ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਸਕੀਮ ਤਹਿਤ ਹੁਣ ਤਕ ਦੇਸ਼ ਦੇ 7.45 ਕਰੋੜ ਕਿਸਾਨਾਂ ਨੂੰ ਪੈਸਾ ਦਿੱਤਾ ਗਿਆ ਹੈ। ਪਰ ਇਹਨਾਂ ਵਿਚੋਂ ਸਿਰਫ 2.99 ਕਰੋੜ ਲੋਕਾਂ ਨੂੰ ਹੀ ਤੀਜੀ ਕਿਸ਼ਤ ਵੀ ਮਿਲੀ ਹੈ।। ਇਸ ਤਰ੍ਹਾਂ ਦੇਸ਼ ਦੇ 11.5 ਕਰੋੜ ਕਿਸਾਨਾਂ ਤਕ ਆਖਰੀ ਕਿਸ਼ਤ ਦਾ ਪੈਸਾ ਨਹੀਂ ਪਹੁੰਚਿਆ ਹੈ। ਅਜਿਹੇ ਵਿਚ ਲੋਕਾਂ ਕੋਲ ਨਵੰਬਰ ਦੇ ਆਖੀਰ ਤਕ ਪੈਸਾ ਪਹੁੰਚਾਉਣ ਦੀ ਕੋਸ਼ਿਸ਼ ਵਿਚ ਕੇਂਦਰੀ ਖੇਤੀ ਵਿਭਾਗ ਜੁੱਟਿਆ ਹੋਇਆ ਹੈ।
ਕਿਸਾਨਾਂ ਦੇ ਬੈਂਕ ਅਕਾਉਂਟ ਨਾਲ ਆਧਾਰ ਨਾ ਲਿੰਕ ਰਹਿਣ ਦੀ ਵਜ੍ਹਾ ਨਾਲ ਪੈਸਾ ਨਹੀਂ ਪਹੁੰਚ ਰਿਹਾ ਸੀ। ਅਜਿਹੇ ਵਿਚ ਸਰਕਾਰ ਨੇ 30 ਨਵੰਬਰ ਤਕ ਆਧਾਰ ਲਿੰਕ ਕਰਵਾਉਣ ਦੇ ਨਿਯਮ ਵਿਚ ਛੋਟ ਦਿੱਤੀ ਹੈ। ਉਦੋਂ ਤਕ ਕਾਫੀ ਕਿਸਾਨਾਂ ਦੇ ਬੈਂਕ ਅਕਾਉਂਟ ਵਿਚ ਪੈਸਾ ਚਲਿਆ ਜਾਵੇਗਾ। ਇਸ ਯੋਜਨਾ ਤਹਿਤ ਆਧਾਰ ਸੀਡਿੰਗ ਵਿਚ ਛੋਟ ਨੂੰ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਦਿੱਤੀ ਹੋਈ ਹੈ।
ਕੈਲਾਸ਼ ਚੌਧਰੀ ਮੁਤਾਬਕ ਇਸ ਨਾਲ ਉਹਨਾਂ ਕਿਸਾਨਾਂ ਨੂੰ ਤਤਕਾਲ ਧਨਰਾਸ਼ੀ ਜਾਰੀ ਕੀਤੀ ਜਾ ਸਕੇਗੀ ਜੋ ਇਸ ਸਕੀਮ ਤੋਂ ਵਾਂਝੇ ਸਨ। ਮੋਦੀ ਸਰਕਾਰ ਨੇ ਅਪਣੇ ਦੂਜੇ ਕਾਰਜਕਾਲ ਦੀ ਪਹਿਲੀ ਕੈਬਨਿਟ ਬੈਠਕ ਵਿਚ ਹੀ ਦੇਸ਼ ਦੇ ਸਾਰੇ 14.5 ਕਰੋੜ ਕਿਸਾਨ ਪਰਵਾਰਾਂ ਨੂੰ ਕਿਸਾਨ ਸਮਾਨ ਨਿਧੀ ਦਾ ਲਾਭ ਦੇਣ ਦੇ ਪ੍ਰਸਤਾਵ ਤੇ ਮੋਹਰ ਲਗਾ ਦਿੱਤੀ ਸੀ। ਜਦਕਿ ਪਹਿਲਾਂ ਇਸ ਯੋਜਨਾ ਵਿਚ ਛੋਟੇ ਕਿਸਾਨਾਂ ਨੂੰ ਲਿਆਇਆ ਗਿਆ ਸੀ। ਜਿਹਨਾਂ ਕੋਲ ਪੰਜ ਹੈਕਟੇਅਰ ਜ਼ਮੀਨ ਸੀ।
ਇਸ ਲਈ ਇਸ ਨਿਧੀ ਤੇ 75 ਹਜ਼ਾਰ ਕਰੋੜ ਦੇ ਬਜਟ ਨੂੰ ਵਧਾ ਕੇ 87 ਹਜ਼ਾਰ ਕਰੋੜ ਕਰ ਦਿੱਤਾ ਗਿਆ ਸੀ। ਜੇ ਤੁਹਾਡੇ ਬੈਂਕ ਅਕਾਉਂਟ ਵਿਚ ਕਿਸਾਨ ਸਮਾਨ ਨਿਧੀ ਦਾ ਪੈਸਾ ਨਹੀਂ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਅਪਣੇ ਰੇਵੇਨਿਊ ਅਧਿਕਾਰੀ ਅਤੇ ਯੋਜਨਾ ਦੇ ਨੋਡਲ ਅਧਿਕਾਰੀ ਨਾਲ ਸੰਪਰਕ ਕਰੋ।
ਜੇ ਉੱਥੇ ਕੋਈ ਹੱਲ ਨਹੀਂ ਨਿਕਲ ਰਿਹਾ ਤਾਂ ਸੋਮਵਾਰ ਤੋਂ ਸ਼ੁੱਕਰਵਾਰ ਤਕ ਪੀਐਮ-ਕਿਸਾਨ ਹੈਲਪ ਡੈਸਕ ਦੇ ਈ-ਮੇਲ ਤੇ ਸੰਪਰਕ ਕਰ ਸਕਦੇ ਹੋ। ਉੱਥੋਂ ਵੀ ਕੰਮ ਨਾ ਬਣੇ ਤਾਂ ਇਸ ਮੇਲ ਦੇ ਫੋਨ ਨੰਬਰ 011-23381092 ਤੇ ਫੋਨ ਕਰੋ। ਇਸ ਯੋਜਨਾ ਦੇ ਵੈਲਫੇਅਰ ਸੈਕਸ਼ਨ ਵਿਚ ਵੀ ਸੰਪਰਕ ਕਰ ਸਕਦੇ ਹੋ। ਦਿੱਲੀ ਵਿਚ ਇਸ ਦਾ ਫੋਨ ਨੰਬਰ ਹੈ 011-23382401।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਰੋਜ਼ਾਨਾ ਸਪੋਕਸਮੈਨ