ਪੰਜਾਬ ਵਿੱਚ ਗੁਲਾਬ ਦੀ ਖੇਤੀ

ਆਮ ਜਾਣਕਾਰੀ

ਗੁਲਾਬ ਫ਼ੁੱਲਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਫੁੱਲ ਹੈ। ਇਹ ਲਗਭਗ ਹਰ ਤਰ੍ਹਾਂ ਦੇ ਮੌਕਿਆਂ 'ਤੇ ਵਰਤਿਆ ਜਾਂਦਾ ਹੈ। ਗੁਲਾਬ ਦੇ ਫ਼ੁੱਲ ਆਕਾਰ ਅਤੇ ਰੰਗਾਂ ਵਿੱਚ ਭਿੰਨ ਦਿਖਾਈ ਦਿੰਦੇ ਹਨ ਅਤੇ ਵੱਖ-ਵੱਖ ਰੰਗਾਂ (ਚਿੱਟੇ ਤੋਂ ਲਾਲ ਜਾਂ ਬਹੁਰੰਗੇ) ਵਿੱਚ ਪਾਏ ਜਾਂਦੇ ਹਨ। ਗੁਲਾਬ ਦਾ ਮੂਲ ਸਥਾਨ ਮੁੱਖ ਤੌਰ 'ਤੇ ਏਸ਼ੀਆ ਹੈ ਪਰ ਇਸਦੀਆਂ ਕੁੱਝ ਕਿਸਮਾਂ ਯੂਰਪ, ਅਮਰੀਕਾ ਅਤੇ ਅਫਰੀਕਾ ਦੀਆਂ ਵੀ ਹਨ। ਗੁਲਾਬ ਦੀਆਂ ਪੱਤੀਆਂ ਤੋਂ ਬਹੁਤ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਹਨ, ਜਿਨ੍ਹਾਂ ਦੀ ਵਰਤੋਂ ਤਣਾਅ ਜਾਂ ਚਮੜੀ ਦੇ ਰੋਗਾਂ ਦੂਰ ਕਰਨ ਲਈ ਕੀਤੀ ਜਾਂਦੀ ਹੈ। ਭਾਰਤ ਵਿੱਚ ਗੁਲਾਬ ਕਰਨਾਟਕਾ, ਤਾਮਿਲਨਾਡੂ, ਮਹਾਂਰਾਸ਼ਟਰ, ਬਿਹਾਰ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਗੁਜਰਾਤ, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਿੱਚ ਉਗਾਇਆ ਜਾਂਦਾ ਹੈ।

ਅੱਜ-ਕੱਲ ਗ੍ਰੀਨ ਹਾਊਸ ਵਾਲੀ ਖੇਤੀ ਜ਼ਿਆਦਾ ਮਸ਼ਹੂਰ ਹੋ ਰਹੀ ਹੈ ਅਤੇ ਗੁਲਾਬ ਦੀ ਖੇਤੀ ਗ੍ਰੀਨ ਹਾਊਸ ਦੁਆਰਾ ਕਰਨ ਨਾਲ ਇਸਦੇ ਫੁੱਲਾਂ ਦੀ ਕੁਆਲਿਟੀ ਖੁੱਲੇ ਖੇਤ ਵਿੱਚ ਕੀਤੀ ਖੇਤੀ ਤੋਂ ਵਧੀਆ ਹੁੰਦੀ ਹੈ।

  • Season

    Temperature

    18-30°C
  • Season

    Sowing Temperature

    25-30°C
  • Season

    Harvesting Temperature

    20-28°C
  • Season

    Rainfall

    200-300mm
  • Season

    Temperature

    18-30°C
  • Season

    Sowing Temperature

    25-30°C
  • Season

    Harvesting Temperature

    20-28°C
  • Season

    Rainfall

    200-300mm

ਜਲਵਾਯੂ

  • Season

    Temperature

    18-30°C
  • Season

    Sowing Temperature

    25-30°C
  • Season

    Harvesting Temperature

    20-28°C
  • Season

    Rainfall

    200-300mm
  • Season

    Temperature

    18-30°C
  • Season

    Sowing Temperature

    25-30°C
  • Season

    Harvesting Temperature

    20-28°C
  • Season

    Rainfall

    200-300mm
  • Season

    Temperature

    18-30°C
  • Season

    Sowing Temperature

    25-30°C
  • Season

    Harvesting Temperature

    20-28°C
  • Season

    Rainfall

    200-300mm
  • Season

    Temperature

    18-30°C
  • Season

    Sowing Temperature

    25-30°C
  • Season

    Harvesting Temperature

    20-28°C
  • Season

    Rainfall

    200-300mm

ਮਿੱਟੀ

ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਅਨੁਕੂਲ ਹੈ। ਵਧੀਆ ਵਿਕਾਸ ਲਈ ਮਿੱਟੀ ਦਾ pH 6 ਤੋਂ 7.5 ਹੋਣਾ ਚਾਹੀਦਾ ਹੈ। ਇਹ ਪਾਣੀ ਦੀ ਖੜੋਤ ਨੂੰ ਨਹੀਂ ਸਹਾਰ ਸਕਦੀ, ਇਸ ਲਈ ਨਿਕਾਸ ਪ੍ਰਬੰਧ ਵਧੀਆ ਬਣਾਓ ਅਤੇ ਬੇਲੋੜਾ ਪਾਣੀ ਕੱਢ ਦਿਓ।

ਪ੍ਰਸਿੱਧ ਕਿਸਮਾਂ ਅਤੇ ਝਾੜ

ਇਸ ਨੂੰ ਮੁੱਖ ਤੌਰ ਤੇ 3 ਗਰੁੱਪਾਂ ਵਿੱਚ ਵੰਡਿਆਂ ਜਾ ਸਕਦਾ ਹੈ: 1) ਪ੍ਰਜਾਤੀਆਂ 2) ਪੁਰਾਣੇ ਬਾਗ 3) ਆਧੁਨਿਕ ਜਾਂ ਨਵੇਂ ਗੁਲਾਬ

Species roses:  ਇਸ ਨੂੰ ਜੰਗਲੀ ਗੁਲਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਕਿਸਮ ਦੇ ਫੁੱਲ ਦੀਆਂ ਪੰਜ ਪੱਤੀਆਂ ਹੁੰਦੀਆਂ ਹਨ ਅਤੇ ਰੰਗ ਚਮਕੀਲਾ ਹੁੰਦਾ ਹੈ। ਇਹ ਸਰਦੀਆਂ ਵਿੱਚ ਜ਼ਿਆਦਾ ਸਮੇਂ ਤੱਕ ਰਹਿੰਦੀ ਹੈ।

ਜਿਵੇਂ ਕਿ: Rosa rugose: ਇਸਦਾ ਮੂਲ ਸਥਾਨ ਜਪਾਨ ਹੈ। ਇਹ ਕਿਸਮ ਕੁਦਰਤੀ ਤੌਰ ਤੇ ਸਖਤ ਹੁੰਦੀ ਹੈ। ਇਸਦੇ ਫੁੱਲ ਬਹੁਤ ਮਹਿਕਦਾਰ ਹੁੰਦੇ ਹਨ ਅਤੇ ਇਸਦੀਆਂ ਪੱਤੀਆਂ ਝੁਰੜੀਆਂ ਵਾਲੇ ਚਮੜੇ ਵਰਗੀਆਂ ਹੁੰਦੀਆਂ ਹਨ। ਇਹ ਸੰਘਣੀ ਅਤੇ ਮੋਟੀ ਝਾੜੀ ਵਿੱਚ ਉੱਗਦੇ ਹਨ। ਇਸ ਤੇ ਰਸਾਇਣਿਕ ਸਪਰੇਅ ਨਾ ਕਰੋ, ਕਿਉਂਕਿ ਇਸ ਤੇ ਸਪਰੇਅ ਕਰਨ ਨਾਲ ਸਾਰੇ ਪੱਤੇ ਝੜ ਜਾਂਦੇ ਹਨ।

Banksiae: ਇਸ ਨੂੰ ਲੇਡੀ ਬੈਂਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸਦਾ ਮੂਲ ਸਥਾਨ ਚੀਨ ਹੈ। ਇਸਦੇ ਫੁੱਲ ਛੋਟੇ, ਮਹਿਕਦਾਰ ਅਤੇ ਜਾਮਣੀ ਰੰਗ ਦੇ ਹੁੰਦੇ ਹਨ। ਫੁੱਲ ਛੋਟੇ ਗੁੱਛਿਆਂ ਵਿੱਚ ਲੱਗਦੇ ਹਨ।

Eglanteria: ਇਸਦੇ ਫੁੱਲ ਮਹਿਕਦਾਰ ਅਤੇ ਇਕੱਲੀ ਪੱਤੀ ਵਾਲੇ ਹੁੰਦੇ ਹਨ।

Foetida

Moyesh: ਇਸਦਾ ਮੂਲ ਸਥਾਨ ਚੀਨ ਹੈ ਅਤੇ ਇਹ ਲਾਲ ਗੁਲਾਬ ਉਗਾਉਂਦਾ ਹੈ।

Multiflora: ਇਸਦਾ ਮੂਲ ਸਥਾਨ ਏਸ਼ੀਆ ਹੈ। ਇਸਦੇ ਫੁੱਲ ਜ਼ੋਰਦਾਰ ਸ਼ਹਿਦ ਵਾਲੀ ਖੁਸ਼ਬੂ ਵਾਲੇ ਅਤੇ ਸਫੇਦ ਰੰਗ ਦੀਆਂ ਪੱਤੀਆਂ ਵਾਲੇ ਹੁੰਦੇ ਹਨ।

Musk, Setigera, Sempervirens, Soulieana

ਪੁਰਾਣੇ ਬਾਗ ਵਾਲੇ ਗੁਲਾਬ: ਇਸ ਕਿਸਮ ਦੇ ਫੁੱਲ ਬਹੁਤ ਹੀ ਮਨਮੋਹਕ ਅਤੇ ਖੁਸ਼ਬੂਦਾਰ ਹੁੰਦੇ ਹਨ। ਇਹ ਗਰਮ ਜਲਵਾਯੂ ਦੇ ਅਨੁਕੂਲ ਅਤੇ ਸਰਦੀਆਂ ਨੂੰ ਵੀ ਸਹਾਰਨਯੋਗ ਹੁੰਦੇ ਹਨ। ਇਹ ਆਸਾਨੀ ਨਾਲ ਪੈਦਾ ਹੋਣ ਵਾਲੇ ਅਤੇ ਬਿਮਾਰੀਆਂ ਦੇ ਰੋਧਕ ਫੁੱਲ ਹੁੰਦੇ ਹਨ। ਇਹ ਕਈ ਵਾਰ ਝਾੜੀਆਂ ਅਤੇ ਕਈ ਵਾਰ ਵੇਲਾਂ ਦੇ ਰੂਪ ਵਿੱਚ ਲੱਗਦੇ ਹਨ। ਫੁੱਲ ਬਹੁਤ ਰੰਗਾਂ ਦੇ ਹੁੰਦੇ ਹਨ, ਪਰ ਜ਼ਿਆਦਾਤਰ ਚਿੱਟਾ ਅਤੇ ਹਲਕਾ ਪੀਲਾ ਰੰਗ ਹੁੰਦਾ ਹੈ। ਇਸ ਗਰੁੱਪ ਵਿੱਚ China roses, Tea roses, Moss Rosses, Damask roses, Bourbon Roses. Alba, Ayrshire, Gallica, Hybrid Perpetual, Portland, Ramblers, Noisette ਆਦਿ ਆਉਂਦੇ ਹਨ।

Alba: ਇਸ ਕਿਸਮ ਦੇ ਫੁੱਲ ਗੁਲਾਬੀ ਤੋਂ ਚਿੱਟੇ ਰੰਗ ਦੇ ਹੁੰਦੇ ਹਨ।

Bourbon: ਇਸ ਕਿਸਮ ਦੇ ਫੁੱਲ ਗੁਲਾਬੀ ਤੋਂ ਗੂੜੇ ਗੁਲਾਬੀ ਰੰਗ ਦੇ ਹੁੰਦੇ ਹਨ।

Boursault: ਇਹ ਕਿਸਮ ਉੱਪਰ ਚੜਨ ਵਾਲੀਆਂ ਝਾੜੀਆਂ ਵਰਗੀ ਹੁੰਦੀ ਹੈ। ਇਸ ਕਿਸਮ ਦੇ ਫੁੱਲ ਜਾਮਣੀ-ਲਾਲ ਰੰਗ ਦੇ ਹੁੰਦੇ ਹਨ।

Centifolia: ਇਸਨੂੰ cabbage rose ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸਦੇ ਫੁੱਲ ਪੂਰੇ ਅਤੇ ਗੋਲਾਕਾਰ ਹੁੰਦੇ ਹਨ। ਇਸ ਕਿਸਮ ਦੇ ਫੁੱਲ ਚਿੱਟੇ ਤੋਂ ਗੁਲਾਬੀ ਰੰਗ ਦੇ ਹੁੰਦੇ ਹਨ।

Damask: ਇਸ ਕਿਸਮ ਦੇ ਫੁੱਲ ਗੂੜੇ ਗੁਲਾਬੀ ਤੋਂ ਚਿੱਟੇ ਰੰਗ ਦੇ ਹੁੰਦੇ ਹਨ।

Hybrid Perpetual: ਇਸ ਕਿਸਮ ਦੇ ਫੁੱਲ ਵੱਡੇ, ਖੁਸ਼ਬੂਦਾਰ ਅਤੇ ਗੁਲਾਬੀ ਤੋਂ ਲਾਲ ਰੰਗ ਦੇ ਹੁੰਦੇ ਹਨ।

Macrantha: ਇਸ ਕਿਸਮ ਦੀਆਂ ਕਲੀਆਂ ਹਲਕੇ ਗੁਲਾਬੀ ਤੋਂ ਚਿੱਟੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਨੂੰ ਫੁੱਲ ਬਸੰਤ ਦੇ ਅਖੀਰ ਵਿੱਚ ਇੱਕ ਵਾਰ ਹੀ ਲੱਗਦੇ ਹਨ।

Moss: ਇਹ ਕਿਸਮ ਬਹੁਤ ਤਰ੍ਹਾਂ ਦੀਆਂ ਝਾੜੀਆਂ ਵਿੱਚ ਲੱਗਦੀ ਹੈ ਅਤੇ ਬਹੁਤ ਰੰਗ ਦੇ ਫੁੱਲ ਪੈਦਾ ਕਰਦੀ ਹੈ।

Noisette: ਇਸ ਕਿਸਮ ਦੇ ਫੁੱਲ ਖੁਸ਼ਬੂਦਾਰ ਅਤੇ ਗੁਲਾਬੀ ਰੰਗ ਦੇ ਹੁੰਦੇ ਹਨ।

ਆਧੁਨਿਕ ਗੁਲਾਬ: ਇਹ ਗੁਲਾਬ ਬਹੁਤ ਪ੍ਰਸਿੱਧ  ਹਨ ਅਤੇ ਇਹ ਹਾਈਬ੍ਰਿਡ ਚਾਹ ਅਤੇ primrose ਦੇ ਸੁਮੇਲ ਤੋਂ ਤਿਆਰ ਕੀਤੇ ਹਨ। ਇਸ ਕਿਸਮ ਦੇ ਫੁੱਲ ਬਹੁ-ਰੰਗੀ ਅਤੇ ਉਤੇਜਿਤ ਹੁੰਦੇ ਹਨ।

ਜਿਵੇਂ ਕਿ: Hybrid tea roses, Floribunda roses, yellow permet rose, Grandiflora Roses, American Pillar, Grandifloras, Albas, Landscape Rose, Centifolia rose , mini flora, Hybrid Musk and Polyantha.

Hybrid tea: ਇਹ ਕਿਸਮ ਆਧੁਨਿਕ ਗੁਲਾਬਾਂ ਵਿੱਚ ਬਹੁਤ ਮਸ਼ਹੂਰ ਹੈ। ਇਸ ਕਿਸਮ ਦੇ ਪੌਦੇ 3-5 ਫੁੱਟ ਤੱਕ ਵਿਕਾਸ ਕਰਦੇ ਹਨ ਅਤੇ ਪੌਦੇ ਦੀਆਂ ਦੋਹਰੀਆਂ ਅਤੇ ਅੱਧ-ਦੋਹਰੀਆਂ ਹੁੰਦੀਆਂ ਹਨ। ਜਿਵੇਂ ਕਿ Paradise, Peace, Polarstern, Pristine ਆਦਿ।

Floribunda: ਇਹ ਕਿਸਮ ਝਾੜੀਆਂ ਵਾਲੀ ਹੁੰਦੀ ਹੈ, ਜਿਸਦੇ ਫੁੱਲ ਅਤੇ ਤਣੇ ਛੋਟੇ ਹੁੰਦੇ ਹਨ। ਇਸ ਕਿਸਮ ਨੂੰ ਫੁੱਲ ਗੁੱਛਿਆਂ ਵਿੱਚ ਲੱਗਦੇ ਹਨ। ਇਸ ਕਿਸਮ ਵਿੱਚ Frisco, kiss, Florence, Jaguar, Impatient, Angel Face, Ivory Fashion ਆਦਿ ਆਉਂਦੇ ਹਨ।

Shrub Rose: ਇਹ ਕਿਸਮ ਜੰਗਲੀ ਪ੍ਰਜਾਤੀ ਨਾਲ ਸੰਬੰਧਿਤ ਹੈ। ਇਹ ਕੁਦਰਤੀ ਤੌਰ ਤੇ ਸਖਤ ਹੁੰਦੇ ਹਨ ਅਤੇ ਇਨ੍ਹਾਂ ਨੂੰ ਥੋੜੀ ਦੇਖਭਾਲ ਦੀ ਜ਼ਰੂਰਤ ਪੈਂਦੀ ਹੈ। ਇਹ special rose ਅਤੇ bush rose ਦੇ ਸੁਮੇਲ ਤੋਂ ਤਿਆਰ ਕੀਤੀ ਹੈ। ਇਸਦੇ ਫੁੱਲ ਗੁੱਛਿਆਂ ਵਿੱਚ ਲਗਦੇ ਹਨ ਅਤੇ ਆਕਾਰ ਵਿੱਚ ਵੱਡੇ ਅਤੇ ਬਹੁ-ਰੰਗੇ ਹੁੰਦੇ ਹਨ, ਪਰ ਕਿਸੇ ਨਿਸ਼ਚਿਤ ਆਕਾਰ ਵਿੱਚ ਨਹੀਂ ਹੁੰਦੇ। ਪੌਦੇ ਝਾੜੀਆਂ ਵਿੱਚ ਲੱਗਦੇ ਹਨ। ਜਿਵੇਂ ਕਿ: : Bonica, Frau Dogmar Hartopp, Abraham Darby, Golden Wings ਆਦਿ।

Climbing rose: ਇਸ ਕਿਸਮ ਦੇ ਗੁਲਾਬਾਂ ਦੀਆਂ ਟਾਹਣੀਆਂ ਲੰਬੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ। ਇਸਨੂੰ ਥੋੜੀ ਕਾਂਟ-ਛਾਂਟ ਦੀ ਲੋੜ ਹੁੰਦੀ ਹੈ। ਇਹ ਕੰਧਾਂ, ਵਾੜਾਂ ਆਦਿ ਤੇ ਉਗਾਏ ਜਾ ਸਕਦੇ ਹਨ। ਇਸ ਕਿਸਮ ਦੇ ਫੁੱਲ ਵੱਡੇ ਆਕਾਰ ਦੇ ਹੁੰਦੇ ਹਨ। Blaze, Don Juan, Dortmund, Climbing Iceberg, Ever blooming climbers, Rambler roses, Trailling roses and large flower climbers ਆਦਿ ਇਸ ਸ਼੍ਰੇਣੀ ਵਿੱਚ ਆਉਂਦੇ ਹਨ।

Miniature Roses: ਇਸ ਕਿਸਮ ਦੇ ਪੌਦੇ 2 ਫੁੱਟ ਉਚਾਈ ਤੱਕ ਵਿਕਾਸ ਕਰਦੇ ਹਨ। ਇਸਦੇ ਫੁੱਲ ਛੋਟੇ, ਆਕਰਸ਼ਿਕ ਅਤੇ ਬਹੁਤ ਸਾਰੇ ਰੰਗਾਂ ਦੇ ਹੁੰਦੇ ਹਨ। ਜਿਵੇਂ ਕਿ Rainbows End, Red Beauty, Rise N Shine ਆਦਿ।

Grandifloras: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ 2-3 ਫੁੱਟ ਤੱਕ ਵਿਕਾਸ ਕਰਦੇ ਹਨ। ਇਹ ਕਿਸਮ Hybrid Teas ਅਤੇ Floribundas ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਫੁੱਲ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ ਅਤੇ ਗੁੱਛਿਆਂ ਵਿੱਚ ਪੈਦਾ ਹੁੰਦੇ ਹਨ। ਜਿਵੇਂ ਕਿ: Aquarius, Gold Medal, Pink Parfait ਆਦਿ।

Standard or Tree Rose

ਪੌਦੇ 2-3 ਫੁੱਟ ਤੱਕ ਵਿਕਾਸ ਕਰਦੇ ਹਨ। ਫੁੱਲ ਵੱਡੇ ਅਤੇ ਪੂਰੇ ਹੁੰਦੇ ਹਨ। ਇਹ ਝਾੜੀਆਂ ਵਾਲੀਆਂ ਕਿਸਮਾਂ ਤੋਂ ਤਿਆਰ ਕੀਤੇ ਗਏ ਹਨ।

Flower Carpet: ਇਨ੍ਹਾਂ ਨੂੰ Groundcover roses ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਕੀਟਾਂ ਦੇ ਰੋਧਕ ਅਤੇ ਜ਼ਿਆਦਾ ਸਰਦੀ ਨੂੰ ਸਹਾਰਨਯੋਗ ਹੁੰਦੇ ਹਨ। ਜਿਵੇਂ ਕਿ: Scarlet, Amber and Pink Supreme ਆਦਿ।

Commercial Varieties: Pusa Gaurav (Pink varieties), Super Star, Montezuma, Mercedies, Pusa Priya and First  Red  (red varieties)

Exhibition varieties: First Prize, Eiffel Tower, Pusa Sonia, Red- Christian Dior, Montezuma, Super Star.

Scented varieties: Crimson Glory, La France, Sugandha

Other Varieties: Vivaldi, Sika, Arusumo, Proudland, Summer Fragerance, Gen Vaidya, Kalpana, Mother and Baby, Soller, Night N Day, American Home, Melina, Jogan, Amacia, Montreal, Grandmaster Piece, Pilgrim, MME Teresa Estabing, Golden Jubilee, Papa Pirosa, Chimson Tide, Belami, Elegant Beauty, Pampa, Madelon, Perfect Moment, Rocklea, Hebe Kuborgo, Polarstern, Fulton Mackay, Sweet Surrender, summer dream, Lapdef, Madosh, Dreaming, Pastel Delight, Godavari, Rosenrot, Fragerance Lady, Execiting, Roundalay, City kenda, Jessie Mathews, Portland Thail Blazer, Banco, Dame Décor, Mirandi, Lucy Cromphorn, Jean Gaujard, Krithika, Austin Reed, Tynwald, Leg glow, Emily Post, Alaska Centennial, Bacardy, Touch of Glass, Jayalalitha, Dolly Parton, MME Denise Galloise, Chaitra, Royal Amathyst, Chalis Gold, MME President, Ashwini, Command Performance, Agena, Alinka, Alliance, Alpha, Ariane, Bella Epoque, Bellease, Besancon, Blessings, Blue Monday, Bridal Bush, Bridal Dream, Brinessa, Cabaret, Cacico

ਖੇਤ ਦੀ ਤਿਆਰੀ

ਜ਼ਮੀਨ ਨੂੰ ਨਰਮ ਕਰਨ ਲਈ ਵਹਾਈ ਅਤੇ ਗੋਡੀ ਕਰੋ। ਬਿਜਾਈ ਤੋਂ 4-6 ਹਫਤੇ ਪਹਿਲਾਂ ਬੈੱਡ ਬਣਾਓ। ਬੈੱਡ ਬਣਾਉਣ ਸਮੇਂ ਮਿੱਟੀ ਵਿੱਚ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ। ਬੈੱਡ ਇਕਸਾਰ ਬਣਾਉਣ ਲਈ ਉਨ੍ਹਾਂ ਨੂੰ ਪੱਧਰਾ ਕਰੋ ਅਤੇ ਬੈੱਡਾਂ ਉੱਤੇ ਬੀਜੇ ਗੁਲਾਬ ਟੋਇਆਂ ਵਿੱਚ ਬੀਜੇ ਗੁਲਾਬਾਂ ਨਾਲੋਂ ਵੱਧ ਮੁਨਾਫੇ ਵਾਲੇ ਹੁੰਦੇ ਹਨ।

ਬਿਜਾਈ

ਬਿਜਾਈ ਦਾ ਸਮਾਂ
ਉੱਤਰੀ ਭਾਰਤ ਵਿੱਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ। ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ। ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ।

ਫਾਸਲਾ
ਬੈੱਡਾਂ ਉੱਤੇ 30 ਸੈ.ਮੀ. ਵਿਆਸ ਅਤੇ 30 ਸੈ.ਮੀ. ਡੂੰਘੇ ਟੋਏ ਪੁੱਟ ਕੇ 75 ਸੈ.ਮੀ. ਦੇ ਫਾਸਲੇ 'ਤੇ ਪੌਦਿਆਂ ਦੀ ਬਿਜਾਈ ਕਰੋ। ਦੋ ਪੌਦਿਆਂ ਵਿਚਕਾਰ ਫਾਸਲਾ ਗੁਲਾਬ ਦੀ ਕਿਸਮ 'ਤੇ ਨਿਰਭਰ ਕਰਦਾ ਹੈ।

ਬੀਜ ਦੀ ਡੂੰਘਾਈ
ਬੀਜ ਨੂੰ 2-3 ਸੈ.ਮੀ. ਡੂੰਘਾਈ 'ਤੇ ਬੀਜੋ।

ਬਿਜਾਈ ਦਾ ਢੰਗ
ਇਸਦੀ ਬਿਜਾਈ ਸਿੱਧੀ ਜਾਂ ਪਿਉਂਦ ਲਾ ਕੇ ਕੀਤੀ ਜਾਂਦੀ ਹੈ।

ਪ੍ਰਜਣਨ

ਗੁਲਾਬ ਦੀ ਫਸਲ ਦਾ ਪ੍ਰਜਣਨ ਜੜ੍ਹਾਂ ਕੱਟ ਕੇ ਜਾਂ ਪਿਉਂਦ ਦੁਆਰਾ ਕੀਤਾ ਜਾਂਦਾ ਹੈ। ਉੱਤਰੀ ਭਾਰਤ ਵਿੱਚ ਦਸੰਬਰ-ਜਨਵਰੀ ਮਹੀਨਾ ਦਾ ਸਮਾਂ ਟੀ-ਬੱਡਿੰਗ ਲਈ ਢੁੱਕਵਾਂ ਹੈ।

ਪੌਦੇ ਦੀ ਕਾਂਟ-ਛਾਂਟ ਦੂਜੇ ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਕੀਤੀ ਜਾਂਦੀ ਹੈ। ਉੱਤਰੀ ਭਾਰਤ ਵਿੱਚ ਗੁਲਾਬ ਦੀਆਂ ਝਾੜੀਆਂ ਦੀ ਕਾਂਟ-ਛਾਂਟ ਅਕਤੂਬਰ ਦੇ ਦੂਜੇ ਜਾਂ ਤੀਜੇ ਹਫਤੇ ਕੀਤੀ ਜਾਂਦੀ ਹੈ। ਝਾੜੀਆਂ ਨੂੰ ਸੰਘਣਾ ਬਣਾਉਣ ਵਾਲੀਆਂ ਟਾਂਹਣੀਆਂ ਨੂੰ ਹਟਾ ਦਿਓ। Climbing roses ਲਈ ਕਾਂਟ-ਛਾਂਟ ਦੀ ਲੋੜ ਨਹੀਂ ਪੈਂਦੀ। ਕਾਂਟ-ਛਾਂਟ ਤੋਂ ਬਾਅਦ, 7-8 ਕਿਲੋ ਰੂੜੀ ਦੀ ਖਾਦ ਹਰੇਕ ਪੌਦੇ ਨੂੰ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾ ਦਿਓ।

ਬੀਜ

ਬੀਜ ਦੀ ਮਾਤਰਾ
ਗ੍ਰੀਨ-ਹਾਊਸ ਵਿੱਚ, ਗੁਲਾਬ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪੌਦਿਆਂ ਦੀ ਘਣਤਾ 7-14 ਪੌਦੇ ਪ੍ਰਤੀ ਵਰਗ ਮੀਟਰ ਹੋਣੀ ਚਾਹੀਦੀ ਹੈ।

ਖਾਦਾਂ

ਤੱਤ (ਗ੍ਰਾਮ ਪ੍ਰਤੀ ਬੂਟਾ)

NITROGEN PHOSPHORUS POTASH
8 8 16

 

ਬੈੱਡ ਬਣਾਉਣ ਸਮੇਂ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਮਿੱਟੀ ਵਿੱਚ ਪਾਓ। 3 ਮਹੀਨਿਆਂ ਦੇ ਫਾਸਲੇ ਤੇ 10 ਕਿਲੋ ਰੂੜੀ ਦੀ ਖਾਦ, 8 ਗ੍ਰਾਮ ਨਾਈਟ੍ਰੋਜਨ, 8 ਗ੍ਰਾਮ ਫਾਸਫੋਰਸ ਅਤੇ 16 ਗ੍ਰਾਮ ਪੋਟਾਸ਼ ਹਰ ਬੂਟੇ ਨੂੰ ਪਾਓ। ਸਾਰੀਆਂ ਖਾਦਾਂ ਕਾਂਟ-ਛਾਂਟ ਤੋਂ ਬਾਅਦ ਪਾਓ। ਵੱਧ ਝਾੜ ਲੈਣ ਲਈ ਕਾਂਟ-ਛਾਂਟ ਤੋਂ 1 ਮਹੀਨਾ ਬਾਅਦ, ਜੀ ਏ 3 @200 ਪੀ ਪੀ ਐਮ(2 ਗ੍ਰਾਮ ਪ੍ਰਤੀ ਲੀਟਰ) ਦੀ ਸਪਰੇਅ ਕਰੋ।

ਪੌਦੇ ਦੀ ਤਣਾਅ ਸਹਿਣ ਦੀ ਸ਼ਕਤੀ ਨੂੰ ਵਧਾਉਣ ਲਈ ਘੁਲਣਸ਼ੀਲ ਜੜ੍ਹ ਉਤੇਜਕ (ਰੈਲੀ ਗੋਲਡ/ਰਿਜ਼ੋਮ) 110 ਗ੍ਰਾਮ + ਟੀਪੋਲ 60 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸ਼ਾਮ ਦੇ ਸਮੇਂ ਸਿੰਚਾਈ ਤੋਂ ਬਾਅਦ ਸਪਰੇਅ ਕਰੋ।

ਨਦੀਨਾਂ ਦੀ ਰੋਕਥਾਮ

ਮੋਨੋਕੋਟ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ 400 ਗ੍ਰਾਮ ਪ੍ਰਤੀ ਏਕੜ ਅਤੇ ਡਾਈਕੋਟ ਨਦੀਨਾਂ ਲਈ ਓਕਸੀਫਲੋਰਫੈੱਨ 200 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਪੁੰਗਰਾਅ ਤੋਂ ਪਹਿਲਾਂ ਕਰੋ।

ਸਿੰਚਾਈ

ਪੌਦੇ ਖੇਤ ਵਿੱਚ ਲਗਾਓ ਤਾਂ ਜੋ ਉਹ ਵਧੀਆ ਢੰਗ ਨਾਲ ਵਿਕਾਸ ਕਰ ਸਕਣ। ਸਿੰਚਾਈ ਮਿੱਟੀ ਦੀ ਕਿਸਮ ਅਤੇ ਜਲਵਾਯੂ ਅਨੁਸਾਰ ਕਰੋ। ਗੁਲਾਬ ਦੀ ਖੇਤੀ ਲਈ ਤੁਪਕਾ(ਡ੍ਰਿਪ) ਸਿੰਚਾਈ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਲਾਭਦਾਇਕ ਹੈ। ਫੁਹਾਰਾ ਸਿੰਚਾਈ ਨਾ ਕਰੋ, ਕਿਉਂਕਿ ਇਸ ਨਾਲ ਪੱਤਿਆਂ ਦੀਆਂ ਬਿਮਾਰੀਆਂ ਵਧਦੀਆਂ ਹਨ।

ਪੌਦੇ ਦੀ ਦੇਖਭਾਲ

ਸੁੰਡੀਆਂ
  • ਕੀੜੇ ਮਕੌੜੇ ਤੇ ਰੋਕਥਾਮ

ਸੁੰਡੀਆਂ: ਜੇਕਰ ਸੁੰਡੀਆਂ ਦਾ ਹਮਲਾ ਦਿਖੇ ਤਾਂ, ਰੋਕਥਾਮ ਲਈ ਮੈਥੋਮਾਈਲ ਦੇ ਨਾਲ ਸਟਿੱਕਰ 1 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ।


ਥ੍ਰਿਪ, ਚੇਪਾ ਅਤੇ ਪੱਤੇ ਦਾ ਟਿੱਡਾ

ਥ੍ਰਿਪ, ਚੇਪਾ ਅਤੇ ਪੱਤੇ ਦਾ ਟਿੱਡਾ: ਜੇਕਰ ਇਨ੍ਹਾਂ ਦਾ ਹਮਲਾ ਦਿਖੇ ਤਾਂ, ਮੀਥਾਈਲ ਡੈਮੇਟਨ 25 ਈ ਸੀ 2 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਕਾਰਬੋਫਿਊਰਨ 3 ਜੀ @5 ਗ੍ਰਾਮ ਪ੍ਰਤੀ ਬੂਟੇ ਤੇ ਸਪਰੇਅ ਕਰੋ।

ਪੱਤਿਆਂ ਦੇ ਧੱਬੇ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਦੇ ਧੱਬੇ: ਜੇਕਰ ਕਾਲੇ ਧੱਬਿਆਂ ਦਾ ਰੋਗ ਦਿਖੇ ਤਾਂ ਕਾਪਰ ਓਕਸੀਕਲੋਰਾਈਡ ਜਾਂ ਮੈਨਕੋਜ਼ੇਬ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਅਤੇ 8 ਦਿਨਾਂ ਬਾਅਦ ਦੁਬਾਰਾ ਸਪਰੇਅ ਕਰੋ।

ਪੱਤਿਆਂ ਤੇ ਚਿੱਟੇ ਧੱਬੇ

ਪੱਤਿਆਂ ਤੇ ਸਫੇਦ ਧੱਬਾ ਰੋਗ: ਜੇਕਰ ਖੇਤ ਵਿੱਚ ਚਿੱਟੇ ਰੋਗ ਦਾ ਹਮਲਾ ਦਿਖੇ ਤਾਂ ਫਲੂਸਿਲਾਜ਼ੋਲ 40 ਮਿ.ਲੀ.+ਟੀਪੋਲ 50 ਮਿ.ਲੀ. ਪ੍ਰਤੀ 100 ਲੀ. ਪਾਣੀ ਦੀ ਸਪਰੇਅ ਪਾਵਰ ਸਪਰੇਅਰ ਦੁਆਰਾ ਕਰੋ।

ਟਾਹਣੀਆਂ ਦਾ ਸੁੱਕਣਾ

ਟਾਹਣੀਆਂ ਦਾ ਸੁੱਕਣਾ: ਇਹ ਇੱਕ ਆਮ ਬਿਮਾਰੀ ਹੈ ਅਤੇ ਇਸਨੂੰ ਜੇਕਰ ਨਾ ਰੋਕਿਆ ਜਾਵੇ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ। ਜਦੋਂ ਇਸਦਾ ਹਮਲਾ ਦਿਖੇ ਤਾਂ ਕਲੋਰੋਥੈਲੋਨਿਲ 2 ਗ੍ਰਾਮ+ਟੀਪੋਲ 0.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਪਾਵਰ ਸਪਰੇਅਰ ਦੁਆਰਾ ਕਰੋ।

ਫਸਲ ਦੀ ਕਟਾਈ

ਗੁਲਾਬ ਦੀ ਫਸਲ ਤੋਂ ਦੂਜੇ ਸਾਲ ਵਿੱਚ ਵੀ ਵਧੀਆ ਕਿਫਾਇਤੀ ਝਾੜ ਲਿਆ ਜਾ ਸਕਦਾ ਹੈ। ਗੁਲਾਬ ਦੀ ਤੁੜਾਈ ਫੁੱਲਾਂ ਦਾ ਰੰਗ ਪੂਰੀ ਤਰ੍ਹਾਂ ਵਿਕਸਿਤ ਹੋਣ ਤੇ ਅਤੇ ਪਹਿਲੀਆਂ ਇੱਕ ਜਾਂ ਦੋ ਪੱਤੀਆਂ ਖੁੱਲਣ(ਪਰ ਪੂਰੀ ਤਰ੍ਹਾਂ ਨਹੀਂ) ਤੇ, ਤਿੱਖੇ ਚਾਕੂ ਦੀ ਮਦਦ ਨਾਲ ਕੀਤੀ ਜਾਂਦੀ ਹੈ। ਸਹੀ ਲੰਬਾਈ ਦੇ ਫ਼ੁੱਲਾਂ ਨੂੰ ਹੱਥਾਂ ਵਾਲੇ ਚਾਕੂ ਨਾਲ ਕੱਟਿਆ ਜਾਂਦਾ ਹੈ। ਵਿਦੇਸ਼ੀ ਬਜ਼ਾਰ ਦੀ ਮੰਗ ਅਨੁਸਾਰ ਵੱਡੇ ਫ਼ੁੱਲਾਂ ਲਈ ਤਣੇ ਦੀ ਲੰਬਾਈ 60-90 ਸੈ.ਮੀ. ਅਤੇ ਛੋਟੇ ਫੁੱਲਾਂ ਲਈ 40-50 ਸੈ.ਮੀ. ਹੁੰਦੀ ਹੈ। ਫ਼ੁੱਲਾਂ ਨੂੰ ਸਵੇਰੇ ਜਲਦੀ ਜਾਂ ਦੁਪਹਿਰ ਦੇ ਅੰਤਲੇ ਸਮੇਂ ਤੋੜਨਾ ਚਾਹੀਦਾ ਹੈ।

ਕਟਾਈ ਤੋਂ ਬਾਅਦ

ਤੁੜਾਈ ਤੋਂ ਬਾਅਦ ਗੁਲਾਬ ਦੇ ਫ਼ੁੱਲਾਂ ਨੂੰ ਪਲਾਸਟਿਕ ਦੇ ਬਕਸਿਆਂ ਵਿੱਚ ਪਾਓ ਅਤੇ ਬਿਮਾਰੀ ਰੋਕਣ ਵਾਲੇ ਅਤੇ ਵੱਧ ਸਮਾਂ ਬਚਾ ਕੇ ਰੱਖਣ ਵਾਲੇ ਤਾਜ਼ੇ ਪਾਣੀ ਦੇ ਘੋਲ ਵਿੱਚ ਪਾਓ। ਇਸ ਤੋਂ ਬਾਅਦ ਫ਼ੁੱਲਾਂ ਨੂੰ ਪ੍ਰੀ-ਕੂਲਿੰਗ ਚੈਂਬਰ ਵਿੱਚ 10° ਸੈਲਸੀਅਸ ਤਾਪਮਾਨ 'ਤੇ 12 ਘੰਟਿਆਂ ਲਈ ਰੱਖੋ। ਅੰਤ ਵਿੱਚ ਫ਼ੁੱਲਾਂ ਨੂੰ ਤਣੇ ਦੀ ਲੰਬਾਈ ਅਤੇ ਫ਼ੁੱਲਾਂ ਦੀ ਕੁਆਲਿਟੀ ਅਨੁਸਾਰ ਵੱਖ-ਵੱਖ ਕਰ ਲਓ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare