precaution for animal

ਜਾਣੋ ਪਸ਼ੂ ਦੇ ਸੂਣ ਦੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੇ ਬਾਰੇ

ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਪਸ਼ੂ ਦੇ ਸੂਣ ਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।

ਸੂਣ ਤੋਂ ਇੱਕ ਜਾਂ ਦੋ ਹਫਤੇ ਪਹਿਲਾਂ ਪਸ਼ੂ ਨੂੰ ਦੂਜੇ ਪਸ਼ੂਆਂ ਤੋਂ ਅਲੱਗ ਰੱਖੋ। ਪਸ਼ੂ ਦੇ ਅਵਾਸ ਸਥਾਨ ਦਾ ਫਰਸ਼ ਸਾਫ਼ ਹੋਵੇ ਅਤੇ ਉਸ ‘ਤੇ ਸਾਫ਼ ਮਿੱਟੀ, ਕਣਕ ਜਾਂ ਝੋਨੇ ਦੀ ਪਰਾਲੀ ਵਿਛਾ ਦਿਓ।

ਸੂਣ ਦੇ ਸਮੇਂ ਪਸ਼ੂ ਕੋਲ ਜ਼ਿਆਦਾ ਮਨੁੱਖਾਂ ਨੂੰ ਇਕੱਠਾ ਨਾ ਹੋਣ ਦਿਓ ਅਤੇ ਪਸ਼ੂ ਨੂੰ ਵੀ ਨਾ ਛੇੜੋ।

ਸੂਣ ਸਮੇਂ ਜੇਕਰ ਪਸ਼ੂ ਖੜ੍ਹਾ ਹੋਵੇ ਤਾਂ ਧਿਆਨ ਰੱਖੋ ਕਿ ਬੱਚਾ ਜ਼ਮੀਨ ‘ਤੇ ਜ਼ੋਰ ਨਾਲ ਨਾ ਡਿੱਗੇ। ਬੱਚਾ ਜਦੋਂ ਯੋਨੀ ਤੋਂ ਬਾਹਰ ਆਉਣ ਲੱਗੇ ਤਾਂ ਹੱਥਾਂ ਨਾਲ ਬੱਚੇ ਨੂੰ ਬਾਹਰ ਕੱਢਣ ਵਿੱਚ ਮਦਦ ਕਰੋ।

ਸੂਣ ਸਮੇਂ ਜੇਕਰ ਪਸ਼ੂ ਨੂੰ ਕੋਈ ਤਕਲੀਫ ਹੋਣ ਲੱਗੇ, ਜਾਂ ਬੱਚਾ ਬਾਹਰ ਨਾ ਆਏ, ਜਾਂ ਕੁੱਝ ਭਾਗ ਹੀ ਬਾਹਰ ਆਵੇ ਜਾਂ ਪੂਰਾ ਬੱਚਾ ਬਾਹਰ ਨਾ ਨਿਕਲੇ ਤਾਂ ਤੁਰੰਤ ਡਾਕਟਰ ਦੀ ਸਹਾਇਤਾ ਲਓ ਨਹੀਂ ਤਾਂ ਪਸ਼ੂ ਅਤੇ ਬੱਚੇ ਦੋਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ।

ਬੱਚਾ ਪੈਦਾ ਹੋਣ ਤੋਂ ਬਾਅਦ ਉਸਦੇ ਕੋਲੋਂ ਸਾਰੀ ਗੰਦਗੀ ਤੁਰੰਤ ਹਟਾ ਦਿਓ ਨਹੀਂ ਤਾਂ ਪਸ਼ੂ ਜੇਰ ਆਦਿ ਖਾ ਜਾਂਦਾ ਹੈ, ਜੋ ਹਾਨੀਕਾਰਕ ਹੁੰਦੀ ਹੈ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ