ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਹਿੱਤਾਂ ਨੂੰ ਦੇਖਦਿਆਂ ਇੱਥੋਂ ਦੇ ਫੇਜ਼-11 ਸਥਿਤ ਨਵੀਂ ਏਸੀ ਮੰਡੀ ਨੂੰ ਤੁਰੰਤ ਪ੍ਰਭਾਵ ਨਾਲ ਵਰਤੋਂ ਵਿੱਚ ਲਿਆਉਣ ਸਬੰਧੀ ਫੈ਼ਸਲਾ ਲਿਆ ਹੈ। ਇਹ ਪ੍ਰਗਟਾਵਾ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਹ ਕਦਮ ਪੁਰਾਣਾ ਮੁਹਾਲੀ ਪਿੰਡ ਫੇਜ਼-1 ਦੀ ਸਬਜ਼ੀ ਮੰਡੀ ਵਿੱਚ ਜ਼ਿਆਦਾ ਭੀੜ ਹੋਣ ਦੀ ਸੂਰਤ ਵਿੱਚ ਚੁੱਕਿਆ ਗਿਆ ਹੈ, ਜੋ ਇਕ ਥੋਕ ਬਾਜ਼ਾਰ ਹੈ, ਜਿੱਥੋਂ ਪੂਰੇ ਸ਼ਹਿਰ ਨੂੰ ਫਲ ਅਤੇ ਸਬਜ਼ੀਆਂ ਦੀ ਸਪਲਾਈ ਕੀਤੀ ਜਾਂਦੀ ਹੈ ਅਤੇ ਉੱਥੇ ਸਮਾਜਿਕ ਦੂਰੀ ਬਣਾਈ ਰੱਖਣਾ ਸੰਭਵ ਨਹੀਂ ਹੈ। ਇਸ ਲਈ ਮੌਜੂਦਾ ਮੰਡੀ ਦੇ ਕੰਮ ਨੂੰ ਘੱਟ ਕਰਕੇ ਭੀੜ ਨੂੰ ਘਟਾਉਣ ਲਈ ਅਤੇ ਜਨਤਕ ਹਿੱਤਾਂ ਲਈ ਸਮਾਜਿਕ ਦੂਰੀਆਂ ਬਣਾਈ ਰੱਖਣ ਲਈ ਕੁਝ ਜਾਂ ਸਾਰੇ ਹੀ ਲਾਇਸੈਂਸੀਆਂ ਨੂੰ ਫੇਜ਼-11 ਦੀ ਨਵੀਂ ਮੰਡੀ ਵਿੱਚ ਤਬਦੀਲ ਕਰਨ ਦੀ ਹਦਾਇਤ ਕੀਤੀ ਗਈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਟ੍ਰਿਬਿਊਨ