fruits and vegetable care

ਫਲ ਤੇ ਸਬਜ਼ੀਆਂ ਸਟੋਰ ਕਰਨ ਲਈ ਕੂਲ ਚੈਂਬਰ

ਫਲਾਂ ਤੇ ਸਬਜ਼ੀਆਂ ਦੀ ਤੁੜਾਈ ਤੋਂ ਕੁੱਝ ਦੇਰ ਬਾਅਦ ਹੀ ਖਰਾਬ ਹੋਣਾ ਸ਼ੁਰੂ ਕਰ ਦਿੰਦੀਆਂ ਹਨ। ਫਲਾਂ ਅਤੇ ਸਬਜ਼ੀਆਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਹਨਾਂ ਨੂੰ ਕੋਲਡ ਸਟੋਰ ਵਿਚ ਰੱਖਿਆ ਜਾਂਦਾ ਹੈ। ਆਮ ਤੌਰ ਤੇ ਸਬਜ਼ੀਆਂ ਦੀ ਕਾਸ਼ਤ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੁਆਰਾ ਕੀਤੀ ਜਾਂਦੀ ਹੈ। ਉਹਨਾਂ ਨੂੰ ਕੋਲਡ ਸਟੋਰ ਤਿਆਰ ਕਰਨਾ ਮਹਿੰਗਾ ਪੈਂਦਾ ਹੈ। ਇਸ ਮੁਸ਼ਕਿਲ ਨੂੰ ਹਲ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇੱਕ ਛੋਟੇ ਜ਼ੀਰੋ ਚੈਂਬਰ ਦੀ ਸਿਫਾਰਿਸ਼ ਕੀਤੀ ਗਈ ਹੈ।

ਬਣਤਰ: ਇਸਦੀ ਬਣਤਰ ਲਈ ਇੱਟਾਂ ਦਾ ਫਰਸ਼ ਜੋ ਲਗਭਗ 2 ਮੀਟਰ ਲੰਬਾ ਅਤੇ 1.25 ਮੀਟਰ ਚੌੜਾ ਹੁੰਦਾ ਹੈ, ਉਤੇ ਦੋਹਰੀ ਇੱਟਾਂ ਦੀ ਕੰਧ ਜਿਨ੍ਹਾਂ ਵਿੱਚ 1.5 ਸੈਂਟੀਮੀਟਰ ਦੀ ਵਿੱਥ ਹੁੰਦੀ ਹੈ। ਕੰਧਾਂ ਦੀਆਂ ਵਿਚਲੀਆਂ ਵਿੱਥਾਂ ਰੇਤ ਨਾਲ ਭਰੀ ਜਾਂਦੀ ਹੈ।

ਇਨਾਂ ਨੂੰ ਹਮੇਸ਼ਾ ਗਿੱਲਾ ਰੱਖਣਾ ਚਾਹੀਦਾ ਹੈ ਤਾਂ ਜੋ ਚੈਂਬਰ ਵਿੱਚ ਲੋੜੀਂਦੀ ਨਮੀਂ ਬਣਾ ਕੇ ਰੱਖੀ ਜਾ ਸਕੇ। ਇਸ ਚੈਂਬਰ ਵਿੱਚ ਹਵਾਦਾਰ ਕਰੇਟਾਂ ਵਿੱਚ ਫਲ ਜਾਂ ਸਬਜ਼ੀਆਂ ਪਾ ਕੇ ਪਾਲੀਥੀਨ ਦੀ ਸ਼ੀਟ ਨਾਲ ਢੱਕ ਦਿਓ। ਚੈਂਬਰ ਦੇ ਉਤੇ ਖਸ-ਖਸ ਜਾਂ ਪਰਾਲੀ ਦੀਆਂ ਸ਼ੀਟਾਂ ਜਾਂ ਬੋਰੀਆਂ ਵਿਛਾ ਦਿਉ ਅਤੇ ਇਨ੍ਹਾਂ ਨੂੰ ਗਿੱਲਾ ਰੱਖੋ। ਇਸ ਨਾਲ ਚੈਂਬਰ ਵਿੱਚਲਾ ਤਾਪਮਾਨ ਬਾਹਰੀ ਤਾਪਮਾਨ ਨਾਲੋਂ 10-15 ਡਿਗਰੀ C ਘੱਟ ਹੁੰਦਾ ਹੈ ਅਤੇ 90 ਫੀਸਦੀ ਨਮੀ ਬਣੀ ਰਹਿੰਦੀ ਹੈ।

ਚੈਂਬਰ ਦੀ ਵਰਤੋਂ ਮਾਰਚ ਤੋਂ ਜੁਲਾਈ ਮਹੀਨੇ ਵਿੱਚ ਸਬਜ਼ੀਆਂ ਅਤੇ ਫਲਾਂ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ ਅਤੇ ਫਿਰ ਇਸਦੀ ਵਰਤੋਂ ਫਲ ਅਤੇ ਸਬਜ਼ੀਆਂ ਜਿਵੇਂ ਕਿ ਟਮਾਟਰ ਅਤੇ ਕੇਲੇ ਨੂੰ ਪਕਾਉਣ ਲਈ ਕੀਤੀ ਜਾਂਦੀ ਹੈ।

ਲਾਭ: ਇਸ ਚੈਂਬਰ ਨੂੰ ਚਲਾਉਣ ਲਈ ਬਿਜਲੀ ਜਾਂ ਡੀਜਲ ਦੀ ਲੋੜ ਨਹੀਂ ਪੈਂਦੀ ਹੈ। ਇਸ ਵਿੱਚ ਰੱਖੇ ਪਦਾਰਥਾਂ ਦੀ ਨਮੀਂ ਬਣੀ ਰਹਿੰਦੀ ਹੈ, ਜਿਸ ਕਾਰਨ ਇਨ੍ਹਾਂ ਨੂੰ ਬਾਅਦ ਵਿੱਚ ਵੀ ਪੂਰੇ ਮੁੱਲ ਤੇ ਵੇਚਿਆ ਜਾ ਸਕਦਾ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ