ਸੋਏ ਫਸਲ ਦੀ ਖੇਤੀ

ਆਮ ਜਾਣਕਾਰੀ

ਇਹ ਵਾਰਸ਼ਿਕ ਹਰੀ ਫਸਲ ਹੈ । ਇਸ ਦੀ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ । ਇਸ ਦੇ ਬੀਜਾ ਤੋ ਤੇਲ ਕੱਢਿਆ ਜਾਂਦਾ ਹੈ । ਸੋਏ ਦੇ ਦਾਣੇ ਅਤੇ ਤੇਲ ਤੋ ਕਈ ਪ੍ਰਕਾਰ ਦੀਆ ਦਵਾਈਆ ਵੀ ਬਣਾਈਆ ਜਾਂਦੀਆ ਹਨ । ਭਾਰਤ ਅਤੇ ਪਾਕਿਸਤਾਨ ਸੋਏ ਦੇ ਮੁੱਖ ਕਾਂਸ਼ਤਕਾਰ ਦੇਸ਼ ਹਨ ।ਇਹ ਸੂਪ, ਆਚਾਰ ਅਤੇ ਚਟਨੀ ਬਣਾਉਣ ਵਿੱਚ ਵਰਤਿਆ ਜਾਂਦਾ ਹੈ।  ਇਹ ਭਾਰਤ ਵਿੱਚ ਪੰਜਾਬ , ਯੂ ਪੀ, ਗੁਜਰਾਤ, ਮਹਾਰਾਸ਼ਟਰ ਤੇ ਵੈਸਟ ਬੰਗਾਲ ਵਿੱਚ ਉਗਾਇਆ ਜਾਂਦਾ ਹੈ।

ਜਲਵਾਯੂ

  • Season

    Sowing Temperature

    22-28°C
  • Season

    Harvesting Temperature

    25-35°C
  • Season

    Rainfall

    75-100cm
  • Season

    Temperature

    22-35°C
  • Season

    Sowing Temperature

    22-28°C
  • Season

    Harvesting Temperature

    25-35°C
  • Season

    Rainfall

    75-100cm
  • Season

    Temperature

    22-35°C
  • Season

    Sowing Temperature

    22-28°C
  • Season

    Harvesting Temperature

    25-35°C
  • Season

    Rainfall

    75-100cm
  • Season

    Temperature

    22-35°C
  • Season

    Sowing Temperature

    22-28°C
  • Season

    Harvesting Temperature

    25-35°C
  • Season

    Rainfall

    75-100cm
  • Season

    Temperature

    22-35°C

ਮਿੱਟੀ

ਉਪਜਾਊ ਮਿੱਟੀ ਸੋਏ ਲਈ ਢੁੱਕਵੀ ਹੈ । ਚੰਗੇ ਜਲ ਨਿਕਾਸ ਅਤੇ ਵੱਧ ਕੁਦਰਤੀ ਮਾਦੇ ਵਾਲੀ ਜਮੀਂਨ ਇਸ ਦੀ ਪੈਦਾਵਾਰ ਲਈ ਵਧੀਆ ਹੈ । ਮਿੱਟੀ ਦੀ pH 5 ਤੋ 7 ਵਿੱਚਕਾਰ ਹੋਣੀ ਚਾਹੀਦੀ ਹੈ । ਔਸਤਨ pH 6.2 ਹੋਣੀ ਚਾਹੀਦੀ ਹੈ ।

ਪ੍ਰਸਿੱਧ ਕਿਸਮਾਂ ਅਤੇ ਝਾੜ

Local: ਇਸ ਕਿਸਮ ਦਾ ਕੱਦ 160 ਸੈਟੀਮੀਟਰ ਹੁੰਦਾ ਹੈ ਅਤੇ ਫੁੱਲ ਪੀਲੇ ਹੁੰਦੇ ਹਨ। ਇਹ 190 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸ ਦਾ ਫਲ ਲੰਮਾ ਅਤੇ ਅੰਡਾ ਆਕਾਰ ਦਾ ਹੁੰਦਾ ਹੈ ।

ਖੇਤ ਦੀ ਤਿਆਰੀ

ਜਮੀਨ ਨੂੰ 2 ਤੋ 3 ਵਾਰ ਚੰਗੀ ਤਰਾਂ ਵਾਹ ਕੇ ਤਿਆਰ ਕਰ ਲਉ। ਹਰ ਵਾਰ ਵਾਹੀ ਕਰਨ ਤੋ ਬਾਅਦ ਖੇਤ ਵਿੱਚ ਸੁਹਾਗਾ ਮਾਰ ਦਿਉ।

ਬਿਜਾਈ

ਬਿਜਾਈ ਦਾ ਸਮਾਂ:
 
ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ  ਇਸ ਦੀ ਬਿਜਾਈ ਦਾ ਸਹੀ ਸਮਾਂ ਹੁੰਦਾ ਹੈ।
 
ਫਾਸਲਾ:
 
ਯੂਰੋਪੀਅਨ ਸੋਏ ਲਈ ਕਤਾਰਾ ਦਾ ਫਾਸਲਾ 60 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 20 ਸੈ:ਮੀ: ਰੱਖਿਆ ਜਾਂਦਾ ਹੈ।
ਭਾਰਤੀ ਸੋਏ ਦੀ ਕਿਸਮ ਲਈ ਕਤਾਰ ਤੋਂ ਕਤਾਰ ਦਾ ਫਾਸਲਾ 40-50 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 20 ਸੈ:ਮੀ: ਹੁੰਦਾ ਹੈ।
 
ਬੀਜ ਦੀ ਡੂੰਘਾਈ:
 
ਬੀਜ ਨੂੰ 3-4 ਸੈ:ਮੀ: ਡੂੰਘਾ ਬੀਜੋ। 
 
ਬਿਜਾਈ ਦਾ ਢੰਗ:
 
ਆਮ ਤੌਰ ਤੇ ਬਿਜਾਈ ਛਿੱਟੇ ਨਾਲ ਕੀਤੀ ਜਾਂਦੀ ਹੈ ਪਰ ਲਾਈਨਾਂ ਬਣਾ ਕੇ ਸੋਏ ਦੀ ਬਿਜਾਈ ਕਰਨਾ ਵੀ ਵਧੀਆਂ ਢੰਗ ਹੈ।

ਬੀਜ

ਬੀਜ ਦੀ ਮਾਤਰਾ:
 
ਬਿਜਾਈ ਲਈ 2 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਵਿੱਚ ਪਾਇਆ ਜਾਂਦਾ ਹੈ।
ਬੀਜ ਦੀ ਸੋਧ:
 
ਬੀਜ ਨੂੰ ਗਰਮ ਪਾਣੀ ( 50° ਸੈਲਸੀਅਸ) ਵਿੱਚ 25-30 ਮਿੰਟਾਂ ਲਈ ਡੋਬੋ।

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)
 
UREA SSP MURIATE OF POTASH
75 On soil test results On soil test results

 

 ਤੱਤ (ਕਿਲੋ ਪ੍ਰਤੀ ਏਕੜ)

NITORGEN PHOSPHORUS POTASH
35 - -

 

 35 ਕਿਲੋ ਨਾਈਟ੍ਰੋਜਨ( 75 kg ਯੂਰੀਆ) 2 ਜਾਂ 3 ਵਾਰੀਆ ਵਿੱਚ ਪਾਉ। ਮਿੱਟੀ ਦੀ ਪਰਖ ਦੇ ਆਧਾਰ ਤੇ ਜੇਕਰ ਫਾਸਫੋਰਸ ਦੀ ਕਮੀ ਹੋਵੇ ਤਾਂ ਇਸ ਤੱਤ ਦੀ ਖਾਦ ਦੀ ਵਰਤੋ ਵੀ ਕਰੋ ।

 

ਨਦੀਨਾਂ ਦੀ ਰੋਕਥਾਮ

ਜੇਕਰ ਇਸ ਨੂੰ ਸਿੱਧੇ ਤੌਰ ਤੇ ਰਸੋਈ ਵਿੱਚ ਵਰਤਣਾ ਹੋਵੇ ਤਾਂ ਇਸ ਉੱਤੇ ਕੋਈ ਨਦੀਨ ਨਾਂਸ਼ਕ ਨਾ ਵਰਤੋ। ਬੀਜਣ ਤੋ 30-40 ਦਿਨਾਂ ਬਾਅਦ ਗੋਡੀ ਕਰੋ। 

ਸਿੰਚਾਈ

ਜਮੀਨ ਦੀ ਰਾਉਣੀ ਕਰ ਕੇ ਫਸਲ ਬੀਜੋ । ਦੂਜਾ ਪਾਣੀ 10-15 ਦਿਨਾਂ ਬਾਅਦ ਲਗਾਉ। ਬਾਕੀ ਪਾਣੀ ਇਸ ਪ੍ਰਕਾਰ ਦਿਉ ਤਾਂ ਕਿ ਫਸਲ ਲਈ ਲੋੜੀਦੀ ਨਮੀ ਜਮੀਨ ਵਿੱਚ ਰਹੇ । ਇਸ ਗੱਲ ਦਾ ਧਿਆਨ ਰੱਖੋ ਕਿ ਫੁੱਲ ਪੈਂਦੇ ਸਮੇ ਪਾਣੀ ਦੀ ਘਾਟ ਨਾ ਆਵੇ।   

ਪੌਦੇ ਦੀ ਦੇਖਭਾਲ

ਹਰੀ ਸੁੰਡੀ
  • ਕੀੜੇ-ਮਕੌੜੇ ਤੇ ਰੋਕਥਾਮ

ਹਰੀ ਸੁੰਡੀ: ਇਹ  ਨੀਲੇ ਹਰੇ ਰੰਗ ਦੀ 4 ਇੰਚ ਲੰਮੀ ਸੁੰਡੀ ਹੈ ਜੋ ਕਿ ਸੋਏ ਦੇ ਪੱਤਿਆ ਨੂੰ ਖਾਂਦੀ ਹੈ । ਜਿਸ ਬੂਟੇ ਉੱਤੇ ਇਹ ਸੁੰਡੀ ਦਿਖੇ ਉਸ ਨੂੰ ਹੱਥ ਨਾਲ ਪੁੱਟ ਦਿੳੇ। 

ਪੱਤਿਆਂ ਤੇ ਧੱਬੇ
  • ਬਿਮਾਰੀਆਂ ਤੇ ਰੋਕਥਾਮ
 
ਪੱਤਿਆਂ ਤੇ ਧੱਬੇ: ਇਸ ਰੋਗ ਨਾਲ ਪੱਤਿਆ ਦਾ ਰੰਗ ਉੱਡ ਜਾਂਦਾ ਹੈ ਤੇ ਪੱਤੇ ਡਿੱਗ ਜਾਂਦੇ ਹਨ। ਪੰਗਰਿਆ ਹੋਇਆ ਬੂਟਾ ਅਤੇ ਪੁਰਾਣੇ ਪੱਤੇ ਇਸ ਤੋ ਬਹੁਤ ਪ੍ਰਭਾਵਿਤ ਹੁੰਦੇ ਹਨ। ਇਸ ਦੀ ਰੋਕਥਾਮ ਲਈ ਫਸਲੀ ਚੱਕਰ ਅਪਣਾਉ। ਹਰ ਵਾਰ ਇੱਕੋ ਖੇਤ ਵਿੱਚ ਸੋਏ ਦੀ ਖੇਤੀ ਨਾ ਕਰੋ । ਬੀਜ ਦੀ ਸੋਧ ਵੀ ਜਰੂਰੀ ਹੈ ਇਸ ਦੀ ਰੋਕਥਾਮ ਲਈ ਮੈਨਕੋਜੇਬ 3 ਗ੍ਰਾਮ ਪ੍ਰਤੀ ਲੀਟਰ ਵਿੱਚ ਪਾ ਕੇ ਬੂਟਿਆ ਤੇ ਛਿੜਕਾਅ ਕਰੋ।

ਫਸਲ ਦੀ ਕਟਾਈ

ਮਈ ਦੇ ਪਹਿਲੇ ਹਫਤੇ ਫਸਲ ਕਟਾਈ ਲਈ ਤਿਆਰ ਹੋਂ ਜਾਂਦੀ ਹੈ । ਜਦੋ ਫੁੱਲ ਦਾ ਰੰਗ ਹਲਕਾ ਪੀਲਾ ਹੋ ਜਾਵੇ ਤਾਂ ਸੋਏ ਵਾਢੀ ਲਈ ਤਿਆਰ ਹੁੰਦੇ ਹਨ । ਵਾਢੀ ਸਵੇਰ ਦੇ ਸਮੇਂ ਕਰਨੀ ਚਾਹੀਦੀ ਹੈ ਇਹ ਸੋਏ ਦੇ ਦਾਣੇ ਦਾ ਸੁਆਦ ਵਧਾ ਦਿੰਦੀ ਹੈ ਤੇ ਇਸ ਨਾਲ ਬੀਜ ਬਹੁਤ ਘੱਟ ਕਿਰਦੇ ਹਨ । ਬਾਅਦ ਵਿੱਚ ਇਸ ਨੂੰ ਝਾੜ ਕੇ ਦਾਂਣੇ ਅਲੱਗ ਕਰ ਲਉ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare