ਖੀਰੇ ਦੀ ਫਸਲ ਦੀ ਬਿਜਾਈ

ਆਮ ਜਾਣਕਾਰੀ

ਖੀਰੇ ਦਾ ਬੋਟੈਨੀਕਲ ਨਾਮ ਕੁਕੁਮਿਸ ਸੈਟਿਵਸ ਹੈ। ਖੀਰੇ ਦਾ ਮੂਲ ਸਥਾਨ ਭਾਰਤ ਹੈ। ਇਹ ਇੱਕ ਵੇਲ ਦੀ ਤਰ੍ਹਾਂ ਲਟਕਵਾਂ ਪੌਦਾ ਹੈ, ਜਿਸਦੀ ਵਰਤੋਂ ਪੂਰੇ ਭਾਰਤ ਵਿੱਚ ਗਰਮੀ ਦੀ ਸਬਜ਼ੀ ਦੇ ਤੌਰ 'ਤੇ ਕੀਤੀ ਜਾਂਦੀ ਹੈ। ਖੀਰੇ ਦੇ ਫਲ ਨੂੰ ਕੱਚਾ, ਸਲਾਦ ਜਾਂ ਸਬਜ਼ੀਆਂ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਖੀਰੇ ਦੇ ਬੀਜਾਂ ਨੂੰ ਤੇਲ ਕੱਢਣ ਲਈ ਵਰਤਿਆ ਜਾਂਦਾ ਹੈ, ਜੋ ਸਰੀਰ ਅਤੇ ਦਿਮਾਗ ਲਈ ਚੰਗਾ ਹੁੰਦਾ ਹੈ। ਖੀਰੇ ਵਿੱਚ 96% ਪਾਣੀ ਹੁੰਦਾ ਹੈ, ਜੋ ਗਰਮੀ ਦੇ ਮੌਸਮ ਵਿੱਚ ਵਧੀਆ ਹੁੰਦਾ ਹੈ। ਇਸ ਦੇ ਪੌਦੇ ਦਾ ਆਕਾਰ ਵੱਡਾ, ਪੱਤੇ ਵਾਲਾਂ ਵਾਲੇ ਅਤੇ ਤਿਕੋਣੇ ਆਕਾਰ ਦੇ ਹੁੰਦਾ ਹਨ ਅਤੇ ਇਸਦੇ ਫੁੱਲ ਪੀਲੇ ਰੰਗ ਦੇ ਹੁੰਦੇ ਹਨ। ਖੀਰਾ ਐਮ ਬੀ (ਮੋਲੀਬਡੇਨਮ) ਅਤੇ ਵਿਟਾਮਿਨ ਕੇ ਦਾ ਵਧੀਆ ਸ੍ਰੋਤ ਹੈ। ਖੀਰੇ ਦੀ ਵਰਤੋਂ ਚਮੜੀ ਰੋਗਾਂ, ਗੁਰਦਿਆਂ ਅਤੇ ਦਿਲ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਅਤੇ ਅਲਕੈਲਾਇਜ਼ਰ ਦੇ ਤੌਰ 'ਤੇ ਕੀਤੀ ਜਾਂਦੀ ਹੈ।

ਜਲਵਾਯੂ

  • Season

    Temperature

    25-35°C
  • Season

    Rainfall

    120-150mm
  • Season

    Sowing Temperature

    22-30°C
  • Season

    Harvesting Temperature

    30-35°C
  • Season

    Temperature

    25-35°C
  • Season

    Rainfall

    120-150mm
  • Season

    Sowing Temperature

    22-30°C
  • Season

    Harvesting Temperature

    30-35°C
  • Season

    Temperature

    25-35°C
  • Season

    Rainfall

    120-150mm
  • Season

    Sowing Temperature

    22-30°C
  • Season

    Harvesting Temperature

    30-35°C

ਮਿੱਟੀ

ਇਸਨੂੰ ਵੱਖ-ਵੱਖ ਕਿਸਮ ਦੀਆਂ ਮਿੱਟੀਆਂ ਜਿਵੇਂ ਕਿ ਰੇਤਲੀ ਦੋਮਟ ਤੋਂ ਭਾਰੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਪਰ ਖੀਰੇ ਦੀ ਫਸਲ ਲਈ ਦੋਮਟ ਮਿੱਟੀ ਵਿੱਚ, ਜਿਸ ਵਿੱਚ ਜੈਵਿਕ ਤੱਤਾਂ ਦੀ ਉੱਚ ਮਾਤਰਾ ਹੋਵੇ ਅਤੇ ਪਾਣੀ ਦਾ ਨਿਕਾਸ ਵਧੀਆ ਹੋਵੇ, ਉਚਿੱਤ ਪੈਦਾਵਾਰ ਦਿੰਦੀ ਹੈ। ਖੀਰੇ ਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Punjab Naveen (2008): ਇਹ ਕਿਸਮ ਦੀ ਸਤਹਿ ਖੁਰਦਰੀ ਹੋਣ ਕਰਕੇ ਪੌਦੇ ਦੇ ਪੱਤੇ ਗੂੜ੍ਹੇ ਹਾਰੇ ਰੰਗ ਦੇ ਹੁੰਦੇ ਹਨ। ਜਦੋਂ ਫਲ ਪੱਕਣ ਵਾਲਾ ਹੁੰਦਾ ਹੈ, ਉਸ ਸਮੇਂ ਫਲ ਨਰਮ ਦੇ ਨਾਲ ਆਕਾਰ ਵਿੱਚ ਬੇਲਨਾਕਾਰ ਅਤੇ ਫਿੱਕੇ ਹਰੇ ਰੰਗ ਦਾ ਹੁੰਦਾ ਹੈ ਅਤੇ ਨਾਲ ਹੀ ਫਲ ਕੁਰਕੁਰੇ, ਕੜਵਾਹਟ ਰਹਿਤ ਅਤੇ ਬੀਜ ਰਹਿਤ ਹੁੰਦੇ ਹਨ। ਇਸ ਵਿੱਚ ਵਿਟਾਮਿਨ ਸੀ ਦੀ ਉੱਚ ਮਾਤਰਾ ਪਾਈ ਜਾਂਦੀ ਹੈ ਅਤੇ ਸੁੱਕੇ ਪਦਾਰਥ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਕਿਸਮ 68 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਫਲਾਂ ਦਾ ਸੁਆਦ ਸ਼ਾਨਦਾਰ, ਰੰਗ ਅਤੇ ਰੂਪ ਆਕਰਸ਼ਕ, ਆਕਾਰ ਅਤੇ ਬਨਾਵਟ ਵਧੀਆ ਹੁੰਦੀ ਹੈ। ਇਸ ਕਿਸਮ ਦਾ ਔਸਤਨ ਝਾੜ 70 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Kheera 1 (2018): ਇਹ ਕਿਸਮ ਕੇਵਲ ਗ੍ਰੀਨਹਾਊਸ ਲਈ ਅਨੂਕੂਲ ਹੈ। ਇਸ ਕਿਸਮ ਦਾ ਪੌਦਾ ਜਲਦੀ ਵੱਧਣ ਵਾਲਾ ਹੁੰਦਾ ਹੈ ਇਹ ਪ੍ਰਤੀ ਨੋਡ 1-2 ਫਲ ਪੈਦਾ ਕਰਦਾ ਹੈ। ਇਸ ਦੇ ਫੁੱਲ ਪਾਰਥੇਨੋਕਾਰਪਿਕ ਹੁੰਦੇ ਹਨ ਅਤੇ ਇਸ ਕਿਸਮ ਦੇ ਫਲ ਹਰੇ ਗੂੜ੍ਹੇ ਰੰਗ ਦੇ, ਬੀਜ ਰਹਿਤ, ਘੱਟ ਕੌੜੇ, ਆਕਾਰ ਦਰਮਿਆਨਾ(125 ਗ੍ਰਾਮ), 13-15 ਸੈਂਟੀਮੀਟਰ ਲੰਬੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਛਿੱਲਣ ਦੀ ਲੋੜ ਨਹੀਂ ਹੁੰਦੀ ਹੈ। ਇਸ ਦੀ ਤੁੜਾਈ ਸਤੰਬਰ ਅਤੇ ਜਨਵਰੀ ਮਹੀਨੇ ਵਿੱਚ ਫਸਲ ਬੀਜਣ ਤੋਂ 45-60 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਸਤੰਬਰ ਮਹੀਨੇ ਵਿੱਚ ਬੀਜੀ ਫਸਲ ਦਾ ਔਸਤਨ ਝਾੜ 304 ਕੁਇੰਟਲ ਪ੍ਰਤੀ ਏਕੜ ਅਤੇ ਜਨਵਰੀ ਮਹੀਨੇ ਵਿੱਚ ਬੀਜੀ ਫਸਲ ਦਾ ਝਾੜ 370 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Pusa Uday: ਇਹ ਕਿਸਮ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਊਟ ਦੁਆਰਾ (IARI) ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਫਲਾਂ ਦਾ ਰੰਗ ਫਿੱਕਾ ਹਰਾ, ਆਕਾਰ ਦਰਮਿਆਨਾ ਅਤੇ ਲੰਬਾਈ 15 ਸੈ.ਮੀ. ਹੁੰਦੀ ਹੈ। ਇੱਕ ਏਕੜ ਜ਼ਮੀਨ ਵਿੱਚ 1.45 ਕਿਲੋ ਬੀਜਾਂ ਦੀ ਵਰਤੋਂ ਕਰੋ। ਇਹ ਕਿਸਮ 50-55 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਕਿਸਮ ਦਾ ਔਸਤਨ ਝਾੜ 65 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pusa Barkha: ਇਹ ਕਿਸਮ ਸਾਉਣੀ ਦੇ ਮੌਸਮ ਲਈ ਤਿਆਰ ਕੀਤੀ ਗਈ ਹੈ। ਇਹ ਉੱਚ ਮਾਤਰਾ ਵਾਲੀ ਨਮੀ, ਤਾਪਮਾਨ ਅਤੇ ਪੱਤਿਆਂ ਦੇ ਧੱਬੇ ਰੋਗ ਨੂੰ ਸਹਾਰ ਸਕਦੀ ਹੈ। ਇਸ ਕਿਸਮ ਦਾ ਔਸਤਨ ਝਾੜ 78 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਖੇਤ ਦੀ ਤਿਆਰੀ

ਖੀਰੇ ਦੀ ਖੇਤੀ ਲਈ, ਚੰਗੀ ਤਰ੍ਹਾਂ ਤਿਆਰ ਅਤੇ ਨਦੀਨ ਮੁਕਤ ਖੇਤ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ, ਬਿਜਾਈ ਤੋਂ ਪਹਿਲਾਂ 3-4 ਵਾਰ ਖੇਤ ਨੂੰ ਵਾਹੋ। ਰੂੜੀ ਦੀ ਖਾਦ, ਜਿਵੇਂ ਕਿ ਗਾਂ ਦਾ ਗੋਬਰ ਮਿੱਟੀ ਵਿੱਚ ਮਿਲਾਓ, ਤਾਂ ਜੋ ਖੇਤ ਦੀ ਉਪਜਾਊ ਸ਼ਕਤੀ ਵੱਧ ਜਾਵੇ। ਫਿਰ 2.5 ਮੀਟਰ ਚੌੜੇ ਅਤੇ 60 ਸੈ.ਮੀ. ਦੇ ਫਾਸਲੇ 'ਤੇ ਨਰਸਰੀ ਬੈੱਡ ਤਿਆਰ ਕਰੋ।

ਬਿਜਾਈ

ਬਿਜਾਈ ਦਾ ਸਮਾਂ
ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸਦੀ ਬਿਜਾਈ ਜੂਨ-ਜੁਲਾਈ ਵਿੱਚ ਵੀ ਕੀਤੀ ਜਾਂਦੀ ਹੈ।

ਫਾਸਲਾ
2.5 ਮੀਟਰ ਬਣੇ ਚੌੜੇ ਬੈੱਡ 'ਤੇ ਹਰ ਜਗ੍ਹਾ ਦੋ ਬੀਜ ਬੀਜੋ ਅਤੇ ਬੀਜਾਂ ਦੇ ਵਿਚਕਾਰ 60 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ।

ਬੀਜ ਦੀ ਡੂੰਘਾਈ
ਬੀਜ ਨੂੰ 2-3 ਸੈ.ਮੀ. ਡੂੰਘਾਈ 'ਤੇ ਬੀਜੋ।

ਬਿਜਾਈ ਦਾ ਢੰਗ
ਛੋਟੀ ਸੁਰੰਗੀ ਤਕਨੀਕ: ਇਸ ਤਕਨੀਕ ਦੀ ਵਰਤੋਂ ਗਰਮੀਆਂ ਤੋਂ ਪਹਿਲਾਂ ਅਗੇਤਾ ਝਾੜ ਲੈਣ ਲਈ ਕੀਤੀ ਜਾਂਦੀ ਹੈ। ਇਹ ਫਸਲ ਨੂੰ ਦਸੰਬਰ ਅਤੇ ਜਨਵਰੀ ਦੇ ਠੰਡੇ ਮੌਸਮ ਤੋਂ ਬਚਾਉਂਦਾ ਹੈ। ਦਸੰਬਰ ਦੇ ਮਹੀਨੇ ਵਿੱਚ 2.5 ਮੀਟਰ ਚੌੜੇ ਬੈੱਡਾਂ 'ਤੇ ਬਿਜਾਈ ਕੀਤੀ ਜਾਂਦੀ ਹੈ। ਬੀਜਾਂ ਨੂੰ ਬੈੱਡ ਦੇ ਦੋਵੇਂ ਪਾਸੇ 45 ਸੈ.ਮੀ. ਦੇ ਫਾਸਲੇ 'ਤੇ ਬੀਜੋ। ਬਿਜਾਈ ਤੋਂ ਪਹਿਲਾਂ, 45-60 ਸੈ.ਮੀ. ਲੰਬੇ ਅਤੇ ਸਹਾਇਕ ਡੰਡੇ ਮਿੱਟੀ ਵਿੱਚ ਗੱਡੋ। ਖੇਤ ਨੂੰ ਪਲਾਸਟਿਕ ਸ਼ੀਟ (100 ਗੇਜ ਦੀ ਮੋਟਾਈ ਵਾਲੀ) ਨਾਲ ਡੰਡੀਆਂ ਦੀ ਮਦਦ ਨਾਲ ਢੱਕ ਦਿਓ। ਫਰਵਰੀ ਮਹੀਨੇ ਵਿੱਚ ਤਾਪਮਾਨ ਸਹੀ ਹੋਣ 'ਤੇ ਪਲਾਸਟਿਕ ਸ਼ੀਟ ਨੂੰ ਹਟਾ ਦਿਓ।

  • ਟੋਏ ਪੁੱਟ ਕੇ ਬਿਜਾਈ ਕਰਨਾ
  • ਖਾਲੀਆਂ ਬਣਾ ਕੇ ਬਿਜਾਈ ਕਰਨਾ
  • ਗੋਲਾਕਾਰ ਟੋਏ ਪੁੱਟ ਕੇ ਬਿਜਾਈ ਕਰਨਾ

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਖੇਤ ਲਈ 1 ਕਿਲੋ ਬੀਜ ਦੀ ਮਾਤਰਾ ਕਾਫੀ ਹੁੰਦੀ ਹੈ।

ਬੀਜ ਦੀ ਸੋਧ
ਬਿਜਾਈ ਤੋਂ ਪਹਿਲਾਂ, ਇਸਨੂੰ  ਕੀੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਅਤੇ ਜੀਵਨਕਾਲ ਵਧਾਉਣ ਲਈ, ਅਨੁਕੂਲ ਰਸਾਇਣ ਨਾਲ ਸੋਧੋ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਕਪਤਾਨ 2 ਗ੍ਰਾਮ ਨਾਲ ਸੋਧੋ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MOP
90 125 35

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
40 20 20

 

 ਖੇਤ ਦੀ ਤਿਆਰੀ ਦੇ ਸਮੇਂ, ਨਾਈਟ੍ਰੋਜਨ 40 ਕਿਲੋ(ਯੂਰੀਆ 90 ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਸ਼ੁਰੂਆਤੀ ਖਾਦ ਦੇ ਤੌਰ 'ਤੇ ਪਾਓ। ਬਿਜਾਈ ਦੇ ਸਮੇਂ, ਨਾਈਟ੍ਰੋਜਨ ਦਾ 1/3 ਹਿੱਸਾ ਅਤੇ ਪੋਟਾਸ਼ੀਅਮ ਅਤੇ ਸਿੰਗਲ ਸੁਪਰ ਫਾਸਫੇਟ ਪਾਓ। ਪੱਤਿਆਂ ਦੇ ਵੁੱਚ ਨਾੜੀਆਂ ਬਣਨ  ਦੀ ਸ਼ੁਰੂਆਤੀ ਅਵਸਥਾ ਜੋ ਕਿ ਬਿਜਾਈ ਤੋਂ ਇੱਕ ਮਹੀਨਾ ਬਾਅਦ ਹੁੰਦੀ ਹੈ, ਸਮੇਂ ਬਾਕੀ ਦੀ ਖਾਦ ਪਾਓ।

ਨਦੀਨਾਂ ਦੀ ਰੋਕਥਾਮ

ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ । ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾਂ ਕਰੋ।

ਸਿੰਚਾਈ

ਗਰਮੀਆਂ ਦੇ ਮੌਸਮ ਵਿੱਚ ਇਸਨੂੰ ਬਾਰ-ਬਾਰ ਸਿੰਚਾਈ ਦੀ ਲੋੜ ਹੁੰਦੀ ਅਤੇ ਵਰਖਾ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਇਸ ਨੂੰ ਕੁੱਲ 10-12 ਸਿੰਚਾਈਆਂ ਦੀ ਲੋੜ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਵੀ ਇੱਕ ਸਿੰਚਾਈ ਜ਼ਰੂਰੀ ਹੁੰਦੀ ਹੈ, ਇਸ ਤੋਂ ਬਾਅਦ 2-3 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ। ਦੂਸਰੀ ਬਿਜਾਈ ਤੋਂ ਬਾਅਦ, 4-5 ਦਿਨਾਂ ਦੇ  ਫਾਸਲੇ 'ਤੇ ਸਿੰਚਾਈ ਕਰੋ। ਤੁਪਕਾ ਸਿੰਚਾਈ ਇਸ ਲਈ ਬਹੁਤ ਫਾਇਦੇਮੰਦ ਸਿੱਧ ਹੁੰਦੀ ਹੈ।

ਪੌਦੇ ਦੀ ਦੇਖਭਾਲ

ਐਂਥਰਾਕਨੌਸ

ਬਿਮਾਰੀਆਂ ਅਤੇ ਇਨ੍ਹਾਂ ਦੀ ਰੋਕਥਾਮ
ਐਂਥਰਾਕਨੌਸ: ਇਹ ਬਿਮਾਰੀ ਖੀਰੇ ਦੇ ਲਗਭਗ ਸਾਰੇ ਹਿੱਸਿਆਂ ਤੇ ਹਮਲਾ ਕਰਦੀ ਹੈ, ਜੋ ਜ਼ਮੀਨ ਤੋਂ ਉੱਪਰ ਹੁੰਦੇ ਹਨ। ਪੁਰਾਣੇ ਪੱਤਿਆਂ ਉੱਤੇ ਪੀਲੇ ਰੰਗ ਦੇ ਗੋਲ ਧੱਬੇ ਅਤੇ ਫਲਾਂ \'ਤੇ ਡੂੰਘੇ ਗੋਲ ਧੱਬੇ ਦਿਖਾਈ ਦਿੰਦੇ ਹਨ।

ਰੋਕਥਾਮ: ਫਸਲ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਫੰਗਸਨਾਸ਼ੀ ਕਲੋਰੋਥੈਲੋਨਿਲ ਅਤੇ ਬੈਨੋਮਾਈਲ ਪਾਓ।

ਮੁਰਝਾਉਣਾ

ਮੁਰਝਾਉਣਾ: ਇਹ ਬਿਮਾਰੀ ਇਰਵੀਨੀਆ ਟ੍ਰੈਕੇਈਫਿਲਾ ਕਾਰਨ ਹੁੰਦੀ ਹੈ। ਇਹ ਪੌਦੇ ਦੇ ਨਾੜੀ ਵਾਲੇ ਟਿਸ਼ੂਆਂ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਪੌਦਾ ਸੁੱਕ ਜਾਂਦਾ ਹੈ।

ਰੋਕਥਾਮ: ਇਸ ਬਿਮਾਰੀ ਦੀ ਰੋਕਥਾਮ ਲਈ ਪੱਤਿਆਂ \'ਤੇ ਕੀਟਨਾਸ਼ਕ ਦੀ ਸਪਰੇਅ ਕਰੋ।

ਪੱਤਿਆਂ ਦੇ ਹੇਠਲੇ ਪਾਸੇ ਧੱਬੇ

ਪੱਤਿਆਂ ਦੇ ਹੇਠਲੇ ਪਾਸੇ ਧੱਬੇ: ਇਸ ਬਿਮਾਰੀ ਨਾਲ ਪੱਤਿਆਂ ਦੇ ਹੇਠਲੇ ਪਾਸੇ ਜਾਮੁਨੀ-ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ ਅਤੇ ਚਿੱਟੇ-ਸਲੇਟੀ ਰੰਗ ਦੀ ਉੱਲੀ ਵੀ ਦਿਖਦੀ ਹੈ।

ਰੋਕਥਾਮ: ਇਸਦੀ ਰੋਕਥਾਮ ਲਈ ਕਲੋਰੋਥੈਲੋਨਿਲ ਅਤੇ ਮੈਨਕੋਜ਼ੇਬ 2 ਗ੍ਰਾਮ ਪ੍ਰਤੀ ਲੀਟਰ 12 ਦਿਨਾਂ ਦੇ ਫਾਸਲੇ \'ਤੇ ਦਿਨ \'ਚ ਦੋ ਵਾਰ ਪਾਓ।

ਚਿਤਕਬਰਾ ਰੋਗ

ਚਿਤਕਬਰਾ ਰੋਗ: ਪੌਦੇ ਦਾ ਵਿਕਾਸ ਰੁੱਕ ਜਾਣਾ, ਪੱਤੇ ਮੁਰਝਾਉਣਾ ਅਤੇ ਫਲ ਦੇ ਹੇਠਲੇ ਹਿੱਸੇ ਦਾ ਪੀਲਾ ਪੈਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ।

ਰੋਕਥਾਮ: ਇਸਦੀ ਰੋਕਥਾਮ ਲਈ ਡੀਆਜ਼ੀਨੋਨ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੀ ਰੋਕਥਾਮ ਲਈ ਰਿਡੋਮਿਲ ਗੋਲਡ 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਵਰਤੋ।

ਫਲ ਦੀ ਮੱਖੀ
  • ਕੀੜੇ-ਮਕੌੜੇ ਅਤੇ ਰੋਕਥਾਮ

ਫਲ ਦੀ ਮੱਖੀ: ਇਹ ਖੀਰੇ ਦੀ ਫਸਲ ਵਿੱਚ ਪਾਇਆ ਜਾਣ ਵਾਲਾ ਗੰਭੀਰ ਕੀੜਾ ਹੈ। ਮਾਦਾ ਮੱਖੀਆਂ ਨਵੇਂ ਫਲ ਦੀ ਪਰਤ ਦੇ ਹੇਠਾਂ ਅੰਡੇ ਦਿੰਦੀਆਂ ਹਨ। ਫਿਰ ਇਹ ਫਲ ਦੇ ਗੁੱਦੇ ਨੂੰ ਭੋਜਨ ਬਣਾਉਂਦੇ ਹਨ, ਜਿਸ ਨਾਲ ਫਲ ਗਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਟੁੱਟ ਕੇ ਹੇਠਾਂ ਡਿੱਗ ਜਾਂਦਾ ਹੈ।

ਰੋਕਥਾਮ: ਇਸ ਦੀ ਰੋਕਥਾਮ ਲਈ 3.0% ਨਿੰਮ ਦੇ ਤੇਲ ਦੀ ਸਪਰੇਅ ਪੱਤਿਆਂ ਤੇ ਕਰੋ।

ਫਸਲ ਦੀ ਕਟਾਈ

ਬਿਜਾਈ ਤੋਂ 45-50 ਦਿਨਾਂ ਬਾਅਦ ਪੌਦੇ ਪੈਦਾਵਾਰ ਦੇਣਾ ਸ਼ੁਰੂ ਕਰ ਦਿੰਦੇ ਹਨ। ਇਸ ਦੀਆਂ 10-12 ਤੁੜਾਈਆਂ ਕੀਤੀਆਂ ਜਾ ਸਕਦੀਆਂ ਹਨ। ਖੀਰੇ ਦੀ ਕਟਾਈ ਮੁੱਖ ਤੌਰ 'ਤੇ ਬੀਜ ਨਰਮ ਹੋਣ ਅਤੇ ਫਲ ਹਰੇ ਅਤੇ ਛੋਟੇ ਹੋਣ 'ਤੇ ਕਰੋ। ਕਟਾਈ ਲਈ ਤੇਜ਼ ਛੁਰੀ ਜਾਂ ਕਿਸੇ ਹੋਰ ਤਿੱਖੀ ਚੀਜ਼ ਦੀ ਵਰਤੋਂ ਕਰੋ।

ਬੀਜ ਉਤਪਾਦਨ

ਭੂਰੇ ਰੰਗ ਦੇ ਫਲ ਬੀਜ ਉਤਪਾਦਨ ਲਈ ਸਭ ਤੋਂ ਵਧੀਆ ਮੰਨੇ ਜਾਂਦੇ ਹਨ। ਬੀਜ ਕੱਢਣ ਲਈ, ਫਲਾਂ ਦੇ ਗੁੱਦੇ ਨੂੰ 1-2 ਦਿਨਾਂ ਲਈ ਤਾਜ਼ੇ ਪਾਣੀ ਵਿੱਚ ਰੱਖਿਆ ਜਾਂਦਾ ਹੈ, ਤਾਂ ਜੋ ਬੀਜਾਂ ਨੂੰ ਆਸਾਨੀ ਨਾਲ ਵੱਖ ਕੀਤਾ ਜਾ ਸਕੇ। ਫਿਰ ਇਨ੍ਹਾਂ ਨੂੰ ਹੱਥਾਂ ਨਾਲ ਰਗੜਿਆ ਜਾਂਦਾ ਹੈ ਅਤੇ ਭਾਰੀ ਬੀਜ ਪਾਣੀ ਵਿੱਚ ਹੇਠਾਂ ਟਿੱਕ ਜਾਂਦੇ ਹਨ ਅਤੇ ਇਨ੍ਹਾਂ ਨੂੰ ਹੋਰਨਾਂ ਕੰਮਾਂ ਲਈ ਰੱਖਿਆ ਜਾਂਦਾ ਹੈ।