ਕੋਰੋਨਾ ਵਾਇਰਸ ਤੋਂ ਬਚਣ ਲਈ 21 ਦਿਨ ਦੇ ਲੌਕਡਾਊਨ ਵਿਚ ਇਕ ਪਾਸੇ ਮਜ਼ਦੂਰਾਂ ਨੂੰ ਘਰ ਵਾਪਸ ਆਉਣਾ ਪੈ ਰਿਹਾ ਹੈ ਤਾਂ ਦੂਜੇ ਪਾਸੇ ਕਿਸਾਨ ਅਪਣੀ ਫਸਲ ਨੂੰ ਸੜਦੇ ਹੋਏ ਦੇਖਣ ਨੂੰ ਮਜਬੂਰ ਹਨ। ਵੱਡੇ ਪੱਧਰ ‘ਤੇ ਫਲ ਅਤੇ ਸਬਜ਼ੀ ਖੇਤਾਂ ਵਿਚ ਹੀ ਸੜ ਰਹੀ ਹੈ ਕਿਉਂਕਿ ਲੌਕਡਾਊਨ ਕਾਰਨ ਮੰਡੀਆਂ ਦਾ ਸੰਚਾਲਨ ਬੰਦ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਵਿਚ ਅੰਗੂਰ, ਤਰਬੂਜ਼, ਕੇਲੇ, ਛੋਲੇ, ਕਪਾਹ, ਮਿਰਚ, ਹਲਦੀ, ਜ਼ੀਰਾ, ਪਿਆਜ਼ ਅਤੇ ਆਗੂ ਦੀ ਫਸਲ ਆਉਣ ਵਾਲੀ ਹੈ। ਪਰ ਲੌਕਡਾਊਨ ਦੇ ਚਲਦੇ ਇਹਨਾਂ ਫਸਲਾਂ ਲਈ ਮਜ਼ਦੂਰ ਮਿਲਣ ਵਿਚ ਮੁਸ਼ਕਲ ਪੈਦਾ ਹੋਵੇਗੀ। ਲੌਕਡਾਊਨ ਤੋਂ ਬਾਅਦ ਵੀ ਕਿਸਾਨਾਂ ਨੂੰ ਫਸਲਾਂ ਦੀ ਸਹੀ ਕੀਮਤ ਮਿਲਣ ਦੀ ਬਹੁਤ ਘੱਟ ਉਮੀਦ ਹੈ।
ਕਿਸਾਨ ਸੰਗਠਨਾਂ ਦੇ ਸਮੂਹ ਦੇ ਮੁੱਖ ਸਲਾਹਕਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਾਰ-ਵਾਰ ਇਹ ਕਹਿ ਰਹੀ ਹੈ ਕਿ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹਾਲਾਂਕਿ ਸੂਬਿਆਂ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਕਟਾਈ ਨਹੀਂ ਕਰਨ ਦਿੱਤੀ ਜਾ ਰਹੀ। ਲੌਕਡਾਊਨ ਦੇ ਚਲਦਿਆਂ ਕਣਕ ਦੀ ਫ਼ਸਲ ਦੀਆਂ ਕੀਮਤਾਂ ਵੀ ਡਿੱਗੀਆਂ ਹਨ। ਸਰਕਾਰ ਵੱਲੋਂ ਘੱਟੋ ਘੱਟ ਸਮਰਥਨ ਮੁੱਲ਼ ਵੀ 1840 ਰੁਪਏ ਪ੍ਰਤੀ ਕੁਇੰਟਲ ਹੈ ਪਰ ਕਿਸਾਨਾਂ ਨੂੰ ਇਸ ਤੋਂ ਵੀ ਘੱਟ ਕੀਮਤ ‘ਤੇ ਅਪਣੀ ਫਸਲ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਰੋਜ਼ਾਨਾ ਸਪੋਕਸਮੈਨ