5920509964_95974a92bd_b.jpg

ਆਮ ਜਾਣਕਾਰੀ

ਇਹ ਬਹੁਤ ਹੀ ਪ੍ਰਸਿੱਧ ਚਿਕਿਤਸਕ ਪੌਦਾ ਹੈ, ਜੋ ਕਿ ਭਾਰਤ ਵਿੱਚ ਬਹੁਤ ਸਾਰੀਆਂ ਆਯੁਰਵੈਦਿਕ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਅੱਧ-ਜਲੀ ਪੌਦਾ ਹੈ ਅਤੇ ਇਸਦੀ ਖੇਤੀ ਸਿੱਲ੍ਹੇ ਅਤੇ ਦਲਦਲੀ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਇਹ ਹਾਲੈਂਡ, ਉੱਤਰੀ ਅਮਰੀਕਾ, ਯੂਰਪ ਦੇ ਬਹੁਤ ਸਾਰੇ ਦੇਸ਼ਾਂ, ਕੇਂਦਰੀ ਏਸ਼ੀਆ, ਭਾਰਤ ਅਤੇ ਬਰਮਾ ਆਦਿ ਵਿੱਚ ਪਾਇਆ ਜਾਂਦਾ ਹੈ। ਭਾਰਤ ਵਿੱਚ ਇਹ ਮਨੀਪੁਰ, ਹਿਮਾਲਿਆ, ਨਾਗਾ ਪਹਾੜੀਆਂ ਅਤੇ ਝੀਲਾਂ ਅਤੇ ਨਦੀਆਂ ਦੇ ਕਿਨਾਰਿਆਂ ਤੇ ਪਾਇਆ ਜਾਂਦਾ ਹੈ। ਇਸਦੇ ਪੱਤਿਆਂ ਦਾ ਆਕਾਰ ਤਲਵਾਰ ਵਰਗਾ ਅਤੇ ਰੰਗ ਪੀਲਾ-ਹਰਾ ਹੁੰਦਾ ਹੈ। ਇਸ ਪੌਦੇ ਦਾ ਕੱਦ 2 ਮੀਟਰ ਹੁੰਦਾ ਹੈ। ਇਸਦੇ ਫੁੱਲ ਵੇਲਨਾਕਾਰ ਆਕਾਰ ਦੇ ਅਤੇ ਹਰੇ-ਭੂਰੇ ਰੰਗ ਦੇ ਹੁੰਦੇ ਹਨ। ਇਸ ਪੌਦੇ ਦੀਆਂ ਗੰਢੀਆਂ ਦੀ ਵਰਤੋਂ ਉਨੀਂਦਰੇ, ਪੇਟ ਦੀਆਂ ਬਿਮਾਰੀਆਂ, ਖੁਸ਼ਬੂ, ਕੀਟਾਂ, ਝੁਲਸ ਰੋਗ, ਬੁਖਾਰ, ਪਾਚਣ ਕਿਰਿਆ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ।

ਜਲਵਾਯੂ

  • Season

    Temperature

    10-38°C
  • Season

    Rainfall

    70-250 cm
  • Season

    Sowing Temperature

    30-32°C
  • Season

    Harvesting Temperature

    15-20°C
  • Season

    Temperature

    10-38°C
  • Season

    Rainfall

    70-250 cm
  • Season

    Sowing Temperature

    30-32°C
  • Season

    Harvesting Temperature

    15-20°C
  • Season

    Temperature

    10-38°C
  • Season

    Rainfall

    70-250 cm
  • Season

    Sowing Temperature

    30-32°C
  • Season

    Harvesting Temperature

    15-20°C
  • Season

    Temperature

    10-38°C
  • Season

    Rainfall

    70-250 cm
  • Season

    Sowing Temperature

    30-32°C
  • Season

    Harvesting Temperature

    15-20°C

ਮਿੱਟੀ

ਇਹ ਫਸਲ ਰੇਤਲੀ, ਚੀਕਣੀ ਅਤੇ ਜਲੋੜ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਲਈ ਮਿੱਟੀ ਦਾ pH 5-7 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Acorus calamus: ਇਹ ਕਿਸਮ ਯੁਰੇਸ਼ੀਆ ਅਤੇ ਉੱਤਰੀ ਅਮਰੀਕਾ ਦੇ ਪੂਰਬ ਵਿੱਚ ਪਾਈ ਜਾਂਦੀ ਹੈ। ਇਸ ਦੇ ਪੱਤੇ 5 ਫੁੱਟ ਲੰਬੇ ਅਤੇ ਇਨ੍ਹਾਂ ਵਿੱਚੋਂ 4 ਇੰਚ ਲੰਬੇ ਅੰਡਾਕਾਰ ਪੱਤੇ ਹੁੰਦੇ ਹਨ। ਇਹ ਸਦਾਬਹਾਰ ਕਿਸਮ ਹੈ ਅਤੇ ਇਸਦੀਆਂ ਧਰਤੀ ਹੇਠਲੀਆਂ ਜੜ੍ਹਾਂ ਹੌਲੀ-ਹੌਲੀ ਫੈਲਦੀਆਂ ਹਨ।

Acorus calamus Variegatus: ਇਸ ਕਿਸਮ ਦੇ ਪੱਤੇ ਕਰੀਮ ਅਤੇ ਪੀਲੇ ਰੰਗ ਦੇ ਹੁੰਦੇ ਹਨ।

Acorus gramineus Argenteostriatus: ਇਸ ਦਾ ਮੂਲ ਸਥਾਨ ਜਪਾਨ ਹੈ। ਇਸਦੇ ਪੱਤੇ 18 ਇੰਚ ਲੰਬੇ ਅਤੇ ਫੁੱਲ 3 ਇੰਚ ਲੰਬੇ ਹੁੰਦੇ ਹਨ। ਇਸਦੇ ਗੁੱਛੇ 2 ਫੁੱਟ ਚੌੜੇ ਅਤੇ ਵਿਕਾਸ ਦਰ ਹੌਲੀ ਹੁੰਦੀ ਹੈ।

Acorus gramineus: ਇਹ ਸ਼ਾਂਤ ਮਹਾਂਸਾਗਰ ਦੇ ਉੱਤਰ-ਪੱਛਮੀ ਖੇਤਰਾਂ ਵਿੱਚ ਪਾਈ ਜਾਣ ਵਾਲੀ ਸਦਾਬਹਾਰ ਕਿਸਮ ਹੈ।

Acorus gramineus Golden Pheasant: ਇਸ ਕਿਸਮ ਦੇ ਪੱਤੇ ਸੁਨਹਿਰੀ ਤੋਂ ਹਰੇ-ਪੀਲੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦੀ ਲੰਬਾਈ 12-14 ਇੰਚ ਹੁੰਦੀ ਹੈ।

Acorus gramineus Minimus Aureus: ਇਸ ਕਿਸਮ ਦੇ ਪੱਤਿਆਂ ਦੀ ਬਣਤਰ ਵਧੀਆ ਅਤੇ ਲੰਬਾਈ  4 ਇੰਚ ਹੁੰਦੀ ਹੈ।

Acorus gramineus Ogon: ਇਸਦੇ ਪੱਤੇ ਰੰਗ-ਬਿਰੰਗੇ ਸੁਨਹਿਰੀ ਅਤੇ ਹਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦੀ ਲੰਬਾਈ 10-12 ਇੰਚ ਹੁੰਦੀ ਹੈ।

Acorus gramineus Variegatus: ਇਸਦੇ ਪੱਤੇ ਰੰਗ-ਬਿਰੰਗੇ ਚਿੱਟੇ ਅਤੇ ਹਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦੀ ਲੰਬਾਈ 8-12 ਇੰਚ ਹੁੰਦੀ ਹੈ।

Acorus gramineus Yodo-No-Yuki: ਇਸ ਕਿਸਮ ਦੇ ਪੱਤਿਆਂ ਦਾ ਰੰਗ ਹਲਕਾ ਹਰਾ ਅਤੇ ਕੰਢੇ ਪੀਲੇ ਰੰਗ ਦੇ ਹੁੰਦੇ ਹਨ। ਇਸਦੇ ਪੱਤੇ 12 ਇੰਚ ਤੱਕ ਵੱਧਦੇ ਹਨ।

Acorus gramineus Hakuro-nishiki: ਇਸ ਫਸਲ ਦੇ ਪੱਤੇ ਪੀਲੇ-ਹਰੇ ਰੰਗ ਦੇ ਹੁੰਦੇ ਹਨ।

ਖੇਤ ਦੀ ਤਿਆਰੀ

ਸਵੀਟ ਫਲੈਗ ਦੀ ਖੇਤੀ ਲਈ, ਪਾਣੀ ਦੀ ਖੜੋਤ ਵਾਲੀ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਸਭ ਤੋਂ ਪਹਿਲਾਂ ਖੇਤ ਨੂੰ ਪਾਣੀ ਲਾਓ ਅਤੇ ਰੂੜੀ ਦੀ ਖਾਦ ਅਤੇ ਹਰੀ ਖਾਦ ਪਾਓ। ਫਿਰ 2-3 ਵਾਰ ਜ਼ਮੀਨ ਨੂੰ ਵਾਹੋ। ਜ਼ਮੀਨ ਮਾਨਸੂਨ ਆਉਣ ਤੋਂ ਪਹਿਲਾਂ ਤਿਆਰ ਹੋਣੀ ਚਾਹੀਦੀ ਹੈ। ਇਸਦੀ ਬਿਜਾਈ ਦਾ ਉਚਿੱਤ ਸਮਾਂ ਮਾਰਚ-ਅਪ੍ਰੈਲ ਹੁੰਦਾ ਹੈ।

ਬਿਜਾਈ

ਬਿਜਾਈ ਦਾ ਸਮਾਂ
ਇਸਦੀ ਬਿਜਾਈ ਜੁਲਾਈ-ਅਗਸਤ ਮਹੀਨੇ ਵਿੱਚ ਕਰਨੀ ਚਾਹੀਦੀ ਹੈ, ਪਰ ਇਸਦੀ ਬਿਜਾਈ ਦਾ ਸਭ ਤੋਂ ਵਧੀਆ ਸਮਾਂ ਜੂਨ ਦੇ ਦੂਜੇ ਪੰਦਰਵਾੜੇ ਹੁੰਦਾ ਹੈ।

ਫਾਸਲਾ
ਪੌਦਿਆਂ ਵਿੱਚਲਾ ਫਾਸਲਾ 30x30 ਸੈ.ਮੀ. ਰੱਖੋ।

ਬੀਜ ਦੀ ਡੂੰਘਾਈ
ਗੰਢੀਆਂ ਨੂੰ 4 ਸੈ.ਮੀ. ਡੂੰਘਾਈ 'ਤੇ ਬੀਜੋ।

ਬਿਜਾਈ ਦਾ ਢੰਗ

ਪੁੰਗਰੀਆਂ ਹੋਈਆਂ ਗੰਢੀਆਂ ਜਾਂ ਬੀਜਾਂ ਦੀ ਸਿੱਧੀ ਬਿਜਾਈ ਮਿੱਟੀ ਵਿੱਚ ਦੱਬ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਇਸਦਾ ਪ੍ਰਜਣਨ ਆਮ ਤੌਰ ਤੇ ਗੰਢੀਆਂ ਦੁਆਰਾ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਗੰਢੀਆਂ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਲਓ ਅਤੇ ਫਿਰ ਪੁੰਗਰੀਆਂ ਹੋਈਆਂ ਗੰਢੀਆਂ ਨੂੰ ਬੀਜ ਦਿਓ। ਇੱਕ ਏਕੜ ਲਈ ਬੀਜ ਦੀ ਮਾਤਰਾ 44400 ਵਰਤੋ।
ਜਦੋਂ ਪ੍ਰਜਣਨ ਬੀਜਾਂ ਦੁਆਰਾ ਕੀਤਾ ਜਾਵੇ ਤਾਂ ਇਨ੍ਹਾਂ ਨੂੰ ਗ੍ਰੀਨ ਹਾਊਸ ਵਿੱਚ ਬੀਜੋ। ਸਭ ਤੋਂ ਪਹਿਲਾਂ ਇੱਕ ਟਰੇਅ ਜੈਵਿਕ ਮਿੱਟੀ ਨਾਲ ਭਰੋ ਅਤੇ ਫਿਰ ਬੀਜਾਂ ਨੂੰ ਮਿੱਟੀ ਵਿੱਚ ਹਲਕਾ ਦਬਾ ਦਿਓ। ਪੁੰਗਰਾਅ ਤੱਕ ਮਿੱਟੀ ਵਿੱਚ ਨਮੀ ਬਰਕਰਾਰ ਰੱਖੋ। ਪੁੰਗਰਾਅ ਲਗਭਗ 2 ਹਫਤੇ ਵਿੱਚ ਹੋ ਜਾਂਦਾ ਹੈ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਗਿੱਲਾ ਕਰੋ। ਫਿਰ ਸਵੀਟ ਫਲੈਗ ਦੇ ਬੀਜ ਲੋੜ ਅਨੁਸਾਰ ਲੰਬੇ ਗਿੱਲੇ ਬੈੱਡਾਂ ਤੇ ਬੀਜੋ। ਬਿਜਾਈ ਤੋਂ ਬਾਅਦ ਬੈੱਡਾਂ ਨੂੰ ਗਿੱਲੇ ਕੱਪੜੇ ਨਾਲ ਢੱਕ ਦਿਓ ਤਾਂ ਜੋ ਮਿੱਟੀ ਵਿੱਚ ਨਮੀ ਬਣੀ ਰਹੇ।

ਇਸ ਫਸਲ ਨੂੰ ਰੋਪਣ ਦੁਆਰਾ ਨਹੀਂ ਬੀਜਿਆ ਜਾਂਦਾ, ਕਿਉਂਕਿ ਇਸਦੇ ਬੀਜ ਜਾਂ ਗੰਢੀਆਂ ਨੂੰ ਸਿੱਧਾ ਹੀ ਮੁੱਖ ਖੇਤ ਵਿੱਚ ਲਗਾਇਆ ਜਾਂਦਾ ਹੈ। ਗੰਢੀਆਂ ਜਾਂ ਬੀਜਾਂ ਨੂੰ ਬਿਜਾਈ ਸਮੇਂ ਜ਼ਿਆਦਾ ਜ਼ੋਰ ਨਾਲ ਨਾ ਦਬਾਓ। ਬੀਜਾਂ ਨੂੰ ਹਲਕਾ ਦਬਾ ਕੇ ਬੀਜੋ।
ਜਦੋਂ ਨਵੇਂ ਪੌਦੇ ਛੋਟੇ ਕੱਦ ਦੇ ਹੁੰਦੇ ਹਨ, ਉਸ ਸਮੇਂ ਸਿੰਚਾਈ ਕਰੋ ਅਤੇ ਖੇਤ ਵਿੱਚ 5 ਸੈ.ਮੀ. ਤੱਕ ਪਾਣੀ ਖੜਾ ਹੋਣਾ ਚਾਹੀਦਾ ਹੈ। ਜਦੋਂ ਪੌਦਾ ਹੋਰ ਜ਼ਿਆਦਾ ਕੱਦ ਦਾ ਹੋ ਜਾਵੇ ਤਾਂ ਸਿੰਚਾਈ ਕਰਨ ਸਮੇਂ 10 ਸੈ.ਮੀ. ਤੱਕ ਪਾਣੀ ਖੜਾ ਹੋਣਾ ਚਾਹੀਦਾ ਹੈ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH
39 32 9

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
18 5 5

 

ਜ਼ਮੀਨ ਦੀ ਤਿਆਰੀ ਸਮੇਂ, ਰੂੜੀ ਦੀ ਖਾਦ 60 ਕੁਇੰਟਲ ਪ੍ਰਤੀ ਏਕੜ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਕਸ ਕਰੋ। ਨਾਈਟ੍ਰੋਜਨ 18 ਕਿਲੋ(ਯੂਰੀਆ 39 ਕਿਲੋ), ਫਾਸਫੋਰਸ 5 ਕਿਲੋ(ਸਿੰਗਲ ਸੁਪਰ ਫਾਸਫੇਟ 32 ਕਿਲੋ) ਅਤੇ ਪੋਟਾਸ਼ੀਅਮ 5 ਕਿਲੋ (ਮਿਊਰੇਟ ਆੱਫ ਪੋਟਾਸ਼ 9 ਕਿਲੋ) ਪ੍ਰਤੀ ਏਕੜ ਪਾਓ। ਨਾਈਟ੍ਰੋਜਨ ਦਾ ਇੱਕ-ਤਿਹਾਈ ਹਿੱਸਾ, ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਸ਼ੁਰੂਆਤੀ ਖਾਦ ਦੇ ਤੌਰ 'ਤੇ ਪਾਓ। ਬਾਕੀ ਬਚੀ ਨਾਈਟ੍ਰੋਜਨ ਬਿਜਾਈ ਤੋਂ 1 ਅਤੇ 2 ਮਹੀਨੇ ਬਾਅਦ ਪਾਓ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ-ਮੁਕਤ ਰੱਖਣ ਲਈ, ਪਹਿਲੇ 4-5 ਮਹੀਨੇ ਵਿੱਚ ਹਰ ਮਹੀਨੇ ਇੱਕ ਗੋਡੀ ਕਰਨੀ ਚਾਹੀਦੀ ਹੈ।

ਸਿੰਚਾਈ

ਵਰਖਾ ਰੁੱਤ ਵਿੱਚ ਸਿੰਚਾਈ ਨਹੀਂ ਕਰਨੀ ਚਾਹੀਦੀ ਹੈ। ਖੁਸ਼ਕ ਮੌਸਮ ਵਿੱਚ, ਸਿੰਚਾਈ 2-3 ਦਿਨਾਂ ਦੇ ਫਾਸਲੇ 'ਤੇ ਕਰੋ। ਸ਼ੁਰੂਆਤੀ ਸਮੇਂ ਵਿੱਚ ਪਾਣੀ ਦੀ ਖੜੋਤ 5 ਸੈ.ਮੀ. ਅਤੇ ਬਾਅਦ ਵਿੱਚ 10 ਸੈ.ਮੀ. ਤੱਕ ਵੱਧ ਜਾਂਦੀ ਹੈ।

ਪੌਦੇ ਦੀ ਦੇਖਭਾਲ

ਘੋਗਾ
  • ਕੀੜੇ ਮਕੌੜੇ ਤੇ ਰੋਕਥਾਮ

ਘੋਗਾ: ਇਹ ਸੁੰਡੀ ਪੌਦੇ ਦੇ ਪੱਤਿਆਂ 'ਤੇ ਨੁਕਸਾਨ ਕਰਦੀ ਹੈ। ਇਹ ਪੱਤਿਆਂ ਦਾ ਗੁੱਦਾ ਖਾਂਦੀ ਹੈ।
ਇਸਦੀ ਰੋਕਥਾਮ ਲਈ ਮੈਟਾਐੱਲਡੀਹਾਈਡ ਜਾਂ ਲੋਹਾ ਫਾਸਫੇਟ ਪਾਓ।

ਮਿਲੀ ਬੱਗ

ਮਿਲੀ ਬੱਗ: ਇਹ ਲੇਪੀਡੋਸਫੇਲਸ ਅਤੇ ਸਿਊਡੋਕੋਕੱਸ ਕਾਰਨ ਹੁੰਦੀ ਹੈ। ਇਸ ਨਾਲ ਪੱਤੇ ਪੀਲੇ ਪੈਣੇ ਅਤੇ ਸੁੰਗੜਨੇ ਸ਼ੁਰੂ ਹੋ ਜਾਂਦੇ ਹਨ।
ਇਸਦੀ ਰੋਕਥਾਮ ਲਈ ਮਿਥਾਈਲ ਪੈਰਾਥਿਆਨ 10 ਮਿ.ਲੀ. ਜਾਂ ਕੁਇਨਲਫੋਸ 20 ਮਿ.ਲੀ. ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਜੜ੍ਹਾਂ ਅਤੇ ਟਹਿਣੀਆਂ 'ਤੇ ਪਾਓ।

ਪੱਤਿਆਂ ਤੇ ਧੱਬੇ ਪੈਣਾ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਤੇ ਧੱਬੇ ਪੈਣਾ: ਇਸ ਬਿਮਾਰੀ ਨਾਲ ਪੱਤਿਆਂ ਤੇ ਬੇਰੰਗੇ ਫੰਗਸ ਦੇ ਧੱਬੇ ਬਣ ਜਾਂਦੇ ਹਨ।
 ਇਸਦੀ ਰੋਕਥਾਮ ਲਈ ਕਪਤਾਨ 10 ਗ੍ਰਾਮ ਅਤੇ ਕਲੋਰਪਾਇਰੀਫੋਸ 20 ਮਿ.ਲੀ. ਪ੍ਰਤੀ 10 ਲੀਟਰ ਪਾਓ।

ਫਸਲ ਦੀ ਕਟਾਈ

ਪੌਦੇ ਬਿਜਾਈ ਤੋਂ 6-8 ਮਹੀਨੇ ਬਾਅਦ ਝਾੜ ਦੇਣਾ ਸ਼ੁਰੂ ਕਰ ਦਿੰਦੇ ਹਨ। ਇਸਦੀ ਪੁਟਾਈ ਪੌਦੇ ਦੇ ਹੇਠਲੇ ਪੱਤੇ ਸੁੱਕਣ ਅਤੇ ਪੀਲੇ ਰੰਗ ਦੇ ਹੋਣ 'ਤੇ ਕਰੋ, ਜੋ ਕਿ ਇਸਦੇ ਪੱਕਣ ਦਾ ਸੰਕੇਤ ਹੁੰਦਾ ਹੈ। ਕਟਾਈ ਤੋਂ ਪਹਿਲਾਂ ਖੇਤ ਅੰਸ਼ਿਕ ਸੁੱਕਾ ਹੋਣਾ ਚਾਹੀਦਾ ਹੈ, ਤਾਂ ਜੋ ਪੁਟਾਈ ਵਿੱਚ ਅਸਾਨੀ ਰਹੇ।

ਕਟਾਈ ਤੋਂ ਬਾਅਦ

ਪੁਟਾਈ ਤੋਂ ਬਾਅਦ ਸਫਾਈ ਕੀਤੀ ਜਾਂਦੀ ਹੈ। ਸਫਾਈ ਤੋਂ ਬਾਅਦ ਗੰਢੀਆਂ ਨੂੰ 5-7.5 ਸੈ.ਮੀ. ਆਕਾਰ ਵਿੱਚ ਕੱਟੋ। ਫਿਰ ਗੰਢੀਆਂ ਨੂੰ ਹਵਾ 'ਚ ਸੁਕਾਓ ਅਤੇ ਕੁੱਟੋ ਅਤੇ ਮਸਲੋ। ਮਸਲਣ ਦੀ ਕਿਰਿਆ 2-3 ਵਾਰ ਕਰੋ। ਮਸਲਣ ਤੋਂ ਬਾਅਦ ਪੈਕਿੰਗ ਕਰੋ। ਇਸ ਤੋਂ ਕਈ ਉਤਪਾਦ ਜਿਵੇਂ ਕਿ ਅਰਕ, ਤੇਲ, ਪਾਊਡਰ ਆਦਿ ਤਿਆਰ ਕੀਤੇ ਜਾਂਦੇ ਹਨ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare