ਨਿੰਮ ਦੀ ਸਿੰਚਾਈ

ਆਮ ਜਾਣਕਾਰੀ

ਬਹੁਤ ਸਾਰੇ ਫਾਇਦੇ ਹੋਣ ਕਾਰਨ ਨਿੰਮ ਨੂੰ ਇੱਕ ਅਦਭੁੱਤ ਦਰੱਖਤ ਕਿਹਾ ਜਾਂਦਾ ਹੈ। ਨਿੰਮ ਦੇ ਬੀਜ਼ਾ ਤੋ ਨਿੱਕਲਿਆ ਤੇਲ ਦਵਾਈਆ ਅਤੇ ਕੀੜਿਆ ਨੂੰ ਰੋਕਣ ਲਈ ਵਰਤਿਆ ਜਾਂਦਾ ਹੈ । ਇਸਦੇ ਪੱਤੇ ਛੋਟੀ ਮਾਤਾ ਨਾਮ ਦੀ ਬਿਮਾਰੀ ਲਈ ਵਰਤੇ ਜਾਂਦੇ ਹਨ ।ਦੱਖਣੀ ਭਾਰਤ ਵਿੱਚ ਇਸਦੀ ਲੱਕੜ ਸਮਾਨ ਬਣਾਉਣ ਲਈ ਵਰਤੀ ਜਾਂਦੀ ਹੈ । ਨਿੰਮ ਦੀ ਖਲ  ਖਾਦਾਂ ਦੇ ਤੌਰ ਤੇ ਵਰਤੀ ਜਾਂਦੀ ਹੈ। ਇਸਨੂੰ ਚਿਕਿਤਸਕ ਦਰੱਖਤ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ। ਇਹ 100 ਫੁੱਟ ਲੰਬਾ ਸਦਾਬਹਾਰ ਰੁੱਖ ਹੈ । ਇਹ ਬਹਾਰ ਰੁੱਤ ਵਿੱਚ ਖਿੜਦਾ ਹੈ ਅਤੇ ਚਿੱਟੇ ਫੁੱਲ ਕੱਢਦਾ ਹੈ।

 

ਜਲਵਾਯੂ

  • Season

    Temperature

    25-30°C
  • Season

    Rainfall

    400-1200mm
  • Season

    Sowing Temperature

    25-30°C
  • Season

    Harvesting Temperature

    20-30°C
  • Season

    Temperature

    25-30°C
  • Season

    Rainfall

    400-1200mm
  • Season

    Sowing Temperature

    25-30°C
  • Season

    Harvesting Temperature

    20-30°C
  • Season

    Temperature

    25-30°C
  • Season

    Rainfall

    400-1200mm
  • Season

    Sowing Temperature

    25-30°C
  • Season

    Harvesting Temperature

    20-30°C
  • Season

    Temperature

    25-30°C
  • Season

    Rainfall

    400-1200mm
  • Season

    Sowing Temperature

    25-30°C
  • Season

    Harvesting Temperature

    20-30°C

ਮਿੱਟੀ

ਇਸ ਨੂੰ ਖੁਸ਼ਕ,ਪਥਰੀਲੀ, ਚੀਕਣੀ ਤੇ ਖਾਰੀ ਮਿੱਟੀ  ਅਤੇ pH 8.5  ਦੀਆ ਹਾਲਤਾ ਵਿੱਚ ਵੀ ਉਗਾਇਆ ਜਾ ਸਕਦਾ ਹੈ। ਪਾਣੀ ਖੜਨ ਵਾਲੀਆ ਜ਼ਮੀਨਾਂ ਇਸ ਫਸਲ ਲਈ ਫਾਇਦੇਮੰਦ ਨਹੀ ਹਨ  ।

 

ਖੇਤ ਦੀ ਤਿਆਰੀ

ਜ਼ਮੀਨ ਨੂੰ ਵਾਹੋ ਅਤੇ ਸਾਰੇ ਰੋੜਿਆ ਨੂੰ ਤੋੜੋ।

ਬਿਜਾਈ

ਬਿਜਾਈ ਦਾ ਸਮਾਂ

ਮਾਨਸੂਨ ਦੇ ਸਮੇਂ ਵਿੱਚ ਚਾਰ ਤੋਂ ਛੇ ਮਹੀਨੇ ਪੁਰਾਣੇ ਪਨੀਰੀ  ਦੇ ਪੌਦਿਆਂ ਨੂੰ ਲਾਉਣਾ ਚਾਹੀਦਾ ਹੈ

 

ਫਾਸਲਾ

ਬੀਜਾਂ ਨੂੰ 15-20 ਸੈ:ਮੀ: ਦੇ ਫਾਸਲੇ ਤੇ ਬੀਜੋ ਅਤੇ ਤੇ 1- 1.5 ਸੈਟੀਮੀਟਰ ਡੂੰਘੇ ਬੀਜ਼ੋ ਅਤੇ ਬਿਜਾਈ ਤੋਂ ਬਾਅਦ ਹਲਕੀ ਸਿੰਚਾਈ ਕਰੋ।

 

ਬੀਜ ਦੀ ਡੂੰਘਾਈ

ਬੀਜਾਂ ਨੂੰ 1-1.5 ਸੈ:ਮੀ: ਡੂੰਘੇ ਬੀਜੋ।

 

ਬਿਜਾਈ ਦਾ ਢੰਗ

ਨਿੰਮ ਨੂੰ ਸਿੱਧਾ ਟੋਆ ਪੁੱਟ ਕੇ ਅਤੇ ਪਨੀਰੀ ਲਗਾ ਕੇ ਬੀਜਿਆ ਜਾ ਸਕਦਾ ਹੈ।

 

ਪਨੀਰੀ ਲਗਾ ਕੇ ਬੀਜਣਾ

ਦਰੱਖਤ ਤੋ ਪੱਕੇ ਹੋਏ ਬੀਜ਼ ਇਕੱਠੇ ਕਰੋ। ਛਿਲਕਾ ਉਤਾਰੋ ਅਤੇ ਪਾਣੀ ਨਾਲ ਸਾਫ ਕਰੋ ਅਤੇ 3-7 ਦਿਨਾਂ ਤੱਕ ਛਾਵੇ ਸੁਕਾਉ। 10 ਮੀਟਰ ਲੰਬੇ, 1 ਮੀਟਰ ਚੌੜੇ ਅਤੇ 15 ਸੈ:ਮੀ: ਲੰਬੇ ਬੈਡ ਬਣਾਉ। ਰੂੜੀ ਦੀ ਖਾਦ , ਰੇਤ ਤੇ ਮਿੱਟੀ ਨੂੰ 1:1:3 ਦੀ ਮਾਤਰਾ ਵਿੱਚ ਮਿਲਾਉ ਅਤੇ ਬੈਡਾ ਉੱਤੇ 1:1:5 ਸੈਟੀਮੀਟਰ ਡੂੰਘੇ ਬੀਜ਼ੋ ਅਤੇ ਹਲਕੀ ਸਿੰਚਾਈ ਕਰੋ। ਪਨੀਰੀ 5-6 ਦਿਨਾਂ ਵਿੱਚ ਤਿਆਰ ਹੋ ਜਾਦੀ ਹੈ ਫਿਰ ਪਲਾਸਟਿਕ ਦੇ ਲਿਫਾਫਿਆ ਵਿੱਚ ਬਰੇਤੀ,ਚੀਕਣੀ,ਰੇਤਲੀ ਮਿੱਟੀ ਅਤੇ ਰੂੜੀ ਦੀ ਖਾਦ 1:1:1:1 ਦੇ ਅਨੁਪਾਤ ਵਿੱਚ ਪਾਉ ਅਤੇ ਪਨੀਰੀ ਨੂੰ ਇੰਨਾ ਵਿੱਚ ਲਾਉ।

 

ਖੇਤ ਵਿੱਚ ਲਗਾਉਣਾ: 4-6 ਮਹੀਨੇ ਦੇ ਅਤੇ 15-20 ਸੈਟੀਮੀਟਰ ਲੰਬੇ ਪੌਦੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ । 30x30x30 ਸੈਟੀਮੀਟਰ ਦੇ ਟੋਏ 5x5 ਮੀਟਰ ਦੇ ਫਾਸਲੇ ਤੇ ਪੁੱਟੋ ਅਤੇ ਸਾਉਣ ਦੇ ਮਹੀਨੇ ਪਨੀਰੀ ਨੂੰ ਇਨਾਂ ਵਿੱਚ ਲਗਾਉ। ਵਰਖਾ ਦੇ ਅਨੁਸਾਰ 2-3 ਦਿਨ ਬਾਅਦ ਸਿੰਚਾਈ ਕਰੋ।ਬਾਅਦ ਵਿੱਚ ਪਾਣੀ 7-10 ਦਿਨਾ ਬਾਅਦ ਵੀ ਦਿੱਤਾ ਜਾ ਸਕਦਾ ਹੈ।

ਬੀਜ

ਬੀਜ ਦੀ ਮਾਤਰਾ

ਇੱਕ ਟੋਏ ਵਿੱਚ ਇੱਕ ਬੀਜ ਬੀਜੋ।

 

ਖਾਦਾਂ

ਖਾਦਾਂ ( ਗ੍ਰਾਮ ਪ੍ਰਤੀ ਏਕੜ)

VAM AZOSPIRILLUM PHOSPHOBACTERIA
22 20 20

50 ਗ੍ਰਾਮ VAM, 20 ਗ੍ਰਾਮ ਐਜ਼ੋਸਪਾਈਰੀਲਿਅਮ ਅਤੇ ਫਾਸਫੋਬੈਕਟੀਰੀਆ ਜਰੂਰ ਪਾਉ।

 

ਨਦੀਨਾਂ ਦੀ ਰੋਕਥਾਮ

ਗੋਡੀ ਪੱਕੇ ਹੋਏ ਬੂਟਿਆ ਵਿੱਚ ਕਰੋ  ਅਤੇ ਆਪਣੇ ਖੇਤ ਨੂੰ ਸਾਫ ਤੇ ਨਦੀਨ ਮੁਕਤ ਰੱਖੋ । ਜੇਕਰ ਨਦੀਨ ਵੱਧ ਹੋਣ ਤਾਂ ਪੌਦੇ ਦਾ ਵਿਕਾਸ ਰੁਕ ਸਕਦਾ ਹੈ। ਨਿੰਮ ਦੀ  ਫਸਲ ਦੇ ਪੂਰੇ ਵਿਕਾਸ ਲਈ ਦੋ ਸਾਲ ਸਿੰਚਾਈ ਅਤੇ ਗੋਡੀ ਬਹੁਤ ਜਰੂਰੀ ਹੈ । ਗੋਡੀ ਨਾਲ ਹਵਾ ਦਾ ਵਹਾਅ ਤੇ ਜੜਾਂ ਦਾ ਵਧੀਆ ਵਾਧਾ ਹੁੰਦਾ ਹੈ।

ਸਿੰਚਾਈ

ਫਸਲ ਦੇ ਵਾਧੇ ਲਈ ਪਹਿਲੇ ਦੋ ਸਾਲ ਤੱਕ ਨਦੀਨਾ ਦੀ ਰੋਕਥਾਮ ਅਤੇ ਸਿੰਚਾਈ ਕਰਨੀ ਬਹੁਤ ਜਰੂਰੀ ਹੈ। ਹਰੇਕ ਗੋਡੀ ਤੋ ਬਾਅਦ ਸਿੰਚਾਈ ਕਰੋ। ਜੇਕਰ ਪਾਣੀ ਦੀ ਕਮੀ ਹੋਵੇ ਤਾਂ 10 ਦਿਨਾਂ ਦੇ ਫਾਸਲੇ ਤੇ ਇਕੱਲੇ ਇੱਕੱਲੇ ਬੂਟੇ ਨੂੰ ਪਾਣੀ ਦਿਉ। ਪੌਦਿਆ ਦੇ ਆਲੇ ਦੁਆਲੇ ਪਰਾਲੀ ਵਿਛਾ ਕੇ ਪਾਣੀ ਬਚਾਇਆ ਜਾ ਸਕਦਾ ਹੈ।

 

ਫਸਲ ਦੀ ਕਟਾਈ

3-5 ਸਾਲ ਬਾਅਦ ਫ਼ਲ ਬਨਣੇ ਸ਼ੁਰੂ ਹੋ ਜਾਂਦੇ ਹਨ । ਉੱਤਰੀ ਭਾਰਤ ਵਿੱਚ ਮਾਰਚ, ਅਪ੍ਰੈਲ ਵਿੱਚ ਅਤੇ ਜੂਨ, ਜੁਲਾਈ ਵਿੱਚ ਫਲ ਬਣਦੇ ਹਨ । ਵਰਖਾ ਅਤੇ ਮਿੱਟੀ ਦੀ ਕਿਸਮ ਅਨੁਸਾਰ ਇਸਦਾ ਝਾੜ  30-100 ਕਿਲੋ ਪ੍ਰਤੀ ਰੁੱਖ ਹੋ ਸਕਦਾ ਹੈ ।ਭਰਾਈ ਲਈ ਬੀਜ਼ਾ ਨੂੰ ਛਾਵੇ ਸੁਕਾਉ।ਉੱਲੀ ਤੋ ਬਚਾਉਣ ਲਈ ਇਸਨੂੰ ਪਟਸਨ ਦੀਆ ਬੋਰੀਆ ਵਿੱਚ ਭਰੋ। ਜੇਕਰ ਬੀਜ਼ ਨੂੰ ਇੱਕ ਮਹੀਨੇ ਤੋ ਵੱਧ ਸਮੇ ਲਈ ਰੱਖਿਆ ਜਾਵੇ ਤਾਂ ਪੌਦੇ ਦਾ ਵਾਧਾ ਰੁੱਕ ਸਕਦਾ ਹੈ। ਜੇਕਰ ਤੁਰੰਤ ਬਿਜਾਈ ਕਰਨੀ ਹੋਵੇ ਤਾਂ ਬੀਜ਼ ਨੂੰ ਨਾ ਸੁਕਾਉ।

 

ਕਟਾਈ ਤੋਂ ਬਾਅਦ

ਨਿੰਮ ਦੇ ਬਹੁਤ ਸਾਰੇ ਫਾਇਦੇ ਹਨ ਇਸ ਦੀ ਲੱਕੜ ਸਮਾਨ ਬਣਾਉਣ ਲਈ ਅਤੇ ਪੱਤੇ ਭੇਡਾਂ  ਨੂੰ ਖਵਾਉਣ ਲਈ ਵਰਤੇ ਜਾਂਦੇ ਹਨ । ਨਿੰਮ ਦੇ ਬੀਜ਼ ਵਿੱਚ 20-30 % ਤੇਲ ਨਿਕਲਦਾ ਹੈ। ਇਸਦੇ ਤੇਲ ਵਿੱਚੋ ਅਜ਼ਾਦੀਰੈਕਟਿਨ ਨਾਮ ਦਾ ਪਦਾਰਥ ਨਿੱਕਲਦਾ ਹੈ ਜਿਸਨੂੰ ਕੀੜੇ ਭਜਾਉਣ ਲਈ ਵਰਤਿਆ ਜਾਂਦਾ ਹੈ।

 

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare