ਤਿੰਨ ਰੋਜ਼ਾ ਪੋਲਟਰੀ, ਡੇਅਰੀ ਅਤੇ ਐਗਰੀਕਲਚਰ ਨਾਲ ਸਬੰਧਤ ਇੰਟਰਨੈਸ਼ਨਲ ਇੰਡੀਆ ਦੀ ਪ੍ਰੋਗਰੈਸਿਵ ਐਗਰੀ ਐਕਸਪੋ ਵੀਰਵਾਰ ਨੂੰ ਮੋਹਾਲੀ ਸੈਕਟਰ 65, ਫੇਸ-11 ਮੰਡੀਕਰਨ ਬੋਰਡ ਨਾਲ ਲੱਗਦੇ ਫਲ਼ ਅਤੇ ਸਬਜ਼ੀ ਬਾਜ਼ਾਰ ਮੋਹਾਲੀ ਵਿਚ ਸ਼ੁਰੂ ਹੋਈ, ਜਿਸ ਵਿਚ ਖੇਤੀ ਨਾਲ ਜੁੜੀਆਂ ਕਰੀਬ 200 ਐਗਰੀਕਲਚਰ ਮੈਨੂਫੈਕਚਰਿੰਗ ਯੂਨਿਟਾਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਐਕਸਪੋ ਦਾ ਰਸਮੀ ਉਦਘਾਟਨ ਕੀਤਾ ਅਤੇ ਕਿਰਸਾਨੀ ਦੇ ਮਸ਼ੀਨੀਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਪਰਾਲੀ ਦੇ ਪ੍ਰਬੰਧਨ ਲਈ ਅਤੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ 500 ਕਰੋੜ ਦੀ ਸਬਸਿਡੀ ਪੰਜਾਬ ਦੇ ਕਿਸਾਨਾਂ ਨੂੰ ਪਿਛਲੇ ਸਾਲ ਦਿੱਤੀ ਗਈ, ਜਿਸ ਵਿਚ 51 ਹਜ਼ਾਰ ਰੁਪਏ ਖੇਤੀਬਾੜੀ ਉਪਕਰਨਾਂ ਲਈ ਦਿੱਤੇ ਗਏ ਸਨ, ਜਿਸਦਾ ਕਿਸਾਨਾਂ ਨੇ ਭਰਪੂਰ ਫਾਇਦਾ ਚੁੱਕਿਆ ਹੈ ਅਤੇ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਕਮੀ ਆਈ ਹੈ। ਬਲਦੇਵ ਸਿੰਘ ਚੇਅਰਮੈਨ ਪੰਜਾਬ ਸਟੇਟ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰਰ ਐਸੋਸੀਏਸ਼ਨ ਨੇ ਇਲਾਕੇ ਦੇ ਕਿਸਾਨਾਂ ਨੂੰ 25 ਜਨਵਰੀ ਤਕ ਚੱਲਣ ਵਾਲੇ ਐਗਰੀ ਐਕਸਪੋ ਵਿਚ ਪਹੁੰਚ ਕੇ ਵਿਸ਼ਵ ਪੱਧਰੀ ਖੇਤੀਬਾੜੀ ਦੀ ਐਡਵਾਂਸ ਮਸ਼ੀਨਰੀ ਦੇਖਣ ਦੀ ਅਪੀਲ ਕੀਤੀ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਪੰਜਾਬੀ ਟ੍ਰਿਬਿਊਨ