ਪੰਜਾਬ ਵਿੱਚ ਡਰੇਕ ਦੀ ਖੇਤੀ

ਆਮ ਜਾਣਕਾਰੀ

ਇਹ ਇੱਕ ਈਰਾਨੀ ਜਾਂ ਭਾਰਤੀ ਰੁੱਖ ਹੈ, ਜਿਸਨੂੰ ਦਰੇਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸਨੂੰ ਸੰਸਕ੍ਰਿਤ ਵਿੱਚ ਮਹਾਂਨਿੰਬਾ, ਹਿਮਰੁਦਰਾ ਅਤੇ ਹਿੰਦੀ ਵਿੱਚ ਬਕੇਨ ਵੀ ਕਿਹਾ ਜਾਂਦਾ ਹੈ। ਇਹ ਦਿਖਣ ਵਿੱਚ ਨਿੰਮ ਵਰਗਾ ਹੁੰਦਾ ਹੈ। ਇਹ ਈਰਾਨ ਅਤੇ ਪੱਛਮੀ ਹਿਮਾਲਿਆ ਦੇ ਕੁੱਝ ਖੇਤਰਾਂ ਵਿੱਚ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ। ਇਹ ਮਿਲੀਆਸਿਆਈ ਪ੍ਰਜਾਤੀ ਨਾਲ ਸੰਬੰਧ ਰੱਖਦਾ ਹੈ। ਇਸ ਪ੍ਰਜਾਤੀ ਦਾ ਮੂਲ ਸਥਾਨ ਪੱਛਮੀ ਏਸ਼ੀਆ ਹੈ। ਇਹ ਪੱਤੇ ਝੜਨ ਵਾਲਾ ਰੁੱਖ ਹੈ ਅਤੇ 45 ਮੀਟਰ ਤੱਕ ਵੱਧਦਾ ਹੈ। ਡੇਕ ਨੂੰ ਆਮ ਤੌਰ ਤੇ ਟਿੰਬਰ ਦੇ ਕੰਮ ਲਈ ਵਰਤਿਆ ਜਾਂਦਾ ਹੈ (ਪਰ ਇਸਦੀ ਕੁਆਲਿਟੀ ਜ਼ਿਆਦਾ ਵਧੀਆ ਨਹੀਂ ਹੁੰਦੀ)। ਇਸ ਤੋਂ ਇਲਾਵਾ ਇਸਦੀਆਂ ਜੜ੍ਹਾਂ, ਸੱਕ, ਫਲ, ਬੀਜ, ਫੁੱਲ ਅਤੇ ਗੂੰਦ ਨੂੰ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸਦੇ ਤਾਜ਼ੇ ਅਤੇ ਸੁੱਕੇ ਪੱਤਿਆਂ, ਤੇਲ ਅਤੇ ਸੁਆਹ ਨੂੰ ਖੰਘ, ਬੈਕਟੀਰੀਆ ਦੀ ਲਾਗ, ਮਰੋੜ, ਜਲ਼ੇ, ਸਿਰ-ਦਰਦ ਅਤੇ ਕੈਂਸਰ ਆਦਿ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਇਹ ਘੱਟ ਸਮੇਂ(ਲਗਭਗ 20 ਸਾਲ ਤੱਕ) ਵਾਲੀ ਫਸਲ ਹੈ ਅਤੇ ਇਹ ਜ਼ਿਆਦਾ ਤੇਜ਼ ਹਵਾ ਵਾਲੇ ਖੇਤਰਾਂ ਲਈ ਉਚਿੱਤ ਨਹੀਂ ਹਨ।

ਜਲਵਾਯੂ

  • Season

    Temperature

    23-35°C
  • Season

    Rainfall

    600-1000mm
  • Season

    Sowing Temperature

    23-27°C
  • Season

    Harvesting Temperature

    25-35°C
  • Season

    Temperature

    23-35°C
  • Season

    Rainfall

    600-1000mm
  • Season

    Sowing Temperature

    23-27°C
  • Season

    Harvesting Temperature

    25-35°C
  • Season

    Temperature

    23-35°C
  • Season

    Rainfall

    600-1000mm
  • Season

    Sowing Temperature

    23-27°C
  • Season

    Harvesting Temperature

    25-35°C
  • Season

    Temperature

    23-35°C
  • Season

    Rainfall

    600-1000mm
  • Season

    Sowing Temperature

    23-27°C
  • Season

    Harvesting Temperature

    25-35°C

ਮਿੱਟੀ

ਇਹ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ, ਪਰ ਵਧੀਆ ਵਿਕਾਸ ਲਈ ਇਸਨੂੰ ਸੰਘਣੀ, ਉਪਜਾਊ ਰੇਤਲੀ ਦੋਮਟ ਮਿੱਟੀ ਦੀ ਲੋੜ ਹੁੰਦੀ ਹੈ।

ਖੇਤ ਦੀ ਤਿਆਰੀ

ਖੇਤ ਨੂੰ  2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ। ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ।

ਬਿਜਾਈ

ਬਿਜਾਈ ਦਾ ਸਮਾਂ
ਇਹ ਤੇਜ਼ੀ ਨਾਲ ਵਧਣ ਵਾਲੀ ਫਸਲ ਹੈ ਅਤੇ ਇਸਨੂੰ ਜੜ੍ਹਾਂ, ਬੀਜਾਂ, ਸ਼ਾਖਾਂ ਅਤੇ ਤਣੇ ਦੁਆਰਾ ਮੁੜ ਤਿਆਰ ਕੀਤਾ ਜਾ ਸਕਦਾ ਹੈ। ਬਿਜਾਈ ਲਈ, ਸੰਜਮੀ ਜਲਵਾਯੂ ਵਾਲੇ ਖੇਤਰਾਂ ਵਿੱਚ ਇੱਕ ਸਾਲ ਪੁਰਾਣਾ ਪੌਦਾ ਅਤੇ ਊਸ਼ਣ ਕਟ-ਬੰਧੀ ਖੇਤਰਾਂ ਵਿੱਚ ਛੇ ਮਹੀਨੇ ਪੁਰਾਣਾ ਪੌਦਾ ਲਗਾਓ। ਮਾਨਸੂਨ ਸਮੇਂ ਬੀਜ ਬੀਜੋ। ਇਸਦੇ ਫੁੱਲ ਅੱਧ-ਬਸੰਤ ਤੱਕ ਨਿਕਲਦੇ ਹਨ। ਇਸਦੇ ਫੁੱਲ ਜਾਮਨੀ ਰੰਗ ਦੇ ਹੁੰਦੇ ਹਨ।

ਫਾਸਲਾ
ਪੌਦਿਆਂ ਵਿੱਚ 9-12 ਮੀਟਰ ਦਾ ਫਾਸਲਾ ਰੱਖੋ।

ਬੀਜ ਦੀ ਡੂੰਘਾਈ
ਬੀਜ 5-8 ਸੈ.ਮੀ. ਡੂੰਘਾਈ ਤੇ ਬੀਜੋ।

ਬਿਜਾਈ ਦਾ ਢੰਗ
ਇਸਨੂੰ ਸਿੱਧਾ ਟੋਇਆ ਪੁੱਟ ਕੇ ਬੀਜ ਲਗਾ ਕੇ  ਲਗਾਇਆ ਜਾ ਸਕਦਾ ਹੈ।

ਬੀਜ

ਬੀਜ ਦੀ ਸੋਧ
ਪੁੰਗਰਣ ਸ਼ਕਤੀ ਵਧਾਉਣ ਲਈ, ਬੀਜਾਂ ਨੂੰ ਬਿਜਾਈ ਤੋਂ 24 ਘੰਟੇ ਪਹਿਲਾਂ ਪਾਣੀ ਵਿੱਚ ਭਿਉਂ ਦਿਓ।

ਖਾਦਾਂ

ਇਸ ਫਸਲ ਲਈ ਖਾਦਾਂ ਦੀ ਲੋੜ ਨਹੀਂ ਹੁੰਦੀ ਹੈ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਲਈ ਮਲਚਿੰਗ ਕਰੋ, ਇਸ ਨਾਲ ਨਦੀਨਾਂ ਨੂੰ ਵੀ ਰੋਕਿਆ ਜਾ ਸਕਦਾ ਹੈ ਅਤੇ ਪਾਣੀ ਨੂੰ ਵੀ ਸੰਭਾਲਿਆ ਜਾ ਸਕਦਾ ਹੈ।

ਸਿੰਚਾਈ

ਗਰਮੀਆਂ ਵਿੱਚ ਸਿੰਚਾਈ 15 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਸਰਦੀਆਂ ਵਿੱਚ ਅਕਤੂਬਰ-ਦਸੰਬਰ ਮਹੀਨੇ ਹਰ ਰੋਜ਼ ਤੁਪਕਾ ਸਿੰਚਾਈ ਦੁਆਰਾ 25-30 ਲੀਟਰ ਪਾਣੀ ਪ੍ਰਤੀ ਪੌਦਾ ਦਿਓ। ਮਾਨਸੂਨ ਵਾਲੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਫੁੱਲ ਨਿਕਲਣ ਸਮੇਂ ਸਿੰਚਾਈ ਨਾ ਕਰੋ।

ਪੌਦੇ ਦੀ ਦੇਖਭਾਲ

ਚਿੱਟਾ ਸੀਡਰ ਮੋਠ
  • ਕੀੜੇ ਮਕੌੜੇ ਤੇ ਰੋਕਥਾਮ

ਡੇਕ ਦੀ ਫਸਲ ਤੇ ਕੋਈ ਵੀ ਗੰਭੀਰ ਕੀੜਾ ਨਹੀਂ ਪਾਇਆ ਜਾਂਦਾ ਹੈ, ਪਰ ਚਿੱਟੀ ਸ਼ਾਖ ਦੀ ਮੱਖੀ ਅਤੇ ਲਾਲ ਮਕੌੜਾ ਜੂੰ ਕਈ ਵਾਰ ਇਸ ਤੇ ਹਮਲਾ ਕਰ ਸਕਦੀ ਹੈ।

 
ਪੱਤਿਆਂ ਦੇ ਧੱਬੇ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਦੇ ਧੱਬੇ: ਇਸ ਬਿਮਾਰੀ ਨਾਲ ਪੱਕਣ ਦੇ ਸਮੇਂ ਤੋਂ ਪਹਿਲਾਂ ਹੀ ਪੱਤੇ ਝੜ ਜਾਂਦੇ ਹਨ। ਜੇਕਰ ਇਸਦਾ ਹਮਲਾ ਦਿਖੇ ਤਾਂ, ਰੋਕਥਾਮ ਲਈ ਕੋਪਰ ਆਕਸੀਕਲੋਰਾਈਡ ਫੰਗਸਨਾਸ਼ੀ ਦੀ ਸਪਰੇਅ ਕਰੋ।

 
ਪੱਤਿਆਂ ਤੇ ਸਫੇਦ ਧੱਬੇ
ਪੱਤਿਆਂ ਤੇ ਸਫੇਦ ਧੱਬੇ: ਜੇਕਰ ਇਸਦਾ ਹਮਲਾ ਦਿਖੇ ਤਾਂ, ਰੋਕਥਾਮ ਲਈ ਘੁਲਣਸ਼ੀਲ ਸਲਫਰ ਦੀ ਸਪਰੇਅ ਕਰੋ।

ਫਸਲ ਦੀ ਕਟਾਈ

ਇਸ ਰੁੱਖ ਦਾ ਸੱਕ ਗੂੜੇ ਸਲੇਟੀ ਰੰਗ ਦਾ ਹੁੰਦਾ ਹੈ। ਇਸਨੂੰ ਸਜਾਵਟੀ ਰੁੱਖ ਦੇ ਤੌਰ ਤੇ ਵੀ ਉਗਾਇਆ ਜਾਂਦਾ ਹੈ। ਇਸਦੇ ਫੁੱਲ ਗਰਮੀਆਂ ਵਿੱਚ ਨਿਕਲਦੇ ਹਨ ਅਤੇ ਇਸਦੇ ਫਲ (nimolia) ਸਰਦੀਆਂ ਜਾਂ ਠੰਡੇ ਸਮੇਂ ਵਿੱਚ ਪੱਕਦੇ ਹਨ। ਇਸਦੇ ਪੱਤਿਆਂ, ਨਿਮੋਲੀਆਂ, ਬੀਜਾਂ ਅਤੇ ਫਲਾਂ ਦੇ ਅਰਕ ਨੂੰ ਫਸਲ ਦੇ ਵੱਖ-ਵੱਖ ਤਰ੍ਹਾਂ ਦੇ ਕੀੜਿਆਂ  ਜਿਵੇਂ ਕਿ ਸਿਉਂਕ, ਘਾਹ ਦਾ ਟਿੱਡਾ, ਟਿੱਡੀਆਂ ਆਦਿ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare