ਭਾਰੀ ਮੀਂਹ ਕਾਰਨ ਪੰਜਾਬ ਤੇ ਹਰਿਆਣਾ ’ਚ ਠੰਢ ਵਧੀ

January 10 2022

ਪੱਛਮੀ ਗੜਬੜੀ ਦੇ ਚੱਲਦਿਆਂ ਪੰਜਾਬ ਅਤੇ ਹਰਿਆਣਾ ਵਿੱਚ ਪਿਛਲੇ 3-4 ਦਿਨਾਂ ਤੋਂ ਪਾ ਰਹੇ ਮੀਂਹ ਪੈ ਰਹੇ ਮੀਂਹ ਕਾਰਨ ਦੋਵਾਂ ਸੂਬਿਆਂ ਵਿੱਚ ਠੰਢ ਵੱਧ ਗਈ ਹੈ। ਉੱਧਰ ਲਗਾਤਾਰ ਮੀਂਹ ਪੈਣ ਕਰਕੇ ਆਲੂ ਉਤਪਾਦਕਾਂ ਅਤੇ ਹੋਰ ਕਾਸ਼ਤਕਾਰਾਂ ਦੇ ਸਾਹ ਸੂਤੇ ਪਏ ਹਨ। ਮੌਸਮ ਵਿਭਾਗ ਵੱਲੋਂ ਐਤਵਾਰ ਨੂੰ ਮੀਂਹ ਪੈਣ ਤੇ ਅਗਲੇ 3-4 ਦਿਨ ਭਾਰੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਨੂੰ ਖੁਸ਼ ਠੰਢ ਤੋਂ ਰਾਹਤ ਦਿਵਾਈ ਹੈ ਪਰ ਬਿਨਾਂ ਰੁਕੇ ਮੀਂਹ ਪੈਣ ਕਰਕੇ ਸਬਜ਼ੀਆਂ ਦਾ ਵੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਣਕ ਦੀ ਬਿਜਾਈ ਵਾਲੇ ਡੂੰਘੇ ਖੇਤਾਂ ਵਿੱਚ ਵੀ ਪਾਣੀ ਖੜ੍ਹਾ ਹੋ ਗਿਆ ਹੈ। ਪੰਜਾਬ ਵਿੱਚ ਸਭ ਤੋਂ ਵੱਧ ਮੀਂਹ ਜਲੰਧਰ ਦੇ ਇਲਾਕੇ ’ਚ ਦਰਜ ਕੀਤਾ ਹੈ ਜਿੱਥੇ 84 ਐੱਮਐੱਮ ਮੀਂਹ ਦਰਜ ਕੀਤਾ ਹੈ। ਇਸ ਤੋਂ ਬਾਅਦ ਪਟਿਆਲਾ ’ਚ 41 ਐੱਮਐੱਮ ਅਤੇ ਲੁਧਿਆਣਾ ਵਿੱਚ 38 ਐੱਮਐੱਮ ਮੀਂਹ ਪਿਆ ਹੈ। ਅੰਮ੍ਰਿਤਸਰ ਵਿੱਚ 14.5 ਐੱਮਐੱਮ, ਪਠਾਨਕੋਟ ਵਿੱਚ 35 ਐੱਮਐੱਮ, ਬਰਨਾਲਾ ’ਚ 18.5 ਐੱਮਐੱਮ, ਗੁਰਦਾਸਪੁਰ ’ਚ 29 ਐੱਮਐੱਮ, ਮੋਗਾ ’ਚ 24 ਐੱਮਐੱਮ ਮੀਂਹ ਦਰਜ ਕੀਤਾ ਹੈ। ਮੀਂਹ ਪੈਣ ਕਰਕੇ ਸੂਬੇ ਦੇ ਵੱਖ ਵੱਖ ਸ਼ਹਿਰਾਂ ਦਾ ਤਾਪਮਾਨ ਵੀ ਆਮ ਨਾਲੋਂ ਹੇਠਾਂ ਰਿਹਾ ਹੈ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 16.5 ਡਿਗਰੀ, ਲੁਧਿਆਣਾ ਦਾ 19 ਡਿਗਰੀ, ਪਟਿਆਲਾ ਦਾ 17.2 ਡਿਗਰੀ, ਪਠਾਨਕੋਟ ਦਾ 17.4 ਡਿਗਰੀ, ਬਠਿੰਡਾ ਦਾ 16.4 ਡਿਗਰੀ, ਗੁਰਦਾਸਪੁਰ ਦਾ 15.5 ਡਿਗਰੀ, ਫਿਰੋਜ਼ਪੁਰ ’ਚ 14.7, ਜਲੰਧਰ ਦਾ 16.8 ਡਿਗਰੀ, ਮੋਗਾ ਦਾ 14.7 ਡਿਗਰੀ ਤੇ ਮੁਕਤਸਰ ਦਾ ਵੱਧ ਤੋਂ ਵੱਧ ਤਾਪਮਾਨ 15.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਹਰਿਆਣਾ ਦੇ ਗੁਰੂਗ੍ਰਾਮ ’ਚ ਸਭ ਤੋਂ ਵੱਧ 50 ਐੱਮਐੱਮ ਮੀਂਹ ਦਰਜ ਕੀਤਾ ਹੈ। ਇਸੇ ਤਰ੍ਹਾਂ ਅੰਬਾਲਾ ’ਚ 22.4 ਐੱਮਐੱਮ, ਹਿਸਾਰ ’ਚ 16.9 ਐੱਮਐੱਮ, ਰੋਹਤਕ ’ਚ 23.8 ਐੱਮਐੱਮ, ਭਿਵਾਨੀ ’ਚ 7 ਐੱਮਐੱਮ, ਪੰਚਕੂਲਾ ’ਚ 23 ਐੱਮਐੱਮ, ਕੁਰੂਕਸ਼ੇਤਰ ’ਚ 16, ਸੋਨੀਪਤ ’ਚ 43.5 ਐੱਮਐੱਮ ਮੀਂਹ ਪਿਆ ਹੈ।  ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦਾ ਤਾਪਮਾਨ 21 ਡਿਗਰੀ ਸੈਲਸੀਅਸ ਰਿਹਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune