• ਪੂਛ ਅਤੇ ਖੰਭਾਂ ਦਾ ਗਲਣਾ: ਇਸਦੇ ਲੱਛਣ ਪੂਛ ਅਤੇ ਖੰਭਾਂ ਦਾ ਗਲਣਾ, ਖੰਭਾਂ ਦਾ ਕਿਨਾਰਿਆਂ ਤੋਂ ਹਲਕੇ ਸਫੇਦ ਰੰਗ ਦਾ ਦਿਖਣਾ। ਫਿਰ ਇਹ ਰੋਗ ਪੂਰੇ ਖੰਭਾਂ 'ਤੇ ਫੈਲ ਜਾਂਦਾ ਹੈ ਅਤੇ ਆਖਿਰ ਡਿੱਗ ਜਾਂਦੇ ਹਨ।
ਇਲਾਜ: ਕਾੱਪਰ ਸਲਫੇਟ 0.5% ਨਾਲ ਇਲਾਜ ਕਰੋ। ਮੱਛੀ ਨੂੰ 2-3 ਮਿੰਟਾਂ ਲਈ ਕਾੱਪਰ ਸਲਫੇਟ ਵਿੱਚ ਡੁਬੋ ਦਿਓ।
• ਗਲਫੜੇ ਗਲਣਾ: ਇਸ ਬਿਮਾਰੀ ਨਾਲ ਗਲਫੜੇ ਸਲੇਟੀ ਰੰਗ ਦੇ ਹੋ ਜਾਂਦੇ ਹਨ ਅਤੇ ਫਿਰ ਅਖੀਰ ਵਿਚ ਡਿੱਗ ਜਾਂਦੇ ਹਨ। ਮੱਛੀ ਦਾ ਸਾਹ ਘੁੱਟ ਹੋਣ ਲੱਗਦਾ ਹੈ ਅਤੇ ਉਹ ਸਾਹ ਲੈਣ ਲਈ ਪਾਣੀ ਦੀ ਸਤਹਿ 'ਤੇ ਆ ਜਾਂਦੀ ਹੈ ਅਤੇ ਅੰਤ ਵਿੱਚ ਉਹ ਸਾਹ ਘੁੱਟ ਹੋਣ ਕਾਰਨ ਮਰ ਜਾਂਦੀ ਹੈ।
ਇਲਾਜ: ਮੱਛੀਆਂ ਨੂੰ 5-10 ਮਿੰਟ ਲਈ ਨਮਕ ਦੇ ਘੋਲ ਵਿੱਚ ਡੁਬੋ ਕੇ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ।
• ਈ ਯੂ ਐੱਸ: ਇਸ ਬਿਮਾਰੀ ਦੇ ਲੱਛਣ ਸਰੀਰ 'ਤੇ ਫੋੜੇ ਹੋਣਾ, ਚਮੜੀ ਅਤੇ ਖੰਭਾਂ ਦਾ ਖੁਰਨਾ ਆਦਿ। ਫਿਰ ਮੱਛੀ ਦੀ ਮੌਤ ਹੋ ਜਾਂਦੀ ਹੈ।
ਇਲਾਜ: ਪਾਣੀ ਵਿਚ 200 ਕਿਲੋ ਪ੍ਰਤੀ ਏਕੜ ਕਲੀ(ਚੂਨਾ) ਪਾਓ ਅਤੇ ਪਾਣੀ ਵਿੱਚ ਖਾਦ ਨਾ ਪਾਓ।
• ਸਫੇਦ ਧੱਬਿਆਂ ਦਾ ਰੋਗ: ਇਸ ਰੋਗ ਨਾਲ ਮੱਛੀ ਦੀ ਚਮੜੀ, ਗਲਫੜੇ ਅਤੇ ਖੰਭਾਂ 'ਤੇ ਸਫੇਦ ਧੱਬੇ ਪੈ ਜਾਂਦੇ ਹਨ।
ਇਲਾਜ: ਮੱਛੀ ਨੂੰ 0.02% ਫਾਰਮਾਲਿਨ ਦੇ ਘੋਲ ਵਿੱਚ 7-10 ਦਿਨਾਂ ਲਈ, 1 ਘੰਟਾ ਰੋਜ਼ ਡੋਬੋ।
• ਕਾਲੇ ਧੱਬਿਆਂ ਦਾ ਰੋਗ: ਇਸ ਰੋਗ ਨਾਲ ਸਰੀਰ 'ਤੇ ਕਾਲੇ ਰੰਗ ਦੇ ਛੋਟੇ ਧੱਬੇ ਦਿਖਾਈ ਦਿੰਦੇ ਹਨ।
ਇਲਾਜ: ਮੱਛੀ ਨੂੰ ਪਿਕਰਿਕ ਐਸਿਡ ਦੇ 0.03% ਘੋਲ ਵਿੱਚ 1 ਘੰਟਾ ਲਈ ਡੋਬੋ।
• ਜੂੰਆਂ: ਇਸ ਨਾਲ ਮੱਛੀ ਦੇ ਵਿਕਾਸ ਵਿੱਚ ਕਮੀ ਆਉਂਦੀ ਹੈ, ਖੰਭ ਢਿੱਲੇ ਹੋ ਜਾਂਦੇ ਹਨ ਅਤੇ ਚਮੜੀ 'ਤੇ ਖੂਨ ਦੇ ਧੱਬੇ ਦਿਖਦੇ ਹਨ।
ਇਲਾਜ: ਮੈਲਾਥਿਓਨ(50 ਈ.ਸੀ.) 1 ਲੀਟਰ ਨੂੰ ਪ੍ਰਤੀ ਏਕੜ ਵਿੱਚ 15 ਦਿਨਾਂ ਦੇ ਅੰਤਰਾਲ 'ਤੇ 3 ਵਾਰ ਪਾਓ।
• ਜੋਕ: ਇਸ ਨਾਲ ਚਮੜੀ ਅਤੇ ਗਲਫੜੇ ਜਖ਼ਮੀ ਹੋ ਜਾਂਦੇ ਹਨ।
ਇਲਾਜ: ਇਸ ਦੇ ਇਲਾਜ ਲਈ ਮੈਲਾਥਿਓਨ 1 ਲੀਟਰ ਪ੍ਰਤੀ ਏਕੜ 'ਚ ਪਾਓ।
• ਵਿਬਰੀਓਸਿਸ: ਇਸ ਕਾਰਨ ਤਿੱਲੀ ਅਤੇ ਅੰਤੜੀਆਂ 'ਤੇ ਸਫੇਦ ਧੱਬੇ ਪੈ ਜਾਂਦੇ ਹਨ।
ਇਲਾਜ: ਆੱਕਸੀਟੈੱਟਰਾਸਾਈਕਲਿਨ 3-5 ਗ੍ਰਾਮ ਪ੍ਰਤੀ ਐੱਲ ਬੀ 10 ਦਿਨਾਂ ਲਈ ਦਿਓ ਜਾਂ 6 ਦਿਨਾਂ ਲਈ ਮੱਛੀ ਦੀ ਫੀਡ ਵਿੱਚ ਫੁਰਾਜ਼ੋਲੀਡੋਨ 100 ਮਿ.ਗ੍ਰਾ. ਪ੍ਰਤੀ ਕਿਲੋ ਪ੍ਰਤੀ ਮੱਛੀ ਨੂੰ ਦਿਓ।
• ਫੁਰੂਨਕੁਲੋਸਿਸ: ਇਸਦੇ ਲੱਛਣ ਚਮੜੀ ਦਾ ਗੂੜਾ ਹੋਣਾ, ਤਿੱਲੀਆਂ ਦਾ ਵੱਡਾ ਹੋਣਾ, ਤੇਜ਼ੀ ਨਾਲ ਸਾਹ ਲੈਣਾ ਅਤੇ ਖੂਨੀ ਬਲਗਮ ਆਉਣਾ। ਇਹ ਰੋਗ ਮੱਛੀਆਂ ਵਿੱਚ ਮੌਤ ਦਰ ਦਾ ਵਾਧਾ ਕਰਦਾ ਹੈ।
ਇਲਾਜ: 10-14 ਦਿਨ ਲਈ ਸਲਫਾਮੇਰਾਜ਼ਿਨ 150-220 ਮਿ.ਗ੍ਰਾ. ਪ੍ਰਤੀ ਕਿਲੋ ਮੱਛੀ ਦੇ ਭਾਰ ਮੁਤਾਬਿਕ ਪ੍ਰਤੀ ਦਿਨ ਦਿਓ ਜਾਂ ਫੀਡ ਵਿੱਚ ਫੁਰਾਜ਼ੋਲਿਡੋਨ 25-100 ਮਿ.ਗ੍ਰਾ. ਪ੍ਰਤੀ ਕਿਲੋ ਮੱਛੀ ਦੇ ਭਾਰ ਮੁਤਾਬਿਕ ਪ੍ਰਤੀ ਦਿਨ 10 ਦਿਨਾਂ ਲਈ ਦਿਓ ਜਾਂ ਆੱਕਸੀਟੈੱਟਰਾਸਾਈਕਲਿਨ 50-70 ਗ੍ਰਾਮ ਪ੍ਰਤੀ ਕਿਲੋ ਮੱਛੀ ਦੇ ਭਾਰ ਮੁਤਾਬਿਕ ਪ੍ਰਤੀ ਦਿਨ 10 ਦਿਨਾਂ ਲਈ ਦਿਓ ਜਾਂ ਫੀਡ ਵਿੱਚ ਆੱਕਸੋਲਿਨਿਕ ਐਸਿਡ 25-100 ਮਿ.ਗ੍ਰਾ. ਪ੍ਰਤੀ ਕਿਲੋ ਮੱਛੀ ਦੇ ਭਾਰ ਮੁਤਾਬਿਕ ਪ੍ਰਤੀ ਦਿਨ 10 ਦਿਨਾਂ ਲਈ ਦਿਓ।
• ਲਾਲ ਮੂੰਹ ਰੋਗ: ਇਸਦੇ ਲੱਛਣ ਹਨ, ਖੰਭ, ਮੂੰਹ, ਗਲ਼ੇ ਅਤੇ ਗਲਫੜਿਆਂ ਦਾ ਸਿਰ੍ਹੇ ਤੋਂ ਲਾਲ ਹੋਣਾ।
ਇਲਾਜ: ਵਿਭਿੰਨ ਤਰ੍ਹਾਂ ਦੇ ਐਂਟੀਬਾਇਓਟਿਕ ਅਤੇ ਟੀਕਾਕਰਨ ਉਪਲੱਬਧ ਹਨ, ਜੋ ਲਾਲ ਮੂੰਹ ਰੋਗ ਦੇ ਇਲਾਜ ਲਈ ਵਰਤੇ ਜਾਂਦੇ ਹਨ।