ਸਕੂਲ ਦੀ ਵਰਦੀ ਵਿਚ ਬੱਚਿਆਂ ਨੂੰ ਕਲਾਸ ਰੂਮ ਦੀ ਜਗ੍ਹਾ ਖੇਤਾਂ ਵਿਚ ਦੇਖ ਕਾਫ਼ੀ ਲੋਕ ਹੈਰਾਨ ਹੋ ਰਹੇ ਹਨ। ਇਹ ਬੱਚੇ ਅਸਾਮ ਦੇ ਉਦਲਗੁੜੀ ਜ਼ਿਲ੍ਹੇ ਦੇ ਇਕ ਜੂਨੀਅਰ ਕਾਲਜ ਦੇ ਹਨ। ਇੱਥੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਹੀ ਪੇਂਡੂ ਜੀਵਨ ਖ਼ਾਸ ਤੌਰ ‘ਤੇ ਖੇਤੀ ਨਾਲ ਜੁੜੇ ਕਾਰਜਾਂ ਦਾ ਤਜ਼ੁਰਬਾ ਦੇਣ ਲਈ ਅਨੌਖੀ ਪਹਿਲ ਕੀਤੀ ਗਈ ਹੈ। ਪਾਠਕ੍ਰਮ ਵਿਚ ਫ਼ਸਲ ਦੀ ਬਿਜਾਈ ਸਾਲ 2018 ਵਿਚ ਸ਼ਾਮਲ ਕੀਤੀ ਗਈ ਸੀ, ਜੋ ਇਸ ਸਾਲ ਵੀ ਜਾਰੀ ਹੈ।
ਇਹਨਾਂ ਵਿਦਿਆਰਥੀਆਂ ਨੂੰ ਅਧਿਆਪਕਾਂ ਨਾਲ ਝੋਨੇ ਦੇ ਖੇਤਾਂ ਵਿਚ ਲਿਜਾਇਆ ਗਿਆ, ਜਿੱਥੇ ਉਹਨਾਂ ਨੇ ਕਿਸਾਨਾਂ ਨਾਲ ਮਿਲ ਕੇ ਝੋਨੇ ਦੀ ਬਿਜਾਈ ਕੀਤੀ। ਸੰਸਥਾ ਦੇ ਡਾਇਰੈਕਟਰ ਜਯੰਤ ਨਾਥ ਮੁਤਾਬਕ ਇਸ ਨਾਲ ਵਿਦਿਆਰਥੀਆਂ ਵਿਚ ਖੇਤੀ ਨਾਲ ਜੁੜੇ ਕੰਮਾਂ ਦੀ ਸਮਝ ਪੈਦਾ ਹੋਵੇਗੀ। ਉਹਨਾਂ ਕਿਹਾ ਕਿ ਇਹ ਇਕ ਤਰ੍ਹਾਂ ਦੀ ਸਕਿੱਲ ਡਵੈਲਪਮੈਂਟ ਹੈ। ਉਹਨਾਂ ਕਿਹਾ ਕਿ ਇਹ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਮਦਦ ਕਰੇਗਾ। ਕਾਲਜ ਦੇ ਵਿਦਿਆਰਥੀਆਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ। ਦੇਸ਼ ਭਰ ਵਿਚ ਇਹਨਾਂ ਬੱਚਿਆਂ ਦੀ ਸ਼ਲਾਂਘਾ ਕੀਤੀ ਜਾ ਰਹੀ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਰੋਜ਼ਾਨਾ ਸਪੋਕੇਸਮੈਨ