ਵਾਈਟ ਸ਼ਰਿੰਪ ਮੱਛੀ-ਪਾਲਣ

ਆਮ ਜਾਣਕਾਰੀ

ਵਾਈਟ ਸ਼ਰਿੰਪ ਝੀਂਗਾ ਪ੍ਰਜਾਤੀ ਦੀ ਮਛਲੀ ਹੈ, ਜੋ ਕਿ ਭਾਰਤ ਵਿੱਚ ਵਿਆਪਕ ਤੌਰ ਤੇ ਫੈਲੀ ਹੈ। ਇਨ੍ਹਾਂ ਦੇ ਸਰੀਰ ਦਾ ਰੰਗ ਨੀਲਾ, ਸਫੇਦ ਅਤੇ ਸਿਰ੍ਹਿਆਂ ਤੋਂ ਗੁਲਾਬੀ ਹੁੰਦਾ ਹੈ। ਇਹ ਬਹੁਤ ਹੀ ਤੇਜੀ ਨਾਲ ਵਧਣ ਵਾਲੀ ਮੱਛੀ ਹੈ ਅਤੇ 100-120 ਦਿਨਾਂ ਦੇ ਅੰਦਰ ਇਹ 100-120 ਗ੍ਰਾਮ ਦੀ ਹੋ ਜਾਂਦੀ ਹੈ। ਇਹ ਆਮ ਤੌਰ ਤੇ 7-8 ਇੰਚ ਲੰਬੀ ਹੁੰਦੀ ਹੈ। ਇਸ ਨਸਲ ਦੀ ਮਾਦਾ ਮੱਛੀ ਨਰ ਮੱਛੀ ਤੋਂ ਵੱਡੀ ਹੁੰਦੀ ਹੈ। ਇਨ੍ਹਾਂ ਦੀਆਂ ਮੁੱਛਾਂ ਦਾ ਆਕਾਰ ਉਨ੍ਹਾਂ ਦੀ ਸਰੀਰ ਦੀ ਲੰਬਾਈ ਦਾ 3 ਗੁਣਾ ਹੋ ਸਕਦਾ ਹੈ। ਖਾਰੇ ਪਾਣੀ ਦੇ 0.5ppt-45ppt ਦੇ ਖਾਰੇ ਪਾਣੀ ਵਿੱਚ ਰਹਿ ਸਕਦੀਆਂ ਹਨ। ਇਸ ਨਸਲ ਦੀਆਂ ਮੱਛੀਆਂ ਦੀ ਉਮਰ ਅਤੇ ਲਾਰਵਾ ਸੰਗ੍ਰਹਿਣ ਬਾਕੀ ਝੀਂਗਾ ਮੱਛੀਆਂ ਤੋਂ ਵੱਧ ਹੁੰਦਾ ਹੈ। ਇਨ੍ਹਾਂ ਵਿੱਚ 35% ਪ੍ਰੋਟੀਨ, 16% ਚਰਬੀ ਅਤੇ 3% ਕਾਰਬੋਹਾਈਡ੍ਰੇਟ ਹੁੰਦਾ ਹੈ ਅਤੇ ਇਨ੍ਹਾਂ ਵਿੱਚ ਵਿਟਾਮਿਨ ਦੀ ਵੀ ਮਾਤਰਾ ਹੁੰਦੀ ਹੈ। ਇਸ ਮੱਛੀ ਦੇ ਪ੍ਰੋਟੀਨ ਵਿੱਚ ਸਾਰੇ ਜ਼ਰੂਰੀ ਐਮੀਨੋ ਐਸਿਡ ਸ਼ਾਮਲ ਹਨ ਜੋ ਸਾਡੇ ਸਰੀਰ ਲਈ ਜ਼ਰੂਰੀ ਹਨ। ਇਸ ਮੱਛੀ ਦਾ ਸਲਾਨਾ ਉਤਪਾਦਨ 100 ਕੁਇੰਟਲ ਪ੍ਰਤੀ ਹੈਕਟੇਅਰ ਜਾਂ 40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਕਲਚਰਿੰਗ ਤੋਂ ਬਾਅਦ 100-120 ਦਿਨਾਂ ਵਿੱਚ ਇਸ ਦਾ ਭਾਰ 25-32 ਗ੍ਰਾਮ ਹੁੰਦਾ ਹੈ।

ਫੀਡ

ਬਣਾਉਟੀ ਫੀਡ: ਆਮ ਤੌਰ ਤੇ ਮੱਛੀ ਦੀ ਬਣਾਉਟੀ ਫੀਡ ਬਜ਼ਾਰ ਚ ਉਪਲੱਬਧ ਰਹਿੰਦੀ ਹੈ। ਇਹ ਫੀਡ ਪੈਲੇਟ ਦੇ ਰੂਪ ਵਿੱਚ ਹੁੰਦੀ ਹੈ। ਗਿੱਲੇ ਪੈਲੇਟ ਅਤੇ ਖੁਸ਼ਕ ਪੈਲੇਟ। ਗਿੱਲੇ ਪੈਲੇਟ ਵਿੱਚ ਫੀਡ ਨੂੰ ਸਖਤ ਕਰਨ ਲਈ ਕਾਰਬੌਕਸੀ ਮਿਥਾਈਲ ਸੈਲੂਲੋਜ਼ ਜਾਂ ਜੈਲੀਟਨ ਪਾਇਆ ਜਾਂਦਾ ਹੈ ਅਤੇ ਫਿਰ ਇਸ ਨੂੰ ਥੋੜਾ ਬਰੀਕ ਪੀਸ ਲਿਆ ਜਾਂਦਾ ਹੈ ਅਤੇ ਪੈਲੇਟਾਂ ਵਿੱਚ ਤਿਆਰ ਕੀਤਾ ਜਾਂਦਾ ਹੈ। ਇਹ ਸਿਹਤ ਲਈ ਚੰਗਾ ਹੁੰਦਾ ਹੈ, ਪਰ ਇਸ ਨੂੰ ਲੰਬੇ ਸਮੇਂ ਲਈ ਸਟੋਰ ਕਰਕੇ ਨਹੀਂ ਰੱਖਿਆ ਜਾ ਸਕਦਾ। ਖੁਸ਼ਕ ਪੈਲੇਟ ਵਿੱਚ ਇਸ ਨੂੰ ਲੰਬੇ ਸਮੇਂ ਲਈ ਸਟੋਰ ਕੀਤਾ ਜਾ ਸਕਦਾ ਹੈ ਅਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲਿਜਾਇਆ ਜਾ ਸਕਦਾ ਹੈ। ਇਸ ਵਿੱਚ 8-11% ਨਮੀ ਦੀ ਸਮੱਗਰੀ ਹੁੰਦੀ ਹੈ। ਖੁਸ਼ਕ ਪੈਲੇਟ ਦੋ ਕਿਸਮ ਦੇ ਹੁੰਦੇ ਹਨ, ਇੱਕ ਡੁੱਬਣ ਵਾਲੇ ਪੈਲੇਟ ਅਤੇ ਦੂਜੇ ਤੈਰਨ ਵਾਲੇ ਪੈਲੇਟ।

ਪ੍ਰੋਟੀਨ:
ਮੱਛੀ ਦੀਆਂ ਵਿਭਿੰਨ ਨਸਲਾਂ ਨੂੰ ਉਨ੍ਹਾਂ ਦੇ ਆਹਾਰ ਵਿੱਚ ਵਿਟਾਮਿਨ ਦੀ ਵਿਭਿੰਨ ਮਾਤਰਾ ਦੀ ਲੋੜ ਹੁੰਦੀ ਹੈ, ਜਿਵੇਂ ਕਿ ਮੈਰੀਨ ਸ਼ਰਿੰਪ ਨੂੰ 18-20%, ਕੈਟਫਿਸ਼ ਨੂੰ 28-32%, ਤਿਲਾਪੀਆ ਨੂੰ 32-38% ਅਤੇ ਹਾਈਬ੍ਰਿਡ ਬਰਾਸ ਨੂੰ 38-42% ਦੀ ਲੋੜ ਹੁੰਦੀ ਹੈ।

ਫੈਟ: ਮੈਰੀਨ ਮੱਛੀਆਂ ਦੀ ਸਿਹਤ ਅਤੇ ਉਚਿੱਤ ਵਿਕਾਸ ਲਈ ਉਨ੍ਹਾਂ ਨੂੰ ਭੋਜਨ ਵਿੱਚ ਫੈਟ ਦੇ ਰੂਪ ਵਿੱਚ ਐੱਨ 3 HUFA ਦੀ ਲੋੜ ਹੁੰਦੀ ਹੈ।

ਕਾਰਬੋਹਾਈਡ੍ਰੇਟਸ: ਸਤਨਧਾਰੀਆਂ ਵਿੱਚ ਕਾਰਬੋਹਾਈਡ੍ਰੇਟ ਊਰਜਾ ਮੁੱਖ ਸ੍ਰੋਤ ਹੁੰਦਾ ਹੈ। ਮੱਛੀ ਦੀ ਫੀਡ ਵਿੱਚ ਲਗਭਗ 20% ਕਾਰਬੋਹਾਈਡ੍ਰੇਟ ਦੀ ਲੋੜ ਹੁੰਦੀ ਹੈ।

ਫੀਡ ਦੀਆਂ ਕਿਸਮਾਂ: ਮੱਛੀਆਂ ਦੀ ਫੀਡ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ: ਇੱਕ ਪਾਣੀ ਵਿੱਚ ਤੈਰਨ ਵਾਲੀ ਅਤੇ ਦੂਜੀ ਡੁੱਬਣ ਵਾਲੀ। ਮੱਛੀ ਦੀਆਂ ਵਿਭਿੰਨ ਨਸਲਾਂ ਲਈ ਵਿਭਿੰਨ ਖੁਰਾਕ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਜਿਵੇਂ ਕਿ ਸ਼ਰਿੰਪ ਮੱਛੀ ਕੇਵਲ ਪਾਣੀ ਵਿੱਚ ਡੁੱਬਣ ਵਾਲੀ ਫੀਡ ਹੀ ਖਾਂਦੀ ਹੈ। ਮੱਛੀ ਦੇ ਵਿਭਿੰਨ ਆਕਾਰ ਅਨੁਸਾਰ ਫੀਡ ਵਿਭਿੰਨ ਆਕਾਰ ਵਿੱਚ ਪੈਲੇਟ ਦੇ ਰੂਪ ਵਿੱਚ ਉਪਲੱਬਧ ਹੁੰਦੀ ਹੈ।

ਚਕਿਤਸਿਕ ਖੁਰਾਕ: ਚਕਿਤਸਕ ਖੁਰਾਕ ਦੀ ਵਰਤੋਂ ਤਦ ਕੀਤੀ ਜਾਂਦੀ ਹੈ, ਜਦੋਂ ਮੱਛੀ ਫੀਡ ਖਾਣਾ ਬੰਦ ਕਰ ਦੇਵੇ ਜਾਂ ਬਿਮਾਰ ਹੋ ਜਾਵੇ। ਇਹ ਫੀਡ ਮੱਛੀ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਰਤੀ ਜਾਂਦੀ ਹੈ।

ਸਾਂਭ ਸੰਭਾਲ

ਸ਼ੈਲਟਰ ਅਤੇ ਦੇਖਭਾਲ: ਮੁੱਖ ਤੌਰ ਤੇ ਉਹ ਭੂਮੀ ਜੋ ਖੇਤੀ ਲਈ ਚੰਗੀ ਨਹੀਂ ਹੁੰਦੀ, ਉਸਨੂੰ ਮੱਛੀ ਫਾਰਮ ਬਣਾਉਣ ਲਈ ਵਰਤਿਆ ਜਾਂਦਾ ਹੈ। ਫਿਸ਼ ਫਾਰਮ ਲਈ ਕੁੱਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਕਿ ਭੂਮੀ ਵਿੱਚ ਪਾਣੀ ਰੋਕ ਕੇ ਰੱਖਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਰੇਤਲੀ ਅਤੇ ਦੋਮਟ ਜ਼ਮੀਨ ਤੇ ਤਲਾਬ ਨਾ ਬਣਾਓ। ਜੇਕਰ ਤੁਸੀਂ ਮਿੱਟੀ ਦੀ ਜਾਂਚ ਕਰਨਾ ਚਾਹੁੰਦੇ ਹੋ ਤਾਂ ਜ਼ਮੀਨ ਤੇ 1 ਫੁੱਟ ਚੌੜਾ ਟੋਆ ਪੱਟੋ ਅਤੇ ਇਸ ਨੂੰ ਪਾਣੀ ਨਾਲ ਭਰੋ। ਜੇਕਰ ਟੋਏ ਵਿੱਚ ਪਾਣੀ 1-2 ਦਿਨਾਂ ਲਈ ਰਹਿੰਦਾ ਹੈ ਤਾਂ ਇਹ ਜ਼ਮੀਨ ਮੱਛੀ ਪਾਲਣ ਲਈ ਚੰਗੀ ਹੈ, ਪਰ ਜੇਕਰ ਟੋਏ ਵਿੱਚ ਪਾਣੀ ਨਹੀਂ ਰਹਿੰਦਾ ਤਾਂ ਜ਼ਮੀਨ ਮੱਛੀ ਪਾਲਣ ਲਈ ਚੰਗੀ ਨਹੀਂ ਹੈ। ਮੁੱਖ ਤੌਰ ਤੇ 3 ਤਰ੍ਹਾਂ ਦੇ ਤਲਾਬ ਹੁੰਦੇ ਹਨ: ਨਰਸਰੀ ਤਲਾਬ, ਮੱਛੀ ਪਾਲਣ ਤਲਾਬ ਅਤੇ ਮੱਛੀ ਉਤਪਾਦਨ ਤਲਾਬ।

ਖਾਦ ਪ੍ਰਬੰਧਨ: ਮੱਛੀ ਪਾਲਣ ਵਿੱਚ ਮੁੱਖ ਤੌਰ ਤੇ ਜੈਵਿਕ ਅਤੇ ਅਜੈਵਿਕ ਖਾਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਅਜੈਵਿਕ ਖਾਦਾਂ: ਇਨ੍ਹਾਂ ਵਿੱਚ ਖਣਿਜ ਅਤੇ ਪੋਸ਼ਕ ਤੱਤ ਹੁੰਦੇ ਹਨ, ਜਿਨ੍ਹਾਂ ਦਾ ਨਿਰਮਾਣ ਉਦਯੋਗਾਂ ਵਿੱਚ ਹੁੰਦਾ ਹੈ ਅਤੇ ਸਮੱਗਰੀ ਖੇਤਾਂ ਚੋਂ ਲਈ ਜਾਂਦੀ ਹੈ। ਇਸ ਵਿੱਚ ਮੁੱਖ ਤੌਰ ਤੇ ਜਾਨਵਰਾਂ ਦੀ ਖਾਦ, ਪੋਲਟਰੀ ਖਾਦ ਅਤੇ ਹੋਰ ਜੈਵਿਕ ਸਮੱਗਰੀ ਸ਼ਾਮਲ ਹੁੰਦੀ ਹੈ। ਜੈਵਿਕ ਸਮੱਗਰੀ ਜਿਵੇਂ ਕਿ ਕੰਪੋਸਟ, ਘਾਹ, ਮਲ ਅਤੇ ਝੋਨੇ ਦੀ ਪਰਾਲੀ ਸ਼ਾਮਲ ਹੁੰਦੀ ਹੈ।

ਜੈਵਿਕ ਖਾਦਾਂ:
ਇਸ ਵਿੱਚ ਖਣਿਜ ਪੋਸ਼ਕ ਤੱਤ ਅਤੇ ਜੈਵਿਕ ਸਮੱਗਰੀ ਦੋਨੋਂ ਸ਼ਾਮਲ ਹੁੰਦੇ ਹਨ। ਇਹ ਮੁੱਖ ਤੌਰ ਸਥਾਨਕ ਲੋਕਾਂ ਦੁਆਰਾ ਤਿਆਰ ਕੀਤੀ ਜਾਂਦੀ ਹੈ, ਜਿਸ ਵਿੱਚ ਖੇਤੀ ਅਤੇ ਜਾਨਵਰਾਂ ਦੇ ਵਿਅਰਥ ਪਦਾਰਥ ਹੁੰਦੇ ਹਨ। ਇਸ ਵਿੱਚ ਮੁੱਖ ਤੌਰ ਤੇ ਘੱਟ ਤੋਂ ਘੱਟ ਇੱਕ ਪੋਸ਼ਕ ਤੱਤ ਜਿਵੇਂ ਕਿ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ਿਅਮ ਸ਼ਾਮਲ ਹੁੰਦੇ ਹਨ।

ਮੱਛੀ ਦੇ ਬੱਚ ਦੀ ਦੇਖਭਾਲ: ਸਕੂਪ ਜਾਂ ਕੱਪ ਦੀ ਸਹਾਇਤਾ ਨਾਲ ਪ੍ਰੋੜ ਮੱਛੀ ਟੈਂਕ ਵਿੱਚੋਂ ਬਾਹਰ ਕੱਢੋ। ਮੱਛੀ ਦੇ ਬੱਚ ਨੂੰ ਆਈਡਰਾੱਪਰ ਦੀ ਮਦਦ ਨਾਲ ਇੰਫੂਸੋਰੀਆ ਦੀਆਂ ਕੁੱਝ ਬੂੰਦਾਂ, ਜੋ ਕਿ ਤਰਲ ਖੁਰਾਕ ਹੁੰਦੀ ਹੈ, ਨੂੰ ਇੱਕ ਦਿਨ ਵਿੱਚ ਕਈ ਵਾਰ ਜ਼ਰੂਰ ਦੇਣੀ ਚਾਹੀਦੀ ਹੈ। ਕੁੱਝ ਦਿਨਾਂ ਬਾਅਦ ਜਦੋਂ ਉਹ ਆਕਾਰ ਵਿੱਚ ਅੱਧੇ ਇੰਚ ਦੇ ਹੋ ਜਾਣ ਤਾਂ ਉਨ੍ਹਾਂ ਨੂੰ ਨਵੇਂ ਟੈਂਕ ਵਿੱਚ ਰੱਖੋ, ਜਿੱਥੇ ਉਨ੍ਹਾਂ ਦੇ ਵੱਧਣ ਲਈ ਲੋੜੀਂਦੀ ਜਗ੍ਹਾ ਹੋਵੇ।

ਬਿਮਾਰੀਆਂ ਅਤੇ ਰੋਕਥਾਮ

•    ਪੂਛ ਅਤੇ ਖੰਭਾਂ ਦਾ ਗਲਣਾ: ਇਸਦੇ ਲੱਛਣ ਪੂਛ ਅਤੇ ਖੰਭਾਂ ਦਾ ਗਲਣਾ, ਖੰਭਾਂ ਦਾ ਕਿਨਾਰਿਆਂ ਤੋਂ ਹਲਕੇ ਸਫੇਦ ਰੰਗ ਦਾ ਦਿਖਣਾ। ਫਿਰ ਇਹ ਰੋਗ ਪੂਰੇ ਖੰਭਾਂ 'ਤੇ ਫੈਲ ਜਾਂਦਾ ਹੈ ਅਤੇ ਆਖਿਰ ਡਿੱਗ ਜਾਂਦੇ ਹਨ।
ਇਲਾਜ: ਕਾੱਪਰ ਸਲਫੇਟ 0.5% ਨਾਲ ਇਲਾਜ ਕਰੋ। ਮੱਛੀ ਨੂੰ 2-3 ਮਿੰਟਾਂ ਲਈ ਕਾੱਪਰ ਸਲਫੇਟ ਵਿੱਚ ਡੁਬੋ ਦਿਓ।

 •    ਗਲਫੜੇ ਗਲਣਾ: ਇਸ ਬਿਮਾਰੀ ਨਾਲ ਗਲਫੜੇ ਸਲੇਟੀ ਰੰਗ ਦੇ ਹੋ ਜਾਂਦੇ ਹਨ ਅਤੇ ਫਿਰ ਅਖੀਰ ਵਿਚ ਡਿੱਗ ਜਾਂਦੇ ਹਨ। ਮੱਛੀ ਦਾ ਸਾਹ ਘੁੱਟ ਹੋਣ ਲੱਗਦਾ ਹੈ ਅਤੇ ਉਹ ਸਾਹ ਲੈਣ ਲਈ ਪਾਣੀ ਦੀ ਸਤਹਿ 'ਤੇ ਆ ਜਾਂਦੀ ਹੈ ਅਤੇ ਅੰਤ ਵਿੱਚ ਉਹ ਸਾਹ ਘੁੱਟ ਹੋਣ ਕਾਰਨ ਮਰ ਜਾਂਦੀ ਹੈ।
ਇਲਾਜ: ਮੱਛੀਆਂ ਨੂੰ 5-10 ਮਿੰਟ ਲਈ ਨਮਕ ਦੇ ਘੋਲ ਵਿੱਚ ਡੁਬੋ ਕੇ ਇਸ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ।

 •    ਈ ਯੂ ਐੱਸ: ਇਸ ਬਿਮਾਰੀ ਦੇ ਲੱਛਣ ਸਰੀਰ 'ਤੇ ਫੋੜੇ ਹੋਣਾ, ਚਮੜੀ ਅਤੇ ਖੰਭਾਂ ਦਾ ਖੁਰਨਾ ਆਦਿ। ਫਿਰ ਮੱਛੀ ਦੀ ਮੌਤ ਹੋ ਜਾਂਦੀ ਹੈ।
ਇਲਾਜ: ਪਾਣੀ ਵਿਚ 200 ਕਿਲੋ ਪ੍ਰਤੀ ਏਕੜ ਕਲੀ(ਚੂਨਾ) ਪਾਓ ਅਤੇ ਪਾਣੀ ਵਿੱਚ ਖਾਦ ਨਾ ਪਾਓ।

 •    ਸਫੇਦ ਧੱਬਿਆਂ ਦਾ ਰੋਗ: ਇਸ ਰੋਗ ਨਾਲ ਮੱਛੀ ਦੀ ਚਮੜੀ, ਗਲਫੜੇ ਅਤੇ ਖੰਭਾਂ 'ਤੇ ਸਫੇਦ ਧੱਬੇ ਪੈ ਜਾਂਦੇ ਹਨ।
ਇਲਾਜ: ਮੱਛੀ ਨੂੰ 0.02% ਫਾਰਮਾਲਿਨ ਦੇ ਘੋਲ ਵਿੱਚ 7-10 ਦਿਨਾਂ ਲਈ, 1 ਘੰਟਾ ਰੋਜ਼ ਡੋਬੋ।

 •    ਕਾਲੇ ਧੱਬਿਆਂ ਦਾ ਰੋਗ: ਇਸ ਰੋਗ ਨਾਲ ਸਰੀਰ 'ਤੇ ਕਾਲੇ ਰੰਗ ਦੇ ਛੋਟੇ ਧੱਬੇ ਦਿਖਾਈ ਦਿੰਦੇ ਹਨ।
ਇਲਾਜ: ਮੱਛੀ ਨੂੰ ਪਿਕਰਿਕ ਐਸਿਡ ਦੇ 0.03% ਘੋਲ ਵਿੱਚ 1 ਘੰਟਾ ਲਈ ਡੋਬੋ।

 

  

 

 
•    ਜੂੰਆਂ:
ਇਸ ਨਾਲ ਮੱਛੀ ਦੇ ਵਿਕਾਸ ਵਿੱਚ ਕਮੀ ਆਉਂਦੀ ਹੈ, ਖੰਭ ਢਿੱਲੇ ਹੋ ਜਾਂਦੇ ਹਨ ਅਤੇ ਚਮੜੀ 'ਤੇ ਖੂਨ ਦੇ ਧੱਬੇ ਦਿਖਦੇ ਹਨ।
ਇਲਾਜ: ਮੈਲਾਥਿਓਨ(50 ਈ.ਸੀ.) 1 ਲੀਟਰ ਨੂੰ ਪ੍ਰਤੀ ਏਕੜ ਵਿੱਚ 15 ਦਿਨਾਂ ਦੇ ਅੰਤਰਾਲ 'ਤੇ 3 ਵਾਰ ਪਾਓ।

  

 


•    ਜੋਕ: ਇਸ ਨਾਲ ਚਮੜੀ ਅਤੇ ਗਲਫੜੇ ਜਖ਼ਮੀ ਹੋ ਜਾਂਦੇ ਹਨ।
ਇਲਾਜ: ਇਸ ਦੇ ਇਲਾਜ ਲਈ ਮੈਲਾਥਿਓਨ 1 ਲੀਟਰ ਪ੍ਰਤੀ ਏਕੜ 'ਚ ਪਾਓ।

 

 


•    ਵਿਬਰੀਓਸਿਸ: ਇਸ ਕਾਰਨ ਤਿੱਲੀ ਅਤੇ ਅੰਤੜੀਆਂ 'ਤੇ ਸਫੇਦ ਧੱਬੇ ਪੈ ਜਾਂਦੇ ਹਨ।
ਇਲਾਜ: ਆੱਕਸੀਟੈੱਟਰਾਸਾਈਕਲਿਨ 3-5 ਗ੍ਰਾਮ ਪ੍ਰਤੀ ਐੱਲ ਬੀ 10 ਦਿਨਾਂ ਲਈ ਦਿਓ ਜਾਂ 6 ਦਿਨਾਂ ਲਈ ਮੱਛੀ ਦੀ ਫੀਡ ਵਿੱਚ ਫੁਰਾਜ਼ੋਲੀਡੋਨ 100 ਮਿ.ਗ੍ਰਾ. ਪ੍ਰਤੀ ਕਿਲੋ ਪ੍ਰਤੀ ਮੱਛੀ ਨੂੰ ਦਿਓ।

 •    ਫੁਰੂਨਕੁਲੋਸਿਸ: ਇਸਦੇ ਲੱਛਣ ਚਮੜੀ ਦਾ ਗੂੜਾ ਹੋਣਾ, ਤਿੱਲੀਆਂ ਦਾ ਵੱਡਾ ਹੋਣਾ, ਤੇਜ਼ੀ ਨਾਲ ਸਾਹ ਲੈਣਾ ਅਤੇ ਖੂਨੀ ਬਲਗਮ ਆਉਣਾ। ਇਹ ਰੋਗ ਮੱਛੀਆਂ ਵਿੱਚ ਮੌਤ ਦਰ ਦਾ ਵਾਧਾ ਕਰਦਾ ਹੈ।
ਇਲਾਜ: 10-14 ਦਿਨ ਲਈ ਸਲਫਾਮੇਰਾਜ਼ਿਨ 150-220 ਮਿ.ਗ੍ਰਾ. ਪ੍ਰਤੀ ਕਿਲੋ ਮੱਛੀ ਦੇ ਭਾਰ ਮੁਤਾਬਿਕ ਪ੍ਰਤੀ ਦਿਨ ਦਿਓ ਜਾਂ ਫੀਡ ਵਿੱਚ ਫੁਰਾਜ਼ੋਲਿਡੋਨ 25-100 ਮਿ.ਗ੍ਰਾ. ਪ੍ਰਤੀ ਕਿਲੋ ਮੱਛੀ ਦੇ ਭਾਰ ਮੁਤਾਬਿਕ ਪ੍ਰਤੀ ਦਿਨ 10 ਦਿਨਾਂ ਲਈ ਦਿਓ ਜਾਂ ਆੱਕਸੀਟੈੱਟਰਾਸਾਈਕਲਿਨ 50-70 ਗ੍ਰਾਮ ਪ੍ਰਤੀ ਕਿਲੋ ਮੱਛੀ ਦੇ ਭਾਰ ਮੁਤਾਬਿਕ ਪ੍ਰਤੀ ਦਿਨ 10 ਦਿਨਾਂ ਲਈ ਦਿਓ ਜਾਂ ਫੀਡ ਵਿੱਚ ਆੱਕਸੋਲਿਨਿਕ ਐਸਿਡ 25-100 ਮਿ.ਗ੍ਰਾ. ਪ੍ਰਤੀ ਕਿਲੋ ਮੱਛੀ ਦੇ ਭਾਰ ਮੁਤਾਬਿਕ ਪ੍ਰਤੀ ਦਿਨ 10 ਦਿਨਾਂ ਲਈ ਦਿਓ।

 
•    ਲਾਲ ਮੂੰਹ ਰੋਗ: ਇਸਦੇ ਲੱਛਣ ਹਨ, ਖੰਭ, ਮੂੰਹ, ਗਲ਼ੇ ਅਤੇ ਗਲਫੜਿਆਂ ਦਾ ਸਿਰ੍ਹੇ ਤੋਂ ਲਾਲ ਹੋਣਾ।
ਇਲਾਜ: ਵਿਭਿੰਨ ਤਰ੍ਹਾਂ ਦੇ ਐਂਟੀਬਾਇਓਟਿਕ ਅਤੇ ਟੀਕਾਕਰਨ ਉਪਲੱਬਧ ਹਨ, ਜੋ ਲਾਲ ਮੂੰਹ ਰੋਗ ਦੇ ਇਲਾਜ ਲਈ ਵਰਤੇ ਜਾਂਦੇ ਹਨ।