ਸੰਗਰੂਰ ਜ਼ਿਲ੍ਹੇ ਦੇ ਕਸਬੇ ਲਹਿਰਾਗਾਗਾ ਦੇ ਕਈ ਪਿੰਡਾਂ ਦੇ ਕਿਸਾਨ ਖੇਤਾਂ ਵਿੱਚ ਭਰੇ ਮੀਂਹ ਦੇ ਪਾਣੀ ਤੋਂ ਕਾਫੀ ਪ੍ਰੇਸ਼ਾਨ ਹਨ। ਹਾਲਾਂਕਿ, ਇੱਥੋਂ 50 ਕੁ ਕਿਲੋਮੀਟਰ ਦੂਰ ਵਹਿੰਦੇ ਘੱਗਰ ਦਰਿਆ ਵੱਲੋਂ ਮਚਾਏ ਕਹਿਰ ਤੋਂ ਤਾਂ ਇਹ ਪਿੰਡ ਵਾਸੀ ਤਾਂ ਬਚੇ ਹੋਏ ਹਨ, ਪਰ ਮੀਂਹ ਦੇ ਕਹਿਰ ਤੋਂ ਨਾ ਬਚ ਪਾਏ।
ਉਨ੍ਹਾਂ ਦੱਸਿਆ ਕਿ ਬਾਰਿਸ਼ ਕਾਰਨ ਹੋਏ ਫ਼ਸਲਾਂ ਦੇ ਖਰਾਬੇ ਦਾ ਕੋਈ ਵੀ ਅਧਿਕਾਰੀ ਜਾਇਜ਼ਾ ਲੈਣ ਨਹੀਂ ਆਇਆ ਅਤੇ ਉਹ ਆਪਣੇ ਪੱਧਰ ਤੇ ਹੀ ਫ਼ਸਲ ਨੂੰ ਬਚਾਉਣ ਲਈ ਜ਼ੋਰ ਲਾ ਰਹੇ ਹਨ। ਖੇਤਾਂ ਵਿੱਚ ਖੜ੍ਹਿਆ ਪਾਣੀ ਟਰੈਕਟਰਾਂ ਨਾਲ ਚਲਾਏ ਜਾਣ ਵਾਲੇ ਪੰਪਾਂ ਰਾਹੀਂ ਸੂਏ ਵਿੱਚ ਸੁੱਟਿਆ ਜਾ ਰਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਕਿਸਾਨਾਂ ਦੀ ਫ਼ਸਲ ਬਚ ਜਾਵੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਏ.ਬੀ.ਪੀ. ਸਾਂਝਾ