ਹਰਿਆਣਵੀ ਕਿਸਾਨ ਜਗਤ ਰਾਮ ਦੀ ਦੁਨੀਆ ਦੀਵਾਨੀ ਹੈ। ਵਿਦੇਸ਼ੀ ਵੀ ਇਨ੍ਹਾਂ ਤੋਂ ਸਿੱਖਣ ਆਉਂਦੇ ਹਨ। ਖ਼ੁਦ ਆਦਿਵਾਸੀਆਂ ਤੋਂ ਸਿੱਖ ਕੇ ਜੜ੍ਹਾਂ ਵੱਲ ਮੁੜੇ ਜਗਤ ਰਾਮ ਨੇ ਲੁਪਤ ਬੀਜਾਂ ਨੂੰ ਪੁਨਰ ਜੀਵਿਤ ਕੀਤਾ ਤੇ ਆਪਣੇ ਖੇਤਾਂ ਨੂੰ ਵੱਖਰੀ ਪ੍ਰਯੋਗਸ਼ਾਲਾ ਵਿੱਚ ਬਦਲ ਦਿੱਤਾ। ਪਹਿਲਾਂ ਲੋਕ ਉਨ੍ਹਾਂ ਨੂੰ ਇੱਕ ਸਨਕੀ ਕਹਿੰਦੇ ਸੀ। ਹੁਣ ਇਹੀ ਲੋਕ ਇਨ੍ਹਾਂ ਨੂੰ ਗਿਆਨੀ ਰਾਮ ਕਹਿੰਦੇ ਹਨ।
ਸਾਢੇ ਨਂ ਸਾਲ ਪਹਿਲਾਂ ਜਦੋਂ ਸਾਰੀ ਦੁਨੀਆ ਹਾਈਬ੍ਰਿਡ ਬੀਜ ਤੇ ਉੱਚ ਕਿਸਮ ਦੀ ਰਸਾਇਣਿਕ ਖਾਦ ਦੇ ਪਿੱਛੇ ਭੱਜ ਰਹੀ ਸੀ ਤਾਂ ਜਗਤ ਰਾਮ ਨੇ ਪਰੰਪਰਿਕ ਬੀਜਾਂ ਤੋਂ ਦੇਸੀ ਖੇਤੀ ਕੀਤੀ। ਦੇਸੀ ਖਾਦ ਖੇਤ ਵਿੱਚ ਪਾਈ, ਕੀਟਨਾਸ਼ਕਾਂ ਦੀ ਵਰਤੋਂ ਬਿਲਕੁਲ ਨਹੀਂ ਕੀਤੀ। ਪਿੰਡ ਦੇ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ। ਜਗਤ ਰਾਮ ਨੂੰ ਕਾਫੀ ਪਰੇਸ਼ਾਨੀਆਂ ਝੱਲਣੀਆਂ ਪਈਆਂ। ਇੱਕ ਤਾਂ ਬੀਜ ਨਹੀਂ ਸੀ ਤੇ ਦੂਜਾ ਇਹ ਵੀ ਪਤਾ ਨਹੀਂ ਸੀ ਕਿ ਇਨ੍ਹਾਂ ਤੋਂ ਕਦੋਂ ਤੇ ਕਿਹੜੀ ਖੇਤੀ ਕੀਤੀ ਜਾ ਸਕਦੀ ਹੈ। ਅਜਿਹੇ ਵਿੱਚ ਉਨ੍ਹਾਂ ਆਦਿਵਾਸੀਆਂ ਤੋਂ ਸਿੱਖਿਆ ਲਈ। ਉਨ੍ਹਾਂ ਕੋਲੋਂ ਉਹ ਬੀਜ ਲਏ, ਜੋ ਆਸਾਨੀ ਨਾਲ ਉੱਗ ਸਕਦੇ ਸੀ।
ਜਗਤ ਰਾਮ ਕਹਿੰਦੇ ਹਨ ਕਿ ਆਦਿਵਾਸੀ ਅਨਪੜ੍ਹ ਜ਼ਰੂਰ ਹਨ, ਪਰ ਕੁਦਰਤ ਨਾਲ ਉਨ੍ਹਾਂ ਦਾ ਅਟੁੱਟ ਰਿਸ਼ਤਾ ਹੈ। ਉਨ੍ਹਾਂ ਦੀ ਖੇਤੀ ਦਾ ਸਾਰਾ ਤਾਣਾਬਾਣਾ ਕੁਦਰਤ ਨਾਲ ਜੁੜਿਆ ਹੈ। ਉੱਥੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਖੇਤੀ ਦਾ ਪਰੰਪਰਿਕ ਤਰੀਕਾ ਹੀ ਸਭ ਤੋਂ ਵਧੀਆ ਹੈ। ਸ਼ੁਰੂਆਤੀ ਦਿੱਕਤਾਂ ਬਾਅਦ ਜਗਤ ਰਾਮ ਵੱਡੀ ਕਾਮਯਾਬੀ ਮਿਲੀ। ਉਤਪਾਦਨ ਵਧਣਾ ਸ਼ੁਰੂ ਹੋਇਆ ਤੇ ਬੀਜ ਦੀ ਮਾਤਰਾ ਵੀ ਵਧੀ। ਫਿਰ ਉਨ੍ਹਾਂ ਨੇ ਬੀਜ ਬੈਂਕ ਬਣਾਇਆ ਜਿਸ ਵਿੱਚ 200 ਕਿਸਮਾਂ ਦੇ ਵੱਖ-ਵੱਖ ਬੀਜ ਹਨ। ਕੁਝ ਬੀਜ ਦੁਰਲਭ ਸ਼੍ਰੇਣੀ ਦੇ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਏ.ਬੀ.ਪੀ. ਸਾਂਝਾ