chickens

ਆਖਿਰ ਕਿਉਂ ਝਾੜੇ ਜਾਂਦੇ ਹਨ ਮੁਰਗੀਆਂ ਦੇ ਖੰਭ, ਇਹ ਹਨ ਕਾਰਨ

ਆਮ ਤੌਰ ਤੇ ਮੁਰਗੀਆਂ ਦੀ ਇਕ ਸਾਲ ਦੀ ਅੰਡਿਆਂ ਦੀ ਉਪਜ ਤੋਂ ਬਾਅਦ ਖੰਭ ਝਾੜੇ ਜਾਂਦੇ ਹਨ। ਇਹ ਪ੍ਰੀਕ੍ਰਿਆ 4 ਮਹੀਨੇ ਵਿਚ ਪੂਰੀ ਹੁੰਦੀ ਹੈ, ਪਰ ਅੱਜ ਕੱਲ ਨਵੀਆਂ ਤਕਨੀਕਾਂ ਆਉਣ ਕਰਕੇ ਇਹ ਪ੍ਰੀਕ੍ਰਿਆ 6-8 ਹਫ਼ਤਿਆਂ ਵਿੱਚ ਪੂਰੀ ਹੋ ਜਾਂਦੀ ਹੈ। ਖੰਭ ਝਾੜਨ ਦਾ ਮਤਲਬ ਹੈ ਲੰਬੇ ਸਮੇਂ ਤੱਕ ਆਂਡੇ ਦੇਣ ਤੋਂ ਬਾਅਦ ਮੁਰਗੀ ਨੂੰ ਕੁੱਝ ਸਮੇਂ ਅਰਾਮ ਦੇਣਾ ਅਤੇ ਅੰਡਿਆਂ ਦੇ ਦੂਜੇ ਚੱਕਰ ਲਈ ਤਿਆਰ ਕਰਨਾ

ਖੰਭ ਝਾੜਨ ਦੇ ਲਾਭ:

1. ਮੁਰਗੀਆਂ ਦੇ ਨਵੇਂ ਝੁੰਡ ਨੂੰ ਪਾਲਣ ਦੀ ਲਾਗਤ ਘੱਟ ਜਾਂਦੀ ਹੈ

2. ਦੂਸਰੇ ਚੱਕਰ ਵਿੱਚ ਆਂਡੇ ਦਾ ਆਕਾਰ ਵੀ ਵੱਡਾ ਹੁੰਦਾ ਹੈ

ਖੰਭ ਝਾੜਨ ਨਾਲ ਹਾਨੀਆਂ:

1. ਆਂਡਿਆਂ ਦੀ ਉਪਜ ਪਹਿਲੇ ਚੱਕਰ ਨਾਲੋਂ 10-15 ਪ੍ਰਤੀਸ਼ਤ ਘੱਟ ਜਾਂਦੀ ਹੈ

2. ਮੁਰਗੀਆਂ ਵਿੱਚ ਮੌਤ ਦੀ ਦਰ ਵੱਧ ਜਾਂਦੀ ਹੈ

3. ਆਂਡੇ ਦੇ ਛਿਲਕੇ ਅਤੇ ਅੰਦਰਲੀ ਕੁਆਲਿਟੀ ਘੱਟ ਜਾਂਦੀ ਹੈ

4. ਖੁਰਾਕ ਦੀ ਖਪਤ ਵੱਧ ਜਾਂਦੀ ਹੈ

ਖੰਭ ਝਾੜਣ ਦੇ ਵੱਖ ਵੱਖ ਤਰੀਕਿਆਂ ਦਾ ਵਿਕਾਸ ਕੀਤਾ ਗਿਆ ਹੈ ਪਰ ਸਾਰੇ ਹੀ ਤਰੀਕਿਆਂ ਨਾਲ ਪੰਛੀਆਂ ਤੇ ਦਬਾਅ ਪੈਂਦਾ ਹੈ ਕੁਦਰਤੀ ਅਤੇ ਸਭ ਤੋਂ ਵਧੀਆ ਤਰੀਕਾ ਉਹੀ ਹੈ ਜਿਸ ਵਿੱਚ ਦਬਾਅ ਘੱਟ ਤੋਂ ਘੱਟ ਹੋਵੇ ਖੰਭ ਜਲਦੀ ਝੜ ਜਾਣ ਤੇ ਪੰਛੀ ਜਲਦੀ ਆਂਡੇ ਦੇਣ ਲੱਗ ਪੈਣ। ਬਹੁਤ ਸਾਰੇ ਤਰੀਕਿਆਂ ਵਿਚ ਕਈ ਦਿਨਾਂ ਲਈ ਖੁਰਾਕ ਬੰਦ ਕਰਨੀ ਪੈਂਦੀ ਹੈ ਅਤੇ ਰੋਸ਼ਨੀ ਘਟਾਉਣੀ ਪੈਂਦੀ ਹੈ, ਪਾਣੀ ਦੀ ਮਾਤਰਾ ਵੀ ਘਟਾਉਣੀ ਪੈਂਦੀ ਹੈ

ਨੋਟ: ਜਿਹੜੇ ਝੁੰਡ ਬਿਮਾਰੀਆਂ ਤੋਂ ਰਹਿਤ ਹੋਣ ਉਹਨਾਂ ਦੇ ਹੀ ਖੰਭ ਝਾੜਨੇ ਚਾਹੀਦੇ ਹਨ ਅਤੇ ਇਹ ਕੰਮ ਮਾਹਿਰ ਦੀ ਦੇਖਰੇਖ ਵਿੱਚ ਹੀ ਕਰਨਾ ਚਾਹੀਦਾ ਹੈ

ਸਰੋਤ: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ

ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਆਪਣੀ ਖੇਤੀ ਐਪ ਡਾਊਨਲੋਡ ਕਰੋ - ਐਂਡਰਾਇਡ, ਆਈਫੋਨ