ਆਮ ਜਾਣਕਾਰੀ

ਚੀਕੂ ਦਾ ਮੂਲ ਸਥਾਨ ਮੈਕਸਿਕੋ ਅਤੇ ਦੱਖਣੀ ਅਮਰੀਕਾ ਦੇ ਹੋਰ ਦੇਸ਼ ਹਨ। ਚੀਕੂ ਦੀ ਖੇਤੀ ਮੁੱਖ ਤੌਰ ਤੇ ਭਾਰਤ ਵਿੱਚ ਕੀਤੀ ਜਾਂਦੀ ਹੈ। ਇਸ ਨੂੰ ਮੁੱਖ ਤੌਰ ਤੇ ਲੇਟੇਕਸ(ਦੁੱਧ) ਉਤਪਾਦਨ ਲਈ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਦੀ ਵਰਤੋਂ ਚਿਊਇੰਗ-ਗਮ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਭਾਰਤ ਵਿੱਚ ਇਸ ਨੂੰ ਮੁੱਖ ਤੌਰ ਤੇ ਕਰਨਾਟਕਾ, ਤਾਮਿਲਨਾਡੂ, ਕੇਰਲਾ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ ਅਤੇ ਗੁਜਰਾਤ ਵਿੱਚ ਉਗਾਇਆ ਜਾਂਦਾ ਹੈ। ਚੀਕੂ ਦੀ ਖੇਤੀ 65 ਹਜ਼ਾਰ ਏਕੜ ਦੀ ਜ਼ਮੀਨ ਤੇ ਕੀਤੀ ਜਾਂਦੀ ਹੈ ਅਤੇ ਸਾਲਾਨਾ ਉਤਪਾਦਨ 5.4 ਲੱਖ ਮੀਟ੍ਰਿਕ ਟਨ ਹੁੰਦਾ ਹੈ। ਇਸ ਦਾ ਫਲ਼ ਛੋਟੇ ਆਕਾਰ ਦਾ ਹੁੰਦਾ ਹੈ ਜਿਸ ਵਿੱਚ 3-5 ਕਾਲੇ ਬੀਜ ਚਮਕਦਾਰ ਹੁੰਦੇ ਹਨ।

ਮਿੱਟੀ

ਇਸ ਨੂੰ ਕਈ ਕਿਸਮ ਦੀ ਮਿੱਟੀ ਵਿੱਚ ਉਗਾਇਆ ਜਾਂਦਾ ਹੈ। ਪਰ ਚੰਗੇ ਨਿਕਾਸ ਵਾਲੀ ਸੰਘਣੀ ਜਲੋੜ, ਰੇਤਲੀ-ਦੋਮਟ ਅਤੇ ਕਾਲੀ ਮਿੱਟੀ ਚੀਕੂ ਦੀ ਖੇਤੀ ਦੇ ਲਈ ਸਭ ਤੋਂ ਵਧੀਆ ਹੈ। ਚੀਕੂ ਦੀ ਖੇਤੀ ਲਈ ਮਿੱਟੀ ਦਾ pH 6.0-8.0 ਹੋਣਾ ਚਾਹੀਦਾ ਹੈ। ਇਸ ਨੂੰ ਖੋਖਲੀ-ਚੀਕਣੀ ਅਤੇ ਕੈਲਸ਼ੀਅਮ ਦੀ ਉੱਚੀ ਮਾਤਰਾ ਵਾਲੀ ਮਿੱਟੀ ਵਿੱਚ ਨਾ ਬੀਜੋ।

ਪ੍ਰਸਿੱਧ ਕਿਸਮਾਂ ਅਤੇ ਝਾੜ

Kaalipatti: ਇਹ ਕਿਸਮ 2011 ਵਿੱਚ ਜਾਰੀ ਕੀਤੀ ਗਈ। ਇਹ ਵੱਧ ਪੈਦਾਵਾਰ ਵਾਲੀ ਅਤੇ ਚੰਗੀ ਕੁਆਲਿਟੀ ਵਾਲੀ ਕਿਸਮ ਹੈ। ਇਸ ਦੇ ਫਲ ਅੰਡਾਕਾਰ ਅਤੇ ਘੱਟ ਬੀਜਾਂ(1-4 ਪ੍ਰਤੀ ਫਲ) ਵਾਲੇ ਹੁੰਦੇ ਹਨ। ਇਸ ਦੀ ਔਸਤਨ ਪੈਦਾਵਾਰ 166 ਕਿਲੋ ਪ੍ਰਤੀ ਰੁੱਖ ਹੁੰਦੀ ਹੈ।

Cricket ball: ਇਹ ਕਿਸਮ 2011 ਵਿੱਚ ਜਾਰੀ ਕੀਤੀ ਗਈ। ਇਹ ਕਿਸਮ Calcutta large ਨਾਮ ਨਾਲ ਪ੍ਰਸਿੱਧ ਹੈ। ਇਸ ਦੇ ਫਲ਼ ਵੱਡੇ ਗੋਲ ਆਕਾਰ ਦੇ ਅਤੇ ਗੁੱਦਾ ਦਾਣੇਦਾਰ ਹੁੰਦਾ ਹੈ। ਇਹ ਫਲ਼ ਜ਼ਿਆਦਾ ਮਿੱਠੇ ਨਹੀਂ ਹੁੰਦੇ। ਇਸ ਦੀ ਔਸਤਨ ਪੈਦਾਵਾਰ 157 ਪ੍ਰਤੀ ਰੁੱਖ ਹੁੰਦੀ ਹੈ।

ਦੂਸਰੇ ਰਾਜਾਂ ਦੀਆਂ ਕਿਸਮਾਂ


Chhatri: ਇਸ ਕਿਸਮ ਦੀ ਕੁਆਲਿਟੀ Kaalipatti ਕਿਸਮ ਦੇ ਮੁਕਾਬਲੇ ਘੱਟ ਹੁੰਦੀ ਹੈ। ਇਹ ਵੱਧ ਪੈਦਾਵਾਰ ਵਾਲੀ ਕਿਸਮ ਹੈ।

Dhola Diwani: ਇਹ ਕਿਸਮ ਚੰਗੀ ਕੁਆਲਿਟੀ ਵਾਲੀ ਉਪਜ ਦਿੰਦੀ ਹੈ। ਇਸ ਦੇ ਫਲ਼ ਅੰਡਾਕਾਰ ਹੁੰਦੇ ਹਨ।

Baramasi: ਇਹ ਕਿਸਮ ਉੱਤਰੀ ਭਾਰਤ ਵਿੱਚ ਪ੍ਰਸਿੱਧ ਹੈ। ਇਸ ਦੇ ਫਲ਼ ਗੋਲ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਹ 12 ਮਹੀਨੇ ਫਲ ਦੇਣ ਵਾਲੀ ਕਿਸਮ ਹੈ।

Pot Sapota: ਇਹ ਕਿਸਮ ਗਮਲਿਆਂ ਵਿੱਚ ਵੀ ਉਗਾਈ ਜਾ ਸਕਦੀ ਹੈ। ਇਸ ਦੇ ਫਲ ਛੋਟੇ, ਅੰਡਾਕਾਰ ਸਿਰੇ ਤੋਂ ਤਿੱਖੇ ਹੁੰਦੇ ਹਨ। ਇਸਦੇ ਫਲ ਬਹੁਤ ਮਿੱਠੇ ਅਤੇ ਖੁਸ਼ਬੂਦਾਰ ਹੁੰਦੇ ਹਨ।

Calcutta Round, Pala, Vavi Valsa, Pilipatti, Murabba, Baharu ਅਤੇ Gandhevi ਆਦਿ ਵੀ ਹੋਰਨਾਂ ਰਾਜਾਂ ਦੀਆਂ ਕਿਸਮਾਂ ਹਨ।

ਖੇਤ ਦੀ ਤਿਆਰੀ

ਚੀਕੂ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਜ਼ਮੀਨ ਪੋਲੀ ਕਰਨ ਲਈ 2-3 ਵਾਰ ਵਾਹੀ ਕਰਕੇ ਜ਼ਮੀਨ ਨੂੰ ਸਮਤਲ ਕਰੋ।

ਬਿਜਾਈ

ਬਿਜਾਈ ਦਾ ਸਮਾਂ
ਇਸਦੀ ਬਿਜਾਈ ਮੁੱਖ ਤੌਰ ਤੇ ਫਰਵਰੀ ਤੋਂ ਮਾਰਚ ਅਤੇ ਅਗਸਤ ਤੋਂ ਅਕਤੂਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ।

ਫਾਸਲਾ
ਬਿਜਾਈ ਦੇ ਲਈ 9 ਮੀਟਰ ਫਾਸਲਾ ਰੱਖੋ।

ਬੀਜ ਦੀ ਡੂੰਘਾਈ
1 ਮੀਟਰ ਡੂੰਘੇ ਟੋਏ ਵਿੱਚ ਬਿਜਾਈ ਕੀਤੀ ਜਾਂਦੀ ਹੈ।

ਅੰਤਰ-ਫਸਲਾਂ

ਸਿੰਚਾਈ ਦੀ ਸੁਵਿਧਾ ਅਤੇ ਜਲਵਾਯੂ ਦੇ ਆਧਾਰ ਤੇ ਚੀਕੂ ਨਾਲ ਅੰਤਰ-ਫਸਲੀ ਲਈ ਅਨਾਨਾਸ ਅਤੇ ਕੋਕੋਆ, ਟਮਾਟਰ, ਬੈਂਗਣ, ਫੁੱਲ-ਗੋਭੀ, ਮਟਰ, ਖੀਰੇ ਵਾਲੀ ਜਾਤੀ ਦੀਆਂ ਫਸਲਾਂ, ਕੇਲਾ ਅਤੇ ਪਪੀਤਾ ਆਦਿ ਉਗਾਇਆ ਜਾ ਸਕਦਾ ਹੈ।

ਖਾਦਾਂ

ਰੁੱਖ ਦੀ ਉਮਰ (ਸਾਲ ਵਿੱਚ) ਰੂੜੀ ਦੀ ਖਾਦ(ਕਿਲੋ ਪ੍ਰਤੀ ਰੁੱਖ) ਯੂਰੀਆ(ਗ੍ਰਾਮ ਪ੍ਰਤੀ ਰੁੱਖ) ਸਿੰਗਲ ਸੁਪਰ ਫਾਸਫੇਟ(ਗ੍ਰਾਮ ਪ੍ਰਤੀ ਰੁੱਖ) ਮਿਊਰੇਟ ਆੱਫ ਪੋਟਾਸ਼(ਗ੍ਰਾਮ ਪ੍ਰਤੀ ਰੁੱਖ)
1-3 ਸਾਲ 25 220-660 300-900 75-250
4-6 ਸਾਲ 50 880-1300 1240-1860 340-500
7-9 ਸਾਲ 75 1550-2000 2200-2800 600-770
10 ਸਾਲ ਅਤੇ ਇਸ ਤੋਂ ਵੱਧ 100 2200 3100 850

 

ਦਸੰਬਰ ਤੋਂ ਜਨਵਰੀ ਮਹੀਨੇ ਵਿੱਚ, ਚੰਗੀ ਤਰ੍ਹਾਂ ਨਾਲ ਗਲੀ ਹੋਈ ਰੂੜੀ ਦੀ ਖਾਦ, ਫਾਸਫੋਰਸ ਅਤੇ ਪੋਟਾਸ਼ੀਅਮ ਪਾਓ। ਨਾਈਟ੍ਰੋਜਨ ਨੂੰ ਦੋ ਭਾਗਾਂ ਵਿੱਚ ਵੰਡ ਕੇ, ਅੱਧੀ ਨਾਈਟ੍ਰੋਜਨ ਮਾਰਚ ਮਹੀਨੇ ਵਿੱਚ ਅਤੇ ਬਾਕੀ ਬਚੀ ਨਾਈਟ੍ਰੋਜਨ ਜੁਲਾਈ ਤੋਂ ਅਗਸਤ ਮਹੀਨੇ ਵਿੱਚ ਪਾਓ।

ਨਦੀਨਾਂ ਦੀ ਰੋਕਥਾਮ

ਅਸਰਦਾਰ ਰੋਕਥਾਮ ਲਈ, ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਸ਼ੁਰੂਆਤੀ 10-12 ਮਹੀਨੇ ਵਿੱਚ ਸਟੌਂਪ 800 ਮਿ.ਲੀ. ਜਾਂ ਡਿਊਰਾੱਨ 800 ਗ੍ਰਾਮ ਪ੍ਰਤੀ ਏਕੜ ਪਾਓ।

ਸਿੰਚਾਈ

ਸਰਦੀਆਂ ਵਿੱਚ 30 ਦਿਨਾਂ ਦੇ ਅੰਤਰਾਲ ਤੇ ਅਤੇ ਗਰਮੀਆਂ ਵਿੱਚ 12 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਕਰੋ। ਤੁਪਕਾ ਸਿੰਚਾਈ ਤਕਨੀਕ ਦੀ ਵਰਤੋਂ ਕਰੋ, ਇਸ ਨਾਲ 40% ਪਾਣੀ ਬੱਚਦਾ ਹੈ। ਸ਼ੁਰੂਆਤੀ ਅਵਸਥਾ ਵਿੱਚ ਪਹਿਲੇ ਦੋ ਸਾਲਾਂ ਦੌਰਾਨ ਪੌਦੇ ਤੋਂ 50 ਸੈ.ਮੀ. ਦੇ ਫਾਸਲੇ ਤੇ 2 ਡ੍ਰਿੱਪਰ ਲਾਓ ਅਤੇ ਉਸ ਤੋਂ ਬਾਅਦ 5 ਸਾਲਾਂ ਤਕ ਪੌਦੇ ਤੋਂ 1 ਮੀਟਰ ਫਾਸਲੇ ਤੇ 4 ਡ੍ਰਿੱਪਰ ਲਾਓ।

ਪੌਦੇ ਦੀ ਦੇਖਭਾਲ

ਪਤਯਾ ਦਾ ਜਾਲਾ

ਪੱਤੇ ਜੋੜ ਸੁੰਡੀ: ਇਸ ਨਾਲ ਪੱਤਿਆਂ ਤੇ ਗੂੜੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ, ਜਿਸ ਨਾਲ ਪੱਤੇ ਮੁਰਝਾ ਜਾਂਦੇ ਹਨ ਅਤੇ ਟਾਹਣੀਆਂ ਵੀ ਸੁੱਕ ਜਾਂਦੀਆਂ ਹਨ।

ਰੋਕਥਾਮ: ਇਸ ਦੀ ਰੋਕਥਾਮ ਲਈ ਨਵੀਆਂ ਟਾਹਣੀਆਂ ਬਣਨ ਜਾਂ ਫਲਾਂ ਦੀ ਤੁੜਾਈ ਸਮੇਂ ਕਾਰਬਰਿਲ 600 ਗ੍ਰਾਮ ਜਾਂ ਕਲੋਰਪਾਇਰੀਫਾੱਸ 200 ਮਿ.ਲੀ. ਜਾਂ ਕੁਇਨਲਫਾੱਸ 300 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ 20 ਦਿਨਾਂ ਦੇ ਅੰਤਰਾਲ ਤੇ ਸਪਰੇਅ ਕਰੋ।

ਕਲੀ ਦੀ ਸੁੰਡੀ

ਕਲੀ ਦੀ ਸੁੰਡੀ: ਇਸ ਦੀਆਂ ਸੁੰਡੀਆਂ ਵਿਕਾਸ ਕਰ ਰਹੀਆਂ ਕਲੀਆਂ ਨੂੰ ਖਾ ਕੇ ਨਸ਼ਟ ਕਰਦੀਆਂ ਹਨ।

ਰੋਕਥਾਮ: ਇਸ ਦੀ ਰੋਕਥਾਮ ਲਈ ਕੁਇਨਲਫਾੱਸ 300 ਮਿ.ਲੀ. ਜਾਂ ਫੇਮ 20 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ।

ਵਾਲਾ ਵਾਲੀ ਸੁੰਡੀ

ਵਾਲਾਂ ਵਾਲੀ ਸੁੰਡੀ: ਇਹ ਕੀਟ ਨਵੀਆਂ ਅਤੇ ਵਿਕਸਿਤ ਟਾਹਣੀਆਂ ਨੂੰ ਆਪਣਾ ਭੋਜਨ ਬਣਾ ਕੇ ਨਸ਼ਟ ਕਰਦੀ ਹੈ।

ਰੋਕਥਾਮ:
ਇਸ ਦੀ ਰੋਕਥਾਮ ਲਈ ਕੁਇਨਲਫਾੱਸ 300 ਮਿ.ਲੀ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਪੱਤਿਆਂ ਤੇ ਧੱਬੇ ਪੈਣਾ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਤੇ ਧੱਬੇ: ਇਸ ਬਿਮਾਰੀ ਨਾਲ ਗੂੜੇ ਜਾਮਨੀ-ਭੂਰੇ ਰੰਗ ਦੇ ਧੱਬੇ ਪੈਂਦੇ ਹਨ, ਜੋ ਵਿਚਕਾਰੋਂ ਚਿੱਟੇ ਰੰਗ ਦੇ ਅਤੇ ਗੋਲ ਆਕਾਰ ਦੇ ਹੁੰਦੇ ਹਨ। ਤਣੇ ਅਤੇ ਪੱਤੀਆਂ ਤੇ ਲੰਬੇ ਧੱਬੇ ਦੇਖੇ ਜਾ ਸਕਦੇ ਹਨ।

ਰੋਕਥਾਮ: ਇਸ ਦੀ ਰੋਕਥਾਮ ਲਈ ਕਾੱਪਰ ਆੱਕਸੀਕਲੋਰਾਈਡ 400 ਗ੍ਰਾਮ ਦੀ ਪ੍ਰਤੀ ਏਕੜ ਵਿੱਚ ਸਪਰੇਅ ਕਰੋ।

ਤਣੇ ਦਾ ਗਲਣਾ

ਤਣੇ ਦਾ ਗਲਣਾ(ਹਾਰਟ ਰੋਟ): ਇਹ ਇੱਕ ਫੰਗਸ ਵਾਲੀ ਬਿਮਾਰੀ ਹੈ, ਜਿਸ ਕਾਰਨ ਤਣੇ ਅਤੇ ਟਹਿਣੀਆਂ ਦੇ ਵਿਚਕਾਰੋਂ ਲੱਕੜੀ ਗਲ਼ ਜਾਂਦੀ ਹੈ।

ਰੋਕਥਾਮ: ਇਸਦੀ ਰੋਕਥਾਮ ਲਈ ਕਾਰਬੈਂਡਾਜ਼ਿਮ@400 ਗ੍ਰਾਮ ਜਾਂ Z- 78@400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਸਪਰੇਅ ਕਰੋ।

ਐਂਥਰਾਕਨੋਸ

ਐਂਥਰਾਕਨੌਸ: ਇਸ ਬਿਮਾਰੀ ਨਾਲ ਤਣੇ ਅਤੇ ਟਹਿਣੀਆਂ ਤੇ ਕੋਹੜ ਰੋਗ ਵਾਲੇ ਗੂੜੇ ਧੱਬੇ ਦੇਖੇ ਜਾ ਸਕਦੇ ਹਨ ਅਤੇ ਪੱਤਿਆਂ ਤੇ ਭੂਰੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ।

ਰੋਕਥਾਮ: ਇਸਦੀ ਰੋਕਥਾਮ ਲਈ ਕਾੱਪਰ ਔਕਸੀਕਲੋਰਾਈਡ ਜਾਂ ਐੱਮ-45@400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ

ਇਸ ਦੀ ਤੁੜਾਈ ਜੁਲਾਈ- ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ। ਪਰ ਇੱਕ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕੱਚੇ ਫਲਾਂ ਦੀ ਤੁੜਾਈ ਨਾ ਕਰੋ। ਤੁੜਾਈ ਮੁੱਖ ਤੌਰ ਤੇ ਫਲਾਂ ਦੇ ਹਲਕੇ ਸੰਤਰੀ ਰੰਗ ਜਾਂ ਆਲੂ ਵਰਗੇ ਰੰਗ ਦੇ ਹੋਣ ਤੇ ਅਤੇ ਫਲਾਂ ਵਿੱਚ ਘੱਟ ਚਿਪਚਿਪਾ ਦੁੱਧ ਵਰਗੇ ਰੰਗ ਵਾਲਾ ਪਦਾਰਥ ਹੋਣ ਤੇ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਦਰੱਖਤ ਤੋਂ ਤੋੜਨਾ ਸੌਖਾ ਹੁੰਦਾ ਹੈ। ਮੁੱਖ ਤੌਰ ਤੇ 5-10 ਸਾਲ ਦੇ ਰੁੱਖ 250-1000 ਫਲ ਦਿੰਦੇ ਹਨ।

ਕਟਾਈ ਤੋਂ ਬਾਅਦ

ਤੁੜਾਈ ਤੋਂ ਬਾਅਦ, ਗ੍ਰੇਡਿੰਗ ਕੀਤੀ ਜਾਂਦੀ ਹੈ ਅਤੇ ਫਿਰ 7-8 ਦਿਨਾਂ ਦੇ ਲਈ 20° ਸੈ. ਤੇ ਸਟੋਰ ਕੀਤਾ ਜਾਂਦਾ ਹੈ। ਇਸ ਦੀ ਸਟੋਰ ਕਰਨ ਦੀ ਸਮਰੱਥਾ 21-25 ਦਿਨਾਂ ਤੱਕ ਵਧਾਉਣ ਦੇ ਲਈ ਸਟੋਰ ਦੇ ਵਾਤਾਵਰਨ ਵਿੱਚ ਇਥਾਈਲਿਨ ਨੂੰ ਕੱਢ ਕੇ 5-10 ਪ੍ਰਤੀਸ਼ਤ ਕਾਰਬਨ ਡਾਈਆਕਸਾਈਡ ਪਾਈ ਜਾਂਦੀ ਹੈ। ਸਟੋਰ ਕਰਨ ਤੋਂ ਬਾਅਦ ਫਲਾਂ ਨੂੰ ਗੱਤੇ ਦੇ ਬੱਕਸਿਆਂ ਵਿੱਚ ਪੈਕ ਕੀਤਾ ਜਾਂਦਾ ਹੈ ਅਤੇ ਲੰਬੀ ਦੂਰੀ ਵਾਲੇ ਸਥਾਨਾਂ ਤੇ ਭੇਜਿਆ ਜਾਂਦਾ ਹੈ।