ਸੂਬੇ ਵਿਚ ਖਸਖਸ ਦੀ ਖੇਤੀ ਦੀ ਸ਼ੁਰੂਆਤ ਲਈ ਸੂਬੇ ਭਰ ਦੀਆਂ ਸਮੂਹ ਜਥੇਬੰਦੀਆਂ ਇਕਜੁੱਟ ਹੋ ਗਈਆਂ। ਰਾਏਕੋਟ ਵਿਖੇ ਇਨ੍ਹਾਂ ਜੱਥੇਬੰਦੀਆਂ ਨੇ ਇਕਮੰਚ ਤੋਂ ਖਸਖਸ ਦੀ ਖੇਤੀ ਦੀ ਸ਼ੁਰੂਆਤ ਕਰਵਾਉਣ ਲਈ ਬਿੱਲੂ ਮਾਜਰੀ ਨੂੰ ਸੂਬਾ ਪ੍ਰਧਾਨ ਥਾਪਿਆ। ਖਸਖਸ ਦੀ ਖੇਤੀ ਦੇ ਵਕਾਲਤੀਆਂ ਨੇ ਸਰਕਾਰ ਨੂੰ ਖਸਖਸ ਦੀ ਖੇਤੀ ਦੇ ਦਰਜਨਾਂ ਲਾਭ ਗਿਣਾਉਂਦਿਆਂ ਇਸ ਦੀ ਤੁਰੰਤ ਸ਼ੁਰੂਆਤ ਦੀ ਮਨਜ਼ੂਰੀ ਦੀ ਅਪੀਲ ਕਰਦਿਆਂ ਚਿਤਾਵਨੀ ਵੀ ਦਿੱਤੀ ਕਿ ਜੇ ਮਨਜ਼ੂਰੀ ਨਾ ਦਿੱਤੀ ਤਾਂ ਸੰਘਰਸ਼ ਕੀਤਾ ਜਾਵੇਗਾ।
ਸੂਬਾ ਪ੍ਰਧਾਨ ਨੇ ਕਿਹਾ ਕਿ ਉਹ ਪੰਜਾਬ ਪੱਧਰ ਦੀ ਵਿਸ਼ਾਲ ਜੱਥੇਬੰਦੀ ਬਣਾ ਕੇ ਸੂਬੇ ਵਿਚ ਖਸਖਸ ਦੀ ਖੇਤੀ ਸਬੰਧੀ ਲਹਿਰ ਪੈਦਾ ਕੀਤੀ ਜਾਵੇਗੀ ਤਾਂ ਜੋ ਪੰਜਾਬ ਸਰਕਾਰ ਉਨ੍ਹਾਂ ਦੀ ਇਸ ਮੰਗ ਪ੍ਰਤੀ ਗੰਭੀਰਤਾ ਨਾਲ ਸੋਚ ਸਕੇ। ਉਨ੍ਹਾਂ ਕਿਹਾ ਕਿ ਖਸਖਸ ਦੀ ਖੇਤੀ ਜਿੱਥੇ ਪੰਜਾਬ ਚੋਂ ਚਿੱਟੇ ਨਾਲ ਖਤਮ ਹੋ ਰਹੀ ਨੌਜਵਾਨੀ ਨੂੰ ਬਚਾਏਗੀ, ਉਥੇ ਪੰਜਾਬ ਸਰਕਾਰ ਨੂੰ ਵੀ ਇਸ ਤੋਂ ਵੱਡੇ ਪੱਧਰ ਤੇ ਮਾਲੀਆ ਇਕੱਠਾ ਹੋਵੇਗਾ।
ਇਸ ਮੌਕੇ ਦੇਵ ਮਾਨ ਬੜੂੰਦੀ, ਤੇਜਿੰਦਰ ਸਿੰਘ, ਸੁੱਖੀ, ਤੇਜ਼ ਸਿੰਘ, ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਲਾਭ ਸਿੰਘ ਭੱਠਲ, ਧਰਮਿੰਦਰ ਸਿੰਘ, ਬੂਟਾ ਸਿੰਘ, ਦਲਜੀਤ ਸਿੰਘ, ਲੱਬੀ ਦਿਓਲ, ਬਲਵਿੰਦਰ ਸਿੰਘ, ਲਾਲੀ ਆਦਿ ਹਾਜ਼ਰ ਸਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਜਾਗਰਣ