ਸਦਾਬਹਾਰ ਦਾ ਨਰਸਰੀ ਪ੍ਰਬੰਧਨ

ਆਮ ਜਾਣਕਾਰੀ

ਸਦਾਬਹਾਰ ਦਾ ਬੋਟੈਨੀਕਲ ਨਾਮ  ਵਿੰਕਾ ਰੋਜ਼ੀਆ (ਕੈਥਰੈਂਥੱਸ ਰੋਜ਼ੀਆ) ਹੈ। ਇਹ ਇੱਕ ਸਦਾਬਹਾਰ ਜੜੀ-ਬੂਟੀ ਹੈ, ਜੋ ਮੁੱਖ ਤੌਰ ਤੇ ਦੋ ਰੂਪ ਵਿੱਚ ਪਾਈ ਜਾਂਦੀ ਹੈ: Vinca major ਅਤੇ Vinca minor. ਇਹ ਟਾਹਣੀਆਂ ਵਾਲੀ ਅਤੇ ਸਿੱਧੀ ਜੜ੍ਹੀ ਬੂਟੀ ਹੈ। ਇਸਦੇ ਪੱਤੇ ਚਮਕੀਲੇ, ਜਿਨ੍ਹਾਂ ਦਾ ਆਕਾਰ ਅੰਡਾਕਾਰ ਤੋਂ ਲੰਬੂਤਰਾ ਹੁੰਦਾ ਹੈ। ਇਨ੍ਹਾਂ ਦੇ ਵਿਚਕਾਰਲੀ ਨਾੜੀ ਪੀਲੀ ਅਤੇ ਪੱਤਿਆਂ ਦਾ ਆਕਾਰ ਛੋਟਾ ਹੁੰਦਾ ਹੈ। ਇਸਦੇ ਫੁੱਲਾਂ ਦੀਆਂ 5 ਪੱਤੀਆਂ ਹੁੰਦੀਆਂ ਹਨ, ਜਿਸ ਦੇ ਵਿਚਕਾਰ ਪੀਲੇ-ਗੁਲਾਬੀ ਜਾਂ ਜਾਮਨੀ ਰੰਗ ਦੀ ਅੱਖ ਹੁੰਦੀ ਹੈ। ਇਸ ਦੇ ਪੌਦੇ ਤੋਂ ਤਿਆਰ ਦਵਾਈਆਂ ਕਈ ਤਰ੍ਹਾਂ ਦੀਆਂ ਕੈਂਸਰ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਸਦਾ ਮੂਲ ਸਥਾਨ ਮੈਡਾਗੈਸਕਰ ਹੈ ਅਤੇ ਇਸਦੀ ਫਸਲ ਪੂਰੇ ਭਾਰਤ ਵਿੱਚ ਉਗਾਈ ਜਾਂਦੀ ਹੈ।

ਜਲਵਾਯੂ

  • Season

    Temperature

    15-25°C
  • Season

    Rainfall

    100cm
  • Season

    Sowing Temperature

    15-23°C
  • Season

    Harvesting Temperature

    15-25°C
  • Season

    Temperature

    15-25°C
  • Season

    Rainfall

    100cm
  • Season

    Sowing Temperature

    15-23°C
  • Season

    Harvesting Temperature

    15-25°C
  • Season

    Temperature

    15-25°C
  • Season

    Rainfall

    100cm
  • Season

    Sowing Temperature

    15-23°C
  • Season

    Harvesting Temperature

    15-25°C
  • Season

    Temperature

    15-25°C
  • Season

    Rainfall

    100cm
  • Season

    Sowing Temperature

    15-23°C
  • Season

    Harvesting Temperature

    15-25°C

ਮਿੱਟੀ

ਧੁੱਪ ਵਿੱਚ ਪੂਰੀ ਤਰ੍ਹਾਂ ਸੁੱਕੀ ਅਤੇ ਵਧੀਆ ਨਿਕਾਸ ਵਾਲੀ ਮਿੱਟੀ ਇਸਦੀ ਖੇਤੀ ਲਈ ਚੰਗੀ ਮੰਨੀ ਜਾਂਦੀ ਹੈ। ਇਸਦੇ ਸਖਤ-ਪਨ ਕਾਰਨ, ਇਸਨੂੰ ਲਗਭਗ ਹਰ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਇਸਦੀ ਖੇਤੀ ਅਨ-ਉਪਜਾਊ ਮਿੱਟੀ ਵਿੱਚ ਵੀ ਕੀਤੀ ਜਾ ਸਕਦੀ ਹੈ। ਇਸ ਨੂੰ ਜ਼ਿਆਦਾ ਉਪਜਾਊ ਮਿੱਟੀ ਵਿੱਚ ਨਾ ਉਗਾਓ, ਕਿਉਂਕਿ ਇਸ ਨਾਲ ਪੌਦੇ ਦੇ ਫੁੱਲਾਂ ਤੇ ਨੁਕਸਾਨ ਪਹੁੰਚਦਾ ਹੈ। ਇਸ ਲਈ ਮਿੱਟੀ ਦਾ pH 6-6.5 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Catharanthus roseus Albus: ਇਸ ਕਿਸਮ ਦੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ।

Catharanthus roseus Ocellatus: ਇਸ ਦੇ ਫੁੱਲ ਚਿੱਟੇ ਰੰਗ ਦੇ, ਜੋ ਵਿਚਕਾਰ ਤੋਂ  ਲਾਲ ਰੰਗ ਦੇ ਹੁੰਦੇ ਹਨ।

ਖੇਤ ਦੀ ਤਿਆਰੀ

ਇਸਦੀ ਖੇਤੀ ਲਈ, ਜ਼ਿਆਦਾ ਉਪਜਾਊ ਮਿੱਟੀ ਦੀ ਲੋੜ ਨਹੀਂ ਹੁੰਦੀ ਹੈ। ਪਰ ਇਸਦੀ ਚੰਗੀ ਪੈਦਾਵਾਰ ਲਈ ਇਸਨੂੰ ਜੈਵਿਕ ਮਿੱਟੀ 'ਤੇ ਉਗਾਇਆ ਜਾ ਸਕਦਾ ਹੈ। 6 ਇੰਚ ਡੂੰਘੇ ਬੈੱਡ ਬਣਾਓ ਅਤੇ ਬਿਜਾਈ ਤੋਂ ਪਹਿਲਾਂ ਸੁੱਕੀ ਜਾਂ ਕੰਪੋਸਟ ਖਾਦ ਦੀ 1 ਇੰਚ ਪਤਲੀ ਪਰਤ ਵਿਛਾਓ।

ਬਿਜਾਈ

ਬਿਜਾਈ ਦਾ ਸਮਾਂ
ਇਸ ਫਸਲ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਫਰਵਰੀ ਤੱਕ ਹੁੰਦਾ ਹੈ।

ਫਾਸਲਾ
ਪੌਦਿਆਂ ਵਿੱਚਲਾ ਫਾਸਲਾ 6-9 ਇੰਚ ਹੋਣਾ ਚਾਹੀਦਾ ਹੈ।

ਬਿਜਾਈ ਦਾ ਢੰਗ
ਇਸਦੀ ਬਿਜਾਈ ਰੋਪਣ ਦੁਆਰਾ ਜਾਂ ਜੜ੍ਹਾਂ ਦੇ ਭਾਗਾਂ ਨੂੰ ਕੱਟ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
50 ਵਰਗ ਫੁੱਟ ਜ਼ਮੀਨ ਲਈ ਲਗਭਗ 2,000 ਬੀਜਾਂ ਦੀ ਜ਼ਰੂਰਤ ਹੁੰਦੀ ਹੈ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਗਰਮੀਆਂ ਜਾਂ ਬਸੰਤ ਦੇ ਅੰਤ ਵਿੱਚ, 5-8 ਸੈ.ਮੀ. ਲੰਬਾ ਪੌਦੇ ਦਾ ਭਾਗ ਪ੍ਰਜਣਨ ਲਈ ਵਰਤਿਆ ਜਾਂਦਾ ਹੈ। ਭਾਗ ਨੂੰ ਕੱਟਣ ਤੋਂ ਤੁਰੰਤ ਬਾਅਦ ਇਸਦੀ ਕਾਂਟ-ਛਾਂਟ ਕਰ ਦਿਓ ਅਤੇ ਫਿਰ ਇਸਨੂੰ ਹਾਰਮੋਨ ਰੂਟਿੰਗ ਪਾਊਡਰ ਵਿੱਚ ਡੋਬੋ, ਜਿਸ ਨਾਲ ਮਿੱਟੀ ਵਿੱਚਲੇ ਖਤਰਨਾਕ ਰੋਗਾਣੂਆਂ ਨੂੰ ਮਾਰਨ ਵਿੱਚ ਸਹਾਇਤਾ ਹੁੰਦੀ ਹੈ। ਬਿਜਾਈ ਚੰਗੀ ਤਰ੍ਹਾਂ ਨਮੀ ਵਾਲੀ ਜ਼ਮੀਨ ਵਿੱਚ ਕਰੋ ਅਤੇ ਪੌਦਿਆਂ ਵਿੱਚਲਾ ਫਾਸਲਾ 30 ਸੈ.ਮੀ. ਰੱਖੋ। ਇਨ੍ਹਾਂ ਦੀਆਂ ਜੜ੍ਹਾਂ 3-4 ਹਫਤਿਆਂ ਵਿੱਚ ਨਿਕਲ ਆਉਂਦੀਆਂ ਹਨ ਅਤੇ ਫਿਰ ਇਹ ਆਮ ਪੌਦੇ ਵਾਂਗ ਹੀ ਵਿਕਾਸ ਕਰਦੇ ਹਨ।

ਸਰਦੀ ਦੇ ਅੰਤ ਜਾਂ ਬਸੰਤ ਦੇ ਸ਼ੁਰੂ ਵਿੱਚ, ਬੀਜਾਂ ਨੂੰ ਬੀਜੋ। ਕੁੱਝ ਬੀਜਾਂ ਨੂੰ ਟਰੇਅ ਵਿੱਚ ਬੀਜੋ ਅਤੇ ਟਰੇਅ ਵਿੱਚਲੀ ਮਿੱਟੀ ਵਿੱਚ ਨਮੀ ਹੋਣੀ ਚਾਹੀਦੀ ਹੈ। ਟਰੇਅ ਨੂੰ ਪਤਲੇ ਕੱਪੜੇ ਨਾਲ ਢੱਕ ਦਿਓ ਤਾਂ ਜੋ ਟਰੇਅ ਵਿੱਚ ਨਮੀ ਬਣੀ ਰਹੇ। ਟਰੇਅ ਨੂੰ ਪ੍ਰਕਾਸ਼ ਵਿੱਚ ਰੱਖੋ।

ਬੀਜ 2-3 ਹਫਤਿਆਂ ਵਿੱਚ ਪੁੰਗਰਨਾ ਸ਼ੁਰੂ ਕਰ ਦਿੰਦੇ ਹਨ, ਫਿਰ ਟਰੇਅ ਤੋਂ ਪਰਦਾ ਹਟਾ ਦਿਓ ਅਤੇ ਨਵੇਂ ਪੌਦਿਆਂ ਨੂੰ ਥੋੜਾ-ਥੋੜਾ ਪਾਣੀ ਦਿਓ। ਮਿੱਟੀ ਨੂੰ ਗਿੱਲਾ ਰੱਖਣਯੋਗ ਹੀ ਪਾਣੀ ਦਿਓ, ਬੇਲੋੜਾ ਪਾਣੀ ਨਾ ਦਿਓ।

ਜਦੋਂ ਨਵੇਂ ਪੌਦੇ 1 ਸੈ.ਮੀ. ਕੱਦ ਦੇ ਹੋ ਜਾਣ ਤਾਂ, ਇਨ੍ਹਾਂ ਨੂੰ 8 ਸੈ.ਮੀ. ਗੋਲ ਗਮਲਿਆਂ ਵਿੱਚ ਲਗਾ ਦਿਓ।

ਖਾਦਾਂ

ਜ਼ਮੀਨ ਦੀ ਤਿਆਰੀ ਸਮੇਂ 50-100 ਕੁਇੰਟਲ ਰੂੜੀ ਦੀ ਖਾਦ ਪਾਓ। ਪੋਟਾਸ਼ੀਅਮ ਅਤੇ ਫਾਸਫੋਰਸ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਪਾਓ। ਪਹਿਲੀ ਸਲਾਨਾ ਕਾਂਟ-ਛਾਂਟ ਤੋਂ ਬਾਅਦ ਅਤੇ ਫਿਰ ਦੂਜੀ ਜੂਨ-ਜੁਲਾਈ ਮਹੀਨੇ ਵਿੱਚ।

ਨਦੀਨਾਂ ਦੀ ਰੋਕਥਾਮ

ਪੌਦੇ ਦੇ ਵਧੀਆ ਵਿਕਾਸ ਲਈ ਨਿਯਮਿਤ ਗੋਡੀ ਕਰੋ। ਗੋਡੀ 2 ਮਹੀਨੇ ਦੇ ਫਾਸਲੇ 'ਤੇ ਕਰੋ।

ਸਿੰਚਾਈ

ਗਰਮ ਅਤੇ ਖੁਸ਼ਕ ਮੌਸਮ ਜਾਂ ਪੌਦੇ ਦੇ ਵਿਕਾਸ ਸਮੇਂ ਪੌਦੇ ਦੇ ਵਧੀਆ ਵਾਧੇ ਲਈ ਨਿਯਮਿਤ ਪਾਣੀ ਦਿਓ। ਹਰ 3 ਮਹੀਨੇ ਬਾਅਦ 15-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ। ਬੇਲੋੜਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਪੌਦੇ ਦੇ ਫੁੱਲ ਵਾਲੇ ਪੂਰੇ ਭਾਗ ਨੂੰ ਨੁਕਸਾਨ ਹੁੰਦਾ ਹੈ।

ਪੌਦੇ ਦੀ ਦੇਖਭਾਲ

ਕਾਲੇ ਰੰਗ ਦਾ ਜੜ੍ਹ ਗਲਣ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਕਾਲੇ ਰੰਗ ਦਾ ਜੜ੍ਹ ਗਲਣ: ਇਹ ਬਿਮਾਰੀ ਥੀਏਲਵੀਓਪਸਿਸ ਬੇਸੀਕੋਲ ਫੰਗਸ ਕਾਰਨ ਹੁੰਦੀ ਹੈ। ਇਸਦੇ ਮੁੱਖ ਲੱਛਣ ਪੱਤਿਆਂ ਦਾ ਪੀਲਾ ਪੈਣਾ, ਵਾਧੇ ਵਿੱਚ ਰੁਕਾਵਟ ਅਤੇ ਪੱਤੇ ਮੁਰਝਾਉਣਾ ਜਾਂ ਮੁੜ ਜਾਣਾ ਆਦਿ। ਇਸ ਨਾਲ ਜੜ੍ਹਾਂ ਤੇ ਵੀ ਗੂੜੇ ਧੱਬੇ ਬਣ ਜਾਂਦੇ ਹਨ।
ਇਸਦੀ ਰੋਕਥਾਮ ਲਈ ਫੰਗਸਨਾਸ਼ੀ ਜਿਵੇਂ ਕਿ ਥਾਇਓਫੈਨੇਟ ਮਿਥਾਈਲ, ਟ੍ਰਾਈਫਲੂਮਿਜ਼ੋਲ ਜਾਂ ਫਲੂਡੀਓਕਸੋਨਿਲ ਪਾਓ।

ਉਖੇੜਾ ਰੋਗ: ਇਸ ਬਿਮਾਰੀ ਨਾਲ ਬੀਜ ਗਲਣ ਲੱਗ ਜਾਂਦੇ ਹਨ, ਜਿਸ ਕਾਰਨ ਨਵੇਂ ਪੌਦੇ ਨਸ਼ਟ ਹੋ ਜਾਦੇ ਹਨ ਜਾਂ ਨੁਕਸਾਨੇ ਜਾਂਦੇ ਹਨ।


 

ਪਾਇਥੀਅਮ ਜੜ੍ਹ ਗਲਣ: ਇਹ ਜੜ੍ਹਾਂ ਦੇ ਸਿਰ੍ਹਿਆਂ ਤੇ ਹਮਲਾ ਕਰਦੀ ਹੈ ਅਤੇ ਫਿਰ ਹੌਲੀ-ਹੌਲੀ ਉੱਪਰ ਵੱਲ ਵੱਧਦੀ ਰਹਿੰਦੀ ਹੈ।

ਇਸਦੀ ਰੋਕਥਾਮ ਲਈ ਐਟਰੀਡਾਇਆਜ਼ੋਲ, ਫੋਸੇਟਾਈਲ-ਅਲ ਅਤੇ ਪ੍ਰੋਪੈਮੋਕਾਰਬ ਵਰਗੇ ਫੰਗਸਨਾਸ਼ੀ ਪਾਓ।

ਫਾਈਟੋਫਥੋਰਾ ਜੜ੍ਹ ਗਲਣ

ਫਾਈਟੋਫਥੋਰਾ ਜੜ੍ਹ ਗਲਣ:  ਇਸ ਬਿਮਾਰੀ ਨਾਲ ਪੱਤੇ ਪੀਲੇ ਜਾਂ ਜਾਮਣੀ ਰੰਗ ਦੇ ਹੋ ਜਾਂਦੇ ਹਨ, ਪੌਦੇ ਦਾ ਵਿਕਾਸ ਰੁੱਕ ਜਾਦਾ ਹੈ ਅਤੇ ਫਿਰ ਪੌਦਾ ਸੁੱਕਣ ਤੋਂ ਬਾਅਦ ਮਰ ਜਾਂਦਾ ਹੈ।

ਇਸਦੀ ਰੋਕਥਾਮ ਲਈ ਐਟਰੀਡਾਇਆਜ਼ੋਲ, ਫੋਸੇਟਾਈਲ-ਅਲ ਜਾਂ ਮੈਫੇਨੋਕਸਮ ਪਾਓ।

 

ਰਾਈਜ਼ੋਕਟੋਨੀਆ ਜੜ੍ਹ ਗਲਣ: ਇਸ ਬਿਮਾਰੀ ਨਾਲ ਪੌਦਾ ਅਚਾਨਕ ਸੁੱਕਣ ਤੋਂ ਬਾਅਦ ਮਰ ਜਾਂਦਾ ਹੈ।
ਇਸਦੀ ਰੋਕਥਾਮ ਲਈ ਫਲੂਡੀਓਕਸੋਨਿਲ, ਇਪਰੋਡਾਈਓਨ, ਪੀ ਸੀ ਐੱਨ ਬੀ, ਥਾਇਓਫੈਨੇਟ ਮਿਥਾਈਲ ਜਾਂ ਟ੍ਰਾਈਫਲੂਮਿਜ਼ੋਲ ਦੀ ਭਾਰੀ ਸਪਰੇਅ ਕਰੋ ਜਾਂ ਮਿੱਟੀ ਵਿੱਚ ਪਾਓ।

ਉਲੋਕਲੇਡੀਅਮ ਅਤੇ ਅਲਟਰਨੇਰੀਆ ਪੱਤਿਆਂ ਦੇ ਧੱਬੇ
  • ਪੱਤਿਆਂ ਦੀਆਂ ਬਿਮਾਰੀਆਂ:

ਉਲੋਕਲੇਡੀਅਮ ਅਤੇ ਅਲਟਰਨੇਰੀਆ ਪੱਤਿਆਂ ਦੇ ਧੱਬੇ: ਇਸ ਨਾਲ ਤਣੇ, ਪੱਤੀਆਂ ਅਤੇ ਪੱਤਿਆਂ ਤੇ ਭੂਰੇ ਜਾਂ ਕਾਲੇ ਰੰਗ ਦੇ ਧੱਬੇ ਪੈ ਜਾਂਦੇ ਹਨ।
ਇਸਦੀ ਰੋਕਥਾਮ ਲਈ ਪੱਤਿਆਂ ਤੇ ਸ਼ੁਰੂਆਤੀ ਧੱਬੇ ਦਿਖਣ ਸਮੇਂ ਅਜ਼ੋਕਸੀਸਟ੍ਰੋਬਿਨ, ਕਲੋਰੋਥੈਲੋਨਿਲ, ਫਲੂਡੀਓਕਸੋਨਿਲ ਜਾਂ ਇਪਰੋਡਾਈਓਨ ਵਰਗੇ ਫੰਗਸਨਾਸ਼ੀ 7-14 ਦਿਨਾਂ ਦੇ ਫਾਸਲੇ ਤੇ ਪਾਓ।

ਫਾਈਟੋਫਥੋਰਾ ਹਵਾਈ ਝੁਲਸ ਰੋਗ: ਇਸ ਬਿਮਾਰੀ ਨਾਲ ਸ਼ਾਖਾਂ ਸੁੱਕ ਜਾਂਦੀਆਂ ਹਨ ਅਤੇ ਇਨ੍ਹਾਂ ਤੇ ਸਲੇਟੀ-ਹਰੇ ਰੰਗ ਦੇ ਜ਼ਖਮ ਬਣ ਜਾਂਦੇ ਹਨ।
ਇਸਦੀ ਰੋਕਥਾਮ ਲਈ ਅਜ਼ੋਕਸੀਸਟ੍ਰੋਬਿਨ, ਫੋਸੇਟਾਈਲ-ਅਲ ਇੱਕ ਮਹੀਨੇ ਦੇ ਫਾਸਲੇ ਤੇ 2-3 ਵਾਰ ਪਾਓ।

ਟਮਾਟਰਾਂ ਦੇ ਧੱਬਿਆਂ ਵਾਲਾ ਸੋਕਾ ਰੋਗ (ਟੀ ਐੱਸ ਡਬਲਿਯੂ ਵੀ): ਇਸ ਬਿਮਾਰੀ ਨਾਲ ਪੱਤਿਆਂ ਦੇ ਵਿਚਕਾਰ ਤੋਂ ਕਾਲੇ ਗੋਲ ਧੱਬੇ ਜਾਂ ਧਾਰੀਆਂ ਪੈ ਜਾਂਦੀਆਂ ਹਨ।

ਪੱਤਿਆਂ ਤੇ ਸਲੇਟੀ ਧੱਬੇ(ਸਲੇਟੀ ਫੰਗਸ): ਇਹ ਬਿਮਾਰੀ ਪੌਦਿਆਂ ਨੂੰ ਕਮਜ਼ੋਰ ਕਰ ਦਿੰਦੀ ਹੈ।
ਇਸਦੀ ਰੋਕਥਾਮ ਲਈ ਕਲੋਰੋਥੈਲੋਨਿਲ, ਇਪਰੋਡਾਈਓਨ ਅਤੇ ਮੈਨਕੋਜ਼ੇਬ ਵਰਗੇ ਫੰਗਸਨਾਸ਼ੀ ਪਾਓ।

ਫਸਲ ਦੀ ਕਟਾਈ

ਇਸ ਦੇ ਪੌਦੇ ਬਿਜਾਈ ਤੋਂ 12 ਮਹੀਨੇ ਬਾਅਦ ਤੱਕ ਤਿਆਰ ਹੋ ਜਾਂਦੇ ਹਨ। ਇਸਦੀ ਕਟਾਈ 3-3 ਮਹੀਨੇ ਦੇ ਫਾਸਲੇ ਤੇ ਕੀਤੀ ਜਾਂਦੀ ਹੈ। ਇਸਦੀਆਂ ਜੜ੍ਹਾਂ, ਪੱਤਿਆਂ ਅਤੇ ਫੁੱਲਾਂ ਨੂੰ ਵੱਖ-ਵੱਖ ਇਕੱਠਾ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਦਵਾਈਆਂ ਬਣਾਉਣ ਅਤੇ ਨਵੇਂ ਪੌਦੇ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਜੜ੍ਹਾਂ, ਬੀਜਾਂ, ਪੱਤਿਆਂ ਅਤੇ ਫੁੱਲਾਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ। ਫਿਰ ਇਨ੍ਹਾਂ ਨੂੰ ਹਵਾ-ਰਹਿਤ ਬਕਸਿਆਂ ਵਿੱਚ ਨਮੀ ਤੋਂ ਬਚਾਉਣ ਲਈ ਸਟੋਰ ਕਰ ਲਿਆ ਜਾਂਦਾ ਹੈ। ਪੌਦੇ ਦੇ ਇਨ੍ਹਾਂ ਸੁੱਕੇ ਭਾਗਾਂ ਤੋਂ ਸਦਾਬਹਾਰ ਪਾਊਡਰ ਵਰਗੇ ਉਤਪਾਦ ਤਿਆਰ ਕੀਤੇ ਜਾਂਦੇ ਹਨ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare