ਚਮੇਲੀ ਦੀ ਜਾਣਕਾਰੀ

ਆਮ ਜਾਣਕਾਰੀ

ਇਹ ਇੱਕ ਮਹੱਤਵਪੂਰਨ ਫੁੱਲਾਂ ਵਾਲੀ ਫਸਲ ਹੈ, ਜੋ ਪੂਰੇ ਭਾਰਤ ਵਿੱਚ ਵਪਾਰਕ ਪੱਧਰ ਤੇ ਉਗਾਈ ਜਾਂਦੀ ਹੈ। ਇਸਦਾ ਕੱਦ 10-15 ਫੁੱਟ ਤੱਕ ਹੁੰਦਾ ਹੈ। ਇਸਦੇ ਸਦਾਬਹਾਰ ਪੱਤੇ 2.5 ਇੰਚ ਲੰਬੇ, ਹਰੇ ਅਤੇ ਬੇਲਨਾਕਾਰ ਤਣੇ ਵਾਲੇ ਹੁੰਦੇ ਹਨ ਅਤੇ ਇਹ ਚਿੱਟੇ ਰੰਗ ਦੇ ਫੁੱਲ ਤਿਆਰ ਕਰਦੇ ਹਨ। ਇਸਦੇ ਫੁੱਲ ਮੱਖ ਤੌਰ ਤੇ ਮਾਰਚ ਤੋਂ ਜੂਨ ਮਹੀਨੇ ਵਿੱਚ ਖਿਲਦੇ ਹਨ। ਇਨ੍ਹਾਂ ਦੀ ਵਰਤੋਂ ਮੁੱਖ ਤੌਰ ਤੇ ਹਾਰ ਬਣਾਉਣ, ਸਜਾਵਟ ਅਤੇ ਪੂਜਾ ਲਈ ਕੀਤੀ ਜਾਂਦੀ ਹੈ। ਇਸਦੀ ਤੇਜ਼ ਸੁਗੰਧ ਕਾਰਨ ਇਸਦੀ ਵਰਤੋਂ ਇਤਰ, ਸਾਬਣ, ਕਰੀਮਾਂ, ਤੇਲ, ਸ਼ੈਂਪੂ ਅਤੇ ਸਰਫ ਆਦਿ ਵਿੱਚ ਵੀ ਕੀਤੀ ਜਾਂਦੀ ਹੈ। ਪੰਜਾਬ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਹੈਦਰਾਬਾਦ ਆਦਿ ਮੁੱਖ ਉਤਪਾਦਕ ਪ੍ਰਾਂਤ ਹਨ।

ਮਿੱਟੀ

ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਚੰਗੇ ਨਿਕਾਸ ਵਾਲੀ ਚੀਕਣੀ ਮਿੱਟੀ ਤੋਂ ਰੇਤਲੀ ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤ ਵਧੇਰੇ ਮਾਤਰਾ 'ਚ ਮੌਜੂਦ ਹੋਣ, ਵਿੱਚ ਕੀਤੀ ਜਾ ਸਕਦੀ ਹੈ। ਇਹ ਚੰਗੇ ਨਿਕਾਸ ਵਾਲੀ ਰੇਤਲੀ-ਦੋਮਟ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਵਧੇਰੇ ਪੈਦਾਵਾਰ ਲਈ ਉਚਿੱਤ ਮਾਤਰਾ ਵਿੱਚ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ। ਇਸ ਲਈ ਦਾ pH 6.5 ਤੋਂ ਵੱਧ ਨਹੀਂ ਹੋਣਾ ਚਾਹੀਦਾ।

ਪ੍ਰਸਿੱਧ ਕਿਸਮਾਂ ਅਤੇ ਝਾੜ

CO 1 (Jui): ਇਸ ਕਿਸਮ ਦੀਆਂ ਲੰਬੀਆਂ ਕੋਰੋਲਾ ਟਿਊਬਾਂ ਹੁੰਦੀਆਂ ਹਨ ਅਤੇ ਤੁੜਾਈ ਲਈ ਆਸਾਨ ਹੁੰਦੀਆਂ ਹਨ। ਇਸਦਾ ਔਸਤਨ ਝਾੜ 35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

CO 2 (Jui): ਇਸ ਕਿਸਮ ਦੇ ਫੁੱਲਾਂ ਦੀਆਂ ਕਲੀਆਂ ਮੋਟੀਆਂ ਅਤੇ ਕੋਰੋਲਾ ਟਿਊਬਾਂ ਲੰਬੀਆਂ ਹੁੰਦੀਆਂ ਹਨ। ਇਸਦਾ ਔਸਤਨ ਝਾੜ 46 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਫੁੱਲਾਂ ਦੇ ਗੁੱਛੇ ਬਣਨ ਵਾਲੇ ਰੋਗ ਦੀ ਰੋਧਕ ਕਿਸਮ ਹੈ।

CO-1 (Chameli): ਇਹ ਕਿਸਮ ਤਾਮਿਲਨਾਡੂ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਗਈ ਹੈ। ਇਸਦਾ ਔਸਤਨ ਝਾੜ 42 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਲੂਜ਼ ਫੁੱਲਾਂ ਦੀ ਪੈਦਾਵਾਰ ਅਤੇ ਤੇਲ ਕੱਢਣ ਲਈ ਉਚਿੱਤ ਕਿਸਮ ਹੈ।

CO-2 (Chameli): ਇਸ ਕਿਸਮ ਦੀਆਂ ਕਲੀਆਂ ਮੋਟੀਆਂ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ ਅਤੇ ਕੋਰੋਲਾ ਟਿਊਬਾਂ ਲੰਬੀਆਂ ਹੁੰਦੀਆਂ ਹਨ। ਇਸਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Gundumalli: ਇਸ ਕਿਸਮ ਦੇ ਫੁੱਲ ਗੋਲਾਕਾਰ ਅਤੇ ਵਧੀਆ ਸੁਗੰਧ ਵਾਲੇ ਹੁੰਦੇ ਹਨ। ਇਸਦਾ ਔਸਤਨ ਝਾੜ 29-33 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Ramban and Madanban: ਇਸ ਕਿਸਮ ਦੇ ਫੁੱਲਾਂ ਦੀਆਂ ਕਲੀਆਂ ਲੰਬੇ ਆਕਾਰ ਦੀਆਂ ਹੁੰਦੀਆਂ ਹਨ।

Double Mogra: ਇਹ ਕਿਸਮ ਦੇ ਫੁੱਲਾਂ ਦੀਆਂ 8-10 ਪੱਤੀਆਂ ਹੁੰਦੀਆਂ ਹਨ। ਇਸ ਫੁੱਲ ਦੀ ਸੁਗੰਧ ਚਿੱਟੇ ਗੁਲਾਬ ਵਰਗੀ ਹੁੰਦੀ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Arka Surabhi: ਇਸ ਕਿਸਮ ਨੂੰ ਪਿੰਕ ਪਿਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਕਿਸਮ ਆਈ. ਆਈ. ਐੱਚ. ਆਰ. ਬੰਗਲੌਰ ਵੱਲੋਂ ਤਿਆਰ ਕੀਤੀ ਗਈ ਹੈ। ਇਸਦਾ ਔਸਤਨ ਝਾੜ 41 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਖੇਤ ਦੀ ਤਿਆਰੀ

ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ, ਪਹਿਲਾਂ ਖੇਤ ਨੂੰ ਨਦੀਨ-ਮੁਕਤ ਕਰੋ। ਖੇਤ ਨੂੰ ਨਦੀਨ-ਮੁਕਤ ਬਣਾਉਣ ਲਈ 1-2 ਵਾਰ ਵਾਹੀ ਦੀ ਲੋੜ ਹੁੰਦੀ ਹੈ। ਵਾਹੀ ਤੋਂ ਬਾਅਦ 30 ਸੈ.ਮੀ. ਘਣ ਦੇ ਟੋਏ ਬਿਜਾਈ ਤੋਂ ਇੱਕ ਮਹੀਨੇ ਪਹਿਲਾਂ ਤਿਆਰ ਕਰੋ ਅਤੇ ਧੁੱਪ ਚ ਖੁੱਲੇ ਛੱਡ ਦਿਓ। ਖੇਤ ਦੀ ਤਿਆਰੀ ਸਮੇਂ ਰੂੜੀ ਦੀ ਖਾਦ 10 ਕਿਲੋ ਮਿੱਟੀ ਵਿੱਚ ਮਿਲਾਓ।

ਬਿਜਾਈ

ਬਿਜਾਈ ਦਾ ਸਮਾਂ
ਇਸਦੀ ਬਿਜਾਈ ਜੂਨ ਤੋਂ ਨਵੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ।

ਫਾਸਲਾ
ਵੱਖ-ਵੱਖ ਕਿਸਮਾਂ ਵੱਖ-ਵੱਖ ਫਾਸਲੇ ਤੇ ਉਗਾਈਆਂ ਜਾਂਦੀਆਂ ਹਨ।

  • Mogra ਲਈ 75 ਸੈ.ਮੀ.x1 ਮੀ. ਜਾਂ 1.2 ਮੀ.x1.2 ਮੀ. ਜਾਂ 2 ਮੀ.x2 ਮੀ. ਦਾ ਫਾਸਲਾ ਰੱਖੋ।
  • Jai Jui ਲਈ 1.8x1.8 ਮੀਟਰ ਦਾ ਫਾਸਲਾ ਰੱਖੋ।
  • Kunda ਲਈ 1.8x1.8 ਮੀਟਰ ਦਾ ਫਾਸਲਾ ਰੱਖੋ।


ਬੀਜ ਦੀ ਡੂੰਘਾਈ
ਇਸ ਦੀ ਬਿਜਾਈ 15 ਸੈ.ਮੀ. ਡੂੰਘਾਈ ਤੇ ਕਰੋ।

ਬਿਜਾਈ ਦਾ ਢੰਗ
ਇਨ੍ਹਾਂ ਦਾ ਪ੍ਰਜਣਨ ਪੌਦੇ ਦਾ ਭਾਗ ਕੱਟ ਕੇ, ਲੇਅਰਿੰਗ, ਟਹਿਣੀਆਂ, ਗ੍ਰਾਫਟਿੰਗ, ਬਡਿੰਗ ਅਤੇ ਟਿਸ਼ੂ ਕਲਚਰ ਦੁਆਰਾ ਕੀਤਾ ਜਾ ਸਕਦਾ ਹੈ।

ਬੀਜ

ਬੀਜ ਦੀ ਮਾਤਰਾ
ਹਰੇਕ ਟੋਏ ਵਿੱਚ ਇੱਕ ਤਿਆਰ ਪੌਦਾ ਲਾਓ।

ਬੀਜ ਦੀ ਸੋਧ
ਚਮੇਲੀ ਦੇ ਫੁੱਲਾਂ ਨੂੰ ਸੋਧਣ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਇਹ ਪ੍ਰਜਣਨ ਦੁਆਰਾ ਤਿਆਰ ਕੀਤੇ ਜਾਂਦੇ ਹਨ।

ਪ੍ਰਜਣਨ

ਇਸ ਫਸਲ ਲਈ ਚੰਗੇ ਨਿਕਾਸ ਵਾਲੀ ਜ਼ਮੀਨ, ਉਚਿੱਤ ਸਿੰਚਾਈ ਅਤੇ ਧੁੱਪ ਵਾਲੇ ਮੌਸਮ ਦੀ ਲੋੜ ਹੁੰਦੀ ਹੈ।

ਬਿਜਾਈ ਤੋਂ ਇੱਕ ਮਹੀਨਾ ਪਹਿਲਾਂ 45 ਸੈ.ਮੀ. ਦੀ ਲੋੜੀਂਦੀ ਡੂੰਘਾਈ ਦੇ ਟੋਏ ਪੁੱਟ ਕੇ ਕੁੱਝ ਦਿਨ ਲਈ ਧੁੱਪ 'ਚ ਛੱਡ ਦਿਓ।

ਬਿਜਾਈ ਤੋਂ ਪਹਿਲਾਂ, ਇਹ ਟੋਏ ਰੂੜੀ ਦੀ ਖਾਦ ਦੇ ਦੋ ਭਾਗਾਂ ਨਾਲ ਭਰੋ ਅਤੇ ਇੱਕ ਭਾਗ ਤਾਜ਼ੀ ਮਿੱਟੀ ਅਤੇ ਖੁਰਦਰੀ ਰੇਤ ਨਾਲ ਭਰੋ। ਇਸ ਘੋਲ ਨੂੰ ਠੀਕ ਕਰਨ ਲਈ ਫਿਰ ਟੋਇਆਂ ਨੂੰ ਪਾਣੀ ਦਿਓ।

ਹਰੇਕ ਟੋਏ ਵਿੱਚ ਇੱਕ ਤਿਆਰ ਪੌਦਾ ਲਾਓ।
 

ਕਟਾਈ ਅਤੇ ਛੰਗਾਈ

ਫੁੱਲਾਂ ਦਾ ਉਚਿੱਤ ਆਕਾਰ ਅਤੇ ਇੱਛਾ ਅਨੁਸਾਰ ਝਾੜ ਲੈਣ ਲਈ ਕਾਂਟ-ਸ਼ਾਂਟ ਜ਼ਰੂਰੀ ਹੈ। ਇਸ ਕਿਰਿਆ ਵਿੱਚ ਪੁਰਾਣੀਆਂ, ਕਿਸੇ ਬਿਮਾਰੀ ਤੋਂ ਪ੍ਰਭਾਵਿਤ ਅਤੇ ਨਸ਼ਟ ਟਹਿਣੀਆਂ ਨੂੰ ਹਟਾ ਦਿੱਤਾ ਜਾਂਦਾ ਹੈ। ਫੁੱਲਾਂ ਦੀ ਵਧੇਰੇ ਪੈਦਾਵਾਰ, ਕੁਆਲਿਟੀ ਅਤੇ ਮਾਤਰਾ ਲਈ ਕਾਂਟ-ਸ਼ਾਂਟ ਨਵੰਬਰ ਦੇ ਆਖਰੀ ਹਫਤੇ ਕੀਤੀ ਜਾਂਦੀ ਹੈ।

ਖਾਦਾਂ

ਤੱਤ(ਕਿਲੋ ਪ੍ਰਤੀ ਏਕੜ)

NITROGEN K2O P2O5
60 18 72

 

 ਖਾਦਾਂ(ਕਿਲੋ ਪ੍ਰਤੀ ਏਕੜ)

UREA SSP MOP
130 120 120

 

 ਖੇਤ ਦੀ ਤਿਆਰੀ ਸਮੇਂ ਨਾਈਟ੍ਰੋਜਨ 60 ਗ੍ਰਾਮ, ਪੋਟਾਸ਼ੀਅਮ 120 ਗ੍ਰਾਮ ਅਤੇ ਫਾਸਫੋਰਸ 120 ਗ੍ਰਾਮ ਪ੍ਰਤੀ ਪੌਦਾ ਪਾਓ। ਖਾਦਾਂ ਦੀ ਇਹ ਮਾਤਰਾ ਵਪਾਰਕ ਪੱਧਰ ਦੀ ਖੇਤੀ ਲਈ ਸਿਫਾਰਸ਼ ਕੀਤੀ ਜਾਂਦੀ ਹੈ। ਸਾਰੀਆਂ ਖਾਦਾਂ ਨੂੰ ਇੱਕਠੇ ਮਿਲਾ ਕੇ ਦੋ ਬਰਾਬਰ ਹਿੱਸਿਆਂ ਵਿੱਚ ਪਾਇਆ ਜਾਂਦਾ ਹੈ। ਪਹਿਲਾ ਹਿੱਸਾ ਜਨਵਰੀ ਵਿੱਚ ਅਤੇ ਬਾਕੀ ਹਿੱਸਾ ਜੁਲਾਈ ਵਿੱਚ ਪਾਓ। ਮੂੰਗਫਲੀ ਕੇਕ, ਨਿੰਮ ਕੇਕ ਆਦਿ ਵਰਗੀਆਂ ਜੈਵਿਕ ਖਾਦਾਂ 100 ਗ੍ਰਾਮ ਪ੍ਰਤੀ ਪੌਦਾ ਪਾਓ।

ਫੁੱਲਾਂ ਦਾ ਝਾੜ ਵਧਾਉਣ ਲਈ ਜ਼ਿੰਕ 0.25% ਅਤੇ ਮੈਗਨੀਸ਼ੀਅਮ 0.5% ਦੀ ਸਪਰੇਅ ਕਰੋ। ਆਈਰਨ ਦੀ ਕਮੀ ਨੂੰ ਪੂਰਾ ਕਰਨ ਲਈ ਫੈਰੱਸ ਸਲਫੇਟ 5 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਮਹੀਨੇ ਦੇ ਫਾਸਲੇ ਤੇ ਸਪਰੇਅ ਕਰੋ।

ਨਦੀਨਾਂ ਦੀ ਰੋਕਥਾਮ

ਫਸਲ ਦੇ ਵਧੀਆ ਵਿਕਾਸ ਲਈ ਗੋਡੀ ਜ਼ਰੂਰੀ ਹੁੰਦੀ ਹੈ। ਪਹਿਲੀ ਗੋਡੀ ਬਿਜਾਈ ਤੋਂ 3-4 ਹਫਤੇ ਬਾਅਦ ਕਰੋ ਅਤੇ ਫਿਰ 2-3 ਮਹੀਨਿਆਂ ਵਿੱਚ ਇੱਕ ਗੋਡੀ ਕਰੋ।

ਸਿੰਚਾਈ

ਫੁੱਲਾਂ ਦੇ ਉਚਿੱਤ ਵਿਕਾਸ ਲਈ ਸਹੀ ਫਾਸਲੇ 'ਤੇ ਸਿੰਚਾਈ ਕਰਨਾ ਜ਼ਰੂਰੀ ਹੈ। ਗਰਮੀਆਂ ਦੇ ਮਹੀਨਿਆਂ ਵਿੱਚ, ਹਫਤੇ 'ਚ ਇੱਕ ਵਾਰੀ ਖੁੱਲਾ ਪਾਣੀ ਦਿਓ। ਫੁੱਲ ਨਿਕਲਣ ਤੋਂ ਬਾਅਦ, ਅਗਲੀ ਸਿੰਚਾਈ ਦੀ ਲੋੜ ਖਾਦ ਪਾਉਣ ਅਤੇ ਕਾਂਟ-ਸ਼ਾਂਟ ਤੱਕ ਨਹੀਂ ਹੁੰਦੀ ਹੈ।

ਪੌਦੇ ਦੀ ਦੇਖਭਾਲ

ਨੀਮਾਟੋਡ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਨੀਮਾਟੋਡ: ਇਸ ਬਿਮਾਰੀ ਦੇ ਲੱਛਣ ਵਿਕਾਸ ਦਾ ਰੁੱਕ ਜਾਣਾ, ਸੁੱਕਣਾ ਅਤੇ ਪੱਤਿਆਂ ਦਾ ਝੜਨਾ ਆਦਿ ਹੈ।

ਰੋਕਥਾਮ: ਇਸਦੀ ਰੋਕਥਾਮ ਲਈ ਸਾਫ 10 ਗ੍ਰਾਮ ਪ੍ਰਤੀ ਪੌਦਾ ਸਪਰੇਅ ਕਰੋ।

ਜੜ ਗਲਣ

ਜੜ ਗਲਣ:  ਇਸ ਬਿਮਾਰੀ ਨਾਲ ਪੱਤਿਆਂ ਦੇ ਹੇਠਲੇ ਪਾਸੇ ਭੂਰੇ ਰੰਗ ਦੇ ਦਾਣੇ ਬਣ ਜਾਂਦੇ ਹਨ ਅਤੇ ਕਈ ਵਾਰ ਇਹ ਤਣੇ ਅਤੇ ਫੁੱਲਾਂ ਤੇ ਵੀ ਦਿਖਾਈ ਦਿੰਦੇ ਹਨ।

ਰੋਕਥਾਮ: ਇਸਦੀ ਰੋਕਥਾਮ ਲਈ ਮਿੱਟੀ ਵਿੱਚ ਕੋਪਰ ਆਕਸੀਕਲੋਰਾਈਡ 2.5 ਗ੍ਰਾਮ ਪ੍ਰਤੀ ਲੀਟਰ ਪਾਓ।

ਕਲੀ ਦੀ ਸੁੰਡੀ
  • ਕੀੜੇ ਮਕੌੜੇ ਤੇ ਰੋਕਥਾਮ

ਕਲੀ ਦੀ ਸੁੰਡੀ: ਇਹ ਸੁੰਡੀਆਂ ਪੱਤੇ, ਟਹਿਣੀਆਂ ਅਤੇ ਫੁੱਲਾਂ ਨੂੰ ਖਾ ਕੇ ਪੌਦੇ ਨੂੰ ਨੁਕਸਾਨ ਕਰਦਾ ਹੈ।

ਰੋਕਥਾਮ: ਇਸ ਦੀ ਰੋਕਥਾਮ ਲਈ ਮੋਨੋਕਰੋਟੋਫੋਸ 36 ਡਬਲਿਯੂ ਐੱਸ ਸੀ 2 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ।

ਫੁੱਲ ਦਾ ਕੀੜਾ

ਫੁੱਲ ਦਾ ਕੀੜਾ: ਇਸ ਨਾਲ ਫੁੱਲ ਜਲਦੀ ਖਿੜ ਜਾਂਦੇ ਹਨ ਅਤੇ ਪ੍ਰਭਾਵਿਤ ਪੌਦਾ ਸਿਹਤਮੰਦ ਪੌਦੇ ਤੋਂ ਵੱਧ ਫੁੱਲ ਪੈਦਾ ਕਰਦਾ ਹੈ।

ਰੋਕਥਾਮ: ਇਸਦੀ ਰੋਕਥਾਮ ਲਈ ਮੋਨੋਕਰੋਟੋਫੋਸ 36 ਡਬਲਿਯੂ ਐੱਸ ਸੀ 2 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ।

ਲਾਲ ਮਕੌੜਾ ਜੂੰ

ਲਾਲ ਮਕੌੜਾ ਜੂੰ: ਇਸਦੇ ਹਮਲੇ ਨਾਲ ਪੱਤਿਆਂ ਦੀ ਉਪੱਰੀ ਸਤਹਿ ਤੇ ਧੱਬੇ ਦਿਖਾਈ ਦਿੰਦੇ ਹਨ। ਪੱਤੇ ਹੌਲੀ-ਹੌਲੀ ਰੰਗ ਬਦਲ ਲੈਂਦੇ ਹਨ ਅਤੇ ਅੰਤ ਵਿੱਚ ਝੜ ਜਾਂਦੇ ਹਨ।

ਰੋਕਥਾਮ: ਇਸਦੀ ਰੋਕਥਾਮ ਲਈ ਸਲਫਰ 50% ਡਬਲਿਯੂ ਪੀ 2 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ।

ਸਟਿਕ ਬੱਗਸ

ਸਟਿਕ ਬੱਗਸ: ਇਹ ਪੌਦੇ ਦੇ ਪੱਤਿਆਂ, ਕੋਮਲ ਟਹਿਣੀਆਂ ਅਤੇ ਕਲੀਆਂ ਨੂੰ ਖਾ ਕੇ ਪੌਦੇ ਦਾ ਨੁਕਸਾਨ ਕਰਦੇ ਹਨ।

ਰੋਕਥਾਮ: ਇਸਦੀ ਰੋਕਥਾਮ ਲਈ ਮੈਲਾਥਿਆਨ 0.05% ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਇਹ ਫਸਲ ਬਿਜਾਈ ਤੋਂ 6 ਮਹੀਨੇ ਬਾਅਦ ਤੱਕ ਪੱਕ ਜਾਂਦੀ ਹੈ ਅਤੇ ਇਸ ਦੀਆਂ ਕਲੀਆਂ ਨੂੰ ਖਿੜਨ ਤੋਂ ਪਹਿਲਾਂ ਹੱਥੀਂ ਤੋੜਿਆ ਜਾਂਦਾ ਹੈ। ਇਸ ਦੀ ਤੁੜਾਈ ਮੁੱਖ ਤੌਰ 'ਤੇ ਸਵੇਰੇ ਜਲਦੀ ਕੀਤੀ ਜਾਂਦੀ ਹੈ। ਇਸਦੀ ਪੈਦਾਵਾਰ ਹਰ ਸਾਲ ਵੱਧਦੀ ਰਹਿੰਦੀ ਹੈ, ਪਹਿਲੇ ਸਾਲ ਔਸਤਨ ਪੈਦਾਵਾਰ 800 ਕਿਲੋ, ਦੂਜੇ ਸਾਲ 1600 ਕਿਲੋ, ਤੀਜੇ ਸਾਲ 2,600 ਕਿਲੋ, ਚੌਥੇ ਸਾਲ 3,600 ਕਿਲੋ ਪ੍ਰਤੀ ਏਕੜ ਆਦਿ।