ਟਮਾਟਰ ਗਰੀਬਾਂ ਦੀ ਪਹੁੰਚ ਤੋਂ ਬਾਹਰ

July 06 2020

ਜਿੱਥੇ ਕਰੋਨਾਂ ਸੰਕਟ ਦੀ ਮਾਰ ਝੱਲ ਰਹੇ ਲੋਕਾਂ ਦੇ ਖਾਣੇ ਦਾ ਸੁਆਦ ਸਬਜੀ ਦੀਆਂ ਵੱਧ ਰਹੀਆ ਕੀਮਤਾਂ ਨੇ ਖਰਾਬ ਕਰ ਦਿੱਤਾ ਹੈ। ਉੱਥੇ ਹੀ ਗਰੀਬ ਲੋਕਾਂ ਦੀ ਪਹੁੰਚ ਤੋਂ ਟਮਾਟਰ ਦੂਰ ਹੁੰਦਾ ਜਾ ਰਿਹਾ ਹੈ ਅਤੇ ਰਸੋਈਆ ਦਾ ਬੱਜਟ ਵਿਗਾੜ ਕੇ ਰੱਖ ਦਿੱਤਾ ਹੈ। ਕੁਝ ਸਮੇਂ ਪਹਿਲਾਂ ਟਮਾਟਰ 10 ਤੋਂ 15 ਰੁਪਏ ਵਿੱਕ ਰਿਹਾ ਸੀ, ਪ੍ਰੰਤੂ ਹੁਣ 40 ਤੋਂ 60 ਰੁਪਏ ਤੱਕ ਬਜਾਰ ਵਿੱਚ ਵਿੱਕ ਰਿਹਾ ਹੈ। ਇਸੇ ਤਰ੍ਹਾਂ ਆਲੂ ਅਤੇ ਹੋਰ ਸਬਜੀਆ ਦੀਆਂ ਵਧੀਆ ਕੀਮਤਾਂ ਨੇ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰੱੱਖਿਆ ਹੈ। ਇੱਕ ਮਹੀਨੇ ਤੋਂ ਪਹਿਲਾਂ ਟਮਾਟਰਾ ਨੂੰ ਕੋਈ ਪੱੁਛ ਨਹੀਂ ਰਿਹਾ ਸੀ, ਹਿਮਾਚਲ ਪ੍ਰਦੇਸ ਤੋਂ ਆਈ ਨਵੀਂ ਫਸਲ ਤੋਂ ਬਾਅਦ ਘੱਟ ਹੋਣ ਦਾ ਅਨੁਮਾਨ ਹੈ। ਦਿੱਲੀ ਵਿੱਚ ਟਮਾਟਰ 60 ਤੋਂ 90 ਪ੍ਰਤੀ ਕਿੱਲੋ ਰੁਪਏ ਵਿੱਕ ਰਿਹਾ ਹੈ। ਪਰ ਡੀਜਲਾਂ ਦੀਆਂ ਵਧੀਆ ਕੀਮਤਾਂ ਅਤੇ ਮੀਂਹ ਦੇ ਕਾਰਨਾਂ ਕਾਰਨ ਇਸ ਦੇ ਭਾਅ ਅਸਮਾਨ ਛੋ ਰਹੇ ਹਨ। ਡੀਜਲ ਮਹਿੰਗਾਂ ਹੋਣ ਤੇ ਇਸ ਦੀ ਲੋਡਿੰਗ ਅਤੇ ਅਣਲੋਡਿੰਗ ਵੀ ਮਹਿੰਗੀ ਹੋ ਚੱੁਕੀ ਹੈ। ਜਿਆਦਾਤਰ ਸਬਜੀਆਂ ਵਿੱਚ ਟਮਾਟਰ ਦੀ ਵਰਤੋਂ ਹੁੰਦੀ ਹੈ। ਇਸ ਲਈ ਇਹ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਮੋਨਿਕਾ, ਸ਼ਿਲਪੀ ਜਿੰਦਲ, ਜਗਜੀਤ ਕੌਰ, ਰਵਿੰਦਰ ਕੌਰ, ਵੰਧਨਾਂ, ਰੇਨੂੰ ਬਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਸਬਜੀਆਂ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Aj di Awaaz