ਮਾਰਕੀਟ ਕਮੇਟੀ ਬੋਹਾ ’ਚ ਝੋਨੇ ਦੀ ਬੋਲੀ ਸ਼ੁਰੂ

October 12 2020

ਬੋਹਾ ਮਾਰਕੀਟ ਕਮੇਟੀ ਦੇ ਅਧੀਨ ਖ਼ਰੀਦ ਕੇਂਦਰ ਹਾਕਮਵਾਲਾ, ਦਲੇਲਵਾਲਾ, ਰਿਓਂਦ ਕਲਾਂ ਅਤੇ ਸ਼ੇਰਖਾਂ ਵਿੱਚ ਝੋਨੇ ਦੀ ਪਹਿਲੀ ਬੋਲੀ ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਅਤੇ ਸਰਪੰਚ ਜਗਦੇਵ ਸਿੰਘ ਘੋਗਾ ਦੀ ਨਿਗਰਾਨੀ ਵਿੱਚ ਸ਼ੁਰੂ ਹੋਈ। ਮਾਰਕੀਟ ਕਮੇਟੀ ਬੋਹਾ ਦੇ ਸੈਕਟਰੀ ਮਨਮੋਹਨ ਸਿੰਘ ਨੇ ਦੱਸਿਆ ਕਿ ਹੁਣ ਤੱਕ ਝੋਨੇ ਦੀ ਕੁੱਲ਼ ਆਮਦ 1635 ਮੀਟਰਕ ਟਨ ਮੰਡੀ ਵਿੱਚ ਆ ਚੁੱਕੀ ਹੈ, ਜਿਸ ਵਿੱਚੋਂ 1240 ਮੀਟਰਕ ਟਨ ਖਰੀਦ ਹੋ ਚੁੱਕੀ ਹੈ। ਜਿਸ ਦੀ ਲਿਫਟਿੰਗ ਵੀ ਨਾਲੋ-ਨਾਲ ਜਾਰੀ ਹੈ। ਇਸ ਮੌਕੇਕਾਂਗਰਸੀ ਆਗੂ ਦਵਿੰਦਰ ਸਿੰਘ ਹਾਕਮਵਾਲਾ, ਮਨੋਜ ਕੁਮਾਰ ਇੰਸਪੈਕਟਰ ਆਦਿ ਮੌਜੂਦ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune