ਬਹੇੜਾ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਬਹੇੜਾ ਨੂੰ ਸੰਸਕ੍ਰਿਤ ਵਿੱਚ ਕਰਸ਼ਫਲ, ਕਲੀਦਰੁਮਾ ਅਤੇ ਵਿਭੀਤਾਕੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਇਸਦਾ ਫਲ ਮੁੱਖ ਤੌਰ ਤੇ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਬਹੇੜਾ ਤੋਂ ਤਿਆਰ ਦਵਾਈਆਂ ਦਾ ਇਸਤੇਮਾਲ ਚਮੜੀ ਦੇ ਰੋਗ, ਸੁੱਜੇ ਹਿੱਸਿਆਂ, ਵਾਲਾਂ ਦਾ ਸਫੇਦ ਹੋਣਾ, ਕੋਲੇਸਟ੍ਰੋਲ ਅਤੇ ਖੂਨ ਦੇ ਦੌਰੇ ਨੂੰ ਘਟਾਉਣ ਆਦਿ ਲਈ ਕੀਤਾ ਜਾਂਦਾ ਹੈ। ਇਹ ਪੱਤਝੜ ਵਾਲਾ ਰੁੱਖ ਹੈ ਅਤੇ ਜਿਸਦੀ ਔਸਤਨ ਉਚਾਈ 30 ਮੀਟਰ ਹੁੰਦੀ ਹੈ। ਇਸਦਾ ਸੱਕ ਭੂਰੇ-ਸਲੇਟੀ ਰੰਗ ਦਾ ਹੁੰਦਾ ਹੈ। ਇਸਦੇ ਪੱਤੇ ਅੰਡਾਕਾਰ ਅਤੇ 10-12 ਸੈ.ਮੀ. ਲੰਬੇ ਹੁੰਦੇ ਹਨ। ਇਸਦੇ ਫਲ ਅੰਡਾਕਾਰ ਅਤੇ ਬੀਜ ਸੁਆਦ ਵਿੱਚ ਮਿੱਠੇ ਹੁੰਦੇ ਹਨ। ਭਾਰਤ ਵਿੱਚ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਅਤੇ ਪੰਜਾਬ ਮੁੱਖ ਬਹੇੜਾ ਉਗਾਉਣ ਵਾਲੇ ਖੇਤਰ ਹਨ।

ਜਲਵਾਯੂ

  • Season

    Temperature

    30-45°C
  • Season

    Rainfall

    900-3000mm
  • Season

    Sowing Temperature

    30-35°C
  • Season

    Harvesting Temperature

    15-20°C
  • Season

    Temperature

    30-45°C
  • Season

    Rainfall

    900-3000mm
  • Season

    Sowing Temperature

    30-35°C
  • Season

    Harvesting Temperature

    15-20°C
  • Season

    Temperature

    30-45°C
  • Season

    Rainfall

    900-3000mm
  • Season

    Sowing Temperature

    30-35°C
  • Season

    Harvesting Temperature

    15-20°C
  • Season

    Temperature

    30-45°C
  • Season

    Rainfall

    900-3000mm
  • Season

    Sowing Temperature

    30-35°C
  • Season

    Harvesting Temperature

    15-20°C

ਮਿੱਟੀ

ਇਸਦੇ ਸਖਤਪਨ ਕਰਕੇ ਇਹ ਫਸਲ ਨੂੰ ਹਰ ਕਿਸਮ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਮਿੱਟੀ ਵਿੱਚ ਵਧੀਆ ਨਮੀ ਹੋਣੀ ਚਾਹੀਦੀ ਹੈ। ਜਦੋਂ ਇਸਨੂੰ ਵਧੀਆ ਜਲ-ਨਿਕਾਸ ਵਾਲੀ ਨਮੀ ਵਾਲੀ, ਡੂੰਘੀ, ਰੇਤੀਲੀ ਦੋਮਟ ਮਿੱਟੀ ਵਿੱਚ ਉਗਾਇਆ ਜਾਂਦਾ ਹੈ, ਤਾਂ ਇਹ ਵਧੀਆ ਪੈਦਾਵਾਰ ਦਿੰਦੀ ਹੈ। ਨਵੇਂ ਪੌਦਿਆਂ ਦੇ ਸ਼ੁਰੂਆਤੀ ਵਿਕਾਸ ਸਮੇਂ ਇਹ ਛਾਂ ਨੂੰ ਸਹਾਰ ਸਕਦੀ ਹੈ।

ਖੇਤ ਦੀ ਤਿਆਰੀ

ਬਹੇੜਾ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਭੁਰਭੁਰਾ ਕਰਨ ਲਈ ਜ਼ਮੀਨ ਨੂੰ ਵਾਹੋ। ਵਾਹੀ ਤੋਂ ਬਾਅਦ ਮਾਨਸੂਨ ਆਉਣ ਤੋਂ ਪਹਿਲਾਂ ਟੋਏ ਪੁੱਟੋ। ਨੀਵੇਂ ਇਲਾਕਿਆਂ ਵਿੱਚ ਪੌਦੇ ਦੇ ਵਧੀਆ ਵਿਕਾਸ ਲਈ ਟੋਏ ਵੱਡੇ ਆਕਾਰ ਦੇ ਪੁੱਟੋ।

ਬਿਜਾਈ

ਬਿਜਾਈ ਦਾ ਸਮਾਂ
ਨਰਸਰੀ ਬੈੱਡ ਜੂਨ-ਜੁਲਾਈ ਮਹੀਨੇ ਵਿੱਚ ਤਿਆਰ ਕੀਤੇ ਜਾਂਦੇ ਹਨ। ਬਿਜਾਈ ਜੁਲਾਈ ਮਹੀਨੇ ਵਿੱਚ ਮਾਨਸੂਨ ਆਉਣ ਤੋਂ ਪਹਿਲਾਂ ਕੀਤੀ ਜਾਂਦੀ ਹੈ।

ਫਾਸਲਾ
ਵਧੀਆ ਵਿਕਾਸ ਲਈ ਨਵੇਂ ਪੌਦਿਆਂ ਵਿੱਚ 3X3 ਮੀਟਰ ਦਾ ਫਾਸਲਾ ਰੱਖੋ।

ਬਿਜਾਈ ਦਾ ਢੰਗ
ਇਸਦੀ ਬਿਜਾਈ ਪਿਉਂਦ ਲਗਾ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਪੁੰਗਰਾਅ ਦੀ ਪ੍ਰਤੀਸ਼ਤਤਾ ਵਧਾਉਣ ਲਈ ਬੀਜਾਂ ਨੂੰ 24 ਘੰਟੇ ਲਈ ਪਾਣੀ ਵਿੱਚ ਡੋਬੋ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਬਹੇੜਾ ਦੇ ਬੀਜਾਂ ਨੂੰ 45 X 45 X 45 ਸੈ.ਮੀ. ਦੇ ਪੁੱਟੇ ਹੋਏ ਟੋਇਆਂ ਵਿੱਚ ਬੀਜੋ। ਬਿਜਾਈ ਤੋਂ ਬਾਅਦ ਮਿੱਟੀ ਦੀ ਨਮੀ ਲਈ ਹਲਕੀ ਸਿੰਚਾਈ ਕਰੋ। ਬਿਜਾਈ ਮਾਨਸੂਨ ਆਉਣ ਤੋਂ ਪਹਿਲਾਂ ਜੁਲਾਈ ਮਹੀਨੇ ਵਿੱਚ ਕੀਤੀ ਜਾਂਦੀ ਹੈ।

ਇਸਦੀ ਬਿਜਾਈ ਸਿੱਧੇ ਢੰਗ ਬੀਜ ਲਗਾ ਕੇ ਵੀ ਕੀਤੀ ਜਾ ਸਕਦੀ ਹੈ, ਪਰ ਜੂਨ-ਜੁਲਾਈ ਮਹੀਨੇ ਵਿੱਚ ਮਾਨਸੂਨ ਸ਼ੁਰੂ ਹੋਣ 'ਤੇ ਕੀਤੀ ਜਾ ਸਕਦੀ ਹੈ। ਬੀਜਾਂ ਨੂੰ 2 ਇੰਚ ਡੂੰਘਾਈ 'ਤੇ ਬੀਜੋ ਅਤੇ ਕਤਾਰ ਵਾਲਾ ਢੰਗ ਵਰਤੋ। ਨਵੇਂ ਪੌਦੇ ਰੋਪਣ ਕਰਨ ਲਈ 10-40 ਦਿਨ ਵਿੱਚ ਤਿਆਰ ਹੋ ਜਾਂਦੇ ਹਨ। ਪੌਦੇ ਮੁੱਖ ਤੌਰ 'ਤੇ 3X3 ਮੀਟਰ ਦੇ ਫਾਸਲੇ 'ਤੇ ਬੀਜੇ ਜਾਂਦੇ ਹਨ। ਪਨੀਰੀ ਪੁੱਟਣ ਤੋਂ 24 ਘੰਟੇ ਪਹਿਲਾਂ ਪਾਣੀ ਲਾਓ, ਤਾਂ ਜੋ ਪੌਦਿਆਂ ਦੀਆਂ ਜੜ੍ਹਾਂ ਆਸਾਨੀ ਨਾਲ ਪੁੱਟੀਆਂ ਜਾ ਸਕਣ।

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

UREA SSP MURIATE OF POTASH
100 250 100

 
ਜ਼ਮੀਨ ਦੀ ਤਿਆਰੀ ਸਮੇਂ ਹਰੇਕ ਟੋਏ ਵਿੱਚ ਰੂੜੀ ਦੀ ਖਾਦ 10 ਕਿਲੋ ਪਾਓ। ਹਰੇਕ ਟੋਏ ਵਿੱਚ ਖਾਦਾਂ ਦੇ ਤੌਰ ਤੇ ਯੂਰੀਆ 100 ਗ੍ਰਾਮ, ਸੁਪਰ ਫਾਸਫੇਟ 250 ਗ੍ਰਾਮ ਅਤੇ ਮਿਊਰੇਟ ਆੱਫ ਪੋਟਾਸ਼ 100 ਗ੍ਰਾਮ ਪਾਓ। ਖਾਦਾਂ ਦੀ ਮਾਤਰਾ ਆਉਣ ਵਾਲੇ ਸਮੇਂ ਵਿੱਚ ਲੋੜ ਅਨੁਸਾਰ ਵਧਾਈ ਜਾ ਸਕਦੀ ਹੈ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ ਮੁਕਤ ਰੱਖਣ ਲਈ ਲਗਾਤਾਰ ਗੋਡੀ ਕਰਦੇ ਰਹੋ। ਜੇਕਰ ਨਦੀਨਾਂ ਨੂੰ ਨਾ ਰੋਕਿਆ ਜਾਵੇ ਤਾਂ ਇਹ ਫਸਲ ਦਾ ਝਾੜ ਘਟਾ ਦਿੰਦਾ ਹੈ। ਲਗਾਤਾਰ ਦੋ ਸਾਲ ਗੋਡੀ ਕਰਦੇ ਰਹੋ। ਬਿਜਾਈ ਤੋਂ 1 ਮਹੀਨੇ ਬਾਅਦ, 1 ਮਹੀਨੇ ਦੇ ਫਾਸਲੇ 'ਤੇ ਗੋਡੀ ਕਰੋ। ਮਲਚਿੰਗ ਵੀ ਮਿੱਟੀ ਦਾ ਤਾਪਮਾਨ ਘੱਟ ਕਰਨ ਅਤੇ ਨਦੀਨਾਂ ਦੀ ਰੋਕਥਾਮ ਲਈ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ।

ਸਿੰਚਾਈ

ਗਰਮੀਆਂ ਵਿੱਚ ਮਾਰਚ, ਅਪ੍ਰੈਲ ਅਤੇ ਮਈ ਮਹੀਨੇ ਵਿੱਚ ਹਰ ਹਫਤੇ 3 ਵਾਰ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਸੈਮੀ-ਲੂਪਰ ਸੁੰਡੀ
  • ਕੀੜੇ ਮਕੌੜੇ \\\ਤੇ ਰੋਕਥਾਮ

ਸੈਮੀ-ਲੂਪਰ ਸੁੰਡੀ: ਇਹ ਹਰੇ ਅਤੇ ਤਾਜ਼ੇ ਪੱਤੇ ਖਾਂਦੀ ਹੈ।

ਫਸਲ ਦੀ ਕਟਾਈ


ਜਦੋਂ ਫਲ ਹਰੇ-ਸਲੇਟੀ ਰੰਗ ਦੇ ਹੋ ਜਾਣ 'ਤੇ ਤੁੜਾਈ ਕੀਤੀ ਜਾਂਦੀ ਹੈ। ਤੁੜਾਈ ਆਮ ਤੌਰ 'ਤੇ ਨਵੰਬਰ-ਫਰਵਰੀ ਮਹੀਨੇ ਵਿੱਚ ਕੀਤੀ ਜਾਂਦੀ ਹੈ। ਫਲ ਪੱਕਣ ਤੋਂ ਤੁਰੰਤ ਬਾਅਦ ਤੁੜਾਈ ਕਰ ਲੈਣੀ ਚਾਹੀਦੀ ਹੈ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਬੀਜਾਂ ਨੂੰ ਸੁਕਾਇਆ ਜਾਂਦਾ ਹੈ। ਬੀਜਾਂ ਨੂੰ ਧੁੱਪ ਵਿੱਚ ਸੁਕਾ ਕੇ ਹਵਾ ਮੁਕਤ ਪੈਕਟ ਵਿੱਚ ਮੰਡੀ ਲਿਜਾਣ ਲਈ ਅਤੇ ਇਨ੍ਹਾਂ ਦੀ ਉਮਰ ਵਧਾਉਣ ਲਈ ਪੈਕ ਕਰ ਦਿੱਤਾ ਜਾਂਦਾ ਹੈ। ਇਸਦੇ ਸੁੱਕੇ ਬੀਜਾਂ ਤੋਂ ਬਹੁਤ ਸਾਰੇ ਉਤਪਾਦ ਜਿਵੇਂ ਕਿ ਤ੍ਰਿਫਲਾ ਕੁਰਨਾ, ਬਿਭੀਤਾਕੀ ਸੁਰਾ, ਬਿਭੀਟਾਕਾ ਘੜਤਾ ਅਤੇ ਤ੍ਰਿਫਲਾ ਘਰਤਾ ਆਦਿ ਤਿਆਰ ਕੀਤੇ ਜਾਂਦੇ ਹਨ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare