california-white.jpg

ਆਮ ਜਾਣਕਾਰੀ

ਇਹ ਨਸਲ ਮੀਟ ਦੀ ਉੱਚ ਮਾਤਰਾ ਦਾ ਉਤਪਾਦਨ ਕਰਦੀ ਹੈ। ਇਹ ਛੋਟੇ, ਵਿਆਪਕ ਅਤੇ ਮਜ਼ਬੂਤ ਹੁੰਦੇ ਹਨ। ਇਸ ਦੀ ਚਮੜੀ ਚਿੱਟੇ ਰੰਗ ਦੀ ਹੁੰਦੀ ਹੈ ਪਰ ਇਸ ਦਾ ਨੱਕ, ਕੰਨ, ਪੈਰ ਅਤੇ ਪੂਛ ਕਾਲੇ ਜਾਂ ਗੂੜ੍ਹੇ ਭੂਰੇ ਰੰਗ ਦੀ ਹੁੰਦੀ ਹੈ।

ਖੁਰਾਕ ਪ੍ਰਬੰਧ

ਖਰਗੋਸ਼ ਨੂੰ ਹਰ ਪ੍ਰਕਾਰ ਦਾ ਅਨਾਜ ਜਿਵੇਂ ਕਿ ਜਵਾਰ, ਬਾਜਰਾ ਅਤੇ ਹੋਰ ਫਲ਼ੀਦਾਰ ਅਤੇ ਹਰਾ ਚਾਰਾ ਜਿਵੇਂ ਕਿ ਗਾਜਰ ਅਤੇ ਗੋਭੀ ਦੇ ਪੱਤੇ, ਲੂਸਣ ਆਦਿ ਨੂੰ ਆਹਾਰ ਵਿੱਚ ਦੇ ਸਕਦੇ ਹੋ। ਖਰਗੋਸ ਲਈ ਹਰ ਸਮੇਂ ਤਾਜ਼ਾ ਅਤੇ ਸਾਫ ਪਾਣੀ ਉਪਲੱਬਧ ਹੋਣਾ ਚਾਹੀਦਾ ਹੈ। ਖਰਗੋਸ਼ ਦੇ ਦੰਦ ਲਗਾਤਾਰ ਵੱਧਦੇ ਹਨ, ਇਸ ਲਈ ਇਸ ਨੂੰ ਦੋ ਕਿਸਮ ਦੇ ਫੀਡ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਮਿਸ਼ਰਣ(ਕੰਸਨਟ੍ਰੇਟ) ਅਤੇ ਹਰਾ ਚਾਰਾ। ਇੱਕ ਕਿਲੋ ਦੇ ਖਰਗੋਸ਼ ਨੂੰ 40 ਗ੍ਰਾਮ ਮਿਸ਼ਰਿਤ ਫੀਡ ਅਤੇ 40 ਗ੍ਰਾਮ ਹਰੇ ਚਾਰੇ ਦੀ ਹਰ ਰੋਜ਼ ਲੋੜ ਹੁੰਦੀ ਹੈ। ਖਰਗੋਸ਼ ਆਪਣੀ ਖੁਰਾਕ ਸਿਰਫ਼ ਦਿਨ ਵੇਲੇ ਹੀ ਲੈਂਦੇ ਹਨ। ਮਿਸ਼ਰਿਤ ਫੀਡ ਦੀਆਂ ਛੋਟੀਆਂ ਗੋਲੀਆਂ ਬਣਾ ਕੇ ਪੈਲੇਟ ਦੇ ਰੂਪ ਵਿੱਚ ਦਿੱਤੀਆਂ ਜਾਂਦੀਆਂ ਹਨ। ਫੀਡ ਹੇਠਾਂ ਦਿੱਤੇ ਅਨੁਸਾਰ ਖਰਗੋਸ਼ ਦੇ ਆਕਾਰ ਅਤੇ ਭਾਰ ਅਨੁਸਾਰ ਦੇਣੀ ਚਾਹੀਦੀ ਹੈ:

  • 4-5 ਕਿਲੋ ਭਾਰ ਵਾਲੇ ਪ੍ਰੌੜ ਖਰਗੋਸ਼ ਨੂੰ ਪ੍ਰਤੀ ਦਿਨ ਲਗਭਗ 100 ਗ੍ਰਾਮ ਮਿਸ਼ਰਿਤ ਫੀਡ ਅਤੇ 250 ਗ੍ਰਾਮ ਹਰਾ ਚਾਰਾ ਦੇਣਾ ਚਾਹੀਦਾ ਹੈ।
  • 4-5 ਕਿਲੋ ਭਾਰ ਵਾਲੀ ਪ੍ਰੋੜ ਮਾਦਾ ਖਰਗੋਸ਼ ਨੂੰ ਪ੍ਰਤੀ ਦਿਨ ਲਗਭਗ 100 ਗ੍ਰਾਮ ਮਿਸ਼ਰਿਤ ਫੀਡ ਅਤੇ 300 ਗ੍ਰਾਮ ਹਰਾ ਚਾਰਾ ਦੇਣਾ ਚਾਹੀਦਾ ਹੈ।
  • ਦੁੱਧ ਪਿਲਾਉਣ ਵਾਲੀ ਅਤੇ ਗਰਭਵਤੀ ਖਰਗੋਸ਼, ਜਿਸਦਾ ਭਾਰ 4-5 ਕਿਲੋ ਹੋਵੇ, ਉਸਨੂੰ ਹਰ ਰੋਜ਼ ਲਗਭਗ 150 ਗ੍ਰਾਮ ਪ੍ਰਤੀ ਮਿਸ਼ਰਿਤ ਫੀਡ ਅਤੇ 150 ਗ੍ਰਾਮ ਹਰਾ ਚਾਰਾ ਦੇਣਾ ਚਾਹੀਦਾ ਹੈ।
  • 0.6-0.7 ਕਿਲੋ ਭਾਰ ਵਾਲੇ ਛੋਟੇ ਖਰਗੋਸ਼ਾਂ ਨੂੰ ਹਰ ਰੋਜ਼ ਲਗਭਗ 50-75 ਗ੍ਰਾਮ ਮਿਸ਼ਰਿਤ ਫੀਡ ਅਤੇ 150 ਗ੍ਰਾਮ ਹਰਾ ਚਾਰਾ ਦਿੱਤਾ ਜਾਣਾ ਚਾਹੀਦਾ ਹੈ।

ਖੁਰਾਕ ਸੰਬੰਧੀ ਕੁੱਝ ਹੋਰ ਮਹੱਤਵਪੂਰਨ ਗੱਲਾਂ:

  • ਦੋਨੋਂ ਕਿਸਮ ਦੀਆਂ ਫੀਡਾਂ ਨੂੰ ਬਰਾਬਰ ਮਾਤਰਾ ਵਿੱਚ ਦਿਓ। ਖਰਗੋਸ਼ ਨੂੰ ਮਿਸ਼ਰਿਤ ਫੀਡ ਤੋਂ ਇਲਾਵਾ ਕੋਈ ਹੋਰ ਫੀਡ ਨਾ ਦਿਓ।
  • ਚੰਗੀ ਸੁਆਦੀ ਫੀਡ ਲਈ ਖਰਗੋਸ਼ਾਂ ਨੂੰ ਸਬਜ਼ੀਆਂ ਜਿਵੇਂ ਕਿ ਹਰਾ ਘਾਹ, ਸ਼ਲਗਮ, ਲੂਸਣ, ਪਾਲਕ, ਬਰਸੀਮ ਆਦਿ ਦਿਓ।
  • ਰਸੋਈ ਦੇ ਬਚੇ-ਖੁਚੇ ਪਦਾਰਥ ਜਿਵੇਂ ਕਿ ਗਾਜਰ ਅਤੇ ਗੋਭੀ ਦੇ ਪੱਤੇ ਫੀਡ ਵਿੱਚ ਦਿਓ।
  • ਸੂਣ ਤੋਂ 5-7 ਦਿਨ ਬਾਅਦ ਫੀਡ ਦੀ ਮਾਤਰਾ ਵਧਾਉਣੀ ਚਾਹੀਦੀ ਹੈ।
  • ਸਾਰੇ ਮੌਸਮਾਂ ਵਿੱਚ ਹਰ ਸਮੇਂ ਸਾਫ ਅਤੇ ਤਾਜ਼ਾ ਪਾਣੀ ਉਪਲੱਬਧ ਹੋਣਾ ਚਾਹੀਦਾ ਹੈ।

ਸਾਂਭ ਸੰਭਾਲ

ਆਵਾਸ ਅਤੇ ਦੇਖਭਾਲ: ਖਰਗੋਸ਼ ਪਾਲਣ ਲਈ 10-20° ਸੈ. ਤਾਪਮਾਨ ਅਤੇ 55-65% ਤੱਕ ਦੀ ਨਮੀ ਢੁਕਵੀਂ ਹੈ। ਖਰਗੋਸ਼ਾ ਦੇ ਚੰਗੇ ਵਿਕਾਸ ਲਈ ਉਨ੍ਹਾਂ ਨੂੰ ਤਿੰਨ ਤਰ੍ਹਾਂ ਦੇ ਆਵਾਸ ਜਿਵੇਂ ਕਿ ਹੱਚ, ਪਿੰਜਰੇ ਅਤੇ ਫਰਸ਼ 'ਤੇ ਰੱਖਿਆ ਜਾ ਸਕਦਾ ਹੈ। ਪਿੰਜਰਾ ਪ੍ਰਣਾਲੀ ਵਿੱਚ ਪਿੰਜਰੇ ਲੱਕੜ ਜਾਂ ਗੈਲਵਨਾਇਜ਼ ਕੀਤੀ ਤਾਰ ਵਾਲੀ ਜਾਲੀ ਦੇ ਬਣਾਏ ਜਾਂਦੇ ਹਨ। ਹੱਚ ਪ੍ਰਣਾਲੀ ਲਈ ਬਣੇ-ਬਣਾਏ ਪਿੰਜਰੇ ਹੁੰਦੇ ਹਨ, ਜਿਨ੍ਹਾਂ ਦੇ ਉੱਪਰ ਛੱਤ ਹੁੰਦੀ ਹੈ ਅਤੇ ਇਨ੍ਹਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾਇਆ ਜਾ ਸਕਦਾ ਹੈ। ਫਰਸ਼ ਪ੍ਰਣਾਲੀ ਵਿੱਚ ਫਰਸ਼ ਨੂੰ ਵਿਅਰਥ ਪਦਾਰਥਾਂ ਨਾਲ ਢੱਕਿਆ ਜਾਂਦਾ ਹੈ।

ਸੂਣ ਵਾਲੀ ਮਾਦਾ ਦੀ ਦੇਖਭਾਲ: ਨਰਸਿੰਗ ਨੂੰ ਵੱਖਰੇ ਪਿੰਜਰੇ ਵਿੱਚ ਰੱਖਿਆ ਜਾਂਦਾ ਹੈ। ਦੁਪਹਿਰ ਦੀ ਖੁਰਾਕ ਵਿੱਚ ਬੇਹੀ(ਬਾਸੀ) ਰੋਟੀ, ਜਦਕਿ ਸਵੇਰ ਅਤੇ ਸ਼ਾਮ ਦੀ ਖੁਰਾਕ ਵਿੱਚ ਦੁੱਧ ਸ਼ਾਮਲ ਕਰਨਾ ਚਾਹੀਦਾ ਹੈ। ਸੂਣ ਤੋਂ ਬਾਅਦ ਮਾਂ ਖਰਗੋਸ਼ ਨੂੰ ਸ਼ਾਂਤ ਜਗ੍ਹਾ 'ਤੇ ਰੱਖੋ, ਜਿੱਥੇ ਕੁੱਤੇ ਅਤੇ ਬੱਚਿਆਂ ਦਾ ਸ਼ੋਰ ਨਾ ਹੋਵੇ।

ਨਵੇਂ ਜੰਮੇ ਖਰਗੋਸ਼ਾਂ ਦੀ ਦੇਖਭਾਲ: ਨਵੇਂ ਜੰਮੇ ਖਰਗੋਸ਼ਾਂ ਨੂੰ ਦਿਖਾਈ ਨਹੀਂ ਦਿੰਦਾ ਅਤੇ ਇਨ੍ਹਾਂ ਦੇ ਸਰੀਰ 'ਤੇ ਵਾਲ ਨਹੀਂ ਹੁੰਦੇ ਹਨ। ਇਨ੍ਹਾਂ ਦੇ ਵਾਲ ਚੌਥੇ ਦਿਨ ਉੱਗਣੇ ਸ਼ੁਰੂ ਕਰਦੇ ਹਨ ਅਤੇ ਇਹ ਆਪਣੀਆਂ ਅੱਖਾਂ 10 ਦਿਨਾਂ ਬਾਅਦ ਖੋਲਦੇ ਹਨ। ਜਦੋਂ ਖਰਗੋਸ਼ 21-23 ਦਿਨ ਦੇ ਹੋ ਜਾਂਦੇ ਹਨ ਤਾਂ ਉਹ ਖੁੱਡੇ(ਨੈੱਸਟ)) ਵਿੱਚੋਂ ਬਾਹਰ ਆਉਣਾ ਅਤੇ ਖਾਣਾ ਸ਼ੁਰੂ ਕਰਦੇ ਦਿੰਦੇ ਹਨ ਅਤੇ ਜਦੋਂ ਖਰਗੋਸ਼ ਲਗਭਗ 1 ਮਹੀਨੇ ਦੇ ਹੁੰਦੇ ਹਨ ਤਾਂ ਉਹ ਉਚਿੱਤ ਫੀਡ ਲੈਣਾ ਸ਼ੁਰੂ ਕਰ ਦਿੰਦੇ ਹਨ।

ਸਿਫਾਰਸ਼ੀ ਟੀਕਾਕਰਨ:

  • 5 ਹਫਤੇ ਦੇ ਖਰਗੋਸ਼ ਨੂੰ RMD ਅਤੇ ਮਾਈਕਸੋਮੈਟੋਸਿਸ ਦਾ ਮਿਸ਼ਰਿਤ ਟੀਕਾ ਲਗਾਇਆ ਜਾਂਦਾ ਹੈ। ਇਹ ਟੀਕਾ 1 ਸਾਲ ਦੇ ਅੰਤਰਾਲ 'ਤੇ ਲਗਾਇਆ ਜਾਂਦਾ ਹੈ।
  • 6-12 ਮਹੀਨੇ ਬਾਅਦ RHD2 ਦਾ ਟੀਕਾਕਰਣ ਕੀਤਾ ਜਾਂਦਾ ਹੈ। RHD2 ਦੇ ਟੀਕੇ ਅਤੇ RMD-ਮਾਈਕਸੋਮੈਟੋਸਿਸ ਦੇ ਟੀਕੇ ਵਿੱਚ 2 ਹਫ਼ਤੇ ਦਾ ਅੰਤਰਾਲ ਹੋਣਾ ਚਾਹੀਦਾ ਹੈ।

ਬਿਮਾਰੀਆਂ ਅਤੇ ਰੋਕਥਾਮ

•    ਪਾਸਚੁਰੇਲੋਸਿਸ: ਨਮੂਨੀਆ, ਤਾਪਮਾਨ ਵਿੱਚ ਵਾਧਾ, ਸਾਹ ਦੀ ਬਿਮਾਰੀ ਅਤੇ ਛਿੱਕਾਂ ਆਉਣਾ ਇਸ ਰੋਗ ਦੇ ਲੱਛਣ ਹਨ। ਇਹ ਬਿਮਾਰੀ ਜ਼ਿਆਦਾਤਰ ਛੋਟੇ ਖਰਗੋਸ਼ਾਂ ਵਿੱਚ ਆਉਂਦੀ ਹੈ।

ਇਲਾਜ: ਇਸ ਰੋਗ ਦੇ ਇਲਾਜ ਲਈ ਪੈਨਿਸਿਲਿਨ ਐੱਲ ਏ 4  ਜਾਂ ਸਟ੍ਰੈਪਟੋਮਾਈਸੀਨ ਦਾ ਟੀਕਾ(3-5 ਦਿਨ) 0.5 ਗ੍ਰਾਮ ਦਿਓ।

 



•   ਥਨੈਲਾ ਰੋਗ: ਇਹ ਜੀਵਾਣੂ ਰੋਗ ਹੈ, ਜੋ ਸਟਰੈਪਟੋਕੋਕੱਸ ਕਾਰਨ ਹੁੰਦਾ ਹੈ। ਇਸ ਬਿਮਾਰੀ ਨਾਲ ਥਣਾਂ 'ਤੇ ਨੀਲੇ ਰੰਗ ਦੇ ਧੱਬੇ ਬਣ ਜਾਂਦੇ ਹਨ, ਜਿਸ ਦੇ ਨਤੀਜੇ ਵਜੋਂ ਮਾਦਾ ਬੱਚਿਆਂ ਨੂੰ ਦੁੱਧ ਚੁੰਘਣ ਨਹੀਂ ਦਿੰਦੀ।

ਇਲਾਜ:  ਸ਼ੁਰੂਆਤੀ ਸਮੇਂ ਵਿੱਚ ਪੈਨੀਸਿਲਿਨ ਐੱਲ ਏ 3, ਸਟ੍ਰੈਪਟੋਮਾਈਸਿਨ ਜਾਂ ਹੋਰ ਐਂਟੀਬਾਇਓਟਿਕ ਦਵਾਈਆਂ ਦਾ ਟੀਕਾ 3-5 ਦਿਨ ਤੱਕ ਲਗਾਤਾਰ ਦਿਓ।

 

 



•    ਮਿਕਸੋਮੈਟੋਸਿਸ: ਇਹ ਰੋਗ ਮੁੱਖ ਤੌਰ 'ਤੇ ਖਰਗੋਸ਼ ਵਿੱਚ ਪਿੱਸੂ ਅਤੇ ਮੱਛਰਾਂ ਰਾਹੀਂ ਫੈਲਦਾ ਹੈ। ਇਸਦੇ ਲੱਛਣ ਕੰਨ, ਪੂਛ, ਜਣਨ ਅੰਗ ਅਤੇ ਅੱਖਾਂ ਦੀਆਂ ਪਲਕਾਂ 'ਤੇ ਦੇਖੇ ਜਾ ਸਕਦੇ ਹਨ।

ਇਲਾਜ: ਇਸ ਦਾ ਕੋਈ ਅਸਰਦਾਰ ਇਲਾਜ ਨਹੀਂ ਹੈ। ਹੋਰਨਾਂ ਸਹਾਇਕ ਪ੍ਰਭਾਵਾਂ ਤੋਂ ਬਚਣ ਲਈ ਐਂਟੀਬਾਇਓਟਿਕ ਦਿੱਤੇ ਜਾ ਸਕਦੇ ਹਨ।

 


•    ਕੋਕਸੀਡਿਓਸਿਸ: ਇਸ ਦੇ ਮੁੱਖ ਲੱਛਣ ਖ਼ੂਨ ਵਾਲੇ ਦਸਤ ਹਨ।

ਇਲਾਜ: ਇਸ ਬਿਮਾਰੀ ਦੇ ਇਲਾਜ ਲਈ ਸਲਫਾ ਦਵਾਈਆਂ (ਸਲਫਾਮੇਰਾਜੀਨ ਸੋਡੀਅਮ (0.2%), ਸਲਫਾਕੁਈਨਾਕਿਸਲੀਨ (0.05-0.1%)) ਜਾਂ ਨਾਈਟਰੋਫਿਊਰਾਨ (0.5-2 ਗ੍ਰਾਮ ਪ੍ਰਤੀ ਕਿਲੋ ਭਾਰ ਦੇ ਅਨੁਸਾਰ) ਦਿੱਤਾ ਜਾਂਦਾ ਹੈ।

 

 

 

•    ਮਿਊਕੋਈਡ ਇੰਟਰੋਪੈਥੀ: ਇਸ ਦੇ ਲੱਛਣ ਦਸਤ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਹੋਣਾ ਆਦਿ ਹਨ।

ਇਲਾਜ: ਇਸ ਦਾ ਕੋਈ ਅਸਰਦਾਰ ਇਲਾਜ ਨਹੀਂ ਹੁੰਦਾ। ਹੋਰਨਾਂ ਸਹਾਇਕ ਪ੍ਰਭਾਵਾਂ ਤੋਂ ਬਚਣ ਲਈ ਐਂਟੀਬਾਇਓਟਿਕ ਦਿੱਤੇ ਜਾ ਸਕਦੇ ਹਨ। 

  

 

 


   ਕੰਨ ਦਾ ਕੋਹੜ(ਕੈਂਕਰ): ਇਸ ਦੇ ਲੱਛਣ ਸਿਰ ਹਿਲਾਉਣਾ, ਕੰਨਾਂ ਵਿੱਚ ਪਪੜੀ ਅਤੇ ਲੱਤਾਂ ਨਾਲ ਕੰਨਾਂ ਨੂੰ ਖੁਰਕਣਾ ਆਦਿ ਹਨ।

ਇਲਾਜ: ਪਹਿਲਾਂ ਪਪੜੀ ਹਟਾਓ ਅਤੇ ਫਿਰ ਕੰਨ ਨੂੰ ਸਾਫ਼ ਕਰੋ ਅਤੇ ਫਿਰ ਬੇਂਜਾਈਲ ਬੇਂਜੋਏਟ ਦਵਾਈ 3-4 ਦਿਨ ਤੱਕ ਲਗਾਓ। 



  ਸਰੀਰ ‘ਤੇ ਖੁਜਲੀ ਅਤੇ ਦੱਦਰੀ: ਇਸ ਦਾ ਮੁੱਖ ਲੱਛਣ ਨੱਕ ਅਤੇ ਕੰਨਾਂ ਤੋਂ ਵਾਲਾਂ ਦਾ ਝੜਨਾ ਹੈ।

ਇਲਾਜ: ਪਹਿਲਾਂ ਪਪੜੀ ਹਟਾਓ ਅਤੇ ਫਿਰ ਕੰਨ ਨੂੰ ਸਾਫ਼ ਕਰੋ ਅਤੇ ਫਿਰ ਬੇਂਜਾਈਲ ਬੇਂਜੋਏਟ ਦਵਾਈ 3-4 ਦਿਨ ਤੱਕ ਲਗਾਓ।

 

 

 

  • ਸਾੱਰ ਹਾੱਕ ਜਾਂ ਪੈਰਾਂ ਦੇ ਜ਼ਖਮ: ਇਸ ਬਿਮਾਰੀ ਦੇ ਲੱਛਣ ਭਾਰ ਦਾ ਘਟਣਾ, ਅਨੋਰੈਕਸੀਆ ਅਤੇ ਸੁੰਨ ਹੋਣਾ ਆਦਿ ਹਨ। 

ਇਲਾਜ: ਜ਼ਿੰਕ ਦਾ ਲੇਪ ਅਤੇ ਆਇਓਡੀਨ ਅਤੇ ਐਂਮਮੋਨੀਅਮ ਐਸੀਟੇਟ ਘੋਲ 0.2% ਸਾੱਰ ਹਾੱਕ ਦੇ ਇਲਾਜ ਲਈ ਦਿੱਤਾ ਜਾਂਦਾ ਹੈ।