ਆੜੂ ਦੀ ਫਸਲ

ਆਮ ਜਾਣਕਾਰੀ

ਆੜੂ ਸੰਜਮੀ ਖੇਤਰਾਂ ਦੀ ਗੁਠਲੀ ਵਾਲੇ ਫਲ ਦੀ ਕਿਸਮ ਹੈ। ਵਧੀਆ ਕਿਸਮ ਦੇ ਆੜੂ ਉੱਚ-ਪਹਾੜੀ ਖੇਤਰਾਂ ਵਿੱਚ ਉਗਾਏ ਜਾਂਦੇ ਹਨ, ਜਿਵੇਂ ਕਿ ਜੇ.ਐੱਚ.ਐੱਲ., ਐਲਬਰਟਾ ਅਤੇ ਮੈਚਲਸ ਪੀਚਿਜ਼ ਆਦਿ। 1960 ਦੇ ਸਮੇਂ ਮੈਦਾਨੀ ਇਲਾਕਿਆਂ ਵਿੱਚ ਆੜੂ ਦੀ chakali ਕਿਸਮ ਉਗਾਈ ਜਾਂਦੀ ਸੀ। ਜਦੋਂ ਫਲੋਰਿਡਾ ਵਿੱਚ ਪਤਾ ਲੱਗਾ ਕਿ ਆੜੂ ਘੱਟ ਠੰਡੇ ਮੌਸਮ ਵਾਲੀ ਫਸਲ ਹੈ ਤਾਂ ਇਹ ਮੈਦਾਨੀ ਖੇਤਰਾਂ ਦੀ ਮਹੱਤਵਪੂਰਨ ਫਸਲ ਬਣ ਗਈ। ਆੜੂ ਦੀ ਤੁੜਾਈ ਦਾ ਸਮਾਂ ਅਪ੍ਰੈਲ-ਜੁਲਾਈ ਮਹੀਨੇ  ਤੱਕ ਦਾ ਹੁੰਦਾ ਹੈ। ਬਾਗਾਂ ਵਿੱਚ ਤਾਜ਼ੇ ਆੜੂ ਦੀ ਫਸਲ ਅਤੇ ਕਈ ਹੋਰ ਕਿਸਮਾਂ ਤੋਂ ਸੁਆਦੀ ਸੁਕੈਸ਼ ਬਣਾਏ ਜਾਂਦੇ ਹਨ। ਆੜੂ ਦੀ ਗਿਰੀ ਦੇ ਤੇਲ ਦੀ ਵਰਤੋਂ ਕਈ ਤਰ੍ਹਾਂ ਦੇ ਕੌਸਮੈਟਿਕ ਉਤਪਾਦ ਅਤੇ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਵਿੱਚ ਲੋਹੇ, ਫਲੋਰਾਈਡ ਅਤੇ ਪੋਟਾਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ।

ਇਹ ਉਪ-ਊਸ਼ਣ ਜਲਵਾਯੂ ਵਾਲਾ ਖੇਤਰ ਹੈ। ਪੰਜਾਬ ਵਿੱਚ ਆੜੂ ਦੀ ਜ਼ਿਆਦਾ ਪੈਦਾਵਾਰ ਵਾਲੇ ਇਲਾਕੇ ਲੁਧਿਆਣਾ, ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਫਿਰੋਜ਼ਪੁਰ, ਮੁਕਤਸਰ ਸਾਹਿਬ, ਪਟਿਆਲਾ, ਸੰਗਰੂਰ, ਬਠਿੰਡਾ, ਰੋਪੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ, ਫਤਹਿਗੜ ਆਦਿ ਹਨ।

ਜਲਵਾਯੂ

  • Season

    Rainfall

    200-300mm
  • Season

    Sowing Temperature

    25-30°C
  • Season

    Harvesting Temperature

    20-25°C
  • Season

    Rainfall

    200-300mm
  • Season

    Sowing Temperature

    25-30°C
  • Season

    Harvesting Temperature

    20-25°C
  • Season

    Rainfall

    200-300mm
  • Season

    Sowing Temperature

    25-30°C
  • Season

    Harvesting Temperature

    20-25°C
  • Season

    Rainfall

    200-300mm
  • Season

    Sowing Temperature

    25-30°C
  • Season

    Harvesting Temperature

    20-25°C

ਮਿੱਟੀ

ਆੜੂ ਦੀ ਫਸਲ ਨੂੰ ਡੂੰਘੀ ਰੇਤਲੀ-ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਜ਼ਿਆਦਾ ਅਤੇ ਪਾਣੀ ਦਾ ਨਿਕਾਸ ਵਧੀਆ ਹੋਵੇ, ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 5.8 ਅਤੇ 6.8 ਹੋਣਾ ਚਾਹੀਦਾ ਹੈ। ਆੜੂ ਦੀ ਫਸਲ ਲਈ ਤੇਜ਼ਾਬੀ ਅਤੇ ਲੂਣੀ ਮਿੱਟੀ ਉਚਿੱਤ ਨਹੀਂ ਹੈ। ਇਸ ਲਈ ਹਲਕੀ ਢਲਾਣ ਵਾਲੀ ਜ਼ਮੀਨ ਵਧੀਆ ਮੰਨੀ ਜਾਂਦੀ ਹੈ। ਇਸਦੇ ਫਲ ਤਲਹੱਟੀ, ਉੱਚ-ਪਹਾੜੀ ਅਤੇ ਦਰਮਿਆਨੇ ਇਲਾਕਿਆਂ ਵਿੱਚ ਵਧੀਆ ਫਲਦੇ-ਫੁੱਲਦੇ ਹਨ।

ਪ੍ਰਸਿੱਧ ਕਿਸਮਾਂ ਅਤੇ ਝਾੜ

ਪੂਰੇ ਭਾਰਤ ਵਿੱਚ ਉਪਲੱਬਧ ਆੜੂ ਦੀਆਂ ਵੱਖ-ਵੱਖ ਕਿਸਮਾਂ ਹਨ: prabhat, Pratap, Flordasun, Shan-e- Punjab, Florda red sun, Red (Nectarine), Khurmani, Sharbati,  Flordaprince.

Shan-e- Punjab: ਇਹ ਕਿਸਮ ਮਈ ਦੇ ਪਹਿਲੇ ਹਫਤੇ ਪੱਕ ਜਾਂਦੀ ਹੈ। ਇਸਦੇ ਤਾਜ਼ੇ ਫਲ ਵੱਡੇ, ਪੀਲੇ-ਗੂੜੇ ਲਾਲ ਰੰਗ ਦੇ, ਰਸੀਲੇ, ਸੁਆਦ ਵਿੱਚ ਲਾ-ਜਵਾਬ ਅਤੇ ਗੁਠਲੀ ਤੋਂ ਬਿਨ੍ਹਾਂ ਹੁੰਦੇ ਹਨ। ਇਸਦੇ ਫਲ ਸਖਤ ਹੋਣ ਕਾਰਨ ਇਨ੍ਹਾਂ ਨੂੰ ਦੂਰੀ ਵਾਲੇ ਸਥਾਨਾਂ ਤੇ ਅਸਾਨੀ ਨਾਲ ਲਿਜਾਇਆ ਜਾ ਸਕਦਾ ਹੈ। ਇਹ ਪੈਕਿੰਗ ਲਈ ਅਨੁਕੂਲ ਕਿਸਮ ਹੈ ਅਤੇ ਇਸਦੀ ਔਸਤਨ ਪੈਦਾਵਾਰ 70 ਕਿਲੋ ਪ੍ਰਤੀ ਰੁੱਖ ਹੁੰਦੀ ਹੈ।

Pratap: ਇਹ ਕਿਸਮ ਅਪ੍ਰੈਲ ਦੇ ਤੀਜੇ ਹਫਤੇ ਵਿੱਚ ਪੱਕ ਜਾਂਦੀ ਹੈ ਅਤੇ ਇਸਦੇ ਫਲ ਪੀਲੇ-ਲਾਲ ਰੰਗ ਦੇ ਹੁੰਦੇ ਹਨ। ਇਹ ਕਿਸਮ ਬਾਕੀ ਦੀਆਂ ਕਿਸਮਾਂ ਨਾਲੋਂ ਜ਼ਿਆਦਾ ਮਜ਼ਬੂਤ ਹੁੰਦੀ ਹੈ। ਇਸਦੀ ਔਸਤਨ ਪੈਦਾਵਾਰ 70 ਕਿਲੋ ਪ੍ਰਤੀ ਰੁੱਖ ਹੁੰਦੀ ਹੈ।

Khurmani: ਇਸ ਕਿਸਮ ਦੇ ਫਲ ਵੱਡੇ ਅਤੇ ਆਕਰਸ਼ਿਕ ਲਾਲ ਰੰਗ ਦੇ ਹੁੰਦੇ ਹਨ। ਇਸਦਾ ਗੁੱਦਾ ਚਿੱਟਾ, ਨਰਮ, ਰਸੀਲਾ ਅਤੇ ਗੁਠਲੀ ਚਿਪਕੀ ਹੋਈ ਹੁੰਦੀ ਹੈ।

Florida Red: ਇਸ ਕਿਸਮ ਦੇ ਫਲ ਵਧੀਆ ਅਤੇ ਦਰਮਿਆਨੇ ਮੌਸਮ ਵਾਲੇ ਹੁੰਦੇ ਹਨ, ਜੋ ਜੂਨ ਦੇ ਸ਼ੁਰੂ ਵਿੱਚ ਪੱਕ ਜਾਂਦੇ ਹਨ। ਇਸਦੇ ਫਲ ਵੱਡੇ, ਆਮ ਤੌਰ ਤੇ ਲਾਲ, ਰਸੀਲੇ ਅਤੇ ਗੁਠਲੀ ਤੋਂ ਬਿਨਾਂ ਹੁੰਦੇ ਹਨ। ਇਸਦੀ ਔਸਤਨ ਪੈਦਾਵਾਰ 100 ਕਿਲੋ ਪ੍ਰਤੀ ਰੁੱਖ ਹੁੰਦੀ ਹੈ।

Sharbati: ਇਸ ਕਿਸਮ ਦੇ ਫਲ ਵੱਡੇ, ਹਰੇ-ਪੀਲੇ ਰੰਗ ਦੇ, ਗੁਲਾਬੀ ਧੱਬਿਆਂ ਵਾਲੇ, ਰਸੀਲੇ ਅਤੇ ਸੁਆਦ ਵਿੱਚ ਵਧੀਆ ਹੁੰਦੇ ਹਨ। ਇਸਦੇ ਫਲ ਅੰਤ-ਜੂਨ ਤੋਂ ਜੁਲਾਈ ਦੇ ਸ਼ੁਰੂ ਤੱਕ ਪੱਕ ਜਾਂਦੇ ਹਨ। ਇਸਦੀ ਔਸਤਨ ਪੈਦਾਵਾਰ 100-120 ਕਿਲੋ ਪ੍ਰਤੀ ਰੁੱਖ ਹੁੰਦੀ ਹੈ।

Shan-e-Prince: ਇਸਦੇ ਫਲ ਮਈ ਦੇ ਪਹਿਲੇ ਹਫਤੇ ਚ ਪੱਕ ਜਾਂਦੇ ਹਨ। ਇਸਦੀ ਔਸਤਨ ਪੈਦਾਵਾਰ 70 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
 
Florida Prince: ਇਸਦੇ ਫਲ ਅਪ੍ਰੈਲ ਦੇ ਚੌਥੇ ਹਫਤੇ ਚ ਪੱਕ ਜਾਂਦੇ ਹਨ। ਇਸਦੀ ਔਸਤਨ ਪੈਦਾਵਾਰ 100 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
 
Prabhat: ਇਸਦੇ ਫਲ ਅਪ੍ਰੈਲ ਦੇ ਤੀਜੇ ਹਫਤੇ ਚ ਪੱਕ ਜਾਂਦੇ ਹਨ। ਇਸਦੀ ਔਸਤਨ ਪੈਦਾਵਾਰ 64 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
 
Punjab Nectarine: ਇਸਦੇ ਫਲ ਮਈ ਦੇ ਦੂਜੇ ਹਫਤੇ ਚ ਪੱਕ ਜਾਂਦੇ ਹਨ। ਇਸਦੀ ਔਸਤਨ ਪੈਦਾਵਾਰ 40 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
 

 

ਖੇਤ ਦੀ ਤਿਆਰੀ

ਜ਼ਮੀਨ ਨੂੰ ਚੰਗੀ ਤਰ੍ਹਾਂ ਨਾਲ 5x5 ਮੀਟਰ ਦੇ ਫਾਸਲੇ 'ਤੇ ਟੋਏ ਪੁੱਟ ਕੇ ਤਿਆਰ ਕਰੋ ਅਤੇ ਬੈੱਡਾਂ ਨੂੰ 20 ਕਿਲੋ ਰੂੜੀ ਦੀ ਖਾਦ, 125 ਗ੍ਰਾਮ ਯੂਰੀਆ ਅਤੇ 25 ਮਿ.ਲੀ. ਕਲੋਰਪਾਇਰੀਫੋਸ ਨਾਲ ਭਰੋ। ਇਸਨੂੰ 30 ਸੈ.ਮੀ. ਤੱਕ ਮਿੱਟੀ ਵਿੱਚ ਮਿਲਾਓ ਅਤੇ ਜ਼ਮੀਨ ਤੋਂ 10 ਸੈ.ਮੀ. ਉੱਪਰ ਤੱਕ ਭਰੋ।

ਬਿਜਾਈ

ਬਿਜਾਈ ਦਾ ਸਮਾਂ
ਟੀ-ਆਕਾਰ ਦੀ ਪਿਉਂਦ ਕਰਨ ਦਾ ਕੰਮ ਮਈ ਦੇ ਪਹਿਲੇ ਹਫਤੇ ਪੂਰਾ ਹੋ ਜਾਂਦਾ ਹੈ। ਇਸ ਤੋਂ ਤਿਆਰ ਪੌਦੇ ਦਸੰਬਰ-ਜਨਵਰੀ ਮਹੀਨੇ ਤੱਕ ਮੁੱਖ ਖੇਤ ਵਿੱਚ ਰੋਪਣ ਕਰਨ ਲਈ ਤਿਆਰ ਹੋ ਜਾਂਦੇ ਹਨ।

ਫਾਸਲਾ
ਬਿਜਾਈ ਲਈ 6.5x6.5 ਮੀਟਰ ਫਾਸਲੇ ਤੇ ਵਰਗਾਕਾਰ ਵਿਧੀ ਦੀ ਵਰਤੋਂ ਕਰੋ।

ਬੀਜ ਦੀ ਡੂੰਘਾਈ
ਬੈੱਡਾਂ ਤੇ ਆੜੂ ਦੇ ਬੀਜ 5 ਸੈ.ਮੀ. ਡੂੰਘੇ ਬੀਜੋ ਅਤੇ ਪੌਦਿਆਂ ਵਿੱਚ 12-16 ਸੈ.ਮੀ. ਦਾ ਫਾਸਲਾ ਰੱਖੋ।

ਬਿਜਾਈ ਦਾ ਢੰਗ
ਬਿਜਾਈ ਲਈ ਸ਼ੁਰੂ ਵਿੱਚ ਪਿਉਂਦ ਕਰਨ ਵਾਲੀ ਕਿਰਿਆ ਵਰਤੀ ਜਾਂਦੀ ਹੈ ਅਤੇ ਫਿਰ ਮੁੱਖ ਖੇਤ ਵਿੱਚ ਰੋਪਣ ਕੀਤਾ ਜਾਂਦਾ ਹੈ।

 

ਬੀਜ

ਬੀਜ ਦੀ ਮਾਤਰਾ
ਬੀਜਾਂ ਲਈ ਪ੍ਰਜਣਨ ਵਿਧੀ ਅਪਣਾਈ ਜਾਂਦੀ ਹੈ।

ਪ੍ਰਜਣਨ

ਪ੍ਰਜਣਨ ਲਈ ਪਿਉਂਦ ਕਰਨ ਵਾਲੀ ਵਿਧੀ ਦੀ ਵਰਤੋਂ ਕਰੋ। ਨਵੇਂ ਪੌਦੇ ਤਿਆਰ ਕਰਨ ਲਈ Sharbati ਅਤੇ Khurmani ਕਿਸਮਾਂ ਵਰਤੀਆਂ ਜਾਂਦੀਆਂ ਹਨ। ਆੜੂ ਨੂੰ ਭਾਰੀ ਅਤੇ ਲਗਾਤਾਰ ਕਾਂਟ-ਛਾਂਟ ਦੀ ਲੋੜ ਹੁੰਦੀ ਹੈ। ਕਾਂਟ-ਛਾਂਟ ਅਕਤੂਬਰ ਦੇ ਆਖਰੀ ਹਫਤੇ ਵਿੱਚ ਕੀਤੀ ਜਾਂਦੀ ਹੈ। ਪੁੰਗਰੇ ਹੋਏ ਪੌਦਿਆਂ ਨੂੰ ਪਾਣੀ ਲਾਓ ਅਤੇ ਬੇਲੋੜੀਆਂ ਸ਼ਾਖਾਵਾਂ ਨੂੰ ਕੱਟ ਦਿਓ। ਆੜੂ ਦਾ ਨਵਾਂ ਪੌਦਾ ਲਾਉਣ ਲਈ ਇਸਦਾ ਕੱਦ 35 ਇੰਚ ਹੋਣਾ ਚਾਹੀਦਾ ਹੈ।

ਖਾਦਾਂ

ਖਾਦਾਂ (ਕਿਲੋਗ੍ਰਾਮ ਪ੍ਰਤੀ ਰੁੱਖ)

Tree age

(in years)

FYM

(kg/tree)

UREA

(gm/tree)

SSP 

(gm/tree)

MOP 

(gm/tree)

1-2 10-15 150-200 200-300 150-300
3-4 15-20 500-700 500-700 400-600
5 and above 25-30 1000 1000 800

 

ਜਦੋਂ ਰੁੱਖ 1-2 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 10-15 ਕਿਲੋ, ਯੂਰੀਆ 150-200 ਗ੍ਰਾਮ, ਐਸ ਐਸ ਪੀ 200-300 ਗ੍ਰਾਮ, ਅਤੇ ਮਿਊਰੇਟ ਆਫ ਪੋਟਾਸ਼ 150-300 ਗ੍ਰਾਮ ਪ੍ਰਤੀ ਰੁੱਖ ਪਾਓ। ਜਦੋਂ ਰੁੱਖ 3-4 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 15-20 ਕਿਲੋ ਯੂਰੀਆ 500-700 ਗ੍ਰਾਮ, ਐਸ ਐਸ ਪੀ  500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 400-600 ਗ੍ਰਾਮ ਪ੍ਰਤੀ ਰੁੱਖ ਪਾਓ ਅਤੇ ਜਦੋਂ ਰੁੱਖ 5 ਸਾਲ ਦਾ ਇਸਤੋਂ ਜਿਆਦਾ ਉਮਰ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 25-30 ਕਿਲੋ, ਯੂਰੀਆ 1000 ਗ੍ਰਾਮ, ਐਸ ਐਸ ਪੀ 1000 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 800 ਗ੍ਰਾਮ ਪ੍ਰਤੀ ਰੁੱਖ ਪਾਓ।

ਨਦੀਨਾਂ ਦੀ ਰੋਕਥਾਮ

ਇਸ ਫਸਲ ਨੂੰ ਬਾਰ-ਬਾਰ ਗੋਡੀ ਦੀ ਜ਼ਰੂਰਤ ਹੁੰਦੀ ਹੈ, ਹਾਲਾਂਕਿ ਇਹ ਮਹਿੰਗਾ ਅਤੇ ਥਕਾਵਟ ਵਾਲਾ ਕੰਮ ਹੈ। ਆੜੂ ਦੀਆਂ ਜੜ੍ਹਾਂ ਅਨਿਯਮਿਤ ਹੁੰਦੀਆਂ ਹਨ, ਜੋ ਲਗਾਤਾਰ ਵਾਹੁਣ ਨਾਲ ਨੁਕਸਾਨੀਆਂ ਜਾ ਸਕਦੀਆਂ ਹਨ। ਇਸ ਲਈ ਨਦੀਨ-ਨਾਸ਼ਕ ਦਾ ਪ੍ਰਯੋਗ ਕਰਨਾ ਉਚਿੱਤ ਹੈ। ਨਵੇਂ ਬਾਗਾਂ ਵਿੱਚ ਫਰਵਰੀ-ਮਾਰਚ ਵਿੱਚ ਚੌੜੇ ਪੱਤਿਆਂ ਅਤੇ ਘਾਹ ਵਾਲੇ ਨਦੀਨ ਜ਼ਿਆਦਾ ਪੈਦਾ ਹੁੰਦੇ ਹਨ, ਇਨ੍ਹਾਂ ਦੀ ਰੋਕਥਾਮ ਲਈ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਡਿਊਰੋਨ 800 ਗ੍ਰਾਮ-1 ਕਿਲੋ ਪ੍ਰਤੀ ਏਕੜ ਅਤੇ ਪੁੰਗਰਾਅ ਤੋਂ ਬਾਅਦ ਗਲਾਈਫੋਸੇਟ 6 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।

ਸਿੰਚਾਈ

ਪੌਦੇ ਦੀ ਬਿਜਾਈ ਤੋਂ ਬਾਅਦ ਤੁਰੰਤ ਸਿੰਚਾਈ ਕਰੋ। ਵਰਖਾ ਰੁੱਤ ਸਮੇਂ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਤੁਪਕਾ ਸਿੰਚਾਈ ਪਾਣੀ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਵਧੀਆ ਢੰਗ ਹੈ। ਇਸ ਫਸਲ ਨੂੰ ਨਾਜ਼ੁਕ ਸਥਿਤੀਆਂ ਵਿੱਚ ਸਿੰਚਾਈ ਦੀ ਜ਼ਿਆਦਾ ਲੋੜ ਹੁੰਦੀ ਹੈ, ਜਿਵੇਂ ਕਿ ਸੋਕਾ ਪੈਣ 'ਤੇ ਆਦਿ। ਫੁੱਲ ਬਣਨ, ਪਿਉਂਦ ਲਗਾਉਣ ਅਤੇ ਫਲਾਂ ਦੇ ਵਾਧੇ ਸਮੇਂ ਫਸਲ ਨੂੰ ਸਿੰਚਾਈ ਦੀ ਲੋੜ ਹੁੰਦੀ ਹੈ।

ਪੌਦੇ ਦੀ ਦੇਖਭਾਲ

  • ਬਿਮਾਰੀਆਂ ਅਤੇ ਰੋਕਥਾਮ

ਛੋਟੇ ਧੱਬੇ: ਪੱਤਿਆਂ ਤੇ ਗਹਿਰੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ।
ਰੋਕਥਾਮ: ਪੱਤਿਆਂ ਦੇ ਡਿੱਗਣ ਜਾਂ ਕਲੀਆਂ ਦੇ ਸੁੱਜਣ ਦੇ ਸਮੇਂ ਕਪਤਾਨ ਜਾਂ ਥੀਰਮ  0.2 %ਦੀ ਸਪਰੇਅ ਕਰੋ।

ਬੈਕਟੀਰੀਅਲ ਕੈਂਕਰ ਅਤੇ ਗੁੰਦੀਆ ਰੋਗ: ਇਹ ਮੁੱਖ ਤਣੇ, ਟਾਹਣੀਆਂ, ਸਾਖਾਂ, ਕਲੀਆਂ, ਪੱਤੇ ਅਤੇ ਇੱਥੋ ਤੱਕ ਕਿ ਫਲਾਂ ਤੇ ਵੀ ਹਮਲਾ ਕਰਦਾ ਹੈ।
ਰੋਕਥਾਮ:
ਪਹਿਲਾਂ ਇਹ ਨਿਸਚਿਤ ਕਰੋ ਕਿ ਆੜੂ ਦੀ ਉਪਰੋਕਤ ਕਿਸਮ ਹੋਵੇ ਅਤੇ ਜੜ ਦਾ ਭਾਗ ਭੂਗੋਲਿਕ ਸਥਾਨ ਅਤੇ ਵਾਤਾਵਰਣ ਦੀਆਂ ਸਥਿੱਤੀਆਂ ਦੇ ਆਧਾਰ ਤੇ ਲਿਆ ਗਿਆ ਹੈ। ਫੁੱਲ ਖਿੜਨ ਤੋਂ ਪਹਿਲਾਂ ਰੁੱਖਾ ਤੇ ਕੋਪਰ ਦੀ ਸਪਰੇਅ ਕਰੋ। ਰੋਗ ਨੂੰ ਘੱਟ ਕਰਨ ਲਈ ਅਗੇਤੀ ਗਰਮੀਆਂ ਵਿੱਚ ਰੁੱਖਾ ਦੀ ਛਿਟਾਈ ਕਰੋ।

ਭੂਰਾ ਗਲਣਾ: ਇਸ ਦੇ ਕਾਰਨ ਪੌਦਾ ਸੁੱਕ ਜਾਂਦਾ ਹੈ, ਪੱਤੀਆਂ ਤੇ ਨਵੀਆਂ ਟਹਿਣੀਆਂ ਮਰ ਜਾਦੀਆ ਹਨ।
ਰੋਕਥਾਮ਼:
ਤੁੜਾਈ ਤੋਂ 3 ਹਫਤੇ ਪਹਿਲਾਂ ਕਪਤਾਨ  0.2 ਦੀ ਸਪਰੇਅ ਕਰੋਂ।

 

  • ਹਾਨੀਕਾਰਨ ਕੀਟ ਅਤੇ ਰੋਕਥਾਮ

ਚੇਪਾ਼ ਇਹ ਕੀੜਾ ਮਾਰਚ ਤੋਂ ਮਈ ਮਹੀਨੇ ਵਿੱਚ ਫੈਲਦਾ ਹੈ। ਇਸ ਕੀੜੇ ਦੇ ਕਾਰਨ ਪੱਤੇ ਮੁੜ ਜਾਂਦੇ ਹਨ ਅਤੇ ਪੀਲੇ ਹੋ ਜਾਂਦੇ ਹਨ।
ਰੋਕਥਾਮ: ਰੋਗੋਰ 30 ਈਸੀ  800 ਮਿ:ਲੀ: ਨੂੰ 500 ਲੀਟਰ ਪਾਣੀ ਵਿੱਚ ਮਿਲਾਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਜੇਕਰ ਜਰੂਰਤ ਹੋਵੇ ਤਾਂ 15 ਦਿਨਾਂ ਦੇ ਬਾਅਦ ਦੁਬਾਰਾ ਸਪਰੇਅ ਕਰੋ।
 

ਕਾਲਾ ਚੇਪਾ: ਇਹ ਕੀੜਾ ਅਪ੍ਰੈਲ-ਜੂਨ ਮਹੀਨੇ ਵਿੱਚ ਜਿਅਦਾ ਅਸਰ ਕਰਦਾ ਹੈ।
ਰੋਕਥਾਮ:
ਮੈਲਾਥਿਆਨ  50 ਈਸੀ 800 ਮਿ:ਲੀ: ਨੂੰ  500 ਲੀਟਰ ਪਾਣੀ ਵਿੱਚ ਮਿਲਾਕੇ ਸਪਰੇਅ ਕਰੋਂ।

ਚਪਟੇ ਸਿਰ ਵਾਲਾ ਕੀੜਾ: ਇਹ ਇੱਕ ਗੰਭੀਰ ਕੀੜਾ ਹੈ ਜੋ ਕਿ ਮੱਧ ਮਾਰਚ ਵਿੱਚ ਜਿਆਦਾ ਅਸਰਦਾਰ ਹੁੰਦਾ ਹੈ। ਇਹ ਹਰੇ ਪੱਤਿਆਂ ਨੂੰ ਖਾਦਾਂ ਹੈ।
ਰੋਕਥਾਮ: ਡਰਮੇਟ 20 ਈ ਸੀ 1000 ਮਿ:ਲੀ: ਨੂੰ 500 ਲੀਟਰ ਪਾਣੀ ਵਿੱਚ ਮਿਲਾਕੇ ਤੁੜਾਈ ਤੋਂ ਬਾਅਦ ਜੂਨ ਦੇ ਮਹੀਨੇ ਵਿੱਚ ਸਪਰੇਅ ਕਰੋ।

ਭੂਡੀਆਂ: ਭੂਡੀਆਂ ਰਾਤ ਦੇ ਸਮੇਂ ਪੱਤਿਆਂ ਨੂੰ ਖਾਦੀਆਂ ਹਨ।
ਰੋਕਥਾਮ: ਹੈਕਸਾਵਿਨ 50 ਡਬਲਿਯੂ ਪੀ  1 ਕਿਲੋ ਨੂੰ 500 ਲੀਟਰ ਪਾਣੀ ਵਿੱਚ ਮਿਲਾਕੇ ਸ਼ਾਮ ਦੇ ਸਮੇਂ ਸਪਰੇਅ ਕਰੋ। ਜੇਕਰ ਹਮਲਾ ਜਿਆਦਾ ਹੋਵੇ ਤਾਂ 5-6 ਦਿਨਾਂ ਦੇ ਬਾਅਦ ਦੁਬਾਰਾ ਸਪਰੇਅ ਕਰੋ।

ਫਸਲ ਦੀ ਕਟਾਈ

ਅਪ੍ਰੈਲ ਤੋਂ ਮਈ ਮਹੀਨਾ ਆੜੂ ਦੀ ਫਸਲ ਲਈ ਮੁੱਖ ਤੁੜਾਈ ਦਾ ਸਹੀ ਸਮਾਂ ਹੁੰਦਾ ਹੈ। ਇਨ੍ਹਾਂ ਦਾ ਵਧੀਆ ਰੰਗ ਅਤੇ ਸਖਤ ਗੁੱਦਾ ਇਨ੍ਹਾਂ ਦੇ ਪੱਕਣ ਦੇ ਲੱਛਣ ਦਿਖਾਉਂਦਾ ਹੈ। ਆੜੂ ਦੀ ਤੁੜਾਈ ਰੁੱਖ ਨੂੰ ਹਿਲਾ ਕੇ ਕੀਤੀ ਜਾਂਦੀ ਹੈ।

ਕਟਾਈ ਤੋਂ ਬਾਅਦ

ਤੁੜਾਈ ਤੋਂ ਬਾਅਦ ਇਨ੍ਹਾਂ ਨੂੰ ਦਰਮਿਆਨੇ ਤਾਪਮਾਨ 'ਤੇ ਸਟੋਰ ਕਰ ਲਿਆ ਜਾਂਦਾ ਹੈ ਅਤੇ ਸੁਕੈਸ਼ ਆਦਿ ਤਿਆਰ ਕਰਨ ਲਈ ਵਰਤਿਆ ਜਾਂਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare