ਆਮ ਜਾਣਕਾਰੀ
ਇੱਕ ਮੁੱਖ ਭਾਰਤੀ ਕਾਰਪ ਹੈ, ਜੋ ਕਿ ਦੱਖਣੀ ਏਸ਼ੀਆ ਵਿੱਚ ਪਾਈ ਜਾਂਦੀ ਹੈ ਅਤੇ ਬਹੁਤ ਮਹੱਤਵਪੂਰਨ ਹੈ। ਇਹ Cyprinidae ਪ੍ਰਜਾਤੀ ਨਾਲ ਸੰਬੰਧਿਤ ਹੈ। ਇਸਨੂੰ ਰੂਇ, ਰੂਈ ਜਾਂ ਤਾਪਰਾ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਇਸਦਾ ਸਿਰ ਛੋਟਾ, ਤਿੱਖਾ ਮੂੰਹ ਅਤੇ ਹੇਠਲੇ ਬੁੱਲ੍ਹ ਝਾਲਰ ਵਾਂਗ ਹੁੰਦੇ ਹਨ। ਸਰੀਰ ਦਾ ਆਕਾਰ ਲੰਬਾ ਅਤੇ ਗੋਲ, ਰੰਗ ਭੂਰਾ ਸਲੇਟੀ ਅਤੇ ਲਗਭਗ ਲਾਲ ਰੰਗ ਦੇ ਚਾਨੇ ਹੁੰਦੇ ਹਨ। ਖੰਭਾਂ ਅਤੇ ਸਿਰ ਨੂੰ ਛੱਡ ਕੇ ਇਸਦਾ ਪੂਰਾ ਸਰੀਰ ਸਕੇਲ ਨਾਲ ਢੱਕਿਆ ਹੁੰਦਾ ਹੈ। ਰੋਹੂ ਦੇ ਸਰੀਰ ਤੇ ਕੁੱਲ 7 ਖੰਭ ਮੌਜੂਦ ਹੁੰਦੇ ਹਨ। ਇਸਦੀ ਲੰਬਾਈ ਜ਼ਿਆਦਾ ਤੋਂ ਜ਼ਿਆਦਾ 1 ਮੀਟਰ ਹੁੰਦੀ ਹੈ। ਇਹ ਆਮ ਤੌਰ ਤੇ ਪਾਣੀ ਦੇ ਗਲੇ-ਸੜੇ ਨਦੀਨ, ਬਚੇ-ਖੁਚੇ ਪਦਾਰਥ ਆਦਿ ਖਾਂਦੀ ਹੈ। ਮੌਨਸੂਨ ਦੇ ਮੌਸਮ ਦੌਰਾਨ ਰੋਹੂ ਮੱਛੀ ਸਾਲ ਵਿੱਚ ਇੱਕ ਵਾਰ ਅੰਡੇ ਦਿੰਦੀ ਹੈ। ਇਹ ਮੱਛੀ ਆਪਣੇ ਸੁਆਦ ਅਤੇ ਮੰਡੀਕਰਨ ਦੀ ਵਧੇਰੇ ਮੰਗ ਕਾਰਨ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ। ਇਸ ਪ੍ਰਜਾਤੀ ਨੂੰ ਮੱਛੀ ਪਾਲਣ ਵਿੱਚ ਜ਼ਿਆਦਾ ਵਰਤਿਆ ਜਾਂਦਾ ਹੈ। ਇਹ ਜ਼ਿਆਦਾਤਰ ਤਾਜ਼ੇ ਪਾਣੀ ਦੇ ਤਲਾਬ, ਖਾਈਆਂ, ਨਹਿਰਾਂ, ਨਦੀਆਂ ਅਤੇ ਝੀਲਾਂ ਆਦਿ ਵਿੱਚ ਪਾਈ ਜਾਂਦੀ ਹੈ। ਇਹ ਮਰੀਗਲ ਅਤੇ ਕਤਲਾ ਮੱਛੀਆਂ ਨਾਲ ਸਮਾਨ ਅਨੁਪਾਤ ਵਿੱਚ ਪਾਲ਼ੀਆਂ ਜਾਂਦੀਆਂ ਹਨ। ਇਸ ਮੱਛੀ ਦਾ ਸਲਾਨਾ ਔਸਤਨ ਉਤਪਾਦਨ 0.08 ਮਿਲੀਅਨ ਪ੍ਰਤੀ ਏਕੜ ਹੁੰਦਾ ਹੈ। ਇਹ ਮੱਛੀ ਆਪਣੇ ਸਰੀਰ ਦੇ ਪ੍ਰਤੀ ਕਿਲੋ ਭਾਰ ਅਨੁਸਾਰ 2.0-2.5 ਲੱਖ ਅੰਡੇ ਦਿੰਦੀ ਹੈ। ਮੱਛੀ ਦਾ ਭਾਰ ਤਲਾਬ, ਪਾਣੀ ਦੀ ਸਥਿਤੀ, ਡੂੰਘਾਈ, ਮੰਡੀਕਰਨ ਸਮੇਂ ਮੱਛੀ ਦਾ ਆਕਾਰ, ਫੀਡ ਦੀ ਕਿਸਮ ਆਦਿ ਵਰਗੇ ਕਾਰਕਾਂ ਦੀ ਗਿਣਤੀ ਤੇ ਨਿਰਭਰ ਕਰਦਾ ਹੈ। ਫਰਵਰੀ-ਮਾਰਚ ਮਹੀਨੇ ਵਿੱਚ ਮੱਛੀ ਨੂੰ ਪਾਣੀ ਵਿੱਚ ਛੱਡਦੇ ਸਮੇਂ ਜੇਕਰ ਉਸ ਦਾ ਆਕਾਰ 2½-3 ਇੰਚ ਹੁੰਦਾ ਹੈ, ਤਾਂ ਦਸੰਬਰ ਮਹੀਨੇ ਤੱਕ ਉਸ ਦਾ ਭਾਰ ਲਗਭਗ 1 ਕਿਲੋ ਹੋ ਜਾਂਦਾ ਹੈ। ਜੇਕਰ 10,000 ਮੱਛੀਆਂ ਦਾ ਭੰਡਾਰ ਹੁੰਦਾ ਹੈ ਤਾਂ ਰੋਹੂ ਮੱਛੀ ਦੀ ਵਸੂਲੀ ਲਗਭਗ 6,000 ਹੁੰਦਾ ਹੈ।