ਪੰਜਾਬ ਵਿੱਚ ਖਜੂਰ ਦੀ ਖੇਤੀ

ਆਮ ਜਾਣਕਾਰੀ

ਖਜੂਰ ਇਸ ਧਰਤੀ ਤੇ ਸੱਭ ਤੋਂ ਪੁਰਾਣਾ ਦਰੱਖਤ ਹੈ, ਜਿਸਦੀ ਖੇਤੀ ਕੀਤੀ ਜਾਂਦੀ ਹੈ। ਇਹ ਕੈਲਸ਼ੀਅਮ, ਸ਼ੂਗਰ, ਆਇਰਨ ਅਤੇ ਪੋਟਾਸ਼ੀਅਮ ਦਾ ਭਰਭੂਰ ਸਰੋਤ ਹੈ। ਇਹ ਕਈ ਸਮਾਜਿਕ ਅਤੇ ਧਾਰਮਿਕ ਤਿਉਹਾਰਾਂ ਵਿੱਚ ਵਰਤੇ ਜਾਂਦੇ ਹਨ। ਇਸ ਤੋਂ ਇਲਾਵਾ ਕਈ ਸਰੀਰਿਕ ਲਾਭ ਵੀ ਹਨ, ਜਿਵੇਂ ਕਬਜ਼ ਤੋਂ ਰਾਹਤ, ਦਿਲ ਦੇ ਰੋਗਾਂ ਨੂੰ ਘੱਟ ਕਰਨਾ, ਦਸਤ ਨੂੰ ਰੋਕਣਾ ਅਤੇ ਗਰਭ ਅਵਸਥਾ ਵਿੱਚ ਮੱਦਦ ਕਰਨਾ। ਇਸ ਨੂੰ ਵੱਖ-ਵੱਖ ਤਰਾਂ ਦੇ ਉਤਪਾਦ ਜਿਵੇਂ ਚਟਨੀ, ਆਚਾਰ, ਜੈਮ, ਜੂਸ ਅਤੇ ਹੋਰ ਬੇਕਰੀ ਦੇ ਉਤਪਾਦ ਬਣਾਉਣ ਲਈ ਵਰਤਿਆ ਜਾਂਦਾ ਹੈ।

ਖਜੂਰ ਦੀ ਖੇਤੀ ਮੁੱਖ ਰੂਪ ਵਿੱਚ ਅਰਬ ਦੇਸ਼ਾਂ, ਇਜ਼ਰਾਈਲ ਅਤੇ ਅਫਰੀਕਾ ਵਿੱਚ ਕੀਤੀ ਜਾਂਦੀ ਹੈ। ਇਰਾਨ ਖਜੂਰ ਦਾ ਮੁੱਖ ਉਤਪਾਦਕ ਅਤੇ ਨਿਰਯਾਤਕ ਹੈ। ਪਿਛਲੇ ਸਾਲਾਂ ਵਿੱਚ ਭਾਰਤੀ ਪ੍ਰਸ਼ਾਸਨ ਨੇ ਕਾਫੀ ਕੋਸ਼ਿਸ਼ ਕੀਤੀ ਹੈ, ਜਿਸ ਨਾਲ ਖਜੂ੍ਰ ਦੀ ਖੇਤੀ ਵਿੱਚ ਕਾਫੀ ਵਾਧਾ ਹੋਇਆ ਹੈ। ਭਾਰਤ ਵਿੱਚ ਰਾਜਸਥਾਨ, ਗੁਜਰਾਤ, ਤਾਮਿਨਲਾਡੂ ਅਤੇ ਕੇਰਲਾ ਖਜੂਰ ਦੇ ਮੁੱਖ ਉਤਪਾਦਕ ਰਾਜ ਹਨ।

ਮਿੱਟੀ

ਇਸਦੀ ਖੇਤੀ ਕਿਸੇ ਵੀ ਤਰਾਂ ਦੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਪਰ ਵਧੀਆ ਪੈਦਾਵਾਰ ਦੇ ਲਈ ਵਧੀਆ ਨਿਕਾਸ ਵਾਲੀ, ਗਹਿਰੀ ਰੇਤਲੀ ਦੋਮਟ ਮਿੱਟੀ ਜਿਸਦੀ pH 7-8 ਹੋਵੇ, ਉਹ ਠੀਕ ਹੁੰਦੀ ਹੈ। ਜਿਸ ਮਿੱਟੀ ਦੀ 2 ਮੀਟਰ ਥੱਲੇ ਤੱਕ ਪਰਤ ਸਖਤ ਹੋਵੇ, ਉਸ ਮਿੱਟੀ ਵਿੱਚ ਉਗਾਉਣ ਤੋਂ ਪ੍ਰਹੇਜ਼ ਕਰੋ। ਖਾਰੀ ਤੇ ਲੂਣ ਵਾਲੀ ਮਿੱਟੀ ਵੀ ਇਸ ਦੀ ਖੇਤੀ ਲਈ ਯੋਗ ਹੁੰਦੀ ਹੈ ਪਰ ਇਸ ਵਿੱਚ ਖਜੂਰ ਦੀ ਪੈਦਾਵਾਰ ਘੱਟ ਹੁੰਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Barhee: ਇਹ ਕਿਸਮ 2016 ਵਿੱਚ ਤਿਆਰ ਕੀਤੀ ਗਈ ਹੈ।ਇਹ ਦੇਰੀ ਨਾਲ ਪੱਕਣ ਵਾਲੀ ਕਿਸਮ ਹੈ ਜੋ ਕਿ ਮੱਧ ਅਗੱਸਤ ਵਿੱਚ ਪੱਕਦੀ ਹੈ। ਇਸ ਦਾ ਰੁੱਖ ਕੱਦ ਵਿੱਚ ਲੰਬਾ ਅਤੇ ਤੇਜ਼ੀ ਨਾਲ ਵੱਧਦਾ ਹੈ। ਇਹ ਅੰਡਾਕਾਰ ਫਲ ਪੈਦਾ ਕਰਦਾ ਹੈ ਜੋ ਕਿ ਰੰਗ ਵਿੱਚ ਪੀਲੇ ਹੁੰਦੇ ਹਨ ਅਤੇ ਇਸਦਾ ਔਸਤਨ ਭਾਰ 12.2 ਗ੍ਰਾਮ ਹੁੰਦਾ ਹੈ। ਫਲ ਵਿੱਚ ਟੀ ਐਸ ਐਸ ਦੀ ਮਾਤਰਾ 25.4 % ਹੁੰਦੀ ਹੈ। ਫਲ ਵਿਕਸਿਤ ਹੋਣ ਦੀ ਪਹਿਲੀ ਅਵਸਥਾ ਵਿੱਚ ਇਸ ਦੀ ਔਸਤਨ ਪੈਦਾਵਾਰ 68.6 ਕਿਲੋ ਪ੍ਰਤੀ ਰੁੱਖ ਹੁੰਦੀ ਹੈ।

Hillawi: ਇਹ ਕਿਸਮ 2016 ਵਿੱਚ ਤਿਆਰ ਕੀਤੀ ਗਈ ਹੈ। ਇਹ ਅਗੇਤੀ ਪੱਕਣ ਵਾਲੀ ਕਿਸਮ ਹੈ, ਜੋ ਕਿ ਮੱਧ ਜੁਲਾਈ ਤੱਕ ਪੱਕਦੀ ਹੈ । ਇਸਦੇ ਫਲ ਲੰਬਾਕਾਰ ਅਕਾਰ ਦੇ ਹੁੰਦੇ ਹਨ ਜੋ ਕਿ ਰੰਗ ਵਿੱਚ ਹਲਕੇ ਸੰਤਰੀ ਰੰਗ ਦੇ ਅਤੇ ਛਿਲਕਾ ਪੀਲੇ ਰੰਗ ਦਾ ਹੁੰਦਾ ਹੈ। ਫਲ ਵਿੱਚ ਟੀ ਐਸ ਐਸ ਦੀ ਮਾਤਰਾ 29.6% ਹੁੰਦੀ ਹੈ ਅਤੇ ਫਲ ਦਾ ਔਸਤਨ ਭਾਰ 15.2 ਗ੍ਰਾਮ ਹੁੰਦਾ ਹੈ। ਫਲ ਵਿਕਸਿਤ ਹੋਣ ਦੀ ਪਹਿਲੀ ਅਵਸਥਾ ਵਿੱਚ ਇਸ ਦੀ ਔਸਤਨ ਪੈਦਾਵਾਰ  92.6 ਕਿਲੋ ਪ੍ਰਤੀ ਰੁੱਖ ਹੁੰਦੀ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Medjool: ਇਹ ਦੇਰੀ ਨਾਲ ਪੱਕਣ ਵਾਲੀ ਕਿਸਮ ਹੈ। ਇਸਦੇ ਫਲ ਵੱਡੇ, ਲੰਬਾਕਾਰ ਅਤੇ ਮੱਧਮ ਅਕਾਰ ਦੇ ਹੁੰਦੇ ਹਨ। ਇਸਦੇ ਇੱਕ ਰੁੱਖ ਦੀ ਔਸਤਨ 75-100 ਕਿਲੋਗ੍ਰਾਮ ਪੈਦਾਵਾਰ ਪ੍ਰਾਪਤ ਹੁੰਦੀ ਹੈ।

Khunezi: ਇਹ ਜਲਦੀ ਪੱਕਣ ਵਾਲੀ ਕਿਸਮ ਹੈ। ਇਸਦੇ ਫਲ ਲਾਲ ਰੰਗ ਦੇ ਅਤੇ ਲੰਬਾਕਾਰ ਹੁੰਦੇ ਹਨ। ਇਸ ਦੀ ਇੱਕ ਰੁੱਖ ਦੀ ਔਸਤਨ ਪੈਦਾਵਾਰ 40 ਕਿਲੋ ਪ੍ਰਤੀ ਰੁੱਖ ਹੁੰਦੀ ਹੈ।

Khadarawyi: ਇਸ ਕਿਸਮ ਦੇ ਫਲ ਨਰਮ ਅਤੇ ਪੀਲੇ ਰੰਗ ਦੇ ਹੁੰਦੇ ਹਨ। ਇਸਦੀ ਔਸਤਨ ਪੈਦਾਵਾਰ 60-80 ਕਿਲੋਗ੍ਰਾਮ ਪ੍ਰਤੀ ਰੁੱਖ ਹੁੰਦੀ ਹੈ।

Khalas: ਇਸ ਕਿਸਮ ਦੇ ਫਲ ਲੰਬਾਕਾਰ ਦੇ ਮੱਧਮ ਆਕਾਰ ਦੇ ਹੁੰਦੇ ਹਨ। ਫਲ ਵਿੱਚ ਮਿਠਾਸ ਮੱਧਮ, ਨਾ ਜਿਆਦਾ ਘੱਟ ਅਤੇ ਨਾ ਜਿਆਦਾ ਵੱਧ ਹੁੰਦੀ ਹੈ।

Shamran (Sayer)

Zahidi

Wild date palm

Jamli

ਖੇਤ ਦੀ ਤਿਆਰੀ

ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਦੀ 2-3 ਵਾਰ ਵਹਾਈ ਕਰੋ । ਮਿੱਟੀ ਦੇ ਸਮਤਲ ਹੋਣ ਤੋਂ ਬਾਅਦ, ਗਰਮੀਆਂ ਵਿੱਚ 1 x 1 x 1 ਮੀਟਰ ਆਕਾਰ ਦੇ ਟੋਏ ਪੱਟੋ। ਇਹਨਾਂ ਟੋਇਆਂ ਨੂੰ 2 ਹਫਤਿਆਂ ਤੱਕ ਖੁੱਲਾ ਛੱਡੋ। ਇਸ ਤੋਂ ਬਾਅਦ ਚੰਗੀ ਤਰ੍ਹਾਂ ਗਲਿਆ ਹੋਇਆ ਗਾਂ ਦਾ ਗੋਬਰ ਅਤੇ ਉਪਜਾਊ ਮਿੱਟੀ ਟੋਇਆ ਵਿੱਚ ਭਰੋ। ਕਲੋਰਪਾਈਰੀਫੋਸ@50 ਮਿ.ਲੀ. ਜਾਂ ਫੋਰੇਟ 10 ਜੀ@200 ਗ੍ਰਾਮ ਅਤੇ ਕਪਤਾਨ 20-25 ਗ੍ਰਾਮ ਹਰ ਟੋਏ ਵਿੱਚ ਪਾਓ।

ਬਿਜਾਈ

ਬਿਜਾਈ ਦਾ ਸਮਾਂ
ਫਰਵਰੀ ਤੋਂ ਮਾਰਚ ਮਹੀਨੇ ਅਤੇ ਅਗਸਤ ਤੋਂ ਸਤੰਬਰ ਮਹੀਨੇ ਵਿੱਚ ਬਿਜਾਈ ਕੀਤੀ ਜਾਦੀ ਹੈ।

ਫਾਸਲਾ
ਪਨੀਰੀ ਲਾਉਣ ਲਈ 6 ਮੀਟਰ ਜਾਂ 8 ਮੀਟਰ ਦੇ ਫਾਸਲੇ ਤੇ 1 x 1 x 1 ਮੀਟਰ ਆਕਾਰ ਦੇ ਟੋਏ ਪੁੱਟੋ ।

ਬੀਜ ਦੀ ਡੂੰਘਾਈ
ਪਨੀਰੀ ਲਾਉਣ ਲਈ 1 x 1 x 1 ਮੀਟਰ ਆਕਾਰ ਦੇ ਟੋਏ ਪੁੱਟੋ ।

ਬਿਜਾਈ ਦਾ ਢੰਗ

ਮੁੱਖ ਖੇਤ ਵਿੱਚ ਬੋਟੈਨੀਕਲ ਭਾਗ ਦੀ ਪਨੀਰੀ ਲਾਈ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਜਦੋਂ ਕਤਾਰ ਤੋਂ ਕਤਾਰ ਅਤੇ ਪੌਦੇ ਤੋ ਪੌਦੇ ਵਿੱਚ 6 ਮੀਟਰ ਫਾਸਲੇ ਦਾ ਪ੍ਰਯੋਗ ਕੀਤਾ ਜਾਂਦਾ ਹੈ, ਉਦੋ ਇੱਕ ਏਕੜ ਵਿੱਚ 112 ਨਵੇਂ ਪੌਦਿਆਂ ਦੀ ਕੀਤੀ ਜਾਂਦੀ ਹੈ, ਜਦੋਂ ਕਿ 8X8 ਮੀਟਰ ਦੇ ਫਾਸਲੇ ਤੇਂ 63 ਨਵੇ ਪੌਦੇ ਦਾ ਪ੍ਰਯੋਗ ਪ੍ਰਤੀ ਏਕੜ ਵਿੱਚ ਕਰੋ।

ਬੀਜ ਦਾ ਉਪਚਾਰ
ਟੋਇਆਂ ਵਿੱਚ ਜੜਾਂ ਦੀ ਪਨੀਰੀ ਲਾਉਣ ਤੋਂ ਪਹਿਲਾਂ, ਜੜ ਦੇ ਆਧਾਰ ਨੂੰ  IBA 1000 ਪੀ ਪੀ ਐਮ ਅਤੇ ਕਲੋਰਪਾਈਰੀਫਾਸ 5 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ 2-5 ਮਿੰਟ ਦੇ ਲਈ ਡੁਬੋ ਕੇ ਰੱਖੋ।

ਪ੍ਰਜਣਨ

ਖਜੂਰ ਦਾ ਪ੍ਰਜ਼ਣਨ ਜੜ ਦੇ ਭਾਗ ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ। ਮੁੱਖ ਪੌਦੇ ਦੇ ਜੜ ਦੇ ਭਾਗ ਜਾਂ ਟਹਿਣੀ ਨੂੰ ਲਵੋ। ਪਨੀਰੀ ਲਾਉਣ ਤੋਂ 4 ਜਾਂ 5 ਸਾਲ ਬਾਅਦ ਪੌਦੇ ਦੇ ਬਨਾਸਪਤੀ ਭਾਗ ਪ੍ਰਾਪਤ ਹੁੰਦੇ ਹੈ। ਬਨਾਸਪਤੀ ਭਾਗ ਦਾ ਸਹੀ ਭਾਰ 15-20 ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਜੜ ਦੇ ਭਾਗ ਨੂੰ ਮੁੱਖ ਪੌਦੇ ਤੋਂ ਅਲੱਗ ਅਲੱਗ ਕਰਨ ਤੋਂ 6 ਮਹੀਨੇ ਜਾਂ ਸਾਲ ਪਹਿਲਾਂ ਚੰਗੀ ਤਰਾਂ ਨਾਲ ਗਲਿਆਂ ਹੋਇਆ ਗਾਂ ਦਾ ਗੋਬਰ, ਰੇਤ ਅਤੇ ਲੱਕੜੀ ਦਾ ਬੂਰਾ ਜੜ ਦੇ ਆਸ ਪਾਸ ਪਾਓ। ਅਲੱਗ ਕਰਨ ਦੇ ਸਮੇਂ ਪੁਰਾਣੇ ਪੱਤਿਆਂ ਨੂੰ ਕੱਢ ਦਿਓ ਅਤੇ ਇੱਕ ਕੱਟ ਲਾਓ।

ਅੰਤਰ-ਫਸਲਾਂ

ਪਹਿਲੀ ਕਟਾਈ ਦੇ ਲਈ, 4 ਤੋਂ 5 ਸਾਲ ਜਰੂਰੀ ਹੁੰਦੇ ਹਨ। ਇਸਦੇ ਵਿੱਚ ਗੁਆਰਾ, ਝੋਨਾ, ਮਿਰਚ, ਮਟਰ, ਬੈਂਗਣ ਆਦਿ ਨੂੰ ਅੰਤਰਫਸਲੀ ਦੇ ਤੌਰ ਤੇ ਲਿਆ ਜਾ ਸਕਦਾ ਹੈ।

ਖਾਦਾਂ

ਸਤੰਬਰ ਤੋਂ ਅਕਤੂਬਰ ਮਹੀਨੇ ਵਿੱਚ ਚੰਗੀ ਤਰਾਂ ਨਾਲ ਗਲੀ ਸੜੀ ਰੂੜੀ ਦੀ ਖਾਦ 10-15 ਕਿੱਲੋ ਪੇੜ ਪੌਦਿਆਂ ਨੂੰ ਪਾਓ ਅਤੇ 30-40 ਕਿੱਲੋ ਪ੍ਰਤੀ ਪੱਕੇ ਹੋਏ ਪੌਦਿਆਂ ਵਿੱਚ ਪਾਓ। 1 ਸਾਲ ਤੋਂ ਲੈ ਕੇ ਪੱਕੇ ਹੋਏ ਰੁੱਖ ਵਿੱਚ 4.4 ਕਿਲੋ ਯੂਰੀਆਂ ਪਾਓ। ਯੂਰੀਆ ਨੂੰ 2 ਭਾਗਾਂ ਵਿੱਚ ਵੰਡ ਕੇ, ਪਹਿਲੀ ਮਾਤਰਾ ਵਿੱਚ ਫੁੱਲ ਨਿੱਕਲਣ ਤੋਂ ਪਹਿਲਓ ਅਤੇ ਬਾਕੀ ਦੀ ਮਾਤਰਾ ਨੂੰ ਅ੍ਰਪੈਲ ਮਹੀਨੇ ਵਿੱਚ ਫਲ ਬਣਨ ਤੋਂ ਬਾਅਦ ਪਾਓ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਸਾਫ ਅਤੇ ਨਦੀਨ ਮੁਕਤ ਰੱਖੋ। ਨਦੀਨਾਂ ਦੇ ਵੱਧਣ ਦੀ ਮਾਤਰਾ ਦੇ ਅਧਾਰ ਤੇ ਗੁਡਾਈ ਕਰੋ। ਨਦੀਨਾਂ ਦੀ ਰੋਕਥਾਮ ਦੇ ਲਈ ਮਲਚਿੰਗ ਵਿਧੀ ਦੀ ਵਰਤੋਂ ਕਰੋ।

ਸਿੰਚਾਈ

ਗਰਮੀਆਂ ਵਿੱਚ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ, ਜਦੋਂ ਕਿ ਸਰਦੀਆਂ ਵਿੱਚ 30-40 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ। ਪਹਿਲੀ ਸਿੰਚਾਈ ਫੁੱਲ ਨਿੱਕਲਣ ਤੋਂ ਬਾਅਦ ਕਰੋ। ਫਲ ਨਿੱਕਲਣ ਦੇ ਬਾਅਦ ਮਿੱਥੇ ਸਮੇਂ ਤੇ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਸਿਉਂਕ
  • ਹਾਨੀਕਾਰਕ ਕੀੜੇ ਤੇ ਰੋਕਥਾਮ

ਸਿਉਂਕ: ਇਹ ਕੀਟ ਪੌਦੇ ਦੀਆਂ ਜੜਾਂ ਤੇ ਹਮਲਾ ਕਰਦੇ ਹਨ। ਸਿਉਂਕ ਦੀ ਰੋਕਥਾਮ ਦੇ ਲਈ ਡਰਿੱਪ ਸਿੰਚਾਈ ਦੁਆਰਾ ਕਲੋਰਪਾਈਰੀਫਾਸ ਪਾਓ।

ਸਿਉਂਕ ਦੀ ਰੋਕਥਾਮ ਲਈ ਕਲੋਰਪਾਈਰੀਫਾਸ 800 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾਓ ਅਤੇ ਪੌਦੇ ਦੀਆਂ ਜੜਾਂ ਵਿੱਚ ਪਾਓ।

 ਛੋਟੇ ਮੂੰਹ ਵਾਲਾ ਪਤੰਗਾ

ਛੋਟੇ ਮੂੰਹ ਵਾਲਾ ਪਤੰਗਾ: ਇਸ ਤੋਂ ਬਚਾਅ ਲਈ ਡੈਲਟਾਮੈਥਰੀਨ 2 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾਕੇ 15 ਦਿਨਾਂ ਦੇ ਅੰਤਰਾਲ ਤੇ ਦੋ ਸਪਰੇਆਂ ਕਰੋ। ਫਲ ਨਿੱਕਲਣ ਦੇ ਸਮੇਂ ਪਹਿਲੀ ਸਪਰੇਅ ਕਰੋ।

 चिड़िया

ਪੰਛੀ: ਜਦੋ ਫਸਲ ਪੱਕਣ ਦੀ ਅਵਸਥਾ ਤੱਕ ਪਹੁੰਚ ਜਾਂਦੀ ਹੈ, ਉਦੋਂ ਪੰਛੀ ਫਲ ਨੂੰ ਨੁਕਸਾਨ ਪਹੁੰਚਾਉਦੇ ਹਨ। ਗੁੱਛਿਆਂ ਨੂੰ ਪਤਲੀ ਤਾਰ ਵਾਲੇ ਜਾਲ ਨਾਲ ਢੱਕੋ।

ਚਿੱਟਾ ਲਾਲ ਕੀੜਾ

ਸਫੈਦ/ਲਾਲ ਕੀਟ: ਪ੍ਰਭਾਵਿਤ ਟਹਿਣੀਆਂ ਅਤੇ ਪੱਤਿਆਂ ਨੂੰ ਕੱਢਕੇ ਖੇਤ ਤੋਂ ਦੂਰ ਲਿਜਾ ਕੇ ਨਸ਼ਟ ਕਰ ਦਿਓ।

ਜੇਕਰ ਇਸ ਦਾ ਹਮਲਾ ਦਿਖੇ ਤਾਂ ਐਸਟਾਮਿਪ੍ਰਿਡ 60 ਗ੍ਰਾਮ ਜਾਂ ਇਮੀਡਾਕਲੋਪ੍ਰਿਡ 60 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਮਿਲਾਕੇ ਸਪਰੇਅ ਕਰੋ।

ਗ੍ਰਾਫਿਓਲਾ ਪੱਤਿਆਂ ਦੇ ਧੱਬੇ
  • ਬਿਮਾਰੀਆਂ ਤੇ ਰੋਕਥਾਮ

ਗ੍ਰੈਫੀਓਲਾ ਪੱਤਿਆ ਦੇ ਧੱਬੇ: ਇਹ ਰੋਗ ਨਮੀ ਵਾਲੇ ਹਲਾਤਾਂ ਵਿੱਚ ਫੰਗਸ ਦੇ ਕਾਰਨ ਹੁੰਦਾ ਹੈ। ਪੱਤਿਆਂ ਦੇ ਦੋਨਾਂ ਪਾਸੇ ਸਲੇਟੀ ਰੰਗ ਦੇ ਧੱਬੇ ਪੈ ਜਾਂਦੇ ਹਨ।

ਇਸਦੀ ਰੋਕਥਾਮ ਦੇ ਲਈ ਕਾਪਰ ਆਕਸੀਕਲੋਰਾਈਡ 3 ਗ੍ਰਾਮ ਜਾਂ ਮੈਨਕੋਜ਼ਿਬ 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

date palm alter leaf blight.JPG

ਅਲਟਰਨੇਰੀਆ ਪੱਤਿਆਂ ਦਾ ਝੁਲਸ ਰੋਗ: ਜੇਕਰ ਇਸ ਰੋਗ ਦਾ ਹਮਲਾ ਦਿਖੇ ਤਾਂ ਮੈਨਕੋਜ਼ੇਬ+ਕਾਰਬੈਂਡਾਜ਼ਿਮ 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। 15 ਦਿਨਾਂ ਦੇ ਫਾਸਲੇ ਤੇ ਦੂਜੀ ਸਪਰੇਅ ਕਰੋ।

ਫਲ ਦਾ ਗਲਣਾ: ਫਲ ਪੱਕਣ ਦੇ ਸਮੇ ਵਿੱਚ ਮੀਂਹ ਜਾਂ ਨਮੀ ਦਾ ਹੋਣਾ ਫਲ ਗਲਣ ਦੇ ਮੁੱਖ ਕਾਰਨ ਹਨ। ਫਲ ਪੱਕਣ ਦੇ ਹਲਾਤਾਂ ਵਿੱਚ ਗੁੱਛਿਆਂ ਨੂੰ ਕਾਗਜ਼ ਨਾਲ ਢੱਕ ਦਿਓ। ਕੁੱਝ ਫਲਾਂ ਨੂੰ ਅੱਧ ਵਿੱਚੋ ਤੋੜ ਲਵੋ, ਕਿਉਕਿ ਇਹ ਗਿੱਲੇ ਫਲਾਂ ਨੂੰ ਸੁਕਾਉਣ ਲਈ ਹਵਾ ਪ੍ਰਦਾਨ ਕਰਦੇ ਹਨ।

ਜੇਕਰ ਇਸ ਤਰ੍ਹਾਂ ਦਾ ਹਮਲਾ ਦਿਖੇ ਤਾਂ ਮੈਨਕੋਜ਼ਿਬ+ਕਾਰਬੈਂਡਾਜ਼ਿਮ 2 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾਕੇ ਸਪਰੇਅ ਕਰੋ।

ਫਸਲ ਦੀ ਕਟਾਈ

ਪਨੀਰੀ ਲਾਉਣ ਤੋਂ ਚਾਰ ਜਾਂ ਪੰਜ ਸਾਲ ਬਾਅਦ, ਖਜੂਰ ਦਾ ਦਰੱਖਤ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦਾ ਹੈ। ਫਲ ਦੀ ਤੁੜਾਈ ਦੀਆਂ ਤਿੰਨ ਹਲਾਤਾ ਹੁੰਦੀਆ ਹਨ ਪਹਿਲੀ, ਜਦੋਂ ਫਲ ਪੱਕਣ ਦੀ ਸਥਿਤੀ ਵਿੱਚ ਹੁੰਦੇ ਹਨ। ਜਦੋ ਫਲ ਤਾਜ਼ੇ ਹੁੰਦੇ ਹਨ। ਦੂਜੀ, ਜਦੋ ਫਲ ਨਰਮ ਅਤੇ ਪੱਕੇ ਹੋਏ ਹੁੰਦੇ ਹਨ ਅਤੇ ਤੀਜੀ ਖੁਸ਼ਕ ਹਾਲਾਤਾਂ ਵਿੱਚ ਜਦੋ ਫਲ ਸੁੱਕ ਜਾਂਦੇ ਹਨ। ਮਾਨਸੂਨ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਤੁੜਾਈ ਪੂਰੀ ਕਰ ਲਓ।

ਕਟਾਈ ਤੋਂ ਬਾਅਦ

ਫਲ ਪੱਕਣ ਦੀ ਸਥਿੱਤੀ ਵਿੱਚ ਤੁੜਾਈ ਤੋਂ ਬਾਅਦ ਫਲਾਂ ਨੂੰ ਸਾਫ ਪਾਣੀ ਨਾਲ ਧੋਵੋ। ਛੁਹਾਰੇ ਬਣਨ ਦੇ ਉਦੇਸ਼ ਦੇ ਲਈ ਇਹਨਾਂ ਨੂੰ ਧੁੱਪ ਵਿੱਚ ਸੁਖਾਇਆ ਜਾਂਦਾ ਜਾਂ ਡਰਾਇਰ ਨਾਲ 40-45° ਸੈਲਸੀਅਮ ਦੇ ਤਾਪਮਾਨ ਤੇ 80-120 ਘੰਟਿਆਂ ਲਈ ਸੁਕਾਓ।