ਸ਼ਲਗਮ ਦੀ ਖੇਤੀ

ਆਮ ਜਾਣਕਾਰੀ

ਇਹ ਸਖਤ ਠੰਡੇ ਮੌਸਮ ਵਾਲੀ ਫਸਲ ਹੈ, ਜੋ ਕਿ ਬ੍ਰਾਸੀਕੇਸੀ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਸਦੀ ਖੇਤੀ ਇਸਦੇ ਹਰੇ ਪੱਤਿਆਂ ਅਤੇ ਜੜ੍ਹਾਂ ਲਈ ਕੀਤੀ ਜਾਂਦੀ ਹੈ। ਸ਼ਲਗਮ ਦੀ ਜੜ੍ਹਾਂ ਵਿੱਚ ਵਿਟਾਮਿਨ ਸੀ, ਜਦਕਿ ਪੱਤਿਆਂ ਵਿੱਚ ਵਿਟਾਮਿਨ ਏ, ਸੀ, ਕੇ, ਫੋਲੀਏਟ ਅਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ। ਇਸਦੀ ਖੇਤੀ ਭਾਰਤ ਦੇ ਸੰਜਮੀ, ਊਸ਼ਣ ਅਤੇ ਉਪ-ਊਸ਼ਣ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਆਮ ਤੌਰ ਤੇ ਸਫੇਦ ਰੰਗ ਦੇ ਸ਼ਲਗਮ ਦੀ ਬਿਜਾਈ ਕੀਤੀ ਜਾਂਦੀ ਹੈ। ਭਾਰਤ ਵਿੱਚ ਮੁੱਖ ਸ਼ਲਗਮ ਉਗਾਉਣ ਵਾਲੇ ਖੇਤਰ ਬਿਹਾਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਤਾਮਿਲਨਾਡੂ ਹਨ।

ਜਲਵਾਯੂ

  • Season

    Temperature

    12-30°C
  • Season

    Rainfall

    200-400cm
  • Season

    Sowing Temperature

    18-23°C
  • Season

    Harvesting Temperature

    10-15°C
  • Season

    Temperature

    12-30°C
  • Season

    Rainfall

    200-400cm
  • Season

    Sowing Temperature

    18-23°C
  • Season

    Harvesting Temperature

    10-15°C
  • Season

    Temperature

    12-30°C
  • Season

    Rainfall

    200-400cm
  • Season

    Sowing Temperature

    18-23°C
  • Season

    Harvesting Temperature

    10-15°C
  • Season

    Temperature

    12-30°C
  • Season

    Rainfall

    200-400cm
  • Season

    Sowing Temperature

    18-23°C
  • Season

    Harvesting Temperature

    10-15°C

ਮਿੱਟੀ

ਇਸਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਜੈਵਿਕ ਤੱਤਾਂ ਵਾਲੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਭਾਰੀ, ਸੰਘਣੀ ਅਤੇ ਬਹੁਤੀ ਹਲਕੀ ਮਿੱਟੀ ਵਿੱਚ ਇਸਦੀ ਬਿਜਾਈ ਨਾ ਕਰੋ, ਇਸ ਨਾਲ ਪੈਦਾਵਾਰ ਖਰਾਬ ਅਤੇ ਜੜ੍ਹਾਂ ਨਕਾਰਾ ਹੋ ਜਾਂਦੀਆਂ ਹਨ। ਇਸ ਲਈ ਮਿੱਟੀ ਦਾ pH 5.5 ਤੋਂ 6.8 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

L 1: ਇਹ ਕਿਸਮ ਬਿਜਾਈ ਤੋਂ 45-60 ਦਿਨ ਬਾਅਦ ਪੱਕ ਜਾਂਦੀ ਹੈ। ਇਸਦੀਆਂ ਜੜ੍ਹਾਂ ਗੋਲ ਅਤੇ ਪੂਰੀ ਤਰ੍ਹਾਂ ਸਫੇਦ, ਮੁਲਾਇਮ ਅਤੇ ਕੁਰਕੁਰੀਆਂ ਹੁੰਦੀਆਂ ਹਨ। ਇਸਦੀਆਂ ਜੜ੍ਹਾਂ ਦੀ ਔਸਤਨ ਪੈਦਾਵਾਰ 105 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Safed 4:
ਇਸ ਕਿਸਮ ਦੀ ਖੇਤੀ ਦੀ ਸਿਫਾਰਿਸ਼ ਪੰਜਾਬ ਅਤੇ ਹਰਿਆਣਾ ਵਿੱਚ ਕੀਤੀ ਜਾਂਦੀ ਹੈ। ਇਸ ਦੀਆਂ ਜੜ੍ਹਾਂ ਪੂਰੀ ਤਰ੍ਹਾਂ ਸਫੇਦ, ਗੋਲ, ਦਰਮਿਆਨੇ ਆਕਾਰ ਅਤੇ ਸੁਆਦ ਵਿੱਚ ਵਧੀਆ ਹੁੰਦੀਆਂ ਹਨ।

ਹੋਰ ਰਾਜਾਂ ਦੀਆਂ ਕਿਸਮਾਂ


Pusa Kanchan

Pusa Sweti

Pusa Chandrima

Purple top white globe

Golden Ball

Snowball

Pusa Swarnima

ਖੇਤ ਦੀ ਤਿਆਰੀ

ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਨਦੀਨਾਂ ਅਤੇ ਰੋੜਿਆਂ ਤੋਂ ਮੁਕਤ ਕਰੋ। ਫਿਰ ਇਸ ਵਿੱਚ 60-80 ਕੁਇੰਟਲ ਚੰਗੀ ਤਰ੍ਹਾਂ ਗਲ਼ਿਆ-ਸੜਿਆ ਗੋਬਰ ਪਾਓ ਅਤੇ ਮਿੱਟੀ ਵਿੱਚ ਮਿਕਸ ਕਰੋ। ਜੇਕਰ ਗੋਬਰ ਚੰਗੀ ਤਰ੍ਹਾਂ ਗਲ਼ਿਆ-ਸੜਿਆ ਨਾ ਹੋਵੇ, ਤਾਂ ਇਸਦਾ ਪ੍ਰਯੋਗ ਨਾ ਕਰੋ, ਕਿਉਂਕਿ ਇਸ ਨਾਲ ਜੜ੍ਹਾਂ ਦੋ-ਮੂਹੀਆਂ ਹੋ ਜਾਂਦੀਆਂ ਹਨ।

ਬਿਜਾਈ

ਬਿਜਾਈ ਦਾ ਸਮਾਂ
ਦੇਸੀ ਕਿਸਮਾਂ ਦੀ ਬਿਜਾਈ ਦਾ ਸਹੀ ਸਮਾਂ ਅਗਸਤ-ਸਤੰਬਰ, ਜਦਕਿ ਯੂਰਪੀ ਕਿਸਮਾਂ ਦਾ ਸਹੀ ਸਮਾਂ ਅਕਤੂਬਰ-ਨਵੰਬਰ ਹੁੰਦਾ ਹੈ।

ਫਾਸਲਾ
ਕਤਾਰਾਂ ਵਿੱਚਲਾ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।

ਬੀਜ ਦੀ ਡੂੰਘਾਈ
ਬੀਜ 1.5 ਸੈ.ਮੀ. ਦੀ ਡੂੰਘਾਈ 'ਤੇ ਬੀਜੋ।

ਬਿਜਾਈ ਦਾ ਢੰਗ
ਇਸਦੀ ਬਿਜਾਈ ਸਿੱਧੇ ਬੈੱਡਾਂ 'ਤੇ, ਕਤਾਰਾਂ ਵਿੱਚ ਜਾਂ ਵੱਟਾਂ 'ਤੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਵਿੱਚ ਬਿਜਾਈ ਲਈ 2-3 ਕਿਲੋ ਬੀਜਾਂ ਦੀ ਲੋੜ ਹੁੰਦੀ ਹੈ।

ਬੀਜ ਦੀ ਸੋਧ
ਬਿਜਾਈ ਤੋਂ ਪਹਿਲਾਂ ਥੀਰਮ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਜੜ੍ਹ ਗਲਣ ਰੋਗ ਤੋਂ ਬਚਾਅ ਲਈ ਸੋਧੋ।

ਖਾਦਾਂ

ਤੱਤ(ਕਿਲੋ ਪ੍ਰਤੀ ਏਕੜ)

UREA SSP MURIATE OF POTASH
55 75 #

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
25 12 #

 

ਖਾਦਾਂ ਦੀ ਮਾਤਰਾ ਸਥਾਨ, ਜਲਵਾਯੂ, ਮਿੱਟੀ ਦੀ ਕਿਸਮ, ਉਪਜਾਊਪਨ ਆਦਿ 'ਤੇ ਨਿਰਭਰ ਕਰਦੀ ਹੈ।

ਬਿਜਾਈ ਸਮੇਂ ਗਲ਼ੇ-ਸੜੇ ਗੋਬਰ ਦੇ ਨਾਲ ਨਾਈਟ੍ਰੋਜਨ 25 ਕਿਲੋ(ਯੂਰੀਆ 55 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਪਾਓ।

ਨਦੀਨਾਂ ਦੀ ਰੋਕਥਾਮ

ਪੁੰਗਰਾਅ ਤੋਂ 10-15 ਦਿਨ ਬਾਅਦ ਕਾਂਟ-ਛਾਂਟ ਕਰੋ। ਮਿੱਟੀ ਨੂੰ ਹਵਾਦਾਰ ਅਤੇ ਨਦੀਨ-ਮੁਕਤ ਬਣਾਈ ਰੱਖਣ ਲਈ ਕਸੀ ਦੀ ਮਦਦ ਨਾਲ ਗੋਡੀ ਕਰੋ। ਬਿਜਾਈ ਤੋਂ ਦੋ ਤੋਂ ਤਿੰਨ ਹਫਤੇ ਬਾਅਦ ਇੱਕ ਵਾਰ ਗੋਡੀ ਕਰੋ। ਗੋਡੀ ਤੋਂ ਬਾਅਦ ਵੱਟਾਂ 'ਤੇ ਮਿੱਟੀ ਚੜਾਓ।

ਸਿੰਚਾਈ

ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ, ਜੋ ਵਧੀਆ ਪੁੰਗਰਾਅ ਵਿੱਚ ਵਿੱਚ ਸਹਾਇਕ ਹੁੰਦੀ ਹੈ। ਬਾਕੀ ਬਚੀਆਂ ਸਿੰਚਾਈਆਂ ਮਿੱਟੀ ਦੀ ਕਿਸਮ ਅਤੇ ਜਲਵਾਯੂ ਅਨੁਸਾਰ 6-7 ਦਿਨਾਂ ਦੇ ਫਾਸਲੇ 'ਤੇ ਗਰਮੀਆਂ ਵਿੱਚ ਅਤੇ 10-12 ਦਿਨਾਂ ਦੇ ਫਾਸਲੇ 'ਤੇ ਸਰਦੀਆਂ ਵਿੱਚ ਸਿੰਚਾਈ ਕਰੋ। ਸ਼ਲਗਮ ਨੂੰ 5-6 ਸਿੰਚਾਈਆਂ ਦੀ ਲੋੜ ਹੁੰਦੀ ਹੈ। ਬੇਲੋੜੀ ਸਿੰਚਾਈ ਨਾ ਕਰੋ, ਇਸ ਨਾਲ ਫਲ ਦਾ ਆਕਾਰ ਖਰਾਬ ਹੋ ਜਾਂਦਾ ਹੈ ਅਤੇ ਇਸ 'ਤੇ ਵਾਲ ਉੱਗ ਜਾਂਦੇ ਹਨ।

ਪੌਦੇ ਦੀ ਦੇਖਭਾਲ

ਜੜ੍ਹ ਗਲਣ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਜੜ੍ਹ ਗਲਣ: ਇਸ ਬਿਮਾਰੀ ਤੋਂ ਬਚਾਅ ਲਈ, ਬਿਜਾਈ ਤੋਂ ਪਹਿਲਾਂ ਥੀਰਮ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਬਿਜਾਈ ਤੋਂ 7 ਅਤੇ 15 ਦਿਨ ਬਾਅਦ ਨਵੇਂ ਪੌਦਿਆਂ ਦੇ ਨੇੜੇ ਮਿੱਟੀ ਵਿੱਚ ਕਪਤਾਨ 200 ਗ੍ਰਾਮ 100 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ

ਸ਼ਲਗਮ ਦੀ ਪੁਟਾਈ ਕਿਸਮ ਅਨੁਸਾਰ ਮੰਡੀਕਰਨ ਦੇ ਆਕਾਰ ਮੁਤਾਬਿਕ, ਜਿਵੇਂ ਕਿ 5-10 ਸੈ.ਮੀ. ਦੇ ਵਿਆਸ ਤੱਕ ਦਾ ਹੋਣ 'ਤੇ ਕੀਤੀ ਜਾਂਦੀ ਹੈ। ਆਮ ਤੌਰ 'ਤੇ ਸ਼ਲਗਮ ਦੇ ਫਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੇ ਹਨ। ਕਟਾਈ ਵਿੱਚ ਦੇਰੀ ਹੋਣ ਨਾਲ ਇਸਦੀ ਪੁਟਾਈ ਮੁਸ਼ਕਿਲ ਅਤੇ ਫਲ ਰੇਸ਼ੇਦਾਰ ਹੋ ਜਾਂਦੇ ਹਨ। ਇਸਦੀ ਪੁਟਾਈ ਸ਼ਾਮ ਦੇ ਸਮੇਂ ਕਰੋ। ਪੁਟਾਈ ਤੋਂ ਬਾਅਦ ਸ਼ਲਗਮਾਂ ਨੂੰ ਹਰੇ ਸਿਰ੍ਹਿਆਂ ਸਮੇਤ ਪਾਣੀ ਨਾਲ ਧੋਵੋ। ਇਨ੍ਹਾਂ ਨੂੰ ਟੋਕਰੀਆਂ ਵਿੱਚ ਭਰ ਕੇ ਮੰਡੀ ਭੇਜ ਦਿਓ। ਫਲਾਂ ਨੂੰ ਠੰਡੇ ਅਤੇ ਨਮੀ ਵਾਲੇ ਮੌਸਮ ਵਿੱਚ 2-3 ਦਿਨ ਤੱਕ, ਜਦਕਿ 0-5° ਸੈਲਸੀਅਸ ਤਾਪਮਾਨ ਅਤੇ 90-95% ਨਮੀ ਵਿੱਚ 8-15 ਹਫਤਿਆਂ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ।

ਬੀਜ ਉਤਪਾਦਨ

ਬੀਜ ਉਤਪਾਦਨ ਲਈ, ਅੱਧ-ਸਤੰਬਰ ਵਿੱਚ ਸ਼ਲਗਮ ਦੀ ਬਿਜਾਈ ਕਰੋ ਅਤੇ ਦਸੰਬਰ ਦੇ ਪਹਿਲੇ ਹਫਤੇ ਰੋਪਣ ਕਰੋ। ਫਾਸਲਾ 45x15 ਸੈ.ਮੀ. ਰੱਖੋ। ਨਾਈਟ੍ਰੋਜਨ 30 ਕਿਲੋ(ਯੂਰੀਆ 65 ਕਿਲੋ) ਅਤੇ ਫਾਸਫੋਰਸ 8 ਕਿਲੋ(ਸਿੰਗਲ ਸੁਪਰ ਫਾਸਫੇਟ 50 ਕਿਲੋ) ਪ੍ਰਤੀ ਏਕੜ ਪਾਓ। ਬਿਜਾਈ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਪੂਰੀ ਮਾਤਰਾ ਪਾਓ। ਬਾਕੀ ਬਚੀ ਨਾਈਟ੍ਰੋਜਨ ਬਿਜਾਈ ਤੋਂ 30 ਦਿਨ ਬਾਅਦ ਪਾਓ। ਜਦੋਂ ਫਲੀਆਂ ਦਾ 70% ਰੰਗ ਹਲਕਾ ਪੀਲਾ ਹੋ ਜਾਵੇ ਤਾਂ ਇਸਦੀ ਪੁਟਾਈ ਕਰੋ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare