ਬਾਸਮਤੀ ਦੀ ਲਵਾਈ ਸਬੰਧੀ ਸਿਖਲਾਈ ਕੈਂਪ ਲਗਾਇਆ

July 27 2019

ਮੁੱਖ ਖੇਤੀਬਾੜੀ ਅਫਸਰ ਡਾ. ਹਰਪਾਲ ਸਿੰਘ ਦੀ ਅਗਵਾਈ ਹੇਠ ਆਤਮਾ ਸਕੀਮ ਅਧੀਨ ਬਿਨਾਂ ਕੱਦੂ ਕੀਤੇ ਵੱਟਾਂ ਉਪਰ ਬਾਸਮਤੀ ਦੀ ਲਵਾਈ ਸਬੰਧੀ ਟੇਨਿੰਗ ਕੈਂਪ ਲਗਾਇਆ ਗਿਆ। ਮੁੱਖ ਖੇਤੀਬਾੜੀ ਅਫਸਰ ਵੱਲੋਂ ਇਸ ਤਕਨੀਕ ਨਾਲ ਪਾਣੀ ਦੀ ਹੋ ਰਹੀ ਬਚਤ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਟ੍ਰੇਨਿੰਗ ਉਪਰੰਤ ਕਿਸਾਨ ਜਰਨੈਲ ਸਿੰਘ ਪਿੰਡ ਘੜੂੰਆਂ ਬਲਾਕ ਖਰੜ ਦੇ ਖੇਤਾਂ ਵਿਚ ਬਾਸਮਤੀ ਦੀ ਬਿਜਾਈ ਵੱਟਾਂ ਉਪਰ ਕਰਵਾ ਕੇ ਕਿਸਾਨਾਂ ਨੂੰ ਇਸ ਤਕਨੀਕ ਸਬੰਧੀ ਜਾਗਰੂਕ ਕੀਤਾ ਗਿਆ।

ਡਾ. ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫਸਰ ਖਰੜ ਵੱਲੋਂ ਇਸ ਕਿਸਾਨਾਂ ਨੂੰ ਸਰਕਾਰ ਵੱਲੋਂ ਬਾਸਮਤੀ ਵਿਚ ਨੌਂ ਦਵਾਈਆਂ ਦੇ ਛਿੜਕਾਅ ਉਪਰ ਲਗਾਈ ਗਈ ਪਾਬੰਦੀ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਬਾਸਮਤੀ ਲਗਾਉਣ ਵਾਲੇ ਕਿਸਾਨ ਆਪਣਾ ਨਾਂ, ਰਕਬਾ, ਆਧਾਰ ਕਾਰਡ ਸਮੇਤ ਡਾਟਾ ਪੋਰਟਲ ’ਤੇ ਰਜਿਸਟਰਡ ਕਰਵਾਉਣ।

ਡਾ. ਸੰਦੀਪ ਕੁਮਾਰ ਖੇਤੀਬਾੜੀ ਬਲਾਕ ਅਫਸਰ ਖਰੜ ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਘੱਟ ਵਰਤੋਂ ਅਤੇ ਜੈਵਿਕ ਖਾਦਾਂ ਦੀ ਵਰਤੋਂ ਵੱਧ ਕਰਨ ਲਈ ਪ੍ਰੇਰਿਆ। ਪ੍ਰਭਮਨਿੰਦਰ ਕੌਰ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਦੱਸਿਆ ਕਿ ਆਤਮਾ ਸਕੀਮ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਕਿਸਾਨਾਂ ਨੂੰ ਪ੍ਰਭਾਵੀ ਦੌਰੇ ਕਰਵਾ ਕੇ ਉਨ੍ਹਾਂ ਦਾ ਰੁਝਾਨ ਖੇਤੀ ਵਿਭਿੰਨਤਾ ਤੇ ਸਹਾਇਕ ਧੰਦਿਆਂ ਵੱਲ ਰੁਝਾਨ ਵਧਾਉਣਾ ਹੈ। ਜਗਦੀਪ ਸਿੰਘ ਬੀਟੀਐਮ ਨੇ ਵਿਭਾਗ ਅੰਦਰ ਮੌਜੂਦਾ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ। ਇਸ ਮੌਕੇ ਡਾ. ਅਮਰਜੀਤ ਸਿੰਘ, ਡਾ. ਕ੍ਰਿਸ਼ਨਾ ਨੰਦ ਖੇਤੀਬਾੜੀ ਵਿਕਾਸ ਅਫਸਰ ਤੇ ਅਗਾਂਹਵਧੂ ਕਿਸਾਨ ਸ਼ਮਸ਼ੇਰ ਸਿੰਘ, ਗੁਰਜੰਟ ਸਿਘ, ਬਲਬੀਰ ਸਿੰਘ, ਰੁਪਿੰਦਰ ਸਿੰਘ ਤੇ ਉਜਾਗਰ ਸਿੰਘ ਹਾਜ਼ਰ ਸਨ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਟ੍ਰਿਬਿਊਨ