ਸਰਪਗੰਧਾ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਸਰਪਗੰਧਾ ਆਧੁਨਿਕ ਅਤੇ ਆਯੁਰਵੈਦਿਕ ਦਵਾਈਆਂ ਬਣਾਉਣ ਲਈ ਵਰਤਿਆ ਜਾਣ ਵਾਲਾ ਮਹੱਤਵਪੂਰਨ ਪੌਦਾ ਹੈ। ਇਸ ਦੀਆਂ ਜੜ੍ਹਾਂ ਦੀ ਖੁਸ਼ਬੋ ਵਧੀਆ ਅਤੇ ਸੁਆਦ ਕੌੜਾ ਹੁੰਦਾ ਹੈ। ਇਸ ਦੀਆਂ ਜੜ੍ਹਾਂ ਤੋਂ ਬਹੁਤ ਸਾਰੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ। ਇਸ ਤੋਂ ਤਿਆਰ ਦਵਾਈਆਂ ਨੂੰ ਜ਼ਖਮਾਂ, ਬੁਖਾਰ, ਪੇਟ ਦੇ ਹੇਠਾਂ ਦਰਦ, ਪਿਸ਼ਾਬ ਨਾਲ ਸੰਬੰਧਿਤ ਬਿਮਾਰੀਆਂ, ਨੀਂਦ, ਬਲੱਡ ਪ੍ਰੈਸ਼ਰ ਅਤੇ ਦਿਮਾਗੀ ਬਿਮਾਰੀਆਂ ਆਦਿ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਹ ਇੱਕ ਝਾੜੀਆਂ ਵਾਲਾ ਪੌਦਾ ਹੈ, ਜਿਸਦਾ ਔਸਤਨ ਕੱਦ 0.3-1.6 ਮੀਟਰ ਹੁੰਦਾ ਹੈ। ਇਸਦੇ ਪੱਤੇ ਲੰਬੂਤਰੇ ਆਕਾਰ ਦੇ ਅਤੇ 8-15 ਸੈ.ਮੀ. ਲੰਬੇ ਹੁੰਦੇ ਹਨ। ਇਸਦੇ ਫੁੱਲ ਚਿੱਟੇ ਜਾਂ ਗੁਲਾਬੀ ਰੰਗ ਦੇ ਅਤੇ ਇਸਦੇ ਫਲ ਜਾਮਨੀ-ਕਾਲੇ ਰੰਗ ਦੇ ਹੁੰਦੇ ਹਨ। ਇਸ ਦੀਆਂ ਜੜ੍ਹਾਂ ਦਾ ਵਿਆਸ 0.5-3.6 ਸੈ.ਮੀ. ਹੁੰਦਾ ਹੈ। ਸਰਪਗੰਧਾ ਉਗਾਉਣ ਵਾਲੇ ਮੁੱਖ ਦੇਸ਼ ਬਰਮਾ, ਬੰਗਲਾਦੇਸ਼, ਮਲੇਸ਼ੀਆ, ਸ਼੍ਰੀ ਲੰਕਾ, ਇੰਡੋਨੇਸ਼ੀਆ ਅਤੇ ਅੰਡੇਮਾਨ ਟਾਪੂ ਹਨ। ਭਾਰਤ ਵਿੱਚ ਇਸਦੀ ਸਭ ਤੋਂ ਵੱਧ ਖੇਤੀ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ।

ਜਲਵਾਯੂ

  • Season

    Temperature

    10-35°C
  • Season

    Rainfall

    2500mm
  • Season

    Sowing Temperature

    25-35°C
  • Season

    Harvesting Temperature

    10-20°C
  • Season

    Temperature

    10-35°C
  • Season

    Rainfall

    2500mm
  • Season

    Sowing Temperature

    25-35°C
  • Season

    Harvesting Temperature

    10-20°C
  • Season

    Temperature

    10-35°C
  • Season

    Rainfall

    2500mm
  • Season

    Sowing Temperature

    25-35°C
  • Season

    Harvesting Temperature

    10-20°C
  • Season

    Temperature

    10-35°C
  • Season

    Rainfall

    2500mm
  • Season

    Sowing Temperature

    25-35°C
  • Season

    Harvesting Temperature

    10-20°C

ਮਿੱਟੀ

ਇਸ ਦੇ ਸਖਤ-ਪਨ ਕਾਰਨ ਇਸਨੂੰ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਲਾਲ ਲੇਟਰਾਈਟ ਦੋਮਟ ਤੋਂ ਰੇਤਲੀ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਇਹ ਨਮੀ, ਨਾਈਟ੍ਰੋਜਨ ਅਤੇ ਜੈਵਿਕ ਤੱਤਾਂ ਨਾਲ ਭਰਪੂਰ ਚੰਗੇ ਨਿਕਾਸ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਹ ਦਰਮਿਆਨੀ ਚੀਕਣੀ ਅਤੇ ਚੀਕਣੀ ਦੋਮਟ ਮਿੱਟੀ ਨੂੰ ਵੀ ਸਹਾਰ ਸਕਦੀ ਹੈ। ਇਸ ਲਈ ਮਿੱਟੀ ਦਾ pH 4.6-6.5 ਹੋਣਾ ਚਾਹੀਦਾ ਹੈ।

ਖੇਤ ਦੀ ਤਿਆਰੀ

ਸਰਪਗੰਧਾ ਦੀ ਖੇਤੀ ਲਈ, ਵਧੀਆ ਤਿਆਰ ਕੀਤੀ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ ਬਾਰ-ਬਾਰ ਵਾਹੋ। ਵਹਾਈ ਤੋਂ ਬਾਅਦ ਮਿੱਟੀ ਦਾ ਉਪਜਾਊ-ਪਨ ਵਧਾਉਣ ਲਈ ਖਾਦਾਂ, ਤੱਤ ਅਤੇ ਵਿਕਾਸੀ ਪਦਾਰਥ ਪਾਓ।

ਪ੍ਰਸਿੱਧ ਕਿਸਮਾਂ ਅਤੇ ਝਾੜ

R.S.1: ਇਹ ਕਿਸਮ ਜਵਾਹਰ ਲਾਲ ਨਹਿਰੂ ਕ੍ਰਿਸ਼ੀ ਵਿਸ਼ਵ-ਵਿਦਿਆਲਿਆ ਵੱਲੋਂ ਤਿਆਰ ਕੀਤੀ ਗਈ ਹੈ। ਇਸ ਕਿਸਮ ਦੇ ਬੀਜਾਂ ਦੇ ਪੁੰਗਰਾਅ ਦੀ ਸਮਰੱਥਾ 50-60% ਅਤੇ ਸੁੱਕੀਆਂ ਜੜ੍ਹਾਂ ਦੇ ਤੌਰ ਤੇ ਪੈਦਾਵਾਰ 10 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਸਰਪਗੰਧਾ ਦੇ ਬੀਜਾਂ ਨੂੰ 1.5 ਫੁੱਟ ਚੌੜੇ, 150-200 ਮਿ.ਮੀ. ਉੱਚੇ ਅਤੇ ਲੋੜ ਅਨੁਸਾਰ ਲੰਬੇ ਬੈੱਡਾਂ 'ਤੇ ਬੀਜੋ। ਨਰਸਰੀ ਬੈੱਡਾਂ 'ਤੇ ਬਿਜਾਈ ਅਪ੍ਰੈਲ ਮਹੀਨੇ ਵਿੱਚ ਕੀਤੀ ਜਾਂਦੀ ਹੈ ਅਤੇ ਬਿਜਾਈ ਤੋਂ ਪਹਿਲਾਂ ਸਿੰਚਾਈ ਕੀਤੀ ਜਾਂਦੀ ਹੈ। ਬੀਜ 30-35 ਦਿਨਾਂ ਵਿੱਚ ਪੁੰਗਰਨਾ ਸ਼ੁਰੂ ਹੋ ਜਾਂਦੇ ਹਨ।

40-50 ਦਿਨ ਦੀ ਉਮਰ ਵਾਲੇ ਨਵੇਂ ਪੌਦੇ, ਜਿਨ੍ਹਾਂ ਦੇ 4-6 ਪੱਤੇ ਨਿਕਲੇ ਹੋਣ, ਉਨ੍ਹਾਂ ਨੂੰ ਜੁਲਾਈ ਦੇ ਪਹਿਲੇ ਹਫਤੇ ਮੁੱਖ ਖੇਤ ਵਿੱਚ ਲਗਾਇਆ ਜਾਂਦਾ ਹੈ। ਮੁੱਖ ਖੇਤ ਵਿੱਚ ਰੋਪਣ ਸਮੇਂ 30x30 ਸੈ.ਮੀ. ਦਾ ਫਾਸਲਾ ਰੱਖੋ। ਰੋਪਣ ਤੋਂ ਬਾਅਦ ਹਲਕੀ ਸਿੰਚਾਈ ਕਰੋ।

ਫਸਲ ਨੂੰ ਜ਼ਮੀਨ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ, ਨਵੇਂ ਪੌਦਿਆਂ ਦੇ ਰੋਪਣ ਤੋਂ ਪਹਿਲਾਂ ਇਨ੍ਹਾਂ ਨੂੰ ਬਵਿਸਟਿਨ 0.1% ਵਿੱਚ 30 ਮਿੰਟਾਂ ਲਈ ਡੋਬੋ।

ਬਿਜਾਈ

ਬਿਜਾਈ ਦਾ ਸਮਾਂ
ਜੇਕਰ ਪ੍ਰਜਣਨ ਬੀਜਾਂ ਦੁਆਰਾ ਕੀਤਾ ਹੋਵੇ ਤਾਂ ਇਸਦੀ ਬਿਜਾਈ ਅਪ੍ਰੈਲ-ਜੂਨ ਮਹੀਨੇ ਵਿੱਚ ਕਰੋ। ਜੇਕਰ ਪ੍ਰਜਣਨ ਤਣੇ ਦਾ ਭਾਗ ਕੱਟ ਕੇ ਕੀਤਾ ਜਾਵੇ ਤਾਂ, ਬਿਜਾਈ ਜੂਨ ਮਹੀਨੇ ਵਿੱਚ ਕਰੋ। ਜੇਕਰ ਪ੍ਰਜਣਨ ਜੜ੍ਹਾਂ ਨੂੰ ਕੱਟ ਕੀਤਾ ਜਾਵੇ ਤਾਂ, ਬਿਜਾਈ ਮਾਰਚ-ਜੂਨ ਮਹੀਨੇ ਤੱਕ ਕਰੋ ਅਤੇ ਜੇਕਰ ਪ੍ਰਜਣਨ ਜੜ੍ਹਾਂ ਦੇ ਭਾਗਾਂ ਦੁਆਰਾ ਕੀਤਾ ਜਾਵੇ ਤਾਂ, ਬਿਜਾਈ ਮਈ-ਜੁਲਾਈ ਮਹੀਨੇ ਕਰੋ।

ਫਾਸਲਾ
ਪੌਦੇ ਦੇ ਵਾਧੇ ਅਨੁਸਾਰ, ਫਾਸਲਾ 30x30 ਸੈ.ਮੀ. ਰੱਖੋ।

ਬਿਜਾਈ ਦਾ ਢੰਗ
ਇਸਦੀ ਬਿਜਾਈ ਸਿੱਧੇ ਬੀਜ ਲਗਾ ਕੇ ਜਾਂ ਪਨੀਰੀ ਲਾ ਕੇ/ਤਣੇ ਜਾਂ ਜੜ੍ਹਾਂ ਦੇ ਭਾਗਾਂ ਨੂੰ ਮੁੱਖ ਖੇਤ ਵਿੱਚ ਲਗਾ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਪੌਦੇ ਦੇ ਵਧੀਆ ਵਿਕਾਸ ਲਈ, 32,000 – 40,000 ਪ੍ਰਤੀ ਏਕੜ ਨਵੇਂ ਪੌਦਿਆਂ ਦੀ ਲੋੜ ਹੁੰਦੀ ਹੈ।

ਬੀਜ ਦੀ ਸੋਧ
ਫਸਲ ਨੂੰ ਉੱਲੀ ਵਾਲੀਆਂ ਬਿਮਾਰੀਆਂ ਜਿਵੇਂ ਕਿ ਉਖੇੜਾ ਰੋਗ ਆਦਿ ਤੋਂ ਬਚਾਉਣ ਲਈ, ਰੋਪਣ ਤੋਂ ਪਹਿਲਾਂ ਬੀਜਾਂ ਨੂੰ 24 ਘੰਟੇ ਲਈ ਪਾਣੀ ਵਿੱਚ ਡੁਬੋ ਦਿਓ ਅਤੇ ਫਿਰ ਨਵੇਂ ਪੌਦਿਆਂ ਨੂੰ ਫੰਗਸਨਾਸ਼ੀ ਘੋਲ ਜਿਵੇਂ ਕਿ ਥੀਰਮ 2-3 ਗ੍ਰਾਮ ਪ੍ਰਤੀ ਕਿਲੋ ਬੀਜਾਂ ਦੇ ਹਿਸਾਬ ਨਾਲ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਪੌਦਿਆਂ ਨੂੰ ਬਿਜਾਈ ਲਈ ਵਰਤੋ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH
18 75 20

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
8 12 12

 

ਜ਼ਮੀਨ ਦੀ ਤਿਆਰੀ ਸਮੇਂ ਰੂੜੀ ਦੀ ਖਾਦ 10 ਟਨ ਪ੍ਰਤੀ ਏਕੜ ਪਾਓ ਅਤੇ ਮਿੱਟੀ ਵਿੱਚ ਮਿਲਾਓ। ਖਾਦ ਤੌਰ 'ਤੇ ਨਾਈਟ੍ਰੋਜਨ 8 ਕਿਲੋ (ਯੂਰੀਆ 18ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75ਕਿਲੋ) ਅਤੇ ਪੋਟਾਸ਼ੀਅਮ 12 ਕਿਲੋ (ਮਿਊਰੇਟ ਆੱਫ ਪੋਟਾਸ਼ 20ਕਿਲੋ) ਪਾਓ। ਸਰਪਗੰਧਾ ਦੇ ਵਾਧੇ ਸਮੇਂ 8 ਕਿਲੋ ਨਾਈਟ੍ਰੋਜਨ ਦੋ ਵਾਰ ਪਾਓ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ-ਮੁਕਤ ਰੱਖਣ ਲਈ ਪਹਿਲਾਂ ਹੱਥੀਂ ਅਤੇ ਕਹੀ ਨਾਲ ਗੋਡੀ ਕਰੋ। ਸ਼ੁਰੂਆਤ ਵਿੱਚ, ਪਹਿਲੇ ਸਾਲ ਦੋ ਗੋਡੀਆਂ ਕਰੋ ਅਤੇ ਫਿਰ ਅਗਲੇ ਸਾਲਾਂ ਵਿੱਚ ਪੌਦੇ ਦੇ ਵਿਕਾਸ ਸਮੇਂ ਇੱਕ ਹੱਥੀਂ ਅਤੇ ਫਿਰ ਕਹੀ ਜਾਂ ਕਸੀਏ ਨਾਲ ਗੋਡੀ ਕਰੋ। ਜੇਕਰ ਫੁੱਲ ਸ਼ੁਰੂਆਤੀ ਸਮੇਂ ਵਿੱਚ ਨਿਕਲਣਾ ਸ਼ੁਰੂ ਹੋ ਜਾਣ ਤਾਂ ਜੜ੍ਹਾਂ ਦੇ ਵਾਧੇ ਨੂੰ ਵਧਾਉਣ ਲਈ ਪੱਤਿਆਂ ਨੂੰ ਸਿਰਿਆਂ ਤੋਂ ਹਲਕਾ ਕੱਟ ਦਿਓ।

ਸਿੰਚਾਈ

ਗਰਮੀਆਂ ਵਿੱਚ, ਇੱਕ ਮਹੀਨੇ ਦੇ ਫਾਸਲੇ 'ਤੇ ਦੋ ਸਿੰਚਾਈਆਂ ਕਰੋ ਅਤੇ ਸਰਦੀਆਂ ਵਿੱਚ ਮਹੀਨੇ ਦੇ ਫਾਸਲੇ 'ਤੇ 4 ਸਿੰਚਾਈਆਂ ਕਰੋ। ਗਰਮ ਖੁਸ਼ਕ ਮੌਸਮ ਵਿੱਚ ਹਰ ਪੰਦਰਵਾੜੇ 'ਤੇ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਕੰਡਿਆਲੀ ਸੁੰਡੀ
  • ਕੀੜੇ ਮਕੌੜੇ ਤੇ ਰੋਕਥਾਮ

ਕੰਡਿਆਲੀ ਸੁੰਡੀ: ਇਸਦਾ ਹਮਲਾ ਗਲਾਈਫੋਡਸ ਵਰਟੁਮਨੈਲਿਸ ਕਾਰਨ ਹੁੰਦਾ ਹੈ। ਇਸ ਨਾਲ ਪੱਤੇ ਮੁੜਨੇ ਅਤੇ ਝੜਨੇ ਸ਼ੁਰੂ ਹੋ ਜਾਂਦੇ ਹਨ। ਇਹ ਹਰੇ ਪੱਤਿਆਂ ਨੂੰ ਖਾ ਕੇ ਨੁਕਸਾਨ ਪਹੁੰਚਾਉਂਦੀ ਹੈ।

ਇਸਦੀ ਰੋਕਥਾਮ ਲਈ ਰੋਗੋਰ 0.2% ਦੀ ਸਪਰੇਅ ਕਰੋ।

ਚਿੱਟੇ ਸੁੰਡ

ਚਿੱਟੇ ਸੁੰਡ: ਇਨ੍ਹਾਂ ਦਾ ਹਮਲਾ ਐਨੋਮਲਾ ਪੋਲੀਟਾ ਕਾਰਨ ਹੁੰਦੀ ਹੈ। ਇਹ ਨਵੇਂ ਪੌਦਿਆਂ ਤੇ ਹਮਲਾ ਕਰਦੇ ਹਨ, ਜੋ ਬਾਅਦ ਚ ਸੁੱਕ ਜਾਂਦੇ ਹਨ।

ਇਨ੍ਹਾਂ ਦੀ ਰੋਕਥਾਮ ਲਈ ਖੇਤ ਦੀ ਤਿਆਰੀ ਸਮੇਂ ਦਾਣੇਦਾਰ ਫੋਰੇਟ ਮਿੱਟੀ ਵਿੱਚ ਪਾਓ।

ਪੱਤਿਆਂ ਤੇ ਧੱਬੇ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਤੇ ਧੱਬੇ: ਇਸ ਬਿਮਾਰੀ ਨਾਲ ਪੱਤਿਆਂ ਦੇ ਉੱਪਰਲੇ ਅਤੇ ਹੇਠਲੇ ਤਲ ਤੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ। ਇਸ ਨਾਲ ਪਹਿਲਾਂ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਫਿਰ ਸੁੱਕ ਕੇ ਝੜ ਜਾਂਦੇ ਹਨ।

ਇਸਦੀ ਰੋਕਥਾਮ ਲਈ ਡਾਈਥੇਨ ਐੱਮ-45@400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਇੱਕ ਮਹੀਨੇ ਦੇ ਫਾਸਲੇ ਤੇ ਨਵੰਬਰ ਮਹੀਨੇ ਤੱਕ ਪਾਓ।

ਜੜ੍ਹਾਂ ਚ ਗੰਢਾਂ ਬਣਨਾ

ਜੜ੍ਹਾਂ ਚ ਗੰਢਾਂ ਬਣਨਾ: ਇਹ ਬਿਮਾਰੀ ਮੈਲੋਇਡੋਗਾਈਨ ਇਨਕੋਗਨੀਟਾ ਅਤੇ ਮੈਲੋਇਡੋਗਾਈਨ ਹੈਪਲਾ ਕਾਰਨ ਹੁੰਦੀ ਹੈ। ਇਸ ਨਾਲ ਪੌਦੇ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਪੱਤਿਆਂ ਦਾ ਆਕਾਰ ਛੋਟਾ ਰਹਿ ਜਾਂਦਾ ਹੈ।

ਇਸਦੀ ਰੋਕਥਾਮ ਲਈ ਕਾਰਬੋਫਿਊਰਨ 3 ਜੀ 10 ਕਿਲੋ ਜਾਂ ਦਾਣੇਦਾਰ ਫੋਰੇਟ 10 ਜੀ 5 ਕਿਲੋ ਪ੍ਰਤੀ ਏਕੜ ਪਾਓ।

ਪੱਤਿਆਂ ਦੇ ਗੂੜੇ ਭੂਰੇ ਧੱਬੇ

ਪੱਤਿਆਂ ਦੇ ਗੂੜੇ ਭੂਰੇ ਧੱਬੇ: ਇਸ ਬਿਮਾਰੀ ਨਾਲ ਪੱਤਿਆਂ ਤੇ ਗੂੜੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ।

ਇਸਦੀ ਰੋਕਥਾਮ ਲਈ ਬਲਾਈਟਾੱਕਸ 30 ਗ੍ਰਾਮ ਨੂੰ 10 ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ

ਇਸਦੇ ਪੌਦੇ ਬਿਜਾਈ ਤੋਂ 2-3 ਸਾਲ ਬਾਅਦ ਪੈਦਾਵਾਰ ਦੇਣੀ ਸ਼ੁਰੂ ਕਰਦੇ ਹਨ। ਇਸਦੀ ਪੁਟਾਈ ਸਰਦੀ ਦੇ ਮਹੀਨਿਆਂ ਵਿੱਚ ਕੀਤੀ ਜਾਂਦੀ ਹੈ, ਕਿਉਂਕਿ ਉਸ ਸਮੇਂ ਪੌਦਾ ਨਿਸ਼ਕਿਰਿਆ  ਹੋ ਜਾਂਦਾ ਹੈ। ਮੁੱਖ ਤੌਰ ਤੇ ਇਸ ਦੀਆਂ ਜੜ੍ਹਾਂ ਦੀ ਪੁਟਾਈ ਕੀਤੀ ਜਾਂਦੀ ਹੈ। ਅਸਾਨੀ ਨਾਲ ਪੁਟਾਈ ਕਰਨ ਲਈ ਪਹਿਲਾਂ ਪਾਣੀ ਜ਼ਰੂਰ ਲਗਾਓ। ਨਵੇਂ ਉਤਪਾਦ ਬਣਾਉਣ ਲਈ ਸੁੱਕੀਆਂ ਜੜ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਜੜਾਂ ਨੂੰ ਸਾਫ ਕੀਤਾ ਜਾਂਦਾ ਹੈ। ਫਿਰ ਜੜ੍ਹਾਂ ਨੂੰ ਕੱਟ ਕੇ ਸੁਕਾਇਆ ਜਾਂਦਾ ਹੈ। ਫਿਰ ਇਨ੍ਹਾਂ ਨੂੰ ਦੂਰੀ ਵਾਲੇ ਸਥਾਨਾਂ 'ਤੇ ਲਿਜਾਣ ਅਤੇ ਖਰਾਬ ਹੋਣ ਤੋਂ ਬਚਾਉਣ ਲਈ ਹਵਾ-ਰਹਿਤ ਲਿਫਾਫਿਆਂ ਵਿੱਚ ਪੈਕ ਕਰੋ। ਇਸਦੀਆਂ ਸੁੱਕੀਆਂ ਜੜ੍ਹਾਂ ਤੋਂ ਕਈ ਉਤਪਾਦ ਜਿਵੇਂ ਕਿ ਪਾਊਡਰ, ਗੋਲੀਆਂ, ਘਣਵਟੀ, ਯੋਗ ਅਤੇ ਮਹੇਸ਼ਵਰੀ ਵਟੀ ਆਦਿ ਬਣਾਏ ਜਾਂਦੇ ਹਨ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare