ਬੇਰ ਦੀ ਫਸਲ

ਆਮ ਜਾਣਕਾਰੀ

ਬੇਰ, ਜਿਸ ਨੂੰ ਗ਼ਰੀਬਾਂ ਦਾ ਫ਼ਲ ਵੀ ਕਿਹਾ ਜਾਂਦਾ ਹੈ, ਦੀ ਖੇਤੀ ਆਮ ਤੌਰ 'ਤੇ ਖੁਸਕ ਇਲਾਕਿਆਂ ਵਿਚ ਕੀਤੀ ਜਾਂਦੀ ਹੈ। ਬੇਰ ਵਿਚ ਕਾਫੀ ਮਾਤਰਾ ਵਿਚ ਪ੍ਰੋਟੀਨ, ਵਿਟਾਮਿਨ-ਸੀ ਅਤੇ ਪੌਸ਼ਟਿਕ ਖਣਿਜ਼ ਅਤੇ ਤੱਤ ਪਾਏ ਜਾਂਦੇ ਹਨ । ਇਸ ਦੀ ਖੇਤੀ ਪੂਰੇ ਭਾਰਤ ਵਿਚ ਕੀਤੀ ਜਾਂਦੀ ਹੈ।  ਇਸ ਦੀ ਖੇਤੀ ਮੁੱਖ ਤੌਰ 'ਤੇ ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਆਦਿ ਰਾਜਾਂ ਵਿਚ ਕੀਤੀ ਜਾਂਦੀ ਹੈ। ਪੰਜਾਬ ਰਾਜ ਵਿਚ ਕਿਨੂੰ, ਅੰਬ ਅਤੇ ਅਮਰੂਦ ਆਦਿ ਤੋਂ ਬਾਅਦ ਉਗਾਈ ਜਾਣ ਵਾਲੀ ਫਲਾਂ ਦੀ ਮੁੱਖ ਫ਼ਸਲ ਬੇਰ ਹੀ ਹੈ।

ਜਲਵਾਯੂ

  • Season

    Temperature

    15-40°C
  • Season

    Rainfall

    300-400mm
  • Season

    Sowing Temperature

    15-20°C
    30-37°C
  • Season

    Harvesting Temperature

    30-40°C
    15-20°C
  • Season

    Temperature

    15-40°C
  • Season

    Rainfall

    300-400mm
  • Season

    Sowing Temperature

    15-20°C
    30-37°C
  • Season

    Harvesting Temperature

    30-40°C
    15-20°C
  • Season

    Temperature

    15-40°C
  • Season

    Rainfall

    300-400mm
  • Season

    Sowing Temperature

    15-20°C
    30-37°C
  • Season

    Harvesting Temperature

    30-40°C
    15-20°C
  • Season

    Temperature

    15-40°C
  • Season

    Rainfall

    300-400mm
  • Season

    Sowing Temperature

    15-20°C
    30-37°C
  • Season

    Harvesting Temperature

    30-40°C
    15-20°C

ਮਿੱਟੀ

ਇਸ ਨੂੰ ਜ਼ਿਆਦਾ ਅਤੇ ਘੱਟ ਡੂੰਘਾਈ ਵਾਲੀ ਮਿੱਟੀ ਤੋਂ ਇਲਾਵਾ ਰੇਤਲੀ ਅਤੇ ਚੀਕਣੀ ਮਿੱਟੀ ਵਿਚ ਵੀ ਉਗਾਇਆ ਜਾ ਸਕਦਾ ਹੈ। ਇਸ ਦੀ ਖੇਤੀ ਬੰਜਰ ਅਤੇ ਬਰਾਨੀ ਇਲਾਕਿਆਂ ਵਿਚ ਕੀਤੀ ਜਾ ਸਕਦੀ ਹੈ। ਇਸ ਦੀ ਖੇਤੀ ਲੂਣੀ, ਖਾਰੀ ਅਤੇ ਦਲਦਲੀ ਮਿੱਟੀ ਵੀ ਉਗਾਈ ਜਾ ਸਕਦੀ ਹੈ। ਇਸ ਦੀ ਚੰਗੀ ਪੈਦਾਵਾਰ ਲਈ ਪਾਣੀ ਨੂੰ ਸੋਖਣ ਦੇ ਸਮਰੱਥ ਰੇਤਲੀ ਮਿੱਟੀ, ਜਿਸ ਵਿਚ ਪਾਣੀ ਦੇ ਨਿਕਾਸ ਦਾ ਢੁਕਵਾ ਪ੍ਰਬੰਧ ਹੋਵੇ, ਠੀਕ ਰਹਿੰਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Umran: ਇਸ ਕਿਸਮ ਦੇ ਫਲ ਅੰਡਾਕਾਰ ਆਕਾਰ ਦੇ ਚਮਕਦਾਰ ਦਿੱਖ ਵਾਲੇ ਹੁੰਦੇ ਹਨ। ਇਸ ਦੇ ਫਲ ਦਾ ਰੰਗ ਸੁਨਹਿਰੀ ਪੀਲਾ ਹੁੰਦਾ ਹੈ ਜੋ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਚੌਕਲੇਟੀ ਰੰਗ ਦੇ ਹੋ ਜਾਂਦੇ ਹਨ । ਇਸ ਦੀ ਫ਼ਸਲ ਮਾਰਚ ਦੇ ਅਖ਼ੀਰ ਜਾਂ ਅਪ੍ਰੈਲ ਦੇ ਅੱਧ ਤੱਕ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਇਕ ਬੂਟੇ ਦੀ ਪੈਦਾਵਾਰ 150 ਤੋਂ 200 ਕਿਲੋਗ੍ਰਾਮ ਹੁੰਦੀ ਹੈ।

Kaithli: ਇਸ ਕਿਸਮ ਦੇ ਫਲ ਦਰਮਿਆਨੇ  ਅਤੇ ਅੰਡਾਕਾਰ ਆਕਾਰ ਦੇ ਹੁੰਦੇ ਹਨ ਅਤੇ ਫਲ ਦਾ ਰੰਗ ਹਰਾ-ਪੀਲਾ ਹੁੰਦਾ ਹੈ।  ਇਸ ਦੀ ਫ਼ਸਲ ਮਾਰਚ ਦੇ ਅਖੀਰ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਫਲਾਂ ਵਿਚ ਮਿਠਾਸ ਭਰਪੂਰ ਮਾਤਰਾ ਵਿਚ ਹੁੰਦੀ ਹੈ। ਇਸ ਦੇ ਬੂਟੇ ਤੋਂ 75 ਕਿਲੋਗ੍ਰਾਮ ਤੱਕ ਫਲ ਪ੍ਰਾਪਤ ਹੋ ਜਾਂਦੇ ਹਨ।  ਇਸ ਕਿਸਮ ਨੂੰ ਫਫੂੰਦੀ (ਉੱਲੀ) ਦੇ ਹਮਲੇ ਦਾ ਖ਼ਤਰਾ ਵਧੇਰੇ ਰਹਿੰਦਾ ਹੈ|.

ZG 2: ਇਸ ਕਿਸਮ ਦੇ ਬੂਟੇ ਦਾ ਅਕਾਰ ਕਾਫੀ ਸੰਘਣਾ ਅਤੇ ਫੈਲਿਆ ਹੋਇਆ ਹੁੰਦਾ ਹੈ । ਇਸ ਦੇ ਫਲ ਛੋਟੇ ਅਤੇ ਅੰਡਾਕਾਰ ਆਕਾਰ ਦੇ ਹੁੰਦੇ ਹਨ । ਪੱਕਣ ਤੋਂ ਬਾਅਦ ਇਨ੍ਹਾਂ ਦਾ ਰੰਗ ਹਰਾ ਹੋ ਜਾਂਦਾ ਹੈ । ਇਸ ਦਾ ਫਲ ਵੀ ਮਿਠਾਸ ਭਰਪੂਰ ਹੁੰਦਾ ਹੈ । ਇਸ ਕਿਸਮ ਉਤੇ ਫਫੂੰਦੀ (ਉੱਲੀ) ਦਾ ਹਮਲਾ ਨਹੀਂ ਹੁੰਦਾ। ਇਹ ਕਿਸਮ ਮਾਰਚ ਦੇ ਅਖੀਰ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸ ਕਿਸਮ ਦੇ ਪ੍ਰਤੀ  ਬੂਟੇ ਦਾ ਝਾੜ 150 ਕਿਲੋਗ੍ਰਾਮ ਤੱਕ ਹੋ ਸਕਦਾ ਹੈ।

Wallaiti: ਇਸ ਕਿਸਮ ਦੇ ਫਲ ਦਰਮਿਆਨੇ ਤੋ ਵੱਡੇ ਅਕਾਰ ਦੇ ਹੁੰਦੇ ਹਨ । ਪੱਕਣ ਤੇ ਇਸ ਦੇ ਫਲ ਦਾ ਰੰਗ ਸੁਨਿਹਰੀ ਪੀਲਾ ਹੋ ਜਾਂਦਾ ਹੈ ।ਇਸ ਵਿੱਚ ਟੀ ਐਸ ਐਸ ਦੀ ਮਾਤਰਾ 13.8 ਤੋਂ 15% ਤੱਕ ਹੁੰਦੀ ਹੈ। ਇਸ ਕਿਸਮ ਦੇ ਪ੍ਰਤੀ  ਬੂਟੇ ਦਾ ਝਾੜ 114 ਕਿਲੋਗ੍ਰਾਮ ਤੱਕ ਹੋ ਸਕਦਾ ਹੈ।

Sanaur 2: ਇਸ ਦੇ ਫ਼ਲ ਵੱਡੇ ਆਕਾਰ ਅਤੇ  ਨਰਮ ਪਰਤ ਵਾਲੇ ਹੁੰਦੇ ਹਨ । ਇਸ ਦਾ ਰੰਗ ਸੁਨਹਿਰੀ ਪੀਲਾ ਹੁੰਦਾ ਹੈ । ਇਸ ਦਾ ਫਲ ਵੀ ਬਹੁਤ ਮਿਠਾਸ ਭਰਪੂਰ ਹੁੰਦਾ ਹੈ ਜਿਸ ਵਿਚ ਟੀ.ਐਸ.ਐਸ. ਦੀ ਮਾਤਰਾ 19% ਤੱਕ ਹੁੰਦੀ ਹੈ । ਇਹ ਕਿਸਮ ਵੀ ਫਫੂੰਦੀ (ਉੱਲੀ) ਦੇ ਹਮਲੇ ਤੋਂ ਰਹਿਤ ਹੁੰਦੀ ਹੈ । ਮਾਰਚ ਦੇ ਅਖ਼ੀਰਲੇ ਪੰਦਰਵਾੜੇ ਵਿਚ ਇਸ ਦਾ ਫਲ ਪੱਕ ਕੇ ਤਿਆਰ ਹੋ ਜਾਂਦਾ ਹੈ । ਇਸ ਕਿਸਮ ਦੇ ਪ੍ਰਤੀ  ਬੂਟੇ ਦਾ ਝਾੜ 150 ਕਿਲੋਗ੍ਰਾਮ ਤੱਕ ਹੋ ਸਕਦਾ ਹੈ।

Balvant: ਇਹ ਅਗੇਤੀ ਕਿਸਮ ਹੈ ਅਤੇ ਅੱਧ-ਨਵੰਬਰ ਮਹੀਨੇ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤਨ ਪੈਦਾਵਾਰ 121 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
 
Neelam: ਇਹ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਅਤੇ ਅੰਤ-ਨਵੰਬਰ ਮਹੀਨੇ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤਨ ਪੈਦਾਵਾਰ 121 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
 
ਹੋਰ ਰਾਜਾਂ ਦੀਆਂ ਕਿਸਮਾਂ

Gola: ਇਹ ਜਿਆਦਾ ਝਾੜ ਅਤੇ ਜਲਦੀ ਪੱਕਣ ਵਾਲੀ ਕਿਸਮ ਲਈ ਸੁੱਕੇ ਖੇਤਰ ਅਨੂਕੂਲ ਹੁੰਦੇ ਹਨ । ਇਸ ਦੇ ਫਲ ਗੋਲ, ਹਰੇ ਪੀਲੇ ਰੰਗ ਦੇ ਹੁੰਦੇ ਹਨ ।

Banarasi Kadaka
Mehrun
Parbhani
Elaichi
Sanam 5

ਖੇਤ ਦੀ ਤਿਆਰੀ

For Ber farming, well prepared land is required. To bring the soil to fine tilth, 2-3 ploughings followed by levelling should be done.

ਪ੍ਰਜਣਨ

ਇਹ ਆਮ ਤੌਰ ਤੇ ਕਲਮਾਂ ਜਾਂ ਟਾਹਣੀਆਂ ਦੁਆਰਾ ਲਗਾਇਆ ਜਾਂਦਾ ਹੈ। ਕੱਥਾ ਬੇਰ ਆਮ ਤੌਰ ਤੇ ਜੜਾਂ ਲਈ ਵਰਤਿਆ ਜਾਂਦਾ ਹੈ । ਬੇਰ ਦੇ ਬੀਜਾਂ ਨੂੰ 17-18 % ਨਮਕ ਦੇ ਘੋਲ ਵਿੱਚ 24 ਘੰਟਿਆਂ ਲਈ ਭਿਉ ਕੇ ਰੱਖੋ ਫਿਰ ਅਪ੍ਰੈਲ ਦੇ ਮਹੀਨੇ ਨਰਸਰੀ ਵਿੱਚ ਬਿਜਾਈ ਕਰੋ । ਕਤਾਰ ਤੋਂ ਕਤਾਰ ਦਾ ਫਾਸਲਾ 15 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 30 ਸੈ:ਮੀ: ਹੋਣਾ ਚਾਹੀਦਾ ਹੈ। 3 ਤੋਂ 4 ਹਫਤੇ ਬਾਅਦ ਬੀਜ ਪੁੰਗਰਣਾ ਸ਼ੁਰੂ ਹੋ ਜਾਂਦਾ ਹੈ ਅਤੇ ਪੌਦਾ ਅਗਸਤ ਮਹੀਨੇ ਵਿੱਚ ਕਲਮ ਲਗਾਉਣ ਲਈ ਤਿਆਰ ਹੋ ਜਾਂਦਾ ਹੈ । ਟੀ ਦੇ ਆਕਾਰ ਵਿੱਚ ਕੱਟ ਕੇ ਜੂਨ- ਸਤੰਬਰ ਮਹੀਨੇ ਵਿੱਚ ਇਸ ਨੂੰ ਲਗਾਉਣਾ ਚਾਹੀਦਾ ਹੈ।

ਬਿਜਾਈ

ਬਿਜਾਈ ਦਾ ਸਮਾਂ
ਇਸ ਦਾ ਖੇਤ ਵਿੱਚ ਰੋਪਣ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਮਹੀਨੇ ਵਿੱਚ ਕੀਤਾ ਜਾਂਦਾ ਹੈ । ਖੇਤ ਵਿੱਚ ਰੋਪਣ ਕਰਨ  ਤੋਂ ਪਹਿਲਾਂ ਪੌਦਿਆਂ ਦੇ ਪੱਤੇ ਕੱਟ ਦਿਉ।

ਫਾਸਲਾ
ਪੌਦੇ ਲਗਾਉਣ ਲਈ 7.5 x 7.5 ਮੀਟਰ ਦਾ ਫਾਸਲਾ ਰੱਖੋ।

ਬੀਜ ਦੀ ਡੂੰਘਾਈ
ਪੌਦੇ ਲਗਾਉਣ ਤੋਂ ਪਹਿਲਾਂ 60 x 60 x 60 ਸੈ:ਮੀ: ਦੇ ਟੋਏ ਪੁੱਟੋ ਅਤੇ 15 ਦਿਨਾਂ ਲਈ ਧੁੱਪ ਵਿੱਚ ਖੁੱਲੇ ਛੱਡ ਦਿਉ। ਇਸ ਤੋਂ ਬਾਅਦ ਇਹਨਾਂ ਟੋਇਆਂ ਨੂੰ ਮਿੱਟੀ ਅਤੇ ਗੋਹੇ ਨਾਲ ਭਰ ਦਿਉ। ਇਸ ਤੋਂ ਬਾਅਦ ਪੌਦੇ ਨੂੰ ਇਹਨਾਂ ਟੋਇਆਂ ਵਿੱਚ ਲਗਾ ਦਿਉ।

ਕਟਾਈ ਅਤੇ ਛੰਗਾਈ

ਹਰ ਸਾਲ ਪੂਰੀ ਤਰ੍ਹਾਂ ਪੌਦੇ ਦੀ ਕਟਾਈ ਅਤੇ ਛਟਾਈ ਜਰੂਰੀ ਹੁੰਦੀ ਹੈ। ਇਹ ਨਰਸਰੀ ਦੇ ਸਮੇਂ ਸ਼ੁਰੂ ਹੁੰਦੀ ਹੈ । ਧਿਆਨ ਰੱਖੋ ਕਿ ਨਰਸਰੀ ਦੇ ਵਿੱਚ ਇੱਕ ਤਣੇ ਵਾਲਾ ਪੌਦਾ ਹੋਵੇ । ਖੇਤ ਵਿੱਚ ਰੋਪਣ ਵੇਲੇ ਪੌਦੇ ਦਾ ਉੱਪਰਲਾ ਸਿਰਾ ਸਾਫ ਹੋਵੇ ਅਤੇ 30-45 ਸੈ:ਮੀ: ਲੰਮੀਆਂ 4-5 ਮਜ਼ਬੂਤ ਟਾਹਣੀਆਂ ਹੋਣ ।ਪੌਦੇ ਦੀਆਂ ਟਾਹਣੀਆਂ ਦੀ ਕਟਾਈ ਕਰੋ ਤਾਂ ਜੋ ਟਾਹਣੀਆਂ ਧਰਤੀ ਤੇ ਨਾਂ ਫੈਲ ਸਕਣ । ਪੌਦੇ ਦੀਆਂ ਸੁੱਕੀਆਂ, ਟੁੱਟੀਆਂ ਹੋਈਆਂ ਅਤੇ ਬਿਮਾਰੀ ਵਾਲੀਆਂ ਟਾਹਣੀਆਂ ਨੂੰ ਕੱਟ ਦਿਉ। ਮਈ ਦੇ ਦੂਜੇ ਪੰਦਰਵਾੜੇ ਵਿੱਚ ਪੌਦੇ ਦੀ ਛਟਾਈ ਕਰੋ ਜਦੋਂ ਕਿ ਪੌਦਾ ਨਾ ਵੱਧ ਰਿਹਾ ਹੋਵੇ।

ਅੰਤਰ-ਫਸਲਾਂ

ਇਸ ਦੇ ਵਿੱਚ ਪਹਿਲੇ ਤਿੰਨ ਤੋਂ ਚਾਰ ਸਾਲ ਹੋਰ ਫਸਲਾਂ ਦੀ ਬਿਜਾਈ ਕਰ ਸਕਦੇ ਹਾਂ ਜਿਵੇ ਕਿ ਛੋਲੇ, ਮੂਗੀ ਅਤੇ  ਕਾਲੇ ਮਾਂਹ ਆਦਿ  ਸ਼ੁਰੂਆਤੀ ਸਾਲਾਂ ਵਿੱਚ ਇਸ ਫਸਲ ਦੇ ਨਾਲ ਲਗਾ ਸਕਦੇ ਹਾਂ। ਇਸ ਤਰ੍ਹਾਂ ਇਹ ਫਸਲਾਂ ਜਿਆਦਾ ਆਮਦਨ ਦਿੰਦਿਆਂ ਹਨ ਅਤੇ ਜ਼ਮੀਨ ਵਿੱਚ ਨਾਈਟ੍ਰੋਜਨ ਦੀ ਮਾਤਰਾ ਵਧਾਉਦੀਆਂ ਹਨ ।

ਖਾਦਾਂ

ਖਾਦਾਂ (ਕਿਲੋਗ੍ਰਾਮ/ਪ੍ਰਤੀ ਰੁੱਖ)

Age of crop

(Year)

Well decomposed cow dung

(kg)

Urea

(in gm)

First year 20 200
Second year 40 400
Third year 60 600
Fourth year 80 800
Fifth and above
100 1000

 

20 ਕਿਲੋਗ੍ਰਾਮ ਪ੍ਰਤੀ ਦਰੱਖਤ ਰੂੜੀ ਦੀ ਗਲੀ ਸੜੀ ਖਾਦ  ਜੋ ਕਿ ਇੱਕ ਸਾਲ ਪੁਰਾਣੀ ਹੋਵੇ ਉਸ ਨੂੰ 200 ਗ੍ਰਾਮ ਯੂਰੀਆ ਵਿੱਚ ਮਿਲਾ ਕੇ ਪਾਉ। ਦੋ ਸਾਲ ਪੁਰਾਣੀ ਫਸਲ ਲਈ ਰੂੜੀ ਦੀ ਮਾਤਰਾ 20 ਕਿਲੋਗ੍ਰਾਮ ਅਤੇ ਯੂਰੀਆ 200 ਗ੍ਰਾਮ ਵਧਾ ਦਿੳੇੁ। ਹਰ ਸਾਲ ਯੂਰੀਆ 200 ਗ੍ਰਾਮ ਅਤੇ ਰੂੜੀ ਦੀ ਖਾਦ 20 ਕਿਲੋਗ੍ਰਾਮ ਪ੍ਰਤੀ ਦਰੱਖਤ ਵਧਾਉਦੇ ਰਹੋ।
ਮਈ ਦੇ ਮਹੀਨੇ ਵਿੱਚ ਗੋਹੇ ਦੀ ਸਾਰੀ ਮਾਤਰਾ ਪਾਉ। ਯੂਰੀਆ ਨੂੰ 2 ਬਰਾਬਰ ਭਾਗਾਂ ਵਿੱਚ ਪਾਉ । ਪਹਿਲੀ ਮਾਤਰਾ ਜੁਲਾਈ- ਅਗਸਤ ਅਤੇ ਦੂਜ਼ੀ ਬਚੀ ਮਾਤਰਾ ਫਲ ਬਣਨ ਤੋਂ ਬਾਅਦ ਪਾਉ।   .

ਨਦੀਨਾਂ ਦੀ ਰੋਕਥਾਮ

ਅਗਸਤ ਮਹੀਨੇ ਦੇ ਪਹਿਲੇ ਪੰਦਰਵਾੜੇ ਦੀ ਸ਼ੁਰੂਆਤ ਮੌਕੇ 1.2 ਕਿਲੋਗ੍ਰਾਮ ਡਿਊਰੋਨ ਨਦੀਨਾਸ਼ਕ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ । ਉਪਰੋਕਤ ਨਦੀਨ ਨਾਸ਼ਕ ਦੀ ਵਰਤੋਂ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਕਰਨੀ ਚਾਹੀਦੀ ਹੈ । ਨਦੀਨਾਂ ਦੇ ਪੈਦਾ ਹੋ ਜਾਣ ਦੀ ਸੂਰਤ ਵਿਚ ਜਦੋਂ ਇਹ 15 ਤੋਂ 20 ਸੈਂਟੀਮੀਟਰ ਤੱਕ ਲੰਮੇ ਹੋ ਜਾਣ ਤਾਂ  ਇਨ੍ਹਾਂ ਦੀ ਰੋਕਥਾਮ ਲਈ 1.2 ਲੀਟਰ ਗਲਾਈਫੋਸੇਟ  ਜਾਂ 1.2 ਲੀਟਰ ਪੈਰਾਕੁਏਟ ਦਾ ਪ੍ਰਤੀ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ ।

ਸਿੰਚਾਈ

ਆਮ ਤੌਰ ਤੇ ਲਗਾਏ ਪੌਦਿਆਂ ਨੂੰ ਜਲਦੀ ਸਿੰਚਾਈ ਦੀ ਜਰੂਰਤ ਨਹੀ ਹੁੰਦੀ ਜਦੋਂ ਪੌਦਾ ਸ਼ੁਰੂਆਤੀ ਸਮੇਂ ਵਿੱਚ ਹੁੰਦਾ ਹੈ ਤਾਂ ਇਸਨੂੰ ਜਿਆਦਾ ਪਾਣੀ ਦੀ ਜਰੂਰਤ ਨਹੀ ਹੁੰਦੀ। ਫਲ ਬਣਨ ਦੇ ਸਮੇਂ ਪਾਣੀ ਦੀ ਜਰੂ੍ਰਤ ਹੁੰਦੀ ਹੈ। ਇਸ ਪੜਾਅ ਵੇਲੇ ਤਿੰਨ ਤੋਂ ਚਾਰ ਹਫਤਿਆਂ ਦੇ ਫਾਸਲੇ ਤੇ ਮੌਸਮ ਦੇ ਹਿਸਾਬ ਨਾਲ ਪਾਣੀ ਦਿੰਦੇ ਰਹੋ। ਮਾਰਚ ਦੇ ਦੂਜ਼ੇ ਪੰਦਰਵਾੜੇ ਵਿੱਚ ਸਿੰਚਾਈ ਬੰਦ ਕਰ ਦਿਉ।

ਪੌਦੇ ਦੀ ਦੇਖਭਾਲ

ਫਲ ਦੀ ਮੱਖੀ

ਕੀੜੇ ਮਕੌੜੇ ਤੇ ਰੋਕਥਾਮ:
ਫਲ ਦੀ ਮੱਖੀ: ਬੇਰ ਦੀ ਫਸਲ ਉਤੇ ਹਮਲਾ ਕਰਨ ਵਾਲੀ ਇਹ ਘਾਤਕ ਬਿਮਾਰੀ ਹੈ ।  ਇਸ ਕਿਸਮ ਦੀ ਮਾਦਾ ਮੱਖੀ ਨਵੇਂ ਵਿਕਸਤ ਹੋਏ ਫਲਾਂ ਦੇ ਛਿੱਲੜ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ ।  ਇਨ੍ਹਾਂ ਅੰਡਿਆਂ ਵਿਚੋਂ ਪੈਦਾ ਹੋਏ ਕੀੜੇ ਫਲ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫਲ ਪੂਰੀ ਤਰ੍ਹਾਂ ਗਲਣ ਤੋਂ ਬਾਅਦ ਹੇਠਾਂ ਡਿੱਗ ਜਾਂਦਾ ਹੈ ।  ਇਸ ਮੱਖੀ ਦੇ ਹਮਲੇ ਤੋਂ ਪ੍ਰਤੀਰੋਧਕ ਫਸਲਾ ਬੀਜਣ ਨੂੰ ਪਹਿਲ ਦੇਣੀ ਚਾਹੀਦੀ ਹੈ । ਇਸ ਦੇ ਹਮਲੇ ਦਾ ਸ਼ਿਕਾਰ ਹੋਏ ਫਲਾਂ ਨੂੰ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ । ਖੇਤ ਦੀ ਸਾਫ਼ ਸਫਾਈ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ । 500 ਮਿਲੀਲੀਟਰ ਡਾਈਮੈਥੋਏਟ ਦਾ 300 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਛਿੜਕਾਅ ਕਰਨਾ ਚਾਹੀਦਾ ਹੈ । ਫਲ ਦੀ ਤੁੜਾਈ ਤੋਂ 15 ਦਿਨ ਉਪਰੋਕਤ ਦਵਾਈ ਦਾ ਛਿੜਕਾਅ ਬੰਦ ਕਰ ਦੇਣਾ ਚਾਹੀਦਾ ਹੈ ।

ਪੱਤਿਆਂ ਦੀ ਸੁੰਡੀ

ਪੱਤਿਆਂ ਦੀ ਸੁੰਡੀ: ਇਹ ਕੀੜਾ ਪੌਦੇ ਦੇ ਪੱਤੇ ਅਤੇ ਫਲ ਨੂੰ ਖਾ ਜਾਂਦਾ ਹੈ । ਇਸ ਦੇ ਹਮਲੇ ਕਾਰਨ ਫਲ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ । ਇਸ ਦਾ ਹਮਲਾ ਹੋਣ ਉਤੇ ਕੀੜੇ ਨੂੰ ਹੱਥ ਨਾਲ ਚੁਗ ਕੇ ਖਤਮ ਕਰ ਦੇਣਾ ਚਾਹੀਦਾ ਹੈ ।  750 ਗ੍ਰਾਮ ਕਾਰਬਰਿਲ ਦਾ ਪ੍ਰਤੀ 250 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਛਿੜਕਾਅ ਕਰਨਾ ਚਾਹੀਦਾ ਹੈ ।

ਪੱਤਿਆਂ ਦੇ ਧੱਬੇ
  • ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:

ਪੱਤਿਆਂ ਦੇ ਧੱਬੇ: ਇਸ ਦਾ ਹਮਲਾ ਹੋਣ ਤੇ ਪੱਤੇ ਅਤੇ ਫਲਾਂ ਉਤੇ ਚਿੱਟੇ ਰੰਗ ਦੇ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਹਨ । ਇਸ ਦਾ ਹਮਲਾ ਜ਼ਿਆਦਾ ਹੋਣ ਦੇ ਪੱਤੇ ਅਤੇ ਫਲ ਡਿੱਗਣੇ ਸ਼ੁਰੂ ਹੋ ਜਾਂਦੇ ਹਨ। ਫਲਾਂ ਦੀ ਗੁਣਵੱਤਾ ਘੱਟ ਜਾਂਦੀ ਹੈ ਅਤੇ ਉਹ ਛੋਟੇ ਆਕਾਰ ਦੇ ਹੀ ਰਹਿ ਜਾਂਦੇ ਹਨ । ਇਸ ਦੀ ਰੋਕਥਾਮ ਲਈ ਫੁੱਲ ਪੈਣ ਵੇਲੇ 250 ਗ੍ਰਾਮ ਘੁਲਣਸ਼ੀਲ ਸਲਫਰ ਦਾ ਪ੍ਰਤੀ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਛਿੜਕਾਅ ਕਰਨਾ ਚਾਹੀਦਾ ਹੈ । ਲੋੜ ਪੈਣ ਦੇ ਦੁਬਾਰਾ ਛਿੜਕਾਅ ਕਰ ਦੇਣਾ ਚਾਹੀਦਾ ਹੈ ।

ਪੱਤਿਆਂ ਦੀ ਫੰਗਸ

ਪੱਤਿਆਂ ਦੀ ਫੰਗਸ : ਇਸ ਦਾ ਹਮਲਾ ਹੋਣ ਉਤੇ ਪੱਤਿਆਂ ਦੇ ਹੇਠਲੇ ਪਾਸੇ ਕਾਲੇ ਰੰਗ ਦੀ ਉੱਲੀ ਲੱਗਣੀ ਸ਼ੁਰੂ ਹੋ ਜਾਂਦੀ ਹੈ । ਇਸ ਕਾਰਨ ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ । ਹਮਲਾ ਜ਼ਿਆਦਾ ਹੋਣ ਤੇ ਪੱਤੇ ਡਿੱਗਣ ਲੱਗ ਪੈਂਦੇ ਹਨ । ਇਸ ਦਾ ਹਮਲਾ ਦਿਖਾਈ ਦੇਣ ਉੱਤੇ 300 ਗ੍ਰਾਮ ਕੋਪਰ ਔਕਸੀ ਕਲੋਰਾਈਡ  ਦਾ ਪ੍ਰਤੀ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਛਿੜਕਾਅ ਕਰਨਾ ਚਾਹੀਦਾ ਹੈ ।

ਫਲਾਂ ਤੇ ਕਾਲੇ ਧੱਬੇ

ਫਲਾਂ ਤੇ ਕਾਲੇ ਧੱਬੇ: ਬੇਰ ਦੇ ਫਲ ਉਤੇ ਛੋਟੇ ਡੱਬ-ਖੜੱਬੇ ਕਾਲੇ ਧੱਬੇ ਦਿਖਣੇ ਸ਼ੁਰੂ ਹੋ ਜਾਂਦੇ ਹਨ। ਇਸ ਬਿਮਾਰੀ ਦੇ ਲੱਛਣ ਫਰਵਰੀ ਮਹੀਨੇ ਵਿਚ ਦਿਖਾਈ ਦਿੰਦੇ ਹਨ। ਹਮਲਾ ਵਧਣ ਤੇ ਫਲ ਡਿੱਗਣੇ ਸ਼ੁਰੂ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ 250 ਗ੍ਰਾਮ ਮੈਨਕੋਜ਼ਿਬ 75 ਡਬਲਿਊ ਪੀ ਦਾ ਪ੍ਰਤੀ 100 ਲੀਟਰ ਪਾਣੀ ਵਿਚ ਘੋਲ ਤਿਆਰ ਕਰ ਕੇ ਜਨਵਰੀ ਮਹੀਨੇ ਤੋਂ ਲੈ ਕੇ ਫਰਵਰੀ ਦੇ ਅੱਧ ਤੱਕ 10 ਤੋਂ 15 ਦਿਨਾਂ ਦੇ ਵਕਫ਼ੇ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ।

ਫਸਲ ਦੀ ਕਟਾਈ

ਫਲਾਂ ਦੀ ਪਹਿਲੀ ਤੁੜਾਈ ਪੌਦੇ ਦੇ 2 ਤੋਂ 3 ਸਾਲ ਦਾ ਹੋਣ ਉਤੇ ਕਰਨੀ ਚਾਹੀਦੀ ਹੈ । ਫਲਾਂ ਦੀ ਤੁੜਾਈ ਚੰਗੀ ਤਰ੍ਹਾਂ ਪੱਕਣ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ । ਫਲ ਨੂੰ ਲੋੜ ਤੋਂਵੱਧ ਵੀ ਪੱਕਣ ਨਹੀਂ ਦੇਣਾ ਚਾਹੀਦਾ, ਕਿਉਂਕਿ ਇਸ ਨਾਲ ਫਲ ਦੀ ਗੁਣਵੱਤਾ ਅਤੇ ਸਵਾਦ ਉਤੇ ਮਾੜਾ ਅਸਰ ਪੈਂਦਾ ਹੈ । ਫਲ ਦਾ ਸਹੀ ਆਕਾਰ ਅਤੇ ਕਿਸਮ ਦੇ ਹਿਸਾਬ ਨਾਲ ਰੰਗ ਬਦਲਣ ਉਤੇ ਹੀ ਤੁੜਾਈ ਕਰਨੀ ਚਾਹੀਦੀ ਹੈ ।

ਕਟਾਈ ਤੋਂ ਬਾਅਦ

ਤੁੜਾਈ ਤੋਂ ਬਾਅਦ ਖ਼ਰਾਬ ਅਤੇ ਕੱਚੇ ਫਲਾਂ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਫਲਾਂ ਨੂੰ ਉਨ੍ਹਾਂ ਦੇ ਆਕਾਰ ਦੇ ਹਿਸਾਬ ਨਾਲ ਵੱਖ-ਵੱਖ ਕਰ ਦੇਣਾ ਚਾਹੀਦਾ ਹੈ । ਫਲਾਂ ਨੂੰ ਛਟਾਈ ਕਰਨ ਤੋਂ ਬਾਅਦ ਇਨ੍ਹਾਂ ਨੂੰ ਸਹੀ ਆਕਾਰ ਵਾਲੇ ਗੱਤੇ ਦੇ ਡੱਬੇ, ਲੱਕੜੀ ਦੀ ਟੋਕਰੀ ਜਾਂ ਜੂਟ ਦੀਆਂ ਬੋਰੀਆਂ ਵਿਚ ਪੈਕ ਕਰਨਾ ਚਾਹੀਦਾ ਹੈ ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare