ਨੰਗੇ ਧੜ ਕਿਸਾਨਾਂ ਨੇ ਸਰਕਾਰਾਂ ਦਾ ਕੀਤਾ ਪਿੱਟ ਸਿਆਪਾ

October 07 2020

ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਚੱਲ ਰਹੇ ਅਣਮਿਥੇ ਸਮੇਂ ਦੇ ਮੋਰਚੇ ਦੇ ਛੇਵੇਂ ਦਿਨ ਧਰਨਕਾਰੀਆਂ ਦਾ ਰੇਲਾਂ, ਈਜ਼ੀ ਡੇਅ, ਰਿਲਾਇੰਸ ਪੰਪ, ਸ਼ਾਪਿੰਗ ਮਾਲ ਤੇ ਟੌਲ ਬੈਰੀਅਰਾਂ ਦਾ ਘਿਰਾਓ ਜਾਰੀ ਰਿਹਾ। ਜਥੇਬੰਦੀਆਂ ਦੇ ਆਗੂਆਂ ਤੇ ਕਿਸਾਨਾਂ ਨੇ ਕੱਪੜੇ ਉਤਾਰ ਕੇ ਸ਼ਹਿਰ ਵਿੱਚ ਰੋਸ ਮਾਰਚ ਕਰਦਿਆਂ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਧਰਨੇ ਦੌਰਾਨ ਬੁਲਾਰਿਆਂ ਕਿਹਾ ਕਿ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨਾਲ ਕਿਸਾਨ ਅਤੇ ਆਮ ਲੋਕ ਪ੍ਰਭਾਵਿਤ ਹੋਣਗੇ। ਇਸ ਨਾਲ ਕਿਸਾਨਾਂ ਦਾ ਆਰਥਿਕ ਸੰਕਟ ਹੋਰ ਡੂੰਘਾ ਹੋਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਇਸ ਨਾਲ ਇਹ ਰੁਝਾਨ ਹੋਰ ਵਧੇਗਾ। ਇਸ ਲਈ ਕਿਸਾਨ ਜਥੇਬੰਦੀਆਂ ਨੇ ਅਹਿਦ ਲਿਆ ਕਿ ਭਾਵੇਂ ਦਸ ਦਿਨਾਂ ਤੱਕ ਜ਼ੀਰੀ ਦੀ ਵਾਢੀ ਸ਼ੁਰੂ ਹੋਵੇਗੀ ਪਰ ਇਸ ਸੰਘਰਸ਼ ਨੂੰ ਨਿਰਵਿਘਨ ਜਾਰੀ ਰੱਖਿਆ ਜਾਵੇਗਾ।

ਅੱਜ ਦੇ ਇਸ ਮੋਰਚੇ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਚ ਪ੍ਰਸ਼ੋਤਮ ਮਹਿਰਾਜ, ਰਣਜੀਤ ਸਿੰਘ ਮੰਡੀ ਕਲਾਂ, ਬੀਕੇਯੂ ਕ੍ਰਾਂਤੀਕਾਰੀ ਬਲਦੇਵ ਸਿੰਘ ਭਾਈਰੂਪਾ, ਸੁਖਜਿੰਦਰ ਸਿੰਘ ਰਾਮਪੁਰਾ, ਬੀਕੇਯੂ ਏਕਤਾ ਡਕੌਂਦਾ ਦੇ ਸੁਖਦੇਵ ਸਿੰਘ, ਜਗਦੀਸ਼ ਗੁਮਟੀ ਅਤੇ ਬਲਦੇਵ ਸਿੰਘ ਸਦੋਹਾ ਆਦਿ ਨੇ ਸੰਬੋਧਨ ਕੀਤਾ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune