ਮਲੱਠੀ ਦੀ ਫਸਲ

ਆਮ ਜਾਣਕਾਰੀ

ਇਸਨੂੰ ਮਿੱਠੀ ਜੜ੍ਹ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸਦੀ ਵਰਤੋਂ ਕਈ ਤਰ੍ਹਾਂ ਦੀਆਂ ਆਯੁਰਵੈਦਿਕ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸਦੀਆਂ ਜੜ੍ਹਾਂ ਤੋਂ ਵੀ ਕਈ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਹਨ। ਮੁਲੱਠੀ ਤੋਂ ਤਿਆਰ ਦਵਾਈਆਂ ਦੀ ਵਰਤੋਂ ਚਮੜੀ ਰੋਗਾਂ, ਪੀਲੀਆ, ਅਲਸਰ, ਸੋਜ਼ਿਸ਼ ਆਦਿ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਹ ਇੱਕ ਸਦਾਬਹਾਰ ਝਾੜੀ ਹੁੰਦੀ ਹੈ, ਜਿਸਦਾ ਔਸਤਨ ਕੱਦ 1-2 ਮੀਟਰ ਹੁੰਦਾ ਹੈ। ਇਸਦੇ ਫੁੱਲ 0.8-1.2 ਸੈ.ਮੀ. ਲੰਬੇ ਅਤੇ ਜਾਮਨੀ ਤੋਂ ਪੀਲੇ-ਚਿੱਟੇ-ਨੀਲੇ ਰੰਗ ਦੇ ਹੁੰਦੇ ਹਨ। ਇਸਦੇ ਫਲ 2-3 ਲੰਬੇ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਬਹੁਤ ਸਾਰੇ ਬੀਜ ਹੁੰਦੇ ਹਨ। ਇਸਦੀਆਂ ਜੜ੍ਹਾਂ ਸੁਆਦ ਵਿੱਚ ਮਿੱਠੀਆਂ ਅਤੇ ਖੁਸ਼ਬੂ-ਰਹਿਤ ਹੁੰਦੀਆਂ ਹਨ। ਇਹ ਪੂਰੇ ਵਿਸ਼ਵ ਵਿੱਚ ਯੂਨਾਨ, ਚੀਨ, ਮਿਸਰ ਅਤੇ ਭਾਰਤ ਵਿੱਚ ਪਾਈ ਜਾਂਦੀ ਹੈ। ਇਸਦੇ ਮੂਲ ਸਥਾਨ ਏਸ਼ੀਆ ਅਤੇ ਦੱਖਣੀ ਯੂਰਪ ਦੇ ਖੇਤਰ ਹਨ। ਭਾਰਤ ਵਿੱਚ ਇਹ ਪੰਜਾਬ ਅਤੇ ਉਪ ਹਿਮਾਲਿਅਨ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ।

ਜਲਵਾਯੂ

  • Season

    Temperature

    15-30°C
  • Season

    Rainfall

    50-100cm
  • Season

    Sowing Temperature

    8-18°C
  • Season

    Harvesting Temperature

    15-25°C
  • Season

    Temperature

    15-30°C
  • Season

    Rainfall

    50-100cm
  • Season

    Sowing Temperature

    8-18°C
  • Season

    Harvesting Temperature

    15-25°C
  • Season

    Temperature

    15-30°C
  • Season

    Rainfall

    50-100cm
  • Season

    Sowing Temperature

    8-18°C
  • Season

    Harvesting Temperature

    15-25°C
  • Season

    Temperature

    15-30°C
  • Season

    Rainfall

    50-100cm
  • Season

    Sowing Temperature

    8-18°C
  • Season

    Harvesting Temperature

    15-25°C

ਮਿੱਟੀ

ਇਸਦੇ ਸਖਤ-ਪਨ ਕਾਰਨ ਇਸਨੂੰ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਤੇਜ਼ਾਬੀ ਤੋਂ ਹਲਕੀ ਖਾਰੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਇਹ ਰੇਤਲੀ-ਦੋਮਟ ਉਪਜਾਊ ਮਿੱਟੀ, ਜਿਸਦਾ pH 6-8.2 ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

G. glabra: ਇਹ ਕਿਸਮ ਤੁਰਕੀ, ਈਰਾਨ, ਈਰਾਕ, ਮੱਧ-ਏਸ਼ੀਆ ਅਤੇ ਉੱਤਰ-ਪੱਛਮੀ ਚੀਨ ਦੇ ਖੇਤਰਾਂ ਵਿੱਚ ਪਾਈ ਜਾਂਦੀ ਹੈ। ਇਸਦੀਆਂ ਅੱਗੇ ਤਿੰਨ ਹੋਰ ਕਿਸਮਾਂ ਹਨ: G. glabra viz. Spanish and Italian licorice (G. glabra var. typical), Russia licorice (G.glabra var. glandulifera)and Persian and Turkish licorice (G.glabra var. violacea).

G. uralensis: ਇਹ ਕਿਸਮ ਮੱਧ ਏਸ਼ੀਆ, ਉੱਤਰ-ਪੱਛਮੀ ਅਤੇ ਚੀਨ ਅਤੇ ਮੰਗੋਲੀਆ ਦੇ ਪੂਰਬੀ ਭਾਗਾਂ ਵਿੱਚ ਪਾਈ ਜਾਂਦੀ ਹੈ।

G.inflata: ਇਹ ਕਿਸਮ ਕੇਵਲ ਚੀਨ- ਦ ਜ਼ਿਨਜਿਆਂਗ ਊਇਗੁਰ ਦੇ ਉੱਤਰ-ਪੂਰਬੀ ਭਾਗਾਂ ਅਤੇ ਨਿੱਜੀ ਖੇਤਰਾਂ ਵਿੱਚ ਪਾਈ ਜਾਂਦੀ ਹੈ।

ਖੇਤ ਦੀ ਤਿਆਰੀ

ਮੁਲੱਠੀ ਦੀ ਖੇਤੀ ਲਈ, ਖੇਤ ਨੂੰ ਚੰਗੀ ਤਰ੍ਹਾਂ ਸਮਤਲ ਕਰੋ। ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ, ਜ਼ਮੀਨ ਨੂੰ ਚੰਗੀ ਤਰ੍ਹਾ ਵਾਹੋ ਅਤੇ ਪਾਣੀ ਨਾ ਖੜਨ ਦਿਓ।

ਬਿਜਾਈ

ਬਿਜਾਈ ਦਾ ਸਮਾਂ
ਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਨਰਸਰੀ ਤਿਆਰ ਕਰੋ। ਇਸਦੀ ਬਿਜਾਈ ਫਰਵਰੀ-ਮਾਰਚ ਜਾਂ ਜੁਲਾਈ-ਅਗਸਤ ਵਿੱਚ  ਕੀਤੀ ਜਾ ਸਕਦੀ ਹੈ।

ਫਾਸਲਾ
ਪੌਦਿਆਂ ਵਿੱਚਲਾ ਫਾਸਲਾ 90x45 ਸੈ.ਮੀ. ਹੋਣਾ ਚਾਹੀਦਾ ਹੈ।

ਬਿਜਾਈ ਦਾ ਢੰਗ
ਇਸਦੀ ਬਿਜਾਈ ਸਿੱਧੀ ਜਾਂ ਪਨੀਰੀ ਲਾ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਪੌਦੇ ਦੇ ਵਧੀਆ ਵਿਕਾਸ ਲਈ 100-120 ਕਿਲੋ ਪ੍ਰਤੀ ਏਕੜ ਤਣੇ ਦੇ ਹਿੱਸਿਆਂ ਦੀ ਵਰਤੋਂ ਕਰੋ। ਬੈੱਡ 6-8 ਸੈ.ਮੀ. ਡੂੰਘੇ ਹੋਣੇ ਚਾਹੀਦੇ ਹਨ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਬਿਜਾਈ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਪ੍ਰਜਣਨ ਲਈ ਤਣੇ ਜਾਂ ਜੜ੍ਹਾਂ ਦੀ ਵਰਤੋਂ ਕਰੋ। ਬਿਜਾਈ ਲਈ 15-25 ਸੈ.ਮੀ. ਲੰਬੀ ਜੜ੍ਹ/ਤਣੇ, ਜਿਸਦੀਆਂ 2-3 ਅੱਖਾਂ ਹੋਣ, ਦੀ ਵਰਤੋਂ ਕਰੋ। ਬਿਜਾਈ ਮੁੱਖ ਖੇਤ ਵਿੱਚ ਸਿੱਧੇ ਢੰਗ ਨਾਲ ਵੀ ਕੀਤੀ ਜਾ ਸਕਦੀ ਹੈ।

ਬਸੰਤ ਰੁੱਤ ਦੌਰਾਨ ਬਿਜਾਈ ਤੋਂ ਬਾਅਦ ਹਲਕੀ ਸਿੰਚਾਈ ਕਰੋ। ਜੜ੍ਹਾਂ/ਤਣੇ ਮਿੱਟੀ ਵਿੱਚ ਜੰਮਣ ਤੱਕ ਬਾਰ-ਬਾਰ ਸਿੰਚਾਈ ਕਰੋ। ਬਿਜਾਈ ਫਰਵਰੀ-ਮਾਰਚ ਜਾਂ ਜੁਲਾਈ-ਅਗਸਤ ਵਿੱਚ ਕੀਤੀ ਜਾ ਸਕਦੀ ਹੈ।

ਖਾਦਾਂ

ਇਸ ਫਸਲ ਨੂੰ ਕਿਸੇ ਵੀ ਤਰ੍ਹਾਂ ਦੀਆਂ ਖਾਦਾਂ ਦੀ ਜ਼ਰੂਰਤ ਨਹੀਂ ਹੁੰਦੀ ਹੈ। ਜੇਕਰ ਮਿੱਟੀ ਹਲਕੀ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਅਤੇ ਮਿਕਸ ਕਰ ਦਿਓ। ਮਿੱਟੀ ਵਿੱਚ ਨਮੀ ਬਣਾਈ ਰੱਖਣ ਲਈ ਮਲਚਿੰਗ ਵੀ ਕੀਤੀ ਜਾ ਸਕਦੀ ਹੈ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਕਸੀਏ, ਕਹੀ ਜਾਂ ਹੱਥੀਂ ਗੋਡੀ ਕਰੋ। ਫਸਲ ਦੇ ਵਧੀਆ ਵਿਕਾਸ ਲਈ ਬਿਜਾਈ ਦੇ ਪਹਿਲੇ ਸਾਲ 3-4 ਵਾਰ ਖੁਰਪੇ ਦੀ ਮਦਦ ਨਾਲ ਗੋਡੀ ਕਰੋ, ਫਿਰ ਅਗਲੇ ਸਾਲਾਂ ਵਿੱਚ 2 ਗੋਡੀਆਂ ਕਰੋ।

ਸਿੰਚਾਈ

ਖੁਸ਼ਕ-ਗਰਮੀ ਰੁੱਤ ਵਿੱਚ, 30-45 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ ਅਤੇ ਸਰਦੀ ਰੁੱਤ ਵਿੱਚ ਸਿੰਚਾਈ ਨਾ ਕਰੋ। ਫਸਲ ਨੂੰ ਕੁੱਲ 7-10 ਵਾਰ ਪਾਣੀ ਲਾਓ। ਪਾਣੀ ਦੀ ਖੜੋਤ ਨਾ ਹੋਣ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ ਦਾ ਖਤਰਾ ਵੱਧ ਜਾਂਦਾ ਹੈ।

ਪੌਦੇ ਦੀ ਦੇਖਭਾਲ

ਮਕੌੜਾ-ਜੂੰ
  • ਕੀੜੇ ਮਕੌੜੇ ਤੇ ਰੋਕਥਾਮ

ਮਕੌੜਾ-ਜੂੰ: ਇਹ ਜ਼ਿਆਦਾਤਰ ਖੁਸ਼ਕ-ਗਰਮੀ ਦੇ ਮੌਸਮ ਵਿੱਚ ਪੱਤਿਆਂ ਵਿੱਚ ਪਾਏ ਜਾਂਦੇ ਹਨ।

ਇਸਦੀ ਰੋਕਥਾਮ ਲਈ ਪੱਤਿਆਂ ਤੇ ਪਾਣੀ ਦੀ ਸਪਰੇਅ ਕਰੋ।

ਸਲੱਗ

ਸਲੱਗ: ਇਹ ਹਰੇ ਪੱਤਿਆਂ ਨੂੰ ਖਾ ਕੇ ਪੌਦੇ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਇਨ੍ਹਾਂ ਦੇ ਹਮਲੇ ਨੂੰ ਰੋਕਣ ਲਈ ਪੌਦੇ ਦੇ ਦੁਆਲੇ ਤਾਂਬੇ ਦੀ ਤਾਰ ਜਾਂ ਡਾਇਆਟੋਮੇਸ਼ੀਅਸ ਅਰਥ ਦੀ ਵਾੜ ਲਗਾਓ।

ਸੁੰਡੀ

ਸੁੰਡੀ: ਇਹ ਸੁੰਡੀਆਂ ਹਰੇ ਪੱਤੇ ਖਾਂਦੀਆਂ ਹਨ, ਜਿਸ ਕਾਰਨ ਪੂਰਾ ਪੌਦਾ ਪ੍ਰਭਾਵਿਤ ਹੋ ਜਾਂਦਾ ਹੈ।

ਇਸਦੀ ਰੋਕਥਾਮ ਲਈ ਬੇਸੀਲੱਸ ਥਰਿੰਗਿਐਂਸਿਸ ਪਾਓ ਜਾਂ ਨਿੰਮ ਤੇਲ ਦੀ ਸਪਰੇਅ ਕਰੋ।

ਪੱਤਿਆਂ ਦੇ ਸਫੇਦ ਧੱਬੇ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਦੇ ਸਫੇਦ ਧੱਬੇ: ਇਹ ਇੱਕ ਫੰਗਸ ਵਾਲੀ ਬਿਮਾਰੀ ਹੈ, ਜਿਸ ਨਾਲ ਪੱਤਿਆਂ ਤੇ ਚਿੱਟੇ ਧੱਬੇ ਬਣ ਜਾਂਦੇ ਹਨ।

ਇਸਦੀ ਰੋਕਥਾਮ ਲਈ ਪੋਟਾਸ਼ੀਅਮ ਬਾਈਕਾਰਬੋਨੇਟ  ਪਾਓ।

ਫਸਲ ਦੀ ਕਟਾਈ

ਇਸਦੇ ਪੌਦੇ ਢਾਈ ਤੋਂ ਤਿੰਨ ਸਾਲ ਤੱਕ ਝਾੜ ਦੇਣਾ ਸ਼ੁਰੂ ਕਰ ਦਿੰਦੇ ਹਨ। ਇਸਦੀ ਕਟਾਈ ਮੰਤਵ ਅਨੁਸਾਰ ਜਿਵੇਂ ਕਿ ਲੋਕਲ ਮੰਡੀ ਜਾਂ ਦੂਰੀ ਵਾਲੇ ਸਥਾਨਾਂ ਅਨੁਸਾਰ ਨਿਰਭਰ ਕਰਦੀ ਹੈ। ਇਸਦੀ ਕਟਾਈ ਆਮ ਤੌਰ 'ਤੇ ਸਰਦੀਆਂ ਵਿੱਚ (ਨਵੰਬਰ ਜਾਂ ਦਸੰਬਰ) ਮਹੀਨੇ ਵਿੱਚ ਗਲਾਈਸਿਰਾਈਜ਼ਿਕ ਐਸਿਡ ਦੀ ਭਰਪੂਰ ਮਾਤਰਾ ਦੀ ਪ੍ਰਾਪਤੀ ਲਈ ਕੀਤੀ ਜਾਂਦੀ ਹੈ। ਨਵੇਂ ਉਤਪਾਦ ਤਿਆਰ ਕਰਨ ਲਈ ਇਸਦੀਆਂ ਜੜ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਜੜ੍ਹਾਂ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ ਅਤੇ ਫਿਰ ਛਾਂਟੀ ਕੀਤੀ ਜਾਂਦੀ ਹੈ। ਫਿਰ ਜੜ੍ਹਾਂ ਨੂੰ ਹਵਾ-ਰਹਿਤ ਪੈਕਟਾਂ ਵਿੱਚ ਪੈਕ ਕੀਤਾ ਜਾਂਦਾ ਹੈ। ਇਨ੍ਹਾਂ ਸੁੱਕੀਆਂ ਜੜ੍ਹਾਂ ਤੋਂ ਬਹੁਤ ਸਾਰੇ ਉਤਪਾਦ ਜਿਵੇਂ ਕਿ ਚਾਹ, ਪਾਊਡਰ, ਸਪਲੀਮੈਂਟ ਆਦਿ ਤਿਆਰ ਕੀਤੇ ਜਾਂਦੇ ਹਨ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare