ਮਟਰ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਇਹ ਫਸਲ ਲੈਗੂਮੀਨਸਿਆਈ ਫੈਮਿਲੀ ਨਾਲ ਸਬੰਧ ਰੱਖਦੀ ਹੈ। ਇਹ ਠੰਡੇ ਇਲਾਕਿਆ ਵਾਲੀ ਫਸਲ ਹੈ । ਇਸ ਦੀਆ ਹਰੀਆ ਫਲੀਆ ਸਬਜੀ ਬਣਾਉਣ ਅਤੇ ਸੁੱਕੀਆ ਫਲੀਆ ਦਾਲਾਂ ਬਣਾਉਣ ਲਈ ਵਰਤੀਆ ਜਾਂਦੀਆ ਹਨ । ਇਹ ਫਸਲ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਕਰਨਾਟਕ ਵਿੱਚ ਲਗਾਈ ਜਾਂਦੀ ਹੈ । ਇਹ ਪ੍ਰੋਟੀਨ ਅਤੇ ਅਮਾਇਨੋ ਐਸਿਡ ਦਾ ਵਧੀਆ ਸਰੋਤ ਹੈ । ਇਹ ਫਸਲ ਡੰਗਰ ਪਸ਼ੂਆਂ ਦੇ ਲਈ ਚਾਰੇ ਦੇ ਤੌਰ ਤੇ ਵੀ ਵਰਤੀ ਜਾਂਦੀ ਹੈ।

ਜਲਵਾਯੂ

  • Season

    Temperature

    15-30°C
  • Season

    Rainfall

    400-500mm
  • Season

    Harvesting Temperature

    15-20°C
  • Season

    Sowing Temperature

    25-30°C
  • Season

    Temperature

    15-30°C
  • Season

    Rainfall

    400-500mm
  • Season

    Harvesting Temperature

    15-20°C
  • Season

    Sowing Temperature

    25-30°C
  • Season

    Temperature

    15-30°C
  • Season

    Rainfall

    400-500mm
  • Season

    Harvesting Temperature

    15-20°C
  • Season

    Sowing Temperature

    25-30°C
  • Season

    Temperature

    15-30°C
  • Season

    Rainfall

    400-500mm
  • Season

    Harvesting Temperature

    15-20°C
  • Season

    Sowing Temperature

    25-30°C

ਮਿੱਟੀ

ਇਹ ਹਰ ਤਰਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ ਅਤੇ ਜਿਵੇਂ ਕਿ ਰੇਤਲੀਆਂ, ਚੰਗੇ ਨਿਕਾਸ ਵਾਲੀਆ ਮੈਰਾ ਜ਼ਮੀਨਾਂ ਇਸ ਫਸਲ ਲਈ ਵਧੀਆ ਹੁੰਦੀਆਂ ਹਨ। ਇਹ  6 ਤੋਂ 7.5 pH ਵਾਲੀਆ ਜ਼ਮੀਨਾਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਫਸਲ ਨੂੰ ਸੇਮ ਦੇ ਇਲਾਕਿਆ ਵਿੱਚ ਨਹੀ ਉਗਾਇਆ ਜਾ ਸਕਦਾ।

ਪ੍ਰਸਿੱਧ ਕਿਸਮਾਂ ਅਤੇ ਝਾੜ

PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । ਇਸ ਦੇ ਫੁੱਲ ਚਿੱਟੇ ਅਤੇ ਦਾਣੇ ਕਰੀਮੀ ਚਿੱਟੇ ਹੁੰਦੇ ਹਨ । ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ । ਇਸ ਤੇ ਚਿੱਟਾ ਰੋਗ ਘੱਟ ਆਉਦਾ ਹੈ ਅਤੇ ਫਲੀ ਛੇਦਕ ਕੀੜੇ ਦਾ ਹਮਲਾ ਘੱਟ ਹੁੰਦਾ ਹੈ।

Punjab 88: ਇਹ ਪੀ ਏ ਯੂ  ਲੁਧਿਆਣਾ ਦੀ ਕਿਸਮ  ਹੈ । ਫਲੀਆਂ ਗੂੜੀਆ ਹਰੀਆ ਤੇ ਮੁੜਮੀਆ ਹੁੰਦੀਆ ਹਨ । ਇਹ 100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ।ਇਸ ਦੀਆਂ ਹਰੀਆ ਫਲੀਆਂ ਦਾ ਔਸਤਨ ਝਾੜ 62 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Matar Ageta 6: ਇਹ ਪੀ ਏ ਯੂ, ਲੁਧਿਆਣਾ ਵੱਲੌ ਤਿਆਰ ਕੀਤੀ ਗਈ ਅਗੇਤੀ ਅਤੇ ਛੋਟੇ ਕੱਦ ਦੀ ਕਿਸਮ ਹੈ। ਇਸ ਦੇ ਦਾਣੇ ਮੁਲਾਇਮ ਅਤੇ ਹਰੇ ਰੰਗ ਦੇ ਹੁੰਦੇ ਹਨ । ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Field Pea 48 :ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ । ਇਸਦੇ ਦਾਣੇ ਹਲਕੇ ਹਰੇ ਰੰਗ ਦੇ ਮੋਟੇ ਅਤੇ ਝੁਰੜਿਆ ਵਾਲੇ ਹੁੰਦੇ ਹਨ । ਇਹ 135 ਦਿਨਾਂ ਵਿੱਚ ਪੱਕਦੀ ਹੈ ।ਇਹ ਸਬਜੀ ਬਣਾਉਣ ਲਈ ਵਧੀਆ ਮੰਨੀ ਜਾਂਦੀ ਹੈ । ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ।

ਹੋਰ ਰਾਜਾਂ ਦੀਆਂ ਕਿਸਮਾਂ

ਅਗੇਤੀ ਰੁੱਤ ਦੀਆ ਕਿਸਮਾਂ

Asauji: ਆਈ ਏ ਆਰ ਆਈ ਵੱਲੋ ਤਿਆਰ ਕੀਤੀ ਗਈ ਕਿਸਮ।

Early Superb: ਇਹ ਇੰਗਲੈਡ ਵੱਲੋ ਤਿਆਰ ਕੀਤੀ ਛੋਟੇ ਕੱਦ ਦੀ ਕਿਸਮ ਹੈ।

Arkel: ਇਹ ਫਰਾਂਸ ਦੀ ਕਿਸਮ ਹੈ ਜਿਸ ਦਾ ਝਾੜ 16-18 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Little Marvel: ਇਹ ਛੋਟੇ ਕੱਦ ਦੀ ਇੰਗਲੈਂਡ ਦੀ ਕਿਸਮ ਹੈ।

Alaska:

Jawahar Matar 3: ਇਸ ਕਿਸਮ ਦਾ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Jawahar Matar 4: ਇਸ ਕਿਸਮ ਦਾ ਝਾੜ 28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 

Pant Matar

Hissar Harit

ਮੱਧ ਰੁੱਤ ਦੀਆ ਕਿਸਮਾਂ

Bonneville: ਇਹ ਅਮਰੀਕਾ ਦੀ ਕਿਸਮ ਹੈ ਜਿਸ ਦਾ ਔਸਤਨ ਝਾੜ 36 ਕੁਇੰਟਲ ਪ੍ਰਤੀ ਏਕੜ ਹੈ।

Alderman, Perfection New line, T 19

Lincon: ਇਸ ਦਾ ਔਸਤਨ ਝਾੜ 40 ਕੁਇੰਟਲ ਪ੍ਰਤੀ ਏਕੜ ਹੈ। 

Jawahar Matar 1: ਇਸ ਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੈ।

Jawahar Matar 2

Pant Uphar : ਇਸ ਦਾ ਔਸਤਨ ਝਾੜ 40 ਕੁਇੰਟਲ ਪ੍ਰਤੀ ਏਕੜ ਹੈ। 

Ooty 1: ਇਸ ਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੈ।  

Jawahar Pea 83 :ਇਸ ਕਿਸਮ ਦੀਆਂ ਫਲੀਆਂ ਦਾ ਝਾੜ 48-52 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Jawahar Peas 15: ਇਸ ਕਿਸਮ ਦੀਆਂ ਫਲੀਆਂ ਦਾ ਝਾੜ 52 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਖੇਤ ਦੀ ਤਿਆਰੀ

ਸਾਉਣੀ ਰੁੱਤ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤ ਨੂੰ ਤਿਆਰ ਕਰਨ ਲਈ ਹਲਾਂ ਨਾਲ 1 ਜਾਂ 2 ਵਾਰ ਵਾਹੋ। ਹਲਾਂ ਨਾਲ ਵਾਹੁਣ ਤੋਂ ਬਾਅਦ 2 ਜਾਂ 3 ਵਾਰ ਤਵੀਆਂ ਨਾਲ ਵਾਹੋ ਅਤੇ ਸੁਹਾਗਾ ਫੇਰੋ।ਪਾਣੀ ਖੜਨ ਤੋਂ ਰੋਕਣ ਲਈ ਖੇਤ ਨੂੰ ਚੰਗੀ ਤਰਾਂ ਪੱਧਰਾ ਕਰ ਲੈਣਾ ਚਾਹੀਦਾ ਹੈ।ਬਿਜਾਈ ਤੋਂ ਪਹਿਲਾਂ ਖੇਤ ਦੀ ਇੱਕ ਵਾਰ ਸਿੰਚਾਈ ਕਰੋ ਜੋ ਕਿ ਫਸਲ ਦੇ ਵਧੀਆ ਪੁੰਗਰਣ ਵਿੱਚ ਸਹਾਇਕ ਹੁੰਦੀ ਹੈ।

 

ਬਿਜਾਈ

ਬਿਜਾਈ ਦਾ ਸਮਾਂ
ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ। ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ। ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ।

ਫਾਸਲਾ
ਅਗੇਤੀ ਕਿਸਮਾਂ ਲਈ ਫਾਸਲਾ 30 ਸੈ:ਮੀ x50 ਸੈ:ਮੀ ਅਤੇ ਪਿਛੇਤੀ ਕਿਸਮਾਂ ਲਈ 45-60 ਸੈ:ਮੀ x 10 ਸੈ:ਮੀ ਰੱਖੋ।

ਬੀਜ ਦੀ ਡੂੰਘਾਈ
ਬੀਜ ਨੂੰ ਮਿੱਟੀ ਵਿੱਚ 2-3 ਸੈ:ਮੀ: ਡੂੰਘਾ ਬੀਜੋ।

ਬਿਜਾਈ ਦਾ ਢੰਗ :
ਇਸ ਦੀ ਬਿਜਾਈ ਮਸ਼ੀਨ ਨਾਲ ਵੱਟਾਂ ਬਣਾ ਕੇ ਕਰੋ ਜੋ ਕਿ 60 ਸੈ:ਮੀ: ਚੋੜੀਆਂ ਹੁੰਦੀਆਂ ਹਨ।

ਬੀਜ

ਬੀਜ ਦੀ ਮਾਤਰਾ
ਬਿਜਾਈ ਲਈ 35-40 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤੋ।

ਬੀਜ ਦੀ ਸੋਧ
ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਕਪਤਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਜਾਂ ਕਾਰਬੈਂਡਾਜ਼ਿਮ 2.5 ਗ੍ਰਾਮ ਨਾਲ ਪ੍ਰਤੀ ਕਿਲੋਗ੍ਰਾਮ ਬੀਜਾਂ ਨੂੰ ਸੋਧੋ। ਰਸਾਇਣਿਕ ਤਰੀਕੇ ਨਾਲ ਸੋਧ ਤੋਂ ਬਾਅਦ ਬੀਜਾਂ ਤੋਂ ਵਧੀਆ ਝਾੜ ਲੈਣ ਲਈ ਉਹਨਾਂ ਨੂੰ ਇੱਕ ਵਾਰ ਰਾਈਜ਼ੋਬੀਅਮ ਲੈਗੂਮੀਨੋਸੋਰਮ ਨਾਲ ਸੋਧੋ।ਇਸ ਦੇ ਵਿੱਚ 10 % ਖੰਡ ਜਾਂ ਗੁੜ ਦਾ ਘੋਲ ਹੁੰਦਾ ਹੈ। ਇਸ ਘੋਲ ਨੂੰ ਬੀਜਾਂ ਤੇ ਲਾਉ ਅਤੇ ਫਿਰ ਬੀਜਾਂ ਨੂੰ ਛਾਂ ਵਿੱਚ ਸੁਕਾਉ ।  ਇਸ ਨਾਲ 8-10 % ਝਾੜ ਵਿੱਚ ਵਾਧਾ ਹੁੰਦਾ ਹੈ ।

 ਇਹਨਾਂ ਵਿੱਚੋ ਕਿਸੇ ਇੱਕ ਫੰਗਸਨਾਸ਼ੀ ਦਵਾਈ ਨੂੰ ਵਰਤੋ।

ਫੰਗਸਨਾਸ਼ੀ ਦਵਾਈ  ਮਾਤਰਾ (ਪ੍ਰਤੀ ਕਿਲੋਗ੍ਰਾਮ ਬੀਜ)
Captan 3gm
Thiram 3gm
Carbendazim 2.5gm

 

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA SSP MURIATE OF POTASH
45 155 On soil t3est results

 

ਤੱਤ ( ਕਿਲੋ ਪ੍ਰਤੀ ਏਕੜ)

NITROGEN PHOSPHORUS POTASH
20 25 #

 

ਬਿਜਾਈ ਦੇ ਸਮੇਂ ਨਾਈਟ੍ਰੋਜਨ 20 ਕਿੱਲੋ (50 ਕਿੱਲੋ ਯੂਰੀਆ), ਫਾਸਫੋਰਸ 25 ਕਿੱਲੋ (150 ਕਿੱਲੋ ਸਿੰਗਲ ਸੁਪਰ ਫਾਸਫੇਟ ) ਦੀ  ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ।ਖਾਦਾਂ ਦੀ ਪੂਰੀ ਮਾਤਰਾ ਕਤਾਰਾਂ ਵਿੱਚ ਪਾ ਦਿਓ।

ਨਦੀਨਾਂ ਦੀ ਰੋਕਥਾਮ

ਇੱਕ ਜਾਂ ਦੋ ਵਾਰ ਗੋਡੀ ਕਰਨਾ ਇਹ ਕਿਸਮ ਤੇ ਨਿਰਭਰ ਕਰਦਾ ਹੈ ।ਪਹਿਲੀ ਗੋਡੀ ਫਸਲ ਬੀਜ਼ਣ ਤੋ 3-4 ਹਫਤਿਆ ਬਾਅਦ ਜਦੋਂ ਫਸਲ 2 ਜਾਂ 3 ਪੱਤੇ ਕੱਢ ਲੈਂਦੀ ਹੈ ਅਤੇ ਦੂਜੀ ਗੋਡੀ ਫੁੱਲ ਨਿੱਕਲਣ ਤੋਂ ਪਹਿਲਾ ਕਰੋ।  ਮਟਰਾਂ ਦੀ ਖੇਤੀ ਲਈ ਨਦੀਨ ਨਾਸ਼ਕਾਂ ਦੀ ਵਰਤੋ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ ।ਨਦੀਨਾਂ ਦੀ ਰੋਕਥਾਮ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਅਤੇ ਬਸਾਲਿਨ 1 ਲੀਟਰ ਪ੍ਰਤੀ ਏਕੜ ਦੀ ਵਰਤੋ ਫਸਲ ਬੀਜਣ ਤੋ 48 ਘੰਟਿਆ ਦੇ ਅੰਦਰ ਅੰਦਰ ਕਰੋ।

ਸਿੰਚਾਈ

ਰਾਉਣੀ ਇਸ ਫਸਲ ਲਈ ਜਰੂਰੀ ਹੈ । ਜੇਕਰ ਫਸਲ ਝੋਨੇ ਤੋ ਬਾਅਦ ਬੀਜੀ ਜਾਂਦੀ ਹੈ ਤਾਂ ਰਾਉਣੀ ਦੀ ਕੋਈ ਜਰੂਰਤ ਨਹੀ । ਬਿਜਾਈ ਤੋਂ ਬਾਅਦ 1 ਜਾਂ 2 ਸਿੰਚਾਈਆ ਦੀ ਜਰੂਰਤ ਹੁੰਦੀ ਹੈ। ਪਹਿਲਾ ਪਾਣੀ ਫੁੱਲ ਪੈਣ ਤੋ ਪਹਿਲਾ ਅਤੇ ਫਲੀਆ ਬਨਣ ਸਮੇ ਲਗਾਉ। ਜਿਆਦਾ ਪਾਣੀ ਨਾ ਲਗਾਉ ਜਿਸ ਕਰਕੇ ਪੱਤੇ ਪੀਲੇ ਤੇ ਝਾੜ ਘੱਟ ਜਾਂਦਾ ਹੈ।

ਪੌਦੇ ਦੀ ਦੇਖਭਾਲ

ਮਟਰ ਦੇ ਪੱਤਿਆਂ ਦਾ ਕੀੜਾ
  • ਕੀੜੇ - ਮਕੌੜੇ ਅਤੇ ਉਹਨਾਂ ਦੀ ਰੋਕਥਾਮ:

ਮਟਰ ਦੇ ਪੱਤਿਆਂ ਦਾ ਕੀੜਾ :ਸੁੰਡੀਆ ਪੱਤੇ ਵਿੱਚ ਸੁਰੰਗਾ ਬਣਾਕੇ  ਪੱਤੇ ਨੂੰ ਖਾਂਦੀਆ  ਹਨ । ਜਿਸ ਕਰਕੇ 10 ਤੋਂ 15 % ਤੱਕ ਫਸਲਾਂ ਦਾ ਨੁਕਸਾਨ ਹੁੰਦਾ ਹੈ । ਇਸ ਦੀ ਰੋਕਥਾਮ ਲਈ ਡਾਈਮੈਥੋਏਟ 30 ਈ ਸੀ 300 ਮਿਲੀਲੀਟਰ ਨੂੰ 80-100 ਲੀਟਰ ਪਾਣੀ ਪ੍ਰਤੀ ਏਕੜ  ਪਾ ਕੇ  ਵਰਤੋ । ਜਰੂਰਤ ਪੈਣ ਤੇ 15 ਦਿਨਾਂ ਬਾਅਦ ਦੁਬਾਰਾ ਛਿੜਕਾਅ ਕਰੋ।

ਚੇਪਾ ਤੇ ਜੂੰ

ਚੇਪਾ ਤੇ ਜੂੰ : ਇਹ ਪੱਤਿਆ ਦਾ ਰਸ ਚੂਸਦੇ ਹਨ ਜਿਸ ਕਰਕੇ ਪੱਤਾ ਪੀਲਾ ਹੋ ਜਾਂਦਾ ਹੈ ਅਤੇ ਝਾੜ ਘੱਟ ਜਾਂਦਾ ਹੈ । ਇਸ ਦੀ ਰੋਕਥਾਮ ਲਈ ਡਾਈਮੈਥੋਏਟ 30 ਈ ਸੀ 400 ਮਿਲੀਲੀਟਰ ਨੂੰ 80-100 ਲੀਟਰ ਪਾਣੀ ਪ੍ਰਤੀ ਏਕੜ  ਪਾ ਕੇ  ਵਰਤੋ । ਜਰੂਰਤ ਪੈਣ ਤੇ 15 ਦਿਨਾਂ ਬਾਅਦ ਦੁਬਾਰਾ ਛਿੜਕਾਅ ਕਰੋ।  

ਫਲੀ ਦਾ ਗੜੂੰਆਂ

ਫਲੀ ਦਾ ਗੜੂੰਆਂ: ਇਹ ਮਟਰਾਂ ਦੀ ਫਸਲ ਦਾ ਖਤਰਨਾਕ ਕੀੜਾ ਹੈ। ਜੇਕਰ ਇਸ ਕੀੜੇ ਦੀ ਰੋਕਥਾਮ ਜਲਦੀ ਨਾ ਕੀਤੀ ਜਾਵੇ ਤਾਂ ਇਹ ਫੁੱਲਾਂ ਅਤੇ ਫਲੀਆਂ ਨੂੰ 10 ਤੋਂ 90 % ਨੁਕਸਾਨ ਪਹੁੰਚਾਉਦਾ ਹੈ। ਸ਼ੁਰੂਆਤੀ ਨੁਕਸਾਨ ਵੇਲੇ ਕਾਰਬਰਿਲ 900 ਗ੍ਰਾਮ ਨੂੰ ਪ੍ਰਤੀ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਜਰੂਰਤ ਦੇ ਅਨੁਸਾਰ 15 ਦਿਨਾਂ ਦੇ ਫਾਸਲੇ ਤੇ ਦੁਬਾਰਾ ਸਪਰੇਅ ਕਰੋ। ਜਿਆਦਾ ਨੁਕਸਾਨ ਦੇ ਸਮੇਂ 1 ਲੀਟਰ ਕਲੋਰਪਾਈਰੀਫੋਸ ਜਾਂ ਐਸੀਫੇਟ 800 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਵਾਲੇ ਪੰਪ ਨਾਲ ਪ੍ਰਤੀ ਏਕੜ ਤੇ ਸਪਰੇਅ ਕਰੋ।

ਸੋਕਾ
  • ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:

ਸੋਕਾ : ਇਸ ਬਿਮਾਰੀ ਕਾਰਨ ਜੜਾਂ ਕਾਲੀਆ ਅਤੇ ਬਾਅਦ ਵਿੱਚ ਸੁੱਕ ਜਾਂਦੀਆ ਹਨ । ਪੌਦਾ ਛੋਟਾ ਅਤੇ ਰੰਗ ਬਰੰਗਾ ਹੋ ਜਾਂਦਾ ਹੈ । ਪੱਤੇ ਪੀਲੇ ਪੈ ਕੇ ਕਿਨਾਰਿਆ ਤੋ ਮੁੜ ਜਾਂਦੇ ਹਨ । ਸਾਰਾ ਪੌਦਾ ਮੁਰਝਾ ਜਾਂਦਾ ਹੈ । ਇਸ ਦੀ ਰੋਕਥਾਮ ਲਈ ਬੀਜ਼ ਨੂੰ ਸੋਧ ਲੈਣਾ ਜਰੂਰੀ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ ਥੀਰਮ 3 ਗ੍ਰਾਮ ਪ੍ਰਤੀ ਲੀਟਰ ਪਾਣੀ ਜਾਂ ਕਾਰਬੈਂਡਾਜ਼ਿਮ 2 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧ ਲੈਣਾ ਚਾਹੀਦਾ ਹੈ ।ਤਿੰਨ ਸਾਲਾ ਫਸਲੀ ਚੱਕਰ ਅਪਣਾਉ। ਜਿਆਦਾ ਨੁਕਸਾਨ ਹੋਣ ਦੀ ਹਾਲਤ ਵਿੱਚ ਕਾਰਬੈਂਡਾਜ਼ਿਮ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦਾ ਘੋਲ ਬਣਾ ਕੇ ਪੌਦੇ ਦੀਆ ਜੜਾਂ ਦੇ  ਨਾਲ - ਨਾਲ ਛਿੜਕਾਅ ਕਰੋ।ਲੈਥੀਰਸ ਵੀਸੀਆ ਵਰਗੇ ਨਦੀਨਾਂ ਨੂੰ ਨਸ਼ਟ ਕਰ ਦਿਓ।

ਕੁੰਗੀ

ਕੁੰਗੀ : ਇਸ ਨਾਲ ਪੌਦੇ ਦੇ ਪੱਤੇ ,ਟਾਹਣੀਆ, ਫਲੀਆ ਤੇ ਪੀਲੇ  ਭੂਰੇ ਰੰਗ ਦੇ ਉੱਭਰਵੇ ਧੱਬੇ ਪੈ ਜਾਂਦੇ ਹਨ । ਇਸ ਦੀ ਰੋਕਥਾਮ ਲਈ 400 ਗ੍ਰਾਮ ਇੰਡੋਫਿਲ 100 ਲੀਟਰ ਪਾਣੀ ਵਿੱਚ ਜਾਂ ਮੈਨਕੋਜ਼ਿਬ  25 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ । ਲੋੜ ਪੈਣ ਤੇ 10 ਤੋਂ 15 ਦਿਨ ਦੇ ਵਕਫੇ ਤੇ ਛਿੜਕਾਅ ਕਰੋ ।

ਪੱਤਿਆਂ ਤੇ ਚਿੱਟੇ ਧੱਬੇ

ਪੱਤਿਆਂ ਤੇ ਚਿੱਟੇ ਧੱਬੇ: ਪੌਦੇ ਦੇ ਪੱਤਿਆ ,ਫਲੀਆ,ਤਣਿਆ ਉੱਤੇ ਚਿੱਟੇ ਰੰਗ ਦੇ ਧੱਬੇ ਹੋ ਜਾਂਦੇ ਹਨ । ਇਸ ਨੁਕਸਾਨ ਫਸਲ ਦੇ ਕਿਸੇ ਵੀ ਪੜਾਅ ਤੇ ਹੋ ਸਕਦਾ ਹੈ । ਇਸ ਦੀ ਰੋਕਥਾਮ ਲਈ  80 ਮਿਲੀਲੀਟਰ ਕਰਾਥੇਨ 40 ਈ ਸੀ  ਨੂੰ 100 ਲੀਟਰ ਪਾਣੀ ਪ੍ਰਤੀ ਏਕੜ  ਵਿੱਚ ਮਿਲਾ ਕੇ  ਛਿੜਕਾਅ ਕਰੋ । ਇਸ ਦੇ ਤਿੰਨ ਛਿੜਕਾਅ 10 ਦਿਨਾਂ ਦੇ ਵਕਫੇ ਤੇ ਕਰੋ।

ਫਸਲ ਦੀ ਕਟਾਈ

ਹਰੇ ਮਟਰਾਂ ਨੂੰ ਸਹੀ ਪੜਾਅ ਤੇ ਤੁੜਾਈ ਜਰੂਰੀ ਹੈ । ਜਦੋ ਮਟਰਾਂ ਦਾ ਰੰਗ ਗੂੜੇ ਤੋ ਹਰਾ ਹੋਣਾ ਸ਼ੁਰੂ ਹੋਵੇ,ਜਿੰਨੀ ਜਲਦੀ ਹੋ ਸਕੇ ਕਟਾਈ ਸ਼ੁਰੂ ਕਰ ਦੇਣ ਚਾਹੀਦੀ ਹੈ। ਇਸ ਦੀਆ 4 ਤੋਂ 5  ਤੁੜਾਈਆ  6 ਤੋਂ 10 ਦਿਨਾਂ ਦੇ ਵਕਫੇ ਤੇ ਕੀਤੀਆ ਜਾ ਸਕਦੀਆ ਹਨ । ਫਸਲ ਦਾ ਝਾੜ ਉਸਦੀ ਕਿਸਮ, ਮਿੱਟੀ ਅਤੇ ਸਾਂਭ ਸੰਭਾਲ ਤੇ ਨਿਰਭਰ ਕਰਦਾ ਹੈ।

ਕਟਾਈ ਤੋਂ ਬਾਅਦ

ਇਸ ਨੂੰ ਜੂਟ ਦੀਆ ਬੋਰੀਆ,ਬਾਂਸ ਦੀਆ ਟੋਕਰੀਆ ਜਾਂ ਪਲਾਸਟਿਕ ਦੇ ਬਰਤਨਾਂ ਵਿੱਚ ਪਾ ਕੇ ਘੱਟ ਤਾਪਮਾਨ ਤੇ ਲੰਬੇ ਸਮੇ ਲਈ ਸਟੋਰ ਕੀਤਾ ਜਾ ਸਕਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare