ਸ਼ਫਤਲ ਦੀ ਖੇਤੀ

ਆਮ ਜਾਣਕਾਰੀ

ਸ਼ਫਤਲ ਨੂੰ ਭੁਕਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਬਹੁਤ ਜ਼ਿਆਦਾ ਪੌਸ਼ਟਿਕ ਤੱਤਾਂ ਵਾਲਾ ਫਲੀਦਾਰ ਚਾਰਾ ਹੈ। ਇਸਨੂੰ ਸਾਰੇ ਪਸ਼ੂ ਪਸੰਦ ਕਰਦੇ ਹਨ। ਇਹ ਮੌਸਮ ਦੇ ਅੰਤ ਵਿੱਚ ਬੀਜਣ ਵਾਲੀ ਫਸਲ ਹੈ। ਪੈਦਾਵਾਰ ਉਭਾਰਨ ਲਈ ਇਸ ਨੂੰ ਮੁੱਖ ਤੌਰ 'ਤੇ ਜਵੀਂ ਅਤੇ ਰਾਈ-ਘਾਹ ਨਾਲ ਮਿਲਾ ਕੇ ਵਰਤਿਆ ਜਾਂਦਾ ਹੈ।

ਜਲਵਾਯੂ

  • Season

    Temperature

    12°C - 20°C
  • Season

    Rainfall

    500 mm
  • Season

    Sowing Temperature

    13°C
  • Season

    Harvesting Temperature

    20°C - 25°C
  • Season

    Temperature

    12°C - 20°C
  • Season

    Rainfall

    500 mm
  • Season

    Sowing Temperature

    13°C
  • Season

    Harvesting Temperature

    20°C - 25°C
  • Season

    Temperature

    12°C - 20°C
  • Season

    Rainfall

    500 mm
  • Season

    Sowing Temperature

    13°C
  • Season

    Harvesting Temperature

    20°C - 25°C
  • Season

    Temperature

    12°C - 20°C
  • Season

    Rainfall

    500 mm
  • Season

    Sowing Temperature

    13°C
  • Season

    Harvesting Temperature

    20°C - 25°C

ਮਿੱਟੀ

ਇਸਨੂੰ ਬਹੁਤ ਤਰ੍ਹਾਂ ਦੀਆਂ ਮਿੱਟੀਆਂ ਜਿਵੇਂ ਕਿ ਰੇਤਲੀ ਦੋਮਟ ਤੋਂ ਭਾਰੀ ਚੀਕਣੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Shaftal 69: ਇਹ ਲੰਬੇ ਤਣੇ, ਹਰੇ ਪੌਦੇ ਅਤੇ ਹਲਕੇ ਗੁਲਾਬੀ ਫੁੱਲਾਂ ਵਾਲੀ ਇੱਕ ਵਧੀਆ ਕਿਸਮ ਹੈ। ਇਹ ਤਣਾ ਗਲਣ ਦੀ ਰੋਧਕ ਕਿਸਮ ਹੈ ਅਤੇ ਬਿਮਾਰੀ ਨਾਲ ਪ੍ਰਭਾਵਿਤ ਖੇਤਾਂ ਵਿੱਚ ਬਿਜਾਈ ਲਈ ਵੀ ਵਧੀਆ ਹੈ। ਸ਼ਫਤਲ ਦੀ ਇਹ ਕਿਸਮ ਮੱਧ ਮਈ ਤੱਕ ਔਸਤਨ 390 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਦਿੰਦੀ ਹੈ।

Shaftal 48, SH 69, SH 48

 

ਖੇਤ ਦੀ ਤਿਆਰੀ

ਬੀਜਾਂ ਲਈ ਬੈੱਡ ਤਿਆਰ ਕਰਨ ਲਈ ਇੱਕ ਵਾਰ ਤਵੀਆਂ ਅਤੇ ਦੋ ਵਾਰ ਹਲਾਂ ਨਾਲ ਜ਼ਮੀਨ ਨੂੰ ਵਾਹੋ।

ਬਿਜਾਈ

ਬਿਜਾਈ ਦਾ ਸਮਾਂ
ਸਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਦਾ ਸਮਾਂ ਬਿਜਾਈ ਲਈ ਉਚਿੱਤ ਹੁੰਦਾ ਹੈ।

ਫਾਸਲਾ
ਇਸਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ।

ਬੀਜ ਦੀ ਡੂੰਘਾਈ
ਬੀਜਾਂ ਨੂੰ ਖੜੇ ਪਾਣੀ ਵਿੱਚ ਬੀਜਿਆ ਜਾਂਦਾ ਹੈ।

ਬਿਜਾਈ ਦਾ ਢੰਗ
ਇਸਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਵਿੱਚ ਬਿਜਾਈ ਲਈ 4-5 ਕਿਲੋ ਬੀਜਾਂ ਦੀ ਲੋੜ ਹੁੰਦੀ ਹੈ। ਵਧੇਰੇ ਝਾੜ ਦੀ ਪ੍ਰਾਪਤੀ ਲਈ 500 ਗ੍ਰਾਮ ਸਰੋਂ ਦੇ ਬੀਜ ਜਾਂ 12 ਕਿਲੋ ਜਵੀਂ ਦੇ ਬੀਜ ਵੀ ਮਿਕਸ ਕਰ ਲਓ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

Urea SSP MOP
11 125 -

 

ਤੱਤ(ਕਿਲੋ ਪ੍ਰਤੀ ਏਕੜ)

Nitrogen Phosphorus Potash
5 20 -

 

ਬਿਜਾਈ ਸਮੇਂ 5 ਕਿਲੋ ਨਾਈਟ੍ਰੋਜਨ(ਯੂਰੀਆ 11 ਕਿਲੋ) ਅਤੇ 20 ਕਿਲੋ ਫਾਸਫੋਰਸ(ਸਿੰਗਲ ਸੁਪਰ ਫਾਸਫੇਟ 125 ਕਿਲੋ) ਪ੍ਰਤੀ ਏਕੜ ਪਾਓ।

ਸਿੰਚਾਈ

ਸ਼ਫਤਲ ਦੀ ਫਸਲ ਲਈ ਸਿੰਚਾਈ ਦੀ ਲੋੜ ਹੁੰਦੀ ਹੈ। ਹਲਕੀ ਮਿੱਟੀ ਵਿੱਚ ਪਹਿਲੀ ਸਿੰਚਾਈ 3-6 ਦਿਨਾਂ ਵਿੱਚ ਕਰੋ ਅਤੇ ਭਾਰੀਆਂ ਮਿੱਟੀਆਂ ਵਿੱਚ 6-8 ਦਿਨਾਂ ਬਾਅਦ ਸਿੰਚਾਈ ਕਰੋ। ਗਰਮੀਆਂ ਵਿੱਚ ਮੌਸਮ ਅਨੁਸਾਰ ਬਾਕੀ ਸਿੰਚਾਈਆਂ 9-10 ਦਿਨਾਂ ਅਤੇ ਸਰਦੀਆਂ ਵਿੱਚ 10-15 ਦਿਨਾਂ ਦੇ ਫਾਸਲੇ 'ਤੇ ਕਰੋ।

ਪੌਦੇ ਦੀ ਦੇਖਭਾਲ

ਵਾਲਾਂ ਵਾਲੀ ਸੁੰਡੀ
  • ਕੀੜੇ ਮਕੌੜੇ ਤੇ ਰੋਕਥਾਮ

ਵਾਲਾਂ ਵਾਲੀ ਸੁੰਡੀ: ਇਹ ਫਸਲ ਦੇ ਪੱਤਿਆਂ ਅਤੇ ਤਣੇ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਦੇ ਹਮਲੇ ਨਾਲ ਫਸਲ ਦਾ ਆਰਥਿਕ ਪੱਖੋਂ ਵੀ ਨੁਕਸਾਨ ਹੁੰਦਾ ਹੈ।

ਰੋਕਥਾਮ : ਇਸਦੀ ਰੋਕਥਾਮ ਲਈ ਫਲੂਬੈਂਡੀਆਮਾਈਡ 20 ਮਿ.ਲੀ. ਜਾਂ ਕੁਇਨਲਫੋਸ 400 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਛੋਲਿਆਂ ਦੀ ਸੁੰਡੀ

ਛੋਲਿਆਂ ਦੀ ਸੁੰਡੀ: ਇਹ ਫਸਲ ਦਾ ਭਾਰੀ ਨੁਕਸਾਨ ਕਰਦੀ ਹੈ।

ਰੋਕਥਾਮ: ਇਸਦੀ ਰੋਕਥਾਮ ਲਈ 50 ਮਿ.ਲੀ. ਕਲੋਰਨਟ੍ਰੈਨਿਲੀਪ੍ਰੋਲ 18.5 ਐੱਸ ਐੱਲ ਜਾਂ 60 ਮਿ.ਲੀ. ਟਰੇਸਰ ਦੀ ਸਪਰੇਅ ਕਰੋ। ਜੇਕਰ ਲੋੜ ਪਵੇ ਤਾਂ 10 ਦਿਨ ਬਾਅਦ ਇਹ ਸਪਰੇਅ ਦੋਬਾਰਾ ਕਰੋ।

ਪੱਤਿਆਂ ਦੇ ਸਫੇਦ ਧੱਬੇ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਦੇ ਸਫੇਦ ਧੱਬੇ: ਇਹ ਬਿਮਾਰੀ ਜਨਵਰੀ ਮਹੀਨੇ ਵਿੱਚ ਆਉਂਦੀ ਹੈ। ਇਹ ਪੌਦੇ ਦੇ ਸਿਰ੍ਹੇ ਤੇ ਦਿਖਾਈ ਦਿੰਦੀ ਹੈ, ਜਿਸ ਨਾਲ ਇਹ ਸਲੇਟੀ ਰੂੰ ਵਰਗਾ ਹੋ ਜਾਂਦਾ ਹੈ। ਇਸ ਨਾਲ ਤਣੇ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਪੱਤੇ ਮੁੜ ਜਾਂਦੇ ਹਨ।

ਰੋਕਥਾਮ: ਜੇਕਰ ਇਸਦਾ ਹਮਲਾ ਦਿਖੇ ਤਾਂ ਜ਼ਿਨੇਬ 75 ਡਬਲਿਯੂ ਪੀ 400 ਗ੍ਰਾਮ ਦੀ ਪ੍ਰਤੀ ਏਕੜ ਤੇ ਸਪਰੇਅ ਕਰੋ। 10 ਦਿਨਾਂ ਦੇ ਫਾਸਲੇ ਤੇ ਦੋ ਤੋਂ ਤਿੰਨ ਸਪਰੇਆਂ ਕਰੋ।

 

ਰੋਕਥਾਮ

ਕੁੰਗੀ: ਇਸ ਬਿਮਾਰੀ ਨਾਲ ਪੌਦਿਆਂ ਦੇ ਹਰੇ ਭਾਗ ਤੇ ਲਾਲ ਧੱਬੇ ਬਣ ਜਾਂਦੇ ਹਨ। ਇਸ ਨਾਲ ਪਹਿਲਾਂ ਪੱਤੇ ਜੰਗਾਲੀ ਹੁੰਦੇ ਹਨ ਅਤੇ ਫਿਰ ਝੜ ਜਾਂਦੇ ਹਨ। ਨੁਕਸਾਨਿਆ ਬੀਜ ਭਾਰ ਵਿੱਚ ਵੀ ਹਲਕਾ ਹੋ ਜਾਂਦਾ ਹੈ।

ਰੋਕਥਾਮ: ਜੇਕਰ ਇਸਦਾ ਹਮਲਾ ਦਿਖੇ ਤਾਂ ਜ਼ਿਨੇਬ 75 ਡਬਲਿਯੂ ਪੀ ਜਾਂ ਐੱਮ-45 @400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਫਸਲ ਦੀ ਕਟਾਈ

ਇਹ ਫਸਲ ਪਹਿਲੀ ਕਟਾਈ ਲਈ 55-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਬਾਕੀ ਦੀਆਂ ਕਟਾਈਆਂ 30 ਦਿਨਾਂ ਦੇ ਫਾਸਲੇ 'ਤੇ ਕੀਤੀਆਂ ਜਾ ਸਕਦੀਆਂ ਹਨ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare