ਪੰਜਾਬ ਦੇ ਖਪਤਕਾਰਾਂ ਨੂੰ ਝਟਕਾ, ਪਾਵਰਕਾਮ ਨੇ 5 ਪੈਸੇ ਪ੍ਰਤੀ ਯੂਨਿਟ ਬਿਜਲੀ ਕੀਤੀ ਮਹਿੰਗੀ

October 31 2019

ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਨੇ ਬਿਜਲੀ ਦਰਾਂ ਚ ਵਾਧਾ ਕਰ ਦਿੱਤਾ ਹੈ ਜਿਸ ਨਾਲ 5 ਪੈਸੇ ਪ੍ਰਤੀ ਯੂਨਿਟ ਬਿਜਲੀ ਦਾ ਰੇਟ ਵਿਚ ਵਾਧਾ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਗੁਆਂਢੀ ਸੂਬਿਆਂ ਦੇ ਮੁਕਾਬਲੇ ਪਹਿਲਾਂ ਹੀ ਪੰਜਾਬ ਵਿਚ ਬਿਜਲੀ ਪ੍ਰਤੀ ਯੂਨਿਟ ਕਾਫ਼ੀ ਵੱਧ ਹਨ। 

ਜਾਣਕਾਰੀ ਅਨੁਸਾਰ ਪਾਵਰਕਾਮ ਨੇ ਫਿਊਲ ਕੋਸਟ ਐਡਜਸਟਮੈਂਟ (ਐੱਫਸੀਏ) ਸਰਚਾਰਜ ਦੀਆਂ ਦਰਾਂ ਤੈਅ ਕੀਤੀਆਂ ਹਨ। ਪਾਵਰਕਾਮ ਨੇ ਬਕਾਇਦਾ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਮੁਤਾਬਕ ਇਹ ਸਰਚਾਰਜ ਮੌਜੂਦਾ ਲਾਗੂ ਦਰਾਂ ਤੋਂ ਵੱਖਰਾ ਹੋਵੇਗਾ ਇਸ ਨਾਲ ਬਿਜਲੀ ਦੀ ਪ੍ਰਤੀ ਯੂਨਿਟ 5 ਪੈਸੇ ਦੀ ਦਰ ਨਾਲ ਮਹਿੰਗੀ ਹੋ ਜਾਵੇਗੀ।

ਪਾਵਰਕਾਮ ਮੁਤਾਬਕ ਚਾਲੂ ਵਿੱਤੀ ਵਰੇ ਦੀ ਪਹਿਲੀ ਤਿਮਾਹੀ ਪਹਿਲੀ ਅਪ੍ਰੈਲ ਤੋਂ 30 ਜੂਨ 2019 ਤਕ ਦੇ ਸਮੇਂ ਲਈ ਮੀਟਰਡ ਵਰਗ ਲਈ 5 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਪਿਛਲੇ ਬਕਾਏ ਪਹਿਲੀ ਅਕਤੂਬਰ ਤੋਂ 31 ਦਸੰਬਰ 2019 ਤਕ ਦੇ ਸਮੇਂ ਵਿਚ ਬਿਜਲੀ ਬਿੱਲਾਂ ਦੇ ਨਾਲ ਉਗਰਾਹੇ ਜਾਣਗੇ। ਗ਼ੈਰ ਮੀਟਰਡ ਵਰਗ ਲਈ ਇਹ ਦਰ 3.18 ਰੁਪਏ ਪ੍ਰਤੀ ਕਿਲੋਵਾਟ ਜਾਂ 2.38 ਰੁਪਏ ਪ੍ਰਤੀ ਹਾਰਸ ਪਾਵਰ ਜਾਂ ਫਿਰ 5 ਪੈਸੇ ਪ੍ਰਤੀ ਯੂਨਿਟ ਹੋਵੇਗੀ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ