ਅਮਰੂਦ ਦੀ ਕਾਸ਼ਤ ਬਾਰੇ ਜਾਣਕਾਰੀ

ਆਮ ਜਾਣਕਾਰੀ

ਇਹ ਭਾਰਤ ਵਿਚ ਆਮ ਉਗਾਈ ਜਾਣ ਵਾਲੀ ਪਰ ਵਪਾਰਕ ਫ਼ਸਲ ਹੈ । ਇਸ ਦਾ ਜਨਮ ਸੈਂਟਰਲ ਅਮਰੀਕਾ ਵਿੱਚ ਹੋਇਆ ਹੈ । ਇਸ ਨੂੰ ਗਰਮ ਅਤੇ ਘੱਟ ਗਰਮ ਇਲਾਕਿਆਂ ਵਿਚ ਉਗਾਇਆ ਜਾਂਦਾ ਹੈ । ਇਸ ਵਿੱਚ ਵਿਟਾਮਿਨ ਸੀ ਅਤੇ ਪੈਕਟਿਨ ਦੇ ਨਾਲ ਨਾਲ ਕੈਲਸ਼ੀਅਮ ਅਤੇ ਫਾਸਫੋਰਸ ਵੀ ਵਧੇਰੇ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਭਾਰਤ ਦੀ ਅੰਬ, ਕੇਲਾ ਅਤੇ ਨਿੰਬੂ ਜਾਤੀ ਦੇ ਬੂਟਿਆਂ ਤੋਂ ਬਾਅਦ ਉਗਾਈ ਜਾਣ ਵਾਲੀ ਚੌਥੇ ਨੰਬਰ ਦੀ ਫ਼ਸਲ ਹੈ। ਇਸ ਦੀ ਪੈਦਾਵਾਰ ਪੂਰੇ ਭਾਰਤ ਵਿਚ ਕੀਤੀ ਜਾਂਦੀ ਹੈ।  ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ, ਉੜੀਸਾ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਤੋਂ ਇਲਾਵਾ ਇਸ ਦੀ ਖੇਤੀ ਪੰਜਾਬ ਅਤੇ ਹਰਿਆਣਾ ਵਿਚ ਵੀ ਕੀਤੀ ਜਾਂਦੀ ਹੈ । ਪੰਜਾਬ ਵਿਚ 8022 ਹੈਕਟੇਅਰ ਦੇ ਰਕਬੇ ਤੇ ਅਮਰੂਦ ਦੀ ਖੇਤੀ ਕੀਤੀ ਜਾਂਦੀ ਹੈ ਅਤੇ ਔਸਤਨ ਪੈਦਾਵਾਰ 160463 ਮੈਟਰਿਕ ਟਨ ਹੁੰਦੀ ਹੈ।

ਜਲਵਾਯੂ

  • Season

    Temperature

    15-30°C
  • Season

    Rainfall

    100cm
  • Season

    Sowing Temperature

    15-20°C
    25-30°C
  • Season

    Harvesting Temperature

    20-25°C
    18-22°C
  • Season

    Temperature

    15-30°C
  • Season

    Rainfall

    100cm
  • Season

    Sowing Temperature

    15-20°C
    25-30°C
  • Season

    Harvesting Temperature

    20-25°C
    18-22°C
  • Season

    Temperature

    15-30°C
  • Season

    Rainfall

    100cm
  • Season

    Sowing Temperature

    15-20°C
    25-30°C
  • Season

    Harvesting Temperature

    20-25°C
    18-22°C
  • Season

    Temperature

    15-30°C
  • Season

    Rainfall

    100cm
  • Season

    Sowing Temperature

    15-20°C
    25-30°C
  • Season

    Harvesting Temperature

    20-25°C
    18-22°C

ਮਿੱਟੀ

ਇਹ ਸਖਤ ਕਿਸਮ ਦੀ ਫਸਲ ਹੈ  ਅਤੇ ਇਸ ਦੀ ਪੈਦਾਵਾਰ ਲਈ ਹਰ ਤਰ੍ਹਾਂ ਦੀ ਮਿੱਟੀ ਢੁਕਵੀਂ ਹੁੰਦੀ ਹੈ, ਜਿਸ ਵਿਚ ਮਾੜੀ ਤੋਂ ਲੈ ਕੇ ਖਾਰੀ ਅਤੇ ਘੱਟ ਨਿਕਾਸ ਵਾਲੀ ਮਿੱਟੀ ਵੀ ਸ਼ਾਮਲ ਹੈ । ਇਸ ਦੀ ਪੈਦਾਵਾਰ 6.5 ਤੋਂ 7.5 pH. ਵਾਲੀ ਮਿੱਟੀ ਵਿਚ ਵੀ ਕੀਤੀ ਜਾ ਸਕਦੀ ਹੈ । ਚੰਗੀ ਪੈਦਾਵਾਰ ਲਈ ਇਸ ਨੂੰ ਡੂੰਘੇ ਤਲ, ਚੰਗੇ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਤੋਂ ਲੈ ਕੇ ਚੀਕਣੀ ਮਿੱਟੀ ਵਿੱਚ ਬੀਜਣਾ ਚਾਹੀਦਾ ਹੈ ।

ਪ੍ਰਸਿੱਧ ਕਿਸਮਾਂ ਅਤੇ ਝਾੜ

Punjab Pink: ਇਸ ਕਿਸਮ ਦੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਅਤੇ ਆਕਰਸ਼ਕ ਰੰਗ ਦੇ ਹੁੰਦੇ ਹਨ । ਗਰਮੀਆਂ ਵਿਚ ਇਨ੍ਹਾਂ ਦਾ ਰੰਗ ਸੁਨਹਿਰੀ ਪੀਲਾ ਹੋ ਜਾਂਦਾ ਹੈ । ਇਸ ਦਾ ਗੁੱਦਾ ਲਾਲ ਰੰਗ ਦਾ ਹੁੰਦਾ ਹੈ ਜਿਸ ਵਿਚੋਂ ਦਿਲਖਿਚਵੀਂ ਖੁਸ਼ਬੋਈ ਆਉਂਦੀ ਹੈ ।  ਇਸ ਵਿਚ ਟੀ ਐਸ ਐਸ. ਦੀ ਮਾਤਰਾ 10.5 ਤੋਂ 12% ਹੁੰਦੀ ਹੈ । ਇਸ ਦੇ ਇਕ ਬੂਟੇ ਦਾ ਝਾੜ (ਪੈਦਾਵਾਰ) ਤਕਰੀਬਨ 155 ਕਿਲੋ ਤੱਕ ਹੁੰਦਾ ਹੈ ।

Allahbad Safeda:
ਇਹ ਦਰਮਿਆਨੇ ਕੱਦ ਦੀ ਕਿਸਮ ਹੈ ਜਿਸ ਦਾ ਬੂਟਾ ਗੋਲਾਕਾਰ ਹੁੰਦਾ ਹੈ । ਇਸ ਦੀਆਂ ਟਹਿਣੀਆਂ ਚਾਰ ਚੁਫੇਰੇ ਫੈਲੀਆਂ ਹੋਈਆਂ ਹੁੰਦੀਆਂ ਹਨ ।  ਇਸ ਦਾ ਫ਼ਲ ਨਰਮ ਅਤੇ ਗੋਲ ਆਕਾਰ ਦਾ ਹੁੰਦਾ ਹੈ । ਇਸ ਦੇ ਗੁੱਦੇ ਦਾ ਰੰਗ ਚਿੱਟਾ ਹੁੰਦਾ ਹੈ ਜਿਸ ਵਿੱਚੋਂ ਦਿਲਖਿੱਚਵੀਂ ਖੁਸ਼ਬੂ ਆਉਂਦੀ ਹੈ । ਇਸ ਵਿਚ ਟੀ ਐਸ ਐਸ. ਦੀ ਮਾਤਰਾ 10 ਤੋਂ 12% ਤੱਕ ਹੁੰਦੀ ਹੈ । ਇਸ ਦਾ ਪ੍ਰਤੀ ਬੂਟਾ ਝਾੜ 145 ਕਿਲੋ ਤੱਕ ਹੁੰਦਾ ਹੈ ।

Arka Amulya:
ਇਸ ਦਾ ਬੂਟਾ ਛੋਟਾ ਅਤੇ ਗੋਲ ਆਕਾਰ ਦਾ ਹੁੰਦਾ ਹੈ । ਇਸ ਦੇ ਪੱਤੇ ਕਾਫੀ ਸੰਘਣੇ ਹੁੰਦੇ ਹਨ ।  ਇਸ ਦੇ ਫ਼ਲ ਵੱਡੇ ਆਕਾਰ ਦੇ, ਨਰਮ, ਗੋਲ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ । ਇਸ ਵਿਚ ਟੀ ਐਸ ਐਸ. ਦੀ ਮਾਤਰਾ 9.3 ਤੋਂ 10.1% ਤੱਕ ਹੁੰਦੀ ਹੈ ।  ਇਸ ਦੇ ਇਕ ਬੂਟੇ ਤੋਂ 144 ਕਿਲੋਗ੍ਰਾਮ ਤੱਕ ਫ਼ਲ ਪ੍ਰਾਪਤ ਹੋ ਜਾਂਦਾ ਹੈ ।

Sardar:
ਇਸ ਨੂੰ ਐਲ-49 ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਇਹ ਛੋਟੇ ਕੱਦ ਵਾਲੀ ਕਿਸਮ ਹੈ, ਜਿਸ ਦੀਆਂ ਟਾਹਣੀਆਂ ਕਾਫ਼ੀ ਸੰਘਣੀਆਂ ਅਤੇ ਫੈਲੀਆਂ ਹੋਈਆਂ ਹੁੰਦੀਆਂ ਹਨ । ਇਸ ਦਾ ਫ਼ਲ ਵੱਡੇ ਆਕਾਰ ਅਤੇ ਬਾਹਰੋਂ ਖੁਰਦਰਾ ਜਿਹਾ ਹੁੰਦਾ ਹੈ । ਇਸ ਦਾ ਗੁੱਦਾ ਕਰੀਮ ਰੰਗ ਦਾ ਹੁੰਦਾ ਹੈ ।  ਖਾਣ ਨੂੰ ਇਹ ਨਰਮ, ਰਸੀਲਾ ਅਤੇ ਸਵਾਦਿਸ਼ਟ ਹੁੰਦਾ ਹੈ । ਇਸ ਵਿਚ ਟੀ ਐਸ ਐਸ ਦੀ ਮਾਤਰਾ 10 ਤੋਂ 12% ਹੁੰਦੀ ਹੈ । ਇਸ ਦਾ ਪ੍ਰਤੀ ਬੂਟਾ ਝਾੜ 130 ਤੋਂ 155 ਕਿਲੋਗ੍ਰਾਮ ਤੱਕ ਹੁੰਦਾ ਹੈ ।

Punjab Safeda: ਇਸ ਕਿਸਮ ਦੇ ਫਲ ਦਾ ਗੁੱਦਾ ਕਰੀਮ ਵਰਗਾ ਅਤੇ ਸਫੇਦ ਹੁੰਦਾ ਹੈ। ਫਲ ਵਿੱਚ ਸ਼ੂਗਰ ਦੀ ਮਾਤਰਾ 13.4% ਹੁੰਦੀ ਹੈ ਅਤੇ ਖੱਟਾਪਣ 0.62% ਹੁੰਦੀ ਹੈ।

Punjab Kiran: ਇਸ ਕਿਸਮ ਦੇ ਫਲ ਦਾ ਗੁੱਦਾ ਗੁਲਾਬੀ ਰੰਗ ਦਾ ਹੁੰਦਾ ਹੈ। ਫਲ ਵਿੱਚ ਸ਼ੂਗਰ ਦੀ ਮਾਤਰਾ 12.3% ਹੁੰਦੀ ਹੈ ਅਤੇ ਖੱਟਾਪਣ 0.44% ਹੁੰਦੀ ਹੈ। ਇਸਦੇ ਬੀਜ ਛੋਟੇ ਅਤੇ ਨਰਮ ਹੁੰਦੇ ਹਨ।
 
Shweta: ਇਸ ਕਿਸਮ ਦੇ ਫਲ ਦਾ ਗੁੱਦਾ ਕਰੀਮ ਵਰਗਾ ਸਫੇਦ ਹੁੰਦਾ ਹੈ। ਫਲ ਵਿੱਚ ਸੂਕਰੋਸ ਦੀ ਮਾਤਰਾ 10.5—11.0% ਹੁੰਦੀ ਹੈ। ਇਸਦੀ ਔਸਤਨ ਪੈਦਾਵਾਰ 151 ਕਿਲੋ ਪ੍ਰਤੀ ਪੌਦਾ ਹੈ।
 
Nigiski: ਇਸਦੀ ਔਸਤਨ ਪੈਦਾਵਾਰ 80 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
 
Punjab Soft: ਇਸਦੀ ਔਸਤਨ ਪੈਦਾਵਾਰ 85 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
 
ਹੋਰ ਰਾਜਾਂ ਦੀਆਂ ਕਿਸਮਾਂ

Allahabad Surkha:
ਇਹ ਬਿਨਾਂ ਬੀਜ ਵਾਲੀ ਕਿਸਮ ਹੈ । ਇਸ ਦੇ ਫਲ ਵੱਡੇ ਅਤੇ ਅੰਦਰੋ ਗੁਲਾਬੀ ਰੰਗ ਦੇ ਹੁੰਦੇ ਹਨ।  

Apple guava:
ਇਸ ਕਿਸਮ ਦੇ ਫਲ ਦਰਮਿਆਨੇ ਆਕਾਰ ਦੇ ਗੁਲਾਬੀ ਰੰਗ ਦੇ ਹੁੰਦੇ ਹਨ । ਫਲ ਸਵਾਦ ਵਿੱਚ ਮਿੱਠੇ ਹੁੰਦੇ ਹਨ ਤੇ ਇਹਨਾਂ ਨੂੰ ਲੰਬੇ ਸਮੇ ਲਈ ਰੱਖਿਆਂ ਜਾ ਸਕਦਾ ਹੈ।

Chittidar:
ਇਹ ਉੱਤਰ ਪ੍ਰਦੇਸ਼ ਦੀ ਪ੍ਰਸਿੱਧ ਕਿਸਮ ਹੈ । ਇਸ ਦੇ ਫਲ ਅਲਾਹਬਾਦ ਸੁਫੇਦਾ ਕਿਸਮ ਵਰਗੇ  ਹੁੰਦੇ ਹਨ । ਇਸ ਤੋਂ ਇਲਾਵਾ ਇਸ ਕਿਸਮ ਦੇ ਫਲਾਂ ਉੱਤੇ ਲਾਲ ਰੰਗ ਦੇ ਧੱਬੇ ਹੁੰਦੇ ਹਨ । ਇਸ ਵਿੱਚ ਟੀ ਐਸ ਐਸ ਦੀ ਮਾਤਰਾ ਅਲਾਹਬਾਦ ਸੁਫੇਦਾ ਅਤੇ ਐਲ-49 ਕਿਸਮ ਨਾਲੋ ਜਿਆਦਾ ਹੁੰਦੀ ਹੈ।

ਖੇਤ ਦੀ ਤਿਆਰੀ

ਖੇਤ ਨੂੰ  2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ। ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ।

ਬਿਜਾਈ

ਬਿਜਾਈ ਦਾ ਸਮਾਂ
ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਦਾ ਮਹੀਨਾਂ ਅਮਰੂਦ ਦੇ ਪੌਦੇ ਲਗਾਉੇਣ ਲਈ ਸਹੀ ਮੰਨਿਆਂ ਜਾਂਦਾ ਹੈ।

ਫਾਸਲਾ
ਪੌਦੇ ਲਗਾਉਣ ਲਈ 6x5 ਮੀਟਰ ਫਾਸਲਾ ਰੱਖੋ । ਜੇਕਰ ਪੌਦੇ ਵਰਗਾਕਾਰ ਢੰਗ ਨਾਲ ਲਗਾਏ ਹਨ ਤਾਂ ਪੌਦਿਆਂ ਦਾ ਫਾਸਲਾ 7 ਮੀਟਰ ਰੱਖੋ । 132 ਪੌਦੇ ਪ੍ਰਤੀ ਏਕੜ ਲਾਏ ਜਾਂਦੇ ਹਨ ।  

ਬੀਜ ਦੀ ਡੂੰਘਾਈ
ਜੜਾਂ ਨੂੰ 25  ਸੈ:ਮੀ ਦੀ ਡੂੰਘਾਈ ਤੇ ਬੀਜਣਾ ਚਾਹੀਦਾ ਹੈ ।

ਬਿਜਾਈ ਦਾ ਢੰਗ
ਸਿੱਧੇ ਤੌਰ ਤੇ ਛਿੱਟਾ ਦੇ ਕੇ   
ਖੇਤ ਵਿੱਚ ਰੋਪਣ ਕਰਕੇ
ਕਲਮਾਂ ਲਗਾ ਕੇ
ਪਨੀਰੀ ਲਗਾ ਕੇ

ਪ੍ਰਜਣਨ

ਇਸ ਦੇ  ਪੌਦੇ ਬੀਜ ਲਗਾ ਕੇ ਜਾਂ ਕਲਮ ਵਿਧੀ ਰਾਹੀਂ ਤਿਆਰ ਕੀਤੇ ਜਾਂਦੇ ਹਨ । ਸਰਦਾਰ ਕਿਸਮ ਦੇ ਬੂਟਿਆਂ ਤੇ ਬੀਜ ਮੁਰਝਾਉਣ ਦੀ ਬਿਮਾਰੀ ਦਾ ਅਸਰ ਨਹੀਂ ਹੁੰਦਾ   ਅਤੇ ਇਨ੍ਹਾਂ ਨੂੰ ਜੜ੍ਹ ਰਾਹੀਂ ਪਨੀਰੀ ਤਿਆਰ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ । ਇਸ ਦੇ ਪੂਰੀ ਤਰ੍ਹਾਂ ਪੱਕੇ ਹੋਏ ਫਲਾਂ ਵਿਚੋਂ ਬੀਜ ਤਿਆਰ ਕਰ ਕੇ ਉਨ੍ਹਾਂ ਨੂੰ ਬੈੱਡ ਜਾਂ ਨਰਮ ਕਿਆਰੀਆਂ ਵਿਚ ਅਗਸਤ ਤੋਂ ਮਾਰਚ ਮਹੀਨੇ ਵਿਚ ਬੀਜਣਾ ਚਾਹੀਦਾ ਹੈ ।  ਕਿਆਰੀਆਂ ਦੀ ਲੰਬਾਈ 2 ਮੀਟਰ ਅਤੇ ਚੌੜਾਈ 1 ਮੀਟਰ ਤੱਕ ਹੋਣੀ ਚਾਹੀਦੀ ਹੈ । ਬਿਜਾਈ ਤੋਂ 6 ਮਹੀਨੇ ਬਾਅਦ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ। ਨਵੀਂ ਪੁੰਗਰੀ ਪਨੀਰੀ ਦੀ ਚੋੜਾਈ 1 ਤੋਂ 1.2 ਸੈਟੀਮੀਟਰ ਅਤੇ ਉਚਾਈ 15 ਸੈਂਟੀਮੀਟਰ ਤੱਕ ਹੋ ਜਾਣ ਉਤੇ ਇਹ ਪੁੰਗਰਨ ਵਿਧੀ ਲਈ ਵਰਤਣ ਵਾਸਤੇ ਤਿਆਰ ਹੋ ਜਾਂਦੀ ਹੈ। ਮਈ ਤੋਂ ਜੂਨ ਤੱਕ ਦਾ ਸਮਾਂ ਕਲਮ  ਵਿਧੀ ਲਈ ਢੁਕਵਾਂ ਹੁੰਦਾ ਹੈ । ਨਵੇਂ ਫੁੱਟੇ ਅਤੇ ਤਾਜੀਆਂ  ਕੱਟੀਆਂ ਟਾਹਣੀਆਂ ਜਾਂ ਕਲਮਾਂ ਪੁੰਗਰਨ ਵਿਧੀ ਲਈ ਵਰਤੀਆਂ  ਜਾ ਸਕਦੀਆਂ  ਹਨ ।

ਕਟਾਈ ਅਤੇ ਛੰਗਾਈ

ਪੌਦਿਆਂ ਦੀ ਮਜਬੂਤੀ ਅਤੇ ਸਹੀ ਵਾਧੇ ਲਈ ਕਟਾਈ ਅਤੇ ਛਟਾਈ ਦੀ ਜ਼ਰੂਰਤ ਹੁੰਦੀ ਹੈ । ਜਿੰਨਾਂ ਮਜਬੂਤ ਬੂਟੇ ਦਾ ਤਣਾ ਹੋਵੇਗਾ, ਉਨੀ ਹੀ ਪੈਦਾਵਾਰ ਵਧੇਰੇ ਚੰਗੀ ਗੁਣਵੱਤਾ ਭਰਪੂਰ ਹੋਵੇਗੀ । ਬੂਟੇ ਦੀ ਉਪਜਾਈ ਸਮਰੱਥਾ ਬਣਾਈ ਰੱਖਣ ਲਈ ਫ਼ਲਾਂ ਦੀ ਪਹਿਲੀ ਤੁੜਾਈ ਤੋਂ ਬਾਅਦ ਬੂਟੇ ਦੀ ਹਲਕੀ ਛਟਾਈ ਕਰਨੀ ਜ਼ਰੂਰੀ ਹੁੰਦੀ ਹੈ । ਜਦਕਿ ਸੁੱਕ ਚੁੱਕੀਆਂ ਅਤੇ ਬਿਮਾਰੀ ਆਦਿ ਤੋਂ ਪ੍ਰਭਾਵਿਤ ਟਾਹਣੀਆਂ ਦੀ ਕਟਾਈ ਲਗਾਤਾਰ ਕਰਨੀ ਚਾਹੀਦੀ ਹੈ। ਬੂਟੇ ਦੀ ਕਟਾਈ ਹਮੇਸ਼ਾ ਹੇਠਾ ਤੋਂ ਉਪਰ ਵੱਲ ਕਰਨੀ ਚਾਹੀਦੀ ਹੈ। ਅਮਰੂਦ ਦੇ ਬੂਟੇ ਨੂੰ ਫੁੱਲ, ਟਾਹਣੀਆਂ ਅਤੇ ਤਣੇ ਦੀ ਹਾਲਤ ਅਨੁਸਾਰ ਪੈਂਦੇ ਹਨ, ਇਸ ਲਈ ਸਾਲ ਵਿੱਚ ਇੱਕ ਵਾਰ ਪੌਦੇ ਦੀ ਹਲਕੀ ਛਟਾਈ ਕਰਨ ਵੇਲੇ ਟਾਹਣੀਆਂ  ਦੇ ਉਪਰਲੇ ਹਿੱਸੇ ਨੂੰ 10 ਸੈਂਟੀਮੀਟਰ ਤੱਕ ਕੱਟ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਕਟਾਈ ਤੋਂ ਬਾਅਦ ਨਵੀਆਂ ਟਾਹਣੀਆਂ ਪੁੰਗਰਨ ਵਿਚ ਸਹਾਇਤਾ ਮਿਲਦੀ ਹੈ ।

ਅੰਤਰ-ਫਸਲਾਂ

ਅਮਰੂਦ ਦੇ ਬਾਗ ਵਿਚ ਪਹਿਲੇ 3 ਤੋਂ 4 ਸਾਲਾਂ ਦੌਰਾਨ ਮੂਲੀ, ਭਿੰਡੀ, ਬੈਂਗਣ ਅਤੇ ਗਾਜਰ ਦੀ ਫ਼ਸਲ ਉਗਾਈ ਜਾ ਸਕਦੀ ਹੈ ।  ਇਸ ਤੋਂ ਇਲਾਵਾ ਫਲੀਦਾਰ ਫ਼ਸਲਾਂ ਜਿਵੇਂ ਛੋਲੇ, ਫਲੀਆਂ ਆਦਿ ਵੀ ਉਗਾਈਆਂ ਜਾ ਸਕਦੀਆਂ ਹਨ|

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

Age of crop

(Year)

Well decomposed  cow dung

(in kg)

Urea

(in gm)

SSP

(in gm)

MOP

(in gm)

First to three year 10-20 150-200 500-1500 100-400
Four to six year 25-40 300-600 1500-2000 600-1000
Seven to ten year 40-50 750-1000 2000-2500 1100-1500
Ten year and above 50 1000 2500 1500

 

ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ  ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ 600 ਤੋਂ 1000 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 1000 ਗ੍ਰਾਮ  ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼  ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । ਰੂੜੀ (ਦੇਸੀ ਖਾਦ) ਦੀ ਪੂਰੀ ਅਤੇ ਯੂਰੀਆ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼  ਦੀ ਅੱਧੀ ਖੁਰਾਕ ਨੂੰ ਮਈ ਤੋਂ ਜੂਨ ਅਤੇ ਮੁੜ ਸਤੰਬਰ ਤੋਂ ਅਕਤੂਬਰ ਮਹੀਨੇ ਵਿਚ ਪਾਉਣੀ ਚਾਹੀਦੀ ਹੈ।

ਨਦੀਨਾਂ ਦੀ ਰੋਕਥਾਮ

ਅਮਰੂਦ ਦੇ ਬੂਟੇ ਦੇ ਸਹੀ ਵਿਕਾਸ ਅਤੇ ਚੰਗੀ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਲੋੜੀਂਦੀ ਹੁੰਦੀ ਹੈ । ਨਦੀਨਾਂ ਦੇ ਵਾਧੇ ਤੇ ਨਜ਼ਰ ਰੱਖੋ , ਮਾਰਚ , ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਗਰਾਮੋਕਸੋਨ 6 ਮਿਲੀਲੀਟਰ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਗਲਾਈਫੋਸੇਟ 1.6 ਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ  ਕੇ (ਨਦੀਨਾਂ ਨੂੰ ਫੁੱਲ ਪੈਣ ਅਤੇ ਉਨ੍ਹਾਂ ਦੀ ਉਚਾਈ 15 ਤੋਂ 20 ਸੈਂਟੀਮੀਟਰ ਤੱਕ ਹੋ ਜਾਣ ਤੋਂ ਪਹਿਲਾਂ ) ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

ਸਿੰਚਾਈ

ਪਹਿਲੀ ਸਿੰਚਾਈ ਪੌਦੇ ਲਗਾਉਣ ਤੋਂ  ਤੁਰੰਤ ਬਾਅਦ ਅਤੇ ਦੂਜੀ ਸਿੰਚਾਈ ਤੀਜੇ ਦਿਨ ਕਰੋ । ਇਸ ਤੋਂ ਬਾਅਦ ਮੌਸਮ ਅਤੇ ਮਿੱਟੀ ਦੀ ਕਿਸਮ ਦੇ ਹਿਸਾਬ ਨਾਲ ਸਿੰਚਾਈ ਦੀ ਲੋੜ ਪੈਂਦੀ ਹੈ ।  ਚੰਗੇ ਤੇ ਸਿਹਤਮੰਦ ਬਾਗਾਂ ਵਿਚ ਸਿੰਚਾਈ ਦੀ ਬਹੁਤੀ ਲੋੜ ਨਹੀਂ ਹੁੰਦੀ । ਨਵੇਂ ਲਾਏ ਪੌਦਿਆਂ ਨੂੰ ਗਰਮੀਆਂ ਵਿਚ ਹਫ਼ਤੇ ਬਾਅਦ ਅਤੇ ਸਰਦੀਆਂ ਵਿਚ ਮਹੀਨੇ ਵਿਚ 2 ਤੋਂ 3 ਵਾਰ ਸਿੰਚਾਈ ਦੀ ਲੋੜ ਹੁੰਦੀ ਹੈ ।  ਪੌਦੇ ਨੂੰ ਫੁੱਲ ਪੈਣ ਵੇਲੇ ਜ਼ਿਆਦਾ ਸਿੰਚਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਿਆਦਾ ਸਿੰਚਾਈ ਨਾਲ ਫੁੱਲ ਡਿੱਗਣ ਦਾ ਖ਼ਤਰਾ ਵੱਧ ਜਾਂਦਾ ਹੈ ।  

ਪੌਦੇ ਦੀ ਦੇਖਭਾਲ

ਫਲ ਦੀ ਮੱਖੀ
  • ਕੀੜੇ ਮਕੌੜੇ ਅਤੇ ਰੋਕਥਾਮ

ਫਲ ਦੀ ਮੱਖੀ: ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ  ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ।  ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ।  ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ । ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ । ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ । ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ  ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ।ਫੈਨਵਾਲਰੇਟ ਦੇ  ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ ।

ਮਿਲੀ ਬੱਗ

ਮਿਲੀ ਬੱਗ: ਇਹ ਕੀੜਾ ਬੂਟੇ ਦੇ ਵੱਖੋ-ਵੱਖਰੇ ਹਿੱਸਿਆਂ ਦਾ ਰਸ ਚੂਸ ਲੈਂਦਾ ਹੈ ਜਿਸ ਕਾਰਨ ਬੂਟਾ ਕਮਜੋਰ ਹੋ ਜਾਂਦਾ ਹੈ । ਬੂਟਿਆਂ ਉਤੇ ਚਿੱਟੇ ਕੀੜੇ ਦਾ ਹਮਲਾ ਦਿਖਾਈ ਦੇਣ ਤੇ 300 ਮਿਲੀਲੀਟਰ ਕਲੋਰਪਾਈਰੀਫੋਸ 50 ਈ.ਸੀ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ ।

ਸ਼ਾਖ ਦਾ ਗੜੂੰਆਂ

ਸ਼ਾਖ ਦਾ ਗੜੂੰਆਂ: ਇਹ ਪਨੀਰੀ ਦਾ ਖਤਰਨਾਕ ਕੀੜਾ ਹੈ ਇਸ ਦੇ ਹਮਲੇ ਦਾ ਸ਼ਿਕਾਰ ਹੋਏ ਪੌਦੇ ਦੀਆਂ ਟਾਹਣੀਆਂ ਤੇ ਸ਼ਾਖਾਂਵਾ ਸੁੱਕਣੀਆ ਸ਼ੁਰੂ ਹੋ ਜਾਂਦੀਆ ਹਨ। ਇਸ ਦਾ ਹਮਲਾ ਦਿਖਾਈ ਦੇਣ ਉਤੇ 500 ਮਿਲੀਲੀਟਰ ਕਲੋਰਪਾਈਰੀਫੋਸ  ਜਾਂ 400 ਮਿਲੀਲੀਟਰ ਕਿਊਨਲਫੋਸ  ਦਾ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨੀ  ਚਾਹੀਦੀ ਹੈ।

ਚੇਪਾ

ਚੇਪਾ: ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਘਾਤਕ ਅਤੇ ਆਮ ਕੀੜਾ ਹੈ । ਇਸ ਦਾ ਲਾਰਵਾ ਅਤੇ ਵੱਡੇ ਕੀੜੇ ਪੌਦੇ ਦਾ ਰਸ ਚੂਸ ਕੇ ਉਸ ਨੂੰ ਕਮਜ਼ੋਰ ਬਣਾ ਦਿੰਦੇ ਹਨ । ਇਸ ਦਾ ਹਮਲਾ ਜ਼ਿਆਦਾ ਹੋਣ ਉਤੇ ਪੱਤੇ ਰੰਗਹੀਣ ਹੋ ਕੇ ਮੁੜ ਜਾਂਦੇ ਹਨ| ਇਹ ਕੀੜੇ ਸ਼ਹਿਦ ਵਰਗਾ ਚਿਪਚਿਪਾ ਪਦਾਰਥ ਛੱਡਦੇ ਹਨ ਅਤੇ ਇਸ ਦੇ ਹਮਲੇ ਵਾਲੇ ਹਿੱਸੇ ਉਤੇ ਕਾਲੇ ਰੰਗ ਦੀ ਉੱਲੀ ਜੰਮਣੀ ਸ਼ੁਰੂ ਹੋ ਜਾਂਦੀ ਹੈ । ਇਸ ਦੇ ਹਮਲੇ ਤੋਂ ਬਚਾਅ ਲਈ 20 ਮਿਲੀਲੀਟਰ ਡਾਈਮੈਥੋਏਟ ਜਾਂ 20 ਮਿਲੀਲੀਟਰ ਮਿਥਾਈਲ ਡੈਮੇਟਨ  ਨੂੰ 10 ਲੀਟਰ ਪਾਣੀ ਵਿਚ ਘੋਲ ਕੇ ਪੌਦੇ ਉਤੇ ਨਵੇਂ ਹਮਲੇ ਵਾਲੀ ਥਾਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ।

ਸੋਕਾ
  • ਬਿਮਾਰੀਆਂ ਅਤੇ ਇਨ੍ਹਾਂ ਦੀ ਰੋਕਥਾਮ

ਸੋਕਾ : ਇਹ ਅਮਰੂਦ ਦੇ ਪੌਦੇ ਨੂੰ ਲੱਗਣ ਵਾਲੀ ਖਤਰਨਾਕ ਬਿਮਾਰੀ ਹੈ। ਇਸ ਦਾ ਹਮਲਾ ਹੋਣ ਤੇ ਬੂਟੇ ਦੇ ਪੱਤੇ ਪੀਲੇ ਪੈਣੇ ਅਤੇ ਮੁਰਝਾਉਣੇ ਸ਼ੁਰੂ ਹੋ ਜਾਂਦੇ ਹਨ । ਹਮਲਾ ਜ਼ਿਆਦਾ ਹੋਣ ਉਤੇ ਪੱਤੇ ਡਿੱਗ ਵੀ ਜਾਂਦੇ ਹਨ । ਇਸ ਦੀ ਰੋਕਥਾਮ ਲਈ ਖੇਤ ਵਿਚ ਪਾਣੀ ਇਕੱਠਾ ਨਾ ਹੋਣ ਦਿਉ। ਬਿਮਾਰੀ ਤੋਂ ਪੀੜਤ ਪੌਦਿਆਂ ਨੂੰ ਪੁੱਟ ਕੇ ਖੇਤ ਤੋਂ ਬਾਹਰ ਲਿਜਾ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ । ਪੌਦਾ ਪੁੱਟਣ ਕਾਰਨ ਖ਼ਾਲੀ ਹੋਈ ਥਾਂ ਉਤੇ 25 ਗ੍ਰਾਮ ਕੋਪਰ ਆਕਸੀਕਲੋਰਾਈਡ  ਜਾਂ 20 ਗ੍ਰਾਮ ਕਾਰਬੈਂਡਾਜ਼ਿਮ  ਨੂੰ 10 ਲੀਟਰ ਪਾਣੀ ਵਿਚ ਘੋਲ ਕੇ  ਛਿੜਕਾਅ ਕਰਨਾ ਚਾਹੀਦਾ ਹੈ ।


ਐਂਥਰਾਕਨੋਸ ਜਾਂ ਮੁਰਝਾਉਣਾ

ਐਂਥਰਾਕਨੋਸ ਜਾਂ ਮੁਰਝਾਉਣਾ: ਇਸ ਦੇ ਹਮਲੇ ਤੋਂ ਬਾਅਦ ਪੌਦੇ ਦੀਆਂ ਟਾਹਣੀਆਂ ਉਤੇ ਗੂੜੇ ਜਾਂ ਕਾਲੇ ਰੰਗ ਦੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ । ਫਲਾਂ ਉਤੇ ਵੀ ਛੋਟੇ, ਉੱਭਰੇ ਹੋਏ ਗੂੜੇ ਰੰਗ ਦੇ ਧੱਬੇ ਦਿਖਾਈ ਦੇਣ ਲੱਗ ਜਾਂਦੇ ਹਨ । ਇਸ ਦੇ ਹਮਲੇ ਤੋਂ 2-3 ਦਿਨਾਂ ਬਾਅਦ ਹੀ ਫ਼ਲ ਪੂਰੀ ਤਰ੍ਹਾਂ ਗਲ ਜਾਂਦਾ ਹੈ । ਇਸ ਤੋਂ ਬਚਾਅ ਲਈ ਖੇਤ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ । ਬਿਮਾਰੀ ਤੋਂ ਪੀੜਤ ਪੌਦੇ ਦੇ ਹਿੱਸਿਆਂ ਨੂੰ ਨਸ਼ਟ ਕਰ ਦਿਉ ਅਤੇ ਖੇਤ ਵਿਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ । ਪੌਦਿਆਂ ਦੀ ਛਟਾਈ ਤੋਂ ਬਾਅਦ 300 ਗ੍ਰਾਮ ਕਪਤਾਨ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਦਿਉ| ਫ਼ਲ ਪੈਣ ਤੋਂ ਲੈ ਕੇ ਪੱਕਣ ਤੱਕ ਲਗਾਤਾਰ ਕਪਤਾਨ  ਦਾ 10 ਤੋਂ 15 ਦਿਨਾ ਦੇ  ਫਾਸਲੇ ਬਾਅਦ ਛਿੜਕਾਅ ਕਰਦੇ ਰਹਿਣਾ ਚਾਹੀਦਾ ਹੈ । ਇਸ ਦਾ ਹਮਲਾ ਦਿਖਾਈ ਦੇਣ ਤੇ ਖੇਤ ਵਿਚ 30 ਗ੍ਰਾਮ ਕੋਪਰ ਆਕਸੀਕਲੋਰਾਈਡ ਦਾ 10 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਪ੍ਰਭਾਵਿਤ ਬੂਟਿਆਂ ਤੇ  ਛਿੜਕਾਅ ਕਰਨਾ ਚਾਹੀਦਾ ਹੈ ।

ਫਸਲ ਦੀ ਕਟਾਈ

ਬਿਜਾਈ ਤੋਂ 2-3 ਸਾਲ ਬਾਅਦ ਅਮਰੂਦ ਦੇ ਬੂਟਿਆਂ ਨੂੰ ਫੁੱਲ ਪੈਣੇ ਸ਼ੁਰੂ ਹੋ ਜਾਂਦੇ ਹਨ। ਫ਼ਲਾਂ ਦੇ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਇਨ੍ਹਾਂ ਦੀ ਤੁੜਾਈ ਕਰਨੀ ਚਾਹੀਦੀ ਹੈ । ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਫ਼ਲਾਂ ਦਾ ਰੰਗ ਹਰੇ ਤੋਂ ਹਰਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ । ਫ਼ਲਾਂ ਦੀ ਤੁੜਾਈ ਸਹੀ ਸਮੇਂ ਤੇ ਕਰਨੀ ਅਦ ਕਰ ਲੈਣੀ ਚਾਹੀਦੀ ਹੈ । ਫ਼ਲਾਂ ਨੂੰ ਜ਼ਿਆਦਾ ਪੱਕਣ ਨਹੀਂ ਦੇਣਾ ਚਾਹੀਦਾ, ਕਿਉਂਕਿ ਜ਼ਿਆਦਾ ਪੱਕਣ ਨਾਲ ਫਲਾਂ ਦੇ ਸਵਾਦ ਅਤੇ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ।

ਕਟਾਈ ਤੋਂ ਬਾਅਦ

ਫਲਾਂ ਦੀ ਤੁੜਾਈ ਕਰੋਂ । ਇਸ ਤੋਂ ਬਾਅਦ ਫਲਾਂ ਨੂੰ ਸਾਫ ਕਰੋ, ਉਹਨਾਂ ਨੂੰ ਆਕਾਰ ਦੇ ਅਧਾਰ ਤੇ ਵੰਡੋ ਅਤੇ ਪੈਕ ਕਰ ਲਓ । ਅਮਰੂਦ ਛੇਤੀ ਖ਼ਰਾਬ ਹੋਣ ਵਾਲਾ ਫ਼ਲ ਹੈ, ਇਸ ਲਈ ਇਸ ਨੂੰ ਤੁੜਾਈ ਤੋਂ ਤੁਰੰਤ ਬਾਅਦ ਬਜਾਰ ਵਿਚ ਵੇਚਣ ਲਈ ਭੇਜ ਦੇਣਾ ਚਾਹੀਦਾ ਹੈ । ਇਸ ਨੂੰ ਪੈਕ ਕਰਨ ਲਈ ਕਾਰਟੂਨ ਫਾਈਬਰ ਬੋਕਸ ਜਾਂ ਵੱਖ-ਵੱਖ ਆਕਾਰ ਦੇ ਗੱਤੇ ਦੇ ਡੱਬੇ ਜਾਂ ਬਾਂਸ ਦੀਆਂ ਟੋਕਰੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
 

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare