jhona

ਇਸ ਤਰ੍ਹਾਂ ਖੁਦ ਤਿਆਰ ਕਰੋ ਝੋਨੇ/ਬਾਸਮਤੀ ਦਾ ਬੀਜ

ਬੀਜ ਇੱਕ ਅਜਿਹੀ ਖੇਤੀ ਸਮੱਗਰੀ ਹੈ ਜਿਸ ‘ਤੇ ਸਾਰੀ ਫ਼ਸਲ ਦੀ ਸਫ਼ਲਤਾ ਨਿਰਭਰ ਕਰਦੀ ਹੈ , ਜੇਕਰ ਬੀਜ ਹੀ ਸਹੀ ਨਾ ਹੋਇਆ ਤਾਂ ਖਾਦਾਂ, ਕੀਟਨਾਸ਼ਕ, ਉੱਲੀ ਨਾਸ਼ਕ ਅਤੇ ਹੋਰ ਸਮੱਗਰੀ ਤੇ ਹੋਣ ਵਾਲੇ ਖ਼ਰਚੇ ਦਾ ਬਹੁਤਾ ਫਾਇਦਾ ਨਹੀਂ ਹੁੰਦਾ। ਬੀਜ ਉਤਪਾਦਨ ਦਾ ਕੰਮ ਬਹੁਤ ਔਖਾ ਨਹੀਂ ਅਤੇ ਕੁੱਝ ਖ਼ਾਸ ਗੱਲਾ ਦਾ ਧਿਆਨ ਰੱਖ ਕੇ ਕਿਸਾਨ ਖੁਦ ਬੀਜ ਤਿਆਰ ਕਰ ਸਕਦਾ ਹੈ। ਜੇਕਰ ਕਿਸਾਨ ਬੀਜ ਖੁਦ ਤਿਆਰ ਕਰਨ ਤਾਂ ਬੀਜ ਤੇ ਹੋਣ ਵਾਲਾ ਖਰਚਾ ਘੱਟਣ ਦੇ ਨਾਲ ਨਾਲ ਜ਼ਰੂਰਤ ਅਨੁਸਾਰ ਬੀਜ ਵੀ ਤਿਆਰ ਹੋ ਜਾਦਾ ਹੈ ।

paddy
ਝੋਨਾ/ਬਾਸਮਤੀ

ਝੋਨੇ ਅਤੇ ਬਾਸਮਤੀ ਦਾ ਬੀਜ ਤਿਆਰ ਕਰਨ ਲਈ ਉਸ ਖੇਤ ਵਾਲੀ ਫ਼ਸਲਾਂ ਦੀ ਚੋਣ ਕੀਤੀ ਜਾਵੇ ਜਿਸ ਵਿੱਚ ਕਿਸੇ ਕਿਸਮ ਦੀ ਬੀਮਾਰੀ ਨਹੀਂ ਲੱਗੀ । ਚੁਣੇ ਹੋਏ ਖੇਤਾਂ ਵਿੱਚੋਂ ਆਮ ਫਸਲ ਦੀ ਉੱਚਾਈ ਤੋਂ ਵਧੇਰੇ ਉੱਚਾਈ ਵਾਲੇ ਬੂਟੇ ਬਾਹਰ ਕੱਢ ਦਿੳੇ ਤਾਂ ਜੋ ਕਿਸਮ ਦੀ ਸ਼ੁੱਧਤਾ ਵਧਾਈ ਜਾ ਸਕੇ । ਜਦੋਂ ਫਸਲ ਗੱਭ ਕਰਨ ਦੀ ਸਥਿਤੀ ਵਿੱਚ ਹੋਵੇ ਤਾਂ 200 ਮਲ ਪ੍ਰੋਪੀਕੋਨਾਜੋਲ 20 ਈ ਸੀ ਜਾ 200 ਮਿ: ਲਿ: ਟੈਬੂਕੋਨਾਜੋਲ ਜਾ 80 ਗਰਾਮ ਨੈਟੀਵੋ 75 ਡਬਲਿਯੂ ਜੀਜਾ ਲਸਚਰ 37.5 ਐਸ ਈ 320 ਮਿ: ਲਿ: ਜਾਂ 200 ਮਿ: ਲਿ: ਪੈਨਸਾਈਕਰੋਨ 250 ਐਸ ਸੀ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ । ਬੀਜ ਤਿਆਰ ਕਰਨ ਲਈ ਚੁਣੇ ਖੇਤ ਦੀ ਕਟਾਈ ਵੱਖਰੇ ਤੌਰ ‘ਤੇ ਹੱਥ ਨਾਲ ਕਰੋ । ਕਟਾਈ ਉਪਰੰਤ ਇੱਕ ਸੱਟ ਮਾਰ ਕੇ ਛਾਣ ਲਉ ਅਤੇ ਬਾਕੀ ਦਾਣੇ ਮੰਡੀ ਵਿੱਚ ਲਿਜਾਣ ਵਾਲੀ ਫ਼ਸਲਾਂ ਨਾਲ ਰਲਾ ਦਿਉ । ਬੀਜ ਲਈ ਲੋੜੀਂਦੇ ਦਾਣਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਸਾਫ਼ ਸੁਥਰੇ ਢੋਲਾ ਵਿੱਚ ਭਰ ਕੇ ਸਾਂਭ ਲਉ । ਕਿਸਮ ਵਾਰ ਢੋਲਾ ਉੱਪਰ ਕਿਸਮ ਦਾ ਨਾਮ ਜ਼ਰੂਰ ਲਿਖੋ ਤਾਂ ਜੋ ਅਗਲੇ ਸ਼ੀਜਨ ਦੌਰਾਨ ਕੋਈ ਭੁਲੇਖਾ ਨਾ ਲੱਗ ਸਕੇ । ਸੋ ਕਿਸਾਨ ਵੀਰੋ , ਹੁਣ ਬਹੁਤ ਢੁੱਕਵਾਂ ਸਮਾਂ ਹੈ ਕਿ ਅਗਲੇ ਸਾਲ ਲਈ ਲੋੜੀਂਦਾ ਬੀਜ ਤਿਆਰ ਕਰੀਏ।

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ