ਪੰਜਾਬ 'ਚ ਰਾਜਮਾਂਹ ਦੀ ਖੇਤੀ ਦਾ ਵੇਰਵਾ

ਆਮ ਜਾਣਕਾਰੀ

ਰਾਜਮਾਂਹ ਨੂੰ "ਚਿਲੀ ਬੀਨ" ਵੀ ਕਿਹਾ ਜਾਦਾ ਹੈ। ਕਿਉਂਕਿ ਇਸਦਾ ਰੰਗ ਲਾਲ ਰੰਗ ਦਾ ਹੈ ਜੋ ਕਿ ਕਿਡਨੀ ਵਰਗਾ ਹੈ। ਇਹ ਪ੍ਰੋਟੀਨ ਦਾ ਮੁੱਖ ਸ੍ਰੋਤ ਹੈ ਅਤੇ ਮੋਲੀਬੱਡੇਨਮ ਤੱਤ ਵੀ ਦਿੰਦਾ ਹੈ। ਇਸ ਵਿੱਚ ਕਲੈਸਟਰੋਲ  ਨੂੰ ਘਟਾਉਣ ਵਾਲੇ ਤੱਤ ਵੀ ਹਨ। ਉੱਤਰੀ ਭਾਰਤ ਵਿੱਚ ਇਸ ਦੀ ਦਾਲ ਵੀ ਬਣਾਈ ਜਾਦੀ ਹੈ। ਮਹਾਰਾਸ਼ਟਰ, ਜੰਮੂ ਅਤੇ ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਬੰਗਾਲ, ਤਾਮਿਲਨਾਡੂ, ਕੇਰਲ, ਕਰਨਾਟਕ ਵਿੱਚ ਉਗਣ ਵਾਲੀ ਫ਼ਸਲ ਹੈ।

 

ਜਲਵਾਯੂ

  • Season

    Temperature

    15-25°C
  • Season

    Rainfall

    60-150mm
  • Season

    Sowing Temperature

    22-25°C
  • Season

    Harvesting Temperature

    28-30°C
  • Season

    Temperature

    15-25°C
  • Season

    Rainfall

    60-150mm
  • Season

    Sowing Temperature

    22-25°C
  • Season

    Harvesting Temperature

    28-30°C
  • Season

    Temperature

    15-25°C
  • Season

    Rainfall

    60-150mm
  • Season

    Sowing Temperature

    22-25°C
  • Season

    Harvesting Temperature

    28-30°C
  • Season

    Temperature

    15-25°C
  • Season

    Rainfall

    60-150mm
  • Season

    Sowing Temperature

    22-25°C
  • Season

    Harvesting Temperature

    28-30°C

ਮਿੱਟੀ

ਇਹ ਫਸਲ ਹਰ ਤਰ੍ਹਾਂ ਦੀ ਰੇਤਲੀ ਅਤੇ  ਭਾਰੀ  ਮਿੱਟੀ ਵਿੱਚ ਉਗਦੀ ਹੈ। ਜਲ ਨਿਕਾਸ ਵਾਲੀਆਂ ਮੈਰਾ ਜਮੀਨਾਂ ਵਿੱਚ ਇਸ ਦਾ ਝਾੜ ਬਹੁਤ ਹੁੰਦਾ ਹੈ। ਇਹ ਫਸਲ ਜਿਆਦਾ ਖਾਰਾਪਣ ਨਹੀ ਸਹਾਰ ਸਕਦੀ। ਲੱਗਪੱਗ  5.5 - 6 pH ਵਾਲੀਆਂ ਜਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਹੁੰਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

VL Rajma 125: ਇਹ ਕਿਸਮ ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਸਮੇਂ ਤੇ ਬੀਜੀ ਜਾਂਦੀ ਹੈ। ਇਸ ਦੀ ਫਲੀ ਵਿੱਚ  4-5 ਬੀਜ ਹੁੰਦੇ ਹਨ ਅਤੇ 100 ਬੀਜ ਦਾ ਭਾਰ ਲੱਗਪੱਗ 41.38 ਗ੍ਰਾਮ ਹੁੰਦਾ ਹੈ।

RBL 6: ਇਹ ਕਿਸਮ ਪੰਜਾਬ ਵਿੱਚ ਬੀਜੀ ਜਾਂਦੀ ਹੈ। ਇਸ ਦੇ ਬੀਜ ਹਲਕੇ ਹਰੇ ਰੰਗ ਦੇ ਹੁੰਦੇ ਹਨ ਅਤੇ ਫਲੀ ਵਿੱਚ 6-8 ਬੀਜ ਹੁੰਦੇ ਹਨ।

ਹੋਰ ਰਾਜਾਂ ਦੀਆਂ ਕਿਸਮਾਂ

ਇਸ ਤੋਂ ਇਲਾਵਾ ਭਾਰਤ ਵਿੱਚ ਉਗਾਈਆ ਜਾਣ ਵਾਲੀਆ ਪ੍ਰਸਿੱਧ ਕਿਸਮਾਂ:  HUR 15, HUR-137, Amber and Arun, Arka Komal, Arka Suvidha, Pusa Parvathi, Pusa Himalatha, VL Boni 1, Ooty 1 ਆਦਿ।

ਖੇਤ ਦੀ ਤਿਆਰੀ

2-3 ਵਾਰ ਵਾਹ ਕੇ ਖੇਤ ਤਿਆਰ ਕਰ ਲਉ। ਖੇਤ ਨੂੰ ਚੰਗੀ ਤਰ੍ਹਾਂ ਵਾਹੋ ਤਾਂ ਕਿ ਪਾਣੀ ਨਾ ਖੜ ਸਕੇ ਕਿਉਂਕਿ ਇਹ ਫ਼ਸਲ ਪਾਣੀ ਨਹੀ ਸਹਾਰ ਸਕਦੀ। ਫ਼ਸਲ ਬੀਜਣ ਤੋ ਪਹਿਲਾ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ ਤਾਂ ਕਿ ਵਧੀਆਂ ਝਾੜ ਮਿਲ ਸਕੇ।

ਬਿਜਾਈ

ਬਿਜਾਈ ਦਾ ਸਮਾਂ

ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ। ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ ।

ਫਾਸਲਾ

ਅਗੇਤੀਆਂ ਕਿਸਮਾਂ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45-60 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10-15 ਸੈ:ਮੀ: ਰੱਖੋ । ਪੋਲ ਵਰਗੀਆਂ ਕਿਸਮਾਂ ਲਈ ਪਹਾੜੀ ਖੇਤਰਾਂ ਵਿੱਚ ਪੌਦੇ ਦਾ ਫਾਸਲਾ 3-4 ਮੀਟਰ ਪ੍ਰਤੀ ਪਹਾੜੀ ਹੋਣਾ ਚਾਹੀਦਾ ਹੈ।

ਬੀਜ ਦੀ ਡੂੰਘਾਈ

ਬੀਜ ਨੂੰ 6-7 ਸੈ:ਮੀ:ਡੂੰਘਾ ਬੀਜੋ।

ਬਿਜਾਈ ਦਾ ਢੰਗ

ਇਸਦੀ ਬਿਜਾਈ ਲਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ । ਸਮਤਲ ਖੇਤਰਾਂ ਵਿੱਚ ਬੀਜ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪਹਾੜੀ ਖੇਤਰਾਂ ਵਿੱਚ ਇਸ ਦੀ ਖੇਤੀ ਬੈਡ ਬਣਾ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ

ਅਗੇਤੀ ਕਿਸਮਾਂ ਲਈ 30-35 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਰਤੋ। ਪੋਲ ਕਿਸਮਾਂ ਦੀ ਬਿਜਾਈ ਪਹਾੜੀ ਖੇਤਰਾਂ ਵਿੱਚ 1 ਮੀਟਰ ਦੇ ਫਾਸਲੇ  3-4 ਪੌਦੇ ਪ੍ਰਤੀ ਪਹਾੜੀ ਤੇ ਲਗਾਏ ਜਾਂਦੇ ਹਨ ।  ਬੀਜ ਦੀ ਮਾਤਰਾ 10-12 ਕਿਲੋਗ੍ਰਾਮ ਪ੍ਰਤੀ ਏਕੜ ਵਰਤੀ ਜਾਂਦੀ ਹੈ।

ਬੀਜ ਦੀ ਸੋਧ

ਬੀਜ ਦੀ ਸੋਧ ਥੀਰਮ 4 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਬੀਜ ਨੁੰ ਛਾਂ ਵਿੱਚ ਸਕਾਉ ਅਤੇ ਤੁਰੰਤ ਬੀਜ ਦਿਉ।

ਖਾਦਾਂ

ਖਾਦਾਂ ( ਗ੍ਰਾਮ ਪ੍ਰਤੀ ਏਕੜ) 

UREA SSP MURIATE OF POTASH
87 150 On soil test results

 

ਤੱਤ ( ਕਿਲੋ ਪ੍ਰਤੀ ਏਕੜ)

NITROGEN PHOSPHORUS POTASH
40 25 #

 

ਨਾਇਟ੍ਰੋਜਨ 40 ਕਿਲੋ (87 ਕਿਲੋ ਯੂਰੀਆ), ਫਾਸਫੋਰਸ 25 ਕਿਲੋ (150 ਕਿਲੋ ਐੱਸ.ਐੱਸ.ਪੀ.)  ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ । ਖਾਦਾਂ ਪਾਉਣ ਤੋਂ ਪਹਿਲਾਂ ਮਿੱਟੀ ਦੀ ਜਾਂਚ ਕਰਵਾਉ।

ਨਦੀਨਾਂ ਦੀ ਰੋਕਥਾਮ

ਫ਼ਸਲ ਦੇ ਸ਼ੁਰੂ ਵਿੱਚ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੈ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋ 2-3 ਦਿਨਾਂ ਦੇ ਅੰਦਰ ਅੰਦਰ ਫਲੂਕਲੋਰਿਨ 800 ਮਿ:ਲੀ: ਪ੍ਰਤੀ ਏਕੜ ਜਾਂ ਪੈਂਡੀਮੈਥਾਲਿਨ 1 ਲੀਟਰ  ਪ੍ਰਤੀ ਏਕੜ  ਵਰਤੋ।

ਸਿੰਚਾਈ

ਖੇਤ ਨੂੰ ਰਾਉਣੀ ਕਰਨੀ ਜ਼ਰੂਰੀ ਹੈ। ਇਸ ਤੋ ਇਲਾਵਾ ਫ਼ਸਲ ਨੂੰ 6-7 ਪਾਣੀ ਲਗਦੇ ਹਨ। ਪਹਿਲਾ ਪਾਣੀ ਫ਼ਸਲ ਬੀਜਣ ਤੋਂ  25 ਦਿਨਾਂ ਬਾਅਦ ਲੱਗਦਾ ਹੈ ਅਤੇ ਅਗਲੇ ਤਿੰਨ ਪਾਣੀ 25 ਦਿਨਾਂ ਬਾਅਦ ਲਗਾਉ। ਵਧੀਆ ਝਾੜ ਲਈ ਇਸ ਤੋਂ ਅਗਲਾ  ਪਾਣੀ ਫੁੱਲ ਪੈਣ ਤੇ ਅਤੇ ਫਲੀਆ ਬਨਣ ਤੇ ਲਗਾਉਣੇ ਜ਼ਰੂਰੀ ਹਨ।ਜੇਕਰ ਇਹਨਾ ਪੜਾਅ ਤੇ ਪਾਣੀ ਨਾ ਲੱਗੇ ਤਾਂ ਫ਼ਸਲ ਦੇ ਝਾੜ ਤੇ ਬਹੁਤ ਅਸਰ ਪੈਦਾ ਹੈ।

 

ਪੌਦੇ ਦੀ ਦੇਖਭਾਲ

ਥਰਿੱਪ
  • ਕੀੜੇ ਮਕੌੜੇ ਤੇ ਰੋਕਥਾਮ

ਥਰਿੱਪ: ਇਹ ਕੀੜਾ ਖੁਸ਼ਕ ਮੌਸਮ ਵਿੱਚ ਸਭ ਤੇਂ ਜਿਅਦਾ ਨੁਕਸਾਨ ਕਰਦਾ ਹੈ।  ਇਹ ਪੱਤਿਆਂ ਦਾ ਰਸ ਚੂਸਦਾ ਹੈ ਜਿਸ ਕਰਕੇ ਪੱਤੇ ਦੇ ਕਿਨਾਰੇ ਮੁੜ ਜਾਂਦੇ ਹਨ। ਫੁੱਲ ਵੀ ਡਿੱਗ ਪੈਂਦੇ ਹਨ। ਥਰਿੱਪ ਦੀ ਜਨਸੰਖਿਆਂ ਨੂੰ ਜਾਣਨ ਲਈ ਨੀਲੇ ਰੰਗ ਦੇ 6-8 ਕਾਰਡ ਪ੍ਰਤੀ ਏਕੜ ਵਰਤੋਂ।  ਇਸ ਤੋਂ ਇਲਾਵਾ ਵਰਟੀਸਿਲੀਅਮ ਲੇਕਾਨੀ 5 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ।
ਜਿਆਦਾ ਨੁਕਸਾਨ ਸਮੇਂ  ਇਮੀਡਾਕਲੋਪਰਿਡ 17.8 SL ਜਾਂ ਫਿਪਰੋਨਿਲ  1 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਜਾਂ ਐਸੀਫੇਟ 75 % ਡਬਲਿਯੂ ਪੀ 1 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।



ਚੇਪਾ

ਚੇਪਾ: ਇਹ ਪੱਤੇ ਦਾ ਰਸ ਚੂਸਦਾ ਹੈ। ਜਿਸ ਕਰਕੇ ਪੱਤਿਆਂ ਤੇ ਉਲੀ ਲੱਗ ਜਾਂਦੀ ਹੈ ਅਤੇ ਕਾਲੇ ਹੋ ਜਾਂਦੇ ਹਨ। ਇਹ ਫਲੀਆਂ ਨੂੰ ਵੀ ਖਰਾਬ ਕਰ ਦਿੰਦੇ ਹਨ।
 ਇਸ ਦੀ ਰੋਕਥਾਮ ਲਈ ਐਸੀਫੇਟ 75 ਡਬਲਿਯੂ ਪੀ  1 ਗ੍ਰਾਮ / ਲੀਟਰ ਪਾਣੀ ਜਾਂ ਮੀਥਾਇਲ ਡੈਮੀਟੋਨ 25 ਈ. ਸੀ. 2 ਮਿਲੀਲੀਟਰ ਪ੍ਰਤੀ ਲੀਟਰ ਪਾਣੀ ਵਿੱਚ ਵਰਤੋ। ਕੀਟਨਾਸ਼ਕ ਜਿਵੇਂ ਕਿ ਕਾਰਬੋਫਿਰੋਨ, ਫੋਰੇਟ 4-8 ਕਿੱਲੋ ਪ੍ਰਤੀ ਏਕੜ  ਮਿੱਟੀ ਵਿੱਚ ਪਾ ਕੇ  ਫਸਲ ਬੀਜਣ ਤੋਂ 15 ਅਤੇ 60 ਦਿਨਾਂ ਬਾਅਦ ਛਿੜਕਣੇ ਚਾਹੀਦੇ ਹਨ।

ਜੂੰ

ਜੂੰ: ਇਹ ਕੀੜਾ ਪੂਰੇ ਸੰਸਾਰ ਵਿੱਚ ਪਾਇਆ ਜਾਂਦਾ ਹੈ । ਇਸ ਦੇ ਨਵੇ ਜਨਮੇ ਬੱਚੇ ਪੱਤਿਆਂ ਦੇ ਹੇਠਲੇ ਪਾਸੇ ਨੂੰ ਆਪਣਾ ਭੋਜਨ ਬਣਾਉਦੇ ਹਨ । ਨੁਕਸਾਨੇ ਪੱਤੇ ਕੱਪ ਦੇ ਆਕਾਰ ਵਾਗੂੰ ਬਣ ਜਾਂਦੇ ਹਨ । ਜਿਆਦਾ ਨੁਕਸਾਨ ਤੇ ਪੱਤੇ ਡਿੱਗ ਪੈਦੇ ਹਨ ਅਤੇ ਟਾਹਣੀਆ ਸੁੱਕ ਜਾਂਦੀਆਂ ਹਨ ।
ਜੇਕਰ ਬਿਮਾਰੀ ਜਿਆਦਾ ਵਧ ਜਾਵੇ ਤਾਂ ਕਲੋਰਫਿਨਾਪਾਇਰ 15 ਮਿ:ਲੀ: ਪ੍ਰਤੀ ਲੀਟਰ , ਐਬਾਮੈਕਟਿਨ 15 ਮਿ:ਲੀ: ਪ੍ਰਤੀ ਲੀਟਰ ਦੇ ਹਿਸਾਬ ਨਾਲ ਨੁਕਸਾਨੇ ਭਾਗ ਵਿੱਚ ਛਿੜਕ ਦਿਉ ।  ਇਹ ਇੱਕ ਖਤਰਨਾਕ ਕੀੜਾ ਹੈ ਜੋ ਕਿ 80 % ਤੱਕ  ਫਸਲ ਦੇ ਝਾੜ ਦਾ ਨੁਕਸਾਨ ਕਰਦਾ ਹੈ। ਇਸ ਦੀ ਰੋਕਥਾਮ ਲਈ ਸਪਾਈਰੋਮੈਸੀਫੈਨ 200 ਮਿ:ਲੀ: ਨੂੰ 180 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਚਿੱਟਾ ਰੋਗ
  • ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ

ਚਿੱਟਾ ਰੋਗ: ਇਸ ਬਿਮਾਰੀ ਦੇ ਕਾਰਨ ਪੱਤਿਆ ਦੇ ਹੇਠਲੇ ਪਾਸੇ ਚਿੱਟੇ ਧੱਬੇ ਬਣ ਜਾਂਦੇ ਹਨ ਇਹ ਪੱਤਿਆਂ ਨੂੰ ਆਪਣਾ ਭੋਜਨ ਬਣਾਉਦੇ ਹਨ । ਇਹ ਫਸਲ ਦੇ ਕਿਸੇ ਵੀ ਵਾਧੇ ਦੇ ਸਮੇਂ ਹਮਲਾ ਕਰ ਸਕਦੇ ਹਨ । ਕਈ ਵਾਰ ਇਹ ਪੱਤਿਆਂ ਦੀ ਗਿਰਾਵਟ ਦਾ ਕਾਰਨ ਵੀ ਬਣਦੇ ਹਨ । ਪਾਣੀ ਨੂੰ ਖੜਨ ਤੋਂ ਪ੍ਰਹੇਜ਼ ਕਰੋ ਅਤੇ ਖੇਤ ਸਾਫ ਰੱਖੋ। ਰੋਕਥਾਮ ਲਈ ਹੈਕਸਾਕੋਨਾਜ਼ੋਲ + ਸਟਿੱਕਰ 1 ਮਿ:ਲੀ: ਪ੍ਰਤੀ ਨਾਲ ਸਪਰੇਅ ਕਰੋ। ਅਚਾਨਕ ਮੀਂਹ ਦੇ ਸਮੇ ਇਸ ਬਿਮਾਰੀ ਦੇ ਆਉਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ। ਇਸ ਦੀ ਰੋਕਥਾਮ ਲਈ ਸਲਫਰ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਨੂੰ 10 ਦਿਨਾਂ ਦੇ ਫਾਸਲੇ ਤੇ 2-3 ਵਾਰ ਸਪਰੇਅ ਕਰੋ।



 

 

ਸੋਕਾ

ਸੋਕਾ: ਹਲਕੀਆਂ ਅਤੇ ਘੱਟ ਪਾਣੀ ਵਾਲੀਆ ਜ਼ਮੀਂਨਾ ਵਿੱਚ ਇਹ ਬਿਮਾਰੀ ਜਿਆਦਾ ਆਉਦੀ ਹੈ । ਇਹ ਬਿਮਾਰੀ ਮਿੱਟੀ ਤੋਂ ਬਣਦੀ ਹੈ। ਜਿਆਦਾ ਪਾਣੀ ਸੋਕਣ ਦੇ ਕਾਰਨ ਇਹ ਬਿਮਾਰੀ ਨਵੇਂ ਪੌਦਿਆ ਦੇ ਪੁੰਗਰਣ ਤੋਂ ਪਹਿਲਾਂ ਹੀ ਉਹਨਾਂ ਨੂੰ ਮਾਰ ਦਿੰਦੀ ਹੈ।
ਇਸ ਦੀ ਰੋਕਥਾਮ ਲਈ ਖਾਲੀਆਂ ਵਿੱਚ ਕੋਪਰ ਔਕਸੀਕਲੋਰਾਈਡ 25 ਗ੍ਰਾਮ ਜਾਂ ਕਾਰਬੈਂਡਾਜ਼ਿਮ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਪਾ ਕੇ ਇਸ ਦੀ ਸਪਰੇਅ ਕਰੋ । ਪੌਦਿਆਂ ਦੀਆਂ ਜੜਾਂ ਨੂੰ ਗਲਣ ਤੋਂ ਰੋਕਣ ਲਈ ਟਰਾਈਕੋਡਰਮਾ ਬਾਇੳੇੁ ਫੰਗਸ 2.5 ਕਿਲੋਗ੍ਰਾਮ ਪ੍ਰਤੀ 500 ਲੀਟਰ ਪਾਣੀ ਨੂੰ ਪੌਦੇ ਦੀਆਂ ਜੜਾਂ ਦੇ ਵਿੱਚ ਪਾਉ।

ਚਿਤਕਬਰਾ ਰੋਗ

ਚਿਤਕਬਰਾ ਰੋਗ: ਇਸ ਬਿਮਾਰੀ ਦੌਰਾਨ ਪੱਤਿਆ ਤੇ ਹਲਕੇ ਹਰੇ ਰੰਗ ਦੇ ਧੱਬੇ ਬਣ ਜਾਂਦੇ ਹਨ । ਪੌਦੇ ਦੇ ਅਗੇਤੇ ਵਾਧੇ ਵਿੱਚ ਰੁਕਾਵਟ ਪੈ ਜਾਂਦੀ ਹੈ । ਪੱਤਿਆ ਅਤੇ ਫਲਾਂ ਤੇ  ਪੀਲੇ ਰੰਗ ਦੇ ਗੋਲ ਧੱਬੇ ਬਣ ਜਾਂਦੇ ਹਨ ।  ਬਿਜਾਈ ਲਈ ਸਿਹਤਮੰਦ ਅਤੇ ਬਿਮਾਰੀ ਰਹਿਤ ਬੀਜਾਂ ਦੀ ਵਰਤੋ ਕਰੋ। ਨੁਕਸਾਨੇ ਪੌਦੇ ਨੂੰ ਖੇਤ ਵਿੱਚੋ ਪੁੱਟ ਕੇ ਨਸ਼ਟ ਕਰ ਦਿਉ। ਇਸਦੀ ਰੋਕਥਾਮ ਲਈ ਐਸੀਫੇਟ 75 ਐਸ ਪੀ 600 ਗ੍ਰਾਮ 100 ਲੀਟਰ ਜਾਂ ਮੈਥਾਈਲ ਡੈਮੇਟੋਨ 25 ਈ ਸੀ 2 ਮਿ:ਲੀ: ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ

ਜਦੋਂ ਇਸ ਦੀਆਂ ਫਲੀਆ ਪੂਰੀ ਤਰਾਂ ਪੱਕ ਜਾਣ ਅਤੇ ਰੰਗ ਪੀਲਾ ਹੋ ਜਾਵੇ ਤਾਂ ਇਸ ਦੀ ਕਟਾਈ ਕੀਤੀ ਜਾ ਸਕਦੀ ਹੈ । ਇਸ ਦੇ ਪੱਤੇ ਪੀਲੇ ਪੈਣ ਤੋਂ ਬਾਅਦ ਡਿੱਗਣੇ ਸ਼ੁਰੂ ਹੋ ਜਾਂਦੇ ਹਨ । ਕਿਸਮ ਦੇ ਆਧਾਰ ਤੇ ਇਸ ਦੀਆ ਫਲੀਆਂ 7-12 ਦਿਨਾਂ ਵਿੱਚ ਪੱਕ ਕੇ ਕਟਈ ਲਈ ਤਿਆਰ ਹੋ ਜਾਂਦੀਆ ਹਨ । ਇਹ ਫਸਲ 120-130 ਦਿਨਾਂ  ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਕਟਾਈ ਸਮੇਂ ਤੇ ਕਰੋ । ਕੱਟੀ ਹੋਈ ਫਸਲ 3-4 ਦਿਨਾਂ ਲਈ ਧੁੱਪ ਵਿੱਚ ਰੱਖੋ । ਚੰਗੀ ਤਰਾਂ ਸੁੱਕਣ ਤੋਂ ਬਾਅਦ ਬਲਦਾਂ  ਜਾਂ  ਸੋਟੀਆਂ ਦੀ ਮਦਦ ਨਾਲ ਛਟਾਈ ਕੀਤੀ ਜਾਂਦੀ ਹੈ।

ਕਟਾਈ ਤੋਂ ਬਾਅਦ

ਰਾਜਮਾਂਹ ਨੂੰ ਕਟਾਈ ਤੋਂ ਬਾਅਦ ਕਈ ਕੰਮਾਂ ਲਈ ਵਰਤਿਆਂ ਜਾਂਦਾ ਹੈ । ਸਾਂਭ ਸੰਭਾਲ ਦੇ ਸਮੇਂ ਇਸ ਦੀ ਦੇਖਭਾਲ ਜਰੂਰੀ ਹੈ । ਰਾਜਮਾਂਹ ਨੂੰ ਸਟੋਰ ਕਰਨ ਤੋਂ ਪਹਿਲਾਂ ਆਕਾਰ ਅਤੇ ਕੁਆਲਿਟੀ ਦੇ ਆਧਾਰ ਤੇ ਵੰਡਿਆਂ ਜਾਂਦਾ ਹੈ । ਗਲੇ ਹੋਏ ਰਾਜਮਾਂਹ ਧੁੱਪ ਵਿੱਚ ਹਲਕੀ ਗਰਮੀ ਵਿੱਚ ਰੱਖ ਦਿੱਤੇ ਜਾਂਦੇ ਹਨ ਤਾਂ ਕਿ ਉਹਨਾਂ ਵਿੱਚੋ ਨਮੀ ਦੀ ਮਾਤਰਾ ਘੱਟ ਜਾਵੇ  । ਇਸ ਲਈ ਹਮੇਸ਼ਾ ਠੰਡੀ,ਹਨੇਰੇ ਅਤੇ ਸੁੱਕੀ ਜਗਾਹ ਤੇ ਰੱਖ ਦਿੱਤਾ ਜਾਂਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare