ਹੁਣ ਪੈਟਰੋਲ ਨਾਲ ਨਹੀਂ ਗੰਨੇ ਦੇ ਰਸ ਨਾਲ ਚੱਲਣਗੀਆਂ ਗੱਡੀਆਂ

July 23 2019

ਈਥੇਨੋਲ ਗ਼ਰੀਬ ਕਿਸਾਨਾਂ ਲਈ ਵਰਦਾਨ ਸਾਬਤ ਹੋਣ ਜਾ ਰਿਹਾ ਹੈ। ਈਥੇਨੋਲ ਦੇ ਫ਼ਾਇਦੇ ਅਤੇ ਵਰਤੋਂ ਜਾਣ ਕੇ ਮੋਦੀ ਸਰਕਾਰ ਨੇ ਇਸ ਦਾ ਲੋਹਾ ਮੰਨਿਆ ਹੈ ਅਤੇ ਇਸ ਦੇ ਉਤਪਾਦਨ ਤੇ ਜ਼ੋਰ ਦੇਣ ਲਈ ਕਿਹਾ ਹੈ। ਦਰਅਸਲ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਹਾਲ ਹੀ ਚ ਇਕ ਮੋਟਰਸਾਈਕਲ ਲਾਂਚ ਕੀਤਾ ਹੈ, ਜੋ ਪਟਰੌਲ ਨਾਲ ਨਹੀਂ ਸਗੋਂ ਈਥੇਨੋਲ ਨਾਲ ਚੱਲਦੀ ਹੈ। ਜਾਣੋ ਈਥੇਨੋਲ ਦੇ ਕੀ-ਕੀ ਫ਼ਾਇਦੇ ਹਨ ਅਤੇ ਕਿਵੇਂ ਕਿਸਾਨਾਂ ਦੀ ਜ਼ਿੰਦਗੀ ਨੂੰ ਬਦਲ ਦੇਵੇਗਾ।

ਈਥੇਨੋਲ ਲਗਭਗ 50 ਤੋਂ 55 ਰੁਪਏ ਪ੍ਰਤੀ ਲਿਟਰ ਮਿਲੇਗਾ। ਹਾਲਾਂਕਿ ਇਹ ਪੈਟਰੋਲ ਦੇ ਮੁਕਾਬਲੇ ਘੱਟ ਮਾਈਲੇਜ਼ ਦੇਵੇਗਾ, ਪਰ ਫਿਰ ਵੀ ਚੰਗੀ ਬਚਤ ਹੋਵੇਗੀ। ਈਥੇਨੋਲ ਗੰਨੇ ਤੋਂ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਭਾਰਤ ਚ ਕਿਤੇ ਵੀ ਬਣਾਇਆ ਜਾ ਸਕਦਾ ਹੈ। ਮਤਬਲ ਭਾਰਤ ਨੂੰ ਈਥੇਨਾਲ ਲਈ ਕਿਸੇ ਹੋਰ ਦੇਸ਼ ਤੇ ਨਿਰਭਰ ਨਹੀਂ ਹੋਣਾ ਪਵੇਗਾ।

ਈਥੇਨੋਲ ਤੋਂ ਭਾਰਤ ਦੇ ਗੰਨਾ ਕਿਸਾਨਾਂ ਨੂੰ ਸਭ ਤੋਂ ਵੱਧ ਫ਼ਾਇਦਾ ਹੋਵੇਗਾ। ਦਰਅਸਲ ਈਥੇਨੋਲ ਗੰਨੇ ਦੇ ਰਸ ਤੋਂ ਬਣਦਾ ਹੈ। ਇਸ ਨੂੰ ਖੰਡ ਮਿਲਾ ਜਾਂ ਉਨ੍ਹਾਂ ਥਾਵਾਂ ਤੇ ਬਣਾਇਆ ਜਾਵੇਗਾ, ਜਿੱਥੇ ਗੰਨੇ ਦੀ ਖੇਤੀ ਜ਼ਿਆਦਾ ਹੁੰਦੀ ਹੈ। ਪੈਟਰੋਲ ਤੋਂ ਜ਼ਿਆਦਾ ਫ਼ਾਇਦਾ ਵੱਡੀਆਂ ਤੇਲ ਕੰਪਨੀਆਂ ਨੂੰ ਹੁੰਦਾ ਹੈ, ਉੱਥੇ ਹੀ ਈਥੇਨੋਲ ਦੀ ਵਰਤੋਂ ਨਾਲ ਭਾਰਤ ਦੇ ਕਿਸਾਨਾਂ ਨੂੰ ਸੱਭ ਤੋਂ ਵੱਧ ਫ਼ਾਇਦਾ ਹੋਵੇਗਾ।

ਈਥੇਨੋਲ ਦੀ ਵਰਤੋਂ ਨਾਲ ਭਾਰਤ ਦਾ ਪੈਸਾ ਬਚੇਗਾ ਅਤੇ ਕਿਸਾਨਾਂ ਨੂੰ ਵੀ ਫ਼ਾਇਦਾ ਹੋਵੇਗਾ, ਜਦਕਿ ਪੈਟਰੋਲ ਵੇਚਣ ਤੋਂ ਮਿਲਣ ਵਾਲੇ ਪੈਸੇ ਵੱਡੀਆਂ ਕੰਪਨੀਆਂ ਅਤੇ ਖਾੜੀ ਦੇਸ਼ਾਂ ਦੇ ਖ਼ਾਤਿਆਂ ਚ ਆਉਂਦੇ ਹਨ। ਈਥੇਨੋਲ ਵਾਤਾਵਰਣ ਲਈ ਵੀ ਅਨੁਕੂਲ ਹੈ। ਇਸ ਨਾਲ ਚੱਲਣ ਵਾਲੀ ਗੱਡੀ ਚ ਪੈਟਰੋਲ ਦੇ ਮੁਕਾਬਲੇ ਪ੍ਰਦੂਸ਼ਣ ਨਾ ਦੇ ਬਰਾਬਰ ਹੁੰਦਾ ਹੈ। ਈਥੇਨੋਲ ਚ ਅਲਕੋਹਲ ਛੇਤੀ ਉੱਡ ਜਾਂਦਾ ਹੈ, ਜਿਸ ਕਾਰਨ ਇੰਜਨ ਛੇਤੀ ਗਰਮ ਨਹੀਂ ਹੁੰਦਾ। ਮਤਲਬ ਈਥੇਨੋਲ ਨਾਲ ਚੱਲਣ ਵਾਲੀ ਗੱਡੀ ਪੈਟਰੋਲ ਦੇ ਮੁਕਾਬਲੇ ਬਹੁਤ ਘੱਟ ਗਰਮ ਹੁੰਦੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕੇਸਮੈਨ