ਗਾਜਰ ਦੇ ਪੌਦੇ ਦੀ ਦੇਖ-ਭਾਲ

ਆਮ ਜਾਣਕਾਰੀ

ਗਾਜ਼ਰ ਇੱਕ ਅਜਿਹੀ ਫਸਲ ਹੈ ਜੋ ਕਿ  ਅੰਬੈਲੀਫੈਰਾਈ  ਫੈਮਿਲੀ ਨਾਲ ਸਬੰਧ ਰੱਖਦੀ ਹੈ  ਜੋ ਕਿ ਆਪਣਾ ਜੀਵਨ ਚੱਕਰ ਇੱਕ ਜਾਂ ਦੋ ਸਾਲਾਂ ਵਿੱਚ ਪੂਰਾ ਕਰਦੀ ਹੈ। ਇਹ ਵਿਟਾਮਿਨ ਏ ਦਾ ਇੱਕ ਬਹੁਤ ਵੱਡਾ ਸਰੋਤ ਹੈ । ਗਾਜ਼ਰ ਭਾਰਤ ਦੀ ਪ੍ਰਮੁੱਖ ਸਬਜ਼ੀ ਦੀ ਫਸਲ ਹੈ। ਭਾਰਤ ਵਿੱਚ ਹਰਿਆਣਾ, ਆਧਰਾ ਪ੍ਰਦੇਸ਼, ਕਰਨਾਟਕ, ਪੰਜਾਬ ਅਤੇ ਉੱਤਰ ਪ੍ਰਦੇਸ਼  ਗਾਜ਼ਰ ਉਗਾਉਣ ਵਾਲੇ ਪ੍ਰਮੁੱਖ ਰਾਜ ਹਨ ।

ਜਲਵਾਯੂ

  • Season

    Temperature

    7-23°C
  • Season

    Rainfall

    75-100cm
  • Season

    Sowing Temperature

    18-23°C
  • Season

    Harvesting Temperature

    20-25°C
  • Season

    Temperature

    7-23°C
  • Season

    Rainfall

    75-100cm
  • Season

    Sowing Temperature

    18-23°C
  • Season

    Harvesting Temperature

    20-25°C
  • Season

    Temperature

    7-23°C
  • Season

    Rainfall

    75-100cm
  • Season

    Sowing Temperature

    18-23°C
  • Season

    Harvesting Temperature

    20-25°C
  • Season

    Temperature

    7-23°C
  • Season

    Rainfall

    75-100cm
  • Season

    Sowing Temperature

    18-23°C
  • Season

    Harvesting Temperature

    20-25°C

ਮਿੱਟੀ

ਗਾਜ਼ਰਾਂ ਦੀਆਂ ਜੜਾਂ ਦੇ ਵਧੀਆ ਵਿਕਾਸ ਲਈ ਡੂੰਘੀ,ਪੋਲੀ ਤੇ ਚੀਕਣੀ ਮਿੱਟੀ ਦੀ ਜਰੂਰਤ ਹੁੰਦੀ ਹੈ ।ਬਹੁਤ ਜਿਆਦਾ ਭਾਰੀ ਤੇ ਜਿਆਦਾ  ਪੋਲੀ ਮਿੱਟੀ ਗਾਜ਼ਰਾਂ ਦੀ ਫਸਲ ਲਈ ਵਧੀਆਂ ਨਹੀਂ ਮੰਨੀ ਜਾਂਦੀ। ਚੰਗੇ ਝਾੜ ਲਈ ਮਿੱਟੀ ਦੀ pH  5.5 ਤੋਂ 7 ਹੋਣੀ ਚਾਹੀਦੀ ਹੈ। (ਵਧੀਆ ਪੈਦਾਵਾਰ ਲਈ 6.5 pH ਲਾਹੇਵੰਦ ਹੈ)

ਪ੍ਰਸਿੱਧ ਕਿਸਮਾਂ ਅਤੇ ਝਾੜ

PC 34: ਇਹ ਲਾਲ ਰੰਗ ਦੀ ਅਤੇ ਗੂੜੇ ਹਰੇ ਪੱਤਿਆਂ ਵਾਲੀ ਕਿਸਮ ਹੈ। ਜੜਾਂ ਦੀ ਲੰਬਾਈ 25 ਸੈ:ਮੀ:ਅਤੇ ਜੜਾਂ ਦਾ ਵਿਆਸ 3.15 ਸੈ:ਮੀ: ਹੁੰਦਾ ਹੈ। ਇਸ ਵਿੱਚ ਟੀ ਐਸ ਐਸ ਦੀ ਮਾਤਰਾ 8.8 % ਹੁੰਦੀ ਹੈ। ਇਹ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪੱਕ ਕੇ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 204 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।

Punjab Black beauty: ਇਸ ਦੀਆਂ ਜੜਾਂ ਜਾਮਣੀ ਕਾਲੇ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ । ਇਸ ਵਿੱਚ ਐਥੋਂਸਾਈਨਿਨਸ਼ ਅਤੇ ਫਿਨੋਲਸ ਵਰਗੇ ਸ੍ਰੋਤ ਹੁੰਦੇ ਹਨ ਜਿ ਕਿ ਕੈਂਸਰ ਦੀ ਬਿਮਾਰੀ ਤੋ ਬਚਾਉਦੇ ਹਨ। ਇਸ ਵਿੱਚ ਟੀ ਐਸ ਐਸ ਦੀ ਮਾਤਰਾ 7.5 % ਹੁੰਦੀ ਹੈ। ਇਹ ਕਿਸਮ ਬਿਜਾਈ ਤੋਂ 93 ਦਿਨਾਂ ਵਿੱਚ ਪੱਕ ਕੇ ਪੁਟਾਈ  ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 196 ਕਿਲੋਗ੍ਰਾਮ ਪ੍ਰਤੀ ਏਕੜ ਹੁੰਦਾ ਹੈ। ਇਸ ਕਿਸਮ ਦੀਆ ਤਾਜ਼ੀਆਂ ਗਾਜ਼ਰਾਂ ਸਲਾਦ, ਜੂਸ ਅਤੇ ਅਚਾਰ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ ।

ਹੋਰ ਰਾਜਾਂ ਦੀਆਂ ਕਿਸਮਾਂ

ਵਿਲੱਖਣ ਕਿਸਮਾਂ: 1)  ਯੂ ਐੱਸ ਏ - Red cored chantenay, Danvers half long, Imperator.
2) ਨਿਊਜ਼ੀਲੈਂਡ: Akaroa long red, spring market improved, Wanganui giant.
3) ਜਪਾਨ: Suko
4) ਬੈਲਜੀਅਮ : Belgium white
5) ਨੀਦਰਲੈਂਡ: Early Horn
6) ਆਸਟ੍ਰੇਲੀਆ: Red elephant, western red, yellow
7) ਫਰਾਂਸ: Chantenay, Nantes, oxheart

Pusa Kesar: ਇਹ ਲਾਲ ਰੰਗ ਦੀ ਗਾਜ਼ਰ ਦੀ ਕਿਸਮ ਹੈ ਅਤੇ ਆਈ ਏ ਆਰ ਆਈ, ਨਵੀ ਦਿੱਲੀ ਵੱਲੌ ਤਿਆਰ ਕੀਤੀ ਗਈ ਹੈ। ਇਹ 90-110  ਦਿਨਾਂ ਵਿੱਚ ਪੁਟਾਈ   ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏੁਕੜ ਹੁੰਦਾ ਹੈ।

Pusa Meghali: ਇਹ ਸੰਤਰੀ ਰੰਗ ਦੀ ਗਾਜ਼ਰ ਦੀ ਕਿਸਮ ਹੈ ਅਤੇ ਆਈ ਏ ਆਰ ਆਈ, ਨਵੀ ਦਿੱਲੀ ਵੱਲੋ ਤਿਆਰ ਕੀਤੀ ਗਈ ਹੈ । ਇਸ ਦਾ ਔਸਤਨ ਝਾੜ 100-120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

New Kuroda: ਇਹ ਹਾਈਬ੍ਰਿਡ ਕਿਸਮ ਸਮਤਲ ਖੇਤਰਾਂ ਅਤੇ ਪਹਾੜੀ ਖੇਤਰਾਂ ਵਿੱਚ ਲਗਾਉਣ ਲਈ ਅਨੂਕੂਲ ਹੁੰਦੀ ਹੈ।

ਖੇਤ ਦੀ ਤਿਆਰੀ

ਖੇਤ ਨੂੰ ਚੰਗੀ ਤਰਾਂ ਵਾਹ ਕੇ ਨਦੀਨਾਂ ਤੋ ਮੁਕਤ ਕਰ ਲੈਣਾ ਚਾਹੀਦਾ ਹੈ ਅਤੇ ਡਲਿਆਂ ਨੂੰ ਚੰਗੀ ਤਰਾਂ ਭੰਨ ਕੇ ਪੱਧਰਾ ਕਰ ਲਵੋ। ਖੇਤ ਨੂੰ ਵਾਹੁਣ ਵੇਲੇ 10 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ  ਦਿਓ । ਤਾਜ਼ੇ ਗੋਹੇ ਅਤੇ ਘੱਟ ਗਲੀ ਖਾਦ ਨੂੰ ਪਾਉਣ ਤੋਂ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਪੋਲੀਆਂ ਹੋ ਜਾਂਦੀਆਂ ਹਨ ।

ਬਿਜਾਈ

ਬਿਜਾਈ ਦਾ ਸਮਾਂ
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ।

ਫਾਸਲਾ
ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ।

ਬੀਜ ਦੀ ਡੂੰਘਾਈ
ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ।

ਬਿਜਾਈ ਦਾ ਢੰਗ

ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇ ਕੇ ਢੰਗ ਵਰਤਿਆ ਜਾਂਦਾ ਹੈ।

ਬੀਜ

ਬੀਜ ਦੀ ਮਾਤਰਾ
ਬਿਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਲਈ ਕਾਫੀ ਹੁੰਦਾ ਹੈ।

ਬੀਜ ਦੀ ਸੋਧ
ਬਿਜਾਈ ਤੋਂ ਪਹਿਲਾਂ ਬੀਜਾਂ ਨੂੰ 12-24 ਘੰਟੇ ਪਾਣੀ ਵਿੱਚ ਭਿਉ ਦੇਵੋ। ਇਸ ਨਾਲ ਬੀਜ ਦੇ ਪੁੰਗਰਣ ਵਿੱਚ ਵਾਧਾ ਹੁੰਦਾ ਹੈ।

 

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

UREA

       SSP MURIATE OF POTASH ZINC
55 75                        50         #

 

ਤੱਤ (ਪ੍ਰਤੀ ਕਿਲੋ ਏਕੜ) 

NITROGEN PHOSPHORUS POTASH
25 12 30

 

ਗਲੀ ਹੋਈ ਰੂੜੀ ਦੀ ਖਾਦ ਦੇ ਨਾਲ ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 30 ਕਿਲੋ (50 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ  ਬਿਜਾਈ ਦੇ ਸਮੇਂ ਪਾਓ। ਜੜਾਂ ਦੇ ਵਧੀਆ ਵਿਕਾਸ ਲਈ ਪੋਟਾਸ਼ ਦੀ ਜਰੂ੍ਰਤ ਹੁੰਦੀ ਹੈ ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਲਈ ਕੱਖਾਂ ਨੂੰ ਹੱਥ ਨਾਲ ਪੁੱਟ ਕੇ ਬਾਹਰ ਕੱਢੋ ਅਤੇ ਫਸਲ ਤੇ ਮਿੱਟੀ ਨੂੰ ਹਵਾਦਾਰ ਬਣਾਈ ਰੱਖੋ।

ਸਿੰਚਾਈ

ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ। ਇਹ ਪੁੰਗਰਣ ਵਿੱਚ ਸਹਾਇਤਾ ਕਰਦੀ ਹੈ। ਉਸ ਤੋ ਬਾਅਦ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਅਧਾਰ ਤੇ ਬਾਕੀ ਸਿੰਚਾਈਆਂ ਗਰਮੀਆਂ ਵਿੱਚ 6-7 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਸਰਦੀਆਂ ਦੇ ਮਹੀਨੇ  ਵਿੱਚ 10-12 ਦਿਨਾਂ ਦੇ ਅੰਤਰਾਲ ਤੇ ਕਰੋ। ਆਮ ਤੌਰ ਤੇ ਗਾਜ਼ਰ ਨੂੰ ਤਿੰਨ ਤੋਂ ਚਾਰ ਸਿੰਚਾਈਆਂ ਦੀ ਜਰੂ੍ਰਤ ਹੁੰਦੀ ਹੈ। ਜਿਆਦਾ ਸਿੰਚਾਈ ਤੋ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਦੇ ਗਲਣ ਦਾ ਡਰ ਰਹਿੰਦਾ ਹੈ। ਪੁਟਾਈ  ਤੋਂ ਦੋ ਜਾਂ ਤਿੰਨ ਹਫਤੇ ਪਹਿਲਾਂ ਸਿੰਚਾਈ ਰੋਕ ਦਿਉ। ਇਸ ਨਾਲ ਗਾਜ਼ਰ ਦੀ ਮਿਠਾਸ ਅਤੇ ਸੁਆਦ ਵਧ ਜਾਂਦਾ ਹੈ।

ਪੌਦੇ ਦੀ ਦੇਖਭਾਲ

ਨੀਮਾਟੋਡਸ
  • ਕੀੜੇ-ਮਕੌੜੇ ਤੇ ਰੋਕਥਾਮ

ਨੀਮਾਟੋਡਸ: ਨੀਮਾਟੋਡਸ ਦੀ ਰੋਕਥਾਮ ਲਈ ਨਿੰਮ ਕੇਕ 0.5 ਟਨ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਪਾਓ।

ਪੱਤਿਆਂ ਤੇ ਧੱਬੇ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਤੇ ਧੱਬੇ :  ਜੇਕਰ ਖੇਤ ਵਿੱਚ ਇਸ ਦਾ ਨੁਕਸਾਨ ਮੈਂਨਕੋਜ਼ਿਬ 2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ

ਕਿਸਮਾਂ ਦੇ ਅਧਾਰ ਤੇ ਬਿਜਾਈ ਤੋਂ 90-100 ਦਿਨਾਂ ਬਾਅਦ ਗਾਜ਼ਰਾਂ ਦੀ ਪੁਟਾਈ ਕੀਤੀ ਜਾਂਦੀ ਹੈ। ਇਸ ਦੀ ਪੁਟਾਈ ਹੱਥਾਂ ਨਾਲ ਪੌਦਿਆਂ ਨੂੰ ਜੜ੍ਹਾਂ ਸਮੇਤ ਪੁੱਟ ਕੇ ਕੀਤੀ ਜਾਂਦੀ ਹੈ। ਪੁਟਾਈ ਤੋਂ ਬਾਅਦ ਗਾਜ਼ਰਾਂ ਦੇ ਉਪਰਲੇ ਹਰੇ ਪੱਤਿਆਂ ਨੂੰ ਤੋੜ ਕੇ ਗਾਜ਼ਰਾਂ ਨੂੰ ਸਾਫ ਪਾਣੀ ਨਾਲ ਧੋ ਲਿਆ ਜਾਂਦਾ ਹੈ।

ਕਟਾਈ ਤੋਂ ਬਾਅਦ

ਪੁਟਾਈ ਤੋਂ ਬਾਅਦ ਗਾਜ਼ਰਾਂ ਦੇ ਸਾਈਜ਼ ਦੇ ਅਨੁਸਾਰ ਉਹਨਾਂ ਦੀ ਛਟਾਈ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਨੂੰ ਬੋਰੀਆ ਜਾਂ ਟੋਕਰੀਆਂ ਵਿੱਚ ਭਰ ਲਿਆ ਜਾਂਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare