪੌਦੇ ਦੀ ਦੇਖਭਾਲ

ਨਿੰਬੂ ਜਾਤੀ ਦੇ ਫਲਾਂ ਦਾ ਸਿੱਲਾ
  • ਕੀੜੇ ਮਕੌੜੇ ਤੇ ਰੋਕਥਾਮ

ਸਿੱਲਾ: ਇਹ ਰਸ ਚੂਸਣ ਵਾਲੇ ਕੀਟ ਹਨ। ਮੁੱਖ ਤੌਰ ਤੇ ਨੁਕਸਾਨ ਛੋਟੇ ਕੀਟਾਂ ਦੁਆਰਾ ਕੀਤਾ ਜਾਂਦਾ ਹੈ। ਇਹ ਪੌਦੇ ਤੇ ਇੱਕ ਤਰਲ ਪਦਾਰਥ ਛੱਡਦਾ ਹੈ, ਜਿਸ ਨਾਲ ਪੱਤੇ ਅਤੇ ਫਲ ਦਾ ਛਿਲਕਾ ਮਚ ਜਾਂਦਾ ਹੈ। ਇਸ ਦੇ ਹਮਲਾ ਨਾਲ ਪੱਤੇ ਮੁੜ ਜਾਂਦੇ ਹਨ ਅਤੇ ਪੱਕਣ ਤੋਂ ਪਹਿਲਾਂ ਹੀ ਝੜ ਜਾਂਦੇ ਹਨ। ਪ੍ਰਭਾਵਿਤ ਪੌਦਿਆਂ ਦੀ ਛੰਟਾਈ ਕਰਕੇ ਉਨ੍ਹਾਂ ਨੂੰ ਸਾੜ ਕੇ ਇਸਦੀ ਰੋਕਥਾਮ ਕੀਤੀ ਜਾ ਸਕਦੀ ਹੈ। ਮੋਨੋਕ੍ਰੋਟੋਫਾੱਸ 0.025% ਜਾਂ ਕਾਰਬਰਿਲ 0.1% ਦੀ ਸਪਰੇਅ ਵੀ ਲਾਭਦਾਇਕ ਹੋ ਸਕਦੀ ਹੈ।

 

ਪੱਤੇ ਦਾ ਸੁਰੰਗੀ ਕੀੜਾ

ਪੱਤੇ ਦਾ ਸੁਰੰਗੀ ਕੀਟ: ਇਹ ਕੀਟ ਨਵਿਆਂ ਪੱਤਿਆਂ ਤੇ ਉੱਪਰ ਅਤੇ ਹੇਠਾਂ ਵਾਲੀ ਸਤਹਿ ਤੇ ਲਾਰਵਾ ਛੱਡ ਦਿੰਦੇ ਹਨ, ਜਿਸ ਨਾਲ ਪੱਤੇ ਮੁੜੇ ਹੋਏ ਅਤੇ ਬੇਢੰਗੇ ਨਜ਼ਰ ਆਉਂਦੇ ਹਨ। ਸੁਰੰਗੀ ਕੀਟ ਨਾਲ ਨਵੇਂ ਪੌਦਿਆਂ ਦੇ ਵਿਕਾਸ ਵਿੱਚ ਕਮੀ ਆ ਜਾਂਦੀ ਹੈ। ਸੁਰੰਗੀ ਕੀਟ ਦੇ ਚੰਗੇ ਪ੍ਰਬੰਧਨ ਲਈ ਇਸ ਨੂੰ ਛੱਡ ਦਿਓ ਅਤੇ ਕੁਦਰਤੀ ਕੀਟਾਂ ਦਾ ਸ਼ਿਕਾਰ ਬਣਨ ਦਿਓ, ਜੋ ਇਸਦੇ ਲਾਰਵੇ ਨੂੰ ਖਾ ਲੈਂਦੇ ਹਨ। ਫਾਸਫੋਮਿਡੋਨ 1 ਮਿ.ਲੀ. ਜਾਂ ਮੋਨੋਕ੍ਰੋਟੋਫਾੱਸ 1.5 ਮਿ.ਲੀ. ਨੂੰ ਹਰੇਕ ਪੰਦਰਵਾੜੇ ਵਿੱਚ 3-4 ਵਾਰ ਸਪਰੇਅ ਕਰੋ। ਸੁਰੰਗੀ ਕੀਟਾਂ ਦਾ ਪਤਾ ਲਗਾਉਣ ਲਈ ਫੇਰੋਮੋਨ ਜਾਲ ਵੀ ਉਪਲੱਬਧ ਹੁੰਦੇ ਹਨ।

ਸਕੇਲ ਕੀਟ

ਸਕੇਲ ਕੀਟ: ਇਹ ਬਹੁਤ ਛੋਟੇ ਕੀਟ ਹੁੰਦੇ ਹਨ, ਜੋ ਸਿਟਰਸ ਦੇ ਰੁੱਖ ਅਤੇ ਫਲਾਂ ਦਾ ਰਸ ਚੂਸਦੇ ਹਨ। ਇਹ ਕੀਟ ਸ਼ਹਿਦ ਦੀ ਬੂੰਦ ਦੀ ਤਰ੍ਹਾਂ ਪਦਾਰਥ ਛੱਡਦੇ ਹਨ, ਜਿਸ ਨਾਲ ਕੀੜੀਆਂ ਆਕਰਸ਼ਿਤ ਹੁੰਦੀਆਂ ਹਨ। ਇਨ੍ਹਾਂ ਦਾ ਮੂੰਹ ਵਾਲਾ ਹਿੱਸਾ ਜ਼ਿਆਦਾ ਨਹੀਂ ਹੁੰਦਾ ਹੈ। ਨਰ ਕੀਟਾਂ ਦਾ ਜੀਵਨ-ਕਾਲ ਘੱਟ ਹੁੰਦਾ ਹੈ। ਸਿਟਰਸ ਦੇ ਪੌਦੇ ਤੇ ਦੋ ਤਰ੍ਹਾਂ ਦੇ ਸਕੇਲ ਕੀਟ ਹਮਲਾ ਕਰਦੇ ਹਨ, ਕੰਡਿਆਲੇ ਅਤੇ ਨਰਮ ਸਕੇਲ ਕੀਟ। ਕੰਡਿਆਲੇ ਕੀਟ ਪੌਦੇ ਦੇ ਹਿੱਸੇ ਵਿੱਚ ਆਪਣਾ ਮੂੰਹ ਪਾਉਂਦੇ ਹਨ ਅਤੇ ਉਸ ਜਗ੍ਹਾ ਤੋਂ ਬਿਲਕੁਲ ਨਹੀਂ ਹਿੱਲਦੇ, ਉਸੀ ਜਗ੍ਹਾ ਨੂੰ ਖਾਂਦੇ ਰਹਿੰਦੇ ਹਨ ਅਤੇ ਪ੍ਰਜਣਨ ਕਰਦੇ ਹਨ। ਨਰਮ ਕੀਟ ਪੌਦੇ ਤੇ ਪਰਤ ਬਣਾਉਂਦੇ ਹਨ, ਜੋ ਪੌਦੇ ਦੇ ਪੱਤੇ ਨੂੰ ਢੱਕ ਦਿੰਦੀ ਹੈ ਅਤੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਨੂੰ ਰੋਕ ਦਿੰਦੀ ਹੈ। ਜੋ ਮਰੇ ਹੋਏ ਨਰਮ ਕੀਟ ਹੁੰਦੇ ਹਨ, ਉਹ ਮਰਨ ਤੋਂ ਬਾਅਦ ਪੌਦੇ ਨਾਲ ਚਿਪਕੇ ਰਹਿਣ ਦੀ ਬਜਾਏ ਹੇਠਾਂ ਗਿਰ ਜਾਂਦੇ ਹਨ। ਨਿੰਮ ਦਾ ਤੇਲ ਇਨ੍ਹਾਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਉਪਾਅ ਹੈ। ਪੈਰਾਥਿਆੱਨ 0.03% ਇਮਲਸਨ, ਡਾਇਮੈਥੋਏਟ 150 ਮਿ.ਲੀ. ਜਾਂ ਮੈਲਾਥਿਆੱਨ 0.1% ਦੀ ਸਪਰੇਅ ਵੀ ਇਨ੍ਹਾਂ ਕੀਟਾਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਉਪਾਅ ਹੈ।

ਸੰਤਰੇ ਦੀ ਟਾਹਣੀ ਦਾ ਕੀੜਾ

ਸ਼ਾਖ ਦਾ ਗੜੂੰਆ: ਇਸਦਾ ਲਾਰਵਾ ਕੋਮਲ ਟਹਿਣਿਆਂ ਵਿੱਚ ਸੁਰਾਖ ਕਰ ਦਿੰਦਾ ਹੈ ਅਤੇ ਨਰਮ ਟਿਸ਼ੂ ਨੂੰ ਖਾਂਦਾ ਹੈ। ਇਹ ਕੀਟ ਦਿਨ ਵਿੱਚ ਪੌਦੇ ਨੂੰ ਆਪਣਾ ਭੋਜਨ ਬਣਾਉਂਦਾ ਹੈ। ਪ੍ਰਭਾਵਿਤ ਪੌਦੇ ਕਮਜ਼ੋਰ ਹੋ ਜਾਂਦੇ ਹਨ। ਇਹ ਸਿਟਰਸ ਪੌਦੇ ਦਾ ਗੰਭੀਰ ਕੀਟ ਹੈ। ਇਸਦੀ ਰੋਕਥਾਮ ਲਈ ਪ੍ਰਭਾਵਿਤ ਸ਼ਾਖਾਂ ਨੂੰ ਨਸ਼ਟ ਕਰ ਦਿਓ। ਮਿੱਟੀ ਦੇ ਤੇਲ/ਪੈਟ੍ਰੋਲ ਦੇ ਟੀਕੇ ਵੀ ਇਸਦੀ ਰੋਕਥਾਮ ਲਈ ਵਰਤੇ ਜਾ ਸਕਦੇ ਹਨ। ਸੰਤਰੇ ਦੀ ਸ਼ਾਖ ਦਾ ਗੜੂੰਆ ਦੀ ਰੋਕਥਾਮ ਲਈ ਮੋਨੋਕ੍ਰੋਟੋਫਾੱਸ 5 ਮਿ.ਲੀ. 20 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਯੋਗ ਕਰੋ।

ਚੇਪਾ ਅਤੇ ਮਿਲੀ ਬੱਗ

ਚੇਪਾ ਅਤੇ ਮਿਲੀ ਬੱਗ: ਇਹ ਪੌਦੇ ਦਾ ਰਸ ਚੂਸਣ ਵਾਲੇ ਛੋਟੇ ਕੀਟ ਹੁੰਦੇ ਹਨ। ਕੀੜੇ ਪੱਤੇ ਦੇ ਅੰਦਰੂਨੀ ਭਾਗ ਤੇ ਹੁੰਦੇ ਹਨ। ਚੇਪੇ ਅਤੇ ਕੀਟਾਂ ਨੂੰ ਰੋਕਣ ਲਈ ਪਾਇਰੀਥੈਰੀਓਡਸ ਜਾਂ ਕੀਟ ਤੇਲ ਦਾ ਪ੍ਰਯੋਗ ਕਰੋ।

ਨਿੰਬੂ ਜਾਤੀ ਦੇ ਫਲਾਂ ਦਾ ਕੋਹੜ ਰੋਗ

Disease and Their Management

Citrus Canker: Plants have lesions on stems, leaves and fruits with brown, water-soaked margins. Citrus canker bacteria can enter through plant’s stomata into the leaves. Younger leaves are highly susceptible. Lesions oozes bacterial cells which can be dispersed by blowing wind to healthy plants in area.

Contaminated equipment tends to spread disease to healthy plants. Bacteria can stay viable in old lesions for several months. It can be detected by appearance of lesions. It can be controlled by cutting of effected branches, twigs. Spraying of Bordeux mixture @1%. Aqueous solution of 550ppm, Streptomycin Sulphate is also helpful in controlling citrus canker.

ਗੂੰਦੀਆ ਰੋਗ

Gummosis: Exudation of gum from bark of tree is the characteristic symptom of gummosis disease. Affected plant leaves turns to pale yellow in color. Hardness masses of gum are common on stem and leaf surfaces. In severe cases, bark may be destroyed by rotting and tree may dies. Plant dies before the fruit matures. This disease is also called foot rot. This disease can be managed through proper selection of site with proper drainage, use of resistant varieties etc. Plant injuries should be avoided. Drench the soil with 0.2% metalaxyl MZ-72 + 0.5% trichodermaviride, which helps to control this disease. Bordeaux mixture should be applied to plant upto 50-75 cm height from ground level at least once in a year.

ਪੱਤਿਆਂ ਦੇ ਸਫੇਦ ਧੱਬੇ

Powdery mildew: White cottony powdery growth is noticed on all aerial plant parts. Leaves tend to become pale yellow and crinkle. Distorted margins are also seen. Upper surface of leaves are more affected. Young fruits drop off prematurely. Yield is reduced significantly.  To control powdery mildew, affected plant parts should be removed and destroyed completely. Carbendazim, three times at 20-22 days of interval helps to control this disease.

ਕਾਲੇ ਦੱਭੇ

Black Spot: Black spot is a fungal disease. Circular, dark spots on fruits are seen. Copper spray in early spring should be sprayed on foliage helps to cure plants from black spots. It should be repeated in 6 weeks again.

ਜੜ੍ਹ ਗਲਣ

Collar Rot: Collar rot is also caused due to fungus. This disease mainly affects the bark on tree trunk. Bark begins to rot and forms a band just above ground surface, this band decay gradually and covers the whole trunk. It is very severe in some cases that even the trees may die. This is caused due to incorrect mulching, injury due to weeding, mowing etc. Tree may lose its vigor. To protect trees from collar rot, cut and scrape away the soft, infected bark to clean the trunk of tree. Mixture of copper spray or Bordeux mixture should be painted on the affected part of the tree. Remove all the weak, diseased and congested tree branches to ensure proper air circulation.

ਜ਼ਿੰਕ ਦੀ ਕਮੀ

Zinc Deficiency: It is very common in citrus trees. It is notified as yellow areas between main lateral veins and midrib of the leaves. Twigs may die back, dense shoots having stunted bushy appearance is commonly seen. Fruits tend to become pale, elongated and small in size. Proper fertilizer application should be given to the citrus tree to prevent zinc deficiency. Zinc sulphate should be provided by dissolving 2 table spoons in 10 liters of water. This should be sprayed thoroughly on all the tree branches and foliage. It can also be cured by providing cow or sheep manure.

ਲੋਹੇ ਦੀ ਕਮੀ

Iron deficiency: Color of new leaves changes to yellowish green. Iron chelates should be provided to the plants. Cow or Sheep manure is also helpful to cure plants from iron deficiency. This deficiency mostly occurs in case of alkaline soils.

ਫਸਲ ਦੀ ਕਟਾਈ

On attaining proper size, shape along with attractive color having TSS to Acid ratio of 12:1, kinnow fruits is ready for harvest. Depending upon variety fruits are generally ready for harvesting in Mid- January to Mid- February. Do harvesting at proper time as too early or too late harvesting will give poor quality.

ਕਟਾਈ ਤੋਂ ਬਾਅਦ

After harvesting, wash fruits with clean water then dip fruits in Clorinated water@2.5ml per Liter water. Then partially dried  them. To improve appearance along with to maintain good quality, do Citrashine wax coating along with foam. Then these fruits are dried under shade and then packing is done. Fruits are packed in boxes.

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare